Romana Coin Gallery
Romana Antique Coins Gallery
All the information on this page is published in good faith and for general information purposes only. for sale coins call me.
Old is gold
A silver coin was issued in Lahore in 1828.
Maharaja Ranjit Singh is depicted sitting with Guru Nanak Dev ji. He is offering lotus flower to Guru Nanak Dev ji. Nishan sahib can be seen in the middle.
10000 note year 1954
ਅੱਜ ਇਕ ਹੋਰ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਹੈ।
ਅਕਸਰ ਇਨਸਾਨ ਤੋਂ ਜਦੋਂ ਕੋਈ ਪੈਸੇ ਉਧਾਰ ਮੰਗਦਾ ਹੈ ਤਾਂ ਆਪਣੇ ਕੋਲ ਕੋਈ ਪੈਸਾ ਨਾ ਹੋਣ ਦੇ ਬਹਾਨੇ ਵਜੋਂ ਇੱਕ ਮੁਹਾਵਰਾ ਜਰੂਰ ਆਖਦਾ ਹੈ। ਉਹ ਹੈ 'ਮੇਰੇ ਕੋੋਲ ਕੋਈ ਫੁੱਟੀ ਕੌਡੀ ਵੀ ਨਹੀਂ ਹੈ', ਭਾਵੇਂ ਇਸ ਮੁਹਾਵਰਾ ਬਾਰੇ ਕਈਆਂ ਨੂੰ ਕੁਝ ਪਤਾ ਹੀ ਨਾ ਹੋਵੇ, ਪਰ ਇਹ ਸ਼ਬਦ ਉਦਾਂ ਹੀ ਨਹੀਂ ਆਖੇ ਜਾਂਦੇ। ਅਸਲ 'ਚ ਫੁੱਟੀ ਕੌਡੀ ਦੀ ਵੀ ਕਦੇ ਬੱਲੇ ਬੱਲੇ ਹੋਇਆ ਕਰਦੀ ਸੀ। ਪਰ ਸਮੇਂ ਦੇ ਰਥ ਨਾਲ ਉਹ ਅੱਜ ਅਜਿਹੇ ਅਖਾਣਾਂ ਜਾਂ ਦੂਜਿਆਂ ਨੂੰ ਤਾਅਨੇ ਮਿਹਣੇ ਦੇਣ ਦੇ ਕੰਮ ਹੀ ਰਹਿ ਗਈ ਹੈ।
ਇਸ ਲੇਖ 'ਚ ਅਸੀਂ ਤੁਹਾਨੂੰ ਦੱਸਾਂਗੇ ਫੁੱਟੀ ਕੌਡੀ ਦਾ ਮੁੱਲ ਕੀ ਹੁੰਦਾ ਸੀ ਤੇ ਪੈਸੇ, ਰੁਪਏ, ਕੌਡੀ, ਫੁੱਟੀ ਕੌਡੀ ਦਾ ਇਤਿਹਾਸ ਕੀ ਰਿਹਾ ਹੈ।
ਫੁੱਟੀ ਕੌਡੀ ਤੋਂ ਕੌਡੀ ਬਣੀ ,
ਕੌਡੀ ਤੋਂ ਦਮੜੀ ,
ਦਮੜੀ ਤੋਂ ਧੇਲਾ ,
ਧੇਲੇ ਤੋਂ ਪਾਈ ,
ਪਾਈ ਤੋਂ ਪੈਸਾ ,
ਪੈਸੇ ਤੋਂ ਆਨਾ ,
ਆਨੇ ਤੋਂ ਬਣਿਆ ਰੁਪਿਆ ।
ਹੁਣ ਸਭ ਦੇ ਦਿਮਾਗ 'ਚ ਆਉਂਦਾ ਹੋਏਗਾ ਕਿ ਆਖਰ ਕੌਡੀ, ਦਮੜੀ, ਪਾਈ ਤੇ ਧੇਲੇ ਦਾ ਰੁਪਏ 'ਚ ਕਿਵੇਂ ਹਿਸਾਬ ਹੁੰਦਾ ਹੋਏਗਾ, ਭਾਵ ਜਿਵੇਂ 100 ਪੈਸੇ ਦਾ 1 ਰੁਪਿੲਆ, ਉਸੇ ਤਰ੍ਹਾਂ: -
1 ਰੁਪਇਆ = 256 ਦਮੜੀਆਂ ,
256 ਦਮੜੀਆਂ = 192 ਪਾਈ ,
192 ਪਾਈ = 128 ਧੇਲੇ ,
128 ਧੇਲੇ = ਪੁਰਾਣੇ ਸਮੇਂ ਦੇ 64 ਪੈਸੇ ,
64 ਪੈਸੇ (ਪੁਰਾਣੇ) = 16 ਆਨੇ ,
16 ਆਨੇ = 1 ਰੁਪਇਆ ,
ਹੋਰ ਸਮਝੋ :-
3 ਫੁੱਟੀ ਕੌਡੀਆਂ = 1 ਕੌਡੀ ,
10 ਕੌਡੀਆਂ = 1 ਦਮੜੀ ,
2 ਦਮੜੀਆਂ = 1 ਧੇਲੇ ,
3 ਪਾਈ = 1 ਪੈਸੇ (ਪੁਰਾਣੇ) ,
3 ਪੈਸੇ = 1 ਆਨਾ ,
16 ਆਨੇ = 1 ਰੁਪਇਆ ,
ਇਸੇ ਪ੍ਰਾਚੀਨ ਕਰੰਸੀ ਤੋਂ ਅੱਜ ਸਾਡੀ ਆਮ ਬੋਲਚਾਲ ਦੀ ਭਾਸ਼ਾ 'ਚ ਅਖਾਣ ਮੁਹਾਵਰੇ ਬਣ ਗਏ ਹਨ। ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ । ਇਸ 'ਚੋਂ ਪ੍ਰਚਲਤ ਹੋਏ ਕੁਝ ਮੁਹਾਵਰੇ ਹੇਠਾਂ ਪੜ੍ਹ ਸਕਦੇ ਹੋ :-
1 ਇੱਕ ਫੁੱਟੀ ਕੌਡੀ ਵੀ ਨਹੀਂ ਦੇਵਾਂਗਾ ।
2 ਧੇਲੇ ਦਾ ਕੰਮ ਨਹੀਂ ਕਰਦੀ ਤੇਰੀ ਘਰਵਾਲੀ ।
3 ਚਮੜੀ ਜਾਏ ਪਰ ਦਮੜੀ ਨਾ ਜਾਏ ।
4 ਸੋਲਾਂ ਆਨੇ ਸਚ ਕਿਹਾ ।
5 ਪਾਈ ਪਾਈ ਦਾ ਹਿਸਾਬ ਰੱਖਣਾ ਪੈਂਦਾ ।
ਰੁਪਇਆ ਸ਼ਬਦ ਸੰਸਕ੍ਰਿਤ ਦੇ ਸ਼ਬਦ ਰੂਪਕਿਅਮ ਤੋਂ ਬਣਿਆ ਹੈ। ਇਸਦਾ ਮਤਲਬ ਹੁੰਦਾ ਹੈ ਚਾਂਦੀ ਦਾ ਸਿੱਕਾ। ਭਾਰਤੀ ਮੁਦਰਾ ਨੂੰ ਰੁਪਇਆ ਨਾਮ ਸ਼ੇਰ ਸ਼ਾਹ ਸੂਰੀ ਨੇ ਦਿੱਤਾ ਸੀ। ਉਸਨੇ 1540-45 ਵਿੱਚ ਚਾਂਦੀ ਦੇ ਸਿੱਕੇ ਜਾਰੀ ਕੀਤੇ ਸਨ। 10 ਗ੍ਰਾਮ ਚਾਂਦੀ ਨਾਲ ਬਣਿਆ ਸਿੱਕਾ ਰੁਪਇਆ ਕਹਾਉਂਦਾ ਸੀ। ਮੌਜੂਦਾ ਸਮੇਂ ਵਿੱਚ ਰਿਜ਼ਰਵ ਬੈਂਕ ਆੱਫ਼ ਇੰਡੀਆ ਆਰਬੀਆਈ ਐਕਟ 1934 ਦੇ ਤਹਿਤ ਮੁਦਰਾ ਜਾਰੀ ਕਰਦਾ ਹੈ। ਆਓ ਅੱਜ ਅਸੀਂ ਰੁਪਏ ਦਾ ਰੋਚਕ ਇਤਿਹਾਸ ਜਾਣਦੇ ਹਾਂ।
ਸ਼ਾਹ ਸੂਰੀ ਨੇ ਚਾਂਦੀ ਦਾ ਸਿੱਕਾ ਜਾਰੀ ਕੀਤਾ। ਇਹ ਮੁਗਲ ਕਾਲ, ਮਰਾਠਾ ਸਾਮਰਾਜ ਤੇ ਬ੍ਰਿਟਿਸ਼ ਭਾਰਤ ਵਿੱਚ ਵੀ ਚੱਲਦਾ ਰਿਹਾ। ਇਸ ਤੋਂ ਇਲਾਵਾ ਸ਼ੇਰ ਸ਼ਾਹ ਸੂਰੀ ਨੇ ਤਾਂਬੇ ਤੇ ਸੋਨੇ ਦਾ ਸਿੱਕਾ ਵੀ ਚਲਾਇਆ।
ਕਾਗਜ਼ ਦਾ ਪਹਿਲਾ ਰੁਪਇਆ ਬੈਂਕ ਆਫ਼ ਹਿੰਦੁਸਤਾਨ (1770-1832), ਜਨਰਲ ਬੈਂਕ ਆੱਫ਼ ਬੰਗਾਲ ਐਂਡ ਬਿਹਾਰ (1773-75) ਤੇ ਬੰਗਾਲ ਬੈਂਕ (1784-91) ਨੇ ਜਾਰੀ ਕੀਤਾ।
1 ਅਪ੍ਰੈਲ 1935 ਨੂੰ ਰਿਜ਼ਰਵ ਬੈਂਕ ਦੀ ਸਥਾਪਨਾ ਹੋਈ। ਜਨਵਰੀ 1938 ਵਿੱਚ ਰਿਜ਼ਰਵ ਬੈਂਕ ਨੇ 5 ਰੁਪਏ ਦਾ ਪਹਿਲਾ ਨੋਟ ਜਾਰੀ ਕੀਤਾ। ਅਗਸਤ 1940 ਵਿੱਚ 1 ਰੁਪਏ ਦਾ ਨੋਟ ਜਾਰੀ ਕੀਤਾ ਗਿਆ। 1 ਰੁਪਏ ਨੂੰ ਪਹਿਲੇ 30 ਨਵੰਬਰ, 1917 ਨੂੰ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ 2 ਰੁਪਏ ਤੇ 8 ਆਨਾ ਨੂੰ ਜਾਰੀ ਕੀਤਾ ਗਿਆ ਜਿਸਨੂੰ 1 ਜਨਵਰੀ , 1926 ਨੂੰ ਅਯੋਗ ਘੋਸ਼ਿਤ ਕੀਤਾ ਗਿਆ ਸੀ। ਮਾਰਚ 1943 ਵਿੱਚ ਰੁਪਏ ਜਾਰੀ ਕੀਤਾ ਗਿਆ। 1950 ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 1 ਪੈਸਾ, 1.2, 1 ਤੇ 2 ਆਨਾ, 1.4, 1.2 ਤੇ 1 ਰੁਪਏ ਮੁੱਲ ਦੇ ਸਿੱਕੇ ਜਾਰੀ ਕੀਤੇ ਗਏ। 1953 ਵਿੱਚ ਹਿੰਦੀ ਦੇ ਨੋਟਾਂ ਉੱਤੇ ਮੁੱਖ ਰੂਪ ਨਾਲ ਹਿੰਦੀ ਦਾ ਇਸਤੇਮਾਲ ਕੀਤਾ ਗਿਆ ਤੇ 1954 ਵਿੱਚ ਫ਼ੈਸਲਾ ਕੀਤਾ ਗਿਆ ਕਿ ਰੁਪਏ ਦਾ ਬਹੁਵਚਨ ਰੁਪਇਆ ਹੋਵੇਗਾ।
1957 ਵਿੱਚ ਰੁਪਏ ਨੂੰ 100 ਰੁਪਏ ਨਵੇਂ ਪੈਸੇ ਵਿੱਚ ਵੰਡਿਆ ਗਿਆ। 1957 ਤੋਂ 67 ਦੇ ਵਿੱਚ ਐਲੂਮੀਨੀਅਮ ਦੇ ਇੱਕ, ਦੋ, ਤਿੰਨ, ਪੰਜ ਤੇ 10 ਰੁਪਏ ਦੇ ਸਿੱਕੇ ਜਾਰੀ ਕੀਤੇ ਗਏ। 1980 ਵਿੱਚ ਨਵੇਂ ਨੋਟ ਜਾਰੀ ਕੀਤੇ ਜਿਨ੍ਹਾਂ ਤੇ ਵਿਗਿਆਨ ਤੇ ਤਕਨੀਕੀ, ਪ੍ਰਗਤੀ ਤੇ ਭਾਰਤੀ ਕਲਾ ਦੇ ਪ੍ਰਤੀਕ ਦਾ ਇਸਤੇਮਾਲ ਕੀਤਾ ਗਿਆ। 2 ਰੁਪਏ ਦੇ ਨੋਟ ਉੱਤੇ ਆਰਿਆ ਭੱਟ ਦਾ ਚਿੱਤਰ, 1 ਰੁਪਏ ਦੇ ਨੋਟ ਉੱਤੇ ਤੇਲ ਦੇ ਖੂਹ ਤੇ 5 ਰੁਪਏ ਉੱਤੇ ਖੇਤੀ ਵਿੱਚ ਇਸਤੇਮਾਲ ਹੋਣ ਵਾਲੀਆਂ ਮਸ਼ੀਨਾਂ, 20 ਰੁਪਏ ਤੇ 10 ਰੁਪਏ ਦੇ ਨੋਟਾਂ ਉੱਤੇ ਮੋਰ, ਕੋਰਣਾਕ ਦਾ ਚਿੱਤਰ ਉਕਰਿਆ ਗਿਆ ਹੈ। ਅਕਤੂਬਰ 1987 ਵਿੱਚ ਵੱਧਦੀ ਅਰਥ ਵਿਵਸਥਾ ਤੇ ਘੱਟਦੀ ਖਰੀਦ ਸ਼ਕਤੀ ਕਾਰਣ 500 ਰੁਪਏ ਦਾ ਨੋਟ ਜਾਰੀ ਕੀਤਾ ਗਿਆ। ਸਾਲ 1988 ਵਿੱਚ 10, 25 ਤੇ 50 ਪੈਸੇ ਦੇ ਸਟੇਨਲੈੱਸ ਸਟੀਲ ਦੇ ਸਿੱਕੇ ਜਾਰੀ ਕੀਤੇ ਗਏ। 1992 ਵਿੱਚ 1 ਰੁਪਏ ਤੇ 5 ਰੁਪਏ ਦੇ ਸਟੇਨਲੈੱਸ ਸਟੀਲ ਦੇ ਸਿੱਕੇ ਜਾਰੀ ਕੀਤੇ ਗਏ।
1996 ਵਿੱਚ ਗਾਂਧੀ ਸੀਰੀਜ਼ ਦੇ ਨੋਟ ਜਾਰੀ ਕੀਤੇ ਗਏ। ਸ਼ੁਰੂਆਤ 10 ਰੁਪਏ ਤੇ 500 ਰੁਪਏ ਦੇ ਨੋਟਾਂ ਨਾਲ ਹੋਈ। ਸਾਲ 2005 ਤੋਂ 2008 ਦੇ ਵਿੱਚ 50 ਪੈਸੇ, 1 ਰੁਪਏ, 2 ਰੁਪਏ ਤੇ 5 ਰੁਪਏ ਦੇ ਸਟੇਨਲੈੱਸ ਸਟੀਲ ਦੇ ਸਿੱਕੇ ਜਾਰੀ ਕੀਤੇ। 2009 ਵਿੱਚ 5 ਰੁਪਏ ਦੇ ਨੋਟ ਦੀ ਫਿਰ ਤੋਂ ਛਪਾਈ ਸ਼ੁਰੂ। ਜੁਲਾਈ 2010 ਵਿੱਚ ਰੁਪਏ ਦੇ ਨਵੇਂ ਚਿੰਨ੍ਹ ਨੂੰ ਔਪਚਾਰਿਕ ਰੂਪ ਨਾਲ ਅਪਣਾਇਆ ਗਿਆ। 2011 ਵਿੱਚ 25 ਪੈਸੇ ਦੇ ਸਿੱਕੇ ਤੇ ਇਸ ਨਾਲ ਘੱਟ ਮੁੱਲ ਦੇ ਸਾਰੇ ਸਿੱਕੇ ਨੂੰ ਬੰਦ ਕਰ ਦਿੱਤੇ ਗਿਆ । 50 ਪੈਸੇ ਦੇ ਸਿੱਕੇ, 1 ਰੁਪਏ, 5 ਰੁਪਏ ਤੇ 10 ਰੁਪਏ ਦੇ ਨਵੇਂ ਨੋਟਾਂ ਦੀ ਸੀਰੀਜ਼ ਜਾਰੀ ਕੀਤੀ ਗਈ ਜਿਸ ਤੇ ਰੁਪਏ ਦੇ ਚਿੰਨ੍ਹ ਦਾ ਇਸਤੇਮਾਲ ਕੀਤਾ ਗਿਆ। 2012 ਵਿੱਚ ਗਾਂਧੀ ਸੀਰੀਜ਼ ਦੇ 10 ਰੁਪਏ, 20 ਰੁਪਏ, 50 ਰੁਪਏ, 100 ਰੁਪਏ, 500 ਰੁਪਏ ਤੇ 1,000 ਰੁਪਏ ਦੇ ਮੁੱਲ ਦੇ ਨੋਟਾਂ ਉੱਤੇ ਰੁਪਏ ਦੇ ਨਵੇਂ ਚਿੰਨ੍ਹ ਨੂੰ ਅਪਣਾਇਆ ਗਿਆ।
ਜੋਰਾਵਰ ਸਿੰਘ ਤਰਸਿੱਕਾ ।
New coins
Click here to claim your Sponsored Listing.
Videos (show all)
Category
Contact the museum
Telephone
Website
Address
BATHINDA
Bathinda
151001
Bathinda
guys pls go and check my gallery.. u might like it .. if u want u can buy things .. with the given l
House No 22237, Street No 10 Dhobiana Road Bathinda
Bathinda
To post and promote beauty of nature and surroundings in the form of charming plant photos, sceneries and the like.
Gill Pati, Bthinda
Bathinda, 151201
I paint with oil, acrylic, and watercolors, I do portraits and landscape painting.
Near Kiran Hospital , Factory Road , Maur Mandi
Bathinda, 151509
design your home
Head Office , # 12345, Sant Pura Road, Neel Kanth Mandir
Bathinda
Jai Bhole Nath
Bathinda, 151001
SPECIALIST in Wedding Photography, Pre WEDDING,POST WEDDING, Candid WEDDING Photography, DRONE,PORTF