Shiromani Akali Dal Sanyukat - Bathinda

Contact information, map and directions, contact form, opening hours, services, ratings, photos, videos and announcements from Shiromani Akali Dal Sanyukat - Bathinda, Political Party, Bathinda.

28/08/2023

Shiromani Akali Dal Sanyukt

17/11/2022

Shiromani Akali Dal Sanyukt Parminder Singh Dhindsa

13/10/2022
29/08/2022

ਪਰਮ ਸਤਿਕਾਰਯੋਗ ਆਗੂ ਸਾਹਿਬਾਨ

ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਿਹ।।
ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਮੇਜਰ ਸਰਜਰੀ ਤੋਂ ਬਾਅਦ ਮੇਰੇ ਵੱਲੋਂ ਆਪ ਸਭ ਜੀ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਸੀ ਪ੍ਰੰਤੂ ਸਿਹਤ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਡਾਕਟਰਾਂ ਨੇ ਮੈਨੂੰ ਪੂਰਨ ਤੌਰ ਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜਿਸ ਕਰਕੇ ਫਿਲਹਾਲ ਮੈਂ ਆਪ ਜੀ ਨੂੰ ਨਹੀਂ ਮਿਲ ਪਾਵਾਂਗਾ।ਜਿਸ ਦੇ ਲਈ ਮੈ ਆਪ ਸਾਰਿਆਂ ਤੋ ਮੁਆਫ਼ੀ ਮੰਗਦਾ ਹਾਂ। ਡਾਕਟਰਾਂ ਦੀ ਸਲਾਹ ਮੁਤਾਬਿਕ ਮਿਲਣ ਦਾ ਅਗਲਾ ਸਮਾਂ ਆਪ ਜੀ ਨੂੰ ਦੇ ਦਿੱਤਾ ਜਾਵੇਗਾ।
ਧੰਨਵਾਦ ਸਹਿਤ

ਗੁਰੂ ਪੰਥ ਦਾ ਦਾਸ
ਸੁਖਦੇਵ ਸਿੰਘ ਢੀਂਡਸਾ (ਪ੍ਰਧਾਨ)
ਸ਼੍ਰੋਮਣੀ ਅਕਾਲੀ ਦਲ (ਸੰਯੁਕਤ)

27/08/2022

ਪਰਮ ਸਤਿਕਾਰਯੋਗ ਆਗੂ ਸਾਹਿਬਾਨ
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਿਹ।।
ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਮੇਰੀ ਮੇਜਰ ਸਰਜਰੀ ਹੋਣ ਕਾਰਨ ਡਾਕਟਰਾਂ ਨੇ ਮੈਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਸੋਂ ਇਸ ਕਰਕੇ ਮੈਂ ਆਪ ਜੀ ਨੂੰ ਨਹੀਂ ਮਿਲ ਸਕਿਆ,ਪਰ ਹੁਣ ਮੇਰੀ ਸਿਹਤ ਵਿੱਚ ਸੁਧਾਰ ਹੋਣ ਕਰਕੇ ਮੈਂ ਆਪ ਸਭ ਨੂੰ ਮਿਲਣਾ ਚਾਹੁੰਦਾ ਹਾਂ ਸੋਂ ਜੋ ਵੀ ਆਗੂ ਸਾਹਿਬਾਨ ਮੈਨੂੰ ਮਿਲਣਾ ਚਾਹੁੰਦੇ ਹਨ ਉਹ ਕ੍ਰਿਪਾ ਕਰਕੇ ਮਿਤੀ 29 ਅਗਸਤ ਦਿਨ ਸੋਮਵਾਰ ਤੋਂ ਹਰ ਰੋਜ਼ ਸਵੇਰੇ ਕੋਠੀ ਨੰ.3,ਸੈਕਟਰ 2 ਵਿਖੇ 11 ਵਜੇ ਤੋਂ 12.30 ਵਜੇ ਤੱਕ ਆ ਕੇ ਮਿਲ ਸਕਦੇ ਹੋ। ਕ੍ਰਿਪਾ ਕਰਕੇ ਇਸ ਸਮੇਂ ਦੌਰਾਨ ਹੀ ਮੈਨੂੰ ਮਿਲਣ ਦੀ ਕ੍ਰਿਪਲਤਾ ਕੀਤੀ ਜਾਵੇ ਜੀ।
ਧੰਨਵਾਦ ਸਹਿਤ
ਗੁਰੂ ਪੰਥ ਦਾ ਦਾਸ
ਸੁਖਦੇਵ ਸਿੰਘ ਢੀਂਡਸਾ (ਪ੍ਰਧਾਨ)
ਸ਼੍ਰੋਮਣੀ ਅਕਾਲੀ ਦਲ (ਸੰਯੁਕਤ)

19/08/2022

19/08/2022

ਟਾਈਟਲਰ ਟੀ-ਸ਼ਰਟ ਵਿਵਾਦ: ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਦੀ ਕੀਤੀ ਨਿਖੇਧੀ, ਨਿਰਪੱਖ ਜਾਂਚ ਦੀ ਮੰਗ |

Photos from Shiromani Akali Dal Sanyukt's post 18/08/2022
09/08/2022

ਝੂੰਦਾ ਕਮੇਟੀ ਦੀ ਰਿਪੋਰਟ ਮੁਕੰਮਲ ਤੌਰ `ਤੇ ਲਾਗੂ ਕਰਨ ਦੀ ਸੀਨੀਅਰ ਲੀਡਰਾਂ ਦੀ ਮੰਗ ਸ਼ਲਾਘਾਯੋਗ ਕਦਮ |

ਸੁਖਦੇਵ ਸਿੰਘ ਢੀਂਡਸਾ ਦੇ ਕਹੇ ਮੁਤਾਬਕ ਫੈਸਲੇ ਲਏ ਹੁੰਦੇ ਤਾਂ ਅੱਜ ਪੰਜਾਬ `ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ |

ਸ਼੍ਰੋਮਣੀ ਅਕਾਲੀ ਦਲ ਵਿਚ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਮੁਕੰਮਲ ਤੌਰ `ਤੇ ਲਾਗੂ ਕਰਵਾਉਣ ਲਈ ਆਵਾਜ਼ ਬੁਲੰਦ ਕਰਨ ਵਾਲੇ ਸੀਨੀਅਰ ਅਕਾਲੀ ਲੀਡਰਾਂ ਦੀ ਸ਼ਲਾਘਾ ਕੀਤੀ ਕਿ ਝੂੰਦਾ ਕਮੇਟੀ ਦੀ ਰਿਪੋਰਟ ਮੁਤਾਬਕ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਹੋਈ ਨਮੋਸ਼ੀਜਨਕ ਹਾਰ ਲਈ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ। ਇਸੇ ਕਾਰਨ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰਨ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਨੂੰ ਵੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀਆਂ ਬਾਗੀ ਸੁਰਾਂ ਉਠ ਰਹੀਆਂ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ ਕੁੱਝ ਸੀਨੀਅਰ ਲੀਡਰਸਿ਼ਪ ਨੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਕੇ ਹਿੰਮਤ ਭਰਿਆ ਕੰਮ ਕੀਤਾ ਹੈ। ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਤਾਨਾਸ਼ਾਹੀ ਨੀਤੀਆਂ, ਪੰਥਕ ਸਿਧਾਂਤਾਂ ਦੇ ਉਲਟ ਕੀਤੇ ਫ਼ੈਸਲਿਆਂ ਕਾਰਨ ਹੀ ਅੱਜ ਸੁਖਬੀਰ ਬਾਦਲ ਵਿਰੁੱਧ ਬਾਗੀ ਸੁਰ ਨਜ਼ਰ ਆ ਰਹੇ ਹਨ। ਉਹ ਦਿਨ ਦੂਰ ਨਹੀਂ ਜਦੋਂ ਸੁਖਬੀਰ ਸਿੰਘ ਬਾਦਲ ਕੋਲ ਆਪਣੇ ਆਪ ਹੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਮੁਕੰਮਲ ਤੌਰ ਤੇ ਲਾਗੂ ਕਰਨ ਲਈ ਬੁਲੰਦ ਦੀ ਕੀਤੀ ਗਈ ਆਵਾਜ਼ ਵੱਡੀ ਪਹਿਲਕਦਮੀ ਹੈ ਪਰ ਇਸਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਦੀ ਹੇਂਕੜਬਾਜ਼ੀ ਬਰਕਰਾਰ ਹੈ। ਇਸ ਗੱਲ ਦਾ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰਨ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਨੇ ਸਾਰੇ ਅਖਤਿਆਰ ਅਸਿੱਧੇ ਤੌਰ `ਤੇ ਆਪਣੇ ਕੋਲ ਰੱਖੇ ਹੋਏ ਹਨ । ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਹੱਥ ਠੋਕਿਆਂ ਦੀ ਅਨੁਸ਼ਾਸ਼ਨੀ ਕਮੇਟੀ ਬਣਾ ਕੇ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਦਾ ਤਾਨਾਸ਼ਾਹੀ ਰਵੱਈਆ ਨਹੀਂ ਚਲੇਗਾ। ਉਨ੍ਹਾਂ ਪਾਰਟੀ ਅੰਦਰ ਬੈਠੀ ਬਾਕੀ ਲੀਡਰਸਿ਼ਪ ਨੂੰ ਅਪੀਲ ਕੀਤੀ ਕਿ ਹੁਣ ਪੰਜਾਬ ਅਤੇ ਪੰਥ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ ਵਕਤ ਆ ਗਿਆ ਹੈ। ਇਸ ਲਈ ਉਹ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਹਿੰਮਤ ਦਿਖਾਉਣ।
ਅੱਜ ਸ: ਸੁਖਦੇਵ ਸਿੰਘ ਢੀਂਡਸਾ ਵੱਲੋਂ ਕਹੀ ਗਈਆਂ ਸਾਰੀਆਂ ਗੱਲਾਂ ਸਹੀ ਸਾਬਤ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਸ: ਸੁਖਦੇਵ ਸਿੰਘ ਢੀਂਡਸਾ ਦੇ ਕਹੇ ਮੁਤਾਬਕ ਫ਼ੈਸਲੇ ਪਹਿਲਾਂ ਲਏ ਹੁੰਦੇ ਤਾਂ ਅੱਜ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਿਸੇ ਸਮੇਂ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵਿਚ ਸ਼ਾਮਿਲ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਿਚ ਵੀ ਬੈਠਣਾ ਨਸੀਬ ਨਹੀ ਹੋਇਆ। ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਦੀਆਂ ਆਪਹੁਦਰੀਆਂ, ਤਾਨਾਸ਼ਾਹੀ ਨੀਤੀਆਂ ਕਾਰਨ ਹੀ ਸੀਨੀਅਰ ਅਕਾਲੀ ਅਤੇ ਟਕਸਾਲੀ ਆਗੂ ਬਾਦਲ ਦਲ ਤੋਂ ਕਿਨਾਰਾ ਕਰ ਰਹੇ ਹਨ।

Shiromani Akali Dal Sanyukt

19/07/2022

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਅਤੇ ਵਰਕਰ ਸਹਿਬਾਨਾਂ ਨੂੰ ਸਨਿਮਰ ਬੇਨਤੀ ਹੈ ਕਿ ਪਾਰਟੀ ਦੇ ਪ੍ਰਧਾਨ ਸ:ਸੁਖਦੇਵ ਸਿੰਘ ਢੀਂਡਸਾ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਦੁਆਬਾ ਜੋਨ ਦੀ ਇੱਕ ਅਹਿਮ ਮੀਟਿੰਗ ਜੋ ਮਿਤੀ 23 ਜੁਲਾਈ 2022 ਨੂੰ ਜਲੰਧਰ ਵਿਖੇ ਰੱਖੀ ਗਈ ਸੀ ਉਹ ਮੀਟਿੰਗ ਕੁੱਝ ਨਾ ਟਾਲੇ ਜਾਣਯੋਗ ਕਾਰਨਾਂ ਕਰਕੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮੀਟਿੰਗ ਦੀ ਮਿਤੀ ਆਪ ਜੀ ਨੂੰ ਬਾਅਦ ਵਿੱਚ ਦੱਸ ਦਿਤੀ ਜਾਵੇਗੀ ਜੀ |
ਧੰਨਵਾਦ
ਮਨਿੰਦਰਪਾਲ ਸਿੰਘ ਬਰਾੜ (ਦਫ਼ਤਰ ਸਕੱਤਰ)
95013-22233

16/07/2022

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਮਾਲਵਾ ਖੇਤਰ-1 ਦੀ ਮੀਟਿੰਗ 18 ਜੁਲਾਈ ਨੂੰ ਸੰਗਰੂਰ ਵਿਖੇ ਹੋਵੇਗੀ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਆਉਣ ਵਾਲੇ ਸੋਮਵਾਰ ਮਿਤੀ 18 ਜੁਲਾਈ ਨੂੰ ਮਾਲਵਾ ਖੇਤਰ -1 ਦੀ ਅਹਿਮ ਮੀਟਿੰਗ ਸਵੇਰ 10:30 ਵਜੇ ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਰੱਖੀ ਗਈ ਹੈ। ਪਾਰਟੀ ਦੇ ਦਫ਼ਤਰ ਸਕੱਤਰ ਅਤੇ ਬੁਲਾਰੇ ਸ. ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆਂ ਕਿ ਪਾਰਟੀ ਵੱਲੋਂ ਸੂਬੇ ਨੂੰ ਚਾਰ ਖੇਤਰਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਮਾਲਵਾ ਖੇਤਰ -1 , ਮਾਲਵਾ ਖੇਤਰ-2 , ਦੋਆਬਾ ਅਤੇ ਮਾਝਾ ਸ਼ਾਮਿਲ ਹਨ। ਇਸ ਦੇ ਤਹਿਤ ਆਉਣ ਵਾਲੇ ਸੋਮਵਾਰ ਨੂੰ ਪਾਰਟੀ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਮਾਲਵਾ ਖੇਤਰ -1 ਦੀ ਪਲੇਠੀ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਮਾਲਵਾ ਖੇਤਰ -1 ਵਿੱਚ ਆਉਂਦੇ ਜ਼ਿਲ੍ਹੇ ਮੋਹਾਲੀ, ਸ਼੍ਰੀ ਫ਼ਤਹਿਗੜ੍ਹ ਸਾਹਿਬ, ਪਟਿਆਲਾ,ਸੰਗਰੂਰ, ਮਲੇਰਕੋਟਲਾ, ਮਾਨਸਾ, ਬਠਿੰਡਾ ਅਤੇ ਬਰਨਾਲਾ ਦੇ ਆਗੂਆਂ ਅਤੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

12/04/2022

Shiromani Akali Dal Sanyukt

08/04/2022

ਪੰਜਾਬ `ਚ ਲਗਾਤਾਰ ਵਾਪਰ ਰਹੀਆਂ ਅਪਰਾਧਕ ਘਟਨਾਵਾਂ `ਤੇ ਸੁਖਦੇਵ ਸਿੰਘ ਢੀਂਡਸਾ ਨੇ ਚਿੰਤਾ ਪ੍ਰਗਟਾਈ |

ਭਗਵੰਤ ਮਾਨ ਸੂਬੇ ਵਿੱਚ ਅਮਨ ਕਾਨੂੰਨ ਵਿਵਸਥਾ ਨੂੰ ਬਿਹਤਰ ਕਰਨ `ਤੇ ਜ਼ੋਰ ਦੇਣ |

Shiromani Akali Dal Sanyukt Sukhdev Singh Dhindsa

06/04/2022

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਲਾਲ ਕਿੱਲੇ `ਤੇ ਮਨਾਉਣਾ ਕੇਂਦਰ ਦਾ ਸ਼ਲਾਘਾਯੋਗ ਉਪਰਾਲਾ: ਸੁਖਦੇਵ ਸਿੰਘ ਢੀਂਡਸਾ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਨੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਦਿੱਲੀ ਦੇ ਇਤਿਹਾਸਕ ਲਾਲ ਕਿੱਲੇ `ਤੇ ਮਨਾਉਣ ਦੇ ਕੀਤੇ ਗਏ ਐਲਾਨ ਦੀ ਸ਼ਲਾਘਾ ਕਰਦਿਆਂ ਕੇਂਂਦਰ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਲ ਕਿੱਲੇ `ਤੇ 21 ਅਤੇ 22 ਅਪ੍ਰੈਲ ਨੂੰ ਕੀਤੇ ਜਾ ਰਹੇ ਇਸ ਸ਼ਲਾਘਾਯੋਗ ਉਪਰਾਲੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰੇਰਨਾਦਾਇਕ ਜੀਵਨ ਅਤੇ ਸੰਦੇਸ਼ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰੇਗਾ। ਇਸ ਮੌਕੇ ਸਰਕਾਰ ਵੱਲੋਂ ਯਾਦਗਾਰੀ ਸਿੱਕਾ ਅਤੇ ਮੋਹਰ ਵੀ ਜਾਰੀ ਕੀਤੀ ਜਾਵੇਗੀ।
ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਾਰਤ ਨੂੰ ਆਜ਼ਾਦ ਹੋਏ 75 ਸਾਲ ਬੀਤ ਗਏ ਹਨ ਪਰ ਕੇਂਦਰ ਦੀ ਕਿਸੇ ਸਰਕਾਰ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦੇਣ ਵਾਲੇ ਮਹਾਨ ਧਾਰਮਕ ਆਗੂ, ਸਮਾਜ ਸੁਧਾਰਕ, ਦੇਸ਼ ਪ੍ਰੇਮੀ ਅਤੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਇਨੇ ਵੱਡੇ ਰੂਪ ਵਿੱਚ ਸਰਕਾਰੀ ਪੱਧਰ `ਤੇ ਮਨਾਉਣ ਦਾ ਉਪਰਾਲਾ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਲਾਲ ਕਿੱਲੇ `ਤੇ ਮਨਾਉਣ ਦਾ ਕੀਤਾ ਗਿਆ ਐਲਾਨ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੈ। ਸ: ਢੀਂਡਸਾ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜਿਆਂ ਦੇ ਸੁੱਖ ਲਈ ਅਨੇਕ ਜ਼ੁਲਮ ਸਹੇ ਅਤੇ ਪ੍ਰਮਾਤਮਾ ਦੀ ਕਰਨੀ ਸਮਝ ਕੇ ਇਨ੍ਹਾਂ ਮੁਸੀਬਤਾਂ ਨੂੰ ਸਿਰ-ਮੱਥੇ ਲਾਇਆ। ਉਨ੍ਹਾਂ ਕਿਹਾ ਕਿ ਸ਼੍ਰੀ ਗੁੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਜੁਗਾਂ-ਜੁਗਾਂ ਤੱਕ ਯਾਦ ਕੀਤਾ ਜਾਂਦਾ ਰਹੇਗਾ।

31/03/2022

Shiromani Akali Dal Sanyukt Paramjit Kaur Gulshan

29/03/2022

Shiromani Akali Dal Sanyukt Sukhdev Singh Dhindsa

28/03/2022

ਜਿ਼ਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਤੋਂ ਬਾਅਦ ਹੋਵੇਗਾ ਸ: ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ `ਤੇ ਫੈਸਲਾ |

ਸ: ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ `ਤੇ ਫੈਸਲਾ ਲੈਣ ਲਈ ਗਠਿਤ ਪਾਰਟੀ ਦੇ ਪੰਜ ਮੈਂਬਰੀ ਕਮੇਟੀ ਦੀ ਹੋਈ ਮੀਟਿੰਗ |

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਵੱਲੋਂ ਵਿਧਾਨ ਸਭਾ ਚੋਣ ਨਤੀਜਿਆਂ ਦੇ ਮੱਦੇਨਜ਼ਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ੇ `ਤੇ ਫੈਸਲਾ ਲੈਣ ਲਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਪਾਰਟੀ ਮੁੱਖ ਦਫ਼ਤਰ ਵਿਖੇ ਹੋਈ। ਜਿਸ ਵਿੱਚ ਜਥੇਦਾਰ ਰਣਜੀਤ ਸਿੰਘ ਤਲਵੰਡੀ, ਜਸਟਿਸ ਨਿਰਮਲ ਸਿੰਘ(ਸੇਵਾਮੁਕਤ), ਸ: ਜਗਦੀਸ਼ ਸਿੰਘ ਗਰਚਾ, ਸ: ਸਰਵਣ ਸਿੰਘ ਫਿਲੌਰ ਅਤੇ ਸ: ਸੁਖਵਿੰਦਰ ਸਿੰਘ ਔਲਖ਼ ਸ਼ਾਮਿਲ ਸਨ।
ਮੀਟਿੰਗ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਜਸਟਿਸ ਨਿਰਮਲ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ `ਤੇ ਕਾਫ਼ੀ ਸਮਾਂ ਵਿਚਾਰ-ਵਟਾਂਦਰਾ ਕੀਤਾ ਗਿਆ ਪਰ ਇਸ `ਤੇ ਕੋਈ ਫੈਸਲਾ ਨਹੀ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਪ੍ਰੈਲ ਮਹੀਨੇ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿੱਚ ਪਾਰਟੀ ਦੇ ਜਿ਼ਲ੍ਹਾ ਪ੍ਰਧਾਨਾਂ ਨਾਲ ਇੱਕ ਮੀਟਿੰਗ ਕੀਤੀ ਜਾਵੇਗੀ। ਜਿਸ ਵਿੱਚ ਸਰਵਸੰਮਤੀ ਨਾਲ ਸ: ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ `ਤੇ ਫੈਸਲਾ ਕੀਤਾ ਜਾਵੇਗਾ।
ਜਸਟਿਸ ਨਿਰਮਲ ਸਿੰਘ ਦੇ ਦੱਸਿਆ ਕਿ ਵਿਧਾਨ ਸਭਾ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਲਈ ਬੀਤੇ ਸਮੇਂ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਇੱਕ ਅਹਿਮ ਬੈਠਕ ਹੋਈ ਸੀ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਗਿਆ ਸੀ ਪਰ ਆਗੂਆਂ ਵੱਲੋਂ ਸ: ਢੀਂਡਸਾ ਦੀ ਕਾਰਗੁਜ਼ਾਰੀ `ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਅਸਤੀਫ਼ਾ ਨਾ ਦੇਣ ਲਈ ਕਿਹਾ ਗਿਆ।
ਇਸ ਦੌਰਾਨ ਸ: ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਦਬਾਅ ਵਧਣ ਤੋਂ ਬਾਅਦ ਇਸ ਸਬੰਧ ਵਿੱਚ ਫੈਸਲਾ ਲੈਣ ਲਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਪੰਜ ਮੈਂਬਰੀ ਕਮੇਟੀ ਗਠਤ ਕੀਤੀ ਗਈ ਸੀ।

Shiromani Akali Dal Sanyukt

21/03/2022

Shiromani Akali Dal Sanyukt Sukhdev Singh Dhindsa

11/03/2022

ਆਪ ਜੀ ਨੂੰ ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ | ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ |

ਸ: ਸੁਖਦੇਵ ਸਿੰਘ ਢੀਂਡਸਾ Shiromani Akali Dal Sanyukt

18/02/2022
11/02/2022

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।

05/02/2022

ਨਸ਼ਾ ਮੁਕਤ ਪੰਜਾਬ

ਸੂਬੇ ਵਿੱਚ ਡਰੱਗ ਸਪਲਾਈ ਚੇਨ ਨੂੰ ਤੋੜਨ ਲਈ ਸਖ਼ਤ ਕਾਨੂੰਨ ਲਾਗੂ ਕਰਨਾ ਯਕੀਨੀ ਬਣਾਇਆ ਜਾਵੇਗਾ।
ਸੂਬੇ ਵਿੱਚ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਹਰੇਕ ਜ਼ਿਲ੍ਹੇ ਵਿੱਚ ਇੱਕ ਵਿਸ਼ੇਸ਼ ਨਸ਼ਾ ਰੋਕਥਾਮ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ।

Shiromani Akali Dal Sanyukt
BJP Punjab
Punjab Lok Congress

05/02/2022

ਖ਼ੁਸ਼ਹਾਲ ਕਿਸਾਨ
● ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ਼ ਕਰਾਂਗੇ।
● ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ MSP ਵਿਵਸਥਾ ਦਾ ਵਿਸਤਾਰ ਕਰਦੇ ਹੋਏ ਫ਼ਲਾਂ,ਸਬਜ਼ੀਆਂ, ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਲਈ ਵੀ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ) ਯਕੀਨੀ ਬਣਾਇਆ ਜਾਵੇਗਾ। ਫ਼ਸਲੀ ਵਿਭਿੰਨਤਾ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ 5000 ਕਰੋੜ ਰੁਪਏ ਦਾ ਸਾਲਾਨਾ ਬਜਟ ਮਨਜ਼ੂਰ ਕੀਤਾ ਜਾਵੇਗਾ।
•ਬੇਜ਼ਮੀਨੇ ਕਿਸਾਨਾਂ ਨੂੰ ਕਾਸ਼ਤ ਲਈ 1 ਲੱਖ ਏਕੜ ਸ਼ਾਮਲਾਟ ਜ਼ਮੀਨ ਅਲਾਟ ਕੀਤੀ ਜਾਵੇਗੀ।
• ਪ੍ਰਧਾਨ ਮੰਤਰੀ ਕਿਸਾਨ ਸੰਮਾਨ ਯੋਜਨਾ ਦੀ ਤਰਜ਼ 'ਤੇ ਹਰੇਕ ਬੇਜ਼ਮੀਨੇ ਕਿਸਾਨ ਨੂੰ ਵੀ 6,000 ਰੁਪਏ ਦੀ ਸਾਲਾਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
•ਅਧੂਰੇ ਸਿੰਚਾਈ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਅਤੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਤਹਿਤ ਨਵੇਂ ਸਿੰਚਾਈ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।

Shiromani Akali Dal Sanyukt
BJP Punjab
Punjab Lok Congress

05/02/2022

ਸ਼ਾਂਤੀ ਅਤੇ ਭਾਈਚਾਰਾ

ਅਸੀਂ ਬੇਅਦਬੀ ਲਈ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਬਣਾਵਾਂਗੇ |
ਬੇਅਦਬੀ ਦੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਲਈ ਵਿਸ਼ੇਸ਼ ਟਾਸਕ ਫੋਰਸ ਅਤੇ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗੀ |
ਬੇਅਦਬੀ ਵਿਰੁੱਧ ਬਣੇ ਕਾਨੂੂੰਨ ਨੂੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਵਾਂਗੇ।

Shiromani Akali Dal Sanyukt
BJP Punjab
Punjab Lok Congress

Photos from Parminder Singh Dhindsa's post 02/02/2022
Want your organization to be the top-listed Government Service in Bathinda?
Click here to claim your Sponsored Listing.

Website

Address

Bathinda
Other Political Parties in Bathinda (show all)
Gurdev kaur shinda Gurdev kaur shinda
Mig Model Town Bathinda
Bathinda

MODEL TOWN -1 BATHINDA CITY

K.deeppb80 K.deeppb80
Bathinda, 151001

K_deep_pb03

Jasvir Jassi AAP Jasvir Jassi AAP
Bathinda, 151103

ਸਮਾਜ਼ ਸੇਵੀ (AAP) Soldier (Indian Army)

Harpreet  singh gill Harpreet singh gill
Bathinda

Harpreet singh gill,

Sunder Lal Madhra Kangar Sunder Lal Madhra Kangar
Kangar Rampura Phul
Bathinda, 151108

india Janshakti party punjab india Janshakti party punjab
Vpo Maluka Dist. Bathinda.
Bathinda, 151206

incharge Punjab & Jammu kashmir

Aap Trade & Industry Wing - Punjab Aap Trade & Industry Wing - Punjab
Ganesh Nagar Bathinda
Bathinda, 151001

Aam Aadmi Party Trade & Industry Wing Punjab

IJP Youth Bathinda Punjab IJP Youth Bathinda Punjab
Bathinda

Ijp youth bathinda political action commetie

Binder Jodhpur Binder Jodhpur
Bathinda

aam adami party