Govt Senior Secondary School Dhani Pind-Jal

ਸਿੱਖਣ ਲਈ ਆਓ ਸੇਵਾ ਲਈ ਜਾਓ।

Photos from Govt Senior Secondary School Dhani Pind-Jal's post 25/09/2022
Photos from Govt Senior Secondary School Dhani Pind-Jal's post 25/09/2022

"ਧਨੀ ਪਿੰਡ ਸਕੂਲ ਦੀਆਂ ਖਿਡਾਰਨਾਂ ਫਿਰ ਬਣੀਆਂ ਜ਼ਿਲ੍ਹਾ ਚੈਂਪੀਅਨ"

"17 ਅਤੇ 19 ਸਾਲ ਵੇਟ ਲਿਫਟਿੰਗ ਚ ' ਜ਼ਿਲ੍ਹੇ ਵਿਚੋਂ ਜਿੱਤੀ ਓਵਰਆਲ ਚੈਂਪੀਅਨਸ਼ਿਪ"

ਸਰਕਾਰੀ ਸੀਨੀਅਰ ਸਕੂਲ ਧਨੀ ਪਿੰਡ ਵਿਖੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋ ਕਨਵੀਨਰ-ਕਮ-ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸੀਨੀਅਰ ਮੀਤ ਪ੍ਰਧਾਨ DTC ਜਲੰਧਰ) ਦੀ ਅਗਵਾਈ ਵਿੱਚ ਅੰਡਰ 17 ਅਤੇ 19 ਸਾਲ ਵਰਗ (ਲੜਕੀਆਂ) ਦੇ ਵੇਟ ਲਿਫਟਿੰਗ ਜ਼ਿਲ੍ਹੇ ਦੇ ਮੁਕਾਬਲੇ ਕਰਵਾਏ ਗਏ। ਇਹਨਾ ਮੁਕਾਬਲਿਆਂ ਦਾ ਉਦਘਾਟਨ ਸ਼੍ਰੀ ਬਲਵਿੰਦਰ ਸਿੰਘ ਕੂੰਨਰ (ਦਾਨੀ ਸੱਜਣ) ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਹਨਾ ਮੁਕਾਬਿਲਆਂ ਵਿੱਚ ਧਨੀ ਪਿੰਡ ਸਕੂਲ ਦੀਆਂ ਖਿਡਾਰਨਾਂ ਨੇ 17 ਅਤੇ 19 ਸਾਲ ਦੋਵੇਂ ਵਰਗਾਂ ਵਿੱਚ ਜ਼ਿਲ੍ਹੇ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਕੇ ਓਵਰਆਲ ਚੈਂਪੀਅਨ ਬਣੀਆਂ। ਜੇਤੂ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਕੈਂਟ, ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਿਲੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਲੰਧਰ ਨੇ ਕੀਤੀ। ਇਸ ਮੌਕੇ ਤੇ ਡਿਪਟੀ DEO ਰਾਜੀਵ ਜੋਸ਼ੀ, ਜ਼ਿਲ੍ਹਾ ਸਮਾਰਟ ਸਕੂਲ ਇੰਚਾਰਜ ਅਸ਼ੋਕ ਬਸਰਾ, ਸੁਰਿੰਦਰ ਪਾਲ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਪ੍ਰਿੰਸੀਪਲ ਤਜਿੰਦਰ ਸਿੰਘ BNO ਗੁਰਾਇਆ-1, ਪ੍ਰਿੰਸੀਪਲ ਸੱਤ ਪਾਲ ਸੋਢੀ, ਬਲਕਾਰ ਸਿੰਘ ਦਾਨੀ ਸੱਜਣ, ਦਵਿੰਦਰ ਪਾਲ ਸਰਹਾਲੀ,ਸਰਪੰਚ ਰਾਮ ਗੋਪਾਲ,ਚੇਅਰਮੈਨ ਦਵਿੰਦਰ ਸਿੰਘ,ਕਮਲਦੀਪ ਸਿੰਘ ਦੀਪਾ,ਕਾਮਰੇਡ ਕੁਲਵੰਤ ਸਿੰਘ,ਗੁਰਮੀਤ ਰਾਮ ਸਾਬਕਾ ਸਰਪੰਚ, ਤਰਸੇਮ ਲਾਲ ਸਾਬਕਾ ਚੈਅਰਮੈਨ,ਕੋਚ ਹਰਮੇਸ਼ ਲਾਲ, ਵੱਖ - ਵੱਖ ਸਕੂਲਾਂ ਦੇ DPE ਅਧਿਆਪਕ ਤੇ ਖਿਡਾਰਨਾਂ, ਪਿੰਡ ਦੇ ਪਤਵੰਤੇ ਸੱਜਣ, ਸਕੂਲ ਸਟਾਫ਼ ਅਤੇ ਸਮੂਹ ਵਿਦਿਆਰਥੀ ਹਾਜਰ ਸਨ।

Photos from Govt Senior Secondary School Dhani Pind-Jal's post 16/09/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਦੀ ਅਗਵਾਈ ਵਿੱਚ ਕੱਲ ਮਿਤੀ ਨੂੰ 15-09-2022 ਨੂੰ " International Democracy Day" ਮਨਾਇਆ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ , ਮੁਨੀਸ਼ ਕੁਮਾਰ ਕੰਪਿਊਟਰ ਫੈਕਲਟੀ ਅਤੇ ਹੋਰ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਲੋਕਤੰਤਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਲੋਕਤੰਤਰ ਅਤੇ ਤਾਨਾਸ਼ਾਹੀ ਵਿੱਚ ਅੰਤਰ ਦੱਸਦਿਆਂ ਲੋਕਤੰਤਰ ਵਿੱਚ ਵੋਟਾਂ ਦੀ ਮਹੱਤਤਾ ਦੱਸੀ ਅਤੇ ਆਪਣੀ ਵੋਟ ਦਾ ਇਸਤੇਮਾਲ ਸਹੀ ਢੰਗ ਨਾਲ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਵਿਦਿਆਰਥੀਆਂ ਦੇ ਸਲੋਗਨ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ। ਅਤੇ ਅੱਵਲ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।

“ ਖੇਡਾਂ ਵਤਨ ਪੰਜਾਬ ਦੀਆਂ ਚ ' ਧਨੀ ਪਿੰਡ ਸਕੂਲ ਦੀਆ ਖਿਡਾਰਨਾ ਨੇ ਵੇਟ ਲਿਫਟਿੰਗ ਚ ' ਜ਼ਿਲ੍ਹਾ ਚੈਂਪੀਅਨਸ਼ਿੱਪ ਜਿੱਤ 16/09/2022

*ਖੇਡਾਂ ਵਤਨ ਪੰਜਾਬ ਦੀਆਂ ਚ ' ਧਨੀ ਪਿੰਡ ਸਕੂਲ ਦੀਆ ਖਿਡਾਰਨਾ ਨੇ ਵੇਟ ਲਿਫਟਿੰਗ ਚ ' ਜ਼ਿਲ੍ਹਾ ਚੈਂਪੀਅਨਸ਼ਿੱਪ ਜਿੱਤੀ ' '*

*ਗਰੁੱਪ 14 ਅਤੇ 16 ਚ 21 ਮੈਡਲ ਕੀਤੇ ਪ੍ਰਾਪਤ "*

ਫਗਵਾੜਾ *(ਡਾ ਰਮਨ* ) ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ -2022 ” ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹਨਾ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਧਨੀ ਪਿੰਡ ਦੀਆਂ ਵਿਦਿਆਰਥਣਾ ਨੇ ਵੇਟ ਲਿਫਟਿੰਗ ਮੁਕਾਬਲਿਆ ਵਿੱਚ ਗਰੁੱਪ 14 ਅਤੇ 17 ਸਾਲ ਲੜਕੀਆਂ ਦੇ ਵਰਗ ਵਿੱਚ ਭਾਗ ਲਿਆ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਹਰਮੇਸ਼ ਲਾਲ ਘੋੜਾ ਨੇ ਦੱਸਿਆ ਕਿ ਸਕੂਲ ਦੀਆ ਖਿਡਾਰਨਾ ਨੇ ਦੋਵੇਂ ਗਰੁੱਪਾਂ ਵਿੱਚ ਕੁੱਲ 21 ਪੁਜ਼ੀਸ਼ਨਾ ਪ੍ਰਾਪਤ ਕਰਕੇ ਜ਼ਿਲ੍ਹਾ ਚੈਂਪੀਅਨ... https://kutumbapp.page.link/di5Xr2hogc3a6fXK6

“ ਖੇਡਾਂ ਵਤਨ ਪੰਜਾਬ ਦੀਆਂ ਚ ' ਧਨੀ ਪਿੰਡ ਸਕੂਲ ਦੀਆ ਖਿਡਾਰਨਾ ਨੇ ਵੇਟ ਲਿਫਟਿੰਗ ਚ ' ਜ਼ਿਲ੍ਹਾ ਚੈਂਪੀਅਨਸ਼ਿੱਪ ਜਿੱਤ ਡਾ ਰਮਨ ਸ਼ਰਮਾ ਪੱਤਰਕਾਰ

Photos from Govt Senior Secondary School Dhani Pind-Jal's post 16/09/2022

"ਖੇਡਾਂ ਵਤਨ ਪੰਜਾਬ ਦੀਆਂ -2022" ਚ' ਧਨੀ ਪਿੰਡ ਸਕੂਲ ਦੀਆਂ ਖਿਡਾਰਨਾਂ ਨੇ ਵੇਟ ਲਿਫਟਿੰਗ ਚ' ਜ਼ਿਲ੍ਹਾ ਚੈਂਪੀਅਨਸ਼ਿਪ ਜਿੱਤੀ। ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖਿਡਾਰਨਾਂ ਨੇ 13 ਗੋਲਡ, 7 ਸਿਲਵਰ ਅਤੇ 1 ਬਰੋਨਜ਼ ਮੈਡਲ ਲੈ ਕੇ ਕੁੱਲ 21 ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਇਸ ਮੌਕੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਜੇਤੂ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ ।

Photos from Govt Senior Secondary School Dhani Pind-Jal's post 15/09/2022

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਸਵੱਛਤਾ ਪਖਵਾੜੇ ਦੇ ਆਖਰੀ ਦਿਨ ਪਖਵਾੜੇ ਦੌਰਾਨ ਕਰਵਾਈਆਂ ਗਤੀਵਿਧੀਆਂ ਵਿੱਚੋ ਅੱਵਲ ਆਏ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।

Photos from Govt Senior Secondary School Dhani Pind-Jal's post 12/09/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਸਵੱਛਤਾ ਪਖਵਾੜੇ ਦੀਆਂ ਗਤੀਵਿਧੀਆਂ ਤਹਿਤ ਅੱਜ "Swachhta School Exibition" ਮਨਾਇਆ ਗਿਆ।

Photos from Govt Senior Secondary School Dhani Pind-Jal's post 08/09/2022

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਐਸ. ਐਸ. ਟੀ./ ਇੰਗਲਿਸ਼ ਮੇਲੇ ਦੌਰਾਨ ਵਿਦਿਆਰਥੀ ਆਪਣੇ ਬਣਾਏ ਹੋਏ ਮਾਡਲਾਂ ਨਾਲ।

Photos from Govt Senior Secondary School Dhani Pind-Jal's post 08/09/2022

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਨੀ ਪਿੰਡ (ਜਲੰਧਰ) ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਐਵਾਰਡੀ) ਦੀ ਅਗਵਾਈ ਵਿੱਚ ਅੱਜ ਮਿਤੀ 03-09-2022 ਨੂੰ ਸਕੂਲ ਦੇ ਐੱਸ. ਐੱਸ. ਮਿਸਟ੍ਰੈਸ ਮੈਡਮ ਸਰਬਜੀਤ ਕੌਰ ਦੀ ਗਾਈਡੈਂਸ ਵਿੱਚ ਐੱਸ.ਐੱਸ. ਟੀ./ਇੰਗਲਿਸ਼ ਫੇਅਰ ਕਰਵਾਇਆ ਗਿਆ। ਮੇਲੇ ਵਿੱਚ ਵਿਦਿਆਰਥੀਆ ਨੇ ਕਈ ਤਰਾਂ ਦੇ ਮਾਡਲਾਂ ਨਾਲ ਰੌਚਕ ਅਤੇ ਜਾਣਕਾਰੀ ਭਰਪੂਰ ਐਕਟੀਵਿਟੀਆਂ ਕਰ ਕੇ ਦਿਖਾਈਆਂ। ਇਸ ਦੌਰਾਨ ਸਟਾਫ਼ ਤੋਂ ਇਲਾਵਾ ਸਕੂਲ ਦੇ ਸਮੂਹ ਵਿਦਿਆਰਥੀ ਮੌਜੂਦ ਸਨ।

Photos from Govt Senior Secondary School Dhani Pind-Jal's post 08/09/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਸਵੱਛਤਾ ਪਖਵਾੜੇ ਦੀਆਂ ਗਤੀਵਿਧੀਆਂ ਤਹਿਤ ਅੱਜ "Hand Washing Day" ਮਨਾਇਆ ਗਿਆ। ਇਸ ਤਹਿਤ ਵਿਦਿਅਰਥੀਆ ਨੂੰ ਹੱਥਾਂ ਦੀ ਸਫਾਈ ਅਤੇ ਇਸ ਮਹਤੱਤਾ ਬਾਰੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੱਥਾਂ ਨੂੰ ਹਮੇਸ਼ਾ ਸਾਫ ਸੁਥਰੇ ਅਤੇ ਕਿਟਾਣੂ ਤਹਿਤ ਰੱਖਣ ਦੀ ਪ੍ਰੇਰਨਾ ਦਿੱਤੀ।

Photos from Govt Senior Secondary School Dhani Pind-Jal's post 07/09/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਸਵੱਛਤਾ ਪਖਵਾੜੇ ਦੀਆਂ ਗਤੀਵਿਧੀਆਂ ਤਹਿਤ ਅੱਜ ਸਵੱਛਤਾ ਪਾਰਟੀਸਪੇਸ਼ਨ ਡੇ ਤਹਿਤ ਵਿਦਿਆਰਥੀਆਂ ਨੂੰ ਜਾਣਕਾਰੀ ਦੇ ਹੋਏ ਅਤੇ ਸਵੱਛਤਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਦੇ ਹੋਏ ਅਧਿਆਪਕ।

Photos from Govt Senior Secondary School Dhani Pind-Jal's post 06/09/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਅਤੇ ਸਮੂਹ ਅਧਿਆਪਕਾਂ ਨਾਲ ਕੇਕ ਕੱਟ ਕੇ ਕੀਤੀ ਗਈ ਟੀਚਰ ਡੇ (ਅਧਿਆਪਕ ਦਿਵਸ) ਤੇ ਕੀਤੀ ਗਈ ਸੈਲੇਬਰੇਸ਼ਨ ਦੀਆਂ ਸ਼ਾਨਦਾਰ ਤਸਵੀਰਾਂ।

Photos from Govt Senior Secondary School Dhani Pind-Jal's post 06/09/2022

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀਂ ਪਿੰਡ ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਅਗਵਾਈ ਵਿੱਚ ਅਧਿਆਪਕ ਦਿਵਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਾਨਯੋਗ ਦਿਨੇਸ਼ ਕੁਮਾਰ ਜੀ ਰਿਟਾਇਰਡ ਜ਼ਿਲ੍ਹਾ ਸਿੱਖਿਆ ਅਫ਼ਸਰ ਬਤੌਰ ਮੁੱਖ ਮਹਿਮਾਨ ਹਾਜਰ ਹੋਏ। ਅੱਜ ਦੇ ਸਮਾਗਮ ਵਿੱਚ ਮਾਨਯੋਗ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਵਲੋਂ ਸਕੂਲ ਦੇ ਤਿੰਨ ਅਧਿਆਪਕਾਂ ਕੁਲਵੰਤ ਰਾਮ (ਲੈਕ. ਇਕਨੋਮਿਕਸ), ਸ਼੍ਰੀ ਅਮਰਦੀਪ ਜੱਖੂ (ਐੱਸ. ਐੱਸ. ਮਾਸਟਰ ਜੋ ਕਿ ਹੁਣ ਬਤੌਰ ਲੈਕਚਰਾਰ ਜੋਗਰਫੀ ਪ੍ਰੋਮੋਟ ਹੋ ਚੁੱਕੇ ਹਨ) ਅਤੇ ਮੈਡਮ ਸਰਬਜੀਤ ਕੌਰ ਐੱਸ. ਐੱਸ. ਮਿਸਟ੍ਰੈਸ ਨੂੰ ਬੈਸਟ ਟੀਚਰ ਅਵਾਰਡ -2022 ਨਾਲ ਸਨਮਾਨਿਤ ਕੀਤਾ ਗਿਆ। ਅਤੇ ਇਸ ਤੋਂ ਇਲਾਵਾ ਸਕੂਲ ਦੇ ਅਧਿਆਪਕ ਸ਼੍ਰੀ ਰਿਸ਼ੀ ਕੁਮਾਰ, ਸ਼੍ਰੀ ਤੀਰਥ ਬਾਸੀ, ਸ਼੍ਰੀ ਵਿਦਿਆ ਸਾਗਰ, ਸ਼੍ਰੀ ਰਾਮ ਦਿਆਲ, ਸ਼੍ਰੀਮਤੀ ਰੀਤਾ ਰਾਣੀ, ਸ਼੍ਰੀਮਤੀ ਮੰਜੂ ਰਾਣੀ,ਸ਼੍ਰੀਮਤੀ ਅੰਸ਼ੂ ਸੱਭਰਵਾਲ,ਸ਼੍ਰੀ ਮੁਨੀਸ਼ ਕੁਮਾਰ, ਸ਼੍ਰੀ ਜਸਵਿੰਦਰ ਸਾਂਪਲਾ, ਸ਼੍ਰੀਮਤੀ ਜਸਵੀਰ ਕੌਰ,ਸ਼੍ਰੀਮਤੀ ਰਜਨੀ ਸੂਦ ਨੂੰ ਸਿੱਖਿਆ ਵਿਭਾਗ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਇਲਾਵਾ ਸ਼੍ਰੀ ਸੰਜੀਵ ਕੁਮਾਰ, ਸ਼੍ਰੀਮਤੀ ਜਸਵਿੰਦਰ ਕੌਰ,ਸ਼੍ਰੀਮਤੀ ਪਰਵੀਨ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੂੰ ਸਪੈਸ਼ਲ ਗਿਫ਼ਟ ਦੇ ਕੇ ਅਧਿਆਪਕ ਦੀ ਦਿਵਸ ਦੀਆਂ ਸ਼ੁਭਕਾਮਨਾਵਾ ਦਿੱਤੀਆਂ ਗਈਆਂ। ਇਸ ਮੌਕੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਦਿਨੇਸ਼ ਕੁਮਾਰ ਜੀ ਨੂੰ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਿਆਂ ਮੋਮੈਂਟੋ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।

Photos from Govt Senior Secondary School Dhani Pind-Jal's post 04/09/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਮਿਤੀ 03-09-2022 ਨੂੰ ਹੋਈ ਮਾਪੇ ਅਧਿਆਪਕ ਮਿਲਣੀ ਦੀਆਂ ਤਸਵੀਰਾਂ।

Photos from Govt Senior Secondary School Dhani Pind-Jal's post 02/09/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਸਵੱਛਤਾ ਪਖਵਾੜੇ ਤਹਿਤ ਦੂਜੇ ਦਿਨ ਦੀਆਂ ਗਤੀਵਿਧੀਆਂ ਦੀਆਂ ਤਸਵੀਰਾਂ।

Photos from Govt Senior Secondary School Dhani Pind-Jal's post 01/09/2022

ਸਵੱਛਤਾ ਸੰਬਧੀ ਸਹੁੰ ਚੱਕਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੇ ਵਿਦਿਆਰਥੀ ਅਤੇ ਸਟਾਫ।

12/08/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੀ 10ਵੀਂ ਜਮਾਤ ਦੀ ਵਿਦਿਆਰਥਣ ਵਿਸ਼ਾਖਾ 'ਬੋਲ ਪੰਜਾਬੀ ਬੋਲ' ਗਤੀਵਿਧੀ ਅਧੀਨ ਆਪਣੇ ਵਿਚਾਰ ਪੇਸ਼ ਕਰਦੀ ਹੋਈ।

Photos from Govt Senior Secondary School Dhani Pind-Jal's post 02/08/2022

ਅੱਜ ਮਿਤੀ 02-08-2022 ਨੂੰ ਸ਼੍ਰੀ ਤੀਰਥ ਸਿੰਘ ਬਾਸੀ ਨੇ ਸਰਕਾਰੀ ਹਾਈ ਸਕੂਲ ਸੁੰਨੜ ਕਲਾ ਤੋਂ ਪ੍ਰਮੋਸ਼ਨ ਹੋਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ (ਜਲੰਧਰ) ਵਿਖੇ ਬਤੌਰ ਲੈਕਚਰਾਰ ਪੰਜਾਬੀ ਜੁਆਇੰਨ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਨੇ ਉਹਨਾਂ ਦਾ ਵੈਲਕਮ ਕੀਤਾ ਅਤੇ ਬਤੌਰ ਲੈਕਚਰਾਰ ਪਰਮੋਟ ਹੋਣ ਤੇ ਉਹਨਾ ਨੂੰ ਮੁਬਾਰਕਬਾਦ ਦਿੱਤੀ।

Photos from Govt Senior Secondary School Dhani Pind-Jal's post 02/08/2022

ਸਰਕਾਰੀ ਸੀਨੀਅਰ ਸੈਕੰਡਰੀ ਧਨੀ ਪਿੰਡ ਵਿਖੇ ਦਾਨੀ ਸੱਜਣ ਪ੍ਰਵਾਸੀ ਭਾਰਤੀ ਹਰਪਾਲ ਸਿੰਘ ਕੂਨਰ ਵਲੋਂ ਦਾਨ ਕੀਤੀ ਰਾਸ਼ੀ ਵਿਚੋਂ ਲੋੜਵੰਦ ਵਿਦਿਅਰਥੀਆ ਨੂੰ 30,000/- ਰੁਪਏ ਦੀਆਂ ਵਰਦੀਆਂ ਅਤੇ ਬੂਟ ਵੰਡੇ ਗਏ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਪ੍ਰਵਾਸੀ ਭਾਰਤੀ ਹਰਪਾਲ ਸਿੰਘ ਕੂੰਨਰ ਵਲੋਂ ਸਕੂਲ ਨੂੰ 50,000/- ਰੁਪਏ ਦੀ ਰਾਸ਼ੀ ਲੋੜਵੰਦ ਵਿੱਦਿਆਰਥੀਆਂ ਨੂੰ ਫੀਸਾਂ ਅਤੇ ਬੂਟ ਵਰਦੀਆਂ ਦੇਣ ਵਾਸਤੇ ਦਾਨ ਕੀਤੀ ਗਈ ਸੀ। ਇਸ ਰਾਸ਼ੀ ਵਿਚੋਂ ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ ਵਾਸਤੇ 20,000/- ਰੁਪਏ ਪਿਛਲੇ ਦਿਨੀਂ ਵੰਡੇ ਗਏ ਸਨ। ਬਾਕੀ ਬਚਦੀ 30,000/- ਰੁਪਏ ਦੀ ਰਾਸ਼ੀ ਨਾਲ ਅੱਜ ਲੋੜਵੰਦ ਵਿੱਦਿਆਰਥੀਆਂ ਨੂੰ ਵਰਦੀਆਂ ਅਤੇ ਬੂਟਾ ਦੀ ਵੰਡ ਦਾਨੀ ਸੱਜਣ ਹਰਪਾਲ ਕੂੰਨਰ ਸਿੰਘ ਦੇ ਭਰਾਤਾ ਬਲਕਾਰ ਸਿੰਘ ਕੂੰਨਰ (ਪੰਚ) ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਨੇ ਦਾਨੀ ਸੱਜਣ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਗੁਰਮੀਤ ਰਾਮ ਸਾਬਕਾ ਸਰਪੰਚ, ਤਰਸੇਮ ਲਾਲ ਸਾਬਕਾ ਚੇਅਰਮੈਨ , ਬਲਵੀਰ ਸਿੰਘ ਸਾਬਕਾ ਪੰਚ ਰਾਮ ਗੋਪਾਲ ਨੰਬਰਦਾਰ, ਰਛਪਾਲ ਸਿੰਘ, ਮਹਿੰਗਾ ਰਾਮ, ਕੇਵਲ ਸਿੰਘ ਢੇਰਾ ਤੋਂ ਇਲਾਵਾ ਸਕੂਲ ਸਟਾਫ਼ ਅਤੇ ਵਿਦਿਆਰਥੀ ਹਜ਼ਾਰ ਸਨ।

Photos from Govt Senior Secondary School Dhani Pind-Jal's post 30/07/2022

ਅੱਜ ਮਿਤੀ 30-07-2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਨੀ ਪਿੰਡ (ਜਲੰਧਰ) ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਐਵਾਰਡੀ) ਦੀ ਅਗਵਾਈ ਵਿੱਚ ਸਕੂਲ ਦੇ ਮੈਥ ਮਿਸਟ੍ਰੈਸ ਸ਼੍ਰੀਮਤੀ ਅੰਸ਼ੂ ਸੱਭਰਵਾਲ ਦੀ ਗਾਈਡੈਂਸ ਹੇਠ ਮੈਥ ਫੇਅਰ (ਮੈਥ ਮੇਲਾ) ਕਰਵਾਇਆ ਗਿਆ। ਮੇਲੇ ਵਿੱਚ ਵਿਦਿਆਰਥੀਆ ਨੇ ਕਈ ਤਰਾਂ ਦੇ ਮਾਡਲਾਂ ਨਾਲ ਗਣਿਤ ਦੀਆਂ ਰੌਚਕ ਅਤੇ ਜਾਣਕਾਰੀ ਭਰਪੂਰ ਐਕਟੀਵਿਟੀਆਂ ਕਰ ਕੇ ਦਿਖਾਈਆਂ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਇੰਚਾਰਜ ਸ਼੍ਰੀ ਸੁਰਿੰਦਰ ਪਾਲ ਜੀ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਹਾਜਰ ਹੋਏ।

Photos from Govt Senior Secondary School Dhani Pind-Jal's post 25/07/2022

ਸਰਕਾਰੀ ਸੀਨੀਅਰ ਸੈਕੰਡਰੀ ਧਨੀ ਪਿੰਡ ਵਿਖੇ ਪਿਛਲੇ ਦਿਨੀਂ ਪ੍ਰਵਾਸੀ ਭਾਰਤੀ ਹਰਪਾਲ ਸਿੰਘ ਕੂੰਨਰ ਵਲੋਂ ਸਕੂਲ ਨੂੰ 50,000/- ਰੁਪਏ ਦੀ ਰਾਸ਼ੀ ਲੋੜਵੰਦ ਵਿੱਦਿਆਰਥੀਆਂ ਨੂੰ ਫੀਸਾਂ ਅਤੇ ਬੂਟ ਵਰਦੀਆਂ ਦੇਣ ਵਾਸਤੇ ਦਾਨ ਕੀਤੀ ਗਈ ਸੀ। ਇਸ ਰਾਸ਼ੀ ਵਿਚੋਂ ਅੱਜ ਸਕੂਲ ਦੇ 36 ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ ਵਾਸਤੇ 20,000/- ਰੁਪਏ ਦਾਨੀ ਸੱਜਣ ਹਰਪਾਲ ਸਿੰਘ ਕੂੰਨਰ ਦੇ ਭਰਾਤਾ ਸ. ਬਲਕਾਰ ਸਿੰਘ ਕੂੰਨਰ ਦੀ ਮੌਜੂਦਗੀ ਵਿੱਚ ਵੰਡੇ ਗਏ। ਇਸ ਮੌਕੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਨੇ ਦਾਨੀ ਸੱਜਣ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੱਸਿਆ ਕਿ ਬਾਕੀ ਰਾਸ਼ੀ ਵਿਚੋਂ ਬੂਟ ਅਤੇ ਵਰਦੀਆਂ ਦੇਣ ਵਾਸਤੇ ਹੋਰ ਲੋੜਵੰਦ ਵਿਦਿਆਰਥੀਆਂ ਦੀ ਸਕਰੀਨਿੰਗ ਕਰਕੇ ਆਰਡਰ ਦਿੱਤਾ ਜਾ ਰਿਹਾ ਹੈ ਕੁਝ ਦਿਨਾਂ ਤੱਕ ਇਹਨਾ ਲੋੜਵੰਦ ਵਿਦਿਆਰਥੀਆਂ ਨੂੰ 30,000/- ਰੁਪਏ ਦੀਆਂ ਵਰਦੀਆਂ ਅਤੇ ਬੂਟ ਵੰਡੇ ਜਾਣਗੇ।

21/07/2022

ਅੱਜ ਧਨੀ ਪਿੰਡ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਪੂਰੇ ਪਿੰਡ ਵਿੱਚ ਪਾਣੀ ਭਰ ਗਿਆ.. ਪਿੰਡ ਦੇ ਛੱਪੜ, ਸਟੇਡੀਅਮ ਅਤੇ ਸਕੂਲ ਵੀ ਪਾਣੀ ਨਾਲ ਪੂਰੀ ਤਰਾਂ ਭਰ ਗਏ..ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦਾ ਕੈਂਪਸ ਅਤੇ ਕਲਾਸ ਰੂਮਾ ਵਿੱਚ ਗੋਡੇ-ਗੋਡੇ ਤੱਕ ਪਾਣੀ ਭਰ ਗਿਆ, ਜਿਸ ਕਰਕੇ ਸਕੂਲ ਦੇ ਫਰਨੀਚਰ, ਫਲੋਰ ਮੈਟ, ਅਲਮਾਰੀਆਂ ਅਤੇ ਸਕੂਲ ਦੇ ਕੀਮਤੀ ਹੋਰ ਸਮਾਨ ਦਾ ਬਹੁਤ ਨੁਕਸਾਨ ਹੋਇਆ। ਹਾਲਾਂਕਿ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਹਿੰਮਤ ਕਰਕੇ ਪਾਣੀ ਨਾਲ ਭਰੇ ਕਮਰਿਆਂ ਵਿੱਚ ਪਈਆਂ ਅਲਮਾਰੀਆਂ ਵਿਚੋਂ ਸਕੂਲ ਦਾ ਸਾਰਾ ਦਫ਼ਤਰੀ ਰਿਕਾਰਡ ਸਮੇਂ ਸਿਰ ਕੱਢ ਕੇ ਖਰਾਬ ਹੋਣ ਤੋਂ ਬਚਾ ਲਿਆ। ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਇਸ ਗੱਲ ਤੇ ਦੁੱਖ ਜ਼ਾਹਰ ਕੀਤਾ ਕਿ ਮਿਹਨਤ ਕਰਕੇ ਬਣਾਏ ਗਏ ਏਨੇ ਸੋਹਣੇ ਸਕੂਲ ਦੀ ਬਿਲਡਿੰਗ, ਫਰਨੀਚਰ ਅਤੇ ਸਕੂਲ ਦੇ ਹੋਰ ਕੀਮਤੀ ਸਮਾਨ ਨੂੰ ਮੀਂਹ ਨੇ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ।

Photos from Govt Senior Secondary School Dhani Pind-Jal's post 21/07/2022

ਅੱਜ ਧਨੀ ਪਿੰਡ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਪੂਰੇ ਪਿੰਡ ਵਿੱਚ ਪਾਣੀ ਭਰ ਗਿਆ.. ਪਿੰਡ ਦੇ ਛੱਪੜ, ਸਟੇਡੀਅਮ ਅਤੇ ਸਕੂਲ ਵੀ ਪਾਣੀ ਨਾਲ ਪੂਰੀ ਤਰਾਂ ਭਰ ਗਏ..ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੇ ਕੈਂਪਸ ਅਤੇ ਕਲਾਸ ਰੂਮਾ ਵਿੱਚ ਗੋਡੇ-ਗੋਡੇ ਤੱਕ ਪਾਣੀ ਭਰ ਗਿਆ, ਜਿਸ ਕਰਕੇ ਸਕੂਲ ਦੇ ਫਰਨੀਚਰ, ਫਲੋਰ ਮੈਟ, ਅਲਮਾਰੀਆਂ ਅਤੇ ਸਕੂਲ ਦੇ ਕੀਮਤੀ ਹੋਰ ਸਮਾਨ ਦਾ ਬਹੁਤ ਨੁਕਸਾਨ ਹੋਇਆ। ਹਾਲਾਂਕਿ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਹਿੰਮਤ ਕਰਕੇ ਪਾਣੀ ਨਾਲ ਭਰੇ ਕਮਰਿਆਂ ਵਿੱਚ ਪਈਆਂ ਅਲਮਾਰੀਆਂ ਵਿਚੋਂ ਸਕੂਲ ਦਾ ਸਾਰਾ ਦਫ਼ਤਰੀ ਰਿਕਾਰਡ ਸਮੇਂ ਸਿਰ ਕੱਢ ਕੇ ਖਰਾਬ ਹੋਣ ਤੋਂ ਬਚਾ ਲਿਆ। ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਇਸ ਗੱਲ ਤੇ ਦੁੱਖ ਜ਼ਾਹਰ ਕੀਤਾ ਕਿ ਮਿਹਨਤ ਕਰਕੇ ਬਣਾਏ ਗਏ ਏਨੇ ਸੋਹਣੇ ਸਕੂਲ ਦੀ ਬਿਲਡਿੰਗ, ਫਰਨੀਚਰ ਅਤੇ ਸਕੂਲ ਦੇ ਹੋਰ ਕੀਮਤੀ ਸਮਾਨ ਨੂੰ ਮੀਂਹ ਨੇ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ।

Photos from Govt Senior Secondary School Dhani Pind-Jal's post 19/07/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੇ ਵਿਦਿਆਰਥੀ ਲਿਸਨਿੰਗ ਲੈਬ ਵਿੱਚ ਲਿਸਨਿੰਗ ਕਰਕੇ ਅੰਗਰੇਜ਼ੀ ਦੀ ਪਰੈਕਟਿਸ ਹੋਏ।

Photos from Govt Senior Secondary School Dhani Pind-Jal's post 17/07/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ।ਇਸ ਦੌਰਾਨ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਐਵਾਰਡੀ) ਦੀ ਅਗਵਾਈ ਵਿੱਚ ਸਕੂਲ ਵਿੱਚ ਫ਼ਲਦਾਰ ਬੂਟੇ ਲਗਾਏ ਗਏ। ਇਸ ਦੌਰਾਨ ਸਮੂਹ ਸਟਾਫ਼ ਅਤੇ ਵਿਦਿਆਰਥੀ ਹਜ਼ਾਰ ਸਨ।

EBC activity Date- 12/07/2022 GSSS Dhani pind 13/07/2022

https://youtu.be/W_9Y1iqQEro
EBC activity
Date-12/07/2022
Name-Dhanpreet
Class-7th
GSSSS Dhani Pind
Guide teacher-Miss Sarabjit Kaur (SS Mistress)
Principal-Sh.Harmesh Lal Ghera
BM-Sh.Avtar Lal
Block-Goraya 1

EBC activity Date- 12/07/2022 GSSS Dhani pind

conversation at GSSS Dhani pind Date-12/07/2022 13/07/2022

https://youtu.be/dTBb_AdkNzo
Conversation
Date-12/07/2022
Varpreet Kaur and Lovepreet
Class-7th
GSSSS Dhani Pind
Guide teacher-Miss Sarabjit Kaur (SS Mistress)
Principal-Sh.Harmesh Lal Ghera
BM-Sh.Avtar Lal
Block-Goraya 1

conversation at GSSS Dhani pind Date-12/07/2022

06/07/2022
Want your school to be the top-listed School/college in Jalandhar?
Click here to claim your Sponsored Listing.

Videos (show all)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੀ 10ਵੀਂ ਜਮਾਤ ਦੀ ਵਿਦਿਆਰਥਣ ਵਿਸ਼ਾਖਾ 'ਬੋਲ ਪੰਜਾਬੀ ਬੋਲ' ਗਤੀਵਿਧੀ ਅਧੀਨ ਆਪਣੇ ਵਿਚਾਰ ਪੇਸ਼ ਕਰਦੀ...
Show and tell activityDate-31/05/2022Name-Lovepreet Class-7thGSSSS Dhani PindGuide teacher-Miss Sarabjit KaurPrincipal-S...
Show and tell activityDate-07/06/2022Name-Harleen KaurClass-9thGSSSS Dhani PindGuide teacher-Miss Sarabjit Kaur (SS Mist...
ਸੌ ਦਿਨਾ ਪੜ੍ਹਨ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਅੰਜਲੀ ਸ਼ਰਮਾ ਹਿੰਦੀ ਕਹਾਣੀ ਪੜ੍ਹਦੀ ...
ਸੌ ਦਿਨਾ ਪੜ੍ਹਨ ਮੁਹਿਮ ਤਹਿਤ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਧਨੀ ਪਿੰਡ ਦੀਆਂ ਵਿਦਿਆਰਥਣਾਂ ਕਹਾਣੀ ਸਬੰਧੀ ਚਰਚਾ ਕਰਦੀਆਂ ਹੋਈਆਂ।
EBC TEACHERAnshu SabharwalMath MistressGSSS Dhani PindPrincipal- Sh.Harmesh Lal GheraBNO- S.Tajinder SinghBlock-Goraya-1...
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੀ 10ਵੀ ਜਮਾਤ ਦੀ ਵਿਦਿਆਰਥਣ ਨੰਦਿਨੀ ਮੈਥੇਮੈਟਿਕਸ ਦੀ ਐਕਟੀਵਿਟੀ ਕਰਦੀ ਹੋਈ। ਗਾਈਡਡ ਟੀਚਰ ਮੈਡਮ ਅੰਸ...

Category

Telephone

Website

Address

Vill. Dhani Pind (Phagwara To Nakodar Road)
Jalandhar
144633

Other High Schools in Jalandhar (show all)
MGN Public School, Urban Estate, Jalandhar MGN Public School, Urban Estate, Jalandhar
MGN Public School, Urban Estate, Phase 2
Jalandhar, 144022

Secondary School

St. Thomas School - Suranussi St. Thomas School - Suranussi
Suranussi
Jalandhar, 144027

St. Thomas Sr. Sec. School is one of the units of UCI, which was set up in 1972.

Shri Guru Nanak Public School Jalandhar Shri Guru Nanak Public School Jalandhar
Jalandhar, 144001

since 1966 SGN School is a Sr.Sec. Co- edu PSEB affiliated School Address: preet nagar,sodal road

Innovative DIPS UE Innovative DIPS UE
DIPS, Urban Estate Phase 1
Jalandhar, 144022

Secondary School.

Akal Academy Kakra Kalan Akal Academy Kakra Kalan
VPO/Kakra Kalan, Tehsil/Shahkot , Distt/Jalandhar
Jalandhar, 144703

Akal Academy is a chain of 129 co-educational English medium low cost public schools following CBSE

St soldier divine public school St soldier divine public school
Mandi Road
Jalandhar, 144001

Darshan Academy Darshan Academy
Kala Singha Road, Kot Sadiq
Jalandhar, 144002

We, at Darshan Academy, Jalandhar believe each child is unique with a variety of talents and learning needs. Our curriculum is designed to foster his or her holistic development.

GuruJii Coaching Classes GuruJii Coaching Classes
Above Lucky Motors
Jalandhar, 140117

Gurujii Coaching Classes is reputed brand in the field of education. We offer 12th and 11th PCMB courses along with JEE and NEET Preparation.

St. Joseph's Boys' School,Jalandhar St. Joseph's Boys' School,Jalandhar
Defence Colony
Jalandhar, 144001

MGN Public School MGN Public School
Adarsh Nagar
Jalandhar, 144008

This community is for all MGNPS Students. Like This Page If You Old Student Of MGNPS or If You Are C

Baba Bhagat Singh Bilga Govt Girls Sr Sec Smart School Bilga Baba Bhagat Singh Bilga Govt Girls Sr Sec Smart School Bilga
BILGA
Jalandhar, 144036

School upto 6th to 12th with science, commerce and arts streams

C.J.S Public School C.J.S Public School
C. J. S Public School , Jalandhar/Amritsar Bye Pass Road
Jalandhar, 144004

C.J.S PUBLIC SCHOOL, Jalandhar is a Senior Secondary,English Medium,Co-Educational School Founded in