Guru Gobind Singh Sen.Sec.School Wander-Moga
We'll gave our best efforts to create a batter future of children
ਬੰਦੀ-ਛੋੜ ਦਿਵਸ ਤੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ, ਦਰਸ਼ਨ ਕੀਤੇ ਅਤੇ ਮੂਲ-ਮੰਤਰ ਦਾ ਪਾਠ ਕੀਤਾ।🙏🙏🙏🙏🙏
ਦੁਸ਼ਹਿਰੇ ਦੇ ਤਿਉਹਾਰ ਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਚਾਰਟ ਅਤੇ ਰਾਵਣ ਦੇ ਪੁਤਲੇ ਬਣਾਏ।
ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧੇ ਲਈ ਅਤੇ ਚੰਗੇ ਭਵਿੱਖ ਲਈ ਵਿਦਿਅਕ ਟੂਰ ਲਗਵਾਇਆ ਗਿਆ।ਪਹਿਲੇ ਦਿਨ ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ- ਸ਼ਹਾਦਤ,ਸ੍ਰੀ ਅਨੰਦਪੁਰ ਸਾਹਿਬ, ਵਿਰਾਸਤ-ਏ- ਖਾਲਸਾ,ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਦੂਜੇ ਦਿਨ ਗੁਰਦੁਆਰਾ ਬਾਬੇ ਕੇ (ਚੰਡੀਗੜ੍ਹ),ਵਿਧਾਨ ਸਭਾ ਚੰਡੀਗੜ੍ਹ , ਸੁਖ਼ਨਾ ਲੇਕ ਅਤੇ ਛੱਤ- ਬੀੜ ਦਿਖਾਏ ਗਏ। ਇਸ ਵਿਦਿਅਕ ਟੂਰ ਦਾ ਵਿਦਿਆਰਥੀਆਂ ਨੇ ਭਰਪੂਰ ਅਨੰਦ ਮਾਣਿਆ।
ਅੱਜ ਅਕਾਲ ਭਾਰਤ ਗੈਸ ਏਜੰਸੀ ਦੇ ਸਰਪ੍ਰਸਤ ਸ.ਜਸਵਿੰਦਰ ਸਿੰਘ ਜੀ ਵਲੋਂ ਗੈਸ ਦੀ ਸਹੀ ਵਰਤੋਂ ਅਤੇ ਸੇਫਟੀ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ।
ਕੱਲ੍ਹ ਹੋਈ ਜ਼ੋਨਲ ਐਥਲੈਟਿਕਸ ਮੀਟ ਵਿੱਚੋਂ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ।
ਪਿਛਲੇ ਦਿਨੀਂ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ,ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।
ਬੱਚਿਆਂ ਦੁਆਰਾ ਅਧਿਆਪਕ ਦਿਵਸ ਤੇ ਪ੍ਰੋਗਰਾਮ ਦੇ ਕੁਝ ਸੁਨਿਹਰੇ ਪਲ।
ਪਿਛਲੇ ਦਿਨੀਂ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਜਿੱਤਣ ਵਾਲੇ ਹੋਣ -ਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਮਿਤੀ 17-08-24 ਨੂੰ ਜੋਨ ਪੱਧਰੀ ਖੇਡਾਂ( ਕੁਸ਼ਤੀ) ਮੁਕਾਬਲੇ ਸਕੂਲ ਵਿੱਚ ਕਰਵਾਏ ਗਏ। ਜਿਸ ਵਿਚ 22 ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜ਼ਿਲ੍ਹੇ ਲਈ ਕੁਆਲੀਫਾਈ ਕੀਤਾ।
ਅੱਜ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ਤੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਪ੍ਰੋਗਰਾਮ ਦੀਆਂ ਝਲਕੀਆਂ।
ਤੀਆਂ ਦੇ ਤਿਉਹਾਰ ਤੇ ਬੱਚਿਆਂ ਦੁਆਰਾ ਕੀਤਾ ਗਿਆ ਰੰਗਾਂ-ਰੰਗ ਪ੍ਰੋਗਰਾਮ।
ਤੀਆਂ ਦੇ ਤਿਉਹਾਰ ਤੇ ਬੱਚਿਆਂ ਦੁਆਰਾ ਕੀਤਾ ਗਿਆ ਰੰਗਾਂ- ਰੰਗ ਪ੍ਰੋਗਰਾਮ ।
ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ,ਅੱਜ ਸਕੂਲ ਦੇ ਵਿਦਿਆਰਥੀਆਂ ਨੂੰ ਪਿੰਡ ਵਾਂਦਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਲਿਜਾ ਕੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਅਤੇ ਵਿਸਾਖੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ।
ਪਿਛਲੇ ਦਿਨੀਂ ਆਏ ਨਤੀਜਿਆਂ ਵਿੱਚ ਪੰਜਵੀਂ ਜਮਾਤ ਦੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਅਤੇ ਸਟਾਫ ਮੈਂਬਰ। ਪੰਜਵੀਂ ਜਮਾਤ ਵਿੱਚੋਂ ਹੈਵਨਦੀਪ ਕੌਰ ਨੇ 97.4% ਪਹਿਲੀ ਪੁਜੀਸ਼ਨ,ਜਸਰੀਤ ਕੌਰ 96% ਦੂਸਰੀ ਪੁਜੀਸ਼ਨ, ਸਹਿਜਪ੍ਰੀਤ ਕੌਰ ਅਤੇ ਸੁਮਨਦੀਪ ਕੌਰ ਨੇ 95% ਤੀਸਰੀ ਪੁਜੀਸ਼ਨ ਹਾਸਲ ਕੀਤੀ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ ਵੀ ਬਹੁਤ ਵਧੀਆ ਅੰਕ ਹਾਸਲ ਕੀਤੇ।
ਅੱਜ ਇਤਹਾਸਕ ਪਾਰਕ ਦੇ ਉਦਘਾਟਨ ਸਮਾਰੋਹ ਵਿੱਚ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ.ਕੁਲਵੰਤ ਸਿੰਘ ਜੀ,ਸ.ਗੁਰਪ੍ਰੀਤ ਸਿੰਘ ਜੀ,ਸ.ਰਣਜੀਤ ਸਿੰਘ ਜੀ ਖਾਲਸਾ ਅਤੇ ਸ.ਸੋਹਣ ਸਿੰਘ ਜੀ ਸਕੂਲ ਦੇ ਪਹਿਲੇ ਨੰਬਰ ਤੇ ਆਉਣ ਵਾਲੇ ਅਤੇ ਖੇਡਾਂ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ।
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨਾਲ ਇਲਾਕੇ ਦੇ ਮੌਜੂਦਾ ਐਮ.ਐਲ.ਏ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ।
ਅੱਜ ਸਕੂਲ ਦੇ ਵਿਦਿਆਰਥੀਆਂ ਨੂੰ ਕੋਟਕਪੂਰਾ ਫਨ ਪਲਾਜ਼ਾ ਵਿਚ ਪੰਜਾਬੀ ਫਿਲਮ 'ਮਸਤਾਨੇ' ਦਿਖਾਈ ਗਈ।
ਆਜ਼ਾਦੀ ਦਿਹਾੜੇ ਦੀਆਂ ਝਲਕੀਆਂ:-
Click here to claim your Sponsored Listing.
Videos (show all)
Contact the school
Telephone
Website
Address
Wander
Moga
151208
1st Floor, Bhagat Singh Market, Opposite Bus Stand, Near Deep Tailor Moga
Moga, 142001
Whether you're seeking to study, work, reunite with family, or explore new opportunities abroad, we're here to guide you every step of the way. From initial consultation to visa ap...
Moga
📚just good vibes & grammar tips. words speak louder in silence!🤫📝 Boost Ur Skill with activities🎧
Gobind Estate, Muktsar Road
Moga, 151204
A state of the art school based on ICSE pattern situated in Gobind Estate, Kotkapura.
Akalsar Chowk, G. T. Road
Moga, 142001
MicroGlobal is an educational consultant assists students from India to study abroad destinations.