Shaheed Bhagat Singh Youth Club Apra

ਸੇਵਕ ਕਉ ਸੇਵਾ ਬਨਿ ਆਈ || ਹੁਕਮੁ ਬੂਝਿ ਪਰਮ ਪਦ?

14/08/2023
Photos from Shaheed Bhagat Singh Youth Club Apra's post 14/08/2022

ਸ਼ਹੀਦ ਊਧਮ ਸਿੰਘ ਸੁਨਾਮ ਲੈਬੋਰਟਰੀ ਦੀਆਂ ਤਿਆਰੀਆਂ ਨੂੰ ਬਿਆਨ ਕਰਦੀਆਂ ਤਸਵੀਰਾਂ,15 ਅਗਸਤ ਨੂੰ ਲੈਬੋਰਟਰੀ ਆਮ ਲੋਕਾਂ ਸਮਰਪਿਤ ਕੀਤੀ ਜਾਵੇਗੀ ਬਖਸ਼ੋ ਅਸੀਸ

01/08/2022

ਸੱਦਾ ਪੱਤਰ ਅਤੇ ਖੁਸ਼ਖਬਰੀ
15 ਅਗਸਤ ਆਜ਼ਾਦੀ ਦਿਨ ਦੇ ਮੌਕੇ ਸ਼ਹੀਦ ਭਗਤ ਸਿੰਘ ਪਾਰਕ ਵਿਖ਼ੇ ਸ਼ਹੀਦ ਊਧਮ ਸਿੰਘ ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ ਕੀਤਾ ਜਾਣਾ ਹੈ ਜਿਥੇ ਬਿਮਾਰੀਆਂ ਦੇ ਟੈਸਟ ਬਿਲਕੁਲ ਵਾਜਿਬ ਅਤੇ ਨਾਂ ਮਾਤਰ ਰੇਟਾਂ ਤੇ ਕਿਤੇ ਜਾਣਗੇ ਸੋ 15 ਅਗਸਤ ਨੂੰ ਪਾਰਕ ਵਿਖ਼ੇ ਪਹੁੰਚ ਕੇ ਇਸ ਪ੍ਰੋਗਰਾਮ ਅਤੇ ਪਾਰਕ ਦੀ ਸੋਭਾ ਨੂੰ ਵਧਾਓ
ਸ਼ਹੀਦ ਭਗਤ ਸਿੰਘ ਯੂਥ ਕਲੱਬ(ਰਜਿ)
ਅੱਪਰਾ ਜਿਲ੍ਹਾ ਜਲੰਧਰ ਪੰਜਾਬ 144416

13/07/2022

ਬੇਹਿੰਮਤੇ ਨੇਂ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇਂ ਸੀਨਾ ਪਾੜ ਕੇ ਪੱਥਰਾਂ ਦਾ

Photos from Shaheed Bhagat Singh Youth Club Apra's post 23/03/2022

ਆਜ਼ਾਦੀ ਘੁਲਾਟੀਏ ਮਹਾਂ ਨਾਇਕ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ , ਰਾਜਗੁਰੂ ਜੀ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਸਮੂਹ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੀ ਟੀਮ ਇਹਨਾਂ ਆਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਨੂੰ ਕੋਟਾਨ ਕੋਟਿ ਨਮਨ ਕਰਦੀ ਹੈ ਅਤੇ ਇਹਨਾਂ ਯੋਧਿਆਂ ਵਾਂਗੂ ਆਉ ਅਸੀ ਵੀ ਆਪਣੇ ਸਮਾਜ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਆਪਣੇ ਦਿਲਾਂ ਵਿੱਚ ਪ੍ਰਬਲ ਕਰੀਏ ਅਤੇ ਇਹ ਜਤਨ ਆਉ ਰਲ ਮਿਲ ਕੇ ਆਪਣੇ ਪਿੰਡ ਤੋਂ ਸ਼ੁਰੂ ਕਰੀਏ |

23/01/2022

ਪਿਆਰੇ ਦੋਸਤੋ 26 ਜਨਵਰੀ ਸਵਿਧਾਨ ਦਿਵਸ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਪਾਰਕ ਅੱਪਰਾ ਵਿਖ਼ੇ ਰੋਟਰੀ ਕਲੱਬ ਗੋਰਾਇਆ ਮਿਡਟਾਊਨ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਸਾਂਝੇ ਉਪਰਾਲੇ ਸਦਕਾ ਮਨਾਇਆ ਜਾ ਰਿਹਾ ਹੈ ਸੋ ਆਪ ਸਭ ਨੂੰ ਬੇਨਤੀ ਹੈ ਕੇ ਹੁਮ ਹੁਮਾ ਕੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਦੀ ਕ੍ਰਿਪਾਲਤਾ ਕਰਨੀ
ਝੰਡੇ ਦੀ ਰਸਮ ਸਵੇਰੇ 10 ਹੋਵੇਗੀ
ਸੁਆਗਤ ਕਰਤਾ ਸ਼ਹੀਦ ਭਗਤ ਸਿੰਘ ਯੂਥ ਕਲੱਬ ਅੱਪਰਾ (ਰਜਿ)
ਵਿਨੋਦ ਕਾਲੜਾ 9815410999
ਹਰਦੀਪ ਸਿੰਘ 9041136200
ਅਮਿਤ ਬਸੰਦਰਾਏ 9815077589
ਮਾਸਟਰ ਸੁੱਖਵਿੰਦਰ ਸਿੰਘ 9872134769

Photos from Shaheed Bhagat Singh Youth Club Apra's post 13/01/2022

ਲੋਹੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਲੋਹੜੀ ਦੇ ਮੌਕੇ ਪਤੰਗਬਾਜੀ ਨਾਲ ਸੰਬੰਧਤ ਇੱਕ ਗਿਆਨ ਭਰਪੂਰ ਖੋਜ ਆਪ ਸਭ ਨਾਲ ਸਾਂਝੀ ਕਰ ਰਿਹਾ ਹਾਂ ਤਾਂ ਜੋ ਆਪਣੇ ਬੱਚਿਆਂ ਨੂੰ ਪਤੰਗਬਾਜੀ ਬਾਰੇ ਦੱਸ ਸਕੀਏ | ਪਤੰਗਬਾਜੀ ਵੇਲੇ ਦੂਜੇ ਦੀ ਪਤੰਗ ਕੱਟਣ ਉੱਤੇ ਜੁਆਕ, ਬੱਚਿਆਂ ਵਲੋਂ ਉੱਚੀ ਉੱਚੀ ਬੋ ਕਾਟਾ, ਆਈਬੋ ਬੋਲਿਆ ਜਾਂਦਾ ਹੈ
#ਬੋਅ_ਬੂ_ਅਤੇ_ਬੋ
ਭਾਈ ਨੰਦਲਾਲ ਜੀ ਆਪਣੀ ਰਚਨਾ ਵਿੱਚ ਲਿਖਦੇ ਹਨ ਕਿ,
ਹਰ ਬੇਰੰਗ ਕੋ ਖੁਸ਼ਰੰਗ ਓ ਬੂ ਕਰਦ।।
ਦਰਅਸਲ ਸਾਡੀਆਂ ਪੰਜ ਗਿਆਨ ਇੰਦਰਿਆਂ (ਅੱਖ,ਨੱਕ,ਕੰਨ, ਜੀਬ,ਅਤੇ ਚਮੜੀ) ਜਿੰਨ੍ਹਾਂ ਦਾ ਕਾਰਜ ਸੁੰਦਰਤਾ,ਸੁਗੰਧ,ਸਰਵਣ,ਸੁਆਦ ਅਤੇ ਸਪੱਰਸ਼ ਰਾਹੀਂ ਕਿਸੇ ਵਸਤ ਦੀ ਹੋਂਦ ਦਾ ਅਹਿਸਾਸ ਕਰਵਾਉਣਾ ਹੈ ਉਹਨਾਂ ਵਿੱਚੋਂ ਨਾਸਿਕਾ ਦਾ ਸੰਬੰਧ ਗੰਧ ਦੇ ਨਾਲ ਹੈ। ਜਦੋਂ ਕਿਸੇ ਚੀਜ ਦੀ ਗੰਧ ਨੂੰ ਸਾਡੀ ਨਾਸਿਕਾ ਮਹਿਸੂਸ ਕਰਦੀ ਹੈ ਤਾਂ ਮੂਲ ਰੂਪ ਵਿੱਚ ਗੰਧ (ਸੰਸਕਿ੍ਰਤ) ਹੈ ਅਤੇ ਜੇਕਰ ਉਹ ਸਾਨੂੰ ਤਾਜ਼ਗੀ ਤੇ ਖੁਸ਼ੀ ਮਹਿਸੂਸ ਕਰਵਾਵੇ ਤਾਂ ਸੁਗੰਧ ਅਤੇ ਜੇਕਰ ਮਨ ਨੂੰ ਚੰਗੀ ਨਾ ਲੱਗੇ ਤਾਂ ਦੁਰਗੰਧ।
ਫ਼ਾਰਸੀ ਬੋਲੀ ਦਾ ਇਸ ਨੂੰ ਬਿਆਨ ਕਰਨ ਲਈ ਲ਼ਫ਼ਜ਼ ਬੂ ਹੈ ਅਤੇ ਜਿਸ ਦੀ ਸੁਭਾਅ ਅਨੁਸਾਰ ਵੰਡ ਖੁਸ਼ਬੂ ਅਤੇ ਬਦਬੂ ਵਿੱਚ ਹੋ ਜਾਂਦੀ ਹੈ।ਹੋਰ ਵੀ ਕਈ ਉਦਹਾਰਨਾਂ ਹਨ ਜਿਵੇਂ ਖੁਸ਼ਕਿਸਮਤ, ਬਦਕਿਸਮਤ ਆਦਿ। ਸੋ ਮੂਲ ਰੂਪ ਵਿੱਚ ਸ਼ਬਦ ਬੂ ਹੈ ਅਤੇ ਅਤੇ ਸਾਡਾ ਬੋਅ ਉਚਾਰਨ ਬਿਲਕੁਲ ਗਲਤ ਹੈ ਭਾਵੇਂ ਕਿ ਇਸ ਉਚਾਰਨ ਵਿੱਚ ਗਲਤੀ ਮੇਰੇ ਕੋਲੋਂ ਵੀ ਹੋ ਜਾਂਦੀ ਹੈ।
ਫਿਰ ਬੋ ਕੀ ਹੈ?
ਅਕਸਰ ਲੋਹੜੀ ਦੇ ਮੌਕੇ ਜਦੋਂ ਬੱਚੇ ਪਤੰਗਬਾਜ਼ੀ ਕਰਦੇ ਤਾਂ ਵਿਰੋਧੀ ਦੀ ਪਤੰਗ ਵੱਢ ਕੇ ਉਚੀ ਆਵਾਜ਼ ਵਿੱਚ ਕਹਿੰਦੇ ਹਨ, “ ਓ ਬੋ ਈ...ਜਾਂ ਉਈ ਬੋ ਈ।
ਇਸ ਸ਼ਬਦ ਦੀ ਪੜਚੋਲ ਬਹੁਤ ਜ਼ਰੂਰੀ ਹੈ, ਦਰਅਸਲ ਪਤੰਗ ਦੀ ਖੋਜ਼ ਈਸਾ ਤੋਂ ਪੰਜ ਸਦੀਆਂ ਪਹਿਲਾਂ ਚੀਨ ਦੇ ਫਿਲਾਸਫ਼ਰਾਂ ਮੌ ਜ਼ੀ ਅਤੇ ਲੂ ਬੋਨ ਵਲੋਂ ਕੀਤੀ ਮੰਨੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਪਤੰਗ ਉਡਾਉਣ ਦੀ ਵਰਤੋਂ ਕੁਝ ਕਾਰਜਾਂ ਵਾਸਤੇ ਹੁੰਦੀ ਸੀ ,
ੳ- ਜ਼ਮੀਨ ਦੀ ਦੂਰੀ ਮਾਪਣ ਲਈ
ਅ-ਕੁਝ ਹੰਗਾਮੀਂ ਹਾਲਤਾਂ ਵਿੱਚ ਹਵਾ ਦੇ ਰੁਖ ਅਨੁਸਾਰ ਜ਼ਰੂਰੀ ਸੁਨੇਹੇ ਭੇਜਣ ਲਈ
ੲ- ਫ਼ੌਜ਼ੀ ਮੁਹਿੰਮਾਂ ਦੌਰਾਨ ਹਵਾ ਦੇ ਰੁਖ ਅਨੁਸਾਰ ਸੰਦੇਸ਼ ਲਈ
ਜਦੋਂ ਫਿਰ ਪਤੰਗਬਾਜ਼ੀ ਖੇਡ ਦੇ ਰੂਪ ਵਿੱਚ ਆਰੰਭ ਹੋਈ ਤਾਂ ਵਿਰੋਧੀ ਦੀ ਪਤੰਗ ਵੱਢ ਕੇ ਸੁੱਟਣ ਉਪਰੰਤ ਚੀਨੀ ਬੋਲੀ ਦਾ ਸ਼ਬਦ ਵਰਤਿਆ ਜਾਂਦਾ ਸੀ ਪੋ ਕਈ (puk g*i) ਜਿਸ ਦਾ ਅਰਥ ਹੈ ਟੁੱਟ ਕੇ ਡਿੱਗ ਪੈਣਾ।
1752 ਵਿੱਚ ਬੈਂਜਾਮਿਨ ਫਰੈਂਕਲਿਨ ਨੇ ਆਪਣੇ ਵਿਗਿਆਨਕ ਪ੍ਰਯੋਗ ਕਿ ਅਸਮਾਨੀ ਚਮਕ ਦਾ ਕਾਰਨ ਬਿਜਲਈ ਤਰੰਗਾਂ ਹਨ ਤਾਂ ਉਸ ਨੇ ਵੀ ਪਤੰਗ ਦੀ ਵਰਤੋਂ ਕੀਤੀ।
ਰਾਈਟ ਭਰਾਵਾਂ ਵਲੋਂ ਹਵਾਈ ਜ਼ਹਾਜ ਦੀ ਖ਼ੋਜ਼ ਦੌਰਾਨ ਵੀ ਪਤੰਗ ਦਾ ਅਹਿਮ ਯੋਗਦਾਨ ਸੀ।
ਭਾਰਤੀ ਖਿੱਤੇ ਵਿੱਚ ਇਸ ਦੀ ਅਰੰਭਤਾ ਦੱਖਣੀ ਖਿੱਤੇ ਵਿੱਚ ਹੋਈ ਅਤੇ ਗੁਜ਼ਰਾਤੀ ਬੋਲੀ ਵਿੱਚ ਵਿਰੋਧੀ ਖਿਡਾਰੀ ਦੀ ਪਤੰਗ ਨੂੰ ਆਪਣੀ ਡੋਰੀ ਨਾਲ ਵੱਢਣ ਤੋਂ ਬਾਅਦ ਚੀਨੀ ਭਾਸ਼ਾ ਦੇ ਸ਼ਬਦ ਦਾ ਰੂਪ ਵਰਤਿਆ ਗਿਆ “ ਕਈ ਪੋਅ ਸ਼ੇ”
ਸੋ ਇਹ ਪੋ ਜੋ ਵੱਢਣ ਦੇ ਅਰਥ ਰੱਖਦਾ ਹੈ ਹੌਲੀ ਹੌਲੀ ਪੋ ਤੋਂ ਪੰਜਾਬੀ ਰੂਪ ਵਿੱਚ ਬੋ ਵਿੱਚ ਤਬਦੀਲ ਹੋ ਗਿਆ।

08/12/2021

ਧਰਮ ਦੀ ਚਾਦਰ,ਮਨੁੱਖੀ ਹੱਕਾਂ ਦੇ ਰਾਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਜੀ ਦੀ ਸ਼ਹਾਦਤ ਨੂੰ ਹੈਲਪਿੰਗ ਹੋਪਸ ਫਾਊਂਡੇਸ਼ਨ ਕੋਟਾਨ ਕੋਟਿ ਸਿਜਦਾ ਕਰਦੀ ਹੈ ਅਤੇ ਅਰਦਾਸ ਹੈ ਕਿ ਸਾਡੇ ਸਭ ਦੇ ਅੰਦਰ ਮਨੁੱਖਤਾ ਨੂੰ ਲੈ ਕੇ ਕੁਝ ਕਰਨ ਦਾ ਜਜ਼ਬਾ ਪ੍ਰਬਲ ਹੋਵੇ

12/11/2021
31/10/2021
20/10/2021

ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਸਮੂਹ ਲੋਕਾਈ ਨੂੰ ਮਹਾਂਰਿਸ਼ੀ ਵਾਲਿਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ

Photos from Shaheed Bhagat Singh Youth Club Apra's post 17/10/2021

ਗੁਰੂ ਰਾਮਦਾਸ ਜੀ ਦੇ ਪਾਵਨ ਆਗਮਨ ਪੁਰਬ ਅਤੇ ਦੁਸਹਿਰੇ ਦੇ ਪਵਿੱਤਰ ਤਿਓਹਾਰ ਨੂੰ ਮੁੱਖ ਰੱਖਦਿਆਂ ਅੱਜ ਮਿਤੀ 17 ਅਕਤੂਬਰ ਦਿਨ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਖੂਨਦਾਨ ਕੈੰਪ ਲਗਾਇਆ ਗਿਆ ਜਿਸ ਵਿੱਚ ਕਾਫੀ ਜੋਸ਼ ਅਤੇ ਉਤਸ਼ਾਹ ਨਾਲ ਲੋਕਾਂ ਵਲੋਂ ਖੂਨਦਾਨ ਕੀਤਾ ਗਿਆ | ਅਸੀਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੀ ਸਾਰੀ ਕਮੇਟੀ ਅਤੇ ਸਭ ਸਹਿਯੋਗੀ ਸੱਜਣ ਖੂਨਦਾਨ ਕਰਨ ਵਾਲੀਆਂ ਸਾਡੀਆਂ ਭੈਣਾਂ ਅਤੇ ਸਾਡੇ ਵੀਰਾਂ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਉਪਰਾਲੇ ਨੂੰ ਹੋਂਸਲਾ ਅਫਜਾਈ ਬਖਸ਼ੀ ਹੈ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਉਪਰਾਲੇ ਕਰਦੇ ਰਹਾਂਗੇ | ਅੱਪਰਾ ਹੈਲਪਿੰਗ ਹੈੰਡ ਦੇ ਵੀਰਾਂ ਦਾ ਵੀ ਧੰਨਵਾਦ, Hindustan Blood Donors Club ਫਗਵਾੜਾ ਦਾ ਬਹੁਤ ਬਹੁਤ ਧੰਨਵਾਦ ਅਤੇ ਸਮੂਹ ਸਹਿਯੋਗੀ ਸੱਜਣ ਪੰਡਿਤ ਦੇਸਰਾਜ ਜੀ ਜਤਿੰਦਰ ਸਿੰਘ ਸੁਮਿਤ ਖੋਸਲਾ ਜੀ ਵਿੱਕੀ ਖੋਸਲਾ ਜੀ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ |
ਸ਼ਹੀਦ ਭਗਤ ਸਿੰਘ ਯੂਥ ਕਲੱਬ ਅੱਪਰਾ (ਰਜਿ)
ਵਿਨੋਦ ਕਾਲੜਾ, ਹਰਦੀਪ ਸਿੰਘ, ਅਮਿਤ ਬਸੰਦਰਾਏ, ਹਰਵਿੰਦਰ ਸਿੰਘ, ਵਿਸ਼ਾਲ ਕੁਮਾਰ, ਕੁਲਦੀਪ ਸਿੰਘ ਜੋਹਲ, ਪੰਕਜ ਬਿੱਟੂ, ਚੰਦਰਮੋਹਨ ਜੀ, ਅਨਿਲ ਕੁਮਾਰ ਬੱਬੂ ਜੀ |

30/09/2021

ਸ਼ਹੀਦ ਭਗਤ ਸਿੰਘ ਜੀ ਦਾ ਜਨਮਦਿਹਾੜਾ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਮਨਾਇਆ ਗਿਆ |

30/09/2021

ਪਿੰਡ ਅੱਪਰਾ ਦੇ ਨਿਵਾਸੀਓ ਕੀ ਤੁਹਾਨੂੰ ਪਤਾ ਹੈ ਕਿ ਫਿਲੌਰ ਤੋਂ ਬੰਗਾ ਜਾਣ ਵਾਲੀ ਸੜਕ ਜਿਸ ਉੱਤੇ ਸਾਡਾ ਪਿੰਡ ਆਓਂਦਾ ਹੈ ਉਹ ਸੜਕ ਮਨਾਲੀ ਹਿਮਾਚਲ ਪ੍ਰਦੇਸ਼ ਲਈ ਸਭ ਤੋਂ ਘੱਟ ਦੂਰੀ ਦੀ ਸੜਕ ਹੈ ਯਾਨੀ shortest way for ਮਨਾਲੀ ਹੈ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਵੀ ਸਭ ਤੋਂ ਨਜਦੀਕੀ ਰਾਹ ਹੈ ਆਉ ਸਭ ਰਲ ਮਿਲ ਕੇ ਸਮੇਂ ਦੀ ਸਰਕਾਰ ਤੋਂ ਮੰਗ ਕਰੀਏ ਕਿ ਇਸ ਸੜਕ ਦੀ repair ਕਰਨ ਦੇ ਨਾਲ ਨਾਲ ਇਸ ਸੜਕ ਨੂੰ ਹਾਈਵੇ ਬਣਾਇਆ ਜਾਵੇ ਤਾਂ ਜੋ ਤਖ਼ਤ ਸ੍ਰੀ ਕੇਸਗੜ੍ਹ ਜਾਣ ਵਾਲੇ ਸ਼ਰਧਾਲੂ ਅਤੇ ਮਨਾਲੀ ਘੁੰਮਣ ਜਾਣ ਵਾਲੇ ਲੋਕਾਂ ਲਈ ਇਹ ਮੁੱਖ ਮਾਰਗ ਬਣ ਸਕੇ | ਆਵਾਜਾਈ ਵੱਧਣ ਨਾਲ ਪਿੰਡ ਅੱਪਰੇ ਦਾ ਵਿਕਾਸ ਵੀ ਹੋਵੇਗਾ ਅਤੇ ਪਿੰਡ ਦੇ ਲੋਕਾਂ ਲਈ ਰੋਜਗਾਰ ਦੇ ਮੌਕੇ ਅਤੇ ਵਪਾਰ ਨੂੰ ਵੀ ਵੱਧਣ ਵਿਚ ਕਾਫੀ ਸਹਾਇਤਾ ਮਿਲੇਗੀ | ਜੋ ਜੋ ਅੱਪਰਾ ਨਿਵਾਸੀ ਇਸ ਗੱਲ ਨਾਲ ਸਹਿਮਤ ਹੈ ਉਹ ਇਸ ਪੋਸਟ ਨੂੰ ਵੱਧ ਤੋਂ ਵੱਧ share ਕਰੇ ਅਤੇ ਆਪਣਾ ਫੋਨ ਨੰਬਰ ਕੰਮੈਂਟ ਬਾਕਸ ਵਿਚ ਜਰੂਰ ਸਾਂਝਾ ਕਰੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਲੋਕ ਲਹਿਰ ਬਣਾ ਕੇ ਪਿੰਡ ਦੇ ਵਿਕਾਸ ਲਈ ਕੰਮ ਕੀਤੇ ਜਾ ਸਕਣ |
ਧੰਨਵਾਦ
ਹਰਦੀਪ ਸਿੰਘ
9041136200

28/09/2021

ਵਤਨ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋ ਨਾ ਭੁਲਾ ਜਾਣਾ ਸ਼ਹੀਦ ਭਗਤ ਸਿੰਘ ਯੂਥ ਕਲੱਬ ਅੱਪਰਾ ਵਲੋਂ ਸਮੂਹ ਮਿੱਤਰਾਂ ਦੋਸਤਾਂ ਅਤੇ ਅੱਪਰਾ ਨਿਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮਦਿਹਾੜੇ ਦੀਆਂ ਲੱਖ ਲੱਖ ਵਧਾਈਆਂ |

13/09/2021

ਪਿਆਰੇ ਦੋਸਤੋ ਅੱਪਰਾ ਨਿਵਾਸੀ ਸੱਜਣੋ ਅਤੇ ਸਾਇਕਲ ਚਲਾਉਣ ਦੇ ਸ਼ੌਕੀਨ ਦੋਸਤੋ, ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਜਲਦ ਹੀ SBS CYCLING CLUB ਸ਼ੁਰੂ ਕੀਤਾ ਜਾ ਰਿਹਾ ਹੈ ਬਾਕੀ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਜਲਦੀ ਹੀ ਕਲੱਬ ਦੇ ਪੇਜ ਉੱਤੇ ਸਾਂਝੀ ਕਰ ਦਿੱਤੀ ਜਾਵੇਗੀ |
• ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਜਲਦ ਹੀ ਬੱਚਿਆਂ ਲਈ Quiz Compitition ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਇੱਕ whatsapp ਗਰੁੱਪ ਸ਼ੁਰੂ ਕੀਤਾ ਜਾਵੇਗਾ ਬੱਚੇ ਸਵਾਲਾਂ ਦਾ ਜੁਆਬ ਗਰੁੱਪ ਵਿੱਚ ਆਪਣਾ ਨੰਬਰ add ਕਰਵਾ ਕੇ ਦੇ ਸਕਦੇ ਹਨ ਅਤੇ compitition ਵਿੱਚੋਂ ਪਹਿਲੇ ਦੂਸਰੇ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਦੀ ਹੋਂਸਲਾ ਅਫਜਾਈ ਕੀਤੀ ਜਾਵੇਗੀ | ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਇਹ ਉਪਰਾਲਾ ਬੱਚਿਆਂ ਦੇ IQ ਲੈਵਲ ਵਧਾਉਣ ਅਤੇ Compitative exams ਲਈ ਬੱਚਿਆਂ ਨੂੰ ਤਿਆਰ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦੀ genral knowldge ਵਿੱਚ ਇਜਾਫ਼ਾ ਹੋ ਸਕੇ ਵੱਧ ਸਕੇ
ਧੰਨਵਾਦ

Photos from Shaheed Bhagat Singh Youth Club Apra's post 15/08/2021
26/06/2021

ਅੱਜ ਪਾਰਕ ਲਈ ਨਵਾਂ ਮਾਲੀ ਰੱਖਿਆ ਹੈ ਅਤੇ ਜਦੋਂ ਉਹ ਆਪਣਾ ਕੰਮ ਬੜੀ ਖੂਬਸੂਰਤੀ ਨਾਲ ਕਰ ਰਿਹਾ ਸੀ ਓਦੋਂ ਉਸਦੀ ਵੀਡੀਓ ਬਣਾ ਲਈ ਗਈ

02/06/2021

"ਪੰਜਾਬ ਲਈ ਖ਼ਤਰੇ ਦੀ ਘੰਟੀ ਵੱਜਣ ਨੂੰ ਤਿਆਰ"

#ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਚੁੱਕਾ ਹੈ। ਦੂਜੀ ਪਰਤ ਲੱਗਭੱਗ 100 ਤੋਂ 200 ਫੁੱਟ ਉੱਤੇ ਹੈ ਇਹ ਵੀ 10 ਸਾਲ ਪਹਿਲਾਂ ਸੁੱਕ ਗਈ ਸੀ। ਹੁੱਣ ਪੰਜਾਬ ਤੀਜੀ ਪਰਤ, ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ ਜੋ ਕਿ ਅਗਲੇ ਦਹਾਕੇ ਤੱਕ ਖਾਲ਼ੀ ਹੋ ਜਾਵੇਗੀ। ਇਸ ਪਰਤ ਵਿਚਲੇ ਪਾਣੀ ਦੇ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂ। ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ 2 ਦਹਾਕਿਆਂ ਵਿੱਚ ਹਜ਼ਾਰਾਂ ਦੀ ਵੀ ਨਹੀਂ ਹੋਵੇਗੀ। ਸਾਇੰਸ ਦੱਸਦੀ ਹੈ ਕਿ ਤਿੰਨਾਂ ਪਰਤਾਂ ਵਿੱਚੋ ਕੇਵਲ ਉਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁੱਝ ਕੁੱਝ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਇਹ ਪਾਣੀ ਕਈ ਸਦੀਆਂ ਪੀਣ ਯੋਗ ਨਹੀਂ ਹੋਵੇਗਾ ਦੂਜੀ ਅਤੇ ਤੀਜੀ ਪਰਤ ਵਿੱਚ ਪਾਣੀ ਲੱਖਾਂ ਸਾਲਾਂ ਵਿੱਚ ਪਹੁੰਚਦਾ ਹੈ। ਇਸ ਵਿਚਲਾ ਤੁਬਕਾ ਤੁਬਕਾ ਬੇਹੱਦ ਕੀਮਤੀ ਅਤੇ ਕੁਦਰਤ ਦਾ ਪੰਜਾਬ ਨੂੰ ਤੋਹਫ਼ਾ ਹੈ। ਭਾਰਤ ਸਰਕਾਰ ਨੂੰ ਦੁਨੀਆਂ ਭਰ ਦੇ ਸਾਇੰਸਦਾਨ ਕਈ ਦਹਾਕਿਆਂ ਤੋਂ ਚੇਤਾਵਨੀਆਂ ਦੇ ਰਹੇ ਸਨ ਕਿ ਪੰਜਾਬ ਵਿੱਚ ਖੇਤੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਕਰੋ, ਕਿਉਂਕਿ ਧਰਤੀ ਹੇਠਲਾ ਪਾਣੀ ਇਸ ਖੇਤਰ ਵਿੱਚ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈ। ਪਰ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਪੰਜਾਬੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਏ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਪਾਣੀ ਬਾਹਰ ਭੇਜਣ ਵਾਲਿਆਂ ਨੂੰ ਅੱਧਾ ਸਦੀ ਪਹਿਲਾਂ ਪਤਾ ਸੀ ਕਿ ਪੰਜਾਬ ਕਿੱਧਰ ਜਾ ਰਿਹਾ ਹੈ, ਪਰ ਕਿਸਾਨਾਂ ਨੂੰ ਨਹੀਂ ਚਿੰਤਾ ਇਹ ਨਹੀਂ ਕਿ ਪੰਜਾਬ ਰੇਗਿਸਤਾਨ ਬਣੇਗਾ, ਇਹ ਹੈ ਕਿ ਕਿੰਨੀ ਛੇਤੀ ਬਣੇਗਾ। ਪੰਜਾਬ ਦੇ 13 ਲੱਖ ਟਿਊਬਵੈਲ ਪੰਜਾਬ ਨੂੰ ਲਗਾਤਾਰ ਖ਼ਾਤਮੇ ਵੱਲ ਲਿਜਾ ਰਹੇ ਹਨ। ਇੱਕ ਅੰਦਾਜ਼ੇ ਅਨੁਸਾਰ ਅਗਲੇ 15 ਸਾਲਾਂ ਵਿੱਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਅਤੇ ਪੰਜਾਬ ਦੇ 2.5 ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ ਦਰਿਆਈ ਪਾਣੀ ਵਿੱਚ ਸੌ ਤੋਂ ਵੱਧ ਤਰਾਂ ਦੇ ਵੱਖ ਵੱਖ mineral ਅਤੇ sediment ਹੁੰਦਾ ਹੈ। ਜੋ ਕਿ ਕੁਦਰਤੀ ਤੌਰ ਉੱਤੇ ਵਧੀਆ ਫਸਲਾਂ ਵਾਸਤੇ ਧਰਤੀ ਨੂੰ ਉਪਜਾਊ ਬਣਾ ਕੇ ਰੱਖਦਾ ਹੈ। ਦਰਿਆਈ ਪਾਣੀ ਦੀ ਅਣਹੋਂਦ ਵਿੱਚ ਪੰਜਾਬ ਨੂੰ ਇਹ ਘਾਟ ਖਾਦਾਂ ਅਤੇ ਦਵਾਈਆਂ ਨਾਲ ਪੂਰੀ ਕਰਨੀ ਪਈ ਪੰਜਾਬ ਇੱਕ ਪਾਸੇ ਤਾਜ਼ੇ ਪਾਣੀ ਦਾ ਅਣਮੁੱਲਾ ਜ਼ਖ਼ੀਰਾ ਖਤਮ ਕਰ ਚੁੱਕਾ ਹੈ ਦੂਜੇ ਪਾਸੇ ਦਵਾਈਆਂ ਨਾਲ ਜ਼ਮੀਨ ਦੀ ਉੱਪਰਲੀ ਤਹਿ ਦੂਸ਼ਿਤ ਕਰ ਚੁੱਕਾ ਹੈ। ਪੰਜਾਬ ਕੇਵਲ ਰੇਗਸਤਾਨ ਹੀ ਨਹੀਂ ਬਣੇਗਾ ਬਲਕੇ ਜ਼ਹਿਰੀਲਾ ਰੇਗਸਤਾਨ ਬਣੇਗਾ ਅਤੇ ਅੱਜ ਦੀ ਪੀੜੀ ਸਾਹਮਣੇ ਬਣੇਗਾ।

#ਸ਼ੇਅਰ ਜਰੂਰ ਕਰ ਦਿਉ 👏

Photos from Shaheed Bhagat Singh Youth Club Apra's post 23/05/2021

ਪਿਆਰੇ ਦੋਸਤੋ ਅੱਜ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਆਪਣੇ ਪਿਆਰੇ ਸਾਥੀ ਸ਼੍ਰੀ ਅਨੂ ਬਸੰਦਰਾਏ ਅਤੇ ਪਿੰਡ ਦੇ ਇੱਕ ਵਧੀਆ ਅਧਿਆਪਕ ਦੇ ਤੌਰ ਤੇ ਜਾਣੇ ਜਾਂਦੇ ਸ਼੍ਰੀ ਦੀਪਕ ਸੰਗਰ ਜੀ ( ਪ੍ਰਿੰਸੀਪਲ ਆਰਿਆ ਮਾਡਲ ਸਕੂਲ ਅੱਪਰਾ ) ਨੂੰ ਉਹਨਾਂ ਦੀ ਯਾਦ ਵਿੱਚ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਬੂਟੇ ਲਗਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ | ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਸਵਰਗਵਾਸੀ ਸ਼੍ਰੀ ਦੀਪਕ ਸੰਗਰ ਜੀ ਦੀ ਸੁਪਤਨੀ ਮੈਡਮ ਕੁਸੁਮ ਸੰਗਰ ਅਤੇ ਉਹਨਾਂ ਦੇ ਬੇਟੇ ਅਵੀ ਸੰਗਰ ਅਤੇ ਅਨੂ ਬਸੰਦਰਾਏ ਜੀ ਦੇ ਸਪੁੱਤਰ ਅਤੇ ਭਤੀਜੇ ਆਸ਼ੀਸ਼ ਬਸੰਦਰਾਏ ਨੇਂ ਵੀ ਸ਼ਿਰਕਤ ਕਰ ਕੇ ਉਹਨਾਂ ਨੂੰ ਯਾਦ ਕੀਤਾ | ਸਮੂਹ ਕਲੱਬ ਮੈਂਬਰਾਂ ਵਲੋਂ ਦੋਹਾਂ ਪਰਿਵਾਰਾਂ ਦੇ ਵਿੱਛੜੇ ਮੈਂਬਰਾਂ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ |

Photos from Shaheed Bhagat Singh Youth Club Apra's post 20/05/2021

ਪਿਆਰੇ ਦੋਸਤੋ, ਸਾਡੇ ਪਿਆਰੇ ਸਾਥੀ ਜਿਹਨਾਂ ਨੂੰ ਅਸੀਂ ਪਿਆਰ ਨਾਲ ਅਨੂ ਭਾਜੀ ਕਿਹਾ ਕਰਦੇ ਹਾਂ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ | ਇਸ ਦੁੱਖ ਦੀ ਘੜੀ ਵਿੱਚ ਅਸੀਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਮੈਂਬਰ ਉਹਨਾਂ ਦੇ ਪਰਿਵਾਰ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰਨ ਅਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਬੱਚਿਆਂ ਨੂੰ ਵਾਹਿਗੁਰੂ ਦਾ ਹੁਕਮੁ ਮੰਨਣ ਦਾ ਬਲ ਬਖਸ਼ਿਸ਼ ਕਰਨ | ਜਦੋਂ ਸ਼ਹੀਦ ਭਗਤ ਸਿੰਘ ਪਾਰਕ ਉਸਾਰੀ ਅਧੀਨ ਸੀ ਤਾਂ ਪਾਰਕ ਲਈ ਦਿੱਤੇ ਯੋਗਦਾਨ ਨੂੰ ਅਸੀਂ ਕਦੀ ਵੀ ਨਹੀਂ ਭੁਲਾ ਸਕਦੇ ਕਿਵੇਂ ਉਹਨਾਂ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਪਾਰਕ ਬਣਾਉਣ ਵਿੱਚ ਸਾਡਾ ਸਾਥ ਦਿੱਤਾ | ਇੱਕ ਵਾਰ ਫਿਰ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ |

Photos from Shaheed Bhagat Singh Youth Club Apra's post 05/05/2021

ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਪਿੰਡ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸ਼ੁਰੂ ਕੀਤੀਆਂ ਯੋਗਾ ਕਲਾਸਾਂ ਦੇ ਕੁਝ ਦ੍ਰਿਸ਼
ਸਮਾਂ ਸਵੇਰ 6.00 ਵਜੇ ਤੋਂ 7.30 ਵਜੇ ਤੱਕ ਹੈ ਅਤੇ ਬਿਲਕੁਲ ਨਿਸ਼ੁਲਕ ਹਨ ਆਓ ਇਹਨਾਂ ਕਲਾਸਾਂ ਦਾ ਫਾਇਦਾ ਲਵੋ ਅਤੇ ਇਸ ਮਹਾਂਮਾਰੀ ਦੇ ਸਮੇਂ ਦੌਰਾਨ ਆਪਣੀ ਸਿਹਤ ਅਤੇ ਇਮਿਊਨਟੀ ਨੂੰ ਚੰਗਾ ਕਰੀਏ |
ਪਿੰਡ ਅੱਪਰਾ ਵਿਖੇ ਅੱਪਰਾ ਹੈਲਪਿੰਗ ਹੈੰਡ ਸੰਸਥਾ ਵਲੋਂ ਵੀ ਲੋਕਾਂ ਨੂੰ ਕਰੋਨਾ ਜਿਹੀ ਬੁਰੀ ਮਹਾਂਮਾਰੀ ਤੋਂ ਬਚਾਉਣ ਲਈ ਹਰ ਰੋਜ ਸਵੇਰ ਨੂੰ 6 ਵਜੇ wheat grass ਅਤੇ ਇਮਿਊਨਟੀ ਬੂਸਟਰ ਕਾੜ੍ਹੇ ਦੀ ਸੇਵਾ ਕੀਤੀ ਜਾ ਰਹੀ ਹੈ ਆਓ ਇਸ ਸੇਵਾ ਦਾ ਲਾਭ ਲੈ ਕੇ ਆਪਣੇ ਜੀਵਨ ਨੂੰ ਨਿਰੋਗੀ ਰੋਗ ਰਹਿਤ ਬਣਾਈਏ |
ਧੰਨਵਾਦ

Shaheed Bhagat Singh Youth Club Apra 25/04/2021

ਪਿਆਰੇ ਦੋਸਤੋ, ਸੱਜਣੋ, ਅੱਪਰਾ ਨਿਵਾਸੀਓ,ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ ਭਾਈ ਮਤੀਦਾਸ ਚੈਰੀਟੇਬਲ ਸੋਸਾਇਟੀ ਦਿੱਲੀ ਦੇ ਸਾਂਝੇ ਉਪਰਾਲੇ ਸਦਕਾ ਸਪੈਨਿਸ਼ ਅਤੇ ਫ਼੍ਰੇਂਚ ਭਾਸ਼ਾ ਦੇ A1 ਲੈਵਲ ਦੇ ਕੋਰਸ ਔਨਲਾਈਨ ਕਲਾਸਾਂ ਦੇ ਤਹਿਤ ਸ਼ੁਰੂ ਕੀਤੇ ਗਏ ਹਨ | ਜੋ ਬੱਚੇ ਲੋੜਵੰਦ ਹਨ ਅਤੇ ਅੱਗੋਂ ਪੜ੍ਹਾਈ ਕਰਨ ਤੋਂ ਅਸਮਰੱਥ ਹਨ ਅਤੇ ਉਹਨਾਂ ਨੇਂ ਬਾਰਵੀ ਕਰ ਲਈ ਹੈ ਇਹ ਕੋਰਸ ਉਹਨਾਂ ਲਈ ਸ਼ੁਰੂ ਕੀਤੇ ਗਏ ਹਨ |
(1) French Language A1 Level Course
Teacher - Upasna Chawla ( French Teacher in Hansraj College (Delhi University)
(2) Spanish Language A1 Level Course
Teacher - Dipansha Grover ( Spanish Teacher in St Stephen College ( Delhi University )
ਜਿਹਨਾਂ ਪਰਿਵਾਰਾਂ ਦੀ ਸਾਲਾਨਾ ਆਮਦਨ 200000 ਤੋਂ ਘੱਟ ਹੈ ਇਹ ਕੋਰਸ ਉਹਨਾਂ ਪਰਿਵਾਰਾਂ ਦੇ ਲੋੜਵੰਦ ਬੱਚਿਆਂ ਲਈ ਹੀ ਹਨ
ਲੋੜਵੰਦ ਵਿਦਿਆਰਥੀ ਕੋਰਸ ਵਿੱਚ ਦਾਖਲਾ ਲੈਣ ਲਈ 9041136200 ਤੇ ਸੰਪਰਕ ਕਰਨ |
ਇਹ ਕੋਰਸ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ free of cost ਹਨ ਅਤੇ ਵਿਦਿਆ ਦਾਨ ਮਹਾਦਾਂਨ ਪ੍ਰੋਗਰਾਮ ਤਹਿਤ ਸ਼ੁਰੂ ਕੀਤੇ ਗਏ ਹਨ |
ਧੰਨਵਾਦ
ਹਰਦੀਪ ਸਿੰਘ ਅੱਪਰਾ
9041136200

Shaheed Bhagat Singh Youth Club Apra ਸੇਵਕ ਕਉ ਸੇਵਾ ਬਨਿ ਆਈ || ਹੁਕਮੁ ਬੂਝਿ ਪਰਮ ਪਦੁ ਪਾਈ ||

22/04/2021

ਸ਼ਹੀਦ ਭਗਤ ਸਿੰਘ ਯੂਥ ਕਲੱਬ ਨੂੰ ਪਿਆਰ ਕਰਨ ਵਾਲੇ ਸਾਡੇ ਪਿਆਰੇ ਦੋਸਤ, ਸੱਜਣ ਮਿੱਤਰ ਅਤੇ ਸਾਡੇ ਪਿਆਰੇ ਅਤੇ ਸਤਿਕਾਰਯੋਗ ਅੱਪਰਾ ਨਿਵਾਸੀਓ ਤੁਸੀਂ ਸਾਰੇ ਸ਼ਹੀਦ ਭਗਤ ਸਿੰਘ ਪਾਰਕ ਬਣਨ ਦੇ ਗਵਾਹ ਹੋ ਕਿ ਕਿਵੇਂ ਕੂੜੇ ਦੇ ਢੇਰ ਅਤੇ ਵੀਰਾਨ ਪਏ ਜਗ੍ਹਾ ਵਿੱਚੋਂ ਸਿਰੜੀ, ਮਿਹਨਤੀ ਅਤੇ ਜਿੱਦ ਦੇ ਪੱਕੇ ਅਤੇ ਗਿਣਤੀ ਦੇ 5 ਜਾਂ 6 ਨੌਜਵਾਨਾਂ ਦੀ ਮਿਹਨਤ ਸਦਕਾ ਪਿੰਡ ਲਈ ਇੱਕ ਬਹੁਤ ਖੂਬਸੂਰਤ ਪਾਰਕ ਬਣ ਕੇ ਤਿਆਰ ਹੋਇਆ ਜਿਸ ਦੇ ਗਵਾਹ ਪਿੰਡ ਦੇ ਲੋਕ ਆਪ ਹਨ | ਪਿੰਡ ਲਈ ਕੁਝ ਕਰ ਗੁਜਰਨ ਦੀ ਚਾਹਤ ਦਿਲ ਵਿੱਚ ਲੈ ਕੇ ਤੁਰੇ ਨੌਜਵਾਨਾਂ ਨੇਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੀ ਸਥਾਪਨਾ ਕੀਤੀ ਅਤੇ ਇਸ ਸੰਸਥਾ ਦੇ ਤਹਿਤ ਪਿੰਡ ਲਈ ਹੋਰ ਕੰਮਾਂ ਦਾ ਜਿੰਮਾ ਚੁੱਕਿਆ ਜਿਸ ਵਿੱਚ ਮੁੱਖ ਤੌਰ ਤੇ ਪਹਿਲਾ ਕੰਮ ਪਾਰਕ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਹੈ ਅਤੇ ਹੁਣ ਪਾਰਕ ਦੇ ਪਿੱਛੇ ਪਈ ਖਾਲੀ ਜਗ੍ਹਾ ਉੱਤੇ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਖੇਡ ਅਕੈਡਮੀ ਬਣਾਉਣ ਦਾ ਪਲਾਨ ਹੈ ਤਾਂ ਜੋ ਸਾਡੇ ਬੱਚਿਆਂ, ਨੌਜਵਾਨਾਂ ਨੂੰ ਚੰਗੇ ਖੇਡ ਮੈਦਾਨ ਮਿਲ ਸਕਣ ਅਤੇ ਨੌਜਵਾਨ ਨਸ਼ਿਆਂ ਦੀ ਦਲਦਲ ਤੋਂ ਦੂਰ ਰਹਿਣ | ਇਸ ਕੰਮ ਲਈ ਸ਼ਹੀਦ ਭਗਤ ਸਿੰਘ ਯੂਥ ਕਲੱਬ ਨੂੰ ਆਪ ਸਭ ਸੱਜਣਾ ਮਿੱਤਰਾਂ ਅਤੇ ਪਿੰਡ ਦੇ ਐਨ ਆਰ ਆਈ ਸੱਜਣਾ ਅਤੇ ਅਤੇ ਪਿੰਡ ਵਾਸੀਆਂ ਦੇ ਤਨ ਮਨ ਅਤੇ ਧਨ ਤੋਂ ਸਹਿਯੋਗ ਦੀ ਲੋੜ ਹੈ ਤਾਂ ਜੋ ਅਸੀਂ ਇਸ ਕੰਮ ਨੂੰ ਨੇਪਰੇ ਚਾੜ੍ਹ ਸਕੀਏ ਅਤੇ ਆਪਣੇ ਪਿੰਡ ਲਈ ਕੁਝ ਨਵਾਂ ਕਰ ਸਕੀਏ | ਇਸ ਕੰਮ ਲਈ ਆਪ ਵਿੱਚੋਂ ਕੋਈ ਵੀ ਸੱਜਣ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਕਲੱਬ ਦਾ ਅਕਾਊਂਟ ਨੰਬਰ Capital small finance bank ਅੱਪਰਾ ਬ੍ਰਾਂਚ
ਅਕਾਊਂਟ ਨੰਬਰ 158200000045 ਅਤੇ IFSC Code CLBL0000158 ਵਿੱਚ ਭੇਜ ਸਕਦਾ ਹੈ |
Shaheed Bhagat Singh Youth Club
Account No - 158200000045
IFSC Code - CLBL0000158
Capital Small Finance Bank
Branch Apra, Dist Jalandhar, PUNJAB-144416
ਮਾਇਕ ਮਦਦ ਭੇਜਣ ਤੋਂ ਬਾਅਦ 9914950409 ਤੇ ਜਰੂਰ ਸੂਚਿਤ ਕਰੋ ਜੀ
ਧੰਨਵਾਦ
ਸ਼ਹੀਦ ਭਗਤ ਸਿੰਘ ਯੂਥ ਕਲੱਬ ਅੱਪਰਾ

21/04/2021

ਪਿਆਰੇ ਦੋਸਤੋ,ਅੱਪਰਾ ਨਿਵਾਸੀਓ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਦੇ ਵੱਧਦੇ ਹੋਏ ਪ੍ਰਕੋਪ ਨੂੰ ਮੁੱਖ ਰੱਖਦਿਆਂ ਅਤੇ ਕੁਝ ਸਰਕਾਰੀ ਹਿਦਾਇਤਾਂ ਕਾਰਣ ਪਾਰਕ ਦੀ ਕਾਰਜਕਾਰੀ ਕਮੇਟੀ ਨੇਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖਦਿਆਂ ਕੁਝ ਫੈਸਲੇ ਕੀਤੇ ਹਨ |
(1) ਪਾਰਕ ਵਿੱਚ ਮਾਸਕ ਜਰੂਰੀ ਕੀਤਾ ਗਿਆ ਹੈ ਕੋਈ ਵੀ ਮਾਸਕ ਤੋਂ ਬਗੈਰ ਹੋਇਆ ਤਾਂ ਪੁਲਿਸ ਵਲੋਂ ਉਸਦਾ ਚਲਾਨ ਵੀ ਕੀਤਾ ਜਾ ਸਕਦਾ ਹੈ |
(2) ਪਾਰਕ ਵਿੱਚ ਬੱਚਿਆਂ ਦੇ ਝੂਲੇ ਅਤੇ excersice ਮਸ਼ੀਨਾਂ ਕੁਝ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਕਿਉਂ ਕਿ ਵਾਰ ਵਾਰ ਛੂਹਣ ਨਾਲ ਕੋਰੋਨਾ ਫੈਲਣ ਦਾ ਡਰ ਹੈ |
(3) lockdown ਨੂੰ ਮੁੱਖ ਰੱਖਦਿਆਂ ਐਤਵਾਰ ਵਾਲੇ ਦਿਨ ਪਾਰਕ ਬੰਦ ਰਹੇਗਾ |
(4) ਕਿਰਪਾ ਕਰਕੇ ਪਾਰਕ ਵਿੱਚ ਸੋਸ਼ਲ ਡਿਸਟੈਂਸਿੰਗ ( social distancing ) ਆਪਸੀ ਦੂਰੀ ਦਾ ਧਿਆਨ ਰੱਖਿਆ ਜਾਵੇ |
ਕਰੋਨਾ ਦੇ ਇਸ ਖਤਰਨਾਕ ਸਮੇਂ ਵਿੱਚ ਆਪਣਾ ਅਤੇ ਆਪਣੇ ਨਾਲਦਿਆਂ ਦਾ ਧਿਆਨ ਰੱਖੋ ਤਾਂ ਜੋ ਇਸ ਖਤਰਨਾਕ ਬਿਮਾਰੀ ਆਪਣੇ ਸਮਾਜ ਦਾ ਬਚਾਅ ਕਰ ਸਕੀਏ |
ਬੇਨਤੀ ਕਰਤਾ
ਸ਼ਹੀਦ ਭਗਤ ਸਿੰਘ ਯੂਥ ਕਲੱਬ
ਅੱਪਰਾ, ਜ਼ਿਲਾ ਜਲੰਧਰ
ਪੰਜਾਬ

Want your organization to be the top-listed Government Service in Apra?
Click here to claim your Sponsored Listing.

Videos (show all)

ਸ਼ਹੀਦ ਭਗਤ ਸਿੰਘ ਕਲੱਬ ਦੇ ਮੈਂਬਰਾਂ ਦਾ ਮਿਹਨਤ ਅਤੇ ਹੋਂਸਲੇ ਦਾ ਸਫ਼ਰ
ਗੁਰੂ ਨਾਨਕ ਮੋਦੀ ਖਾਨਾ

Category

Telephone

Website

Address


Apra
144416

Other Apra government services (show all)
Gram Panchayat Apra Official Gram Panchayat Apra Official
The Golden City
Apra, 144416

This is the Official Page of Gram Panchayat Apra. Check it Now https://en.bharatpedia.org/wiki/Apra_(village)