Life Line Electro Homeopathic Clinic

Life Line Electro Homeopathic Clinic

Contact information, map and directions, contact form, opening hours, services, ratings, photos, videos and announcements from Life Line Electro Homeopathic Clinic, Medical and health, Baba Deep Singh Road, Opp. Bawa Medical Agency, Nanak Nagri, Moga.

19/02/2024

फास्टिंग के या उपवास के फायदे

पहला फायदा: नव एनर्जी को बचाना

जब आप फास्टिंग करते हैं और अपने पेट को खाली रखते हैं, तो आप अपनी नई एनर्जी को बचाते हैं। ज्यादा खाने से ज्यादा शक्ति नहीं मिलती है, बल्कि कम खाने से आपकी नव एनर्जी बचती है। यह नव एनर्जी आपके न्यूरॉन्स के लिए बहुत जरूरी है जो आपकी उम्र, बिजनेस और रिश्तों के लिए आवश्यक है।

दूसरा फायदा: गट लाइनिंग को बचाना

जब आप उपवास करते हैं, आप अपनी गट लाइनिंग को बचा लेते हैं और हील होने के लिए समय देते हैं। आपके डाइजेस्टिव सिस्टम में एक लाइनिंग होती है जो किसी भी खाद्य पदार्थ को खाने के पहले इसे फ़िल्टर करके आपके रक्त में नहीं जाने देती। यदि कोई गलत माटेरियल आपके ब्लड में चला गया तो आपको चेक करवाने और ठीक करवाने के लिए बहुत सारी चीजों को और केमिकल्स को खाना पड़ता है।

तीसरा फायदा: आंतरिक रूप से एक नया माहौल बनाना

जब आप फास्टिंग करते हैं और गट एरिया शांत होता है, तो आपके बैक्टीरिया और गट इम्यून सिस्टम को पूरी तरह से रिलैक्सेशन मिलती है। आपका इम्यून सिस्टम रीऐक्टिव नहीं होता बल्कि डिसिप्लिन हो कर अपना काम कर रहा होता है।

चौथा फायदा: क्रिएटिविटी को बढ़ाना

जब आप फास्टिंग करते हैं, आप अपने माइंड को एक्टिवेट करते हैं और नए जोन में ले जाकर क्रिएटिविटी को प्राप्त करते हैं। आपका माइंड अच्छे-अच्छे इंट्यूशन, इंटेंशन और मैसेज को प्राप्त कर लेता है।

पांचवा फायदा: इंटरनेट इंटेलिजेंस को जागृत करना

जब आप फास्टिंग करते हैं, आपकी बॉडी की इंटरनेट इंटेलिजेंस को जागा देते हैं। यह इंटेलिजेंस आपके फर्स्ट थ्री चक्रों को रिलैक्स कर रही होती है और सिर्फ माइंड, हार्ट और हार्ट ब्रेन के साथ ही बात करती है। यही कारण है कि जिन लोगों का पेट खराब रहता है, उन्हें आलर्जी और ऑटो इम्यून डिजीज होती है।

छठवा फायदा: बॉडी के अंदर एक नया माहौल बनाना

जब आप फास्टिंग करते हैं, आपकी बॉडी के अंदर एक ऐसा माहौल बनता है जहां पर आपकी बॉडी यहां पर आपका नर्वस सिस्टम, ब्रेन और हार्ट ब्रेन भी बात करते हैं। आपका हार्ट बेसिकली इस डी सीट ऑफ योर इमोशंस होता है जिसमें आपके इमोशंस जैसे कि कंपैशन, ग्रिटीट्यूड और फोर्जिवेनेस आता है।

सातवा फायदा: शांति और सुख के लिए समय देना

जब आप फास्टिंग करते हैं, आप अपने इंटरनल इंटेलिजेंस को और गट इम्यून सिस्टम को पूरी तरह से रिलैक्स करते हैं। इस गट एरिया में आपका माइंड, ब्रेन और हार्ट ब्रेन के साथ बात करते हैं और आपका हार्ट इट इस डी सीट ऑफ योर इमोशंस को भी पूरी तरह से रिलैक्स करता है।

सामान्य तरीका

फास्टिंग करने का सबसे सरल तरीका है रोज़ शाम को 7 बजे तक खाना खा लें और अगले दिन 12:00 बजे तक 1:00 बजे तक कुछ नहीं खाएं। अगर आपको भूख लगती है, तो आप नारियल पानी या जूस ले सकते हैं।

12/02/2023

Good health refers to a state of physical, mental, and social well-being in which an individual is free from illness, injury, and disease. It encompasses a range of factors, including proper nutrition, regular exercise, adequate rest, stress management, and social support. Good health allows an individual to function at their best and enjoy a high quality of life. It is a dynamic state that requires ongoing attention and maintenance, and can be influenced by a variety of factors, such as genetics, lifestyle choices, and environmental factors. Maintaining good health is essential for optimal functioning, longevity, and overall happiness.

30/01/2023

*‼️ਕਣਕ ਦਾ ਢਿੱਡ*‼️

ਕਣਕ ਅਸਲ ਵਿੱਚ ਭਾਰਤ ਦੀ ਫ਼ਸਲ ਨਹੀਂ ਹੈ...ਇਹ ਯੂਰਪ ਤੋਂ ਭਾਰਤ ਵਿੱਚ ਆਈ ਹੈ...ਡਾ. ਵਿਲੀਅਮ ਡੇਵਿਸ ਅਮਰੀਕਾ ਤੋਂ ਇੱਕ ਦਿਲ ਦੇ ਰੋਗਾਂ ਦੇ ਮਾਹਿਰ ਹਨ...ਉਸਨੇ 2011 ਵਿੱਚ ਇੱਕ ਕਿਤਾਬ ਲਿਖੀ ਸੀ ਜਿਸਦਾ ਨਾਮ ਹੈ "Wheat Belly Wheat Belly"...ਇਹ ਕਿਤਾਬ ਫੂਡ ਹੈਬਿਟ 'ਤੇ ਲਿਖੀ ਗਈ ਕਿਤਾਬ ਹੁਣ ਸਭ ਤੋਂ ਚਰਚਿਤ ਕਿਤਾਬ ਬਣ ਗਈ ਹੈ... ਇਨ੍ਹੀਂ ਦਿਨੀਂ ਸਾਰੇ ਅਮਰੀਕਾ 'ਚ ਕਣਕ ਛੱਡਣ ਦੀ ਮੁਹਿੰਮ ਚੱਲ ਰਹੀ ਹੈ... ਕੱਲ੍ਹ ਇਹ ਮੁਹਿੰਮ ਯੂਰਪ ਦੇ ਰਸਤੇ ਭਾਰਤ ਵੀ ਆਵੇਗੀ...

ਇਹ ਕਿਤਾਬ ਔਨਲਾਈਨ ਵੀ ਉਪਲਬਧ ਹੈ ਅਤੇ ਜੇਕਰ ਕੋਈ ਇਸ ਨੂੰ ਮੁਫਤ ਵਿੱਚ ਪੜ੍ਹਨਾ ਚਾਹੁੰਦਾ ਹੈ ਤਾਂ ਵੀ ਇਸਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

* ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਾ: ਡੇਵਿਸ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਸਮੇਤ ਪੂਰੀ ਦੁਨੀਆ ਮੋਟਾਪੇ, ਸ਼ੂਗਰ ਅਤੇ ਦਿਲ ਦੇ ਰੋਗਾਂ ਤੋਂ ਸਥਾਈ ਤੌਰ 'ਤੇ ਮੁਕਤੀ ਚਾਹੁੰਦੀ ਹੈ ਤਾਂ ਉਹ ਪੁਰਾਣੇ ਭਾਰਤੀਆਂ ਨੂੰ ਜਵਾਰ, ਬਾਜਰਾ, ਰਾਗੀ, ਛੋਲੇ, ਮਟਰ, ਕੌਦਰਾ, ਜੋ, ਸਾਵਣ ਆਦਿ ਖਾਣ | ., ਸਿਰਫ ਗੰਨਾ ਹੀ ਖਾਣਾ ਚਾਹੀਦਾ ਹੈ ਕਣਕ ਨਹੀਂ*..ਜਦਕਿ ਭਾਰਤ ਦੀ ਹਾਲਤ ਇਹ ਹੈ ਕਿ 1980 ਤੋਂ ਲੈ ਕੇ ਲਗਾਤਾਰ ਸਵੇਰੇ-ਸ਼ਾਮ ਕਣਕ ਖਾਣ ਨਾਲ ਅਸੀਂ ਸਿਰਫ 40 ਸਾਲਾਂ ਵਿੱਚ ਮੋਟਾਪੇ ਅਤੇ ਸ਼ੂਗਰ ਦੇ ਮਾਮਲੇ ਵਿੱਚ ਦੁਨੀਆ ਦੀ ਰਾਜਧਾਨੀ ਬਣ ਗਏ ਹਾਂ। ...* ਕਣਕ ਮੂਲ ਰੂਪ ਵਿੱਚ ਭਾਰਤ ਦੀ ਫਸਲ ਨਹੀਂ ਹੈ। ਇਸਨੂੰ ਮੱਧ ਏਸ਼ੀਆ ਅਤੇ ਅਮਰੀਕਾ ਦੀ ਫਸਲ ਮੰਨਿਆ ਜਾਂਦਾ ਹੈ ਅਤੇ ਇਹ ਅਨਾਜ ਹਮਲਾਵਰਾਂ ਦੀ ਆਮਦ ਨਾਲ ਭਾਰਤ ਵਿੱਚ ਆਇਆ... ਇਸ ਤੋਂ ਪਹਿਲਾਂ ਭਾਰਤ ਵਿੱਚ ਜੌਂ ਦੀ ਰੋਟੀ ਬਹੁਤ ਮਸ਼ਹੂਰ ਸੀ ਅਤੇ ਮੌਸਮ ਦੇ ਹਿਸਾਬ ਨਾਲ ਮੱਕੀ, ਬਾਜਰਾ, ਜਵਾਰ ਆਦਿ। .. ਜੌਂ ਜਾਂ ਚੌਲ (ਅਕਸ਼ਤ) ਰਚਨਾਵਾਂ ਵਿੱਚ ਵੀ ਭੇਟ ਕੀਤੇ ਗਏ ਹਨ। ਪੁਰਾਤਨ ਗ੍ਰੰਥਾਂ ਵਿਚ ਵੀ ਇਨ੍ਹਾਂ ਦੋਹਾਂ ਦਾਣਿਆਂ ਦਾ ਜ਼ਿਕਰ ਵੱਧ ਤੋਂ ਵੱਧ ਥਾਵਾਂ 'ਤੇ ਕੀਤਾ ਗਿਆ ਹੈ।

ਜੈਪੁਰ ਨਿਵਾਸੀ ਪ੍ਰਸ਼ਾਸਨਿਕ ਅਧਿਕਾਰੀ ਨਰਸਿੰਘ ਜੀ ਦੀ ਭੈਣ ਅੰਮਾ ਜੀ, ਵਿਜੇਕਾਂਤਾ ਭੱਟ (81 ਸਾਲਾ) ਦਾ ਕਹਿਣਾ ਹੈ ਕਿ 1975-80 ਤੱਕ ਵੀ ਆਮ ਭਾਰਤੀ ਘਰਾਂ ਵਿੱਚ *ਬੇਜਦ* (ਮਿਕਸ ਅਨਾਜ, ਮਲਟੀਗ੍ਰੇਨ) ਰੋਟੀਆਂ ਦਾ ਰਿਵਾਜ ਸੀ, ਜੋ ਹੌਲੀ ਹੌਲੀ ਖਤਮ. 1980 ਤੋਂ ਪਹਿਲਾਂ ਆਮ ਤੌਰ 'ਤੇ ਕਣਕ ਦੀ ਰੋਟੀ ਉਦੋਂ ਹੀ ਬਣਦੀ ਸੀ ਜਦੋਂ ਘਰ 'ਚ ਪ੍ਰਾਹੁਣਾ ਜਾਂ ਜਵਾਈ ਆਉਂਦਾ ਸੀ ਅਤੇ ਉਸ 'ਤੇ ਘਿਓ ਲਗਾਇਆ ਜਾਂਦਾ ਸੀ, ਨਹੀਂ ਤਾਂ ਇਹ ਬਿਨਾਂ ਪੱਕੀਆਂ ਰੋਟੀਆਂ ਹੀ ਬਣੀਆਂ ਹੁੰਦੀਆਂ ਸਨ। ..* ਅਸੀਂ ਅਕਸਰ ਆਪਣੇ ਹੀ ਪਰਿਵਾਰਾਂ ਦੇ ਬਜ਼ੁਰਗਾਂ ਤੋਂ ਲੰਬੀ ਦੂਰੀ 'ਤੇ ਤੁਰਨ, ਤੈਰਾਕੀ ਕਰਨ, ਦੌੜਨ, ਲੰਬੇ ਸਮੇਂ ਤੱਕ ਜੀਉਣ, ਸਿਹਤਮੰਦ ਰਹਿਣ ਬਾਰੇ ਕਿੱਸੇ ਸੁਣਦੇ ਹਾਂ। ਉਹ ਸਾਰੇ ਮੋਟੇ ਅਨਾਜ ਹੀ ਖਾਂਦੇ ਸਨ, ਕਣਕ ਨਹੀਂ।*

ਇੱਕ ਪੀੜ੍ਹੀ ਪਹਿਲਾਂ ਕਿਸੇ ਲਈ ਮੋਟਾ ਹੋਣਾ ਹੈਰਾਨੀ ਦੀ ਗੱਲ ਹੁੰਦੀ ਸੀ, * ਅੱਜ 77 ਪ੍ਰਤੀਸ਼ਤ ਭਾਰਤੀਆਂ ਦਾ ਭਾਰ ਜ਼ਿਆਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਉਹੀ ਪ੍ਰਤੀਸ਼ਤ ਭਾਰਤੀ ਵੀ ਕੁਪੋਸ਼ਣ ਦਾ ਸ਼ਿਕਾਰ ਹਨ... ਫਿਰ ਵੀ 30 ਸਾਲ ਤੋਂ ਵੱਧ ਉਮਰ ਦਾ ਹਰ ਦੂਜਾ ਭਾਰਤੀ ਆਪਣਾ ਭਾਰ ਘਟਾਉਣਾ ਚਾਹੁੰਦਾ ਹੈ। ...*

ਕਣਕ ਦੀ ਲਚਕਤਾ ਨੇ ਇਸਨੂੰ ਆਧੁਨਿਕ ਭਾਰਤ ਵਿੱਚ ਪ੍ਰਸਿੱਧ ਬਣਾ ਦਿੱਤਾ ਹੈ ਕਿਉਂਕਿ ਇਸਦੀ ਰੋਟੀ ਘੱਟ ਸਮੇਂ ਅਤੇ ਘੱਟ ਅੱਗ ਵਿੱਚ ਆਸਾਨੀ ਨਾਲ ਤਿਆਰ ਕੀਤੀ ਜਾਂਦੀ ਹੈ ... ਪਰ ਇਹ ਅਨਾਜ ਇੰਨਾ ਆਸਾਨੀ ਨਾਲ ਹਜ਼ਮ ਨਹੀਂ ਹੁੰਦਾ ... ਭਾਰਤੀਆਂ ਲਈ ਆਪਣੀ ਰਸੋਈ ਬਣਾਉਣ ਦਾ ਸਮਾਂ ਆ ਗਿਆ ਹੈ ਇਸ ਵਿੱਚ 80-90 ਫੀਸਦੀ ਅਨਾਜ ਜੌਂ, ਜਵਾਰ, ਬਾਜਰਾ, ਰਾਗੀ, ਮਟਰ, ਛੋਲੇ, ਰਮਦਾਣਾ ਆਦਿ ਅਤੇ 10-20 ਫੀਸਦੀ ਕਣਕ ਰੱਖਣੀ ਚਾਹੀਦੀ ਹੈ।

* ਹਾਲ ਹੀ ਵਿੱਚ, ਭਾਰਤ ਵਿੱਚ ਕੋਰੋਨਾ ਦੀ ਲਪੇਟ ਵਿੱਚ ਆਏ ਇੱਕ ਲੱਖ ਲੋਕਾਂ ਵਿੱਚੋਂ, ਸ਼ੂਗਰ ਵਾਲੇ ਲੋਕਾਂ ਦੀ ਪ੍ਰਤੀਸ਼ਤਤਾ 70 ਦੇ ਨੇੜੇ ਹੈ ...

ਸੱਚਮੁੱਚ ਤੁਹਾਨੂੰ ਕਣਕ ਛੱਡਣੀ ਪਵੇਗੀ .... ਅੰਤ ਵਿੱਚ ਇੱਕ ਹੋਰ ਗੱਲ ਭਾਰਤ ਕਰ ਸਕਦਾ ਹੈ .ਹੈ ਯਾਦੀ.ਇਕ ਬਾਰ ਨਾਲੋਂ ਲੇ...*

* *ਇਹ ਤਾਂ ਪਿਛਲੇ 40 ਸਾਲਾਂ ਵਿਚ ਹੀ ਹੋਇਆ ਹੈ, ਇਸ ਲਈ ਹੁਣ ਵੀ ਤੁਹਾਨੂੰ ਸੁਚੇਤ ਨਹੀਂ ਕੀਤਾ ਜਾਵੇਗਾ, ਤਾਂ ਆਉਣ ਵਾਲੀ ਪੀੜ੍ਹੀ ਦੇ ਬੱਚੇ ਸ਼ੂਗਰ ਨਾਲ ਹੀ ਪੈਦਾ ਹੋਣਗੇ।

*ਦ ਨਿਊਯਾਰਕ ਟਾਈਮਜ਼ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ "ਵ੍ਹੀਟ ਬੇਲੀ" ਤੋਂ ਅੰਸ਼ ਡਾਕਟਰ.....ਸ਼ਾਰਦਾ/ਰਸ਼ਮੀ ਜੈਨ/ਇੰਦੂ ਤਿਆਗੀ/ਦੀਪਿਕਾ ਕੋਹਲੀ/ਪੂਰਨਿਮਾ/ਲਕਸ਼ਮੀ ਦੇਵੀ।🙏🙏

26/01/2023
25/01/2023

ਸਰਦੀਆ ਦੌਰਾਨ ਦਿਲ ਰੋਗ ਦੇ ਖਤਰੇ ਤੇ ਬਚਾਓ।

ਸਰਦੀਆ ਜਿੱਥੇ ਕੁਦਰਤ ਤੇ ਮਨੁੱਖ ਲਈ ਲਾਭਦਾਈਕ ਹਨ, ਉਥੇ ਲਾਪਵਾਹਰੀ ਤੇ ਗਲਤ ਜੀਵਨ ਸੈਲੀ ਕਾਰਨ ਮਨੁੱਖੀ ਸੇਹਤ ਖਤਰੇ ਵੀ ਪੈਦਾ ਹੁੰਦੇ ਹਨ। ਅੱਜ ਕੱਲ ਕੁੱਝ ਦਿਲ ਤੇ ਭਾਰੀਪਨ, ਖੌਤਾ ਤੇ ਭਾਰੀ ਸਾਹ, ਤੇ ਆਕਸੀਜਨ ਦੀ ਕਮੀ ਵਰਗੇ ਲੱਛਣ ਪੈਦਾ ਹੋ ਰਹੇ ਹਨ।

ਠੰਡ ਸਰੀਰ ਨੂੰ ਕਿਵੇ ਪ੍ਰਭਾਵਿਤ ਕਰਦੀ ਹੈ:-
ਠੰਡ ਤੋ ਬਚਾਉ ਲਈ ਰੂਮ ਹੀਟਰ ਕਾਰਨ ਕਮਰੀਆ ਵਿੱਚ ਆਕਸੀਜਸਨ ਦੀ ਕਮੀ ਤੇ ਕਾਰਬਨ ਮੋਨੋਆਕਸੀਈਡ ਦੀ ਮਾਤਰਾ ਵੱਧ ਜਾਦੀ ਹੈ। ਜੋ ਕਿ ਦਿਲ ਰੋੋਗ ਦੇ ਖਤਰੇ ਪੈਦਾ ਕਰਦੀ ਹੈ।

ਮੂੰਗਫਲੀ, ਡਰਾਈ ਫਰੂਟ, ਪੰਜੀਰੀ ਜਿਆਦਾ ਖਾਧੀ ਜਾਦੀ ਹੈ, ਜੋ ਦਿਲ ਦੀ ਸੇਹਤ ਲਈ ਨੁਕਸਾਨਦਾਈਕ ਹੈ।

ਠੰਡ ਪ੍ਰਤੀ ਲਾਪਤਵਾਹੀ ਕਾਰਨ ਨਮੋਨਿਆ ਵਿਗੜ ਕੇ ਦਿਲ ਲਈ ਖਤਰਨਾਕ ਹਾਲਤਾ ਪੈਦਾ ਕਰ ਦੇਦਾ ਹੈ।

ਘੱਟ ਪਾਣੀ ਪੀਣ ਕਾਰਨ ਖੂਨ ਗਾੜਾ ਹੋਣ ਕੇ ਦਿਲ ਤੇ ਲੋਡ ਵੱਧਦਾ ਹੈ।

ਸਰਦੀਆ ਦੌਰਾਨ ਸਰੀਰਕ ਕਿਿਰਆਵਾ ਘੱਟ ਹੋਣ ਕਾਰਨ ਦਿਲ ਪ੍ਰਭਾਵਿਤ ਹੁੰਦਾ ਹੈ।

ਸਾਗ ਤੇ ਹਾਈਪੌ੍ਰਟੀਨ ਡਾਈਟ ਗੈਸ ਤੇ ਤੇਜਾਬ ਪੈਦਾ ਕਰਦੇ ਹਨ ਜੋ ਦਿਲ ਸਮੱਸਿਆਵਾ ਪ੍ਰਤੀ ਭਰਮ ਤੇ ਵਾਧਾਂ ਕਰਦੇ ਹਨ।

ਠੰਡ ਕਾਰਨ ਮਨੁੱਖੀ ਮਸਲ ਪ੍ਰਭਾਵਿਤ ਹੁੰਦੇ ਹਨ। ਸੁੰਗੜਦੇ ਹਨ। ਦਿਲ ਵੀ ਇੱਕ ਮਸਲ ਹੈ। ਠੰਡ ਲੱਗਣ ਕਾਰਨ ਦਿਲ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ।

ਹੱਲ:-
ਸਰੀਰ ਨੂੰ ਗਤੀਸੀਲ ਰੱਖੋ। ਕੋਈ ਨਾ ਕੋਈ ਕੰਮ ਕਰਦੇ ਰਹੋ।
ਚਰਬੀ ਯੁਕਤ ਪੰਜੀਰੀ, ਡਰਾਈ ਫਰੂਟ , ਘੀ ਘੱਟ ਖਾਉ। ਪਾਚਨ ਸਿਸਟਮ ਸਹੀ ਰੱਖੋ।
ਮਲ ਮੂਤਰ ਸਮੇ ਤੇ ਤਿਆਗੋ।
ਪਾਣੀ ਦੀ ਮਾਤਰਾ ਘੱਟ ਨਾ ਕਰੋ। ਪਾਣੀ ਪੀਦੇ ਰਹੋ।
ਕਮਰੇ ਦੀ ਖਿੜਕੀ ਥੋੜੀ ਖੋਲ ਕੇ ਰੱਖੌ, ਤਾਜੀ ਹਵਾ ਦਾ ਪ੍ਰਵਾਹ ਰੱਖੋ।
ਹਾਰਟ ਟਾਨਕ ਕੋਲ ਰੱਖੋ। 2-4 ਵਾਰ ਪੀਣ ਨਾਲ ਰਾਹਤ ਮਿਲੇਗੀ। ਸਾਹ ਸੌਖਾ ਹੋ ਜਾਵੇਗਾ।
ਲਿਪਡ ਪ੍ਰੋਫਾਈਲ ਟੈਸਟ ਕਰਾਉਦੇ ਰਹੋ।
ਜੇ ਪਾਚਨ ਸਕਤੀ ਕਮਜੋਰ ਹੈ ਤਾ ਸਾਗ ਵਰਗੀਆ ਭਾਰੀਆ ਚੀਜਾ ਰਾਤ ਨੂੰ ਨਾ ਖਾਉ।
ਦਿਨ ਵਿੱਚ 3 ਵਾਰ ਲੰਮੇ ਲੰਮੇ ਸਾਹ ਲਵੋ। ਧੁੰਨੀ ਤੱਕ ਸਾਹ ਲਵੋ। 10 ਵਾਰ।
ਹੱਥ ਦਿਲ ਉਪਰ ਕਲੌਕ ਵਾਈਜ ਮਸਾਜ ਕਰੋ।
ਕੋਸਸ ਕਰੋ ਕਿ ਡਾਕਟਰ ਕੋਲ ਜਾਣ ਦੀ ਨੌਬਤ ਨਾ ਆਵੇ। ਨਹੀ ਤਾ ਮਹਿੰਗੇ ਟੈਸਟ, ਸਟੰਟ, ਪੇਸ ਮੇਕਰ, ਬਾਈਪਾਸ ਸਰਜਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜਿੰਦਗੀ ਭਰ ਦਵਾਈਆ ਖਾਣੀਆ ਪੈ ਸਕਦੀਆ ਹਨ।

ਉਪਰੋਕਤ ਸਮਝੋ ਤੇ ਲਾਗੂ ਕਰੋ, ਆਯੁਰਵੇਦ, ਹੈਮੋਪੈਥੀ , ਇਲੈਕਟਰੋਹੋਮਿਓ ਪੈਥੀ ਸੂਰੁਆਤੀ ਦਿਲ ਰੋਗ ਲਈ ਉੱਤਮ ਇਲਾਜ ਵਿਧੀਆ ਹਨ।

ਕਮੀ ਪੇਸ਼ੀ ਤੇ ਗਲਤੀ ਲਈ ਸੁਝਾਵਾ ਦਾ ਸਵਾਗਤ ਹੈ।

ਜੇ ਮੈਟਰ ਵਧੀਆ ਲੱਗਾ ਤਾ ਸੇਅਰ ਕਰੋ ਜੀ।

Life Line Electro Homeopathic Clinic

ਲਾਈਫ ਲਾਈਨ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ
ਬਾਬਾ ਦੀਪ ਸਿੰਘ ਰੋਡ, ਬਾਵਾ ਮੈਡੀਕਲ ਏਜੰਸੀ ਦੇ ਸਾਹਮਣੇ ਗਲੀ, ਨਾਨਕ ਨਗਰੀ, ਮੋਗਾ
076966 91431

19/01/2023

ਬਾਂਝਪਣ ਜਾਂ ਫਿਰ ਇਨਫਰਟਿਲਟੀ ਦੀ ਸਮੱਸਿਆ ਬਹੁਤ ਹੀ ਤੇਜ਼ੀ ਨਾਲ ਵੱਧ ਦੀ ਜਾ ਰਹੀ ਹੈ। ਅੱਜ ਭਾਰਤ 'ਚ ਪੰਜ 'ਚੋਂ ਇੱਕ ਜੋੜੇ ਨੂੰ ਮਾਂ-ਪਿਓ ਬਣਨ 'ਚ ਦਿਕੱਤ ਆ ਰਹੀ ਹੈ।

ਇਨਫਰਟਿਲਟੀ (Infertility) ਦੇ ਵਧਣ ਦੇ ਕੀ ਕਾਰਨ ਹਨ ਅਤੇ ਇਸ ਦਾ ਹੱਲ ਕੀ ਹੋ ਸਕਦਾ ਹੈ। ਇੰਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਸਤਰੀ ਰੋਗ ਮਾਹਰ ਡਾਕਟਰ ਹੇਠ ਲਿਖੇ ਤੱਥਾਂ ਨਾਲ ਦੇ ਰਹੇ ਹਨ।

ਮੌਜੂਦਾ ਸਮੇਂ ਬਾਂਝਪਨ ਦੀ ਸਮੱਸਿਆ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ। ਜਦੋਂ ਵੀ ਕੋਈ ਜੋੜਾ ਇੱਕ ਸਾਲ ਤੋਂ ਪ੍ਰੇਗਨੈਂਸੀ ਜਾਂ ਗਰਭਧਾਰਨ ਕਰਨ ਲਈ ਵਾਰ-ਵਾਰ ਕੋਸ਼ਿਸ਼ ਕਰਦਾ ਹੈ।

ਪਰ ਫਿਰ ਵੀ ਗਰਭਧਾਰਨ ਨਹੀਂ ਹੋ ਪਾ ਰਿਹਾ ਹੈ ਤਾਂ ਡਾਕਟਰੀ ਭਾਸ਼ਾ 'ਚ ਅਜਿਹੀ ਸਥਿਤੀ ਨੂੰ ਇਨਫਰਟਿਲਟੀ ਕਿਹਾ ਜਾਂਦਾ ਹੈ। ਭਾਵ ਉਹ ਜੋੜਾ ਬਾਂਝਪਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ।

ਬਾਂਝਪਨ ਪਤਾ ਕਿਵੇਂ ਅਤੇ ਕਦੋਂ ਲੱਗ ਸਕਦਾ ਹੈ?

ਮਾਹਰ ਡਾਕਟਰ ਦੱਸਦੇ ਹਨ ਕਿ ਉਨ੍ਹਾਂ ਕੋਲ ਕਈ ਵਾਰ ਅਜਿਹੇ ਜੋੜੇ ਵੀ ਆਉਂਦੇ ਹਨ ਜੋ ਕਹਿੰਦੇ ਹਨ ਕਿ ਪਿਛਲੇ 3-4 ਮਹੀਨਿਆਂ ਤੋਂ ਉਹ ਗਰਭਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲ ਰਹੀ ਹੈ।

ਅਜਿਹੀ ਸਥਿਤੀ 'ਚ ਮਾਹਰ ਡਾਕਟਰਾਂ ਨੇ ਉਨ੍ਹਾਂ ਜੋੜਿਆਂ ਨੂੰ ਸਲਾਹ ਦਿੱਤੀ ਹੈ ਕਿ ਇੰਨ੍ਹੀ ਜਲਦੀ ਦਬਾਅ ਜਾਂ ਤਣਾਅ ਲੈਣ ਦੀ ਜ਼ਰੂਰਤ ਨਹੀਂ ਹੈ। ਸਗੋਂ ਘੱਟ ਤੋਂ ਘੱਟ ਇੱਕ ਸਾਲ ਤੱਕ ਸਹੀ ਸਮੇਂ 'ਤੇ ਗਰਭਧਾਰਨ ਕਰਨ ਲਈ ਯਤਨ ਕਰਨੇ ਚਾਹੀਦੇ ਹਨ।

ਪਰ ਜੇਕਰ ਤੁਹਾਡੀ ਉਮਰ 35 ਸਾਲ ਤੋਂ ਵੱਧ ਹੈ ਤਾਂ 6-7 ਮਹੀਨੇ ਚੰਗੀ ਤਰਾਂ ਕੋਸ਼ਿਸ਼ ਕਰਨ ਤੋਂ ਬਾਅਦ ਤੁਹਾਨੂੰ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਾਇਮ ਕਰਨਾ ਚਾਹੀਦਾ ਹੈ ਅਤੇ ਜਲਦੀ ਤੋਂ ਜਲਦੀ ਆਪਣਾ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ।

ਬਾਂਝਪਨ ਦੇ ਕੀ ਕਾਰਨ ਹਨ?
ਅੱਜ ਦੇ ਸਮੇਂ 'ਚ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਇਹ ਇੱਕ ਅੰਧਵਿਸ਼ਵਾਸ ਹੈ ਕਿ ਸਾਰੀ ਇਨਫਰਟਿਲਟੀ ਔਰਤਾਂ ਕਰਕੇ ਹੁੰਦੀ ਹੈ।

ਪਰ ਇਹ ਧਾਰਨਾ ਸਰਾ-ਸਰ ਗਲਤ ਹੈ। ਪੁਰਸ਼ ਅਤੇ ਔਰਤਾਂ 'ਚ ਬਰਾਬਰ ਬਾਂਝਪਨ ਹੁੰਦਾ ਹੈ। ਇਸ ਲਈ ਕਹਿ ਸਕਦੇ ਹਾਂ ਕਿ 50% ਔਰਤਾਂ ਦੇ ਬਾਂਝਪਨ ਅਤੇ 50% ਪੁਰਸ਼ਾਂ ਦੇ ਬਾਂਝਪਨ ਕਰਕੇ ਇਹ ਸਥਿਤੀ ਪੈਦਾ ਹੁੰਦੀ ਹੈ।

ਅੱਜਕਲ ਔਰਤਾਂ ਅਤੇ ਪੁਰਸ਼ਾਂ 'ਚ ਇਨਫਰਟਿਲਟੀ ਬਰਾਬਰ ਹੀ ਵੱਧ ਰਿਹਾ ਹੈ।

ਇਸ ਦਾ ਪਹਿਲਾ ਅਤੇ ਅਹਿਮ ਕਾਰਨ ਸਾਡਾ ਖਾਣ-ਪੀਣ ਅਤੇ ਰਹਿਣ-ਸਹਿਣ ਹੈ। ਵਧੇਰੇ ਬੈਠੇ ਰਹਿਣਾ, ਤਣਾਅ 'ਚੋਂ ਗੁਜ਼ਰਨਾ, ਚੰਗਾ ਖਾਣ-ਪੀਣ ਨਾ ਹੋਣਾ, ਸ਼ਰਾਬ ਪੀਣਾ ਆਦਿ ਅਜਿਹੇ ਕਾਰਨ ਹਨ ਜੋ ਕਿ ਕਿਸੇ ਨਾ ਕਿਸੇ ਰੂਪ 'ਚ ਬਾਂਝਪਨ ਦੀ ਸਮੱਸਿਆ ਨੂੰ ਜਨਮ ਦਿੰਦੇ ਹਨ।

*ਇੱਕ ਸਾਲ ਤੋਂ ਗਰਭਧਾਰਨ ਦੀ ਕੋਸ਼ਿਸ਼ ਦੇ ਬਾਵਜੂਦ ਨਾ ਹੋਣਾ ਬਾਂਝਪਨ
*ਪੁਰਸ਼ ਅਤੇ ਔਰਤਾਂ 'ਚ ਬਾਂਝਪਨ ਬਰਾਬਰ ਹੁੰਦਾ ਹੈ
*ਸਾਡਾ ਖਾਣ-ਪੀਣ ਅਤੇ ਰਹਿਣ-ਸਹਿਣ ਤਣਾਅ ਮੁੱਖ ਕਾਰਨ
*ਬੱਚੇਦਾਨੀ 'ਚ ਰਸੋਲੀਆਂ ਵੀ ਵੱਡਾ ਕਾਰਨ
*ਇਨਫਰਟਿਲਟੀ ਨੂੰ ਠੀਕ ਕਰਨ ਦੇ ਬਹੁਤ ਸਾਰੇ ਵਿਕਲਪ ਹਨ

ਔਰਤਾਂ 'ਚ ਬਾਂਝਪਨ ਦੇ ਕਾਰਨ
ਔਰਤਾਂ 'ਚ ਬਾਂਝਪਨ ਦਾ ਅਹਿਮ ਕਾਰਨ ਅੰਡੇਦਾਨੀ 'ਚ ਸਿਸਟ ਭਾਵ ਪੀਸੀਓਡੀ ਦਾ ਹੋਣਾ ਹੈ। ਸਿਸਟ ਦੀ ਮੌਜੂਦਗੀ ਮਾਂ ਬਣਨ 'ਚ ਮੁਸ਼ਕਲਾ ਪੈਦਾ ਕਰਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਸ ਔਰਤ ਦੀ ਅੰਡੇਦਾਨੀ 'ਚ ਸਿਸਟ ਹੈ ਉਹ ਕਦੇ ਮਾਂ ਨਹੀਂ ਬਣ ਸਕਦੀ ਹੈ। ਹਾਂ, ਇੰਨ੍ਹਾਂ ਜਰੂਰ ਹੈ ਕਿ ਮਾਂ ਬਣਨ ਦੇ ਮੌਕੇ ਘੱਟ ਜਾਂਦੇ ਹਨ ਜਾਂ ਮਾਂ ਬਣਨ 'ਚ ਹੋਰ ਕਈ ਦਿੱਕਤਾਂ ਆ ਸਕਦੀਆਂ ਹਨ।

ਬੱਚੇਦਾਨੀ 'ਚ ਰਸੋਲੀਆਂ ਦਾ ਹੋਣਾ

ਬਾਂਝਪਨ ਦਾ ਦੂਜਾ ਅਤੇ ਅਹਿਮ ਕਾਰਨ ਬੱਚੇਦਾਨੀ 'ਚ ਰਸੋਲੀਆਂ ਹੋਣਾ ਹੈ ਅਤੇ ਕਈ ਵਾਰ ਟਿਊਬਾਂ ਵੀ ਬੰਦ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਵਾਰ ਬੱਚੇਦਾਨੀ ਦਾ ਮੂੰਹ ਵੀ ਬੰਦ ਹੋ ਸਕਦਾ ਹੈ। ਇਹ ਸਾਰੇ ਆਮ ਕਾਰਨ ਹਨ , ਜਿੰਨ੍ਹਾਂ ਕਰਕੇ ਇੱਕ ਔਰਤ 'ਚ ਬਾਂਝਪਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਮਰਦਾਂ 'ਚ ਇਨਫਰਟਿਲਟੀ ਦੇ ਕਾਰਨ?
ਮਰਦਾਂ 'ਚ ਇਨਫਰਟਿਲਟੀ ਹੋਣ ਦਾ ਅਹਿਮ ਕਾਰਨ ਸਪਰਮ ਦੀ ਗਿਣਤੀ ਦਾ ਘੱਟ ਹੋਣਾ ਹੋ ਸਕਦਾ ਹੈ ਜਾਂ ਫਿਰ ਸਪਰਮ 'ਚ ਇਨਫੈਕਸ਼ਨ ਹੋ ਸਕਦੀ ਹੈ। ਇੰਨ੍ਹਾਂ ਕੁਝ ਆਮ ਕਾਰਨਾਂ ਤੋਂ ਇਲਾਵਾ ਕਈ ਵਾਰ ਹੋਰ ਕਾਰਨ ਵੀ ਅਹਿਮ ਭੂਮਿਕਾ ਅਦਾ ਕਰਦੇ ਹਨ।

ਕਈ ਵਾਰ ਵੇਖਿਆ ਜਾਂਦਾ ਹੈ ਕਿ ਜੋੜੇ 'ਚ ਦੋਵੇਂ ਤਰ੍ਹਾਂ ਦੀ ਇਨਫਰਟਿਲਟੀ ਭਾਵ ਫੀਮੇਲ ਇਨਫਰਟਿਲਟੀ ਅਤੇ ਮੇਲ ਇਨਫਰਟਿਲਟੀ ਮੌਜੂਦ ਹੈ। ਅਜਿਹੇ ਕੇਸ 'ਚ ਇੱਕ ਡਾਕਟਰ ਕਈ ਤਰ੍ਹਾਂ ਦੇ ਟੈਸਟ ਕਰਵਾਉਂਦਾ ਹੈ। ਅਜਿਹੀ ਸਥਿਤੀ 'ਚ ਇਲਾਜ 'ਚ ਕੁਝ ਸਮਾਂ ਲੱਗ ਸਕਦਾ ਹੈ।

ਕਿਸ ਸਮੇਂ ਗਰਭਧਾਰਨ ਬਾਰੇ ਕੋਸ਼ਿਸ਼ ਕੀਤੀ ਜਾਵੇ?
ਕਈ ਜੋੜਿਆਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਹੁੰਦਾ ਹੈ ਕਿ ਉਨ੍ਹਾਂ ਵੱਲੋਂ ਗਰਭਧਾਰਨ ਕਾਰਨ ਲਈ ਕਿਹੜਾ ਸਮਾਂ ਸਹੀ ਹੈ। ਜੇਕਰ ਸਾਡੇ ਕੋਲ ਇਹ ਬੁਨਿਆਦੀ ਜਾਣਕਾਰੀ ਹੈ ਤਾਂ ਅਸੀਂ 6-7 ਮਹੀਨਿਆਂ 'ਚ ਉਸ ਸਹੀ ਸਮੇਂ 'ਤੇ ਕੋਸ਼ਿਸ਼ ਕਰਕੇ ਗਰਭਧਾਰਨ ਕਰ ਸਕਦੇ ਹਾਂ। ਪਰ ਜੇਕਰ ਫਿਰ ਵੀ ਗਰਭਧਾਰਨ ਨਹੀਂ ਹੁੰਦਾ ਹੈ ਤਾਂ ਅਸੀਂ ਕਿਸੇ ਡਾਕਟਰ ਤੋਂ ਨਾਲ ਸਲਾਹ ਮਸ਼ਵਰਾ ਕਰ ਸਕਦੇ ਹਾਂ। ਇਸ ਸਮੇਂ ਨੂੰ ਫਰਟਾਇਲ ਵਿੰਡੋ ਕਿਹਾ ਜਾਂਦਾ ਹੈ।

ਫਰਟਾਇਲ ਵਿੰਡੋ ਕੀ ਹੈ?
ਜੇਕਰ ਤੁਹਾਡਾ ਪੀਰੀਅਡਜ਼ ਦਾ ਚੱਕਰ 30 ਦਿਨਾਂ ਦਾ ਹੈ ਤਾਂ ਅਸੀਂ 30 ਦਿਨਾਂ ਨੂੰ ਤਿੰਨ ਭਾਗਾਂ 'ਚ ਤਕਸੀਮ ਕਰਾਂਗੇ ਭਾਵ 10-10 ਦੇ ਤਿੰਨ ਭਾਗਾਂ 'ਚ। ਜਿਹੜੇ ਵਿਚਲੇ 10 ਦਿਨ ਹਨ, ਉਹ ਤੁਹਾਡੇ ਫਰਟਾਇਲ ਵਿੰਡੋ ਹਨ। ਇਸ ਲਈ ਇੰਨ੍ਹਾਂ ਦਸ ਦਿਨਾਂ 'ਚ ਇੱਕ-ਇੱਕ ਦਿਨ ਛੱਡ ਕੇ ਸੰਭੋਗ ਕਰਨ ਨਾਲ ਗਰਭਧਾਰਨ ਕਰਨ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।

ਇਸੇ ਤਰ੍ਹਾਂ ਜੇਕਰ ਤੁਹਾਡਾ ਪੀਰੀਅਡਜ਼ ਦਾ ਚੱਕਰ 45 ਦਿਨਾਂ ਦਾ ਹੈ ਤਾਂ ਉਸ ਨੂੰ ਤਿੰਨ ਭਾਗਾਂ 'ਚ ਵੰਡ ਲਵੋ ਅਤੇ ਵਿਚਲੇ 15 ਦਿਨਾਂ 'ਚ ਇੱਕ-ਇੱਕ ਦਿਨ ਛੱਡ ਕੇ ਸੰਭੋਗ ਕਰਨ ਨਾਲ ਗਰਭਧਾਰਨ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ।

ਡਾਕਟਰ ਕੋਲ ਕਦੋਂ ਜਾਣਾ ਜਰੂਰੀ ਹੋ ਜਾਂਦਾ ਹੈ?
ਜੇਕਰ ਅਸੀਂ ਫਰਟਾਇਲ ਵਿੰਡੋ ਬਾਰੇ ਜਾਣਦੇ ਹਾਂ ਅਤੇ ਇਸ ਸਮੇਂ 'ਚ ਗਰਭਧਾਰਨ ਕਰਨ ਲਈ 6-7 ਮਹੀਨੇ ਕੋਸ਼ਿਸ਼ ਕਰ ਚੁੱਕੇ ਹਾਂ ਪਰ ਗਰਭਧਾਰਨ ਨਹੀਂ ਹੋ ਰਿਹਾ ਹੈ ਤਾਂ ਉਸ ਸਮੇਂ ਇਸ ਨਾਲ ਸਬੰਧਤ ਡਾਕਟਰ ਕੋਲ ਜਾਣਾ ਜਰੂਰੀ ਹੋ ਜਾਂਦਾ ਹੈ। ਸਹੀ ਸਮਾਂ ਰਹਿੰਦਿਆਂ ਡਾਕਟਰ ਨਾਲ ਸਲਾਹ ਕਰੋ ਅਤੇ ਆਪਣਾ ਇਲਾਜ ਸ਼ੁਰੂ ਕਰੋ।

ਕਿਸ ਤਰ੍ਹਾਂ ਦੇ ਟੈਸਟ ਹੁੰਦੇ ਹਨ?
ਜਦੋਂ ਵੀ ਤੁਸੀਂ ਕਿਸੇ ਡਾਕਟਰ ਕੋਲ ਇਨਫਰਟਿਲਟੀ ਦਾ ਇਲਾਜ ਕਰਵਾਉਣ ਲਈ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਸਧਾਰਨ ਟੈਸਟ ਕੀਤੇ ਜਾਂਦੇ ਹਨ, ਜਿਵੇਂ ਕਿ ਬਲੱਡ ਟੈਸਟ, ਪਤੀ ਦਾ ਸੀਮਨ ਟੈਸਟ ਆਦਿ ਕੀਤਾ ਜਾਂਦਾ ਹੈ। ਇੰਨ੍ਹਾਂ ਟੈਸਟਾਂ ਤੋਂ ਬਾਅਦ ਇਨਫਰਟਿਲਟੀ ਦੇ ਅਸਲ ਕਾਰਨਾਂ ਬਾਰੇ ਜਾਣਿਆ ਜਾਂਦਾ ਹੈ।

ਕੀ ਇਨਫਰਟਿਲਟੀ ਦੇ ਕਾਰਨ ਇਲਾਜ ਯੋਗ ਹਨ?
ਆਮ ਤੌਰ 'ਤੇ ਇਨਫਰਟਿਲਟੀ ਦੇ ਸਾਰੇ ਹੀ ਕਾਰਨਾਂ ਦਾ ਇਲਾਜ ਉਪਲਬੱਧ ਹੈ। ਅਸੀਂ ਦਵਾਈਆਂ ਜਾਂ ਹੋਰ ਸਧਾਰਨ ਚੀਜ਼ਾਂ ਨਾਲ ਇਸ ਦਾ ਇਲਾਜ ਕਰ ਸਕਦੇ ਹਾਂ। ਅੱਜਕਲ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਫਰਟਿਲਟੀ ਹੈ ਤਾਂ ਉਸ ਦਾ ਇੱਕੋ ਇੱਕ ਜਵਾਬ ਆਈਵੀਐਫ ਹੈ। ਪਰ ਇਹ ਬਿਲਕੁਲ ਹੀ ਗਲਤ ਹੈ।

ਸਾਡੇ ਕੋਲ ਇਨਫਰਟਿਲਟੀ ਨੂੰ ਠੀਕ ਕਰਨ ਦੇ ਬਹੁਤ ਸਾਰੇ ਵਿਕਲਪ ਹਨ । ਸਧਾਰਨ ਤੋਂ ਲੈ ਕੇ ਗੁੰਝਲਦਾਰ ਸਥਿਤੀ ਤੱਕ ਅਸੀਂ ਜੋੜਿਆਂ ਨੂੰ ਸਲਾਹ ਮਸ਼ਵਰਾ ਦਿੰਦੇ ਰਹਿੰਦੇ ਹਾਂ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੀ ਰਹਿਨੁਮਾਈ ਕਰਦੇ ਹਾਂ।

ਇਲਾਜ ਦੇ ਵਿਕਲਪ ਕੀ ਹਨ?
ਬਾਂਝਪਨ ਦੇ ਇਲਾਜ ਲਈ ਕਈ ਵਿਕਲਪ ਮੌਜੂਦ ਹਨ। ਜਿਵੇਂ ਕਿ ਦਵਾਈਆਂ, ਆਈਯੂਆਈ ਪ੍ਰੋਸੈਸ ( Intrauterine insemination ), ਜਿਸ 'ਚ ਪਤੀ ਦੇ ਸੀਮਨ ਨੂੰ ਪਤਨੀ ਦੀ ਅੰਡੇਦਾਨੀ 'ਚ ਸੰਮਲਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਈਵੀਐਫ ( In vitro fertilisation ) ਦਾ ਵਿਕਲਪ ਤਾਂ ਸਾਡੇ ਕੋਲ ਮੌਜੂਦ ਹੈ ਹੀ। ਆਈਵੀਐਫ ਤੋਂ ਵੀ ਉੱਪਰ ਇੱਕ ਵਿਕਲਪ ਹੈ, ਜਿਸ ਨੂੰ Intracytoplasmic s***m injection (ICSI) ਕਿਹਾ ਜਾਂਦਾ ਹੈ।

ਇਸ ਲਈ ਇਨਫਰਟਿਲਟੀ ਦੇ ਅਸਲ ਕਾਰਨਾਂ ਨੂੰ ਮੁੱਖ ਰੱਖਦਿਆਂ ਹੀ ਇੰਨ੍ਹਾਂ 'ਚੋਂ ਕਿਸੇ ਇੱਕ ਇਲਾਜ ਨੂੰ ਅਪਣਾਇਆ ਜਾਂਦਾ ਹੈ।

ਇਸ ਲਈ ਸਮੇਂ ਸਿਰ ਸਲਾਹ ਲੈਣਾ ਬਹੁਤ ਜਰੂਰੀ ਹੈ।

ਇਸ ਤੋਂ ਇਲਾਵਾ ਇਲੈਕਟ੍ਰੋਹੋਮਿਓਪੈਥਿਕ ਨੈਚੁਰਲ ਟਰੀਟਮੈਂਟ ਹੈ ਜਿਸ ਨਾਲ ਬਾਂਝਪਨ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਨੋਰਮਲ ਡਲਿਵਰੀ ਦੇ ਚਾਂਸ ਵੀ ਵੱਧ ਜਾਂਦੇ ਹਨ। ਇਲੈਕਟ੍ਰੋਹੋਮਿਓਪੈਥਿਕ ਇਲਾਜ ਪ੍ਰਣਾਲੀ 100% ਪੋਦਿਆਂ ਦੇ ਰਸਾਂ ਤੋਂ ਤਿਆਰ ਕੀਤੀ ਜਾਂਦੀ ਹੈ, ਜਿਸਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ। ਇਸ ਵਿਚ ਹਰ ਰੋਗ ਦਾ ਇਲਾਜ ਸੰਭਵ ਹੈ।

ਲਾਈਫ ਲਾਈਨ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ
ਬਾਬਾ ਦੀਪ ਸਿੰਘ ਰੋਡ, ਬਾਵਾ ਮੈਡੀਕਲ ਏਜੰਸੀ ਦੇ ਸਾਹਮਣੇ ਵਾਲੀ ਗਲੀ, ਨਾਨਕ ਨਗਰੀ ਮੋਗਾ
7696691431

12/12/2022

ਗੋਡਿਆਂ ਦਾ ਦਰਦ, ਗੋਡਿਆਂ ਦੀ ਗਰੀਸ ਖ਼ਤਮ, ਅਤੇ ਹੋਰ ਜੋੜਾਂ ਦੀ ਸਮੱਸਿਆ ਨੂੰ ਜੜ ਤੋਂ ਠੀਕ ਕਰਨ ਲਈ ਜੜੀਆਂ ਬੂਟੀਆਂ ਤੋਂ ਤਿਆਰ ਦਵਾਈ ਅਤੇ ਤੇਲ।
ਪਹਿਲੇ ਮਹੀਨੇ ਵਿਚ ਹੀ ਅਸਰ ਦਿਖਣਾ ਸ਼ੁਰੂ
100% ਪੈਸੇ ਵਾਪਸੀ ਦੀ ਗਰੰਟੀ

12/12/2022

ਧਿਆਨ ਵਿੱਚ ਰੱਖਣ ਲਈ ਮਹੱਤਵਪੂਰਨ ਗੱਲਾਂ:
1. ਬੀਪੀ: 120/80
2. ਪਲਸ: 70 - 100
3. ਤਾਪਮਾਨ: 36.8 - 37
4. ਸਾਹ: 12-16
5. ਹੀਮੋਗਲੋਬਿਨ: ਮਰਦ -13.50-18
ਔਰਤ - 11.50 - 16
6. ਕੋਲੈਸਟ੍ਰੋਲ: 130 - 200
7. ਪੋਟਾਸ਼ੀਅਮ: 3.50 - 5
8. ਸੋਡੀਅਮ: 135 - 145
9. ਟ੍ਰਾਈਗਲਿਸਰਾਈਡਸ: 220
10. ਸਰੀਰ ਵਿੱਚ ਖੂਨ ਦੀ ਮਾਤਰਾ: PCV 30-40%
11. ਸ਼ੂਗਰ ਦਾ ਪੱਧਰ: ਬੱਚਿਆਂ (70-130) ਬਾਲਗਾਂ ਲਈ: 70 - 115
12. ਆਇਰਨ: 8-15 ਮਿਲੀਗ੍ਰਾਮ
13. ਚਿੱਟੇ ਖੂਨ ਦੇ ਸੈੱਲ WBC: 4000 - 11000
14. ਪਲੇਟਲੈਟਸ: 1,50,000 - 4,00,000
15. ਲਾਲ ਖੂਨ ਦੇ ਸੈੱਲ RBC: 4.50 - 6 ਮਿਲੀਅਨ।
16. ਕੈਲਸ਼ੀਅਮ: 8.6 -10.3 ਮਿਲੀਗ੍ਰਾਮ/ਡੀ.ਐਲ
17. ਵਿਟਾਮਿਨ D3: 20 - 50 ng/ml.
18. ਵਿਟਾਮਿਨ B12: 200 - 900 pg/ml.
*ਬਜ਼ੁਰਗਾਂ ਲਈ ਵਿਸ਼ੇਸ਼ ਸੁਝਾਅ 40/50/60 ਸਾਲ ਹਨ:*
*1- ਪਹਿਲਾ ਸੁਝਾਅ:* ਹਰ ਸਮੇਂ ਪਾਣੀ ਪੀਓ ਭਾਵੇਂ ਤੁਸੀਂ ਪਿਆਸ ਜਾਂ ਲੋੜਵੰਦ ਨਾ ਵੀ ਹੋਵੋ, ਸਭ ਤੋਂ ਵੱਡੀ ਸਿਹਤ ਸਮੱਸਿਆਵਾਂ ਅਤੇ ਜ਼ਿਆਦਾਤਰ ਸਰੀਰ ਵਿਚ ਪਾਣੀ ਦੀ ਕਮੀ ਕਾਰਨ ਹਨ। ਪ੍ਰਤੀ ਦਿਨ ਘੱਟੋ ਘੱਟ 2 ਲੀਟਰ.
*2- ਦੂਜੀ ਹਿਦਾਇਤ:* ਸਰੀਰ ਤੋਂ ਜਿੰਨਾ ਹੋ ਸਕੇ ਕੰਮ ਕਰੋ, ਸਰੀਰ ਦੀ ਹਰਕਤ ਹੋਣੀ ਚਾਹੀਦੀ ਹੈ, ਜਿਵੇਂ ਕਿ ਸੈਰ, ਤੈਰਾਕੀ ਜਾਂ ਕੋਈ ਵੀ ਖੇਡ।
*3-ਤੀਜੀ ਟਿਪ:* ਘੱਟ ਖਾਓ... ਬਹੁਤ ਜ਼ਿਆਦਾ ਖਾਣ ਦੀ ਲਾਲਸਾ ਨੂੰ ਛੱਡ ਦਿਓ... ਕਿਉਂਕਿ ਇਹ ਕਦੇ ਵੀ ਚੰਗਾ ਨਹੀਂ ਲਿਆਉਂਦਾ। ਆਪਣੇ ਆਪ ਨੂੰ ਵੰਚਿਤ ਨਾ ਕਰੋ, ਪਰ ਮਾਤਰਾ ਨੂੰ ਘਟਾਓ. ਪ੍ਰੋਟੀਨ, ਕਾਰਬੋਹਾਈਡਰੇਟ ਨਾਲ ਭਰਪੂਰ ਭੋਜਨ ਦੀ ਜ਼ਿਆਦਾ ਵਰਤੋਂ ਕਰੋ।
*4- ਚੌਥੀ ਹਦਾਇਤ:* ਵਾਹਨ ਦੀ ਵਰਤੋਂ ਨਾ ਕਰੋ ਜਦੋਂ ਤੱਕ ਇਹ ਬਿਲਕੁਲ ਜ਼ਰੂਰੀ ਨਾ ਹੋਵੇ। ਜੇਕਰ ਤੁਸੀਂ ਕਰਿਆਨੇ ਦਾ ਸਮਾਨ ਲੈਣ, ਕਿਸੇ ਨੂੰ ਮਿਲਣ ਜਾਂ ਕੋਈ ਕੰਮ ਕਰਨ ਲਈ ਕਿਤੇ ਜਾ ਰਹੇ ਹੋ, ਤਾਂ ਆਪਣੇ ਪੈਰਾਂ 'ਤੇ ਚੱਲਣ ਦੀ ਕੋਸ਼ਿਸ਼ ਕਰੋ। ਲਿਫਟ, ਐਸਕੇਲੇਟਰ ਦੀ ਵਰਤੋਂ ਕਰਨ ਦੀ ਬਜਾਏ ਪੌੜੀਆਂ ਚੜ੍ਹੋ।
*5- 5ਵੀਂ ਹਦਾਇਤ* ਗੁੱਸਾ ਛੱਡੋ, ਚਿੰਤਾ ਕਰਨਾ ਬੰਦ ਕਰੋ, ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਆਪ ਨੂੰ ਮੁਸੀਬਤ ਵਾਲੀਆਂ ਸਥਿਤੀਆਂ ਵਿੱਚ ਸ਼ਾਮਲ ਨਾ ਕਰੋ, ਉਹ ਸਾਰੀ ਸਿਹਤ ਨੂੰ ਵਿਗਾੜ ਦਿੰਦੇ ਹਨ ਅਤੇ ਆਤਮਾ ਦੀ ਮਹਿਮਾ ਨੂੰ ਖੋਹ ਲੈਂਦੇ ਹਨ. ਸਕਾਰਾਤਮਕ ਲੋਕਾਂ ਨਾਲ ਗੱਲ ਕਰੋ ਅਤੇ ਉਨ੍ਹਾਂ ਨੂੰ ਸੁਣੋ।
*6- ਛੇਵੀਂ ਹਿਦਾਇਤ* ਸਭ ਤੋਂ ਪਹਿਲਾਂ ਪੈਸੇ ਦਾ ਮੋਹ ਤਿਆਗ ਦਿਓ
ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਜੁੜੋ, ਹੱਸੋ ਅਤੇ ਗੱਲ ਕਰੋ! ਪੈਸਾ ਜਿਉਂਦੇ ਰਹਿਣ ਲਈ ਬਣਾਇਆ ਜਾਂਦਾ ਹੈ, ਪੈਸੇ ਲਈ ਜ਼ਿੰਦਗੀ ਨਹੀਂ।
*7-7ਵਾਂ ਨੋਟ* ਆਪਣੇ ਲਈ, ਜਾਂ ਕਿਸੇ ਵੀ ਚੀਜ਼ ਬਾਰੇ ਜੋ ਤੁਸੀਂ ਪ੍ਰਾਪਤ ਨਹੀਂ ਕਰ ਸਕੇ, ਜਾਂ ਜਿਸ ਚੀਜ਼ ਦਾ ਤੁਸੀਂ ਸਹਾਰਾ ਨਹੀਂ ਲੈ ਸਕਦੇ ਹੋ, ਉਸ ਬਾਰੇ ਅਫ਼ਸੋਸ ਨਾ ਕਰੋ।
ਇਸਨੂੰ ਅਣਡਿੱਠ ਕਰੋ ਅਤੇ ਇਸਨੂੰ ਭੁੱਲ ਜਾਓ.
*8- ਅੱਠਵਾਂ ਨੋਟਿਸ* ਪੈਸਾ, ਅਹੁਦਾ, ਵੱਕਾਰ, ਸ਼ਕਤੀ, ਸੁੰਦਰਤਾ, ਜਾਤ ਅਤੇ ਪ੍ਰਭਾਵ;
ਇਹ ਸਾਰੀਆਂ ਚੀਜ਼ਾਂ ਹਉਮੈ ਨੂੰ ਵਧਾਉਂਦੀਆਂ ਹਨ। ਨਿਮਰਤਾ ਪਿਆਰ ਨਾਲ ਲੋਕਾਂ ਨੂੰ ਨੇੜੇ ਲਿਆਉਂਦੀ ਹੈ।
*9- ਨੌਵਾਂ ਸੁਝਾਅ* ਜੇਕਰ ਤੁਹਾਡੇ ਵਾਲ ਸਫੇਦ ਹਨ, ਤਾਂ ਇਸ ਦਾ ਮਤਲਬ ਜ਼ਿੰਦਗੀ ਦਾ ਅੰਤ ਨਹੀਂ ਹੈ। ਇਹ ਇੱਕ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਹੈ। ਆਸ਼ਾਵਾਦੀ ਬਣੋ, ਯਾਦਾਸ਼ਤ ਨਾਲ ਜੀਓ, ਯਾਤਰਾ ਕਰੋ, ਆਨੰਦ ਲਓ। ਯਾਦਾਂ ਬਣਾਓ!
*10- 10ਵੀਂ ਹਿਦਾਇਤ* ਆਪਣੇ ਛੋਟੇ ਬੱਚਿਆਂ ਨੂੰ ਪਿਆਰ, ਹਮਦਰਦੀ ਅਤੇ ਪਿਆਰ ਨਾਲ ਮਿਲੋ! ਕੁਝ ਵੀ ਵਿਅੰਗਾਤਮਕ ਨਾ ਕਹੋ! ਆਪਣੇ ਚਿਹਰੇ 'ਤੇ ਮੁਸਕਰਾਹਟ ਪਾਓ!
ਭਾਵੇਂ ਤੁਸੀਂ ਅਤੀਤ ਵਿੱਚ ਕਿੰਨੇ ਵੀ ਵੱਡੇ ਅਹੁਦੇ 'ਤੇ ਰਹੇ ਹੋ, ਇਸ ਨੂੰ ਵਰਤਮਾਨ ਵਿੱਚ ਭੁੱਲ ਜਾਓ ਅਤੇ ਇਸ ਸਭ ਨਾਲ ਰਲ ਜਾਓ!

*ਆਰੋਗ ਦਿਵਸ ਮੁਬਾਰਕ*

Life Line Electro Homeopathic Clinic
ਬਾਬਾ ਦੀਪ ਸਿੰਘ ਰੋਡ, ਬਾਵਾ ਮੈਡੀਕਲ ਏਜੰਸੀ ਦੇ ਸਾਹਮਣੇ
ਨਾਨਕ ਨਗਰੀ, ਮੋਗਾ
+91 76966 91431

Photos from Life Line Electro Homeopathic Clinic's post 13/11/2022

ਸਾਵਧਾਨ ਘਰੈਲੂ ਨੁਕਸੇ ਹੋ ਸਕਦੇ ਹਨ ਜਾਨਲੇਵਾ।

ਇੰਟਰਨੈੱਟ ਤੇ ਸੋਸਲ ਸਾਈਟਾ ਦੇ ਵੱਧਦੇ ਪ੍ਰਸਾਰ ਨਾਲ ਇੱਕ ਅਜੇਹਾ ਈ ਮੈਡੀਕਲ ਗਿਰੋਹ ਪੈਦਾ ਹੋ ਚੁੱਕਾ ਹੈ ਜੋ ਕਿਸੇ ਬੀਮਾਰੀ ਦਾ ਮੂਲ ਕਾਰਨ ਪਤਾ ਕੀਤੇ ਬਿਨਾ, ਆਪਣਾ ਇਲਾਜ ਆਪ ਕਰਨ ਲਈ ਉਤਸਾਹਿਤ ਕਰਦਾ ਹੈ, ਅਜੇਹੇ ਦੇਸੀ ਫਾਰਮੂਲੇ ਅਪਣਾਉਣ ਲਈ ਸਝਾਉ ਦੇਂਦਾ ਹੈ ਜੋ ਕਿ ਜਾਨਲੇਵਾ ਸਾਬਿਤ ਹੋ ਸਕਦੇ ਹਨ। ਅਜੇਹਾ ਕਰਕੇ ਪਤਾ ਨਹੀ ਇਸ ਗਿਰੋਹ ਨੂੰ ਕੀ ਫਾਈਦੇ ਹਨ ਪਰ ਉਹ ਆਪਣੀ ਹਰ ਵੀਡੀਓਜ ਵਿੱਚ ਲੋਕਾ ਨੂੰ ਚੈੱਨਲ ਸਕਸਰਾਇਬ ਕਰਨ ਤੇ ਲਾਈਕ ਕਰਨ ਲਈ ਜਰੂਰ ਪ੍ਰੇਰਿਤ ਕਰਦੇ ਹਨ ।

ਸੋਸਲ ਸਾਈਟਾ ਤੇ ਸਰਗਰਮ ਈ ਮੈਡੀਕਲ ਗਿਰੋਹ ਲੋਕਾਂ ਨੂੰ ਅਸਵਗੰਧਾ, ਲਸਨ, ਅਦਰਕ, ਚੂਨਾ, ਹਲਦੀ, ਅਲਸੀ, ਦਾਲਚੀਨੀ, ਸਹਿਦ ਆਦਿ ਖਾਣ ਲਈ ਆਖਦਾ ਹੈ 1-1 ਚਮਚ, ਦਿਨ ਵਿੱਚ ਦੋ ਜਾਂ ਤਿੰਨ ਵਾਰ। ਸਾਡੇ ਸਮਾਜ ਦੇ ਲੋਕ ਪਹਿਲਾ ਹੀ ਗਰਮੀ ਰੋਗਾ ਦੇ ਸਿਕਾਰ ਹਨ। ਕੈਸਟਰਾਲ ਘਟਾਉਣ ਲਈ ਲੋਕਾ ਨੂੰ ਖਾਲੀ ਪੇਟ ਲਸਨ ਖ਼ਾਣ ਦੀ ਸਲਾਹ ਦਿੱਤੀ ਜਾਂਦੀ ਹੈ। ਬਹੁਤ ਸਾਰੇ ਲੋਕ ਤੇਜਾਬ ਰੋਗ ਦਾ ਸਿਕਾਰ ਹੁੰਦੇ ਹਨ ਜੇ ਅਜੇਹੇ ਲੋਕਾ ਨੇ ਕੈਸਟਰਾਲ ਘਟਾਉਣ ਲਈ ਕੱਚਾ ਲਸਨ ਖਾਲੀ ਪੇਟ ਖਾਂ ਲਿਆ ਤਾ ਮੇਹਦੇ ਵਿੱਚ ਜਲਨ ਬੇਹੱਦ ਵੱਧ ਜਾਵੇਗੀ। ਮੂੰਹ ਤੇ ਪਸੀਨੇ ਵਿੱਚੋ ਗੰਦੀ ਬਦਬੂ ਆਉਣ ਲਗਦੀ ਹੈ ਤੇ ਸਰੀਰ ਵਿੱਚ ਸੇਕ ਨਿੱਕਲਣ ਲੱਗ ਪੈਦਾ ਹੈ। ਸਰੀਰ ਵਿੱਚ ਗਰਮੀ ਵੱਧ ਜਾਵੇਗੀ, ਤਾਂ ਉਹ ਜਾਨਲੇਵਾ ਪੈਪਟਿਕ ਅਲਸਰ ਦਾ ਸਿਕਾਰ ਹੋ ਸਕਦੇ ਹਨ। ਖਾਰਸ ਅਤੇ ਚਮੜੀ ਰੋਗ ਉਭਰ ਆਉਦੇ ਹਨ। ਸਰੀਰ ਦੀਆ ਦਰਦਾਂ ਘਟਾਉਣ ਲਈ ਪਿੱਤ ਪ੍ਰਕਿਰਤੀ ਵਾਲੀਆ ਔਰਤਾਂ ਨੇ ਲਸਨ ਦੀਆ ਵਰਤੋਂ ਕੀਤੀ ਤਾਂ ਪੀਰੀਅਡ ਦੌਰਾਨ ਉਨਾ ਨੂੰ ਜਿਆਦਾ ਖੂਨ ਪੈਣਾ ਸੂਰੁ ਹੋ ਗਿਆ। ਮੋਟਾਪਾ ਘਟਾਉਣ ਲਈ ਸੁਹਾਗਾ ਖਾਧਾ ਤਾਂ ਮੇਹਦੇ ਵਿੱਚ ਅਲਸਰ ਹੋ ਗਿਆ। ਮੋਟਾਪਾ ਘਟਾਉਣ ਲਈ ਗਰੀਨ ਚਾਹ ਦੀ ਵਰਤੋ ਨਾਲ ਕਈ ਮਰੀਜਾ ਵਿੱਚ ਪਿਸਾਬ ਦੀ ਮਾਤਰਾ ਘੱਟ ਹੋਣ ਤੇ ਬੰਦ ਹੋਣ ਦੀ ਸਮੱਸਿਆ ਵੇਖੀ ਗਈ ਹੈ।

ਲੋਕਾ ਨੂੰ ਦਰਦਾਂ ਵਾਸਤੇ ਹਲਦੀ ਖਾਣ ਲਈ ਕਿਹਾ ਜਾਂਦਾ ਹੈ ਜੋ ਕਿ ਬਹੁਤ ਹੀ ਗਰਮ ਪ੍ਰਕਿਰਤੀ ਵਾਲਾ ਪਦਾਰਥ ਹੈ। ਸਰੀਰਕ ਦਰਦਾਂ ਦੇ ਅਣਗਿਣਤ ਕਾਰਨ ਹੋ ਸਕਦੇ ਹਨ। ਹਲਦੀ ਖਾਣ ਨਾਲ ਪਿਸਾਬ ਦੀ ਮਾਤਰਾ ਘੱਟ ਜਾਂਦੀ ਹੈ। ਜਿਸ ਨਾਲ ਦਰਦਾ ਹੋਰ ਵੱਧ ਜਾਣਗੀਆ। ਲੀਵਰ ਦੀ ਗਰਮੀ ਹੋਰ ਵੱਧ ਜਾਂਦੀ ਹੈ। ਪੀਲੀਆ ਹੋ ਸਕਦਾ ਹੈ। ਪਲੇਲੈੱਟ ਸੈੱਲ ਘੱਟ ਜਾਂਦੇ ਹਨ। ਕੈਸਰ ਦੀ ਬਿਨਾਂ ਕੋਈ ਕਿਸਮ ਦੱਸੇ ਹਲਦੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਦਕਿ ਬਲੱਡ ਕੈਸਰ ਵਿੱਚ ਮਰੀਜ ਦੇ ਪਲੇਟਲੈੱਟ ਸੈੱਲ ਪਹਿਲਾ ਹੀ ਘੱਟ ਹੁੰਦੇ ਹਨ। ਅਜੇਹੇ ਕੇਸਾ ਵਿੱਚ ਹਲਦੀ ਖਾਣ ਨਾਲ ਮਰੀਜ ਦੀ ਬੀਮਾਰੀ ਹੋਰ ਵੱਧ ਜਾਵੇਗੀ ਤੇ ਉਸ ਦੀ ਜਲਦੀ ਮੌਤ ਹੋ ਜਾਵੇਗੀ। ਗਾ ਦਾ ਵਾਰ-ਵਾਰ ਗਰਭ ਗਿਰ ਜਾਦਾ ਸੀ, ਇਸ ਨੂੰ ਰੋਕਣ ਲਈ ਇੱਕ ਵਿਅਤਕੀ ਨੇ 500 ਗਰਾਮ ਤਾਰਪੀਨ ਦਾ ਤੇਲ ਗਾ ਨੂੰ ਪਿਆ ਦਿੱਤਾ, ਉਸ ਦੀ ਗਾ ਮਰ ਗਈ।

ਐਲੋਵੀਰਾ ਸਾਈਡ ਇਫੈਕਟ ਦੋ ਪਰਤਾ ਦੇ ਵਿੱਚ ਪੀਲੇ ਰੰਗ ਦਾ ਐਲੋ ਲਿਕਟਸ ਮੌਜੂਦ ਹੁੰਦਾ ਹੈ, ਇਸ ਨੂੰ ਵੱਖ ਕਰਨਾ ਜਾਰੁਰੀ ਹੁੰਦਾ ਹੈ, ਜੇ ਇਸ ਨੂੰ ਸੁੱਧ ਕੀਤੇ ਬਿਨਾ ਵਰਤਿਆ ਜਾਦਾ ਹੈ ਤਾ ਕਿੱਲ ਮੁਹਾਸੇ, ਪੇਟ ਜਲਨ, ਚਮੜੀ ਜਲਨ, ਗਲਾ ਖਰਾਸ, ਵਾਲ ਝੜਨ, ਆਦਿ ਰੋਗ ਹੋ ਸਕਦੇ ਹਨ। ਐਲੋਵੀਰਾ ਪੀਣ ਨਾਲ ਕਈ ਲੋਕਾ ਦੇ ਗੋਡੇ ਖੜਕਨ ਲੱਗ ਪੈਦੇ ਹਨ। ਇੱਕ ਸੱਜਣ ਨੇ ਰਾਤੋ ਰਾਤ ਰੰਗ ਗੋਰਾ ਕਰਨ ਨਾਰੀਅਲ ਤੇਲ ਦੀ ਮਸਾਜ ਸੂਰੁ ਕੀਤੀ ਤਾਂ ਹਫਤੇ ਬਾਅਦ ਉਸ ਦਾ ਰੰਗ ਪੱਕੇ ਤੌਰ ਤੇ ਹੋਰ ਕਾਲਾ ਹੋ ਗਿਆ।

ਤੁਲਸੀ

ਕਈ ਬੀਮਾਰੀਆ ਦਾ ਇਲਾਜ ਵਜੋਂ ਪ੍ਰਚਲਿਤ ਤੁਲਸੀ ਰਸ ਪੀਣ ਨਾਲ ਚੱਕਰ ਤੇ ਸਿਰ ਭਾਰਾ ਦੀ ਸਮੱਸਿਆ ਕਈ ਲੋਕਾ ਨੂੰ ਆਉਦੀ ਹੈ ਤੇ 20 ਪੱਤੇ ਰੋਜਾਨਾ ਖਾਣ ਨਾਲ ਤੁਲਸੀ ਵਿੱਚਲਾ ਪਾਰਾ ਦੰਦ ਖਰਾਬ ਕਰ ਸਕਦਾ ਹੈ। ਤੁਲਸੀ ਖੂਨ ਨੂੰ ਪਤਲਾ ਕਰਦੀ ਹੈ ਜੋ ਲੋਕ ਕੈਸਟਰਾਲ ਦੀਆ ਦਵਾਈਆਂ ਖਾ ਰਹੇ ਹਨ, ਸਾਵਧਾਨ ਰਹਿਣ, ਖੂਨ ਜਿਆਦਾ ਪਤਲਾ ਹੋ ਕੇ ਬਲੀਡਿੰਗ, ਬਰੇਨ ਹੈਮਰੇਜ, ਹੋ ਸਕਦੀ ਹੈ। ਕਿਸੇ ਵੀ ਸਰਜਰੀ ਤੋ ਬਾਅਦ ਦੋ ਮਹੀਨੇ ਤੱਕ ਤੁਲਸੀ ਨਾ ਵਰਤੋ। ਘੱਟ ਸਕਰਾਣੂ, ਹਾਈਪੋ ਥਾਈਰੋਡ, ਨੀਦ ਵਾਲੇ ਤੁਲਸੀ ਨਾ ਖਾਣ ਤੇ ਸੂਗਰ ਵਾਲੇ ਵੀ ਸੂਗਰ ਚੈੱਕ ਕਰਦੇ ਰਹਿਣ।

ਸਰੀਰਕ ਦਰਦਾ ਲਈ ਮੇਥੀ ਖਾਣ ਦੀ ਸਲਾਹ ਦਿੱਤੀ ਜਾਦੀ ਹੈ ਤੇ ਮੇਥੀ ਦੀ ਜਿਆਦਾ ਵਰਤੋ ਨਾਲ ਚਮੜੀ ਉੱਪਰ ਖੁਸਕੀ ਆ ਜਾਦੀ ਹੈ। ਪੈਕਰੀਜ ਤੇ ਮਾੜਾ ਅਸਰ ਹੁੰਦਾ ਹੈ। ਸੂਗਰ ਘੱਟ ਜਾਦੀ ਹੈ। ਦਿਲ ਦੀਆ ਆਰਟਰੀਆ ਸੁੰਗੜ ਜਾਦੀਆ ਹਨ। ਹਾਰਟ ਅਟੈਕ ਦਾ ਖਤਰਾ ਵੱਧ ਜਾਦਾ ਹੈ।

ਕਈ ਪਿੱਤ ਪ੍ਰਕਿਰਤੀ ਦੇ ਮਰੀਜਾ ਨੇ ਖੰਘ ਦੇ ਇਲਾਜ ਲਈ ਅਦਰਕ ਰਸ ਤੇ ਸਹਿਦ ਦੀ ਵਰਤੋ ਕੀਤੀ ਤਾਂ ਉਨਾ ਨੂੰ ਖੂਨੀ ਬਵਾਸੀਰ ਦੀ ਸਿਕਾਇਤ ਹੋ ਗਈ। ਇੱਕ ਹੋਰ ਪਿੱਤ ਪ੍ਰਕਿਰਤੀ ਵਾਲਾ ਮਰੀਜ, ਜਿਸ ਨੇ ਉਸਨੇ ਮੋਟਾਪਾ ਘਟਾਉਣ ਲਈ 50 ਗਰਾਮ ਅਦਰਕ ਰਸ, ਦਾਲਚੀਨੀ ਦੀ 4 ਦਿਨ ਵਰਤੋ ਕੀਤੀ ਤਾ ਖੁਨੀ ਬਵਾਸੀਰ ਦੀ ਸਿਕਾਇਤ ਲੈ ਕੇ ਆਇਆ। ਕਈ ਮਰੀਜਾ ਨੂੰ ਖਾਲੀ ਪੇਟ ½ ਗਲਾਸੀ ਅਦਰਕ ਦਾ ਰਸ ਪੀਣ ਨਾਲ ਕਈ ਲੋਕਾਂ ਦੇ ਪੇਟ ਵਿੱਚ ਸੋਜ ਅਤੇ ਉਲਟੀਆ ਸੂਰੁ ਹੋ ਜਾਂਦੀਆ ਹਨ। ਅਦਰਕ ਸਰੀਰ ਨੂੰ ਪਤਲਾ ਕਰਦਾ ਹੈ, ਕਮਜੋਰ ਤੇ ਹੀਮੋਫੀਲੀਆ ਰੋਗ ਤੋ ਪੀੜਤ ਲੋਕਾਂ ਨੂੰ ਅਦਰਕ ਨਹੀ ਖਾਣਾ ਚਾਹੀਦਾ ਹੈ। ਗਰਭ ਦੇ ਨੌਵੇ ਮਹੀਨੇ, ਹਾਈ ਬਲੱਡ ਪ੍ਰੈਸਰ ਤੇ ਸੂਗਰ ਦੀਆ ਦਵਾਈਆ ਦੌਰਾਨ ਅਦਰਕ ਰਸ ਦੀ ਵਰਤੋਂ ਹਾਨੀਕਾਰਕ ਹੋ ਸਕਦੀ ਹੈ। ਨਿੰਮ ਅਤੇ ਬਾਦਾਮ ਦੀ ਵਰਤੋ ਸੂਗਰ ਘਟਾਉਣ ਲਈ ਕੀਤੀ ਗਈ ਤਾ ਜਿਸ ਨਾਲ ਮੂੰਹ ਕੌੜਾ, ਬਦਹਮਜੀ ਅਤੇ ਪਾਚਨ ਸਿਸਟਮ ਖਰਾਬ ਹੋ ਸਕਦਾ ਹੈ। ਕੌੜ ਤੁੰਮੇ ਦੀ ਵਰਤੋ ਸੂਗਰ ਘਟਾਉਣ ਲਈ ਕੀਤੀ ਗਈ ਤਾਂ ਮਰੀਜ ਵਿੱਚ ਪੇਟ ਇੰਨਫੈਕਸਨ ਹੋ ਗਈ ਕਿਉਕਿ ਸੂਗਰ ਕਾਰਨ ਮਸਲ ਪਹਿਲਾ ਹੀ ਕਮਜੋਰ ਹੋਏ ਹੁੰਦੇ ਹਨ। ਪੇਟ ਘਟਾਉਣ ਲਈ 1 ਕੱਪ ਜੌਆ ਦਾ ਪਾਣੀ ਉਬਾਲ ਕੇ ਪੀਣ ਦੀ ਸੋਸਲ ਮੀਡੀਏ ਦੇ ਡਾਕਟਰ ਸਲਾਹ ਦੇਦੇ ਹਨ ਜਦਕਿ ਇਹ ਪਾਣੀ ਪੀਣ ਨਾਲ ਬਲੱਡ ਪ੍ਰੈਸਰ ਬੇੱਹਦ ਘੱਟ ਜਾਂਦਾ ਹੈ। ਇੱਕ ਮਰੀਜ ਨੇ ਹਰੇ ਗੰਡੇ ਦੀਆ ਭੂਕਾਂ ਸੂਗਰ ਘਟਾਉਣ ਲਈ ਇੱਕ ਹਫਤਾ ਖਾਧੀਆ ਤਾ ਉਸ ਦਾ ਭਾਰ 5 ਕਿਲੋ ਘੱਟ ਗਿਆ ਤੇ ਉਸ ਨੂੰ ਬੇੱਹਦ ਕਮਜੋਰੀ ਆ ਗਈ। ਸੂਗਰ ਦੇ ਮਰੀਜ ਕਮਜੋਰ ਹੁੰਦੇ ਹਨ ਜਿਸ ਕਾਰਨ ਉਨਾ ਨੂੰ ਸਾਈਡ ਇਫੈਕਟ ਵੱਧ ਆਉਦੇ ਹਨ।

ਪੱਥਰੀ ਰੋਗਾ ਦੇ ਕਈ ਕੇਸਾਂ ਵਿੱਚ ਗੁਰਦਿਆ ਵਿੱਚ ਸੋਜ ਅਤੇ ਇੰਨਫੈਕਸਨ ਹੁੰਦੀ ਹੈ, ਇੰਟਰਨੈੱਟ ਮੈਡੀਕਲ ਗਿਰੋਹ ਨੁਸਾਦਰ ਅਤੇ ਜੌ ਖਾਰ ਖਾਣ ਦੀ ਸਲਾਹ ਦੇਂਦਾ ਹੈ ਜਿਸ ਨਾਲ ਗੁਰਦਿਆ ਦੀ ਸੋਜ, ਇੰਨਫੇਕਸਨ ਵੱਧ ਜਾਂਦੀ ਹੈ ਅਤੇ ਪਿਸਾਬ ਨਾਲ ਖੂਨ ਆਉਣ ਲੱਗ ਪੈਦਾ ਹੈ। ਇਸੇ ਤਰਾ ਕੈਲਸੀਅਮ ਦੀ ਕਮੀ, ਕੱਦ ਵਧਾਉਣ ਅਤੇ ਹੱਡੀਆ ਦੀ ਮਜਬੂਤੀ ਤੇ ਦਰਦਾ ਲਈ ਚੂਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ਨਾਲ ਜੀਭ ਫੱਟ ਸਕਦੀ ਹੈ, ਗਲਾ ਖਰਾਬ ਹੋ ਸਕਦਾ ਹੈ ਤੇ ਕਿਡਨੀ ਸਟੋਨ ਤੇ ਇੱਥੋ ਤੱਕ ਕਿਡਨੀ ਡੇਮੈਜ ਵੀ ਹੋ ਸਕਦੀ ਹੈ।

ਸੈਕਸ ਪਾਵਰ ਵਧਾਉਣ ਲਈ ਅਸਵਗੰਧਾ, ਕੁਚਲਾ ਖਾਣ ਦੀ ਸਲਾਹ ਦਿੱਤੀ ਜਾਦੀ ਹੈ ਜੋ ਕਿ ਹਾਈ ਬਲੱਡ ਪ੍ਰੈਸਰ ਵਾਲੇ, ਦਿਲ ਅਤੇ ਕਿਡਨੀ ਦੇ ਮਰੀਜਾ ਲਈ ਹਾਨੀਕਾਰਕ ਹੁੰਦਾ ਹੈ। ਸੜਕਾਂ ਤੇ ਬੈਠੇ ਨੀਮ ਹਕੀਮ ਬਿਨਾ ਪ੍ਰਕਿਰਤੀ, ਬਿਨਾ ਉਮਰ ਦੇਖੇ ਮਰੀਜਾ ਨੂੰ ਸੈਕਸ ਪਾਵਰ ਵਧਾਉਣ ਲਈ ਭਸਮਾ ਵਾਲੀਆ ਦਵਾਈਆ ਦੇਦੇ ਹਨ। ਮਰੀਜ ਬਿਨਾ ਕਿਸੇ ਮੈਡੀਕਲ ਰਿਕਾਰਡ ਦੇ ਇੱਕ ਤੋ ਦੂਜੇ ਡਾਕਟਰ ਕੋਲ ਤਾਕਤ ਵਾਲੀਆ ਦਵਾਈਆ ਦੀ ਭਾਲ ਵਿੱਚ ਭਟਕਦਾ ਰਹਿੰਦਾ ਹੈ ਜਦਕਿ ਆਯੁਰਵੇਦ ਵਿਧਾਨ ਮੁਤਾਬਕ ਸਾਲ ਵਿੱਚ 40 ਦਿਨ ਤੋ ਵੱਧ ਭਸਮਾ ਵਾਲੀਆ ਦਵਾਈਆ ਨਹੀ ਖਾਣੀਆ ਚਾਹੀਦਾ। ਇਸ ਤਰਾ ਬੇਲੋੜੀਆ ਭਸਮਾ ਵਾਲੀਆ ਦਵਾਈਆ ਨੁਕਸਾਨ ਕਰਨ ਗਈਆ।

ਖਾਲੀ ਪੇਟ ਆਵਲਾ ਰਸ ਪੀਣ ਨੂੰ ਕਿਹਾ ਜਾਂਦਾ ਹੈ, ਜਿਸ ਕਾਰਨ ਕਈ ਲੋਕਾ ਨੂੰ ਖੱਟੀਆ ਉਲਟੀਆ ਆਉਣੀਆ ਸੂਰੁ ਹੋ ਜਾਂਦੀਆ ਹਨ। ਐਸਡ ਦੀ ਮਾਤਰਾ ਹੋਰ ਵੱਧ ਜਾਦੀ ਹੈ। ਆਉਲਾ ਠੰਡਾ ਹੁੰਦਾ ਹੈ ਇਸ ਨਾਲ ਸਰੀਰ ਵਿੱਚੋ ਗਰਮੀ ਤਾ ਘੱਟ ਜਾਂਦੀ ਹੈ ਪਰ ਨਾਲ ਹੀ ਸਰੀਰ ਵਿੱਚ ਦਰਦਾ, ਵਾਤ ਵੱਧ ਜਾਦਾ ਹੈ। ਨਿੰਬੂ ਰਸ ਤੇ ਸਹਿਦ ਨੂੰ ਮੋਟਾਪਾ ਘਟਾਉਣ ਲਈ ਲੋਕ ਪੀਦੇ ਹਨ ਤਾਂ ਉਨਾ ਦੀਆ ਹੱਡੀਆ ਵਿੱਚੋ ਆਵਾਜਾ ਆਉਣੀਆ ਸੂਰੁ ਹੋ ਜਾਦੀਆ ਹਨ। ਅਲਸੀ ਖਾਣ ਨਾਲ ਪਿਸਾਬ ਦੀ ਮਾਤਰਾ ਘੱਟ ਜਾਦੀ ਹੈ, ਮੂੰਹ ਪੱਕ ਜਾਦਾ ਹੈ। ਸੂਗਰ ਵਾਲੇ ਮਰੀਜਾ ਨੂੰ ਜਾਮਨ ਖਾਣ ਲਈ ਕਿਹਾ ਜਾਦਾ ਹੈ ਜਿਸ ਨਾਲ ਕਈ ਮਰੀਜਾ ਨੂੰ ਕਬਜ ਦੀ ਸਮੱਸਿਆ ਹੋ ਜਾਦੀ ਹੈ। ਅਜੇਹੇ ਵੀਡੀਓ ਵੇਖ ਕੇ ਕਈ ਐਲੋਪੈਥੀ ਡਾਕਟਰਾ ਨੇ ਕਬਜ ਵਾਸਤੇ ਮਰੀਜਾ ਨੂੰ ਈਸਬਗੋਲ ਦੇਣਾ ਸੂਰੁ ਕਰ ਦਿੱਤਾ ਜੋ ਕਿ ਵਾਤ ਪ੍ਰਕਿਰਤੀ ਵਿੱਚ ਲੋਕਾ ਦੀ ਕਬਜ ਦੀ ਸਮੱਸਿਆ ਨੂੰ ਹੋਰ ਵਧਾ ਦੇਦਾ ਹੈ। ਬਿਨਾ ਸੋਚੇ ਸਮਝੇ ਲਈਆ ਆਯੁਰਵੇਦਿਕ ਦਵਾਈਆ ਇੱਕ ਜੇ ਇੱਕ ਦੋਸ ਨੂੰ ਘਟਾਉਦੀਆ ਹਨ ਤਾਂ ਦੂਜੇ ਦੋਸਾ ਨੂੰ ਵਧਾ ਸਕਦੀਆ ਹਨ। ਪਪੀਤਾ ਤੇ ਖੀਰਾ ਆਦਿ ਨੂੰ ਕਬਜ ਨਾਸਕ ਦੱਸਿਆ ਜਾਦਾ ਹੈ ਜਦਕਿ ਵਾਤ ਪ੍ਰਕਿਰਤੀ ਨੂੰ ਏਹ ਹੋਰ ਕਬਜ ਕਰ ਦੇਦੇ ਹਨ ਤੇ ਨਾਲ ਹੀ ਦਰਦਾ ਵਧਾ ਦੇਦੇ ਹਨ। ਚਵਨਪ੍ਰਾਸ ਖਾਣ ਨਾਲ ਕਈ ਲੋਕਾਂ ਦੇ ਗਲੇ ਵਿੱਚ ਖੁਜਲੀ ਦੀ ਸੂਰੁ ਹੋ ਜਾਂਦੀ ਹੈ।

ਲਸਨ, ਅਦਰਕ, ਹਲਦੀ, ਅਲਸੀ, ਦਾਲਚੀਨੀ ਆਦਿ ਪਦਾਰਥ ਅਤਿ ਗਰਮ ਪ੍ਰਕਿਰਤੀ ਦੇ ਹਨ। ਆਯੁਰਵੇਦ ਏਨਾ ਨੂੰ ਵਰਤੋ ਕਰਨ ਤੋ ਪਹਿਲਾ ਪਹਿਲਾ ਸੁੱਧ ਕੀਤਾ ਜਾਂਦਾ ਹੈ, ਜਿਸ ਨਾਲ ਏਨਾ ਦੀ ਗਰਮ ਘੱਟ ਜਾਂਦੀ ਹੈ, ਨਾਲ ਹੀ ਕਿਸੇ ਹੋਰ ਪਦਾਰਥ ਦਾ ਅਨੁਪਾਨ ਕਰਨ ਦੀ ਸਲਾਹ ਦੇਂਦਾ ਹੈ। ਪਿੱਤ ਰੋਗੀਆ ਲਈ ਏਹ ਪਦਾਰਥ ਜਹਿਰ ਸਾਮਾਨ ਹਨ। ਏਹ ਪਦਾਰਥ ਸਰੀਰ ਦੀ ਗਰਮੀ ਹੋਰ ਵਧਾ ਕੇ ਰੋਗ ਦੀ ਤੀਬਰਤਾ ਵਿੱਚ ਹੋਰ ਵਾਧਾ ਕਰ ਦੇਦੇ ਹਨ।

ਆਯੁਰਵੈਦ ਇੱਕ ਸਾਇੰਸ ਹੈ। ਮਰੀਜ ਦੀ ਸਰੀਰਕ ਪ੍ਰਕਿਰਤੀ, ਉਮਰ, ਰੋਗ ਵੇਖ ਕੇ ਜੜੀ ਬੂਟੀਆਂ, ਭਸਮਾ ਦੀ ਚੋਣ ਕਰਨੀ ਮਾਹਿਰ ਹਕੀਮਾ, ਡਾਕਟਰਾ ਦਾ ਕੰਮ ਹੈ। ਹਰ ਮਰੀਜ ਨੂੰ ਇੱਕ ਹੀ ਕਿਸਮ ਦੀ ਜੜੀ ਬੂਟੀ,ਦਵਾਈ ਨਹੀ ਦਿੱਤੀ ਜਾ ਸਕਦੀ। ਜੇ ਗਰਮ ਬੂਟੀ ਵਰਤਣੀ ਪੈ ਜਾਵੇ, ਉਸ ਨਾਲ ਹੀ ਠੰਡੀ ਪ੍ਰਕਿਰਤੀ ਵਾਲੀ ਬੂਟੀ ਦਾ ਸੁਮੇਲ ਕੀਤਾ ਜਾਦਾ ਹੈ। ਆਯੁਰਵੇਦਾ ਡਾਕਟਰਾ ਦਾ ਫਰਜ ਬਣਦਾ ਹੈ ਸੋਸਲ ਸਾਈਟਾ ਤੇ ਸਰਗਰਮ ਈ ਮੈਡੀਕਲ ਡਰੋਹ ਨੂੰ ਨੱਥ ਪਾਉਣ ਲਈ ਅੱਗੇ ਆਉਣ। ਨਹੀ ਤਾਂ ਆਪੇ ਨੁਕਸੇ ਵਰਤ ਕੇ ਨੁਕਸਾਨ ਜਾਣ ਤੋਂ ਬਾਅਦ ਲੋਕ ਆਯੁਰਵੇਦ ਤੋ ਹੋਰ ਡਰ ਜਾਣਗੇ, ਜਿਸ ਦੇ ਆਯੁਰਵੇਦਾ ਨੂੰ ਹੋਰ ਭਵਿੱਖੀ ਨੁਕਸਾਨ ਹੋਣਗੇ। ਸਰਕਾਰ ਨੂੰ ਸੋਸਲ ਸਾਈਟਾ ਤੇ ਈ ਮੈਡੀਕਲ ਗਿਰੋਹ ਤੇ ਰੋਕ ਲਾਉਣੀ ਚਾਹੀਦੀ ਹੈ। ਕੇਵਲ ਗਿਆਤਾ ਤੇ ਮਾਹਿਰ ਡਾਕਟਰਾ ਨੂੰ ਸਬੰਧਤ ਪੈਥੀ ਵਿੱਚ ਪ੍ਰਚਾਰ-ਪ੍ਰਸਾਰ ਦੀਆ ਆਡੀਓ-ਡੀਵੀਓ ਦੇ ਅਧਿਕਾਰ ਹੋਣੇ ਚਾਹੀਦੇ ਹਨ।

ਲਾਈਫ ਲਾਈਨ ਇਲੈਕਟਰੋਹੋਮਿਓਪੈਥਿਕ ਕਲੀਨਿਕ, ਨਾਨਕ ਨਗਰੀ, ਬਾਬਾ ਦੀਪ ਸਿੰਘ ਰੋਡ, ਸਾਹਮਣੇ ਬਾਬਾ ਮੈਡੀਕਲ ਸਟੋਰ, ਮੋਗਾ।
ਮੋਬਾਇਲ ਨੰਬਰ +91 76966 91431

12/11/2022

ਲਓ ਵੀ ਦੋਸਤੋ!! ਸ਼ੂਗਰ ( Diabetes ) ਦੀ ਸਪੈਸ਼ਲ ਮੈਡੀਸਨ ਤਿਆਰ ਹੋ ਚੁੱਕੀ ਹੈ। ਜੋ ਸ਼ੁਗਰ ਦੇ ਨਾਲ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ। ਪੇਟ ਸੰਬੰਧੀ ਸਮੱਸਿਆਵਾਂ ਨੂੰ ਠੀਕ ਕਰੇਗੀ
+91 76966 91431

08/11/2022

ਆਂਤ ਦਾ ਰੋਗ-ਸੰਗ੍ਰਹਿਣੀ (Ulcerative Colitis)- ਕਾਰਨ, ਲੱਛਣ ਤੇ ਇਲਾਜ…..

ਸੰਗ੍ਰਹਿਣੀ (ਸੰਗ - ਰਹਿਣੀ) ਵੱਡੀ ਆਂਤ ਦੀ ਬਿਮਾਰੀ ਹੈ ਜਿਸ ਵਿਚ ਵੱਡੀ ਆਂਤ ਵਿਚ ਸੋਜਸ਼ ਤੇ ਜ਼ਖਮ ਹੋ ਜਾਂਦੇ ਹਨ l ਜਿਵੇਂ ਕਿ ਇਸ ਦਾ ਨਾਂ ਹੈ ਇਹ ਬਿਮਾਰੀ ਜੇ ਇੱਕ ਵਾਰ ਹੋ ਜਾਵੇ ਤਾਂ ਸਾਰੀ ਉਮਰ ਹੀ ਮਰੀਜ਼ ਦੇ ਸੰਗ ਰਹਿੰਦੀ ਹੈ l ਵੱਡੀ ਆਂਤ ਦਾ ਕੰਮ ਪਖਾਨੇ ਵਿਚੋਂ ਪਾਣੀ ਤੇ ਖਣਿਜ ਪਦਾਰਥਾਂ ਨੂੰ ਜ਼ਜ਼ਬ ਕਰਨਾ ਹੈ l ਇਸ ਸੋਜਸ਼ ਕਾਰਨ ਵੱਡੀ ਆਂਤ ਦੀ ਅੰਦਰਲੀ ਝਿੱਲੀ ਖਰਾਬ ਹੋ ਜਾਂਦੀ ਹੈ, ਜਿਸ ਨਾਲ ਪਖਾਨੇ ਨਾਲ ਖੂਨ, ਪਸ, ਪਤਲੀ ਟੱਟੀ ਜਾਂ ਪੇਟ ਵਿਚ ਦਰਦ ਹੋ ਸਕਦਾ ਹੈ l

ਕਾਰਨ

ਇਸ ਦੇ ਕਾਰਨਾਂ ਦਾ ਅਜੇ ਤੱਕ ਪੱਕੇ ਤਰੀਕੇ ਨਾਲ ਪਤਾ ਨਹੀਂ ਲਗ ਸਕਿਆ l ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਕਰਕੇ ਸਾਡਾ ਸਰੀਰ ਬੈਕਟੀਰੀਆ, ਇਨਫੈਕਸ਼ਨ, ਕੀਟਾਣੂਆਂ ਅਤੇ ਹੋਰ ਤੱਤਾਂ ਤੋਂ ਜੋ ਕਿ ਸਰੀਰ ਲਈ ਹਾਨੀਕਾਰਕ ਹੁੰਦੇ ਹਨ, ਨਾਲ ਲੜਦਾ ਹੈ ਅਤੇ ਉਨ੍ਹਾਂ ਤੋਂ ਬਚਿਆ ਰਹਿੰਦਾ ਹੈ l ਜਿਨ੍ਹਾ ਮਰੀਜ਼ਾਂ ਨੂੰ ਸੰਗ੍ਰਹਿਣੀ ਹੈ ਉਨ੍ਹਾਂ ਦੇ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ ਜਿਸ ਕਰਕੇ ਇਹ ਬਿਮਾਰੀ ਹੋਣ ਦੀ ਸੰਭਾਵਨਾ ਹੁੰਦੀ ਹੈ l ਸੰਗ੍ਰਹਿਣੀ ਕਈ ਵਾਰ ਕਈ ਪਰਿਵਾਰਾਂ ਵਿਚ ਵੀ ਹੰੁਦੀ ਹੈ ਅਤੇ ਉਸ ਬਿਮਾਰੀ ਨਾਲ ਉਸ ਪਰਿਵਾਰ ਦੇ ਕਈ ਬੰਦੇ ਪੀੜਤ ਹੁੰਦੇ ਹਨ l ਚਾਹੇ ਭੋਜਨ ਨਾਲ ਸੰਗ੍ਰਹਿਣੀ ਨਹੀਂ ਹੁੰਦੀ ਲੇਕਿਨ ਕਈ ਭੋਜਨ ਪਦਾਰਥ ਇਸ ਦੇ ਲੱਛਣਾਂ ਨੂੰ ਵਧਾ ਸਕਦੇ ਹਨ l ਇਸ ਤੋਂ ਇਲਾਵਾ ਅੱਜਕੱਲ ਜ਼ਿਆਦਾ ਭੱਜ ਦੌੜ ਅਤੇ ਤਨਾਅ ਵਾਲੀ ਜ਼ਿੰਦਗੀ ਕਾਰਨ ਇਸ ਬਿਮਾਰੀ ਦੇ ਲੱਛਣ ਵੱਧ ਜਾਂਦੇ ਹਨ l

ਇਹ ਕਿਨ੍ਹਾਂ ਵਿਚ ਹੋ ਸਕਦੀ ਹੈ

ਚਾਹੇ ਇਹ ਕਿਸੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ ਲੇਕਿਨ ਜ਼ਿਆਦਾਤਰ ਇਹ 15 ਤੋਂ 30 ਸਾਲ ਦੇ ਲੋਕਾਂ ਵਿਚ ਜ਼ਿਆਦਾ ਹੁੰਦੀ ਹੈ ਅਤੇ 60 ਸਾਲ ਤੋਂ ਬਾਅਦ ਇਸ ਦੇ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ l ਜਿਸ ਪਰਿਵਾਰ ਵਿਚ ਸੰਗ੍ਰਹਿਣੀ ਦੇ ਮਰੀਜ਼ ਹੋਣ ਉਨ੍ਹਾਂ ਵਿਚ ਇਸ ਦੇ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ l

ਲੱਛਣ

ਇਸ ਦੇ ਪ੍ਰਮੁੱਖ ਲੱਛਣ ਪਖਾਨੇ ਵਿਚ ਖੂਨ ਜਾਂ ਪੱਸ ਦਾ ਹੋਣਾ ਹੈ ਜਾਂ ਪੇਟ ਵਿਚ ਦਰਦ ਹੁੰਦਾ ਹੈੇ l ਇਸ ਤੋਂ ਇਲਾਵਾ ਹੇਠ ਲਿਖੇ ਲੱਛਣ ਹੋ ਸਕਦੇ ਹਨ l

• ਖੂਨ ਦਾ ਘੱਟਣਾ (ਅਨੀਮੀਆ)

• ਜਲਦੀ ਥਕਾਵਟ ਦਾ ਹੋਣਾ

• ਬੁਖਾਰ

• ਦਿਲ ਕੱਚਾ ਹੋਣਾ

• ਭਾਰ ਦਾ ਘੱਟਣਾ

• ਭੁੱਖ ਦਾ ਘੱਟਣਾ

• ਸਰੀਰ ਵਿਚੋਂ ਪਾਣੀ ਅਤੇ ਖਣਿਜ ਪਦਾਰਥਾਂ ਦਾ ਘੱਟਣਾ

• ਚਮੜੀ ਤੇ ਜ਼ਖਮ ਹੋਣਾ

• ਬੱਚਿਆਂ ਵਿੱਚ ਇਸ ਦੇ ਹੋਣ ਤੇ ਬੱਚਿਆਂ ਦਾ ਵਾਧਾ ਰੁੱਕਣਾ

ਜ਼ਿਆਦਾਤਰ ਲੋਕਾਂ ਨੂੰ ਇਨ੍ਹਾਂ ਵਿਚੋਂ ਕੁੱਝ ਇੱਕ ਲੱਛਣ ਹੀ ਹੁੰਦੇ ਹਨ l ਅੰਦਾਜ਼ਨ 10 % ਲੋਕਾਂ ਨੂੰ ਕਾਫੀ ਜ਼ਿਆਦਾ ਲੱਛਣ ਹੁੰਦੇ ਹਨ l ਜਿਵੇਂ ਕਾਫੀ ਬੁਖਾਰ ਦਾ ਆਉਣਾ, ਪਖਾਨੇ ਵਿਚ ਬਹੁਤ ਜ਼ਿਆਦਾ ਖੂਨ ਦਾ ਆਉਣਾ l ਸੰਗ੍ਰਹਿਣੀ ਕਰਕੇ ਜੋੜਾਂ ਵਿਚ ਦਰਦ, ਅੱਖਾਂ ਵਿਚ ਖਾਰਸ਼, ਗੁਰਦੇ ਦੀ ਪੱਥਰੀ, ਜਿਗਰ ਦਾ ਕਮਜ਼ੋਰ ਹੋਣਾ, ਹੱਡੀਆਂ ਦਾ ਕਮਜ਼ੋਰ ਹੋਣਾ ਆਦਿਕ ਅਲਾਮਤਾਂ ਵੀ ਹੋ ਸਕਦੀਆਂ ਹਨ l

ਇਸ ਤੋਂ ਇਲਾਵਾ ਇਹ ਵੀ ਨਿਰਭਰ ਕਰਦਾ ਹੈ ਕਿ ਸੋਜਸ਼ ਵੱਡੀ ਆਂਤ ਦੇ ਕਿਤਨੇ ਹਿੱਸੇ ਵਿਚ ਹੋਈ ਹੈ l

ਅਲਸਰੇਟਿਵ ਪਰੋਕਟਾਈਟਸ (Ulcerative Proctitis)

ਇਸ ਵਿਚ ਸੋਜਸ਼ ਵੱਡੀ ਆਂਤ ਦੇ ਸਭ ਤੋਂ ਨਿਚਲੇ ਹਿੱਸੇ ਭਾਵ ਪਖਾਨੇ ਦੇ ਰਸਤੇ ਦੇ ਕੋਲ ਹੀ ਹੁੰਦੀ ਹੈ l ਬਾਕੀ ਸਾਰੀ ਵੱਡੀ ਆਂਤ ਠੀਕ ਹੁੰਦੀ ਹੈ l ਇਸ ਵਿਚ ਮਰੀਜ਼ ਦੀ ਲੈਟਰੀਨ ਵਿੱਚ ਸਿਰਫ ਖੂਨ ਆਉੰਦਾ ਹੈ l ਕੁੱਝ ਇੱਕ ਲੋਕਾਂ ਨੂੰ ਲੈਟਰੀਨ ਦੇ ਰਸਤੇ ਤੇ ਦਰਦ ਅਤੇ ਪਖਾਨਾ ਲਗਾਤਾਰ ਹਾਜਤ ਰਹਿਣ ਦੀ ਤਕਲੀਫ ਰਹਿ ਸਕਦੀ ਹੈ l ਇਹ ਸਭ ਤੋਂ ਹਲਕੀ ਕਿਸਮ ਦੀ ਸੰਗ੍ਰਹਿਣੀ ਹੈ l

ਪਰੋਕਟੋਸਿਗਮੋਡਾਈਟਸ (Proctosigmoidits)

ਇਸ ਵਿਚ ਵੱਡੀ ਆਂਤ ਦਾ ਨੀਚੇ ਦਾ ਲਗਪਗ ਡੇਢ ਤੋਂ ਦੋ ਫੁੱਟ ਤੱਕ ਖਰਾਬ ਹੁੰਦੀ ਹੈ l ਇਸ ਤਰ੍ਹਾਂ ਦੀ ਸੰਗ੍ਰਹਿਣੀ ਵਿਚ ਲੈਟਰੀਨ ਵਿਚ ਖੂਨ ਆਉਣਾ, ਪੇਟ ਵਿਚ ਮਰੋੜ ਪੈਣੇ ਤੇ ਦਰਦ ਹੋਣਾ ਅਤੇ ਬੰਦੇ ਨੂੰ ਟੱਟੀ ਦੀ ਵਾਰ ਵਾਰ ਹਾਜਤ ਹੁੰਦੀ ਹੈ l

ਖੱਬੇ ਪਾਸੇ ਦੀ ਆਂਤ ਦੀ ਸੋਜਸ਼ (Left Sided Colitis)

ਇਸ ਵਿਚ ਲੈਟਰੀਨ ਵਿਚ ਖੂਨ ਆਉਣ ਤੋਂ ਇਲਾਵਾ ਪੇਟ ਵਿਚ ਦਰਦ ਹੋਣਾ, ਸਰੀਰ ਦਾ ਭਾਰ ਘਟਣਾ ਆਦਿ ਲੱਛਣ ਹੁੰਦੇ ਹਨ l ਇਸ ਵਿਚ ਸੋਜਸ਼ ਤੇ ਜਖਮ ਵੱਡੀ ਆਂਤ ਦੇ ਖੱਬੇ ਵਾਲੇ ਪਾਸੇ (Descending Colon) ਵਿੱਚ ਹੁੰਦੀ ਹੈ l

ਪੂਰੀ ਵੱਡੀ ਆਂਤ ਦੀ ਸੋਜਸ਼ ( Pan Colitis)

ਇਸ ਵਿਚ ਸਾਰੀ ਦੀ ਸਾਰੀ ਵੱਡੀ ਆਂਤ ਵਿਚ ਸੋਜਸ਼ ਤੇ ਜ਼ਖਮ ਹੁੰਦੇ ਹਨ, ਜਿਸ ਨਾਲ ਖੂਨ ਵਾਲੀ ਟੱਟੀ, ਪੇਟ ਵਿਚ ਮਰੋੜ ਪੈਣਾ, ਭਾਰ ਦਾ ਘੱਟਣਾ ਅਤੇ ਸਾਰਾ ਦਿਨ ਥਕਾਵਟ ਰਹਿਣੀ ਆਦਿਕ ਲੱਛਣ ਰਹਿੰਦੇ ਹਨ

ਬਹੁਤ ਜ਼ਿਆਦਾ ਸੋਜਸ਼ ਹੋਣੀ (Fulminant Colitis)

ਇਸ ਵਿਚ ਸਾਰੀ ਵੱਡੀ ਆਂਤ ਵਿਚ ਸੋਜਸ਼ ਹੁੰਦੀ ਹੈ ਅਤੇ ਪੇਟ ਵਿਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ l ਕਾਫੀ ਮਾਤਰਾ ਵਿਚ ਜੁਲਾਬ ਲਗਦੇ ਹਨ l ਮਰੀਜ਼ ਦੇ ਸਰੀਰ ਵਿਚੋਂ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਮਰੀਜ਼ ਦਾ ਬਲੱਡ ਪ੍ਰੈਸ਼ਰ ਵੀ ਕਾਫੀ ਘੱਟ ਜਾਂਦਾ ਹੈ l ਇਹ ਇੱਕ ਐਮਰਜੰਸੀ ਹੈ ਤੇ ਮਰੀਜ਼ ਦੀ ਵੱਡੀ ਆਂਤ ਫੱਟ ਵੀ ਸਕਦੀ ਹੈ ਅਤੇ ਪੇਟ ਵਿਚ ਜ਼ਹਿਰ ਫੈਲ੍ਹ ਸਕਦਾ ਹੈ l

ਉਲਝਣਾਂ –

ਇਸ ਬਿਮਾਰੀ ਦੀਆਂ ਕਈ ਉਲਝਣਾਂ (Complications) ਹੋ ਸਕਦੀਆਂ ਹਨ ਜੋ ਕਿ ਇਸ ਪ੍ਰਕਾਰ ਹਨ l

• ਅੰਤੜੀ ਦੇ ਰਸਤੇ ਖੂਨ ਦਾ ਰਿਸਾਅ

• ਸਰੀਰ ਵਿਚ ਪਾਣੀ ਦੀ ਘਾਟ ਦਾ ਹੋਣਾ

• ਵੱਡੀ ਆਂਤ ਦਾ ਫੱਟ ਜਾਣਾ

• ਜਿਗਰ ਦਾ ਖਰਾਬ ਹੋਣਾ

• ਗੁਰਦੇ ਦੀ ਪੱਥਰੀ

• ਹੱਡੀਆਂ ਦਾ ਕਮਜ਼ੋਰ ਹੋਣਾ

• ਜੋੜਾਂ ਦੀ ਸੋਜਸ਼ ਤੇ ਉਨ੍ਹਾਂ ਵਿਚ ਦਰਦ ਦਾ ਰਹਿਣਾ

• ਚਮੜੀ ਤੇ ਜ਼ਖਮਾਂ ਦਾ ਹੋਣਾ

• ਵੱਡੀ ਆਂਤ ਵਿਚ ਕੈਂਸਰ ਦਾ ਹੋਣਾ

• ਵੱਡੀ ਆਂਤ ਦਾ ਫੁੱਲਣਾ ਅਤੇ ਫਟਣਾ ਅਤੇ ਸਰੀਰ ਵਿਚ ਜ਼ਹਿਰ ਦਾ ਫੈਲਣਾ

ਰੋਗ ਨਿਦਾਨ

ਸਭ ਤੋਂ ਪਹਿਲਾਂ ਖੂਨ ਦਾ ਟੈੱਸਟ ਕੀਤਾ ਜਾਂਦਾ ਹੈ ਕਿ ਅਨੀਮੀਆ ਹੈ ਜਾਂ ਨਹੀਂ ਅਤੇ ਇਸ ਤੋਂ ਇਲਾਵਾ ਖੂਨ ਦੇ ਹੋਰ ਟੈੱਸਟ ਵੀ ਕੀਤੇ ਜਾਂਦੇ ਹਨ l ਜਿਗਰ ਦੇ ਟੈੱਸਟ ਵੀ ਕੀਤੇ ਜਾਂਦੇ ਹਨ ਕਿ ਜਿਗਰ ਖਰਾਬ ਤਾਂ ਨਹੀਂ ਹੋ ਰਿਹਾ l ਪਖਾਨੇ ਦਾ ਵੀ ਟੈੱਸਟ ਵੀ ਕੀਤਾ ਜਾਂਦਾ ਹੈ ਕਿ ਟੱਟੀ ਵਿਚ ਖੂਨ ਆਉਣ ਦਾ ਕਾਰਨ ਕੁੱਝ ਹੋਰ ਤਾਂ ਨਹੀਂ l

ਇਸ ਦਾ ਸਭ ਤੋਂ ਪੱਕਾ ਟੈੱਸਟ ਐਂਡੋਸਕੋਪੀ ਹੈ l ਜਿਸ ਵਿਚ ਵੱਡੀ ਆਂਤ ਵਿਚ ਇੱਕ ਦੂਰਬੀਨ (Colonoscope) ਪਾ ਕੇ ਦੇਖਿਆ ਜਾਂਦਾ ਹੈ ਕਿ ਅੰਦਰ ਜ਼ਖਮ ਜਾਂ ਸੋਜਸ਼ ਹੈ ਕਿ ਨਹੀਂ ਅਤੇ ਫਿਰ ਇਨ੍ਹਾਂ ਜ਼ਖਮਾਂ ਤੋਂ ਇੱਕ ਪੀਸ ਲਿਆ ਜਾਂਦਾ ਹੈ ਅਤੇ ਉਸ ਨੂੰ ਮਾਈਕਰੋਸਕੋਪ ਨੀਚੇ ਦੇਖਿਆ ਜਾਂਦਾ ਹੈ ਕਿ ਇਹ ਬਿਮਾਰੀ ਹੈ ਕਿ ਨਹੀਂ l ਇਸ ਤੋਂ ਇਲਾਵਾ ਇਹੋ ਜਿਹੇ ਲੱਛਣ ਵੱਡੀ ਆਂਤ ਦੇ ਕੈਂਸਰ ਵਿਚ ਵੀ ਹੋ ਸਕਦੇ ਹਨ ਅਤੇ ਐਂਡੋਸਕੋਪੀ ਨਾਲ ਇਹ ਵੀ ਦੇਖ ਲਿਆ ਜਾਂਦਾ ਹੈ l ਸੰਗ੍ਰਹਿਣੀ ਵੱਡੀ ਆਂਤ ਦੇ ਕੁੱਝ ਇੱਕ ਹਿੱਸੇ ਵਿੱਚ ਹੋ ਸਕਦੀ ਹੈ ਅਤੇ ਪੂਰੀ ਆਂਤ ਵਿੱਚ ਵੀ ਹੋ ਸਕਦੀ ਹੈ ਅਤੇ ਇਸ ਦਾ ਪਤਾ ਐਂਡੋਸਕੋਪੀ ਨਾਲ ਹੀ ਲਗਦਾ ਹੈ l

ਇਲਾਜ

ਇਸ ਦੇ ਇਲਾਜ ਦਾ ਮੰਤਵ ਵੱਡੀ ਆਂਤ ਵਿਚ ਸੋਜਸ਼ ਨੂੰ ਘਟਾਉਣਾ ਹੈ l ਇਸ ਦਾ ਇਲਾਜ ਦੋ ਤਰੀਕਿਆਂ ਨਾਲ ਹੋ ਸਕਦਾ ਹੈ l ਦਵਾਈਆਂ ਨਾਲ ਅਤੇ ਆਪਰੇਸ਼ਨ ਨਾਲ l ਦਵਾਈਆਂ ਨਾਲ ਮਰੀਜ਼ ਨੂੰ ਲੱਛਣਾਂ ਤੋਂ ਨਿਜਾਤ ਮਿਲਦੀ ਹੈ ਲੇਕਿਨ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ ਅਤੇ ਇਹ ਕੁੱਝ ਇੱਕ ਸਮੇਂ ਲਈ ਦੱਬ ਜਾਂਦੀ ਹੈ l ਇਹ ਸਮਾਂ ਕੁੱਝ ਇੱਕ ਮਹੀਨਿਆਂ ਤੋਂ ਕੁੱਝ ਇੱਕ ਸਾਲ ਵੀ ਹੋ ਸਕਦਾ ਹੈ l ਇਸ ਦੇ ਵਾਸਤੇ ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਹਨ ਜੋ ਕਿ ਵੱਡੀ ਆਂਤ ਦੀ ਸੋਜਸ਼ ਘਟਾਉਂਦੀਆਂ ਹਨ l ਇਨ੍ਹਾਂ ਵਿਚ ਸਲਫਾਸੈਲਾਜ਼ੀਨ, ਸਟੀਰਾਇਡ, ਮੈਸਲਾਮੀਨ, ਐਜ਼ਾਥਾਈਪਰੀਨ, ਮਰਕੈਪਟੋਪਿਓਰੀਨ ਅਤੇ ਸਾਈਕਲੋਸਪੋਰਿਨ ਆਦਿਕ ਦਵਾਈਆਂ ਹਨ ਜਿਨ੍ਹਾਂ ਨਾਲ ਬਿਮਾਰੀ ਨੂੰ ਦਬਾਇਆ ਜਾ ਸਕਦਾ ਹੈ l ਇਹ ਦਵਾਈਆਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਘਟਾਉਂਦੀਆਂ ਹਨ l ਇਨ੍ਹਾਂ ਦਵਾਈਆਂ ਦੇ ਵੀ ਕਾਫੀ ਸਾਈਡ ਇਫੈਕਟਸ ਹੁੰਦੇ ਹਨ ਇਸ ਲਈ ਡਾਕਟਰ ਦੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਹਨ l ਇਸ ਤੋਂ ਇਲਾਵਾ ਪੇਟ ਦਰਦ ਦੀਆਂ, ਐਂਟੀਬਾਇਓਟਿਕਸ, ਟੱਟੀਆਂ ਦੀ ਦਵਾਈ, ਵਿਟਾਮਿਨ ਦੇ ਕੈਪਸੂਲ ਵੀ ਆਦਿਕ ਦਿੱਤੇ ਜਾਂਦੇ ਹਨ ਤਾਂ ਕਿ ਮਰੀਜ਼ ਦੇ ਸਰੀਰ ਵਿਚ ਜ਼ਰੂਰੀ ਤੱਤਾਂ ਦੀ ਘਾਟ ਨਾ ਹੋਵੇ l

ਸਰਜਰੀ

ਜੇ ਮਰੀਜ਼ ਨੂੰ ਦਵਾਈਆਂ ਨਾਲ ਅਰਾਮ ਨਾ ਹੋਵੇ ਜਾਂ ਦਵਾਈਆਂ ਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੋ ਜਾਣ ਤਾਂ ਆਪਰੇਸ਼ਨ ਕਰਨਾ ਜ਼ਰੂਰੀ ਹੋ ਜਾਂਦਾ ਹੈ l ਇਸ ਤੋਂ ਇਲਾਵਾ ਜੇਕਰ ਮਰੀਜ਼ ਨੂੰ ਬਹੁਤ ਜ਼ਿਆਦਾ ਮਾਤਰਾ ਵਿਚ ਖੂਨ ਰਿਸਣ ਲਗ ਜਾਵੇ ਜਾਂ ਵੱਡੀ ਆਂਤ ਫੱਟ ਜਾਵੇ ਜਾਂ ਵੱਡੀ ਆਂਤ ਵਿਚ ਕੈਂਸਰ ਉਤਪੰਨ ਹੋ ਜਾਵੇ ਤਾਂ ਵੀ ਆਪਰੇਸ਼ਨ ਜ਼ਰੂਰੀ ਹੋ ਜਾਂਦਾ ਹੈ l ਆਪਰੇਸ਼ਨ ਦੋ ਤਰ੍ਹਾਂ ਦੇ ਆਪਰੇਸ਼ਨ ਕੀਤੇ ਜਾਂਦੇ ਹਨ l ਇੱਕ ਵਿਚ ਵੱਡੀ ਆਂਤ ਸਾਰੀ ਦੀ ਸਾਰੀ ਕੱਢ ਦਿੱਤੀ ਜਾਂਦੀ ਹੈ ਅਤੇ ਨੀਚੇ ਤੋਂ ਲੈਟਰੀਨ ਦਾ ਰਸਤਾ ਬਿਲਕੁਲ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਲੈਟਰੀਨ ਦਾ ਰਸਤਾ ਪੇਟ ਦੇ ਉਤੇ ਹਮੇਸ਼ਾ ਲਈ ਬਣਾ ਦਿੱਤਾ ਜਾਂਦਾ ਹੈ l ਪਰ ਇਸ ਨਾਲ ਮਰੀਜ਼ ਦੀ ਦਵਾਈਆਂ ਤੋਂ ਛੁੱਟੀ ਹੋ ਜਾਂਦੀ ਹੈ l ਦੂਜੀ ਤਰ੍ਹਾਂ ਦੇ ਆਪਰੇਸ਼ਨ ਵਿਚ ਵੱਡੀ ਆਂਤ ਲਗਪਗ ਪੂਰੀ ਨਿਕਾਲ ਦਿੱਤੀ ਜਾਂਦੀ ਹੈ ਲੇਕਿਨ ਸਭ ਤੋਂ ਨੀਚੇ ਲੈਟਰੀਨ ਦਾ ਰਸਤਾ ਨਹੀਂ ਕੱਢਿਆ ਜਾਂਦਾ ਅਤੇ ਛੋਟੀ ਆਂਤ ਨੂੰ ਉਸ ਨਾਲ ਜੋੜ ਦਿੱਤਾ ਜਾਂਦਾ ਹੈ l ਇਸ ਆਪਰੇਸ਼ਨ ਦਾ ਸਾਈਡ ਇਫੈਕਟ ਇਹ ਹੁੰਦਾ ਹੈ ਕਿ ਮਰੀਜ਼ ਨੂੰ ਦਿਨ ਵਿਚ ਪੰਜ ਤੋਂ ਛੇ ਵਾਰ ਟੱਟੀ ਆ ਸਕਦੀ ਹੈ ਅਤੇ ਬਿਮਾਰੀ ਦੇ ਥੋੜ੍ਹੇ ਥੋੜ੍ਹੇ ਲੱਛਣ ਰਹਿ ਸਕਦੇ ਹਨ l
ਔਰਤਾਂ ਵਿਚ ਜਿਨ੍ਹਾਂ ਨੂੰ ਸੰਗ੍ਰਹਿਣੀ ਹੁੰਦੀ ਹੈ ਉਹ ਆਮ ਔਰਤਾਂ ਵਾਂਗ ਬੱਚਾ ਪੈਦਾ ਕਰ ਸਕਦੀਆਂ ਹਨ l ਲੇਕਿਨ ਉਨ੍ਹਾਂ ਦੀ ਬਿਮਾਰੀ ਦੱਬੀ ਰਹਿਣੀ ਚਾਹੀਦੀ ਹੈ l ਕਈ ਦਵਾਈਆਂ ਪਰੈਗਨੈਂਸੀ ਵਿਚ ਨਹੀਂ ਦੇ ਸਕਦੇ ਇਸ ਲਈ ਡਾਕਟਰ ਦੀ ਸਲਾਹ ਨਾਲ ਹੀ ਪਰੈਗਨੈਂਸੀ ਕਰਨੀ ਚਾਹੀਦੀ ਹੈ ਅਤੇ ਟਾਈਮ ਤੇ ਦਵਾਈਆਂ ਲੈਣੀਆਂ ਚਾਹੀਦੀਆਂ ਹਨ l

ਇਸ ਤੋਂ ਇਲਾਵਾ ਇਸ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਮਰੀਜ਼ ਨੂੰ ਕੈਂਸਰ ਨਾ ਹੋਵੇ ਕਿਓਂਕਿ ਇਹ ਮਰੀਜ਼ ਨੂੰ ਵੱਡੀ ਆਂਤ ਦੇ ਕੈਂਸਰ ਹੋਣ ਦੀ ਸੰਭਾਵਨਾ ਬਹੁਤ ਹੀ ਜ਼ਿਆਦਾ ਹੁੰਦੀ ਹੈ l ਇਸ ਵਾਸਤੇ ਹਰ ਪੰਜ ਤੋਂ ਦਸ ਸਾਲ ਦੇ ਅਰਸੇ ਤੋਂ ਬਾਅਦ ਵੱਡੀ ਆਂਤ ਦੀ ਦੂਰਬੀਨ ਦੀ ਜਾਂਚ ਕਰਨੀ ਜ਼ਰੂਰੀ ਹੈ l

ਡਾਕਟਰ ਤੋਂ ਕੀ ਪੁੱਛਣਾ ਹੈ ?

ਜਦੋਂ ਤੁਸੀਂ ਡਾਕਟਰ ਨੂੰ ਦਿਖਾਉਣ ਜਾਵੋ ਤਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ l

1. ਜੋ ਵੀ ਤੁਹਾਡੇ ਲੱਛਣ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਲਿਖ ਲਵੋ ਤਾਂ ਕਿ ਡਾਕਟਰ ਨੂੰ ਦੱਸਣ ਲੱਗਿਆਂ ਕੁੱਝ ਭੁੱਲ ਨਾ ਜਾਵੇ

2. ਜੋ ਵੀ ਦਵਾਈਆਂ ਤੁਸੀਂ ਲਈਆਂ ਹਨ ਉਨ੍ਹਾਂ ਦੀ ਲਿਸਟ ਜਾਂ ਖਾਲੀ ਪੱਤੇ ਨਾਲ ਲਿਜਾਉਣਾ ਨਾ ਭੁੱਲੋ l ਜੇਕਰ ਦੇਸੀ ਦਵਾਈ ਵੀ ਤੁਸੀਂ ਲੈ ਰਹੇ ਹੋ ਉਹ ਵੀ ਡਾਕਟਰ ਨੂੰ ਦਸੋ l

3. ਕਈ ਵਾਰ ਤੁਸੀਂ ਕੋਈ ਗੱਲ ਕਰਨਾ ਜਾਂ ਪੁੱਛਣਾ ਭੁੱਲ ਜਾਂਦੇ ਹੋ ਇਸ ਲਈ ਆਪਣੇ ਸੰਗੀ ਸਾਥੀ ਨੂੰ ਨਾਲ ਰੱਖੋ l

4. ਪਹਿਲਾਂ ਲਿਖ ਲਵੋ ਕਿ ਡਾਕਟਰ ਤੋਂ ਕੀ ਪੁੱਛਣਾ ਹੈ l ਜਿਵੇਂ ਇਹ ਲੱਛਣ ਮੈਨੂੰ ਕਿਓਂ ਹੋ ਰਹੇ ਹਨ ਜਾਂ ਮੈਨੂੰ ਕੋਈ ਹੋਰ ਟੈੱਸਟਾਂ ਦੀ ਲੋੜ ਹੈ ਕਿ ਨਹੀਂ ਜਾਂ ਦਵਾਈਆਂ ਦੇ ਕੀ ਸਾਈਡ ਇਫੈਕਟਸ ਹੋਣਗੇ ਆਦਿਕ l

ਜੀਵਨ-ਸ਼ੈਲੀ ਵਿੱਚ ਬਦਲਾਅ

ਕਈ ਵਾਰ ਲੱਛਣ ਕਾਫੀ ਵੱਧ ਜਾਂਦੇ ਹਨ ਅਤੇ ਇਹ ਦੇਖਿਆ ਗਿਆ ਹੈ ਕਿ ਸਿਰਫ ਖੁਰਾਕ ਬਦਲਣ ਨਾਲ ਵੀ ਮਰੀਜ਼ ਨੂੰ ਕਾਫੀ ਅਰਾਮ ਮਿਲਦਾ ਹੈ l ਕਈ ਵਾਰ ਮਰੀਜ਼ ਨੂੰ ਦੁੱਧ ਨਾਲ ਐਲਰਜੀ ਹੁੰਦੀ ਹੈ ਅਤੇ ਮਰੀਜ਼ ਦੁੱਧ ਨਹੀਂ ਪਚਾ ਸਕਦਾ l ਉਨ੍ਹਾਂ ਹਾਲਾਤਾਂ ਵਿਚ ਦੁੱਧ ਦਾ ਸੇਵਨ ਘਟਾ ਦੇਣਾ ਚਾਹੀਦਾ ਹੈ l ਸਰੀਰ ਲਈ ਰੇਸ਼ੇ ਵਾਲੀ ਖੁਰਾਕ ( High Fiber Diet) ਅੱਛੀ ਹੁੰਦੀ ਹੈ ਲੇਕਿਨ ਕਈ ਵਾਰ ਸੰਗ੍ਰਹਿਣੀ ਦੇ ਮਰੀਜ਼ਾਂ ਨੂੰ ਇਸ ਖੁਰਾਕ ਨਾਲ ਪਤਲੀਆਂ ਟੱਟੀਆਂ ਲੱਗ ਜਾਂਦੀਆਂ ਹਨ ਅਤੇ ਪੇਟ ਵਿਚ ਅਸਿਹ ਦਰਦ ਹੋ ਸਕਦਾ ਹੈ l ਇਸ ਲਈ ਇਸ ਦਾ ਸੇਵਨ ਵੀ ਘੱਟ ਕਰਨਾ ਚਾਹੀਦਾ ਹੈ l ਇਸ ਤੋਂ ਇਲਾਵਾ ਜਿਸ ਭੋਜਨ ਨਾਲ ਤੁਹਾਨੂੰ ਲੱਛਣ ਵੱਧ ਰਹੇ ਹੋਣ, ਉਸ ਨੂੰ ਡਾਇਰੀ ਵਿਚ ਲਿਖ ਲਵੋ ਅਤੇ ਦੁਬਾਰਾ ਵਰਤ ਕੇ ਦੇਖੋ ਜੇਕਰ ਫਿਰ ਵੀ ਉਸ ਨਾਲ ਤਕਲੀਫ ਵੱਧਦੀ ਹੈ ਤਾਂ ਉਹ ਭੋਜਨ ਨਹੀਂ ਲੈਣਾ ਚਾਹੀਦਾ l ਇਸ ਤੋਂ ਇਲਾਵਾ ਬੰਦ ਗੋਭੀ, ਬੋਰੋਕਲੀ, ਫੁੱਲੜੇ, ਕਾਫੀ ਅਤੇ ਸੋਡਾਵਾਟਰ ਨਾਲ ਮਰੀਜ਼ ਨੂੰ ਪਰਾਬਲਮ ਆ ਸਕਦੀ ਹੈ l ਖੁੱਲ੍ਹਾ ਪਾਣੀ ਪੀਵੋ l ਕਾਫੀ, ਚਾਹ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ l ਮਰੀਜ਼ ਨੂੰ ਜ਼ਿਆਦਾ ਚਿੰਤਾ ਨਾਲ ਸਾਡੀ ਆਂਤੜੀ ਦੀ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਭੋਜਨ ਆਂਤੜੀ ਵਿਚ ਕਾਫੀ ਸਮੇਂ ਵਾਸਤੇ ਪਿਆ ਰਹਿੰਦਾ ਹੈ ਅਤੇ ਜ਼ਹਿਰੀਲੇ ਪਦਾਰਥ ਨਿਕਲਦੇ ਰਹਿੰਦੇ ਹਨ l ਚਾਹੇ ਕੋਈ ਵੀ ਚਿੰਤਾ ਅਸੀਂ ਆਪਣੀ ਮਰਜ਼ੀ ਨਾਲ ਨਾਲ ਨਹੀਂ ਕਰਦੇ ਲੇਕਿਨ ਕੁੱਝ ਇੱਕ ਸਾਧਨ ਵਰਤ ਕੇ ਇਸ ਦੇ ਪ੍ਰਭਾਵ ਨੂੰ ਘੱਟ ਕਰ ਸਕਦੇ ਹਾਂ ਜਿਵੇਂ ਕਸਰਤ ਕਰਕੇ, ਯੋਗਾ ਕਰਕੇ, ਅੱਛੀਆਂ ਕਿਤਾਬਾਂ ਪੜ੍ਹ ਕੇ, ਦੋਸਤਾਂ ਯਾਰਾਂ ਨੂੰ ਮਿਲ ਕੇ, ਅਤੇ ਸੰਗੀਤ ਸ੍ਰਵਣ ਕਰਕੇ l ਇਸ ਤੋਂ ਇਲਾਵਾ ਮੱਛੀ ਦਾ ਤੇਲ, ਐਲੋਵੀਰਾ, ਐਕੂਪੰਚਰ ਅਤੇ ਹਲਦੀ ਦੇ ਸੇਵਨ ਨਾਲ ਵੀ ਕਾਫੀ ਅਰਾਮ ਮਿਲਦਾ ਹੈ l ਕੁੱਝ ਇੱਕ ਖੋਜਾਂ ਤੋਂ ਪਤਾ ਲਗਦਾ ਹੈ ਕਿ ਹਲਦੀ ਨਾਲ ਵੱਡੀ ਆਂਤ ਦੀ ਸੋਜਸ਼ ਘੱਟਦੀ ਹੈ ਅਤੇ ਅੰਗਰੇਜ਼ੀ ਦਵਾਈਆਂ ਦੀ ਮਾਤਰਾ ਵੀ ਘੱਟਦੀ ਹੈ l

ਇਸ ਕਰਕੇ ਜਦੋਂ ਵੀ ਤੁਹਾਨੂੰ ਉਪਰ ਦਿੱਤੇ ਲੱਛਣ ਹੋਣ, ਤਾਂ ਉਸ ਸਮੇਂ ਆਪਣੇ ਫੈਮਲੀ ਡਾਕਟਰ ਨੂੰ ਤਰੰਤ ਮਿਲੋ ਤਾਂ ਕਿ ਇਸ ਬਿਮਾਰੀ ਦਾ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਹੋ ਸਕੇ ਅਤੇ ਤੁਸੀਂ ਇਸ ਦੇ ਮਾੜੇ ਪ੍ਰਭਾਵਾਂ ਤੋਂ ਬੱਚ ਸਕੋ l ਸਾਵਧਾਨੀਆਂ ਵਰਤ ਕੇ ਅਸੀਂ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਠੀਕ ਰਹਿ ਸਕਦੇ ਹਾਂ l

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਮਰੀਜ਼ ਰੋਗਾਂ ਨੂੰ ਠੀਕ ਕਰਨ ਲਈ ਇਲੈਕਟ੍ਰੋਹੋਮੋਪੈਥੀ ਦਵਾਈਆਂ ਦੀ ਵਰਤੋਂ ਕਰਦੇ ਹਨ। ਇਲੈਕਟ੍ਰੋਹੋਮੋਪੈਥੀ ਦਵਾਈਆਂ ਪੌਦਿਆਂ ਦੇ ਰਸਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਇਨ੍ਹਾਂ ਦਾ ਸਰੀਰ ਉੱਪਰ ਬੁਰਾ ਪ੍ਰਭਾਵ ਨਹੀਂ ਹੁੰਦਾ। ਇਹ ਦਵਾਈਆਂ ਰੋਗ ਦੇ ਕਾਰਨਾ ਤੇ ਕੰਮ ਕਰਦੀਆਂ ਹਨ। ਇਸ ਕਰਕੇ ਇਹ ਦਵਾਈਆਂ ਪ੍ਰਭਾਵਸ਼ਾਲੀ ਤਰੀਕੇ ਨਾਲ ਰੋਗ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦੀਆਂ ਹਨ।

*ਲਾਈਫ ਲਾਈਨ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ, ਨਾਨਕ ਨਗਰੀ, ਬਾਬਾ ਦੀਪ ਸਿੰਘ ਰੋਡ, ਨੇੜੇ ਬਾਵਾ ਮੈਡੀਕਲ ਸਟੋਰ, ਮੋਗਾ।*
7696691431

Want your practice to be the top-listed Clinic in Moga?
Click here to claim your Sponsored Listing.

Videos (show all)

Category

Telephone

Website

Address


Baba Deep Singh Road, Opp. Bawa Medical Agency, Nanak Nagri
Moga
142001

Opening Hours

Monday 3pm - 8pm
Tuesday 3pm - 8pm
Wednesday 3pm - 8pm
Thursday 3pm - 8pm
Friday 3pm - 8pm
Saturday 3pm - 8pm
Sunday 10am - 7pm