Daily Sach Vani

Daily Sach Vani

You may also like

Logii
Logii

Onwer- Rajinder Kumar Im Professional Photographer. Contact for All Types of Photography & Videography

I pleased to introduce “Studio R.K ” as a big platform for | Portfolios | Pre weddings | Poster desgin | and any multimedia related service

Photos from Daily Sach Vani's post 10/05/2024

ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ
ਸਰਹੱਦਾਂ ਤੇ ਸੁਰੱਖਿਆ ਬਲ ਚੌਕਸ
ਅਬੋਹਰ, ਫਾਜ਼ਿਲਕਾ 10 ਮਈ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਆਈਪੀਐਸ ਨੇ ਅੱਜ ਸ੍ਰੀ ਗੰਗਾਨਗਰ ਨਾਲ ਲੱਗਦੇ ਸਰਹੱਦੀ ਨਾਕਿਆਂ ਦੀ ਚੈਕਿੰਗ ਕੀਤੀ। ਇਸ ਮੌਕੇ ਉਨਾਂ ਨੇ ਰਾਜਸਥਾਨ ਵਾਲੇ ਪਾਸੇ ਸਾਧੂ ਵਾਲਾ ਚੈੱਕ ਪੋਸਟ ਤੇ ਰਾਜਸਥਾਨ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਚੈਕਿੰਗ ਕੀਤੀ ਜਦਕਿ ਗੁੰਮਜਾਲ ਜੋ ਕਿ ਪੰਜਾਬ ਦਾ ਆਖਰੀ ਨਾਕਾ ਹੈ ਵਿਖੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਚੈਕਿੰਗ ਕਰਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੰਤਰਰਾਜੀ ਸਰਹੱਦਾਂ ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਐਸਐਸਪੀ ਡਾ ਪ੍ਰਗਿਆ ਜੈਨ ਨੇ ਇਸ ਮੌਕੇ ਸੁਰੱਖਿਆ ਸਟਾਫ ਨੂੰ ਸਖਤ ਹਦਾਇਤ ਕੀਤੀ ਕਿ ਸਰਹੱਦ ਤੋਂ ਕੋਈ ਵੀ ਵਾਹਨ ਬਿਨਾਂ ਚੈਕਿੰਗ ਦੇ ਨਾ ਜਾਵੇ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸਰਹੱਦ ਪਾਰੋਂ ਕਿਸੇ ਤਰ੍ਹਾਂ ਦੀ ਵੀ ਅਜਿਹੀ ਸਮੱਗਰੀ ਨਾ ਆਵੇ ਜੋ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੋਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਮਰਿੰਦਰ ਸਿੰਘ ਮੱਲ੍ਹੀ ਅਤੇ ਡੀਐਸਪੀ ਅਰੁਣ ਮੁੰਡਨ ਵੀ ਹਾਜ਼ਰ ਸਨ। ਇਸ ਤੋਂ ਬਾਅਦ ਉਹਨਾਂ ਨੇ ਬਾਹਰਲੇ ਸੂਬਿਆਂ ਤੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਉਣ ਵਾਲੇ ਕੇਂਦਰੀ ਸੁਰੱਖਿਆ ਬਲਾਂ ਦੇ ਠਹਿਰਾਓ ਲਈ ਕੀਤੇ ਜਾ ਰਹੇ ਇੰਤਜ਼ਾਮਾਂ ਦਾ ਜਾਇਜ਼ਾ ਲੈਣ ਲਈ ਉਨਾਂ ਥਾਵਾਂ ਦਾ ਨਿਰੀਖਣ ਕੀਤਾ ਜਿੱਥੇ ਕੇਂਦਰੀ ਸੁਰੱਖਿਆ ਬਲਾਂ ਨੂੰ ਠਹਿਰਾਇਆ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੇਂਦਰੀ ਸੁਰੱਖਿਆ ਬਲਾਂ ਨੂੰ ਇੱਥੇ ਠਹਿਰਾਓ ਦੌਰਾਨ ਕੋਈ ਦਿੱਕਤ ਨਾ ਆਵੇ।

Photos from Daily Sach Vani's post 06/05/2024

ਵਿਆਹ ਦੀ ਵਰੇਗੰਡ ਦੀਆਂ ਲੱਖ ਲੱਖ ਵਧਾਈਆਂ।
ਪਰਮਾਤਮਾ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖੇ ਇਹੀ ਸਾਡੀ ਰੱਬ ਅੱਗੇ ਅਰਦਾਸ।

Photos from Daily Sach Vani's post 05/05/2024

ਜ਼ਿਲ੍ਹੇ ਦੇ 4612 ਪ੍ਰੀਜ਼ਾਈਡਿੰਗ ਤੇ ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ ਅਤੇ ਪੋਲਿੰਗ ਅਫਸਰਾਂ ਦੀ ਪਹਿਲੀ ਰਿਹਰਸਲ ਕਰਵਾਈ

ਵੋਟਿੰਗ ਵਾਲੇ ਦਿਨ ਪੋਲਿੰਗ ਪਾਰਟੀਆਂ ਨੁੰ ਨਾ ਆਵੇ ਕੋਈ ਦਿੱਕਤ, ਇਸ ਲਈ ਸਿਖਲਾਈ ਜ਼ਰੂਰੀ-ਵਧੀਕ ਜ਼ਿਲ੍ਹਾ ਚੋਣ ਅਫਸਰ

ਫਾਜ਼ਿਲਕਾ, 5 ਮਈ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹੇ ਦੇ 4612 ਪ੍ਰੀਜ਼ਾਈਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ ਅਤੇ ਪੋਲਿੰਗ ਅਫਸਰਾਂ ਦੀ ਪਹਿਲੀ ਰਿਹਰਸਲ ਕਰਵਾਈ ਗਈ।

ਇਸ ਸਬੰਧੀ ਫਾਜ਼ਿਲਕਾ ਵਿਖ਼ੇ ਚੱਲ ਰਹੀ ਰਿਹਰਸਲ ਦਾ ਦੌਰਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਫਾਜ਼ਿਲਕਾ, ਅਬੋਹਰ, ਜਲਾਲਾਬਾਦ ਅਤੇ ਬੱਲੂਆਣਾ ਦੇ ਏ.ਆਰ.ਓਜ਼. ਦੀ ਨਿਗਰਾਨੀ ਹੇਠ ਹੋਈ ਰਿਹਰਸਲ ਵਿੱਚ 1183 ਪ੍ਰੀਜ਼ਾਈਡਿੰਗ ਅਫ਼ਸਰਾਂ, 1183 ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ ਅਤੇ 2246 ਪੋਲਿੰਗ ਅਫ਼ਸਰਾਂ ਨੇ ਭਾਗ ਲਿਆ|ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ ਦੀ ਸਹੂਲਤ ਲਈ ਇਹ ਸਿਖਲਾਈ ਦੋ ਸ਼ਿਫਟਾਂ ਵਿਚ ਸਵੇਰੇ ਅਤੇ ਸ਼ਾਮ ਨੂੰ ਕਰਵਾਈ ਗਈ।

ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਦੇ ਸਟਾਫ਼ ਲਈ ਸਰਕਾਰੀ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ, ਅਬੋਹਰ ਲਈ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਜਲਾਲਾਬਾਦ ਲਈ ਆਈ.ਟੀ.ਆਈ ਅਤੇ ਬੱਲੂਆਣਾ ਦੇ ਸਟਾਫ਼ ਲਈ ਅਬੋਹਰ ਦੇ ਡੀ.ਏ.ਵੀ. ਕਾਲਜ ਦੇ ਆਡੀਟੋਰੀਅਮ ਵਿਖੇ ਇਹ ਰਿਹਰਸਲ ਕਰਵਾਈ ਗਈ, ਜਿਥੇ ਸਮੁੱਚੇ ਸਟਾਫ਼ ਨੂੰ ਚੋਣ ਪ੍ਰਕਿਰਿਆ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ
ਗਈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੋਲਿੰਗ ਪਾਰਟੀਆਂ ਨੂੰ ਵੋਟਿੰਗ ਵਾਲੇ ਦਿਨ ਹੋਣ ਵਾਲੀ ਇਕ-ਇਕ ਕਾਰਵਾਈ ਦਾ ਪਤਾ ਹੋਣਾ ਚਾਹੀਦਾ ਹੈ, ਇਸ ਲਈ ਨਕਲੀ (ਡਮੀ) ਮਸ਼ੀਨ ਰਾਹੀਂ ਵੋਟਿੰਗ ਦੇ ਪੂਰੇ ਪ੍ਰੋਸੇਸ ਬਾਰੇ ਜਾਣਕਾਰੀ ਦਿੱਤੀ ਗਈ |ਉਨ੍ਹਾਂ ਦੱਸਿਆ ਕਿ ਇਕ ਪੋਲਿੰਗ ਪਾਰਟੀ ਵਿਚ ਇਕ ਪ੍ਰੀਜ਼ਾਈਡਿੰਗ ਅਫ਼ਸਰ, ਇਕ ਸਹਾਇਕ ਪ੍ਰੀਜ਼ਾਈਡਿੰਗ ਅਫਸਰ ਅਤੇ ਦੋ ਪੋਲਿੰਗ ਅਫ਼ਸਰ ਹੁੰਦੇ ਹਨ ਤੇ ਹਰੇਕ ਦਾ ਆਪੋ ਆਪਣੇ ਕੰਮ ਹੁੰਦਾ ਹੈ |

ਇਸ ਮੌਕੇ ਵੱਖ ਵੱਖ ਮਾਸਟਰ ਟ੍ਰੇਨਰਾ ਵੱਲੋ ਪ੍ਰੀਜ਼ਾਈਡਿੰਗ ਅਫ਼ਸਰਾਂ , ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ ਅਤੇ ਪੋਲਿੰਗ ਅਫ਼ਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ |

ਇਸ ਮੌਕੇ ਐਸ ਡੀ ਐਮ ਫਾਜ਼ਿਲਕਾ ਵਿਪਿਨ ਭੰਡਾਰੀ, ਨਾਇਬ ਤਹਿਸੀਲਦਾਰ (ਅੰਡਰ ਟ੍ਰੇਨਿੰਗ ) ਹਰਪ੍ਰੀਤ ਸਿੰਘ, ਕਾਰਜ ਸਾਧਕ ਅਫ਼ਸਰ ਮੰਗਤ ਕੁਮਾਰ, ਮਾਸਟਰ ਟ੍ਰੇਨਰ ਸੰਦੀਪ ਅਨੇਜਾ ਆਦਿ ਅਧਿਕਾਰੀ ਮੌਜੂਦ ਸਨ |

05/05/2024

ਲੁੱਟ ਖੋਹ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਚ ਥਾਣਾ ਅਰਨੀ ਵਾਲਾ ਦੀ ਪੁਲਿਸ ਨੂੰ ਨਾਲ ਮਿਲੀ ਵੱਡੀ ਕਾਮਯਾਬੀ।

04/05/2024

ਵੋਟਰ ਹੈਲਪਲਾਈਨ ਐਪ ਜਾਂ ਪੋਰਟਲ ਤੇ ਇਸ ਤਰਾਂ ਚੈਕ ਕਰੋ ਆਪਣੀ ਵੋਟ
ਫਾਜਿ਼ਲਕਾ, 4 ਮਈ
ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੁਲਤ ਲਈ ਕਈ ਮੋਬਾਇਨ ਐਪ ਬਣਾਈਆਂ ਗਈਆਂ ਹਨ।ਉਨ੍ਹਾਂ ਨੇ ਕਿਹਾ ਕਿ ਅਜਿਹੀ ਹੀ ਇਕ ਮੋਬਾਇਲ ਐਪ ਹੈ ਵੋਟਰ ਹੈਲਪ ਲਾਈਨ ਜਿਸ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਰਾਹੀਂ ਵੋਟਰ ਆਪਣੀ ਵੋਟ, ਪੋਲਿੰਗ ਬੂਥ ਆਦਿ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਅਮਲੇ ਨੂੰ ਆਪਣੀ ਵੋਟ ਪੋਸਟਲ ਬੈਲਟ ਤਰੀਕੇ ਨਾਲ ਪਾਉਣ ਲਈ ਆਪਣੇ ਫਾਰਮ ਵਿਚ ਭਰਨ ਲਈ ਆਪਣੇ ਹਲਕੇ ਵਿਚ ਵੋਟਰ ਸੂਚੀ ਦਾ ਭਾਗ ਤੇ ਵੋਟ ਦਾ ਸੀਰੀਅਲ ਨੰਬਰ ਚਾਹੀਦਾ ਹੁੰਦਾ ਹੈ। ਇਸ ਦੀ ਜਰੂਰਤ ਆਮ ਵੋਟਰਾਂ ਨੂੰ ਇਹ ਵੇਖਣ ਲਈ ਹੁੰਦੀ ਹੈ ਕਿ ਉਨ੍ਹਾਂ ਦਾ ਵੋਟ ਕਿੰਨ੍ਹੇ ਨੰਬਰ ਬੂਥ ਤੇ ਹੈ ਤੇ ਵੋਟਰ ਸੂਚੀ ਵਿਚ ਕਿੰਨੇ ਨੰਬਰ ਤੇ ਦਰਜ ਹੈ। ਉਕਤ ਨੂੰ ਵੇਖਣ ਲਈ ਵੋਟਰ ਹੈਲਪਲਾਈਨ ਮੋਬਾਇਲ ਐਪ ਆਪਣੇ ਮੋਬਾਇਲ ਫੋਨ ਵਿਚ ਡਾਉਨਲੋਡ ਕੀਤੀ ਜਾ ਸਕਦੀ ਹੈ ਜਾਂ ਚੋਣ ਕਮਿਸ਼ਨ ਦੇ ਲਿੰਕ https://electoralsearch.eci.gov.in/ ਤੇ ਜਾ ਕੇ ਆਪਣੇ ਵੋਟਰ ਪਹਿਚਾਣ ਪੱਤਰ ਦਾ ਨੰਬਰ ਭਰ ਕੇ ਅਤੇ ਆਪਣੇ ਰਾਜ ਦਾ ਨਾਂਅ ਭਰ ਕੇ ਵੀ ਕੋਈ ਵੀ ਆਪਣਾ ਬੂਥ ਨੰਬਰ ਤੇ ਵੋਟ ਲਿਸਟ ਵਿਚ ਆਪਣਾ ਸੀਰੀਅਲ ਨੰਬਰ ਜਾਣ ਸਕਦਾ ਹੈ।
ਇਸਤੋਂ ਬਿਨ੍ਹਾਂ ਚੋਣ ਕਮਿਸ਼ਨਰ ਨੂੰ ਐਸਐਮਐਸ ਭੇਜ ਕੇ ਵੀ ਤੁਸੀਂ ਆਪਣੀ ਵੋਟਰ ਸੂਚੀ ਵਿਚ ਦਰਜ ਵੇਰਵੇ ਜਾਣ ਸਕਦੇ ਹੋ। ਇਸ ਲਈ ਟਾਇਪ ਕਰੋ ਈਸੀਆਈ(ਸਪੇਸ) ਤੁਹਾਡੀ ਵੋਟਰ ਆਈਡੀ ਅਤੇ ਇਸ ਨੂੰ 1950 ਨੰਬਰ ਤੇ ਐਸਐਮਐਸ ਕਰ ਦਿਓ।ਚੋਣ ਕਮਿਸ਼ਨ ਵੱਲੋਂ ਆਪ ਨੂੰ ਤੁਹਾਡਾ ਨਾਂਅ, ਵੋਟਰ ਸੂਚੀ ਦਾ ਭਾਗ ਨੰਬਰ (ਜੇ ਕਿ ਤੁਹਾਡੇ ਬੂਥ ਦਾ ਨੰਬਰ ਵੀ ਹੋਵੇਗਾ) ਅਤੇ ਤੁਹਾਡੇ ਬੂਥ ਦੀ ਵੋਟਰ ਸੂਚੀ ਵਿਚ ਤੁਹਾਡੀ ਦਰਜ ਵੋਟ ਦਾ ਲੜੀ ਨੰਬਰ ਐਸਐਮਐਸ ਤੇ ਭੇਜ ਦਿੱਤਾ ਜਾਵੇਗਾ।

01/05/2024

1212 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ-ਡਿਪਟੀ ਕਮਿਸ਼ਨਰ
-ਮੰਡੀ ਦਾ ਦੌਰਾ ਕਰਕੇ ਖਰੀਦ ਦੇ ਕੰਮ ਦਾ ਲਿਆ ਜਾਇਜ਼ਾ
ਫਾਜ਼ਿਲਕਾ, 1 ਮਈ
ਫਾਜ਼ਿਲਕਾ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਬਦਲੇ ਕਿਸਾਨਾਂ ਨੂੰ 1212 ਕਰੋੜ ਰੁਪਏ ਦੀ ਅਦਾਇਗੀ ਵੱਖ ਵੱਖ ਖਰੀਦ ਏਂਜਸੀਆਂ ਨੇ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਫਾਜ਼ਿਲਕਾ ਮੰਡੀ ਦਾ ਦੌਰਾ ਕਰਨ ਮੌਕੇ ਦਿੱਤੀ। ਇਸ ਮੌਕੇ ਐਸਐਸਪੀ ਡਾ: ਪ੍ਰਗਿਆ ਜੈਨ ਅਤੇ ਏਡੀਸੀ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਵੀ ਉਨ੍ਹਾਂ ਦੇ ਨਾਲ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਮੰਡੀ ਵੇਚੀ ਫਸਲ ਦੀ ਅਦਾਇਗੀ ਨਾਲੋ ਨਾਲ ਕੀਤੀ ਜਾ ਰਹੀ ਹੈ ਅਤੇ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੀ 1141 ਕਰੋੜ ਰੁਪਏ ਦੀ ਅਦਾਇਗੀ ਕਰਨਯੋਗ ਸੀ ਪਰ ਹੁਣ ਤੱਕ 1212 ਕਰੋੜ ਦੀ ਅਦਾਇਗੀ ਕਰ ਦਿੱਤੀ ਗਈ ਹੈ। ਭਾਵ ਕਿਸਾਨਾਂ ਨੂੰ ਫਸਲ ਵੇਚਣ ਦੇ 48 ਘੰਟੇ ਤੋਂ ਵੀ ਘੱਟ ਸਮੇਂ ਵਿਚ ਅਦਾਇਗੀ ਹੋ ਰਹੀ ਹੈ।
ਇਸ ਮੌਕੇ ਆੜਤੀਆਂ ਐਸੋਸੀਏਸ਼ਨ ਦੇ ਆਗੂ ਕਰਨ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਤੇਜੀ ਨਾਲ ਕਣਕ ਦੀ ਖਰੀਦ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੱਛਲੇ 10-15 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਣਕ ਦੀ ਖਰੀਦ ਇਸ ਪ੍ਰਕਾਰ ਸੁਚਾਰੂ ਤਰੀਕੇ ਨਾਲ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮੰਡੀ ਵਿਚ ਜਿਆਦਾਤਰ ਕਿਸਾਨ ਫਸਲ ਵੇਚ ਕੇ ਜਾ ਚੁੱਕੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਮੰਡੀ ਵਿਚੋਂ ਕਣਕ ਦੀ ਲਿਫਟਿੰਗ ਵਿਚ ਲਗਾਤਾਰ ਤੇਜੀ ਜਾਰੀ ਰਹੇ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 6,24,606 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 6,02,102 ਮੀਟ੍ਰਿਕ ਟਨ ਕਣਕ ਖਰੀਦ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪਨਗ੍ਰੇਨ ਨੇ ਹੁਣ ਤੱਕ 171437 ਮੀਟ੍ਰਿਕ ਟਨ, ਮਾਰਕਫੈਡ ਨੇ 162503 ਮੀਟ੍ਰਿਕ ਟਨ, ਪਨਸਪ ਨੇ 152291 ਮੀਟ੍ਰਿਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 93124 ਮੀਟ੍ਰਿਕ ਟਨ, ਐੱਫ.ਸੀ.ਆਈ ਨੇ 2425 ਮੀਟ੍ਰਿਕ ਟਨ ਅਤੇ ਵਪਾਰੀਆਂ ਨੇ 20252 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੱਕ ਜ਼ਿਲ੍ਹੇ ਵਿੱਚ 33417 ਮੀਟ੍ਰਿਕ ਟਨ ਦੀ ਲਿਫਟਿੰਗ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਲਿਫਟਿੰਗ ਲਈ ਏਜੰਸੀਆਂ ਨੂੰ 72 ਘੰਟੇ ਦਾ ਸਮਾਂ ਮਿਲਦਾ ਹੈ ਅਤੇ ਏਜੰਸੀਆਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ 72 ਘੰਟੇ ਪਹਿਲਾਂ ਖਰੀਦੀ ਗਈ ਕਣਕ ਦੀ ਜਲਦੀ ਤੋਂ ਜਲਦੀ ਲਿਫਟਿੰਗ ਕਰਨ।
ਇਸ ਮੌਕੇ ਡੀਐਫਐਸਸੀ ਹਿਮਾਂਸ਼ੂ ਕੁੱਕੜ, ਜ਼ਿਲ੍ਹਾ ਮੰਡੀ ਅਫ਼ਸਰ ਜਸਮੀਤ ਸਿੰਘ ਸਮੇਤ ਸਬੰਧਿਤ ਵਿਭਾਗੀ ਅਧਿਕਾਰੀ ਅਤੇ ਵੱਖ-ਵੱਖ ਏਜੰਸੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।

01/05/2024

4 ਮਈ ਤੱਕ ਬਣਵਾਈ ਜਾ ਸਕਦੀ ਹੈ ਨਵੀਂ ਵੋਟ-ਜ਼ਿਲ੍ਹਾ ਚੋਣ ਅਫ਼ਸਰ
-ਚੋਣ ਤਿਆਰੀਆਂ ਲਈ ਕੀਤੀ ਬੈਠਕ
ਫਾਜ਼ਿਲਕਾ, 1 ਮਈ
ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਸੀ ਸਿਬਨ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਵੀਡੀਓ ਕਾਨਫਰੰਸ ਤੋਂ ਬਾਅਦ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਇੱਥੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਚੋਣ ਤਿਆਰੀਆਂ ਵਿਚ ਲੱਗੇ ਨੋਡਲ ਅਫ਼ਸਰਾਂ ਨਾਲ ਬੈਠਕ ਕੀਤੀ।
ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੀ ਹਾਲੇ ਵੋਟ ਨਹੀਂ ਬਣੀ ਤਾਂ 4 ਮਈ ਤੱਕ ਨਵੀਂ ਵੋਟ ਬਣਵਾਈ ਜਾ ਸਕਦੀ ਹੈ। ਇਸ ਲਈ ਲੋਕ ਵੋਟਰ ਹੈਲਪਲਾਈਨ ਮੋਬਾਇਲ ਐਪ ਤੇ ਜਾ ਕੇ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟ ਸਾਡੀ ਤਾਕਤ ਹੈ ਅਤੇ 18 ਸਾਲ ਤੋਂ ਵੱਡੀ ਉਮਰ ਦੇ ਹਰ ਵਿਅਕਤੀ ਦੀ ਵੋਟ ਬਣੀ ਹੋਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਹੈਲਪ ਲਾਈਨ ਐਪ ਰਾਹੀਂ ਲੋਕ ਆਪਣੀ ਵੋਟ ਬਣੀ ਹੈ ਜਾਂ ਨਹੀਂ, ਆਪਣਾ ਪੋਲਿੰਗ ਬੂਥ ਕਿੱਥੇ ਹੈ ਇਹ ਜਾਣਕਾਰੀ ਵੀ ਹਾਸਲ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਕੀਤੀਆਂ ਜਾਣ ਅਤੇ ਲੋਕਾਂ ਨੂੰ ਮਤਦਾਨ ਲਈ ਪ੍ਰੇਰਿਤ ਕਰਨ ਲਈ ਜਿਆਦਾ ਤੋਂ ਜਿਆਦਾ ਸਵੀਪ ਗਤੀਵਿਧੀਆਂ ਕੀਤੀਆਂ ਜਾਣ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸਿਖਲਾਈ ਸਥਾਨਾਂ, ਡਿਸਪਰਸਲ ਸੈਂਟਰਾਂ, ਪੋਲਿੰਗ ਸਟੇਸ਼ਨਾਂ ਅਤੇ ਕੁਲੈਕਸ਼ਨ ਕੇਂਦਰਾਂ 'ਤੇ ਵੱਖ-ਵੱਖ ਤਰੀਕਿਆਂ ਰਾਹੀਂ ਪੋਲਿੰਗ ਸਟਾਫ਼ ਨੂੰ ਗਰਮੀ ਤੋਂ ਬਚਾਉਣ ਲਈ ਲੋੜੀਂਦੇ ਉਪਾਅ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਪੋਲਿੰਗ ਸਟੇਸ਼ਨਾਂ ਅਤੇ ਗਿਣਤੀ ਕੇਂਦਰਾਂ 'ਤੇ ਸਟਾਫ਼ ਲਈ ਛਾਂ, ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਵਧੀਆ ਕੁਆਲਿਟੀ ਦੇ ਪਖਾਨਿਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ।
ਇਸ ਮੌਕੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਅੰਤਰ ਰਾਜੀ ਤੇ ਅੰਤਰ ਜਿਲ੍ਹਾ ਨਾਕਿਆਂ ਤੇ ਚੌਕਸੀ ਦੇ ਨਾਲ ਨਾਲ ਸਮੇਂ ਸਮੇਂ ਤੇ ਸਰਚ ਅਭਿਆਨ ਤੇ ਫਲੈਗ ਮਾਰਚ ਵੀ ਕੀਤੇ ਜਾ ਰਹੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਐਸਪੀ ਰਮਨੀਸ਼ ਚੌਧਰੀ, ਐਸਡੀਐਮ ਸ੍ਰੀ ਪੰਕਜ ਬਾਂਸਲ, ਸ੍ਰੀ ਵਿਪਨ ਭੰਡਾਰੀ ਤੇ ਸ੍ਰੀ ਬਲਕਰਨ ਸਿੰਘ ਵੀ ਹਾਜਰ ਸਨ।

Photos from Daily Sach Vani's post 01/05/2024

ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਗਿਣਤੀ ਕੇਂਦਰਾਂ ਦਾ ਦੌਰਾ
ਫਾਜ਼ਿਲਕਾ, 1 ਮਈ
ਫਾਜ਼ਿਲਕਾ ਦੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਅੱਜ ਇੱਥੋਂ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਲੋਕ ਸਭਾ ਚੋਣਾਂ ਸਬੰਧੀ ਬਣਨ ਵਾਲੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਥੇ ਫਾਜ਼ਿਲਕਾ ਅਤੇ ਜਲਾਲਾਬਾਦ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਹੋਵੇਗੀ ਜਦ ਕਿ ਬੱਲੂਆਣਾ ਤੇ ਅਬੋਹਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਅਬੋਹਰ ਵਿਖੇ ਹੋਵੇਗੀ। ਜਿਕਰਯੋਗ ਹੈ ਕਿ 1 ਜੂਨ 2024 ਨੂੰ ਲੋਕ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਦੀ ਗਿਣਤੀ 4 ਜੂਨ 2024 ਨੂੰ ਹੋਣੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿਣਤੀ ਕੇਂਦਰ ਅਤੇ ਸਟਰਾਂਗ ਰੂਮ ਪੂਰੀ ਤਰਾਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਣਗੇ ਅਤੇ ਇੱਥੇ ਤਿੰਨ ਪਰਤੀ ਸੁਰੱਖਿਆ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੀ ਗਿਣਤੀ ਸਬੰਧੀ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਹੁਣੇ ਹੀ ਆਰੰਭ ਦਿੱਤੀਆਂ ਜਾਣ।
ਉਨ੍ਹਾਂ ਦੇ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਪੀਸੀਐਸ, ਐਸਪੀ ਸ੍ਰੀ ਰਮਨੀਸ਼ ਚੌਧਰੀ, ਐਸਡੀਐਮ ਸ੍ਰੀ ਵਿਪਨ ਭੰਡਾਰੀ, ਡੀਐਸਪੀ ਸੁਬੇਗ ਸਿੰਘ, ਨਾਇਬ ਤਹਿਸੀਲਦਾਰ ਸ੍ਰੀ ਹਰਪ੍ਰੀਤ ਸਿੰਘ ਗਿੱਲ ਵੀ ਹਾਜਰ ਸਨ।

Photos from Daily Sach Vani's post 27/04/2024

ਪਿੰਡ ਦੇ ਲੋਕਾਂ ਨੂੰ ਮਲੇਰੀਆ ਸਬੰਧੀ ਜਾਗਰੂਕ ਕੀਤਾ।
ਡੇਲੀ ਸੱਚ ਵਾਣੀ
ਅਰਨੀ ਵਾਲਾ 27 ਅਪ੍ਰੈਲ :- ਸੀਐਚਸੀ ਡੱਬ ਵਾਲਾ ਕਲਾਂ ਦੇ ਅਧੀਨ ਆਉਂਦੇ ਸਬ ਸੈਂਟਰ ਝੋਟਿਆਂ ਵਾਲੀ ਦੇ ਪਿੰਡ ਮਾਹੂਆਣਾ ਬੋਦਲਾ ਵਾਲਾ ਦੇ ਲੋਕਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਡਾਕਟਰ ਪੰਕਜ ਚੌਹਾਨ ਦੀ ਦੇਖ ਰੇਖ ਹੇਠ ਪਿੰਡ ਮਾਹੂਆਣਾ ਬੋਦਲਾ ਦੇ ਲੋਕਾਂ ਨੂੰ ਮਲੇਰੀਆ ਪ੍ਰਤੀ ਜਾਗਰੂਕ ਕੀਤਾ ਗਿਆ। ਜਿਸ ਦੋਰਾਨ ਸਬ ਸੈਂਟਰ ਝੋਟਿਆਂ ਵਾਲੀ ਦੇ ਐਮਪੀ ਐਚ ਡਬਲਿਊ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਮਾਹੂਆਣਾ ਬੋਦਲਾ ਦੇ ਲੋਕਾਂ ਨੂੰ ਸੱਥਾਂ ਚ ਮਲੇਰੀਆ ਸਬੰਧੀ ਜਾਗਰੂਕ ਕੀਤਾ ਅਤੇ ਕਿਹਾ ਕਿ ਸਾਨੂੰ ਆਪਣੀਆਂ ਫਰਿੱਜਾਂ ਦੀਆਂ ਟਰੇਆਂ, ਕੁਲਰਾਂ, ਅਤੇ ਟੇੰਕੀਆਂ ਵਿੱਚ ਸਾਫ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਜਿਸ ਦੋਰਾਨ ਉਨ੍ਹਾਂ ਕਿਹਾ ਕਿ ਬੁਖਾਰ ਸਿਰ ਦਰਦ ਮਾਸ਼ਪੇਸ਼ੀਆਂ ਚ ਦਰਦ ਕਾਂਬੇ ਨਾਲ ਬੁਖਾਰ ਚੜਨਾ ਆਦੀ ਹੋਣ ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਡਿਸਪੈਂਸਰੀਆਂ ਚ ਆਪਣੇ ਖੂਨ ਦੀ ਜਾਂਚ ਕਰਾਈ ਜਾਵੇ। ਇਸ ਨੂੰ ਮੋਕੇ ਸਬ ਸੈਂਟਰ ਝੋਟਿਆਂ ਵਾਲੀ ਦੇ ਕਰਮਚਾਰੀ ਗੁਰਦੀਪ ਸਿੰਘ ਐਮ ਪੀ ਐਚ ਡਬਲਯੂ ਅਤੇ ਪਿੰਡ ਵਾਸੀ ਹਾਜ਼ਰ ਸਨ।

27/04/2024

ਡਾਕਟਰਾਂ ਲਈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਅਧੀਨ ਮੀਟਿੰਗ ਕਮ ਟ੍ਰੇਨਿੰਗ ਦਾ ਆਯੋਜਨ।
ਡੇਲੀ ਸੱਚ ਵਾਣੀ

ਫਾਜ਼ਿਲਕਾ, 27 ਅਪ੍ਰੈਲ

ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਅਤੇ ਡਾ ਨੀਰਜਾ ਗੁਪਤਾ ਸੀਨੀਅਰ ਮੈਡੀਕਲ ਅਫ਼ਸਰ ਦੀ ਦੇਖ ਰੇਖ ਵਿੱਚ ਅਬੋਹਰ ਅਤੇ ਆਸ ਪਾਸ ਦੇ ਪ੍ਰਾਈਵੇਟ ਡਾਕਟਰਾਂ ਦੀ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਅਧੀਨ ਮੀਟਿੰਗ ਕਮ ਟ੍ਰੇਨਿੰਗ ਦਾ ਆਯੋਜਨ ਸਿਵਲ ਹਸਪਤਾਲ਼ ਅਬੋਹਰ ਵਿਖ਼ੇ ਕੀਤਾ ਗਿਆ ਕੀਤਾ ਗਿਆ। ਇਸ ਮੀਟਿੰਗ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਮੁੱਖ ਪ੍ਰਸ਼ਾਸਕ ਅਤੇ ਉਨਾਂ ਦੇ ਅਧੀਨ ਕੰਮ ਕਰ ਰਹੇ ਕੰਪਿਊਟਰ ਆਪਰੇਟਰ/ਡਾਟਾ ਐਂਟਰੀ ਆਪਰੇਟਰ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ।

ਇਸ ਮੀਟਿੰਗ ਦਾ ਮੁੱਖ ਏਜੰਡਾ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਅਧੀਨ ਸਮੂਹ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਅਤੇ ਉਨਾਂ ਅਧੀਨ ਕੰਮ ਕਰ ਰਹੇ ਕੰਪਿਊਟਰ ਆਪਰੇਟਰਾਂ ਨੂੰ ਸੰਸਥਾ ਦੀ ਇੱਕ ਹੈਲਥ ਫੈਸਿਲਿਟੀ ਰਜਿਸਟਰੀ ਆਈ ਡੀ ਬਣਾਉਣ ਸਬੰਧੀ ਦੱਸਿਆ ਗਿਆ ਅਤੇ ਨਾਲ ਹੀ ਆਮ ਪਬਲਿਕ ਦੀਆਂ ਆਭਾ ਆਈ ਡੀ
( ਆਯੂਸ਼ਮਾਨ ਭਾਰਤ ਹੈਲਥ ਅਕਾਊਂਟ) ਬਣਾਉਣ ਅਤੇ ਇਸ ਦੇ ਫਾਇਦਿਆਂ ਬਾਰੇ ਦੱਸਿਆ ਗਿਆ।

ਇਸ ਮੀਟਿੰਗ ਵਿੱਚ ਸ੍ਰੀ ਸੰਦੀਪ ਗਰੋਵਰ (ਐਚ ਐਮ ਆਈ ਐਸ ਕੋਆਰਡੀਨੇਟਰ) ਨੇ ਟ੍ਰੇਨਿੰਗ ਦੌਰਾਨ ਇਹ ਦੱਸਿਆ ਕਿ ਏ ਬੀ ਡੀ ਐਮ ਦਾ ਮੁੱਖ ਮੰਤਵ ਸਿਹਤ ਸੈਕਟਰ ਨੂੰ ਡਿਜੀਟਲ ਬਣਾਉਣਾ ਹੈ ਅਤੇ ਹਰੇਕ ਪ੍ਰਾਈਵੇਟ ਅਤੇ ਪਬਲਿਕ ਹਸਪਤਾਲ ਨੂੰ ਇੱਕ ਹੈਲਥ ਈਕੋ ਸਿਸਟਮ ਦੇ ਅੰਦਰ ਲੈ ਕੇ ਆਉਣਾ ਹੈ ਇਸ ਤਰ੍ਹਾਂ ਦੀਆਂ ਆਈ ਡੀ ਬਣਾਉਣ ਨਾਲ ਹਰ ਨਾਗਰਿਕ ਨੂੰ ਸਿਹਤ ਸਹੂਲਤਾਂ ਵਧੀਆ ਅਤੇ ਸੌਖੇ ਤਰੀਕੇ ਨਾਲ (ਬਗੈਰ ਲਾਈਨਾਂ ਵਿੱਚ ਲੱਗੇ) ਮਿਲ ਸਕਣਗੀਆਂ। ਨਾਲ ਹੀ ਹਰ ਨਾਗਰਿਕ ਏ ਬੀ ਡੀ ਐਮ ਪੋਰਟਲ ਰਾਹੀਂ ਵੱਖ-ਵੱਖ ਹਸਪਤਾਲਾਂ ਵਿੱਚ ਉਪਲਬਧ ਸੁਵਿਧਾਵਾਂ ਦੀ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ।

ਵਿਨੋਦ ਖੁਰਾਣਾ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਿਲਾ ਨੇ ਆਏ ਹੋਏ ਪ੍ਰਾਈਵੇਟ ਹਸਪਤਾਲਾਂ ਦੇ ਮੁੱਖ ਪ੍ਰਸ਼ਾਸਕ ਅਤੇ ਡਾਟਾ ਐਂਟਰੀ ਆਪਰੇਟਰਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਕਰਨ ਸੰਬੰਧੀ ਜਾਗਰੂਕ ਕੀਤਾ।

Photos from Daily Sach Vani's post 26/04/2024

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀ ਵਾਲਾ (ਸ਼ੇਖ ਸ਼ੁਭਾਨ) ਤੇ ਸਕੂਲ ਡੱਬ ਵਾਲਾ ਕਲਾਂ ਵਿੱਚ ਕਰਾਇਆ ਵੋਟਰ ਪ੍ਰਣ।

ਰਜਿੰਦਰ (ਸੱਚ ਕਹੂੰ ਨਿਊਜ )
ਅਰਨੀ ਵਾਲਾ 26ਅਪਰੈਲ :-
ਲੋਕ ਸਭਾ ਚੋਣਾਂ 2024 ਲਈ ਜਲਾਲਾਬਾਦ ਵਿੱਚ ਵੱਧ ਤੋਂ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਯਕੀਨੀ ਬਣਾਉਣ ਲਈ ਸਵੀਪ ਪ੍ਰੋਜੈਕਟ ਅਧੀਨ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਜਲਾਲਾਬਾਦ ਦੀ ਸਵੀਪ ਟੀਮ ਦੁਆਰਾ ਲੋਕ ਸਭਾ ਚੋਣਾਂ 2024 ਲਈ ਟੀਮ ਇੰਚਾਰਜ ਅਮਨਦੀਪ ਬਾਲੀ ਦੀ ਅਗਵਾਈ ਹੇਠ ਸ਼੍ਰੀ ਹੁਸ਼ਿਆਰ ਸਿੰਘ
ਦਰਗਨ, ਸਤਨਾਮ ਸਿੰਘ, ਰਮਨਦੀਪ ਸਿੰਘ ਅਤੇ ਅਸ਼ੂਤੋਸ਼ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀ ਵਾਲਾ ਸ਼ੇਖ ਸ਼ੁਭਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬ ਵਾਲਾ ਕਲਾਂ ਵਿੱਚ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਟੀਮ ਦੁਆਰਾ ਸਕੂਲ ਇੰਚਾਰਜ ਵਿਪਿਨ ਕਟਾਰੀਆ ਅਤੇ ਸੁਭਾਸ਼ ਨਰੂਲਾ ਜੀ ਦੇ ਸਹਿਯੋਗ ਨਾਲ, ਉਹਨਾਂ ਦੇ ਸਟਾਫ਼ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਲੋਕਸਭਾ ਚੋਣਾਂ 2024 ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਮਾਪਿਆਂ ਦੀਆਂ ਵੋਟਾਂ ਪਵਾਉਣ ਲਈ ਪ੍ਰੇਰਿਤ ਕੀਤਾ ਗਿਆ ਜਿਸ ਦੋਰਾਨ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਵੋਟਰ ਪ੍ਰਣ ਕਰਵਾਇਆ ਗਿਆ।
ਵੋਟ ਦੀ ਮਹੱਤਤਾ ਬਾਰੇ ਅਤੇ ਵੱਧ ਤੋਂ ਵੱਧ ਭਾਗੀਦਾਰੀ ਲਈ ਅਪੀਲ ਕੀਤੀ ਗਈ |

26/04/2024

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਤਾਵਰਨ ਪਲਾਨ ਦੀ ਨਿਗਰਾਨੀ ਹੇਠ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਪ੍ਰਦੂਸ਼ਣ ਦੀ ਰੋਕਥਾਮ ਅਤੇ ਵਾਤਾਵਰਣ ਦੀ ਸੰਭਾਲ ਲਈ ਵਿਭਾਗਾਂ ਵੱਲੋਂ ਕੀਤੀਆਂ ਜਾਣ ਕਾਰਵਾਈਆਂ – ਡਿਪਟੀ ਕਮਿਸ਼ਨਰ
ਡੇਲੀ ਸੱਚ ਵਾਣੀ
ਫਾਜ਼ਿਲਕਾ, 26 ਅਪ੍ਰੈਲ
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜ਼ਿਲ੍ਹਾ ਵਾਤਾਵਰਨ ਪਲਾਨ ਦੀ ਨਿਗਰਾਨੀ ਹੇਠ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਪ੍ਰਦੂਸ਼ਣ ਦੀ ਰੋਕਥਾਮ ਅਤੇ ਵਾਤਾਵਰਨ ਸੰਭਾਲ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਵਿਭਾਗੀ ਅਧਿਕਾਰੀਆਂ ਤੋਂ ਵਾਤਾਵਰਣ ਦੀ ਸੰਭਾਲ ਵਿਚ ਕੀਤੀਆਂ ਗਈਆਂ ਅਤੇ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦਾ ਲੇਖਾ-ਜੋਖਾ ਹਾਸਲ ਕੀਤਾ ਤੇ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਤਾਵਰਨ ਪਲਾਨ ਵਿੱਚ ਦਰਸਾਏ ਕੰਮਾਂ ਦੀ ਵਿਸਥਾਰ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਚਲ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਜਾਣਕਾਰੀ ਲੈਂਦੇ ਹੋਏ ਕਿਹਾ ਕਿ ਗੰਦੇ ਪਾਣੀ ਅਤੇ ਸੋਲਿਡ ਵੇਸਟ ਮੈਨੇਜਮੈਂਟ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਗਿੱਲੇ ਅਤੇ ਸੁੱਕੇ ਕੂੜੇ ਦੀ ਸਾਂਭ ਸੰਭਾਲ ਲਈ ਯੋਜਨਾਬੱਧ ਤਰੀਕੇ ਦੇ ਨਾਲ ਪ੍ਰਬੰਧ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਸਿੰਗਲ ਵਰਤੋਂ ਵਾਲੇ ਪਲਾਸਟਿਕ ਦੀ ਰੋਕਥਾਮ ਸਬੰਧੀ ਹੋਰ ਸਖਤੀ ਨਾਲ ਕਾਰਵਾਈਆਂ ਕਰਨ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ, ਉਪਕਰਨਾਂ ਤੇ ਸਾਧਨਾਂ ਦੇ ਬਦਲਵੇਂ ਪ੍ਰਬੰਧਾਂ ਦੀ ਵਰਤੋਂ ਦੀ ਲੋੜ ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਸਾਫ ਸਫਾਈ, ਗੰਦੇ ਪਾਣੀ ਦੇ ਪ੍ਰਬੰਧ, ਪਿੰਡਾਂ ਵਿੱਚੋਂ ਨਿਕਲਣ ਵਾਲੇ ਸੀਵਰੇਜ ਸਬੰਧੀ ਕੀਤੇ ਗਏ ਪ੍ਰਬੰਧ, ਪਲਾਸਟਿਕ ਵੇਸਟ ਮੈਨੇਜਮੈਂਟ, ਹਵਾ ਅਤੇ ਪਾਣੀ ਦੀ ਸ਼ੁੱਧਤਾ, ਖੇਤੀਬਾੜੀ ਦੌਰਾਨ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਆਦਿ ਸਬੰਧੀ ਅਧਿਕਾਰੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਰੋਕਥਾਮ ਸਬੰਧੀ ਐਨ.ਜੀ.ਟੀ. ਵੱਲੋਂ ਜੋ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਇਨ੍ਹਾਂ ਨੂੰ ਅਮਲ ਵਿੱਚ ਲਿਆਣਾ ਯਕੀਨੀ ਬਣਾਇਆ ਜਾਵੇ ਅਤੇ ਪ੍ਰਦੂਸ਼ਣ ਰੋਕਥਾਮ ਲਈ ਹਰ ਤਰ੍ਹਾਂ ਦੇ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਨਜਾਇਜ ਕਬਜਿਆਂ ਨੂੰ ਹਟਾਉਣ ਸਬੰਧੀ ਵੀ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਜਾਣ।
ਇਸ ਮੌਕੇ ਸਹਾਇਕ ਵਾਤਾਵਰਣ ਇੰਜੀਨੀਅਰ ਅਨੀਸ਼ ਸ਼ਰਮਾ, ਕਾਰਜ ਸਾਧਕ ਅਫਸਰ ਮੰਗਤ ਰਾਮ, ਗੁਰਦਾਸ ਸਿੰਘ, ਨਰੇਸ਼ ਖੇੜਾ ਸੁਪਰਡੰਟ, ਜਗਦੀਪ ਅਰੜਾ, ਪੁਲਿਸ ਵਿਭਾਗ, ਸਿਹਤ ਵਿਭਾਗ ਆਦਿ ਹੋਰ ਵਿਭਾਗਾਂ ਦੇ ਸਬੰਧਤ ਅਧਿਕਾਰੀ ਹਾਜ਼ਰ ਸਨ।

Photos from Daily Sach Vani's post 25/04/2024

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਦੀ ਮਲੇਰੀਆ ਜਾਗਰੂਕਤਾ ਸਬੰਧੀ ਹੋਈ ਮੀਟਿੰਗ।
ਡੇਲੀ ਸੱਚ ਵਾਣੀ

ਫਾਜਿਲਕਾ, 25 ਅਪ੍ਰੈਲ

ਬਰਸਾਤਾਂ ਦੇ ਮੌਸਮ ਅਤੇ ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈ.ਏ.ਐਸ. ਦੀ ਪ੍ਰਧਾਨਗੀ ਵਿੱਚ ਜਿਲ੍ਹੇ ਦੇ ਸਿਹਤ ਵਿਭਾਗ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਰਿੰਕੂ ਚਾਵਲਾ, ਡਾ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡੀਮੋਲੋਜਿਸਟ, ਡਾ ਨੀਰਜਾ ਗੁਪਤਾ, ਡਾ ਨਵੀਨ ਮਿੱਤਲ, ਡਾ ਗੁਰਤੇਜ ਸਿੰਘ, ਡਾ ਪੰਕਜ, ਵਿਨੋਦ ਖੁਰਾਣਾ ਮਾਸ ਮੀਡੀਆ ਅਫਸਰ, ਦਿਵੇਸ਼ ਕੁਮਾਰ , ਹਰਮੀਤ ਸਿੰਘ ਵਿਜੈ ਕੁਮਾਰ ਜਿਲ੍ਹਾ ਹੈਲਥ ਇੰਸਪੈਕਟਰ, ਰਵਿੰਦਰ ਸ਼ਰਮਾ ਸੁਖਜਿੰਦਰ ਸਿੰਘ ਸਵਰਨ ਸਿੰਘ, ਕ੍ਰਿਸ਼ਨ ਕੁਮਾਰ ਅਤੇ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੁੰ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਪਹਿਲਾਂ ਤੋਂ ਜਾਰੀ ਗਤੀਵਿਧੀਆਂ ਨੂੰ ਹੋਰ ਤੇਜ ਕੀਤਾ ਜਾਵੇ ਅਤੇ ਲੋਕਾਂ ਅੰਦਰ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ। ਉਨ੍ਹਾਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਕੰਮ ਲਈ ਸਿਹਤ ਵਿਭਾਗ ਦਾ ਸਹਿਯੋਗ ਦਿੱਤਾ ਜਾਵੇ।

ਇਸ ਦੌਰਾਨ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮਾਸ ਮੀਡੀਆ, ਮਲੇਰੀਆ ਵਿੰਗ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਮਲੇਰੀਆ ਅਤੇ ਡੇਂਗੂ ਵਿਰੋਧੀ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਤਾਂ ਜੋ ਲੋਕਾ ਨੂੰ ਜਿਆਦਾ ਤੋਂ ਜਿਆਦਾ ਜਾਗਰੂਕ ਕੀਤਾ ਜਾ ਸਕੇ । ਇਸ ਮੌਕੇ ਡਾ ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਮਲੇਰੀਆ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਉਹਨਾਂ ਮੱਛਰ ਦੇ ਜੀਵਨ ਸਾਈਕਲ ਬਾਰੇ ਅਤੇ ਪੈਦਾ ਹੋਣ ਵਾਲੀਆਂ ਜਗ੍ਹਾਵਾਂ ਅਤੇ ਸੋਮਿਆਂ ਬਾਰੇ ਅਤੇ ਉਹਨਾਂ ਸੋਮਿਆਂ ਨੂੰ ਖਤਮ ਕਰਨ, ਮੱਛਰ ਦੇ ਕੱਟਣ ਤੋਂ ਬਚਣ ਅਤੇ ਮਲੇਰੀਆ ਬੁਖਾਰ ਹੋਣ ਤੇ ਇਲਾਜ ਸਰਕਾਰੀ ਹਸਪਤਾਲ ਕਰਵਾਉਣ ਸਬੰਧੀ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ।

ਇਸ ਦੌਰਾਨ ਜਿਲਾ ਸਿੱਖਿਆ ਅਫ਼ਸਰ ਪੰਕਜ ਅੰਗੀ, ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਜਗਦੀਪ ਅਰੋੜਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸੀ।

25/04/2024

ਲੋਕ ਸਭਾ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਅਤੇ ਗਰਮੀ ਦੇ ਪ੍ਰਭਾਵ ਤੋਂ ਮਤਦਾਤਾਵਾਂ ਨੂੰ ਬਚਾਉਣ ਲਈ ਬੈਠਕ।
ਡੇਲੀ ਸੱਚ ਵਾਣੀ
ਫਾਜ਼ਿਲਕਾ 25 ਅਪ੍ਰੈਲ:-
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਡਾ ਸੇਨੂ ਦੁੱਗਲ ਦੀ ਅਗਵਾਈ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਇੱਕ ਬੈਠਕ ਹੋਈ। ਬੈਠਕ ਵਿੱਚ ਐਸਐਸਪੀ ਡਾ: ਪ੍ਰਗਿਆ ਜੈਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਰੀਆਂ ਤਿਆਰੀਆਂ ਸਮੇਂ ਸਿਰ ਪੂਰੀਆਂ ਕੀਤੀਆਂ ਜਾਣ।
ਉਹਨਾਂ ਨੇ ਕਿਹਾ ਕਿ ਵੱਖ-ਵੱਖ ਥਾਵਾਂ ਤੇ ਜੋ ਨਾਕੇ ਲਗਾਏ ਗਏ ਹਨ ਉਹਨਾਂ ਤੇ ਪੂਰੀ ਚੌਕਸੀ ਰੱਖੀ ਜਾਵੇ ਅਤੇ ਉੜਨ ਦਸਤਿਆਂ ਨੂੰ ਵੀ ਪੂਰਾ ਕਾਰਜਸ਼ੀਲ ਰੱਖਿਆ ਜਾਵੇ। ਉਨਾਂ ਨੇ ਹਦਾਇਤ ਕੀਤੀ ਕਿ 1 ਜੂਨ ਮਤਦਾਨ ਵਾਲੇ ਦਿਨ ਬਹੁਤ ਗਰਮੀ ਹੋਣ ਦੀ ਸੰਭਾਵਨਾ ਹੈ ਇਸ ਲਈ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਸਹੂਲਤ ਲਈ ਛਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੱਖੇ, ਕੁਰਸੀਆਂ, ਪੀਣ ਦਾ ਪਾਣੀ ਆਦਿ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਮਤਦਾਨ ਕਰਨ ਲਈ ਵੱਡੀ ਗਿਣਤੀ ਵਿੱਚ ਵੋਟਰ ਆ ਸਕਣ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾਡਲ ਪੋਲਿੰਗ ਬੂਥ ਵੀ ਬਣਾਏ ਜਾਣ। ਉਹਨਾਂ ਨੇ ਆਖਿਆ ਕਿ ਵੋਟਰਾਂ ਜਾਗਰੂਕਤਾ ਲਈ ਵੀ ਗਤੀਵਿਧੀਆਂ ਲਗਾਤਾਰ ਜਾਰੀ ਰੱਖੀਆਂ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਮਰਿੰਦਰ ਸਿੰਘ ਮੱਲ੍ਹੀ, ਐਸਡੀਐਮ ਸ੍ਰੀ ਵਿਪਨ ਭੰਡਾਰੀ, ਸ੍ਰੀ ਪੰਕਜ ਬਾਂਸਲ ਅਤੇ ਬਲਕਰਨ ਸਿੰਘ , ਡੀਐਸਪੀ ਸੁਬੇਗ ਸਿੰਘ, ਅਰੁਣ ਮੁੰਡਨ ਅਤੇ ਏਆਰ ਸ਼ਰਮਾ ਵੀ ਹਾਜ਼ਰ ਸਨ।

25/04/2024

ਸਿਖਲਾਈ ਦੇਣ ਦੇ ਉਦੇਸ਼ ਨਾਲ ਵੇਅਰ ਹਾਊਸ ਤੋਂ ਈਵੀਐਮ ਕੱਢੀਆਂ ਗਈਆਂ।
ਡੇਲੀ ਸੱਚ ਵਾਣੀ
ਫਾਜ਼ਿਲਕਾ/ ਅਰਨੀ ਵਾਲਾ 25 ਅਪ੍ਰੈਲ
ਚੋਣ ਅਮਲੇ ਨੂੰ ਸਿਖਲਾਈ ਦੇਣ ਲਈ ਲੋੜੀਦੀਆਂ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਅੱਜ ਚੋਣ ਕਮਿਸ਼ਨ ਦੇ ਜਿਲ੍ਹਾ ਪੱਧਰੀ ਵੇਅਰ ਹਾਊਸ ਤੋਂ ਕੱਢੀਆਂ ਗਈਆਂ। ਇਹ ਕਾਰਵਾਈ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੀ ਹਾਜ਼ਰੀ ਵਿੱਚ ਕੀਤੀ ਗਈ । ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਮਸ਼ੀਨਾਂ ਦੀ ਵਰਤੋਂ ਲੋਕ ਸਭਾ ਚੋਣਾਂ ਲਈ ਚੋਣ ਅਮਲੇ ਨੂੰ ਸਿਖਲਾਈ ਦੇਣ ਲਈ ਕੀਤੀ ਜਾਵੇਗੀ। ਇਥੋਂ ਕੁੱਲ 41 ਮਸ਼ੀਨਾਂ ਕੱਢੀਆਂ ਗਈਆਂ ਜੋ ਕਿ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਭੇਜੀਆਂ ਗਈਆਂ ਹਨ।

Photos from Daily Sach Vani's post 25/04/2024

ਸਵੀਪ ਟੀਮ ਵੱਲੋ ਸਰਕਾਰੀ ਸਕੂਲ ਬੱਘੇ ਕੇ ਉਤਾੜ, ਮਾਰਕੀਟ ਐੱਫ-ਐੱਫ ਰੋਡ ਜਲਾਲਾਬਾਦ ਵਿੱਚ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ, ਦਵਾਇਆ ਗਿਆ ਵੋਟਰ ਪ੍ਰਣ।

ਡੇਲੀ ਸੱਚ ਵਾਣੀ

ਜਲਾਲਾਬਾਦ/ਅਰਨੀ ਵਾਲਾ 25 ਅਪ੍ਰੈਲ:-

ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ-ਕਮ-ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਸੇਨੂੰ ਦੁੱਗਲ, ਏ ਡੀ ਸੀ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਅਤੇ ਡੀ ਈ ਓ ਸ਼੍ਰੀ ਸ਼ਿਵ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਲਾਲਾਬਾਦ-079 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮਜਿਸਟ੍ਰੇਟ ਸਰਦਾਰ ਬਲਕਰਨ ਸਿੰਘ ਦੀ ਯੋਗ ਅਗਵਾਈ ਅਤੇ ਸ਼੍ਰੀ ਰਾਜਿੰਦਰ ਕੁਮਾਰ ਵਿਖੌਣਾ ਸਹਾਇਕ ਨੋਡਲ ਅਫ਼ਸਰ ਸਵੀਪ ਦੀ ਦੇਖਰੇਖ ਹੇਠ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਤਹਿਤ ਸਵੀਪ ਪ੍ਰੋਜੈਕਟ ਅਧੀਨ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਜਲਾਲਾਬਾਦ ਦੀ ਟੀਮ ਸਵੀਪ ਦੁਆਰਾ ਲੋਕਸਭਾ ਚੋਣਾਂ 2024 ਲਈ ਵੋਟਰ ਜਾਗਰੁਕਤਾ ਕੈਂਪ ਦਾ ਆਯੋਜਨ ਸਮੁੱਚੀ ਟੀਮ ਦੀ ਅਗਵਾਈ ਹੇਠ ਸਰਦਾਰ ਹੁਸ਼ਿਆਰ ਸਿੰਘ ਦਰਗਨ, ਸਤਨਾਮ ਸਿੰਘ, ਰਮਨਦੀਪ ਸਿੰਘ, ਪਵਨ ਕਾਮਰਾ ਅਤੇ ਅਸ਼ੂਤੋਸ਼ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਘੇ ਕੇ ਉਤਾੜ, ਮਾਰਕੀਟ ਐੱਫ ਐੱਫ ਰੋਡ ਡੋਰ ਟੂ ਡੋਰ ਜਲਾਲਾਬਾਦ ਵਿੱਚ ਸਹਿਯੋਗ ਨਾਲ ਬਹੁਗਿਣਤੀ ਨੌਜਵਾਨ ਵੋਟਰਾਂ ਦੇ ਇੱਕਠ ਨੂੰ ਲੋਕਤੰਤਰ ਦੇ ਇਸ ਤਿਓਹਾਰ ਵਿੱਚ ਵੱਧ ਤੋਂ ਵੱਧ ਵੋਟਰ ਭਾਗੀਦਾਰੀ ਨਾਲ ਸਮੂਹਲੀਅਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਵੋਟਰ ਪ੍ਰਣ ਦਵਾਇਆ ਗਿਆ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਘੇ ਕੇ ਉਤਾੜ ਵਿੱਚ ਪ੍ਰਿੰਸੀਪਲ ਸ਼੍ਰੀ ਪ੍ਰਿਤਪਾਲ ਸਿੰਘ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਅਪਣੀ ਵੋਟ ਦੇ ਨਾਲ ਮਾਪਿਆਂ ਦੀ ਵੋਟ ਪੁਆਉਣ ਦਾ ਵੀ ਪ੍ਰਣ ਕਰਵਾਇਆ ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ।

ਚੋਣ ਸੈੱਲ ਸੁਖਵਿੰਦਰ ਸਿੰਘ, ਸੁਰਿੰਦਰ ਛਿੰਦਾ ਅਤੇ ਰੂਬੀ ਮੈਡਮ ਦਾ ਪੂਰਾ ਸਹਿਯੋਗ ਰਿਹਾ।

25/04/2024

ਇਕ ਦਿਨ ਵਿਚ ਹੋਈ 28708 ਮਿਟ੍ਰਿਕ ਟਨ ਲਿਫਟਿੰਗ, ਕਣਕ ਦੀ ਖਰੀਦ ਤੇਜੀ ਨਾਲ ਜਾਰੀ
ਡਿਪਟੀ ਕਮਿਸ਼ਨਰ ਨੇ ਕੀਤੀ ਕਣਕ ਖਰੀਦ ਪ੍ਰਕ੍ਰਿਆ ਦੀ ਸਮੀਖਿਆ
ਡੇਲੀ ਸੱਚ ਵਾਣੀ
ਫਾਜ਼ਿਲਕਾ, 25 ਅਪ੍ਰੈਲ
ਫਾਜ਼ਿਲਕਾ ਜ਼ਿਲ੍ਹੇ ਵਿਚ ਬੀਤੇ ਇਕ ਦਿਨ ਵਿਚ 28708 ਮਿਟ੍ਰਿਕ ਟਨ ਦੀ ਰਿਕਾਰਡ ਲਿਫਟਿੰਗ ਹੋਈ ਹੈ ਅਤੇ ਲਿਫਟਿੰਗ ਵਿਚ ਲਗਾਤਾਰ ਤੇਜੀ ਆ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਉਨ੍ਹਾਂ ਵੱਲੋਂ ਰੋਜਾਨਾਂ ਅਧਾਰ ਤੇ ਕਣਕ ਦੀ ਖਰੀਦ ਪ੍ਰਕ੍ਰਿਆ ਖਾਸ ਕਰਕੇ ਲਿਫਟਿੰਗ ਦੇ ਕੰਮ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਕੱਲ ਪਨਗ੍ਰੇਨ ਨੇ 7835 ਮਿਟ੍ਰਿਕ ਟਨ, ਮਾਰਕਫੈਡ ਨੇ 8010 ਮਿਟ੍ਰਿਕ ਟਨ, ਪਨਸਪ ਨੇ 6725 ਮਿਟ੍ਰਿਕ ਟਨ, ਪੰਜਾਬ ਰਾਜ ਮਾਲ ਗੋਦਾਮ ਨਿਗਮ ਨੇ 4621 ਮਿਟ੍ਰਿਕ ਟਨ, ਐਫਸੀਆਈ ਨੇ 368 ਮਿਟ੍ਰਿਕ ਟਨ ਅਤੇ ਵਪਾਰੀਆਂ ਨੇ 1150 ਮਿਟ੍ਰਿਕ ਟਨ ਕਣਕ ਦੀ ਮੰਡੀਆਂ ਵਿਚੋਂ ਲਿਫਟ ਕੀਤੀ ਹੈ।
ਉਨ੍ਹਾਂ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ ਕੁੱਲ 320217 ਮਿਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿਚ 292191 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮਾਰਕਫੈਡ ਨੇ ਜ਼ਿਲ੍ਹੇ ਵਿਚ ਸਭ ਤੋਂ ਵੱਧ 85349 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਇਸਤੋਂ ਬਿਨ੍ਹਾਂ ਪਨਗ੍ਰੇਨ ਨੇ 72596 ਮਿਟ੍ਰਿਕ ਟਨ, ਪਨਸਪ ਨੇ 75455 ਮਿਟ੍ਰਿਕ ਟਨ, ਪੰਜਾਬ ਰਾਜ ਮਾਲ ਗੋਦਾਮ ਨਿਗਮ ਨੇ 47098 ਮਿਟ੍ਰਿਕ ਟਨ, ਐਫਸੀਆਈ ਨੇ 1251 ਮਿਟ੍ਰਿਕ ਟਨ ਅਤੇ ਨਿੱਜੀ ਵਪਾਰੀਆਂ ਨੇ 10442 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।
ਅਦਾਇਗੀ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਏਂਜਸੀਆਂ ਵੱਲੋਂ 48 ਘੰਟੇ ਦੇ ਤੈਅ ਸਮੇਂ ਤੋਂ ਵੀ ਪਹਿਲਾਂ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੀ 409 ਕਰੋੜ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਪਰ ਹੁਣ ਤੱਕ 466.5 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਭਾਵ ਉਸ ਕਣਕ ਦੀ ਅਦਾਇਗੀ ਵੀ ਹੋ ਗਈ ਹੈ ਜਿਸਦੀ ਖਰੀਦ ਨੂੰ ਹਾਲੇ 48 ਘੰਟੇ ਵੀ ਨਹੀਂ ਹੋਏ ਹਨ।ਇੱਥੇ ਹੀ ਡਿਪਟੀ ਕਮਿਸ਼ਨਰ ਨੇ ਮੀਡੀਆ ਦੇ ਇਕ ਹਿੱਸੇ ਵਿਚ ਬਾਰਦਾਨੇ ਦੀ ਕਮੀ ਦੀ ਖ਼ਬਰ ਨੂੰ ਪੂਰੀ ਤਰਾਂ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਜ਼ਿਲ੍ਹੇ ਵਿਚ ਜਰੂਰਤ ਅਨੁਸਾਰ ਬਾਰਦਾਨਾ ਉਪਲਬੱਧ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਰੀਦ ਏਂਜਸੀਆਂ ਅਤੇ ਟਰਾਂਸਪੋਰਟਰਾਂ ਨੂੰ ਤਾੜਨਾ ਕੀਤੀ ਕਿ ਲਿਫਟਿੰਗ ਦੇ ਕੰਮ ਵਿਚ ਹੋਰ ਤੇਜੀ ਲਿਆਂਦੀ ਜਾਵੇ। ਬੈਠਕ ਵਿਚ ਏਡੀਸੀ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਐਸਡੀਐਮ ਸ੍ਰੀ ਪੰਕਜ ਬਾਂਸਲ ਤੇ ਸ੍ਰੀ ਬਲਕਰਨ ਸਿੰਘ, ਡੀਐਫਐਸਸੀ ਸ੍ਰੀ ਹਿਮਾਂਸੂ ਕੁੱਕੜ, ਡੀਐਮ ਮਾਰਕਫੈਡ ਸ੍ਰੀ ਵਿਪਨ ਕੁਮਾਰ, ਡੀਐਮ ਪਨਸਪ ਸ੍ਰੀ ਰਮਨ ਗੋਇਲ, ਜ਼ਿਲ੍ਹਾ ਮੰਡੀ ਅਫਸਰ ਜਮਸੀਤ ਸਿੰਘ ਵੀ ਹਾਜਰ ਸਨ।

24/04/2024

ਸਿਹਤ ਵਿਭਾਗ ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਮਲੇਰੀਆ ਸਬੰਧੀ ਜਾਗਰੂਕ ਕੀਤਾ ਗਿਆ।
(ਡੇਲੀ ਸੱਚ ਵਾਣੀ ਨਿਊਜ )
ਅਰਨੀ ਵਾਲਾ 24 ਅਪ੍ਰੈਲ :- ਸਿਵਲ ਸਰਜਨ ਫਾਜਿਲਕਾ ਡਾ. ਚੰਦਰ ਸ਼ੇਖਰ ਅਤੇ ਜਿਲ੍ਹਾ ਐਪੀਡੇਮਿਉਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ-ਨਿਰਦੇਸ਼ ਤੇ ਸੀਐਚਸੀ ਡੱਬ ਵਾਲਾ ਕਲਾਂ ਦੇ ਅਧੀਨ ਆਉਂਦੇ ਸਭ ਸੈਂਟਰ ਕੁਹਾੜਿਆ ਵਾਲੀ ਦੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਡਾਕਟਰ ਪੰਕਜ ਚੌਹਾਨ ਦੀ ਦੇਖ ਰੇਖ ਹੇਠ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਮਲੇਰੀਆ ਪ੍ਰਤੀ ਜਾਗਰੂਕ ਕੀਤਾ ਗਿਆ। ਜਿਸ ਦੋਰਾਨ ਸਬ ਸੈਂਟਰ ਕੁਹਾੜਿਆਂ ਵਾਲੀ ਦੇ ਐਮਪੀ ਐਚ ਡਬਲਿਊ ਬੂਟਾ ਸਿੰਘ ਅਤੇ ਐਮਪੀ ਐਚ ਡਬਲਿਊ ਵਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕੁਹਾੜਿਆਂ ਵਾਲੀ ਦੇ ਸਰਕਾਰੀ ਸਕੂਲ ਅਤੇ ਪਿੰਡ ਬੁਰਜ ਹਨੂੰਮਾਨਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸੱਥਾਂ ਚ ਮਲੇਰੀਆ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਮੂਹ ਅਧਿਆਪਕ ਬੱਚੇ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਫੋਟੋ ਕੈਪਸ਼ਨ:- ਵੱਖ ਵੱਖ ਸਕੂਲਾਂ ਅਤੇ ਅੱਡੇਆਂ ਵਿੱਚ ਮਲੇਰੀਆ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ। ਤਸਵੀਰ ਰਜਿੰਦਰ

Photos from Daily Sach Vani's post 24/04/2024

ਜਲਾਲਾਬਾਦ ਦੀ ਟੀਮ ਸਵੀਪ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡ ਵਾਲਾ ਭੀਮੇ ਸ਼ਾਹ, ਸਰਕਾਰੀ ਕੰਨਿਆ ਹਾਈ ਸਕੂਲ ਜੰਡ ਵਾਲਾ ਭੀਮੇ ਸ਼ਾਹ ਅਤੇ ਰੈੱਡ ਰੋਜ਼ ਪਬਲਿਕ ਸਕੂਲ ਜੰਡ ਵਾਲਾ ਭੀਮੇ ਸ਼ਾਹ ਵਿੱਚ ਚਲਾਇਆ ਗਿਆ ਵੋਟਰ ਜਾਗਰੂਕਤਾ

ਵੋਟਰ ਪ੍ਰਣ ਹਸਤਾਖ਼ਰ ਅਭਿਆਨ ਅਤੇ ਪੋਸਟਰ ਮੇਕਿੰਗ ਮਕਾਬਲੇ ਕਰਵਾਏ ਗਏ
ਡੇਲੀ ਸੱਚ ਵਾਣੀ
ਜਲਾਲਾਬਾਦ 24 ਅਪ੍ਰੈਲ

ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ ਸੇਨੂ ਦੁੱਗਲ, ਏ ਡੀ ਸੀ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਅਤੇ ਡੀ ਈ ਓ ਸ਼੍ਰੀ ਸ਼ਿਵ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਲਾਲਾਬਾਦ-079 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮਜਿਸਟ੍ਰੇਟ ਸ. ਬਲਕਰਨ ਸਿੰਘ ਦੀ ਯੋਗ ਅਗਵਾਈ ਅਤੇ ਸ਼੍ਰੀ ਰਾਜਿੰਦਰ ਕੁਮਾਰ ਵਿਖੌਣਾ ਸਹਾਇਕ ਨੋਡਲ ਅਫ਼ਸਰ ਸਵੀਪ ਦੀ ਦੇਖਰੇਖ ਹੇਠ ਵੱਧ ਤੋਂ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਯਕੀਨੀ ਬਣਾਉਣ ਲਈ ਸਵੀਪ ਪ੍ਰੋਜੇਕਟ ਅਧੀਨ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਜਲਾਲਾਬਾਦ ਦੀ ਟੀਮ ਸਵੀਪ ਦੁਆਰਾ ਲੋਕਸਭਾ ਚੋਣਾਂ 2024 ਲਈ ਟੀਮ ਇੰਚਾਰਜ ਅਮਨਦੀਪ ਬਾਲੀ ਦੀ ਅਗਵਾਈ ਹੇਠ ਸ਼੍ਰੀ ਹੁਸ਼ਿਆਰ ਸਿੰਘ ਦਰਗਨ, ਸਤਨਾਮ ਸਿੰਘ , ਰਮਨਦੀਪ ਸਿੰਘ ਅਤੇ ਅਸ਼ੂਤੋਸ਼ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡ ਵਾਲਾ ਭੀਮੇ ਸ਼ਾਹ, ਸਰਕਾਰੀ ਕੰਨਿਆ ਹਾਈ ਸਕੂਲ ਜੰਡ ਵਾਲਾ ਭੀਮੇ ਸ਼ਾਹ, ਰੈੱਡ ਰੋਜ਼ ਪਬਲਿਕ ਸਕੂਲ ਜੰਡ ਵਾਲਾ ਭੀਮੇ ਸ਼ਾਹ ਵਿੱਚ ਵੋਟਰ ਜਾਗਰੂਕਤਾ ਕੈੰਪ ਲਗਾਇਆ ਗਿਆ |

ਇਸ ਮੌਕੇ ਟੀਮ ਦੁਆਰਾ ਸਕੂਲਾਂ ਦੇ ਮੁੱਖੀਆਂ ਸ਼੍ਰੀਮਤੀ ਵੀਰਪਾਲ ਕੌਰ , ਸ਼੍ਰੀ ਹੰਸ ਰਾਜ ਅਤੇ ਸ਼੍ਰੀਮਤੀ ਲਖਵਿੰਦਰ ਕੌਰ ਜੀ ਦੇ ਸਹਿਯੋਗ ਨਾਲ, ਉਹਨਾਂ ਦੇ ਸਟਾਫ਼ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਲੋਕਸਭਾ ਚੋਣਾਂ 2024 ਲਈ ਜਾਗਰੁਕ ਕੀਤਾ ਗਿਆ। ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਮਾਪਿਆਂ ਦੀਆਂ ਵੋਟਾਂ ਪਵਾਉਣ ਲਈ ਪ੍ਰੇਰਿਤ ਕੀਤਾ ਗਿਆ | ਸਟਾਫ ਅਤੇ ਵਿਦਿਆਰਥੀਆਂ ਨੂੰ ਵੋਟਰ ਪ੍ਰਣ ਕਰਵਾਇਆ ਗਿਆ ਅਤੇ ਹਸਤਾਖ਼ਰ ਅਭਿਆਨ ਵੀ ਚਲਾਇਆ ਗਿਆ |

ਚੋਣ ਸੈੱਲ ਸੁਖਵਿੰਦਰ ਸਿੰਘ, ਸੁਰਿੰਦਰ ਛਿੰਦਾ ਅਤੇ ਰੂਬੀ ਮੈਡਮ ਦਾ ਪੂਰਾ ਸਹਿਯੋਗ ਰਿਹਾ।

20/04/2024

ਵਿਸ਼ਵ ਟੀਕਾਕਰਨ ਹਫ਼ਤੇ ਦੌਰਾਨ 24 ਤੋਂ 30 ਅਪ੍ਰੈਲ ਤੱਕ ਲਗਾਏ ਜਾਣਗੇ ਸਪੈਸ਼ਲ ਟੀਕਾਕਰਨ ਕੈਂਪ
ਡੇਲੀ ਸੱਚ ਵਾਣੀ
ਫਾਜ਼ਿਲਕਾ 20 ਅਪ੍ਰੈਲ 2024

ਸਿਹਤ ਵਿਭਾਗ ਵੱਲੋਂ ਟੀਕਾਕਰਨ ਦੀ 50ਵੀਂ ਵਰੇਗੰਢ ’ਤੇ ਸਪੈਸ਼ਲ ਕੈਂਪਾਂ ਰਾਹੀਂ 24 ਅਪ੍ਰੈਲ ਤੋ 30 ਅਪ੍ਰੈਲ ਤੱਕ ਸਪੈਸ਼ਲ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਵੇਗਾ।

ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਇਹ ਮੁਹਿੰਮ ਪੂਰੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਝੁੱਗੀ ਝੌਂਪੜੀ, ਸਲੱਮ ਅਤੇ ਅਰਬਨ ਏਰੀਏ ਵਿੱਚ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਟੀਕਾਕਰਨ ਪ੍ਰੋਗਰਾਮ ਦੇ 50 ਸਾਲ ਪੂਰੇ ਹੋ ਗਏ ਹਨ। ਟੀਕਾਕਰਨ ਦੀ ਬਦੌਲਤ ਕਈ ਬੀਮਾਰੀਆਂ ਜਿਵੇਂ ਕਿ ਵੱਡੀ ਮਾਤਾ, ਪੋਲਿਓ ਆਦਿ ਤੋਂ ਮੁਕਤੀ ਪਾਈ ਗਈ ਹੈ। ਟੀਕਾਕਰਨ ਨਾਲ ਹੀ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਰਹੀ ਹੈ। ਵਿਸ਼ੇਸ਼ ਟੀਕਾਕਰਨ ਹਫ਼ਤੇ ਦੌਰਾਨ ਉਨ੍ਹਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਵੇਗਾ ਜੋ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ। ਇਸ ਤੋਂ ਇਲਾਵਾ ਪ੍ਰਵਾਸੀ ਅਬਾਦੀ ਦੇ ਵਾਂਝੇ ਰਹਿ ਗਏ ਲਾਭਪਾਤਰੀਆਂ ਦਾ ਟੀਕਾਕਰਨ ਵੀ ਕੀਤਾ ਜਾਵੇਗਾ।

ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਐਰਿਕ ਨੇ ਕਿਹਾ ਕਿ ਟੀਕਾਕਰਨ ਦੀ ਸਫਲਤਾ ਲਈ ਵਿਸ਼ੇਸ਼ ਸ਼ੈਸ਼ਨ ਲਗਾਏ ਜਾਣਗੇ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਉਨ੍ਹਾਂ ਵੱਲੋਂ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ।

ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਨੋਦ ਖੁਰਾਣਾ ,ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ ਹਫ਼ਤੇ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਸੈਮੀਨਾਰ, ਜਾਗਰੂਕਤਾ ਰੈਲੀ ਅਤੇ ਇੰਟਰ ਸਕੂਲ ਕੁਇੱਜ਼ ਮੁਕਾਬਲੇ ਕਰਵਾਏ ਜਾ ਰਹੇ ਹਨ।

Photos from Daily Sach Vani's post 16/04/2024

ਸਵੀਪ ਟੀਮ ਜਲਾਲਾਬਾਦ ਵੱਲੋਂ ਸਰਕਾਰੀ ਹਾਈ ਸਕੂਲ ਸਹੇਲੇਵਾਲਾ ਅਤੇ ਦੁਆਬ ਅਕੈਡਮੀ ਜਲਾਲਾਬਾਦ ਵਿਖੇ ਵੋਟਰ ਜਾਗਰੂਕ ਕੈਂਪ ਲਗਾਇਆ ਗਿਆ
ਡੇਲੀ ਸੱਚ ਵਾਣੀ
ਜਲਾਲਾਬਾਦ/ਫਾਜ਼ਿਲਕਾ 16 ਅਪ੍ਰੈਲ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਲਾਲਾਬਾਦ -79 ਦੇ ਚੋਣ ਅਧਿਕਾਰੀ ਕਮ-ਉਪ ਮੰਡਲ ਮਜਿਸਟ੍ਰੇਟ ਬਲਕਰਨ ਸਿੰਘ ਦੀ ਯੋਗ ਅਗਵਾਈ ਹੇਠ ਸਵੀਪ ਟੀਮ ਜਲਾਲਾਬਾਦ ਵੱਲੋਂ ਸਰਕਾਰੀ ਹਾਈ ਸਕੂਲ ਸਹੇਲੇਵਾਲਾ ਅਤੇ ਦੁਆਬ ਅਕੈਡਮੀ ਜਲਾਲਾਬਾਦ ਵਿਖੇ ਵੋਟਰ ਜਾਗਰੂਕ ਕੈਂਪ ਲਗਾਇਆ ਗਿਆ।
ਇਸ ਮੌਕੇ ਸਕੂਲ ਇੰਚਾਰਜ ਤਾਰਾ ਸਿੰਘ ਅਤੇ ਅਕੈਡਮੀ ਇੰਚਾਰਜ ਸਵਰਨ ਸਿੰਘ ਦੁਆਰਾ ਵੋਟਰਾਂ ਨੂੰ ਵੋਟਾਂ ਪ੍ਰਤੀ ਵੱਧ ਤੋਂ ਵੱਧ ਵੋਟ ਦਾ ਇਸਤੇਮਾਲ ਕਰਨ ਲਈ ਵਿਸ਼ਵਾਸ਼ ਦਵਾਇਆ ਗਿਆ। ਸਵੀਪ ਟੀਮ ਇੰਚਾਰਜ ਸ਼੍ਰੀ ਅਮਨਦੀਪ ਬਾਲੀ, ਹੁਸ਼ਿਆਰ ਸਿੰਘ ਦਰਗਨ,ਸਤਨਾਮ ਸਿੰਘ,ਸ਼੍ਰੀ ਪਵਨ ਕਾਮਰਾ,ਸ਼੍ਰੀ ਆਸ਼ੂਤੋਸ਼ ਵੱਲੋਂ ਵੋਟਰਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਵੋਟ ਗਤੀਵਿਧੀਆ ਰਾਹੀ ਵੋਟਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਬਿਨਾਂ ਡਰ, ਭੈਅ ਅਤੇ ਲਾਲਚ ਤੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਅਸੀਂ ਆਪਣੀ ਮਨ ਮਰਜ਼ੀ ਦਾ ਉਮੀਦਵਾਰ ਚੁਣ ਸਕਦੇ ਹਾਂ। ਇਸ ਮੌਕੇ ਚੋਣ ਸੈੱਲ ਸੁਖਵਿੰਦਰ ਸਿੰਘ, ਸੁਰਿੰਦਰ ਛਿੰਦਾ ਅਤੇ ਰੂਬੀ ਮੈਡਮ ਦਾ ਪੂਰਾ ਸਹਿਯੋਗ ਰਿਹਾ।

Photos from Daily Sach Vani's post 15/04/2024

ਸੀ ਵਿਜਲ ਤੇ ਆਈਆਂ ਸ਼ਿਕਾਇਤਾਂ ਦਾ ਔਸਤ 25 ਮਿੰਟ ਵਿੱਚ ਕੀਤਾ ਨਿਪਟਾਰਾ
ਚੋਣ ਕਮਿਸ਼ਨ ਵੱਲੋਂ ਦਿੱਤਾ ਗਿਆ ਹੈ 100 ਮਿੰਟ ਦਾ ਸਮਾਂ
ਡੇਲੀ ਸੱਚ ਵਾਣੀ
ਫਾਜ਼ਿਲਕਾ, 15 ਅਪ੍ਰੈਲ:
ਭਾਰਤੀ ਚੋਣ ਕਮਿਸ਼ਨ ਵੱਲੋਂ ਆਦਰਸ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦੇ ਤਹਿਤ ਸੀ ਵਿਜਲ ਮੋਬਾਈਲ ਐਪ ਸ਼ੁਰੂ ਕੀਤੀ ਗਈ ਹੈ। ਇਸ ਐਪ ਰਾਹੀਂ ਲੋਕ ਆਦਰਸ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਆਨਲਾਈਨ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਇਸ ਐਪ ਰਾਹੀਂ ਜੋ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਉਸ ਦਾ ਨਿਪਟਾਰਾ 100 ਮਿੰਟ ਦੇ ਅੰਦਰ ਅੰਦਰ ਕਰਨਾ ਹੁੰਦਾ ਹੈ ਪਰ ਫਾਜ਼ਿਲਕਾ ਜਿਲਾ ਰਿਕਾਰਡ 25 ਮਿਨਟ 40 ਸੈਕਿੰਡ ਦੀ ਔਸਤ ਦਰ ਤੇ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਿਹਾ ਹੈ।
ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੀ ਵਿਜਲ ਐਪ ਰਾਹੀਂ ਕੁੱਲ 30 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਪਰ ਇਹਨਾਂ ਵਿੱਚੋਂ ਕੁਝ ਸ਼ਿਕਾਇਤਾਂ ਦਾ ਸਬੰਧ ਚੋਣਾਂ ਨਾਲ ਨਾ ਹੋਣ ਕਰਕੇ ਡਰੋਪ ਕਰ ਦਿੱਤੀਆਂ ਗਈਆਂ ਅਤੇ 17 ਸ਼ਿਕਾਇਤਾਂ ਚੋਣਾਂ ਨਾਲ ਸੰਬੰਧਿਤ ਹੋਣ ਕਰਕੇ ਯੋਗ ਪਾਈਆਂ ਗਈਆਂ, ਜਿਨਾਂ ਦਾ ਨਿਰਧਾਰਿਤ ਸਮੇਂ ਦੇ ਅੰਦਰ ਅੰਦਰ ਨਿਪਟਾਰਾ ਕਰ ਦਿੱਤਾ ਗਿਆ ਹੈ।
ਉਹਨਾਂ ਨੇ ਦੱਸਿਆ ਕਿ ਅਬੋਹਰ ਵਿਧਾਨ ਸਭਾ ਹਲਕੇ ਵਿੱਚ ਤਿੰਨ, ਬੱਲੂਆਣਾ ਅਤੇ ਫਾਜ਼ਿਲਕਾ ਵਿੱਚ 6-6 ਅਤੇ ਜਲਾਲਾਬਾਦ ਵਿੱਚ 2 ਸ਼ਿਕਾਇਤਾਂ ਯੋਗ ਪਾਈਆਂ ਗਈਆਂ ਸਨ ਅਤੇ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਾਲੋਂ ਨਾਲ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੀ ਵਿਜਲ ਐਪ ਤੇ ਆਦਰਸ ਚੋਣ ਜਾਬਤੇ ਨਾਲ ਸੰਬੰਧਿਤ ਸ਼ਿਕਾਇਤਾਂ ਹੀ ਕੀਤੀਆਂ ਜਾਣ ਅਤੇ ਦੂਸਰੀਆਂ ਸ਼ਿਕਾਇਤਾਂ ਲਈ ਸ਼ਿਕਾਇਤ ਨਿਵਾਰਨ ਪੋਰਟਲ ਦੀ ਵਰਤੋਂ ਕੀਤੀ ਜਾ ਸਕਦੀ ਹੈ । ਉਹਨਾਂ ਨੇ ਕਿਹਾ ਕਿ ਜੇਕਰ ਕਿਤੇ ਵੀ ਅਦਰਸ਼ ਚੋਣ ਜਾਬਤੇ ਦੀ ਉਲੰਘਣਾ ਹੋਵੇ ਤਾਂ ਸੀ ਵਿਜਲ ਐਪ ਰਾਹੀਂ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਜਾਂ ਆਡੀਓ ਦੇ ਰੂਪ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਇਹ। ਐਪ ਤੁਹਾਡੀ ਲੋਕੇਸ਼ਨ ਆਪਣੇ ਆਪ ਚੱਕ ਲੈਂਦੀ ਹੈ ਅਤੇ ਉਸੇ ਅਨੁਸਾਰ ਤੁਰੰਤ ਹੀ ਉੱਥੇ ਉੜਨ ਦਸਤੇ ਨੂੰ ਭੇਜ ਕੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੀ ਵਿਜਲ ਐਪ ਤੇ ਪ੍ਰਾਪਤ ਸ਼ਿਕਾਇਤ ਤੇ 100 ਮਿੰਟ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਣੀ ਲਾਜ਼ਮੀ ਹੁੰਦੀ ਹੈ।
ਇਸ ਪ੍ਰੋਜੈਕਟ ਦੇ ਨੋਲਡ ਅਫ਼ਸਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਹਰ ਸਮੇਂ ਤਾਇਨਾਤ ਰਹਿੰਦੀ ਹੈ ਅਤੇ ਜਿਵੇਂ ਹੀ ਸ਼ਿਕਾਇਤ ਆਉਂਦੀ ਹੈ ਸਬੰਧਤ ਵਿਧਾਨ ਸਭਾ ਹਲਕੇ ਦੇ ਉਡਣ ਦਸਤੇ ਨੂੰ ਭੇਜੀ ਜਾਂਦੀ ਹੈ।

14/04/2024
12/04/2024

ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤੀ, ਪੁਲਿਸ ਨੇ ਦਰਜ ਕੀਤੇ ਤਿੰਨ ਕੇਸ
ਫਾਜ਼ਿਲਕਾ 12 ਅਪ੍ਰੈਲ
ਫਾਜ਼ਿਲਕਾ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤੀ ਕੀਤੀ ਜਾ ਰਹੀ ਹੈ। ਜਿਲੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਆਈਪੀਐਸ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਨਾਲ ਜੁੜੇ ਤਿੰਨ ਪਰਚੇ ਦਰਜ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਪੁਲਿਸ ਥਾਣਾ ਅਰਨੀਵਾਲਾ ਵਿੱਚ ਮੁਕਦਮਾ ਨੰਬਰ 29 ਮਿਤੀ 11 ਅਪ੍ਰੈਲ ਅਧੀਨ ਧਾਰਾ 186,353, 379 ਅਤੇ ਅਧੀਨ ਧਾਰਾ 21 ਮਾਈਨਿੰਗ ਐਂਡ ਮਿਨਰਲ ਐਕਟ 1957 ਦੇ ਤਹਿਤ ਦਰਜ ਕੀਤੀ ਗਈ ਹੈ । ਇਹ ਐਫਆਈਆਰ ਅਮਰੀਕ ਸਿੰਘ ਵਾਸੀ ਅਰਨੀਵਾਲਾ ਅਤੇ ਇੱਕ ਨਾ ਮਾਲੂਮ ਟਰੈਕਟਰ ਡਰਾਵਰ ਖਿਲਾਫ ਕੀਤੀ ਗਈ ਹੈ। ਇਸ ਸਬੰਧੀ ਪ੍ਰਵੀਨ ਸਿੰਘ ਐਸਡੀਓ ਮਾਈਨਿੰਗ ਫਾਜ਼ਿਲਕਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ।
ਇਸੇ ਤਰ੍ਹਾਂ ਇੱਕ ਹੋਰ ਪਰਚਾ ਥਾਣਾ ਸਦਰ ਫਾਜ਼ਿਲਕਾ ਵਿੱਚ ਇੱਕ ਨਾਮਲੂਮ ਵਿਅਕਤੀ ਖਿਲਾਫ ਦਰਜ ਕੀਤਾ ਗਿਆ ਹੈ ਜਿਸ ਸਬੰਧੀ ਇੰਸਪੈਕਟਰ ਯੁਵਰਾਜ ਉਪ ਮੰਡਲ ਮਾਈਨਿੰਗ ਅਫਸਰ ਜਲਾਲਾਬਾਦ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਚੰਦ ਭਾਨ ਡਰੇਨ ਤੇ ਲਾਧੂਕਾ ਕੋਲ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ । ਇੱਥੇ ਮੁਕਦਮਾ ਨੰਬਰ 63 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਸਦਰ ਫਾਜ਼ਿਲਕਾ ਵਿੱਚ ਹੀ ਇੱਕ ਹੋਰ ਐਫਆਈਆਰ ਪ੍ਰੇਮ ਕੁਮਾਰ ਬਾਸੀ ਨਵੀਂ ਆਬਾਦੀ ਫਾਜ਼ਿਲਕਾ ਦੇ ਖਿਲਾਫ ਦਰਜ ਕੀਤੀ ਗਈ ਹੈ ਉਸ ਕੋਲੋਂ 150 ਘਣ ਫੁੱਟ ਰੇਤਾ ਅਤੇ ਟਰੈਕਟਰ ਅਰਜਨ ਅਲਟਰਾ ਸਮੇਤ ਟਰਾਲਾ ਬਰਾਮਦ ਕੀਤਾ ਗਿਆ ਹੈ। ਐਸਐਸਪੀ ਡਾ ਪ੍ਰਗਿਆ ਜੈਨ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਸਖ਼ਤ ਚਿਤਾਵਨੀ ਦਿੱਤੀ ਕਿ ਜੋ ਕੋਈ ਵੀ ਇਸ ਨਜਾਇਜ਼ ਕੰਮ ਵਿਚ ਲੱਗਿਆ ਹੈ ਉਹ ਤੁੰਰਤ ਇਹ ਕੰਮ ਬੰਦ ਕਰ ਦੇਵੇ ਜਾਂ ਕਾਨੂੰਨ ਹੱਥੋਂ ਸਜਾ ਪਾਉਣ ਲਈ ਤਿਆਰ ਰਹੇ।

Photos from Daily Sach Vani's post 12/04/2024

ਫਾਜ਼ਿਲਕਾ ਦੀ ਟੀਮ ਸਵੀਪ ਦੁਆਰਾ ਹਸਤਾ ਕਲਾਂ ਪਿੰਡ ਦੀ ਡਿਸਪੈਂਸਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੋਟਰਾਂ ਨੂੰ ਪ੍ਰੇਰਿਆ ਅਤੇ ਵੋਟਰ ਹਸਤਾਖ਼ਰ ਮੁਹਿੰਮ ਚਲਾਈ ਗਈ
ਫਾਜ਼ਿਲਕਾ 12 ਅਪ੍ਰੈਲ
ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ, ਏ ਡੀ ਸੀ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਅਤੇ ਡੀ ਈ ਓ ਸ਼੍ਰੀ ਸ਼ਿਵ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਫਾਜ਼ਿਲਕਾ-80 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮਜਿਸਟ੍ਰੇਟ ਸ਼੍ਰੀ ਵਿਪਨ ਭੰਡਾਰੀ ਦੀ ਯੋਗ ਅਗਵਾਈ ਹੇਠ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਤਹਿਤ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਲਈ ਫਾਜ਼ਿਲਕਾ ਦੀ ਟੀਮ ਸਵੀਪ ਦੁਆਰਾ ਲੋਕਸਭਾ ਚੋਣਾਂ 2024 ਲਈ ਵੋਟਰ ਜਾਗਰੁਕਤਾ ਕੈਂਪ ਦਾ ਆਯੋਜਨ ਟੀਮ ਇੰਚਾਰਜ ਸ਼੍ਰੀ ਸਤਿੰਦਰ ਬੱਤਰਾ ਹੈੱਡਮਾਸਟਰ ਦੀ ਅਗਵਾਈ ਹੇਠ ਸ਼੍ਰੀ ਗੁਰਦੇਵ ਸਿੰਘ, ਸ਼੍ਰੀ ਸੁਰਿੰਦਰ ਸਿੰਘ ਅਤੇ ਸ਼੍ਰੀ ਕਰਨ ਕੁਮਾਰ ਦੇ ਸਹਿਯੋਗ ਨਾਲ ਹਸਤਾ ਕਲਾਂ ਪਿੰਡ ਵਿੱਚ ਸਰਕਾਰੀ ਡਿਸਪੈਂਸਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਗਿਆ।
ਇਸ ਮੌਕੇ ਟੀਮ ਦੁਆਰਾ ਸਕੂਲ ਪ੍ਰਿੰਸੀਪਲ ਸ਼੍ਰੀ ਪਰਵਿੰਦਰ ਕੁਮਾਰ ਦੇ ਸਹਿਯੋਗ ਨਾਲ, ਉਹਨਾਂ ਦੇ ਸਟਾਫ਼ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਲੋਕਸਭਾ ਚੋਣਾਂ 2024 ਲਈ ਜਾਗਰੁਕ ਕੀਤਾ ਗਿਆ। ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਸਟਾਫ ਤੇ ਵਿਦਿਆਰਥੀਆਂ ਤੋਂ ਵੋਟਰ ਪ੍ਰਣ ਤੇ ਹਸਤਾਖ਼ਰ ਕਰਵਾਏ ਗਏ।
ਡਿਸਪੈਂਸਰੀ ਵਿੱਚ ਡਾ. ਰਾਘਵ ਅਤੇ ਡਾ. ਰੋਹਿਤ ਦੇ ਸਹਿਯੋਗ ਨਾਲ ਸਟਾਫ ਅਤੇ ਆਮ ਜਨਤਾ ਨੂੰ ਵੀ ਵੋਟ ਦੀ ਮਹੱਤਤਾ ਬਾਰੇ ਅਤੇ ਵੱਧ ਤੋਂ ਵੱਧ ਭਾਗੀਦਾਰੀ ਲਈ ਅਪੀਲ ਕੀਤੀ ਗਈ।

Want your business to be the top-listed Computer & Electronics Service in Fazilka?
Click here to claim your Sponsored Listing.

Videos (show all)

ਲੁੱਟ ਖੋਹ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਚ ਥਾਣਾ ਅਰਨੀ ਵਾਲਾ ਦੀ ਪੁਲਿਸ ਨੂੰ ਨਾਲ ਮਿਲੀ ਵੱਡੀ ਕਾਮਯਾਬੀ।
ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤੀ, ਪੁਲਿਸ ਨੇ ਦਰਜ ਕੀਤੇ ਤਿੰਨ ਕੇਸ ਫਾਜ਼ਿਲਕਾ 12 ਅਪ੍ਰੈਲ ਫਾਜ਼ਿਲਕਾ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਕ...
ਕਿਸਾਨਾਂ ਦਾ ਟਰੈਕਟਰ ਕਾਫਲਾ ਕਿਸਾਨੀ ਮੁੱਦਿਆਂ ਨੂੰ ਲੈ ਕੇ ਲੰਘਿਆ।
ਬਲਾਕ ਅਰਨੀ ਵਾਲਾ ਦੇ ਪਿੰਡ ਘੁੜਿਆਣਾ ਦੇ ਲੜਕੇ ਦਾ ਨਸ਼ਾ ਛੁਡਾਇਆ ਅਤੇ ਉਸ ਨੂੰ ਸਹਾਰਾ ਏ ਇੰਸਾਂ ਮੁਹਿੰਮ ਦੇ ਤਹਿਤ ਨਸ਼ਾ ਛੱਡਣ ਲਈ ਕਿੱਟ ਦਿੱਤੀ।

Address


Abohar Road Arni Wala S. S
Fazilka
152124

Other Fazilka computer & electronics services (show all)
Coding Made Easy Coding Made Easy
Fazilka, 152123

Data Structure, Logic Development, C & C++ Programming, Java, Python and many more

Mintgumari Computers Arniwala SS Mintgumari Computers Arniwala SS
Arniwala Sheikh Subhan
Fazilka, 152124

Juneja Electric Co. Juneja Electric Co.
Fazilka, 152123

cycle bazaar fazilka whole solutions for Electricals problem

I Coder I Coder
Radha Sowami Colony
Fazilka, 152123

Web Developer

Vlasra Net Cafe Vlasra Net Cafe
Fazilka

On Our Page we tell you about the upcomig goverment and non-goverment jobs all over India.

BABA FARID SALES BABA FARID SALES
Chak Boor Wala
Fazilka, 152024

BABA FARID SALES ALL ELECTRONICS ITEM AND WATER PURIFIER ON GANDHI NAGAR JALALABAD (W) FAZILKA

Dream Computer Gallery Dream Computer Gallery
Arniwala (Dabwala Road Near *LIC Office*)
Fazilka, 152124

ALL TYPE OF COMPUTER & MOBILE ACCESSORY & NEW LED TV ALL SIZE , NEW COMPUTER ,NEW AC , PRINTER, CCTV

Arora communication Arora communication
Fazilka, 152024

Narinder Kloia Narinder Kloia
Narinder Kloia
Fazilka

Pagal jaan hai tu mari

Computers Wale_Arniwala 152124 Computers Wale_Arniwala 152124
Fazilka, 152124

complete Laptop Repair All type Computer Computers part Used Laptop with warranty Motherboard Repai

Guru'Nanak Electronics Guru'Nanak Electronics
Killi Badha Opposite Radha Soami Satsang Beas No. 4 FF Road Fazilka . 152123
Fazilka, 152123

Available here all electronic items In Guru Nanak Electronics OR Service center Fazilka

Punjab Electronics Punjab Electronics
Gaushala Road, Opposite Gaushala Main Gate 9478349221
Fazilka, 152123

While visiting Punjab Electronics at Fazilka , customers will be awe-struck by the entire range of products. Customers at this store have a wide range of options to choose from in ...