Zindabaad Punjabi
punjabi social media agency create videos on public interest.entertainment,news, information, social ਪੰਜਾਬ ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ
ਝੂਠਾ ਇੰਨਕਾਊਟਰ ਮੋਡੇ ⭐️⭐️ਲੱਗੇ
ਬਹੁਤ ਮੰਦਭਾਗੀ ਘਟਨਾ ਇੱਕ ਹੋਰ ਜ਼ਿੰਦਗੀ ਇਸ ਸੰਘਰਸ਼ ਦੇ ਲ਼ੇਖੇ 😭😭
ਇੱਕ ਵਾਰ ਦੋ ਸ਼ੇਰਾ ਦੀ ਆਪਸ ਵਿੱਚ ਦੁਸ਼ਮਣੀ ਪੈ ਜਾਂਦੀ ਹੈ | ਅਤੇ ਦੋਨੋ ਲੰਬਾ ਸਮਾ ਆਪਸ ਵਿੱਚ ਬੋਲਦੇ ਨਹੀ | ਇੱਕ ਦਿਨ ਪਹਿਲੇ ਸ਼ੇਰ ਦੀ ਗੈਰ ਹਾਜਰੀ ਵਿੱਚ ਕੁੱਝ ਕੁਤੇ ਪਹਿਲੇ ਸ਼ੇਰ ਦੇ ਬੱਚਿਆ ਤੇ ਹਮਲਾ ਕੱਰ ਕੇ ਉਹਨਾ ਨੂੰ ਨੋਚਣ ਲੱਗ ਜਾਦੇ ਹੱਨ | ਤਾ ਉਸ ਟਾਇਮ ਅਚਾਨਕ ਦੂਜਾ ਸ਼ੇਰ ਆ ਜਾਂਦਾ ਹੈ ਤੇ ਉਹਨਾ ਕੁਤਿਆ ਤੇ ਹਮਲਾ ਕੱਰਕੇ ਉਹਨਾਂ ਨੂੰ ਪਾੜ ਦਿੰਦਾ ਹੈ ਤੇ ਦੂਰ ਜਾਕੇ ਬੈਠ ਜਾਦਾ ਹੈ |
ਜਦੋ ਪਹਿਲਾ ਸ਼ੇਰ ਆਉਦਾ ਹੈ ਤਾ ਉਸਦੇ ਬੱਚੇ ਪੁਸ਼ਦੇ ਹੱਨ ਕਿ ਪਾਪਾ ਤੁਸੀਂ ਆਪਸ ਵਿੱਚ ਬੋਲਦੇ ਤੱਕ ਨਹੀ ਤਾ ਫਿਰ ਉਸਨੇ ਸਾਨੂੰ ਕਿਉ ਬਚਾਇਆ | ਤਾ ਪਹਿਲੇ ਸ਼ੇਰ ਨੇ ਜਵਾਬ ਦਿੱਤਾ ਭਾਵੇ ਦੋਸਤੀ ਵਿੱਚ ਨਰਾਜਗੀ ਵੀ ਹੋਵੇ ਪੱਰ ਦੋਸਤੀ ਇੰਨੀ ਵੀ ਕਮਜੋਰ ਨਹੀ ਹੋਣੀ ਚਾਹੀਦੀ ਕਿ ਸਾਡੀ ਨਰਾਜਗੀ ਦਾ ਕੁਤੇ ਫਾਇਦਾ ਉਠਾ ਜਾਣ |
ਕਿਸਾਨ ਮੋਰਚੇ ਦੌਰਾਨ ਪੰਜਾਬੀਓ ਤੁਹਾਡੀ ਆਪਸ ਵਿੱਚ ਸੋ ਨਰਾਜਗੀ ਹੋਵੇ ਗੀ ਪੱਰ ਇੱਕ ਗੱਲ ਦਾ ਖਿਆਲ ਰੱਖਿਓ ਤੁਹਾਡੀ ਨਰਾਜਗੀ ਦਾ ਫਾਇਦਾ ਸਰਕਾਰ ਦੇ ਕੁਤੇ ਨਾ ਚੱਕ ਜਾਣ | ਇਹ ਤੁਹਾਡੀਆਂ ਨਸਲਾਂ ਨੂੰ ਨੋਚ ਨੋਚ ਖਾਣ ਗੇ
ਵੱਧ ਤੋ ਵੱਧ ਲੋਕਾਂ ਨੂੰ ਸ਼ੇਅਰ ਕਰੋ
#ਜਾਂ_ਮਰਾਂਗੇ_ਜਾਂ_ਜਿੱਤਾਂਗੇ
ਦਿੱਲੀ ਕਿਸਾਨ ਅੰਦੋਲਨ ਚ ਗਾਜ਼ੀਪੁਰ ਬਾਰਡਰ 'ਤੇ ਅੱਜ ਇਕ ਹੋਰ ਬਜ਼ੁਰਗ ਕਿਸਾਨ ਕਸ਼ਮੀਰ ਸਿੰਘ ਨੇ ਲਿਆ ਫਾਹਾ😥
ਸੁਸਾਇਡ ਨੋਟ ਵਿਚ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ, ਕਿਹਾ- ਸਰਕਾਰ ਸਾਡੀ ਨਹੀਂ ਸੁਣ ਰਹੀ, ਰੋਜ ਸਾਡੇ ਬਜ਼ੁਰਗ ਅਤੇ ਨੌਜਵਾਨ ਅੰਦੋਲਨ ਚ ਸ਼ਹੀਦ ਹੋ ਰਹੇ ਹਨ, ਮੇਰੇ ਤੋਂ ਇਹ ਸਭ ਦੇਖਿਆ ਨਹੀਂ ਜਾਂਦਾ, ਇਸ ਲਈ ਮੈਂ ਆਪਣੀ ਜੀਵਨ ਯਾਤਰਾ ਖ਼ਤਮ ਕਰਦਾ ਹੋਇਆ, ਕਿਸਾਨੀ ਦੇ ਨਾਮ ਆਪਣੀ ਸ਼ਹਾਦਤ ਦਿੰਦਾ ਹਾਂ, ਮੇਰਾ ਬੇਟਾ ਤੇ ਪੋਤਾ ਵੀ ਇਸੇ ਅੰਦੋਲਨ ਚ ਸੇਵਾ ਕਰ ਰਹੇ ਹਨ, ਇਸੇ ਬਾਰਡਰ ਉਤੇ ਹੀ ਮੇਰਾ ਸਸਕਾਰ ਕੀਤਾ ਜਾਵੇ :- ਕਸ਼ਮੀਰ ਸਿੰਘ ।
ਵਾਹਿਗੁਰੂ ਬਜ਼ੁਰਗ ਬਾਪੂ ਦੀ ਆਤਮਾ ਨੂੰ ਚਰਨਾਂ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ🙏🙏
ਇਹ ਨਹੀ ਮੁੜਦੇ ਸੋਖੇ ਪਾਣੀ ਆਲਾ ਫਾਹਾ ਵੀ ਵੱਡਣ ਲੱਗੇ ਆ।
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਮੈਂ ਫੈਨ ਭਗਤ ਸਿੰਘ ਦਾ 🙏 ਜਿਹੜਾ ਨਹੀਂ ਸੀ ਗੁਲਾਮੀ ਕਰਦਾ
ਭਗਤਾਂ ਤੱਕ ਭੇਜੋ ਇਹ ਵੀਡੀਉ
ਵਾਹਿਗੁਰੂ ਮੇਹਰ ਕਰੇ 🙏🙏
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਅੰਬਾਨੀ ਤੇ ਅਡਾਨੀ ਦੀ ਬਹੁਤ ਦੂਰ ਦੀ ਸੋਚ ਜਿਸ ਤਰਾਂ ਇਸਟ ਇੰਡੀਆ ਕੰਪਨੀ ਆਈ ਤਾਂ ਸੀ ਵਪਾਰ ਕਰਨ ਤੇ ੧੦੦ ਦੇਸ਼ ਤੇ ਰਾਜ ਕਰ ਗਏ
ਸ਼ੇਅਰ ਜ਼ਰੂਰ ਕਰਦਿਆਂ ਕਰੋ।
ਮੱਧ ਪਰਦੇਸ ਦੇ 50, 50 ਕਿੱਲਿਆ ਦੇ ਮਾਲਕ ਪੰਜਾਬੀ ਕਿਸਾਨਾਂ ਦਾ ਹਾਲ ਸੁਣੋ ਜਿੱਥੇ ਇਹ ਕਾਨੂੰਨ ਲੰਮੇ ਸਮੇਂ ਤੋਂ ਲਾਗੂ ਹਨ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ। ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ। ਇਹ ਤਸਵੀਰ ਸਹੀਦ ਏ ਆਜਮ ਸਰਦਾਰ ਭਗਤ ਸਿੰਘ ਜੀ ਦੀ ਹੈ।
ਜੋ ਸਮੇਂ ਅਖਬਾਰਾਂ ਵਿੱਚ ਛਾਪੀ ਗਈ ਸੀ।ਫੋਟੋ ਅਖਬਾਰਾਂ ਵਿੱਚ ਇਸ ਲਈ ਛਾਪੀ ਗਈ ਸੀ।ਕਿ ਇਸਨੂੰ ਦੇਖਾ ਕੇ ਪੰਜਾਬੀਆਂ ਨੂੰ ਸਵਕ ਸਿਖਾਇਆ ਜਾਵੇ।ਕੇ ਕੋਈ ਅਜਾਦੀ ਦੀ ਗੱਲ ਨਾ ਕਰ ਸਕੇ।ਏਹੀ ਹਾਲ ਹੁਣ ਮੋਦੀ ਸਰਕਾਰ ਦਾ ਹੈ।ਕਿਸਾਨਾਂ ਨੂੰ ਡਰਾਉਣ ਲਈ ਸਾਰੇ ਹੱਥਕੰਡੇ ਵਰਤ ਰਹੀ ਹੈ।
ਪੰਜਾਬ ਦਾ ਮਾਨ ਦੀਪ 💪💪
ਇਹ ਵੀ ਬਹੁਤ ਅੱਗ ਕਡ ਦਾ ਇਨਾ ਮੀਡੀਆ ਵਾਲਿਆ ਦੀ,,,ਦਿੱਲੀ ਕੁੰਡਲੀ ਬਾਰਡਰ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਆਜੋ ਦਿਖਾਈਏ ਤੁਹਾਨੂੰ ਕੁੰਡਲੀ ਬਾਰਡਰ ਦਿੱਲੀ ਦੇ ਨਜਾਰੇ
ਆਪਣੀ ਧੀ ਦਾ ਵਿਆਹ ਛੱਡ ਬਾਪੂ ਦਿੱਲੀ ਬੈਠਾ,,ਤੇ ਇਹ ਭੰਡ ਮੀਡੀਆ ਪਤਾ ਨਹੀਂ ਕੀ ਕੀ ਬਕਵਾਸ ਕਰ ਰਹੇ ਆ
ਮੇਰੇ ਸਾਰੇ ਵੀਰਾਂ ਤੱਕ ਇਹ ਵੀਡੀਉ ਪਹੁੰਚ ਦੀ ਕਰੋ ਜਿਹੜੇ ਕਿਸਾਨ ਵੀਰ ਦਿੱਲੀ ਗਏ ਹੋਏ ਹਨ,,ਕਿਉਂਕਿ ਮੀਡੀਆ ਵੀ ਹੁਣ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ।।
ਜਪਾਨ ਤੱਕ ਪਹੁੰਚ ਚੁੱਕਾ ਕਿਸਾਨ ਅੰਦੋਲਨ। ਜਪਾਨ ਦੀ ਅਖਬਾਰ ਦੀ headline
ਖਾਲਸਾ। ਰਾਜ ਜਰੂਰ ਆਵੇਗਾ,,,ਜਦੋਂ ਸਾਰੀ ਦੁਨੀਆਂ ਵਿੱਚ ਸ਼ਾਂਤੀ ਤੇ ਭਾਈਚਾਰਕ ਪਿਆਰ ਹੋਵੇਗਾ
ਸਾਡੇ ਬਾਪੂਆਂ ਦੀ ਜਾਨ ਜਾ ਰਹੀ ਹੈ ਤੇ,,ਇਹ ਵਿਕਾਊ ਮੀਡੀਆ ਇਸ ਅੰਦੋਲਨ ਨੂੰ ਦੇਸ਼ ਵਿਰੋਧੀ ਦੱਸਣ ਲਗ ਪਏ ਹਨ,,,,,
ਵਾਹਿਗੁਰੂ ਮੇਹਰ ਕਰੇ ਸ਼ਹੀਦ ਕਿਸਾਨ ਯੋਧਿਆਂ ਨੂੰ ਸਲਾਮ ਹੈ 🙏🙏🙏🙏🙏🙏🙏🙏
ਇਸ ਪੋਸਟ ਨੂੰ ਜਰੂਰ ਸ਼ੇਹਰ ਕਰੋ ਜੀ 🙏🙏
ਤੂੰ ਕੀ ਜਾਣੇ ਨੀ ਸਰਕਾਰੇ ਜੱਟ ਜੁਗਾੜੀ ਹੁੰਦੇ ਆ..
ਅਗਲਿਆਂ ਨੇ ਚੁੱਲਾ ਬਣਾ ਲਿਆ ਸਰਕਾਰ ਦੀਆਂ ਲਾਈਆਂ ਰੋਕਾਂ ਦਾ 🤪😜
Hahaha ਆਪ ਕਹਾਂ ਥੇ 😭😭 ਗੋਦੀ ਮੀਡੀਆ
ਸ਼ਕਤੀਮਾਨ ਦਾ ਦੂਜਾ ਰੂਪ ਵੀ ਵੇਖ ਲਓ ਜੋ ਕਿਸਾਨਾਂ ਦੇ ਅੰਦੋਲਨ ਨੂੰ ਫਰਜੀ ਕਹਿ ਰਿਹਾ ਕਰੋ ਸੇਵਾ ਇਸ ਦੀ ਥੋੜੀ ਜਿਹੀ
ਇਹਨੂੰ ਸਾਲੇ ਨੂੰ ਘੁਮ ਘੁਮ ਕੇ ਚੱਕਰ ਸਿਰ ਨੂੰ ਚੜ ਗਏ ਲੱਗਦਾ
ਸਾਲਾ ਜੋ ਲੰਡੀ ਬੁੱਚੀ ਮੋਦੀ ਦੀ ਚਾਪਲੂਸੀ ਕਰਨੋ ਨੀ ਬਾਜ ਆਉਦਾ
ਇਹਨਾ ਨੂੰ ਜਿੰਨੀਆ ਲਾਹਣਤਾ ਪੈਣ ਉਹਨੀਆ ਥੋੜੀਆ
ਕਰੋ ਮਾਣ ਤਾਣ ਇਹਦਾ ਵੀ , ਕੰਗਣਾ ਦੇ ਯਾਰ ਦਾ
ਸ਼ੇਹਰ ਜਰੂਰ ਕਰਿਓ ਤਾਂ ਜੋਂ ਮੋਦੀ ਦੀ ਚੇਲੀ ਕੰਗਨਾ ਨੂੰ ਪਤਾ ਲੱਗ ਜਾਵੇ
ਦਿੱਲੀਏ ਤੇਰੀ ਹਿੱਕ ਤੇ ਨਚਾਂਗੇ 💪💪
ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ💪💪💪
ਕਿਸਾਨਾਂ ਦੀ ਜਿੱਤ ਲਈ ਸਾਰੇ
ਵਾਹਿਗੁਰੂ ਜੀ ਅੱਗੇ ਅਰਦਾਸ ਕਰੋ
ਰੋਕਣ ਦਿਆਂ ਬਹੁਤ ਕੋਸ਼ਿਸ਼ਾਂ ਪਰ ਕਿਸਾਨ ਦਿੱਲੀ ਪਹੁੰਚ ਗਏ
#ਕਿਸਾਨ_ਮਜਦੂਰਏਕਤਾਜਿੰਦਾਬਾਦ
ਇਸ ਸ਼ੇਰ ਨੇ ਪਾਣੀ ਬੰਦ ਕੀਤਾ ਸੀ,,ਸਲਾਮ ਹੈ ਵੀਰ ਨੂੰ ਸ਼ੇਹਰ ਕਰ ਦਿਓ ਹੁਣ ਦੱਬ ਕੇ 🙏🙏💪💪💪
ਅਬਦਾਲੀ ਦੇ ਸਤਵੇਂ ਹਮਲੇ ਦੌਰਾਨ ਜਦੋਂ ਅਬਦਾਲੀ ਸਿੱਖਾਂ ਹੱਥੋਂ ਹਾਰ ਕੇ ਵਾਪਿਸ ਜਾ ਰਿਹਾ ਸੀ ਉਹ ਲੜਾਈ 7 ਦਿਨ ਚੱਲੀ। ਖਾਲਸੇ ਨੇ ਅਫਗਾਨਾਂ ਨੂੰ ਭਜਾ ਭਜਾ ਕੇ ਕੁੱਟਿਆ।
ਅਬਦਾਲੀ ਉਹ ਜਰਨੈਲ ਸੀ ਜਿਸਨੇ ਮਰਾਠਿਆਂ ਦਾ ਲੱਕ ਤੋੜਿਆ ਸੀ ਤੇ ਦਿੱਲੀ ਮੁਗਲਾਂ ਹੱਥੋਂ ਖੋਹੀ ਸੀ। ਪਰ ਮੁੱਠੀ ਭਰ ਖਾਲਸੇ ਨੇ ਉਸਦੇ ਅੱਗੇ ਗੋਡੇ ਨਹੀਂ ਟੇਕੇ। ਆਖਰ ਅਬਦਾਲੀ ਨੇ ਖਾਲਸੇ ਨਾ ਸੁਲਹ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਖਾਲਸੇ ਨੇ ਜਵਾਬ ਦਿੱਤਾ ਕਿ ਹਰਮੰਦਿਰ ਦੇ ਮਲਬੇ ਦੇ ਢੇਰ ਤੇ ਖੜਕੇ ਸੁਲਹ ਨਹੀਂ ਹੋ ਸਕਦੀ ਖਾਲਸਾ ਹੁਣ ਜੰਗ ਚ ਫੈਸਲਾ ਕਰੇਗਾ।
ਉਸ 7 ਦਿਨ ਚੱਲੀ ਲੜਾਈ ਦੇ ਦੂਜੇ ਦਿਨ ਇੱਕ ਅਜਿਹਾ ਕਾਰਨਾਮਾ ਖਾਲਸੇ ਨੇ ਕੀਤਾ ਜੋ ਦੁਨਿਆ ਦੇ ਇਤਿਹਾਸ ਚ ਨਾ ਕਦੇ ਹੋਇਆ ਹੋਣਾ ਤੇ ਨਾ ਹੀ ਕਦੇ ਹੋਵੇਗਾ। ਜਦੋਂ ਅਬਦਾਲੀ ਦੀਆਂ ਫੌਜਾਂ ਅਤੇ ਖਾਲਸਾ ਆਹਮਣੇ-ਸਾਹਮਣੇ ਸੀ ਤਾਂ ਖਾਲਸੇ ਨੇ ਉਦੋਂ ਜੰਗੀ ਮਸ਼ਕ(drill) ਕਰਕੇ ਅਫਗਾਨ ਫੋਜ ਦੇ ਸਾਹਮਣੇ ਮੋਰਚਾਬੰਦੀ ਬਦਲੀ।
ਮਤਲਬ ਕਿ ਜਿਹੜੀ ਫੌਜ ਸਜੇ ਪਾਸੇ ਸੀ ਉਹ ਬਦਲ ਕੁ ਖਬੇ ਪਾਸੇ ਚੱਲੀ ਗਈ ਤੇ ਖੱਬੇ ਪਾਸੇ ਵਾਲੀ ਬਦਲ ਕੇ ਸੱਜੇ ਪਾਸੇ ਆ ਗਈ। ਜਿਹੜੀ ਫੌਜ ਅੱਗੇ ਸੀ ਉਹ ਪਿੱਛੇ ਚਲੀ ਗਈ ਤੇ ਪਿੱਛੇ ਵਾਲੀ ਅੱਗੇ ਆ ਗਈ।
ਇਹ ਵੇਖ ਕੇ ਅਬਦਾਲੀ ਤੇ ਉਸਦੀ ਫੌਜ ਹੱਕੀ ਬੱਕੀ ਰਹਿ ਗਈ। ਅਬਦਾਲੀ ਦਾ ਖਲਸੇ ਦੀ ਇਸ ਮਸ਼ਕ ਦੌਰਾਨ ਸਿੱਖਾਂ ਉੱਤੇ ਹਮਲਾ ਕਰਨ ਦਾ ਹੌਂਸਲਾ ਨਾ ਪਿਆ।
ਇਸਦੇ ਦੋ ਕਾਰਨ ਸਨ:
1. ਪਹਿਲਾ ਤਾਂ ਇਹ ਕਿ ਖਾਲਸੇ ਨੇ ਇਹ ਕਾਰਵਾਈ ਐਨੀ ਤੇਜੀ ਨਾਲ ਕੀਤੀ ਕਿ ਘੋੜਿਆਂ ਦੇ ਖੁਰਾਂ ਨਾਲ ਧੂੜ ਦਾ ਬਦਲ ਆਸਮਾਨੀ ਚੱੜ ਗਿਆ ਤੇ ਮਸ਼ਕ ਖਤਮ ਹੋ ਗਈ। ਜਦੋੰ ਤੱਕ ਕਿਸੇ ਨੂੰ ਸਮਝ ਆਉਂਦਾ ਕਿ ਹੋਇਆ ਕੀ ਹੈ ਉਦੋਂ ਤੱਕ ਖਾਲਸਾ ਮਸ਼ਕ ਖਤਮ ਕਰਕੇ ਦੁਬਾਰਾ ਤਿਆਰ ਬਰ ਤਿਆਰ ਸੀ।
2. ਦੂਜਾ ਕਿ ਅਬਦਾਲੀ ਨੇ ਆਪਣੀ ਫੌਜ ਨੂੰ ਸਖਤ ਹਦਾਇਤ ਦਿੱਤੀ ਸੀ ਕਿ ਸਿੱਖ ਜੋ ਮਰਜੀ ਕਰੀ ਜਾਣ ਉਹਨਾਂ ਤੇ ਅਬਦਾਲੀ ਦੇ ਕਹੇ ਬਗੈਰ ਹਮਲਾ ਨਹੀਂ ਕਰਨਾ। ਬੱਸ ਆਪਣੀ ਜਗਾਹ ਤੇ ਕਾਫ ਦੇ ਪਹਾੜਾਂ ਵੰਗੂ ਜਮ ਕੇ ਖੜੇ ਰਹਿਣਾ। ਇਸਦਾ ਕਾਰਨ ਇਹ ਸੀ ਕਿ ਖਾਲਸਾ ਲੜਦੇ ਸਮੇਂ ਇੱਕਦਮ ਦੂਜੇ ਪਾਸੇ ਘੋੜੇ ਮੋੜ ਕੇ ਮੈਦਾਨ ਚੋੰ ਭੱਜਣ ਦਾ ਦਿਖਾਵਾ ਕਰਦਾ ਸੀ। ਜਦੋਂ ਦੁਸ਼ਮਣ ਦੇ ਕੁਝ ਸਿਪਾਹੀ ਫੌਜ ਨਾਲੋੰ ਟੁੱਟ ਕੇ ਖਾਲਸੇ ਦਾ ਪਿੱਛਾ ਕਰਦੇ ਸੀ ਤਾਂ ਕਈ ਮੀਲ ਪਿੱਛੇ ਭੱਜਕੇ ਖਾਲਸਾ ਇੱਕਦਮ ਘੁੰਮਕੇ ਐਨਾ ਜੋਰਦਾਰ ਹੱਲਾ ਕਰਦਾ ਸੀ ਕਿ ਦੁਸ਼ਮਣ ਦੇ ਸਾਰੇ ਸਿਪਾਹੀ ਮਾਰੇ ਜਾਂਦੇ। ਇਹ ਤਰੀਕਾ ਬਹੁਤ ਕਾਰਗਰ ਸੀ ਤੇ ਗੁਰੀਲਾ ਯੁੱਤਨੀਤੀ ਦਾ ਬੇਮਿਸਾਲ ਪੈਂਤੜਾ ਸੀ।
ਇਸ ਲੜਾਈ ਦੌਰਾਨ ਖਾਲਸੇ ਦੇ ਕੁਝ ਜਰਨੈਲਾਂ ਦੇ ਨਾਮ:
ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ
ਸਰਦਾਰ ਚੱੜਤ ਸਿੰਘ(ਮਹਾਂਰਾਜਾ ਰਣਜੀਤ ਸਿੰਘ ਦਾ ਦਾਦਾ)
ਸਾਰੇ ਭੰਗੀ ਸਰਦਾਰ
ਅੰਮ੍ਰਿਤਪਾਲ ਸਿੰਘ ਘੋਲੀਆ
ਪਹਿਲਾ ਚਰਸਾਂ ਨਾਲ ਖੁਹ ਵਿੱਚੋ ਪਾਣੀ ਕੱਡ ਸੀ ਫੇਰ ਹਲ਼ਟ ਆ ਗਏ ਫੇਰ ੮੦ ਦੇ ਦਹਾਕੇ ਪੱਖੇ ਆ ਗਏ ਜੋ ਇੰਜਣ ਨਾਲ ਚਲ਼ਦੇ ਹੁੰਦੇ ਹੁਣ ਵੀ ਹੇਗੇ ਆ ਹੁਣ ਬਿਜਲੀ ਵਾਲ਼ੀਆਂ ਮੋਟਰਾਂ ਉਹ ਵੀ automatic ਲੱਗੇ ਆ ਬਲਦਾਂ ਤੋਂ ਬਾਅਦ ਟਰੇਕਟਰ ਆ ਗਏ ਪਰ ਟਾਇਮ ਸਾਡੇ ਕੋਲ਼ ਫੇਰ ਨੀ!!
ਤਾਰਾ ਮੀਰਾ ਕੀਹਨੂੰ ਤੇ ਰਸੌੰਤ ਕੀਹਨੂੰ ਕਹਿੰਦੇ ਨੇੰ,
ਲਾਣਾਂ ਕੀਹਨੂੰ ਆਖਦੇ ਤੇ ਔੰਤ ਕੀਹਨੂੰ ਕਹਿੰਦੇ ਨੇੰ! ਹੁੰਦੀ ਕੀ ਨਮੋਸ਼ੀ ਤੇ ਫਤੂਰ ਦੱਸਿਓ, ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਹੁੰਦਾ ਕੀ ਏ ਬਰੂ ਅਤੇ ਪੋਹਲੀ ਕੀਹਨੂੰ ਕਹਿੰਦੇ ਨੇੰ,
ਡੋਕਾ ਕੀਹਨੂੰ ਆਖਦੇ ਤੇ ਬੌਹਲੀ ਕੀਹਨੂੰ ਕਹਿੰਦੇ ਨੇੰ! ਧਰੇਕ,ਲਸੂੜਾ ਤੇ ਧਤੂਰ ਦੱਸਿਓ, ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਹੁੰਦੀ ਕੀ ਸਲੰਘ ਤੇ ਸਲਾਂਭਾ ਕੀਹਨੂੰ ਕਹਿੰਦੇ ਨੇੰ,
ਵਡਿਆਈ ਕੀ ਹੁੰਦੀ ਤੇ ਉਲਾਂਭਾ ਕੀਹਨੂੰ ਕਹਿੰਦੇ ਨੇੰ! ਨ੍ਹੇਰਣਾਂ,ਗੰਧੂਈ ਤੇ ਜੰਮੂਰ ਦੱਸਿਓ, ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਲਾਂਗਾ ਕੀਹਨੂੰ ਆਖਦੇ ਤੇ ਖੋਰੀ ਕੀਹਨੂੰ ਕਹਿੰਦੇ ਨੇੰ,
ਚੋਬਰ ਕੀਹਨੂੰ ਆਖਦੇ ਤੇ ਘੋਰੀ ਕੀਹਨੂੰ ਕਹਿੰਦੇ ਨੇੰ! ਹੁੰਦਾ ਕੀ ਜਵਾਨੀ ਦਾ ਸਰੂਰ ਦੱਸਿਓ, ਏਹੇ ਬੱਚਿਆੰ ਨੂੰ ਲਫ਼ਜ ਜਰੂਰ ਦੱਸਿਓ!
ਦਹਾਜੂ ਕੀਹਨੂੰ ਆਖਦੇ ਤਰੌਜਾ ਕੀਹਨੂੰ ਕਹਿੰਦੇ ਨੇੰ,
ਢੰਗਾ ਕੀਹਨੂੰ ਕਹਿੰਦੇ ਆ ਬਰੋਜਾ ਕੀਹਨੂੰ ਕਹਿੰਦੇ ਨੇ! ਹੁੰਦਾ ਕੀ ਤਿਓ ਅਤੇ ਘੂਰ ਦੱਸਿਓ, ਦਾਦੇ, ਨਾਨਕੇ, ਪਤੀਅਸ , ਪਤਿਓਅਰੇ ਦੱਸਿਓ ਕੁੜਮ, ਸ਼ਰੀਕੇ, ਪੇਕੇ , ਸਹੁਰੇ ਦੱਸਿਓ ਦੰਦਾਸਾ, ਨੱਥ, ਸੁਰਮਾ ਤੇ ਮੱਥੇ ਲਟ ਦੱਸਿਓ ਭਾਠ, ਡੰਗੋਤਰੇ, ਮਰਾਸੀ ਜਾਤ ਨੱਟ ਦੱਸਿਓ ਛੰਭ ਟੋਭਾ ਖੂਹ ਤੇ ਸਾਂਭ ਕੇ ਤਲਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ
ਪੀਲੂ, ਵਾਰਸ, ਹਾਸ਼ਮ ਤੇ ਕਾਦਰਯਾਰ ਦੱਸਿਓ
ਲਾਲ, ਤੇਜੇ, ਗੰਗੂ, ਕਿਰਪਾਲ ਜਹੇ ਗੱਦਾਰ ਦੱਸਿਓ ਪਟਨਾ, ਚਮਕੌਰ, ਸਰਹੰਦ, ਮਾਛੀਵਾੜਾ ਦੱਸਿਓ ਛਿੰਝ, ਕੁਸ਼ਤੀ, ਬਾਜ਼ੀ ਤੇ ਅਖਾੜਾ ਦੱਸਿਓ ਸਭਰਾਓ, ਮੁੱਦਕੀ, ਚੇਤੇ ਖਿਦਰਾਣਾ ਢਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ
ਹਸਾਉਣੀ, ਕਹਾਣੀ, ਸਾਖੀ ਜਾਂ ਬਾਤ ਦੱਸਿਓ
ਤ੍ਰਿਕਾਲਾਂ, ਲੌਹਢਾ, ਮੂੰਹ ਨੇਹਰਾ, ਪ੍ਰਭਾਤ ਦੱਸਿਓ ਕਹੀ, ਰੰਬੀ, ਤੰਗਲੀ, ਜਿੰਦਰਾ, ਸਲੰਘ ਦੱਸਿਓ ਪੀੜ੍ਹੀ , ਮੰਜਾ, ਮੂਹੜਾ ਤੇ ਪਲੰਘ ਦੱਸਿਓ ਸਾਂਭ ਚੂਰੀ, ਤੀਰ ,ਘੜਾ ,ਪੱਟ ਦਾ ਕਬਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ....................
ਠੱਕਾ, ਪੱਛੋਂ ਤੇ ਪੁਰੇ ਦੀ ਪੌਣ ਦੱਸਿਓ
ਦੁੱਲਾ, ਜੱਗਾ, ਜਿਓਣਾ ਸਨ ਕੌਣ ਦੱਸਿਓ ਗਲੋਟਾ, ਛਿੱਕੂ, ਪੂਣੀ, ਖੱਡੀ ਤਾਣੀ ਦੱਸਿਓ ਜਪੁ, ਰਹਿਰਾਸ, ਸੋਹਿਲਾ ਅਨੰਦ ਬਾਣੀ ਦੱਸਿਓ ਲੇਹਾ, ਭੱਖੜਾ, ਸੂਲਾਂ ਸਾਂਭਕੇ ਗੁਲਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭ .........
ਰੁੱਗ, ਥੱਬੀ, ਸੱਥਰੀ ਤੇ ਪੰਡ ਦੱਸਿਓ
ਨਖੱਤਾ, ਛੜਾ, ਦੁਹਾਜੂ ਨਾਲੇ ਰੰਡ ਦੱਸਿਓ ਟੱਪੇ, ਸਿੱਠਣੀ , ਘੋੜੀਆਂ, ਸੁਹਾਗ ਦੱਸਿਓ ਦੁਪੱਟਾ, ਚੁੰਨੀ, ਫੁਲਕਾਰੀਆਂ ਤੇ ਬਾਗ ਦੱਸਿਓ ਢੱਡ,ਇਕਤਾਰਾ ਤੇ ਸਾਂਭਕੇ ਰਬਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ
ਪੀਚੋ, ਪਿੱਲ ਚੋਟ, ਸ਼ੱਕਰਭੁੱਜੀ ਖੇਡ ਦੱਸਿਓ
ਧੌਲ, ਜੱਫਾ, ਕੈਂਚੀ ਪੈਂਦੀ ਰੇਡ ਦੱਸਿਓ ਗੱਫਾ, ਬੁੱਕ, ਮੁੱਠ ਨਾਲੇ ਓਕ ਦੱਸਿਓ ਪੱਠ, ਲੇਲਾ, ਬਲੂੰਗੜਾ ਤੇ ਬੋਕ ਦੱਸਿਓ ਵਿੱਘੇ, ਮਰੱਬੇ, ਕਿੱਲੇ ਦਾ ਹਸਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ
ਕਿਲਕਾਰੀ, ਚੀਕ, ਦਹਾੜ ਤੇ ਬੜ੍ਹਕ ਦੱਸਿਓ
ਚੋਜ, ਅਣਖ, ਨਖਰਾ , ਮੜ੍ਹਕ ਦੱਸਿਓ ਪੀਹਲਾਂ, ਤੂਤੀਆਂ , ਨਮੋਲੀਆਂ ,ਬੇਰ ਦੱਸਿਓ ਪਸੇਰੀ , ਅੱਧ ਪਾ, ਪਾਈਆ ਨਾਲੇ ਸੇਰ ਦੱਸਿਓ ਲਗਾਮ, ਕਾਠੀ ਪੈਰਾਂ 'ਚ ਰਕਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭਕੇ .............
ਲੱਠਾ, ਛੱਬੀ, ਖੱਦਰ ਤੇ ਮਲਮਲ ਦੱਸਿਓ
ਪਰ , ਪਰਸੋਂ ,ਭਲਕ ਤੇ ਕੱਲ੍ਹ ਦੱਸਿਓ ਪੰਜਾ, ਜੈਤੋ, ਨਨਕਾਣਾ, ਨੀਲਾ ਤਾਰਾ ਦੱਸਿਓ ਤਵੀ, ਚਰਖੜੀ, ਦੇਗ ਦਾ ਨਜ਼ਾਰਾ ਦੱਸਿਓ ਚੇਤੇ ਫੂਲਾ, ਨਲੂਆ, ਕਪੂਰ ਨਵਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ...............
ਜੰਡ, ਵਣ, ਸ਼ਰੀਹ ਤੇ ਸਾਗਵਾਨ ਦੱਸਿਓ
ਲੋਕ ਤੱਥ, ਮੁਹਾਵਰੇ , ਅਖੌਤਾਂ ਅਖਾਣ ਦੱਸਿਓ ਸਾਹਲ, ਗੁਨੀਆਂ, ਰੰਦਾ, ਕਰੰਡੀ, ਤੇਸੀ ਦੱਸਿਓ ਭੂਰਾ, ਕੰਬਲ , ਲੋਈ ਨਾਲੇ ਖੇਸੀ ਦੱਸਿਓ ਮਿੱਠੇ ਬੋਲ ਵੀਰ, ਭਾਜੀ ਤੇ ਜਨਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ...................
ਪੂਰਨ, ਘਨ੍ਹਈਆ, ਜੈਤਾ, ਬੁੱਧੂ ਸ਼ਾਹ ਦੱਸਿਓ
ਬੀਹੀ, ਗਲੀ, ਡੰਡੀ , ਕੱਚਾ ਰਾਹ ਦੱਸਿਓ ਪੋਠੋਹਾਰ, ਮਾਝਾ, ਮਾਲਵਾ , ਦੁਆਬਾ ਦੱਸਿਓ ਸੁਨਾਮ, ਖੜਕੜ ਕਲਾਂ ਤੇ ਸਰਾਭਾ ਦੱਸਿਓ "ਪੇਂਡੂਆ" ਡੇਰੇ, ਸਾਧ, ਬਾਬੇ ਬੇਨਕਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ.. ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ.....! (ਅੰਮ੍ਰਿਤਪਾਲ ਸਿੰਘ ਘੁੱਦਾ )
ਕੁਝ ਲਫ਼ਜ਼ਾਂ ਦੇ ਅਰਥ :
ਤਾਰਾ-ਮੀਰਾ--ਸਰੋਂ ਵਰਗੀ ਪੀਲੇ ਫੁੱਲਾਂ ਵਾਲੀ ਫਸਲ,ਪਰ ਇਸਦੇ ਬੂਟੇ ਸਰੋਂ ਨਾਲੋਂ ਛੋਟੇ ਹੁੰਦੇ ਆ!ਇਹਦੇ ਪੱਤੇ ਸਾਗ 'ਚ ਵੀ ਪਾ ਲਈਦੇ ਆ ਰਸੌਂਤ - ਸ਼ਿਲਾਜੀਤ ਵਰਗੀ ਹੁੰਦੀ ਹੈ । ਜ਼ਖਮ ਤੇ ਵੀ ਘਸਾ ਕੇ ਲਾਉਂਦੇ ਹਨ ਅਤੇ ਅੱਖਾਂ ਦੀ ਦਵਾਈ ਵਿੱਚ ਵੀ ਪਾਉਂਦੇ ਹਨ
ਰਸੌਂਤ ਦਾਰੂ ਹਲਦੀ ਦੇ ਸਤ ਨੂੰ ਕਹਿੰਦੇ ਹਨ । ਉਹ ਖੂਨ ਸਾਫ ਕਰਦੀ ਹੈ ।
ਕਾਲੀ ਜੀਰੀ ਜਾਂ ਕੌੜੀ ਜੀਰੀ ਪਸ਼ੂਆਂ ਨੂੰ ਦਿੰਦੇ ਹਨ । ਇਹ ਜੀਰੇ ਵਰਗੀ ਹੁੰਦੀ ਹੈ
ਲਾਣਾ---ਪਰਿਵਾਰ,ਟੱਬਰ
ਪੋਹਲੀ---ਇਹ ਜਿਆਦਾਤਰ ਰੇਤੀਲੇ ਵਾਹਣਾਂ ਦਾ ਨਦੀਨ ਏ,ਇਸ ਦਾ ਪੀਲਾ ਫੁੱਲ ਹੁੰਦਾ ਏ ਤੇ ਪੱਤਿਆਂ ਤੇ ਕੰਡੇ ਹੁੰਦੇ ਆ
ਬੌਹਲੀ---ਮੱਝ ਸੂਣ ਤੋਂ ਬਾਅਦ ਪਹਿਲਾ ਦੁੱਧ,ਜੋ 4 ਦਿਨ ਇਸੇ ਤਰਾਂ ਰਹਿੰਦਾ ਏ,ਇਹ ਬਹੁਤ ਜਿਆਦਾ ਭਾਰਾ ਤੇ ਪੌਸ਼ਟਿਕ ਹੁੰਦਾ ਏ
ਸਲੰਘ---ਖੇਤੀਬਾੜੀ ਵਿੱਚ ਵਰਤਣ ਵਾਲਾ ਪੁਰਾਣਾ ਸੰਦ
ਸਲਾਂਭਾ---ਪਿੜ 'ਚੋਂ ਤੂੜੀ ਕੱਠੀ ਕਰਨ ਸਮੇਂ ਵਰਤਿਆ ਜਾਣ ਵਾਲਾ ਲਫ਼ਜ!ਜਿਵੇਂ ਵਿਹੜਾ ਸਾਫ਼ ਕਰਨ ਲਈ "ਸੁੰਬਰਨਾ"
ਨੇਰਣਾ---ਪੁਰਾਣਾ ਨਹੁੰ ਕੱਟਣ ਲਈ ਵਰਤਿਆ ਜਾਂਦਾ ਸੀ! 5 ਕੁ ਸੈਂਟੀਮੀਟਰ ਚੌੜੀ,ਗਿੱਠ ਕੁ ਲੰਮੀ ਤੇ 2 ਕੁ ਮਿਲੀ ਪੱਤੀ ਨੂੰ ਅੱਗਿਓਂ ਕੁੱਟ ਕੇ ਪਤਲਾ ਤੇ ਤਿੱਖਾ ਕੀਤਾ ਹੁੰਦਾ ਏ
ਗੰਧੂਈ---ਸੂਈ ਦੀ ਵੱਡੀ ਭੈਣ!ਜੋ ਮੋਟੇ ਕਪੜੇ ਸਿਉਣ ਲਈ ਵਰਤੀ ਜਾਂਦੀ ਏ
ਲਾਂਗਾ---ਪੱਕਣ 'ਤੇ ਵੱਢ ਕੇ,ਕੱਢਣ ਤੋਂ ਪਹਿਲਾਂ ਰੱਖੀ ਕਣਕ ਨੂੰ ਲਾਂਗਾ ਕਿਹਾ ਜਾਂਦਾ ਏ
ਘੋਰੀ----ਅਮਲੀ,ਭੰਗੀ!ਜਿਸ ਦਾ ਨਸ਼ੇ ਖਾ-ਖਾ ਕੇ Gag ਆਗੂੰ ਕਰੂਟਾ ਹੋਇਆ ਹੋਵੇ
ਤਰੌਜਾ---ਮੁਕਲਾਵਾ,ਵਿਆਹ ਕੇ ਲਿਆਂਦੀ ਤੀਵੀਂ
ਦਹਾਜੂ---ਜਿਸ ਦਾ ਦੂਜਾ ਵਿਆਹ ਹੋਵੇ
ਢੰਗਾ---ਪਸ਼ੂਆਂ ਦੇ ਸੰਗਲ ਵਿੱਚ ਗੋਲ ਅਕਾਰ ਦਾ ਲਾਇਆ ਸਰੀਆ!ਤਾਂ ਜੋ ਵਟੇ ਲੈਣ ਤੇ ਗਲ਼ਾ ਨਾ ਘੁੱਟਿਆ ਜਾਵੇ
ਤਿਓ---ਮੋਹ,ਪਿਆਰ
ਬਰੋਜਾ---ਇੰਜਣ ਤੇ ਪਟੇ ਨੂੰ ਲਾਉਣ ਵਾਲਾ ਲੁੱਕ ਵਰਗਾ ਪਦਾਰਥ!ਤਾਂ ਜੋ ਪਟਾ ਸਲਿਪ ਨਾ ਹੋਵੇ
ਫਤੂਰ--ਜਨੂੰਨ,ਲਚੜੇਂਵਾਂ
ਬਰੂ--ਘਾਹ ਵਰਗਾ ਨਦੀਨ!ਇਸਦੀ ਜੜ੍ਹ ਮੋਟੀ ਤੇ ਬਹੁਤ ਡੂੰਘੀ ਹੁੰਦੀ ਆ!ਇਸ ਦਾ ਛੇਤੀ ਨਾਸ਼ ਨਹੀਂ ਹੁੰਦਾ ।
ਧਤੂਰਾ- ਇਕ ਜਹਿਰੀਲਾ ਬੂਟਾ ਹੈ, ਜਿਸ ਨੂੰ ਕੋਈ ਜਾਨਵਰ ਨਹੀਂ ਖਾਂਦਾ ਹੈ । ਤੁੰਮਾ ਅਤੇ ਧਤੂਰਾ ਦੋ ਅਲੱਗ ਅਲੱਗ ਪਲਾਂਟਸ ਹਨ ।
ਤੁੰਮੇ ਦਾ ਅਚਾਰ ਪਸ਼ੂ ਅਤੇ ਮਨੁੱਖ ਦੋਵਾਂ ਨੂੰ ਹਾਜ਼ਮੇ ਲਈ ਦਿੱਤਾ ਜਾਂਦਾ ਹੈ । #ਪੰਜਾਬੀ #ਸੱਭਿਆਚਾਰ
ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ 🙏🙏🙏
ਅਗਰ ਭਾਰਤੀ ਪਾਰਲੀਮੈਂਟ ਅੰਦਰ 78 ਔਰਤਾ ਕਿਸੇ ਰੇਪ ਪੀੜਤ ਲੜਕੀ ਦੇ ਹਕ ਵਿਚ ਆਵਾਜ ਨਹੀ ਉਠਾ ਸਕਦੀਆ ਕੀ ਔਰਤਾ ਦਾ ਉਥੇ ਹੋਣੇ ਬੇਕਾਰ ਨਹੀ
***********************************
In Indian Parliament there are 78 women MP's not raising their voices against the r**e of Indian females. Don't you think they shouldn't be there ?
ਪੇਜ ਨਾਲ ਜੁੜੇ ਹੋਏ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ
ਇਸੇ ਤਰ੍ਹਾਂ ਸਪੋਰਟ ਕਰਦੇ ਰਿਹੋ ਜੀ
🙏🙏🙏🙏🙏🙏🙏
Click here to claim your Sponsored Listing.
Videos (show all)
Contact the business
Address
Apra Golden City
Jalandhar
144419
Jalandhar, 144013
Here is an answer to all graphic design queries. Graphic Studio is an initiative undertaken by a sea
Jalandhar, 144001
HELP THE PEOPLE TO LIVE A LIFE WITH ECONOMIC INDEPENDENCE. DIRECTLY COACH YOU UNDER SONU SHARMA. To Join 👇 https://bit.ly/34YpkhC
Jalandhar, 144003
Offered Services- Product Launch Dealers Meet/Conferences Award Nights Store Launch/ Showroom Inaugu
WK 37, Basti Guzan
Jalandhar, 144001
Punjab Nonstop News - Get the latest news from politics, entertainment, sports and other feature stories. Visit for more news & updates: https://punjabnonstop.com
Jalandhar, 144001
Rights Mail Tv is a channel Voice For Rights. Rights Mail Tv has started Mata Rajinder Kaur Women's Empowerment Award in year 2020.
Jalandhar
Jalandhar
we sale blanket(all categories),bed sheet(all category),curtains,quilt,and so on on cheap rate.
63/2 Arjun Singh Nagar
Jalandhar, 144001
LOGO DESIGN | BRANDING | PRINTING � DM me to book in,
Jalandhar, 144001
We “KGN Prints” serve you print service with modern technology. Our passionate professionals are always ready to print your creative design. . We can also check our another page @k...