Nest Home Plans

ਆਪਣੇ ਸੁਪਨਿਆਂ ਦੇ ਘਰ ਨੂੰ ਸੁੰਦਰ ਤੇ ਸਿਹਤਮੰ

Photos from Nest Home Plans's post 26/07/2023

Upcomming project
Site -Buttar kalan

08/07/2023

Site complete
Burj Hari Singh wala(Ludhiana)

09/03/2023

ਪਲਾਟ ਵਿਕਾਊ 6 ਮਰਲੇ ਬੱਧਨੀ ਕਲਾਂ
ਖਰੀਦਣ ਲਈ ਸੰਪਰਕ ਕਰੋ
9115036003
9781999726

Photos from Nest Home Plans's post 25/06/2022

Amandeep singh dehd ka

05/01/2022

New design

03/12/2021

#ਕਿਚਨ_ਸੈਲਫ_ਦੀ_ਉੱਚਾਈ

ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਕਿਚਨ ਦੇ ਵਿੱਚ ਵਰਕਿੰਗ ਸੈਲਫ ਬਣਾਉਣੀ ਹੁੰਦੀ ਹੈ ਤਾਂ ਮਿਸਤਰੀ ਇੱਕ ਸਟੈਂਡਰਡ ਮਿਣਤੀ ਦਾ ਇਸਤੇਮਾਲ ਕਰਦੇ ਹਨ। ਉਹ ਸੈਲਫ ਦੀ ਉਚਾਈ 79cm to 85cm ਤੱਕ ਰੱਖਦੇ ਹਨ ਜਿਹੜੀ ਕਿ ਇੱਕ ਐਵਰੇਜ ਮਿਣਤੀ ਵਜੋਂ ਵਰਤੀ ਜਾਂਦੀ ਹੈ।

ਪਰ ਇਹ ਜ਼ਰੂਰੀ ਨਹੀਂ ਹੈ ਕਿ ਹਰ ਘਰ ਦੇ ਅੰਦਰ ਕੰਮ ਕਰਨ ਵਾਲੇ ਮੈਂਬਰ ਦਾ ਕੱਦ, ਸੈਲਫ ਦੀ ਉਚਾਈ ਦੇ ਹਿਸਾਬ ਨਾਲ ਸਹੀ ਆ ਸਕੇ।

ਸਹੀ ਜਾਣਕਾਰੀ ਨਾ ਹੋਣ ਤੇ ਬਣੀ ਸੈਲਫ ਅੱਗੇ ਚੱਲ ਕੇ ਕੰਮ ਕਰਨ ਵਿੱਚ ਮੁਸ਼ਕਿਲ ਪੈਦਾ ਕਰੇਗੀ ਕਿਉੰਕਿ ਇਹ ਕਿਸੇ ਲਈ ਉੱਚੀ ਤੇ ਕਿਸੇ ਲਈ ਨੀਵੀਂ ਬਣ ਜਾਵੇਗੀ।

ਸਭ ਤੋਂ ਪਹਿਲਾਂ ਇਹ ਦੇਖੋ ਕਿ ਤੁਹਾਡੇ ਘਰ ਅੰਦਰ ਰਸੋਈ ਵਿੱਚ ਕੰਮ ਕਰਨ ਵਾਲੇ ਕਿੰਨ੍ਹੇ ਮੈਂਬਰ ਹਨ।

ਮੰਨ ਲਓ ਦੋ ਮੈਂਬਰ ਜਿਆਦਾਤਰ ਰਸੋਈ ਵਿੱਚ ਕੰਮ ਕਰਦੇ ਹਨ ਇੱਕ ਦੇ ਕੱਦ ਉੱਚਾ ਤੇ ਇੱਕ ਦਾ ਕੱਦ ਥੋੜ੍ਹਾ ਛੋਟਾ ਹੈ, ਦੋਨਾਂ ਦੇ ਉਚਾਈ ਜੋੜ ਕੇ ਐਵਰੇਜ਼ ਕੱਢ ਲਓ।

ਹੁਣ ਐਵਰੇਜ਼ ਕੱਦ ਨੂੰ 2 ਨਾਲ ਭਾਗ ਕਰੋ ਤੇ ਵਿੱਚ 5 ਜੋੜੋ।

ਇਸ ਤਰ੍ਹਾਂ ਤੁਹਾਨੂੰ ਤੁਹਾਡੇ ਕੱਦ ਦੇ ਹਿਸਾਬ ਨਾਲ ਸੈਲਫ ਦੀ ਉਚਾਈ ਮਿਲ ਜਾਵੇਗੀ।

ਜ਼ਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ। 🙏
Nest Home Plans

Er Gurminder singh 📱97819-99726
Er Gurmeet singh 📱91150-36003

17/11/2021

for a kitchen

ਅੱਜ ਆਪਾਂ ਗੱਲ ਕਰਾਂਗੇ ਰਸੋਈ ਵਿੱਚ ਕੰਮ ਕਰਦੇ ਸਮੇਂ ਬਣਨ ਵਾਲੇ ਵਰਕ ਟ੍ਰਾਈਐਂਗਲ ਬਾਰੇ ਇਹ ਕਿ ਹੁੰਦਾ ਹੈ ਤੇ ਇਸ ਵੱਲ ਧਿਆਨ ਦੇਣਾ ਕਿਉ ਜ਼ਰੂਰੀ ਹੈ।

ਸਿਰਫ ਰਸੋਈ ਵੱਡੀ ਹੋਣਾ ਅਤੇ ਉਸਦੇ ਅੰਦਰ ਸਾਰੇ ਨਵੇਂ ਉਪਕਰਨ(appliances) ਹੋਣਾ, ਇਸਨੂੰ ਅਸੀਂ ਚੰਗਾ ਤਾਂ ਮੰਨ ਸਕਦੇ ਹਾਂ ਪਰ ਕੁਸ਼ਲ(efficient) ਨਹੀਂ।

ਇੱਕ ਵਧੀਆ ਰਸੋਈ ਨੂੰ ਡਿਜ਼ਾਈਨ ਕਰਨ ਲਈ ਸਿੰਕ, ਫਰਿੱਜ ਅਤੇ ਸਟੋਵ ਵਿਚਲੀ ਦੂਰੀ ਦੇ ਸੰਬੰਧਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਅਤੇ ਏਸੇ ਨੂੰ ਵਰਕ ਟ੍ਰਾਈਐਂਗਲ ਬੋਲਦੇ ਹਨ।

ਆਜੋ ਆਪਾਂ ਆਮ ਭਾਸ਼ਾ ਵਿੱਚ ਸਮਝਦੇ ਹਾਂ
ਹੇਠਾਂ ਦਿੱਤੀ ਤਸਵੀਰ ਨੂੰ ਧਿਆਨ ਵਿੱਚ ਰੱਖ ਕੇ ਅੱਗੇ ਪੜੋ ਮੰਨ ਲਓ ਤੁਸੀ ਬਿੰਦੁ 1 ਤੇ ਖੜ੍ਹੇ ਹੋ ਤੁਸੀਂ ਫਰਿੱਜ ਵਿੱਚੋ ਖਾਣਾ ਕੱਢਿਆ ਤੇ ਚੱਲ ਕੇ ਬਿੰਦੁ 2 ਤੇ ਪਹੁੰਚੇ ਅਤੇ ਭੋਜਨ ਨੂੰ ਪਾਣੀ ਨਾਲ ਸਾਫ ਕੀਤਾ ਅਤੇ ਫਿਰ ਬਿੰਦੁ 3 ਤੇ ਸਟੋਵ ਕੋਲ ਪਹੁੰਚੇ ਅਤੇ ਭੋਜਨ ਤਿਆਰ ਕੀਤਾ ਅਤੇ ਦੁਬਾਰਾ ਬਿੰਦੁ 1 ਤੇ ਚਲੇ ਗਏ ਬਚਿਆ ਹੋਇਆ ਖਾਣਾ ਫਰਿੱਜ ਚ ਰੱਖ ਦਿੱਤਾ।

ਏਸੇ ਤਰ੍ਹਾਂ ਤੁਸੀਂ ਦੇਖੋ ਤਾਂ ਬਿੰਦੁ 1,2,3 ਨੇ ਮਿਲ ਕੇ ਇੱਕ ਤਿਕੋਣ(triangle) ਤਿਆਰ ਕਰ ਦਿੱਤੀ ਇਸਨੂੰ ਹੀ ਵਰਕ ਟ੍ਰਾਈਐਂਗਲ ਬੋਲਦੇ ਹਨ। ਇਹ ਜਗ੍ਹਾ ਹੈ ਜੋ ਕਿਸੇ ਰਸੋਈ ਦੇ ਵਿੱਚ ਤੁਸੀਂ ਇੱਕ ਦਿਨ ਦੇ ਅੰਦਰ ਸਭ ਤੋਂ ਵੱਧ ਵਰਤਦੇ ਹੋ। ਤੇ ਇਹ ਜਗ੍ਹਾ ਇਕ ਡਿਜ਼ਾਈਨ ਦੇ ਹਿਸਾਬ ਨਾਲ ਬਣਾਈ ਜਾਣੀ ਚਾਹੀਦੀ ਹੈ ਜੇਕਰ ਤੁਸੀਂ ਇਸ ਵੱਲ ਧਿਆਨ ਨਹੀਂ ਦੇਓਗੇ ਤਾਂ ਆਪਣੇ ਸਰੀਰ ਦੀ ਅੱਧੀ ਤੋਂ ਵੱਧ ਊਰਜਾ ਤੁਸੀਂ ਰਸੋਈ ਵਿੱਚ ਈ ਖਪਤ ਕਰ ਦਿਉਗੇ ਤੇ ਬਾਕੀ ਕੰਮ ਕਰਨ ਲੱਗਿਆ ਥਕਾਵਟ ਮਹਿਸੂਸ ਹੋਵੇਗੀ।

ਜੇਕਰ ਤੁਸੀਂ ਘਰ ਬਣਾਉਣ ਸਮੇਂ ਕਿਸੇ ਆਰਕੀਟੈਕਟ ਦੀ ਮੱਦਦ ਨਹੀਂ ਲੈ ਰਹੇ ਤਾਂ ਕੁੱਝ ਪੁਆਇੰਟ ਜੋ ਵਧੀਆ ਵਰਕ ਟ੍ਰਾਈਐਂਗਲ ਬਣਾਉਣ ਵਿੱਚ ਤੁਹਾਡੀ ਮੱਦਦ ਕਰਨਗੇ।

1. ਵਰਕ ਟ੍ਰਾਈਐਂਗਲ ਦੀ ਕੋਈ ਵੀ ਸਾਈਡ 4 ਫੁੱਟ ਤੋਂ ਘੱਟ ਅਤੇ 7 ਫੁੱਟ ਤੋਂ ਵੱਧ ਨਹੀਂ ਹੋਣੀ ਚਾਹੀਦੀ।

2. ਸਾਰੀਆਂ ਸਾਈਡ ਦਾ ਜੋੜ 15 ਫੁੱਟ ਤੋਂ ਘੱਟ ਨਹੀਂ ਹੋਣਾ ਚਾਹੀਦਾ ਅਤੇ 22 ਫੁੱਟ ਤੋਂ ਵੱਧ ਨਹੀਂ ਹੋਣਾ ਚਾਹੀਦਾ।

3. ਇਦਾ ਦਾ ਡਿਜ਼ਾਈਨ ਬਣਾਉਣ ਤੋਂ ਗੁਰੇਜ ਕਰੋ ਜੋ ਵਰਕ ਟ੍ਰਾਈਐਂਗਲ ਵਿੱਚ ਟ੍ਰੈਫਿਕ ਦਾ ਕਾਰਨ ਬਣੇ।

ਜੇਕਰ ਤੁਸੀਂ ਆਪਣੀ ਮਿਹਨਤ ਦੀ ਕਮਾਈ ਆਪਣੇ ਘਰ ਤੇ ਲਗਾ ਰਹੇ ਹੋ ਤਾਂ ਧਿਆਨ ਰੱਖੋ ਕਿ ਉਹ ਤੁਹਾਡੇ ਲਈ ਸੁੱਖ ਦਾ ਕਾਰਨ ਬਣੇ, ਬਿਨ੍ਹਾਂ ਜਾਣਕਾਰੀ ਤੋਂ ਕੀਤਾ ਕੰਮ ਪ੍ਰੇਸ਼ਾਨੀ ਦਾ ਕਾਰਨ ਨਾ ਬਣਾਓ।

ਧੰਨਵਾਦ ਜੀ 🙏

Nest home plans

Er Gurminder singh 📱9781999726
Er Gurmeet singh 📱9115036003

07/09/2021

Kitchen lights

11/08/2021

Client's name = karamjit singh

Location = village Gill (Moga)

26/07/2021

ਘਰ ਬਣਾਉਣ ਦਾ ਮਤਲਬ ਸਿਰਫ ਕਮਰੇ ਛੱਤ ਲੈਣਾ ਜਾ ਸੋਹਣਾ ਡਿਜ਼ਾਈਨ ਬਣਾ ਲੈਣਾ ਹੀ ਨਹੀਂ ਹੁੰਦਾ, ਬਹੁਤ ਸਾਰੀਆਂ ਚੀਜਾਂ ਨੇ ਜੋ ਸਾਨੂੰ ਘਰ ਬਨਾਉਣ ਸਮੇਂ ਧਿਆਨ ਚ ਰੱਖਣੀਆਂ ਚਾਹੀਦੀਆਂ ਹਨ।

ਘਰ ਦਾ ਮੁੱਖ ਕੰਮ ਹੁੰਦਾ ਇਨਸਾਨ ਨੂੰ ਕੁਦਰਤੀ ਆਫਤਾਂਵਾਂ ਤੋਂ ਸੁਰੱਖਿਅਤ ਰੱਖਣਾ ਅਤੇ ਉਸਦੀ ਸਿਹਤ ਨੂੰ ਤੰਦਰੁਸਤ ਬਣਾਈ ਰੱਖਣਾ।

ਅਤੇ ਘਰ ਦਾ ਅੰਦਰਲਾ ਵਾਤਾਵਰਣ ਬਾਹਰਲੇ ਮੌਸਮ ਦੇ ਹਿਸਾਬ ਨਾਲ ਹੌਲੀ ਹੌਲੀ ਬਦਲਦਾ ਰਹੇ। ਤੇ ਘਰ ਦੇ ਅੰਦਰ ਆਕਸੀਜਨ ਵਾਲੀ ਹਵਾ, ਥੋੜ੍ਹਾ ਜਿਹਾ ਨਿੱਘ, ਹਵਾ ਵਿਚਲੀ ਨਮੀਂ, ਅਤੇ ਪੂਰਨ ਤੌਰ ਤੇ ਰੌਸ਼ਨੀ ਪਹੁੰਚਦੀ ਹੋਣੀ ਚਾਹੀਦੀ ਹੈ।

ਅਤੇ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਤੁਹਾਨੂੰ ਆਪਣੇ ਘਰ ਅੰਦਰ ਬੈਠਿਆਂ ਆਰਾਮਦਾਇਕ ਮਹਿਸੂਸ ਹੋਵੇ।

ਜੇਕਰ ਇਹ ਚੀਜਾਂ ਤੁਹਾਡੇ ਘਰ ਦੇ ਅੰਦਰ ਪੂਰੇ ਰੂਪ ਚ ਮੌਜੂਦ ਨਹੀਂ ਹਨ ਤਾਂ ਤੁਹਾਨੂੰ ਆਪਣੇ ਘਰ ਅਤੇ ਤੁਹਾਡੀ ਸਿਹਤ ਵਿਚਕਾਰਲੇ ਸੰਬੰਧ ਨੂੰ ਸਮਝਣਾ ਪਵੇਗਾ। 🙏

22/07/2021

#ਖਿੜਕੀ


ਖਿੜਕੀਆਂ ਘਰ ਦੇ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ ਖਿੜਕੀਆਂ ਸਾਡੇ ਘਰ ਦੇ ਅੰਦਰਲੇ ਵਾਤਾਵਰਨ ਨੂੰ ਬਾਹਰਲੀ ਦੁਨੀਆਂ ਨਾਲ ਜੋੜਦੀਆਂ ਹਨ।

ਖਿੜਕੀ ਨੂੰ ਬਣਾਉਣ ਸਮੇਂ ਆਰਕੀਟੈਕਟ ਇਕ ਸਾਧਾਰਣ ਫਾਰਮੂਲੇ ਦੀ ਵਰਤੋਂ ਕਰਦੇ ਹਨ ਜਿਸਨੂੰ ਅੰਗਰੇਜ਼ੀ ਦੇ ਸ਼ਬਦ STAND ਨਾਲ ਸਮਝਿਆ ਜਾ ਸਕਦਾ ਹੈ ਜਿਹੜਾ ਕਿ ਹੇਠਾਂ ਤਸਵੀਰ ਵਿੱਚ ਦਿਖਾਇਆ ਗਿਆ ਹੈ।

S = safe & secure ਤੁਹਾਡੇ ਘਰ ਦੇ ਅੰਦਰ ਲੱਗੀ ਹਰ ਖਿੜਕੀ ਸੁਰੱਖਿਅਤ ਹੋਣੀ ਚਾਹੀਦੀ ਹੈ। ਉਸਦੇ ਅੰਦਰ ਜਾ ਬਾਹਰ ਪਾਣੀ ਨਹੀਂ ਆਉਣਾ ਚਾਹੀਦਾ ਤੇ ਕੋਈ ਵੀ ਉਸਨੂੰ ਆਸਾਨੀ ਨਾਲ ਭੰਨ ਜਾ ਤੋੜ ਨਾ ਸਕੇ।

T = thermal insulation ਇੱਕ ਖਿੜਕੀ ਦਾ ਕੰਮ ਹੁੰਦਾ ਹੈ ਕਿ ਉਹ ਸਰਦੀਆਂ ਦੇ ਵਿੱਚ ਅੰਦਰ ਦਾ ਗਰਮ ਤਾਪਮਾਨ ਬਾਹਰ ਨਾ ਜਾਣ ਦੇਵੇ ਤੇ ਗਰਮੀ ਦੇ ਮੌਸਮ ਵਿਚ ਬਾਹਰੋਂ ਗਰਮ ਤਾਪਮਾਨ ਅੰਦਰ ਆਉਣ ਤੋਂ ਬਚਾਈ ਰੱਖੇ।

A = air & ventilation ਖਿੜਕੀ ਸਾਨੂੰ ਪੂਰਨ ਤੌਰ ਤੇ ਹਵਾ ਪ੍ਰਦਾਨ ਕਰੇ ਇਹ ਲਾਜ਼ਮੀ ਹੋਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਉਹ ਕੰਟਰੋਲ ਵੀ ਕਰ ਸਕੇ ਕਿ ਕਦੇ ਸਾਨੂੰ ventilation ਚਾਹੀਦੀ ਹੈ ਜਾ ਨਹੀਂ।

N = noise reduction ਜੇਕਰ ਖਿੜਕੀ ਦੁਆਰਾ ਬਾਹਰ ਦੀ ਅਵਾਜ ਅੰਦਰ ਆਵੇਗੀ ਤਾਂ ਉਹ ਸਾਡੇ ਤੇ ਕਈ ਤਰੀਕਿਆਂ ਨਾਲ ਪ੍ਰਭਾਵ ਪਵੇਗੀ। ਬਾਹਰੋਂ ਆਉਣ ਵਾਲੀ ਅਵਾਜ ਨਾਲ ਸਾਡੀ ਸਿਹਤ ਅਤੇ ਸਾਡੇ ਵਿਵਹਾਰ ਤੇ ਬਹੁਤ ਮਾੜਾ ਅਸਰ ਪੈਂਦਾ ਹੈ।

D = daylight ਸਭ ਤੋਂ ਮਹਤਵਪੂਰਨ ਹੁੰਦੀ ਹੈ ਖਿੜਕੀ ਦੁਆਰਾ ਅੰਦਰ ਆਉਣ ਵਾਲੀ ਰੌਸ਼ਨੀ, ਜੋ ਖਿੜਕੀ ਦੁਆਰਾ ਸਾਡੇ ਘਰ ਅੰਦਰ ਪ੍ਰਵੇਸ਼ ਕਰਦੀ ਹੈ। ਜੇਹੜੀ ਤੁਹਾਨੂੰ ਦਿਮਾਗੀ ਤੌਰ ਤੇ ਸੁੱਖ ਦਾ ਅਨੁਭਵ ਦਿੰਦੀ ਹੈ, ਤੇ ਦਿਨ ਦੇ ਸਮੇਂ ਤੁਹਾਡੇ ਲਾਈਟਾਂ ਦੇ ਹੋਣ ਵਾਲੇ ਖਰਚ ਤੋ ਬਚਾਉਂਦੀ ਹੈ।

ਖਿੜਕੀਆਂ ਡਿਜ਼ਾਈਨ ਕਰਦੇ ਸਮੇਂ ਇਹਨਾਂ ਚੀਜਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।

ਜਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ। 🙏

Er Gurmeet Singh 📱 91150-36003
Er Gurminder singh 📱 97819-99726

12/07/2021

Location _ Gholia khurd

08/07/2021
30/06/2021

#ਇੱਟਾਂ ਵਿੱਚ ਸ਼ੋਰੇ ਦੀ ਮੌਜੂਦਗੀ ਨੂੰ ਕਿਵੇਂ ਪਰਖਿਆ ਜਾਵੇ।


ਇਮਾਰਤਾਂ ਵਿੱਚ ਸ਼ੋਰਾ ਇੱਕ ਗੰਭੀਰ ਸਮੱਸਿਆ ਹੈ ਕੰਧਾਂ ਤੇ ਸਫੈਦ ਪਾਉਡਰ ਤੇ ਝੱਗ ਦੀ ਤਹਿ ਜੰਮ ਜਾਣ ਨੂੰ ਸ਼ੋਰਾ (Efflorescence) ਕਿਹਾ ਜਾਂਦਾ ਹੈ।

ਉਸਾਰੀ ਦੌਰਾਨ ਖਾਰੇ ਪਾਣੀ ਦੀ ਵਰਤੋਂ ਅਤੇ ਬਰਸਾਤੀ ਪਾਣੀ ਦਾਖਲ ਹੋਣ ਕਰਕੇ ਇੱਟਾਂ ਦਰਮਿਆਨ ਮੌਜੂਦ ਰਸਾਇਣ (ਸਲਫੇਟ, ਮੇਗਨਿਸ਼ੀਅਮ,ਸੋਡੀਅਮ,ਕੈਲਸ਼ੀਅਮ ਕਾਰਬੋਨੇਟ) ਘੁਲ ਜਾਂਦੇ ਹਨ। ਜਿਸਦੇ ਕਾਰਨ ਸ਼ੋਰਾ ਬਾਹਰ ਆ ਜਾਂਦਾ ਹੈ ਤੇ ਦੀਵਾਰਾਂ ਭੱਦੀਆਂ ਨਜਰ ਆਉਂਦੀਆ ਹਨ।

ਇੱਟਾਂ ਵਿੱਚ ਸ਼ੋਰੇ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਬਹੁਤ ਹੀ ਸੌਖਾ ਢੰਗ ਹੈ ਕਿਸੇ ਵੀ ਇੱਟਾਂ ਦੇ ਚੱਠੇ ਤੋਂ ਪੰਜ ਇੱਟਾਂ ਲੈ ਕੇ ਇਹਨਾਂ ਨੂੰ ਕਿਸੇ ਅਜਿਹੇ ਟਰੇਅ ਵਰਗੇ ਬਰਤਨ ਵਿੱਚ ਖੜ੍ਹੇ ਰੁੱਖ ਰੱਖਿਆ ਜਾਵੇ ਜਿਵੇਂ ਕਿ ਤਸਵੀਰ ਵਿਚ ਵਿਖਾਇਆ ਗਿਆ ਹੈ।

ਅਤੇ ਹੁਣ ਇਸ ਵਿਚ 1 ਇੰਚ ਤੱਕ ਪਾਣੀ ਭਰ ਲਵੋ ਇਸ ਗੱਲ ਦਾ ਜਰੂਰ ਧਿਆਨ ਰੱਖਿਆ ਜਾਵੇ ਕੇ ਪਾਣੀ ਪੀਣ ਯੋਗ ਸਾਫ ਸੁਥਰਾ ਹੋਣਾ ਚਾਹੀਦਾ ਹੈ। ਇਸ ਟਰੇਅ ਨੂੰ ਕਿਸੇ ਹਵਾਦਾਰ ਕਮਰੇ ਵਿਚ ਰੱਖ ਦੇਵੋ ਤੇ ਜਦੋਂ ਇੱਟਾਂ ਦੁਆਰਾ ਸਾਰਾ ਪਾਣੀ ਸੋਖ ਲਿਆ ਜਾਵੇ ਤਾਂ ਫਿਰ ਦੁਬਾਰਾ ਇਕ ਇੰਚ ਤੱਕ ਪਾਣੀ ਭਰ ਦੇਵੋ ਅਤੇ 24 ਘੰਟੇ ਤਕ ਇਸਨੂੰ ਛੱਡ ਦੇਵੋ।

ਤੇ ਫਿਰ ਸ਼ੋਰੇ ਦੀ ਜਾਂਚ ਕਰੋ ਜਿਨ੍ਹਾਂ ਸ਼ੋਰਾ ਇੱਟ ਦੇ ਅੰਦਰ ਮੌਜੂਦ ਹੋਵੇਗਾ ਓਹ ਬਾਹਰ ਆ ਜਾਵੇਗਾ। ਵਧੀਆ ਮਿਆਰ (1st class brick) ਦੀ ਇੱਟ ਸ਼ੋਰੇ ਤੋਂ ਰਹਿਤ ਹੋਣੀ ਚਾਹੀਦੀ ਹੈ।

ਸ਼ੋਰੇ ਦਾ ਸਿੱਧਾ ਸੰਬੰਧ ਨਮੀ ਨਾਲ ਹੈ ਜਿਨ੍ਹੀ ਜਿਆਦਾ ਸਲਾਬ ਜਾਂ ਨਮੀ ਇਮਾਰਤ ਵਿੱਚ ਹੋਵੇਗੀ ਉਨ੍ਹਾਂ ਹੀ ਜਿਆਦਾ ਸ਼ੋਰਾ ਹੋਵੇਗਾ। ਇਸ ਲਈ ਜਰੂਰੀ ਹੈ ਕਿ ਇਮਾਰਤ ਵਿੱਚ ਸਲਾਬ ਤੋਂ ਬੱਚਣ ਲਈ DPC (Damp Proof Course) ਪਾ ਲਈ ਜਾਵੇ।

ਜਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ 🙏

Er Gurminder singh 📱 9781999726
Er Gurmeet Singh 📱 9115036003

18/06/2021

ਕਮਰਿਆਂ ਵਿੱਚ ਹਵਾ ਦਾ ਵਹਾਅ

(ਕੱਲ ਵਾਲੀ ਪੋਸਟ ਦਾ ਅਗਲਾ ਹਿੱਸਾ)

ਜੇਕਰ ਕਿਸੇ ਕਮਰੇ ਵਿੱਚ ਇੱਕ ਹੀ ਬਾਰੀ ਹੈ ਜਿਸ ਤਰ੍ਹਾਂ ਤਸਵੀਰ A ਵਿੱਚ ਦਿਖਾਇਆ ਗਿਆ ਹੈ ਤਾਂ ਹਵਾ ਬਹੁਤ ਮੁਸ਼ਕਿਲ ਨਾਲ ਅੰਦਰ ਆ ਸਕੇਗੀ।

ਕੇ ਕਮਰੇ ਅੰਦਰ ਭਰਪੂਰ ਹਵਾ ਚਾਹੀਦੀ ਹੈ ਤਾਂ ਉਹ ਬਾਰੀ ਜਿਸ ਰਾਹੀਂ ਹਵਾ ਬਾਹਰ ਨਿਕਲੇਗੀ ਉਸ ਬਾਰੀ ਨਾਲੋਂ ਵੱਡੀ ਹੋਣੀ ਚਾਹੀਦੀ ਹੈ ਜਿਸ ਬਾਰੀ ਰਾਹੀਂ ਹਵਾ ਅੰਦਰ ਦਾਖਲ ਹੋਵੇਗੀ ਜਿਵੇਂ ਕਿ ਤਸਵੀਰ B ਵਿੱਚ ਦਿਖਾਇਆ ਗਿਆ ਹੈ। ਫਿਰ ਹਵਾ ਜਿਆਦਾ ਤਾਕਤ ਨਾਲ ਅੰਦਰ ਆਵੇਗੀ ਅਤੇ ਇਹ ਘਰ ਦੇ ਵਸਨੀਕਾਂ ਲਈ ਬਹੁਤ ਖੁਸ਼ਗਵਾਰ ਅਤੇ ਅਨੰਦਮਈ ਹੋਵੇਗੀ।

ਜੇਹੜੀ ਹਵਾ ਅਸੀਂ ਸਾਹ ਰਾਹੀਂ ਬਾਹਰ ਕੱਢ ਦੇ ਹਾਂ ਉਹ ਹੌਲੀ ਹੁੰਦੀ ਹੈ। ਅਤੇ ਕਮਰੇ ਦੇ ਉਪਰਲੇ ਹਿੱਸੇ ਵਿੱਚ ਚਲੀ ਜਾਂਦੀ ਹੈ। ਅਤੇ ਸਾਹ ਰਾਹੀਂ ਬਾਹਰ ਕੱਢੀ ਹਵਾ ਨਿਕਾਸੀ ਪੱਖਿਆਂ (exhaust fan) ਰਾਹੀਂ ਬਾਹਰ ਕੱਢ ਦੇਣੀ ਚਾਹੀਦੀ ਹੈ ਅਤੇ ਫਿਰ ਤਾਜ਼ੀ ਹਵਾ ਬਾਰੀ ਰਾਹੀਂ ਅੰਦਰ ਚਲੀ ਜਾਂਦੀ ਹੈ।

ਜੇਕਰ ਰੋਸ਼ਨਦਾਨ ਦੀ ਜਗ੍ਹਾ ਨਿਕਾਸੀ ਪੱਖੇ ਦੇ ਬਿਲਕੁਲ ਆਹਮੋ ਸਾਹਮਣੇ ਹੈ ਇਹ ਬਾਰੀ ਰਾਹੀਂ ਬਾਹਰੋਂ ਤਾਜ਼ੀ ਹਵਾ ਦੇ ਅੰਦਰ ਵੱਲ ਵਹਾਉ ਘੱਟ ਕਰ ਦੇਵੇਗਾ। ਇਸ ਕਰਕੇ ਰੋਸ਼ਨਦਾਨ ਦਾ ਨਿਕਾਸੀ ਪੱਖੇ ਦੇ ਸਾਹਮਣੇ ਹੋਣਾ ਮੁਨਾਸਿਬ ਨਹੀਂ।

ਜਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ। 🙏

Nest Home Plans

Er Gurminder singh 📱 97819-99726
Er Gurmeet Singh 📱 91150-36003

17/06/2021

ਕਮਰਿਆਂ ਵਿੱਚ ਹਵਾ ਦਾ ਵਹਾਅ

ਕਮਰਿਆਂ ਵਿੱਚ ਹਵਾ ਦਾ ਵਹਾਅ ਪੂਰਨ ਤੌਰ ਤੇ ਹੋਣਾ ਲਾਜ਼ਮੀ ਹੁੰਦਾ ਹੈ ਜੇਕਰ ਤੁਹਾਡੇ ਘਰ ਦੇ ਕਿਸੇ ਕਮਰੇ ਦੇ ਅੰਦਰ ਹਵਾ ਦਾ ਵਹਾਅ ਬਿਲਕੁਲ ਵੀ ਨਹੀਂ ਹੈ ਤਾਂ ਤੁਹਾਡੀ ਸਿਹਤ ਨਾਲ ਜੁੜੇ ਕਈ ਮਸਲੇ ਵਿਗੜ ਜਾਣਗੇ।

ਇਸ ਲਈ ਇਹ ਜ਼ਰੂਰੀ ਹੈ ਜਾਂਦਾ ਹੈ ਕਿ ਘਰ ਦੀ ਪਲਾਨਿੰਗ ਕਰਦੇ ਸਮੇਂ ਹਵਾ ਦੇ ਵਹਾਅ ਨੂੰ ਯਕੀਨੀ ਬਣਾ ਲਿਆ ਜਾਵੇ।

ਜੇਕਰ ਬਾਰੀਆਂ ਇਕ ਦੂਜੇ ਦੇ ਬਿਲਕੁੱਲ ਆਹਮਣੇ ਸਾਹਮਣੇ ਹਨ ਜਿਸ ਤਰ੍ਹਾਂ ਤਸਵੀਰ A ਵਿੱਚ ਦਿਖਾਇਆ ਗਿਆ ਹੈ ਤਾਂ ਹਵਾ ਕਮਰੇ ਦੇ ਥੋੜ੍ਹੇ ਹਿੱਸੇ ਵਿੱਚ ਘੁੰਮੇਗੀ।

ਜੇਕਰ ਬਾਰੀਆਂ ਤਸਵੀਰ B ਅਤੇ C ਦੇ ਅਨੁਸਾਰ ਲਗਾਈਆਂ ਹਨ ਤਾਂ ਹਵਾ ਕਮਰੇ ਦੇ ਵੱਡੇ ਹਿੱਸੇ ਵਿੱਚ ਫੈਲ ਜਾਵੇਗੀ।

ਜੇਕਰ ਹਵਾ ਦੇ ਲਾਂਘੇ ਦੀ ਦਿਸ਼ਾ ਟੇਢੇ ਰੂਪ ਨਾਲ 0 ਤੋਂ 30 ਡਿਗਰੀ ਤੱਕ ਬਦਲ ਜਾਂਦੀ ਹੈ ਜਿਵੇਂ ਤਸਵੀਰ C ਵਿੱਚ ਹੈ ਫੇਰ ਵੀ ਕਮਰੇ ਵਿੱਚ ਹਵਾ ਦੇ ਵਹਾਉ ਵਿੱਚ ਕੋਈ ਫਰਕ ਨਹੀਂ ਪਵੇਗਾ( ਬਾਕੀ ਦੀ ਜਾਣਕਾਰੀ ਅਗਲੀ ਪੋਸਟ ਵਿੱਚ)

ਜਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ। 🙏

Nest Home Plans

Er Gurminder singh 📱 9781999726
Er Gurmeet singh 📱 9115036003

16/06/2021

ਜਦੋਂ ਵੀ ਕਿਸੇ ਪਲਾਟ ਦੀ ਚੋਣ ਕਰੋ ਤਾਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਦੱਖਣ ਦਿਸ਼ਾ (south) ਦੇ ਵਿੱਚ ਜਗ੍ਹਾ ਜਿਆਦਾ ਖੁੱਲ੍ਹੀ ਹੋਵੇ ਜਾਂ ਕੋਈ ਉੱਚੀ ਇਮਾਰਤ ਨਾ ਹੋਵੇ ਜੇਹੜੀ ਸੂਰਜ ਤੋਂ ਆਉਣ ਵਾਲੀ ਰੌਸ਼ਨੀ ਵਿੱਚ ਅੜਿੱਕਾ ਨਾ ਬਣ ਸਕੇ।

ਜੇਕਰ ਹੋ ਸਕੇ ਤਾਂ ਉਸ ਪਲਾਟ ਦੀ ਚੋਣ ਕਰੋ ਜਿਸਨੂੰ ਪੂਰਬੀ - ਪੱਛਮੀ (East-West) ਰਾਸਤਾ ਲੱਗਦਾ ਹੋਵੇ ਜਾਂ ਤੁਹਾਡੇ ਪਲਾਟ ਦਾ ਸਾਈਜ਼ 50 ਫੁੱਟ × 100 ਫੁੱਟ ਦਾ ਹੋਵੇ ਤਾਂ ਕਿ ਤੁਸੀ ਪੂਰਨ ਤੌਰ ਤੇ ਸੂਰਜ ਤੋਂ ਆਉਣ ਵਾਲਿਆ ਕਿਰਨਾਂ ਦਾ ਫਾਇਦਾ ਲੈ ਸਕੋ।

ਜੇਕਰ ਤੁਸੀ ਧੁੱਪ ਨੂੰ ਨਾਪਸੰਦ ਕਰਦੇ ਹੋ ਤੇ ਦਰੱਖਤਾਂ ਨੂੰ ਪਿਆਰ ਕਰਨ ਵਾਲੇ ਇਨਸਾਨ ਹੋ ਤਾਂ ਆਪਣੇ ਪਲਾਟ ਦੀ ਦੱਖਣ ਦਿਸ਼ਾ ਵਿੱਚ ਮੌਸਮੀ ਦਰੱਖਤ(Deciduous trees) ਅਤੇ ਉੱਤਰ ਦਿਸ਼ਾ ਵਿੱਚ ਸਦਾਬਹਾਰ ਦਰੱਖਤ(Coniferous trees) ਲਾ ਸਕਦੇ ਹੋ।

ਸਦਾਬਹਾਰ ਦਰੱਖਤ ਠੰਡ ਦੇ ਦਿਨਾਂ ਵਿੱਚ ਉੱਤਰ ਤੋਂ ਆਉਣ ਵਾਲੀ ਠੰਡੀ ਹਵਾ ਤੋਂ ਬਚਾਅ ਕਰਨਗੇ ਤੇ ਦੱਖਣ ਵਿੱਚ ਲੱਗੇ ਮੌਸਮੀ ਦਰੱਖਤ ਗਰਮੀ ਦੀ ਰੁੱਤ ਵਿੱਚ ਸੂਰਜ ਤੋਂ ਆਉਣ ਵਾਲੀ ਧੁੱਪ ਤੋ ਬਚਾਅ ਕਰਨਗੇ ਅਤੇ ਸਰਦੀ ਦਾ ਮੌਸਮ ਆਉਣ ਤੇ ਇਹਨਾ ਦੇ ਪੱਤੇ ਝੜ ਜਾਣਗੇ ਅਤੇ ਤੁਸੀ ਧੁੱਪ ਦਾ ਫਾਇਦਾ ਲੈ ਸਕਦੇ ਹੋ।

ਜਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ। 🙏

Nest Home Plans

13/06/2021

ਘਰ ਦਾ ਮੁੱਖ ਦਰਵਾਜਾ ਤੇ ਕਾਰ ਪੋਰਚ ਘਰ ਦੇ ਡਿਜ਼ਾਈਨ ਤੇ ਬੜਾ ਡੂੰਘਾ ਪ੍ਰਭਾਵ ਛੱਡਦਾ ਹੈ। ਇਸਦਾ ਸਿੱਧਾ ਸੰਬੰਧ ਤੁਹਾਡੀ ਸੁਰੱਖਿਆ ਅਤੇ ਪ੍ਰਾਈਵੇਸੀ ਨਾਲ ਹੁੰਦਾ ਹੈ।

ਤੁਹਾਡੀ ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖਦਿਆਂ, ਘਰ ਦੀ ਪਲੇਨਿੰਗ ਅਤੇ ਮੁੱਖ ਦਰਵਾਜ਼ੇ ਨੂੰ ਬਣਾਉਣ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੋ ਜਾਂਦਾ ਹੈ।

ਤੁਹਾਡੇ ਘਰ ਦੀ ਮੇਨ ਦੀਵਾਰ ਦੇ ਸਾਰੇ ਏਰੀਏ ਵਿੱਚੋ 15 ਤੋਂ 20% ਹਿੱਸਾ ਬਾਰੀਆਂ ਦਾ ਹੋਣਾ ਚਾਹੀਦਾ ਹੈ। ਜਿਸ ਤੋਂ ਤੁਹਾਨੂੰ ਮਕਾਨ ਦੇ ਅੰਦਰ ਬੈਠਿਆਂ ਘਰ ਦੇ ਮੁੱਖ ਦਰਵਾਜੇ ਤੱਕ ਦੇ ਹਾਲਾਤਾਂ ਦਾ ਜਾਇਜ਼ਾ ਲੈਣਾ ਸੌਖਾ ਹੋ ਜਾਵੇ।

ਘਰ ਦਾ ਪੌਰਚ ਜਾ ਗੈਰੇਜ ਬਾਹਰਲੀ ਦੀਵਾਰ(Boundary wall) ਦੇ ਜ਼ਿਆਦਾ ਨਜ਼ਦੀਕ ਨਹੀਂ ਹੋਣਾ ਚਾਹੀਦਾ। ਤੇ ਤੁਹਾਡਾ ਰਿਹਾਇਸ਼ੀ ਇਲਾਕਾ ਵੀ ਜ਼ਿਆਦਾ ਮਗਰ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਤਸਵੀਰ ਵਿਚ ਖੱਬੇ ਪਾਸੇ ਦਿਖਾਇਆ ਗਿਆ ਹੈ। ਰਿਹਾਇਸ਼ੀ ਇਲਾਕਾ ਮਗਰ ਹੋਣ ਕਰਕੇ ਤੁਹਾਡਾ ਆਂਢ ਗੁਆਂਢ ਦੇ ਮਾਹੌਲ ਨਾਲ ਦੋਸਤਾਨਾ ਵਿਵਹਾਰ ਬਹੁਤ ਘੱਟ ਹੋ ਜਾਂਦਾ ਹੈ ਤੇ ਬਾਹਰੀ ਹਾਲਾਤਾਂ ਦਾ ਜਾਇਜਾ ਲੈਣਾ ਔਖਾ ਹੋ ਜਾਂਦਾ ਹੈ।

ਜੇਕਰ ਤੁਹਾਡਾ ਰਿਹਾਇਸ਼ੀ ਇਲਾਕਾ ਮਗਰ ਹੋ ਜਾਂਦਾ ਹੈ ਤਾਂ ਤੁਹਾਨੂੰ ਬਾਹਰਲੇ ਹਾਲਾਤਾਂ ਬਾਰੇ ਪਤਾ ਕਰਨ ਲਈ ਹਮੇਸ਼ਾ ਆਪਣੇ ਘਰ ਤੋਂ ਬਾਹਰ ਆਉਣਾ ਪਵੇਗਾ। ਬਿਨ੍ਹਾਂ ਜਾਣਕਾਰੀ ਤੋਂ ਕੀਤੀ ਪਲਾਨਿੰਗ ਕਿਸੇ ਵੇਲੇ ਖੁੱਦ ਲਈ ਹੀ ਮੁਸੀਬਤ ਬਣ ਜਾਂਦੀ ਹੈ।

ਜ਼ਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ 🙏

Nest Home Plans

10/06/2021

ਬਿਲਡਿੰਗ ਦੀਆਂ 3 ਮੁੱਖ ਜਗ੍ਹਾ

ਕਿਸੇ ਵੀ ਘਰ ਜਾਂ ਮਕਾਨ ਦੇ ਅੰਦਰ 3 ਜਗ੍ਹਾ ਪ੍ਰਧਾਨ ਹੁੰਦੀਆਂ ਨੇ।

1. Sleeping Area ( ਸੌਣ ਦੀ ਜਗ੍ਹਾ)

2. Service Area (ਕੰਮ ਕਰਨ ਦੀ ਜਗ੍ਹਾ)

3. Living Area (ਰਹਿਣ ਦੀ ਜਗ੍ਹਾ)

ਆਪਣੇ ਘਰ ਨੂੰ ਪਲਾਨ ਕਰਦੇ ਸਮੇਂ ਜੇਕਰ ਤੁਸੀ ਕਿਸੇ ਆਰਕੀਟੈਕਟ ਦੀ ਮੱਦਦ ਨਹੀਂ ਲੈ ਰਹੇ ਤਾਂ ਕੋਸ਼ਿਸ਼ ਕਰੋ ਕਿ ਸੌਣ ਵਾਲੀ ਜਗ੍ਹਾ(Sleeping Area) ਕਦੇ ਵੀ ਕੰਮ ਵਾਲੀ ਜਗ੍ਹਾ(Service Area) de ਨਜ਼ਦੀਕ ਨਾ ਹੋਵੇ।

ਜ਼ਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ 🙏

Nest Home Plans

09/06/2021

ਕਿਸੇ ਮਕਾਨ ਦੀ ਬਾਹਰਲੀ ਦਿੱਖ ਤੁਹਾਡੇ ਮਨ ਤੇ ਕਿੱਦਾ ਦਾ ਪ੍ਰਭਾਵ ਪਾਉਂਦੀ ਹੈ।

ਕਿਸੇ ਇਮਾਰਤ ਨੂੰ ਸਜਾਉਣ ਲਈ ਉਸਦਾ ਬਾਹਰੀ ਮਟੀਰੀਅਲ ਰੁਖੇਪਣ (Roughness) ਦਾ ਹੈ ਜਾਂ ਸੋਹਣੀ ਦਿੱਖ (smoothness) ਦੇਣ ਵਾਲਾ ਹੈ, ਇਹ ਬਿਲਡਿੰਗ ਨੂੰ ਡਿਜ਼ਾਈਨ ਕਰਨ ਸਮੇਂ ਬੜਾ ਜਰੂਰੀ ਹੋ ਜਾਂਦਾ ਹੈ।

ਇਮਾਰਤ ਦੀ rough surface ਵਧੇਰੇ ਮਜ਼ਬੂਤ ਅਤੇ ਸੁਰੱਖਿਆ ਦਾ ਅਹਿਸਾਸ ਦਿੰਦੀ ਹੈ ਉਦਾਹਰਨ ਵਜੋਂ - ਕੰਕਰੀਟ ਦੀ ਬਣੀ ਇਮਾਰਤ ਜਾ ਮੋਟੇ ਤੌਰ ਤੇ ਕੱਟੀ ਹੋਈ ਲੱਕੜ ਦੀ ਬਣੀ ਇਮਾਰਤ(rough sawn wood )

Rough surface ਕਿਸੇ ਵੱਡੀ ਬਿਲਡਿੰਗ ਦੀ ਉਚਾਈ ਨੂੰ ਘੱਟ ਕਰਨ ਦਾ ਭੁੱਲੇਖਾ ਪਾਉਂਦੀ ਹੈ।

ਚੰਗੇ ਤਰੀਕੇ ਨਾਲ ਕੱਟੀ ਲੱਕੜ, ਪਲਾਸਟਿਕ, ਕੱਚ, ਅਤੇ ਬਹੁਤ ਸਾਰੀਆਂ ਧਾਤਾਂ ਲਗਜ਼ਰੀ(luxury) di ਭਾਵਨਾ ਪੈਦਾ ਕਰਦੀਆਂ ਹਨ।

ਸੋਹਣੀ ਦਿੱਖ(Smooth surface) ਕਿਸੇ ਛੋਟੀ ਬਿਲਡਿੰਗ ਦੀ ਘੱਟ ਉਚਾਈ ਨੂੰ ਉੱਚਾ ਦਿਖਾਉਣ ਵਿੱਚ ਮਦਦ ਕਰਦੀ ਹੈ, ਲਾਈਟਾਂ ਤੇ ਰੰਗਾਂ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ।

ਜਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੋ ਰਹੋ ਜੀ 🙏

NEST HOME PLANS

08/06/2021

ਕਿਸੇ ਮਕਾਨ ਦੀ ਵਿਉਂਤਬੰਦੀ ਕਰਨ ਸਮੇਂ ਆਂਢ ਗੁਆਂਢ ਦੇ ਵਾਤਾਵਰਨ ਨੂੰ ਵਿਚਾਰਨਾ ਜਰੂਰੀ ਹੁੰਦਾ ਹੈ।

ਮੰਨ ਲਓ ਤੁਹਾਡੇ ਗੁਆਂਢ ਵਿੱਚ ਬਣੀ ਇਮਾਰਤ ਦੀ ਕੀਮਤ 25 ਲੱਖ ਰੁਪਏ ਹੈ, ਉੱਥੇ 10 ਲੱਖ ਕੀਮਤ ਦੀ ਬਣੀ ਇਮਾਰਤ 25 ਲੱਖ ਦੀ ਬਣੀ ਇਮਾਰਤ ਦੇ ਮੁਕਾਬਲੇ ਜਿਆਦਾ ਪ੍ਰਭਾਵੀ ਨਹੀਂ ਹੋਵੇਗੀ ਇਹ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਮਾਲਿਕ ਆਪਣੇ ਗੁਆਂਢੀਆਂ ਦੇ ਨਾਲ ਰਹਿਣ ਦੇ ਯੋਗ ਨਹੀਂ ਹੈ।

ਜੇ ਤੁਹਾਡੇ ਆਂਢ ਗੁਆਂਢ ਬਣੀਆਂ ਇਮਾਰਤਾਂ ਦੀ ਕੀਮਤ 10-12 ਲੱਖ ਰੁਪਏ ਹੈ ਅਤੇ ਤੁਸੀ ਆਪਣੀ ਇਮਾਰਤ ਤੇ 25-30 ਲੱਖ ਰੁਪਏ ਖਰਚਣਾ ਚਾਹੁੰਦੇ ਹੋ ਤਾਂ ਇਹ ਤੁਹਾਡਾ ਫੈਸਲਾ ਘਾਟੇਵੰਦ ਹੋਵੇਗਾ।

ਕਾਰਨ, ਬਾਕੀ ਇਮਾਰਤਾਂ ਦੀ ਕੀਮਤ ਘੱਟ ਹੋਣ ਕਰਕੇ ਤੁਹਾਡੀ ਇਮਾਰਤ ਦਾ ਮੁੜ ਵਿਕਰੀ ਮੁੱਲ ਘੱਟ ਰਹੇਗਾ।

ਮਕਾਨ ਬਨੌਣ ਸਮੇਂ ਧਿਆਨ ਰੱਖਿਆ ਜਾਵੇ ਕਿ ਸਾਰੇ ਘਰਾਂ ਦੀ ਸ਼ੈਲੀ(design) ਵਿੱਚ ਵਿਭਿੰਨਤਾ ਹੋਣੀ ਚਾਹੀਦੀ ਹੈ, ਸਾਰੇ ਘਰ ਇੱਕੋ ਜਿਹੇ ਨਹੀਂ ਦਿਖਣੇ ਚਾਹੀਦੇ। ਪਰ ਕੁਝ ਏਕਤਾ(similarities) ਗੁਆਂਢ ਵਿਚਲੀਆਂ ਸਾਰੀਆਂ ਇਮਾਰਤਾਂ ਦੇ ਉੱਚ ਮੁੱਲ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਦੀ ਹੈ।

ਜਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ। 🙏

12/05/2021

#ਇੱਟਾਂ_ਦੀ_ਚਿਣਾਈ

ਇੱਟਾਂ ਦੀ ਚਿਣਾਈ ਕਰਨ ਵੇਲੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਉਪਰਲੇ ਅਤੇ ਹੇਠਲੇ ਰਤ੍ਹੇ ਦੀਆਂ ਇੱਟਾਂ ਵਿੱਚ ਸਿੱਧੇ ਖੜ੍ਹੇ ਜੋੜ ਇਕ ਦੂਜੇ ਦੇ ਠੀਕ ਉੱਤੇ ਨਾ ਹੋਣ।

ਜੇਕਰ ਅਜਿਹਾ ਹੁੰਦਾ ਹੈ ਤਾਂ ਓਥੇ ਤਰੇੜਾਂ ਪੈਣ ਜਾ ਜੋੜ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਰਹਿੰਦੀ ਹੈ ਤੇ ਕੰਧ ਦੀ ਮਜ਼ਬੂਤੀ v ਪ੍ਰਭਾਵਿਤ ਹੁੰਦੀ ਹੈ

ਚਿਣਾਈ ਕਰਦੇ ਸਮੇਂ ਇਹ ਘਰ ਬਨੋਣ ਵਾਲਾ ਇਨਸਾਨ ਆਪਣੇ ਤੌਰ ਤੇ ਇਹ ਖਾਸ ਧਿਆਨ ਰੱਖੇ ਕਿ ਉਪਰਲੇ ਤੇ ਹੇਠਲੇ ਰਤ੍ਹੇ ਦਾ ਜੋੜ ਹੇਠ ਦਿਖਾਈ ਤਸਵੀਰ ਦੇ ਵਾਂਗ ਹੀ ਹੋਵੇ। ਤਾਂ ਕਿ ਭਵਿੱਖ ਵਿਚ ਆਉਣ ਵਾਲੀਆਂ ਤਰੇੜਾਂ ਤੋ ਬਚਾਅ ਕੀਤਾ ਜਾ ਸਕੇ।

ਆਪਣੀ ਜਿੰਦਗੀ ਭਰ ਦੀ ਕਮਾਈ ਨੂੰ ਘਰ ਤੇ ਲਾਉਣ ਤੋਂ ਬਾਅਦ ਕੋਈ ਵੀ ਇਨਸਾਨ ਨਹੀਂ ਅਸੰਤੁਸ਼ਟ ਨਹੀਂ ਰਹਿਣਾ ਚਾਹੁੰਦਾ।

ਜਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ 🙏

08/05/2021

Amandeep kaur

Village - Bodde(ਬੌਡੇ) Nihal singh wala

28/04/2021

#ਸਲੈਬ RCC

ਤਾਜ਼ੀ ਸੀਮਿੰਟ ਕੰਕਰੀਟ ਦੀ ਸੁਰੱਖਿਆ

ਤਾਜ਼ੀ ਸੀਮਿੰਟ ਕੰਕਰੀਟ ਦੀ ਸੁਰੱਖਿਆ ਬਹੁਤ ਜਰੂਰੀ ਹੁੰਦੀ ਹੈ ਕਿਸੇ ਵੀ ਆਦਮੀ ਨੂੰ ਤਾਜ਼ੀ ਪਾਈ ਗਈ ਕੰਕਰੀਟ ਤੇ ਨਹੀਂ ਤੁਰਨ ਦੇਣਾ ਚਾਹੀਦਾ।

ਗਰਮੀ ਦੇ ਮੌਸਮ ਵਿੱਚ ਕੰਕਰੀਟ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਲੈਂਟਰ ਪੈਣ ਤੋਂ ਕੁੱਝ ਘੰਟੇ ਬਾਅਦ ਉਸ ਤੇ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਦੂਜੇ ਦਿਨ ਸਵੇਰੇ ਕੰਕਰੀਟ ਦੀ ਉਪਰਲੀ ਸਤਿਹ ਤੇ ਰੇਤ ਦੀਆਂ ਕਿਆਰੀਆਂ ਬਣਾ ਕੇ ਪਾਣੀ ਖੜ੍ਹਾ ਕਰ ਦੇਣਾ ਚਾਹੀਦਾ ਹੈ ਅਤੇ 14 ਦਿਨ ਤਕ ਤਰਾਈ ਕਰਨੀ ਚਾਹੀਦੀ ਹੈ।

25/04/2021

ਜੇਕਰ ਤੁਸੀਂ ਕਿਸੇ ਮਾਹਿਰ ਦੀ ਸਲਾਹ ਨਾਲ ਨਹੀਂ ਕੰਮ ਕਰ ਰਹੇ ਤਾਂ ਏਦਾ ਦੀਆਂ ਗਲਤੀਆਂ ਕਰਨ ਤੋਂ ਹਮੇਸ਼ਾ ਬਚੋ। 🙏

ਜਿਆਦਾ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ 🙏

06/04/2021

ਲਖਵੀਰ ਸਿੰਘ ਫੋਜੀ

ਘੋਲੀਆ ਕਲਾਂ

Want your business to be the top-listed Contractor in Moga?
Click here to claim your Sponsored Listing.

Videos (show all)

ਕਿਸੇ ਵੀ ਤਰਾਂ ਦੀ ਪ੍ਰਾਪਰਟੀ ਖਰੀਦਣ ਜਾ ਵੇਚਣ ਲਈ ਸਾਡੇ ਨਾਲ ਸੰਪਰਕ ਕਰੋ।91150-3600397819-99726#zameenahizameena #viralreels #reelsv...
ਕਿਸੇ ਵੀ ਤਰਾਂ ਦੀ ਪ੍ਰਾਪਰਟੀ ਖਰੀਦਣ ਜਾ ਵੇਚਣ ਲਈ ਸਾਡੇ ਨਾਲ ਸੰਪਰਕ ਕਰੋ।91150-3600397819-99726#zameenahizameena #viralreels #reelsv...
ਕਿਸੇ ਵੀ ਤਰਾਂ ਦੀ ਪ੍ਰਾਪਰਟੀ ਖਰੀਦਣ ਜਾ ਵੇਚਣ ਲਈ ਸਾਡੇ ਨਾਲ ਸੰਪਰਕ ਕਰੋ।91150-3600397819-99726#property #realestatelisting #canadad...
ਜਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਓ ਜੀ 91150-36003 ਗੁਰਮੀਤ ਸਿੰਘ97819-99726 ਗੁਰਮਿੰਦਰ ਸਿੰਘ98779-88375 ਤਰਵਿੰਦਰ ਸਿੰਘ ਰਾਏ
ਜਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਓ ਜੀ 91150-36003 ਗੁਰਮੀਤ ਸਿੰਘ97819-99726 ਗੁਰਮਿੰਦਰ ਸਿੰਘ98779-88375 ਤਰਵਿੰਦਰ ਸਿੰਘ ਰਾਏ
ਕਿਸੇ ਵੀ ਤਰਾਂ ਦੀ ਪ੍ਰਾਪਰਟੀ ਖਰੀਦਣ ਜਾ ਵੇਚਣ ਲਈ ਸਾਡੇ ਨਾਲ ਸੰਪਰਕ ਕਰੋ ਜੀ।91150-3600397819-99726#property#landforsale#homes#
ਕਿਸੇ ਵੀ ਤਰਾਂ ਦੀ ਪ੍ਰਾਪਰਟੀ ਖਰੀਦਣ ਜਾ ਵੇਚਣ ਲਈ ਸਾਡੇ ਨਾਲ ਸੰਪਰਕ ਕਰੋ।91150-3600397819-99726#reelsviral #viralreels #landsforsale...
ਕਿਸੇ ਵੀ ਤਰਾਂ ਦੀ ਪ੍ਰਾਪਰਟੀ ਖਰੀਦਣ ਜਾ ਵੇਚਣ ਜਾ ਕੋਈ ਵਪਾਰਕ ਜਾ ਘਰ ਬਣਾਉਣ ( with material) ਲਈ ਸਾਡੇ ਨਾਲ ਸੰਪਰਕ ਕਰੋ।91150-3600397819-...
ਕਿਸੇ ਵੀ ਤਰਾਂ ਦੀ ਪ੍ਰਾਪਰਟੀ ਖਰੀਦਣ ਜਾ ਵੇਚਣ ਜਾ ਘਰ with material ਬਣਾਉਣ ਲਈ ਸਾਡੇ ਨਾਲ ਸੰਪਰਕ ਕਰੋ ਜੀ।
ਕਿਸੇ ਵੀ ਤਰਾਂ ਦੀ ਪ੍ਰਾਪਰਟੀ ਖਰੀਦਣ ਜਾ ਵੇਚਣ ਲਈ ਸਾਡੇ ਨਾਲ ਸੰਪਰਕ ਕਰੋ।91150-3600397819-99726#zameenahizameena #viralreels #ranare...
ਜਿਆਦਾ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ।#ranarealestate #zameenahizameena #viralreels #imvestors #property #homesforsale #bro...
ਜਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਓ ਜੀ 91150-36003 ਗੁਰਮੀਤ ਸਿੰਘ 97819-99726 ਗੁਰਮਿੰਦਰ ਸਿੰਘ98779-88375 ਤਰਵਿੰਦਰ ਸਿੰਘ ਰਾਏ#zameen...

Telephone

Website

Address


Moga
142001

Other Moga contractors (show all)
Elec Amritpai gaidu Elec Amritpai gaidu
Moga, 142001

Sonu POP moga Sonu POP moga
Moga

घर नहीं महल बनाएं contact for all types of POP design in palace and house. 9780001475

Gurjeet Wood worker Gurjeet Wood worker
Moga

woodwork

Jagjit bambrah Jagjit bambrah
Moga, 142001

Panesr Aluminium Point Panesr Aluminium Point
Talwandi Bhageria Rauli Road Moga
Moga

All Kind Of Aluminium And Wooden Works

Preet electrical moga Preet electrical moga
Bus Stand Moga
Moga, 142001

gurmeet_rania.moga gurmeet_rania.moga
Rania
Moga, RANIA

Gill142049 Gill142049
Moga, 142049

#moga #gill142049 #gill

Pamma palta ਵੱਡੇ ਘਰਈਆ Pamma palta ਵੱਡੇ ਘਰਈਆ
V. P. O. WADDA GHAR
Moga, 142038

इस पेज पर आपके घर के नक्शे और खेती बड़ी से संबन्धित जानकारी मिलाती रहेगी

Jagsir Saharan Jagsir Saharan
Moga, 142003

99152 00110 moga punjab