Rabbi Kandola
ਮਿੱਟੀ ਫਿਲਮ (2010) ਆਲਾ ਰੱਬੀ
ਡਰਾਇਵਰ ਵੀਰਾਂ ਦਾ ਸਾਥ ਦਉ…
ਇਸ ਕਾਨੂੰਨ ਨਾਲ ਡਰਾਇਵਰ 100% ਨੁਕਸਾਨਿਆਂ ਜਾਊਗਾ…
*ਜੇ ਹਾਦਸੇ ਵਾਲੀ ਜਗ੍ਹਾ ਤੇ ਖੜਗੇ ਭੀੜ ਨੇ ਮਾਰ ਦੇਣਾ
*ਜੇ ਭੱਜ ਕੇ ਜਾਨ ਬਚਾਉਂਦਾ ਤੇ ਸਰਕਾਰ ਨੇ ਮਾਰ ਦੇਣਾ ਜਰੂਰੀ ਨੀ ਹਰ ਵਾਰ ਗਲਤੀ ਡਰਾਈਵਰ ਦੀ ਹੀ ਹੋਵੇ।
ਬਿਨਾਂ ਕੁਰਲੀ ਕੀਤੇ ਸਵੇਰੇ ਉਠਦੇ ਸਾਰ ਦੋ ਗਲਾਸ ਕੋਸਾ ਪਾਣੀ ਕਈ ਬਿਮਾਰੀਆਂ ਤੋ ਅਰਾਮ।
ਨਵੇਂ ਸਾਲ਼ ਦੀਆਂ ਮੁਬਾਰਕਾਂ।
ਦੇਖ ਕੇ ਦਸਿਓ ਜਰੂਰ ਕਿੱਦਾਂ ਦੀ ਲੱਗੀ white panjab।
white panjab ਆ ਗਈ ਆ chaupal app ਤੇ।ਕੱਲ 6 ਵਜੇ ਲਾਈਵ ਹੋਕੇ ਗੱਲ ਕਰਦੇ ਆ।ਜਦ ਤੱਕ ਦੇਖ ਲਓ ਤੇ ਦਸਿਓ ਕਿੱਦਾਂ ਦੀ ਲੱਗੀ ਫ਼ਿਲਮ।
ਚੌਪਾਲ ਤੇ white panjab
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (ਸੱਤ ਅਤੇ ਨੌਂ ਸਾਲ ) ਬਾਰੇ ਸਾਨੂੰ ਬੱਸ ਪੁਆਇੰਟ ਤੋਂ ਪੁਆਇੰਟ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ ਪਰ ਕੀ ਕਿਸੇ ਨੂੰ ਪਤਾ ਹੈ ਹੈ ਕੇ ਓਸ ਤੋਂ ਪਹਿਲਾਂ ਓਹਨਾ ਨਾਲ ਕੀ ਬੀਤੀ ਓਹਨਾ ਨੂ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ....ਓਹਨਾ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਵਾਪਰਿਆ ....
1) ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੋਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ "ਕਥਾ ਗੂਰੂ ਸੁਤਨ ਜੀ ਕੀ" ਅਨੁਸਾਰ ਛੋਟੇ ਸਾਹਿਜਾਦਿਆਂ ਨੂੰ ਹੱਥ ਘੜੀਆਂ ਲਗਾ ਕੇ ਤੋਰ ਕੇ ਮੋਰਿੰਡੇ ਲਿਆਂਦਾ ਗਿਆ।
2) 9 ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ ਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਠੰਡ ਵਿੱਚ ਸਾਰੀ ਰਾਤ ਓਸ ਕਾਲ ਕੋਠੜੀ ਵਿੱਚ ਕੱਟੀ ਠੰਡੀ ਜ਼ਮੀਨ ਉੱਪਰ
3) 10 ਪੋਹ ਨੂੰ ਸਰਹੰਦ ਲਿਆਂਦਾ ਗਿਆ ਜਿਥੇ ਵਜੀਰ ਖਾਨ ਗੁਰੂ ਜੀ ਨੂੰ ਏਨੇ ਲੰਬਾ ਸਮਾਂ ਘੇਰਾ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ ਪਰਤਿਆ ਸੀ ਤੇ ਜਦੋਂ ਓਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਜਾਦਿਆਂ ਦੀ ਗਿਰਫਤਾਰੀ ਬਾਰੇ ਪਤਾ ਲੱਗਾ ਓਸ ਨੇ ਸੋਚਿਆ ਕਿ ਮਾਂ ਤੇ ਪੁੱਤਰਾ ਦਾ ਮੋਹ ਓਸ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ
4) ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ .. ਓਸ ਸਮੇਂ ਠੰਡੇ ਬੁਰਜ ਦੇ ਥੱਲਿਓ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾਅ ਕੇ ਉੱਪਰ ਵੱਲ ਆਉਂਦੀ ਸੀ ਤਾਂ ਅੱਤ ਦੀ ਗਰਮੀ ਵਿਚ ਵੀ ਕੰਬਣੀ ਛੇੜ ਦਿੰਦੀ ਸੀ ਅੱਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ (ਇਹ ਬੁਰਜ ਹੁਣ ਢਾਹ ਕੇ ਨਵਾਂ ਬਣਾ ਦਿੱਤਾ ਗਿਆ ਹੈ ਪੰਥ ਦੋਖੀਆਂ ਵਲੋਂ)
5) ਮਾਤਾ ਜੀ ਤੇ ਬੱਚੇ ਠੰਡੇ ਫਰਸ਼ ਉੱਪਰ ਬੈਠ ਗਏ ਤੇ ਮਾਤਾ ਜੀ ਕੋਲ ਸਿਰਫ ਬੱਚਿਆ ਦੇ ਥੋਡੇ ਜਿਹੇ ਕੱਪੜੇ ਸਨ । ਓਸ ਰਾਤ ਵੀ ਓਹਨਾ ਨੂੰ ਖਾਣ ਲਈ ਕੁਝ ਨਾ ਦਿੱਤਾ ਗਿਆ।
6) ਦੋ ਦਿਨਾਂ ਬਾਅਦ ਓਹਨਾ ਨੂੰ ਕਚਿਹਰੀ ਵਿਚ ਪੇਸ਼ ਕੀਤਾ ਗਿਆ । ਡਾਕਟਰ ਗੰਡਾ ਸਿੰਘ ਜੀ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਟੋਡਰੀਆ ਲਾਲ ਹੋ ਗਈਆਂ ਸਨ ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ
7) ਸਾਹਿਬਜ਼ਾਦੇ ਜਦੋਂ ਨਾ ਮੰਨੇ ਤਾਂ ਇਹਨਾ ਨੂੰ ਤਸੀਹੇ ਦਿੱਤੇ ਗਏ
😎 ਇੱਕ ਖਮਚੀ ( ਤੂਤ ਦੀ ਪਤਲੀ ਛਟੀ ) ਲੈ ਕੇ ਸਾਹਿਬਜ਼ਾਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਕੇ ਇਸਲਾਮ ਕਬੂਲ ਲੈਣਗੇ। ਇਸ ਨਾਲ ਓਹਨਾ ਦਾ ਮਾਸ ਉੱਭਰ ਗਿਆ ਤੇ ਕੋਮਲ ਸ਼ਰੀਰ ਉੱਪਰ ਨਿਸ਼ਾਨ ਪੈ ਗਏ । ਇਸ ਸਜਾ ਤੋਂ ਬਾਅਦ ਓਹਨਾ ਨੂੰ ਵਾਪਿਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ।
9) ਅਗਲੇ ਦਿਨ ਦੋਨਾ ਸਾਹਿਬਜਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਗਏ ( ਵਿਚੋਂ ਕਥਾ ਗੂਰੂ ਸੂਤਨ ਜੀ ਕੀ )
10) ਸਾਹਿਬਜਾਦਿਆਂ ਦੀਆ ਉਂਗਲਾ ਵਿਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਕੇ ਚਮੜੀ ਸੜਨ ਨਾਲ ਸਾਹਿਬਜ਼ਾਦੇ ਡੋਲ ਜਾਣ ( ਡਾਕਟਰ ਗੰਡਾ ਸਿੰਘ ਜੀ ਅਨੁਸਾਰ)
11) ਅਖੀਰ ੧੨ ਪੋਹ ਨੂੰ ਜਦੋਂ ਆਖਰੀ ਕਚਿਹਰੀ ਲੱਗੀ ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਤਾਂ ਸਾਹਿਬਜ਼ਾਿਆਂ ਦਾ ਕਸੂਰ ਕੋਈ ਨਾ ਮਿਲਿਆ ਇਸ ਵਕਤ ਇੱਕ ਵਾਰ ਫੇਰ ਸੁੱਚਾ ਨੰਦ ਨੇ ਰੋਲ ਨਿਭਾਇਆ ਤੇ ਸਾਹਿਬਜਾਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀ ਕੀ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਪਿਤਾ ਗੁਰੂ ਗੋਬਿੰਦ ਸਿੰਘ ਕੋਲ ਜਾਵਾਂਗੇ ਤੇ ਸਿੰਘ ਇਕੱਠੇ ਕਰਾਂਗੇ ਤੇ ਏਸ ਸੂਬਾ ਸਰਹਿੰਦ ਦਾ ਸਿਰ ਲਵਾਂਗੇ
ਸੁੱਚਾ ਨੰਦ ਨੇ ਕਿਹਾ ਹੈ ਫੇਰ ਫੜੇ ਗਏ ਫਿਰ ਕੀ ਕਰੋਂਗੇ? ਓਹਨਾ ਫੇਰ ਕਿਹਾ ਏਸ ਸੂਬੇ ਦਾ ਸਿਰ ਲਹਾਂਗੇ ? ਸੁੱਚਾ ਨੰਦ ਨੇ ਕਿਹਾ ਜੇ ਫੇਰ ਫੜੇ ਗਏ ??
ਤਾਂ ਅਖੀਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ ਕਿ ਐ ਸੁੱਚਾ ਨੰਦ ਜਿਨਾ ਚਿਰ ਇਸ ਰਾਜ ਦੀ ਜੜ੍ਹ ਨਹੀਂ ਪੱਟੀ ਜਾਂਦੀ ਤੇ ਅਸੀਂ ਸਹੀਦ ਨਹੀਂ ਹੋ ਜਾਂਦੇ ਅਸੀ ਲੜਦੇ ਰਹਾਂਗੇ ਚਾਰੇ ਪਾਸਿਓਂ ਆਵਾਜ਼ ਆਈ " ਬਾਗੀ ....ਬਾਗੀ.... ਹਕੂਮੱਤ ਦੇ ਬਾਗੀ ".... ਕਾਜ਼ੀ ਨੇ ਕਿਹਾ ਕਿ ਇਹਨਾ ਹਕੂਮੱਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ.......…
ਫੈਂਸਲਾ ਸੁਣਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਜਾ ਸਾਰੀ ਗੱਲ ਦੱਸੀ ਕੇ ਕੱਲ ਸਾਨੂੰ ਨੀਹਾਂ ਵਿੱਚ ਚਣਵਾ ਦਿੱਤਾ ਜਾਵੇਗਾ ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਓਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ ....
ਇਤਿਹਾਸ ਦਸਦਾ ਹੈ ਕੇ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗੱਠੜੀ ਵਿਚੋਂ ਨੀਲੇ ਚੋਲੇ ਛੋਟੇ ਸਾਹਬਜ਼ਾਦਿਆਂ ਦੇ ਪਾਏ ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ
ਸੋਹਣ ਸਿੰਘ ਸੀਤਲ ਅਨੁਸਾਰ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਥੋਡਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤੇ ਕਹਿੰਦੇ ਹਨ ਕਿ ਦਾਦੀ ਜੀ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਤੂੰ ਸੀ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਅਾ ਜਾਣਾ
ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਕੰਧ ਗਿਰ ਗਈ ਤੇ ਬੇਹੋਸ਼ ਹੋਣ ਤੇ ਹੋਸ਼ ਵਿੱਚ ਆਉਣ ਤੇ ਖ਼ੰਜਰ ਤਿੱਖੇ ਕਰ ਰਹੇ ਜ਼ਲਾਦਾਂ ਨੇ ਦੁਬਾਰਾ ਫੇਰ ਪੁੱਛਿਆ ਗਿਆ ਕਿ ਇਸਲਾਮ ਕਬੂਲ ਕਰੋ ਅਜੇ ਵੀ ਮੌਕਾ ਹੈ ਓਸ ਵਕਤ ਆਵਾਜ਼ ਆਈ ਕਿ
" ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ
ਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ
ਕਹਿ ਰਹੇ ਹੈ ਹੁਮ ਤੁਮ੍ਹੇ ਖੁਦਾ ਕੀ ਜ਼ੁਬਾਨ ਸੇ"
ਦੋਹਾਂ ਸਾਹਿਜ਼ਾਦਿਆਂ ਨੂੰ ਸ਼ਾਸਨ ਬੇਗ ਤੇ ਵਾਸ਼ਨਾ ਬੇਗ ਜਲਾਦ ਨੇ ਆਪਣੇ ਗੋਡਿਆਂ ਦੇ ਥੱਲੇ ਲਿਆ ।ਪੌਣੇ ਗਿਆਰਾਂ ਤੋ ਸਾਡੇ ਗਿਆਰਾਂ (10:45 ਤੋਂ 11:30) ਦੇ ਸਮੇਂ ਵਿੱਚ ਸਾਹ ਦੀ ਨਲੀ ਕੱਟ ਕੇ ਸਹੀਦ ਕੀਤਾ ਗਿਆ ।
ਇਤਿਹਾਸਕ ਗ੍ਰੰਥ ਬੰਸਾਵਲੀ ਨਾਮੇ ਵਿਚ ਲਿਖਿਆ ਹੈ ਕੇ
ਬਾਬਾ ਜ਼ੋਰਾਵਰ ਸਿੰਘ ਦੋ ਤੋਂ ਢਾਈ ਮਿੰਟ ਵਿੱਚ ਸਹੀਦ ਹੋ ਗਏ ਤੇ ਬਾਬਾ ਫਤਹਿ ਸਿੰਘ ਲਗਭਗ ਅੱਧੀ ਘੜੀ ( ਬਾਰਾ ਮਿੰਟ) ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਤੇ ਹੌਲੀ ਹੌਲੀ ਚਰਨ ਹਿਲਣੇ ਬੰਦ ਹੋ ਗਏ........
ਵਾਹਿਗੁਰੂ ਜੀ 🙏🙏🙏
ਵਾਹਿਗੁਰੂ ਜੀ ਚਰਦਿਕਲਾ ਵਿੱਚ ਰੱਖਣ। ਜਨਮਦਿਨ ਮੁਬਾਰਕ ਵੀਰ Nishawn Bhullar
ਦੁਨੀਆਂ ਲਈ ਮਿਸਾਲ।
ਇਹ ਤਸਵੀਰ viral ਹੋ ਰਹੀ ਹੈ ।ਸੱਚ ਪਤਾ ਕਿਸੇ ਨੂੰ ਕੀ ਇਹ ਸੱਚੀ ਗੁਰੂ ਸਾਹਿਬ ਦੇ ਦਸਖਤ ਨੇ?
ਇਸ ਤੋਂ ਵੱਡੀ ਕੁਰਬਾਨੀ ਨੀ ਹੋਈ ਦੁਨੀਆਂ ਵਿੱਚ।
#gurugobindsinghji #gurunanakdevji #gurugranthsahibji #sikh #khalsa
ਮੇਰਾ ਇਹ ਸੁਨੇਹਾ … ਪਹੁੱਚਾ ਦਿਓ।
ਜਾਨਾਂ ਦੀ ਪਰਵਾਹ ਨੀ ਕਰਦੇ ਸਾਡੇ ਬੱਸ ਬਾਹਰ ਚੱਲ ਜਾਈਏ।
ਜੇ ਤੁਸੀਂ ਹੋ ਤਾਂ ਖਾਓ ਇਹ ।ਪਰ ਕਸਰਤ ਨਾਲ ਜਰੂਰੀ।
ਮਿਲ ਕੇ ਰਹੋ।ਸਮਾਂ ਖਰਾਬ ਹੈ।ਅਚਾਨਕ ਮੇਰੇਪੇਜ ਦੀ reach ਘੱਟ ਗਈ ਹੈ ਜੇ ਤੁਸੀ ਮੇਰੀ ਪੋਸਟਾਂ ਸ਼ੇਅਰ ਕਰੋਂਗੇ ਤਾਂ reach ਫਿਰ ਆਜੂਗੀ।
ਪੌਣੇ ਨੌਂ ਸਾਲ ਦੀ ਉਮਰ ਵਿੱਚ ਕਲਗੀਧਰ, ਦਸਮੇਸ਼ ਪਿਤਾ, ਸਾਹਿਬ ਏ ਕਮਾਲ, ਮਹਾ ਕਵੀ, ਮਹਾ ਯੋਧੇ, ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਗੁਰਗੱਦੀ ਤੇ ਬੈਠਣ ਲੱਗੇ ਤਾਂ ਉਸ ਵਕਤ ਔਰੰਗਜ਼ੇਬ ਦਾ ਫਰਮਾਨ ਆਇਆ ਸੀ ਕਿ ਕੋਈ ਸਾਜ ਨੀ ਵਜਾ ਸਕਦੇ, ਮੰਦਰਾਂ ਵਿੱਚ ਸ਼ੰਖ ਨੀ ਵਜਾ ਸਕਦੇ। ਜਦੋਂ ਔਰੰਗਜ਼ੇਬ ਦੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਲਾਹੌਰ ਦੀ ਨਵਾਬੀ ਮਿਲੀ ਸੀ ਤਾਂ ਉਹ ਨਗ਼ਾਰੇ ਵਜਾਉਂਦਾ ਦਿੱਲੀ ਪਹੁੰਚਿਆ, ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ ਸੰਦੇਸ ਭੇਜਿਆ ਕਿ ਤੂੰ ਹਾਲੇ ਦਿੱਲੀ ਦੇ ਤਖ਼ਤ ਤੇ ਨੀ ਬੈਠਾ ਇਸ ਲਈ ਨਗ਼ਾਰਾ ਨੀ ਵਜਾ ਸਕਦਾ ਸਿਰਫ ਚਾਰ ਢੋਲਕ ਵਜਾਉਂਦਾ ਦਿੱਲੀ ਆਇਆ ਕਰ। ਐਹੋਜੇ ਸਮਿਆਂ ਵਿੱਚ ਚੇਤੂ ਵਰਗੇ ਮਸੰਦਾਂ ਨੇ ਗੁਰੂ ਗੋਬਿੰਦ ਸਾਹਿਬ ਮਹਾਰਾਜ ਨੂੰ ਸਲਾਹ ਦਿੱਤੀ ਕਿ ਕਿਉਂ ਨਾ ਭੋਰਾ ਪੱਟ ਕੇ ਗੁਰਗੱਦੀ ਦੀ ਰਸਮ ਪੂਰੀ ਕੀਤੀ ਜਾਵੇ ਤਾਂ ਕਿ ਕਿਸੇ ਨੂੰ ਕੀਰਤਨ ਦੀ ਆਵਾਜ ਸੁਣਾਈ ਨਾ ਦੇਵੇ, ਪਰ ਬਾਜਾਂ ਵਾਲੇ ਦੇ ਚੋਜ ਨਿਆਰੇ ਸਨ ਗੁਰੂ ਜੀ ਨੇ ਕਿਹਾ ਇਸ ਵਾਰ ਸਿਰਫ ਕੀਰਤਨ ਹੀ ਨਹੀਂ ਰਣਜੀਤ ਨਗਾਰਾ ਵੀ ਵੱਜੇਗਾ। ਰਣਜੀਤ ਨਗ਼ਾਰੇ ਦੀ ਆਵਾਜ ਮੀਲ-ਮੀਲ ਤੱਕ ਸੁਣਾਈ ਦਿੰਦੀ ਸੀ ਪਰ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੀ ਹਿਮਤ ਨਾ ਹੋਈ ਗੁਰੂ ਮਹਾਰਾਜ ਦੇ ਬਖ਼ਸ਼ੇ ਰਣਜੀਤ ਨਗ਼ਾਰੇ ਤੇ ਰੋਕ ਲਗਾ ਸਕੇ। ਇਹ ਰਣਜੀਤ ਨਗ਼ਾਰਾ ਫਤਿਹ ਦਾ ਨਗ਼ਾਰਾ ਸੀ ਜੋ ਸਮੇਂ ਦੀ ਸਰਕਾਰ ਦੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਆਨੰਦਪੁਰ ਸਾਹਿਬ ਦੀਆਂ ਪਹਾੜੀਆਂ ਵਿੱਚੋਂ ਗੂੰਜਿਆ ਸੀ। ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰ ਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।
ਮੋਹਾਲੀ ਵਿੱਚ ਪਾਰਕ ਤਾਂ ਮਿਲਣਗੇ ਪਰ ਜਵਾਕਾਂ ਨੂੰ ਖੇਡਣ ਲਈ ਗਰਾਊਂਡ ਨੀ।ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਮੇਰੀ ਗੱਲ ਸਰਕਾਰ ਤੱਕ ਪਹੁੰਚ ਸਕੇ। ਾ
ਆਜੋ ਖਾਣਾ ਖਾਂਦੇ ਹਾਂ।
ਗਾਣਾ ਸੁਣੋ ਤੇਦੱਸੋ ਕਿੱਦਾਂ ਦਾ ਲੱਗਾ। Khazala
#rabbikandola #khazala #sikh #punjab #punjabi #punjabitrend #khalsa
ਕਹਿੰਦੇ ਜਾਣਾ ਹੀ ਬਾਹਰ ਹੈ।
ਜੇ ਤੂੰ ਜਾਨ ਮੇਰੀ ਲੈਣਾ ਮੰਗਦੀ… ਲੈ ਮੈਂ ਸਿਰ ਨੂੰ ਝੁਕਾਇਆ ਤੇਰੇ ਲਈ।
https://youtu.be/blnmUcGEzyo?si=A8QX3AWtGud9jS5O
ਜਾਂ ਤਾਂ ਪੰਜਾਬੀਆਂ ਦੀਆਂ ਮੌਤਾਂ ਹੋਰਹੀਆਂ ਨੇ ਜਾਂ ਪੰਜਾਬੀਆਂ ਦੇ ਪੈਸੇ ਮਾਰ ਰਹੇ ਨੇ | Rabbi Kandola Rabbi Kandola YT Channel
Yaad Grewal
#rabbikandola #actor @yaadgrewal #punjabifilm #punjabisinger #punjabi
ਆਜੋ ਭੰਗੜੇ ਦੇ ਮੁਕਾਬਲੇ ਵਿੱਚ ਚੱਲਦੇ ਹਾਂ | Rabbi Kandola Rabbi Kandola YT Channel
ਜਿਹੜੇ ਮਿਲਣਾ ਚਾਹੁੰਦੇ ਨੇ…
ਜਦੋਂ ਦਾ ਸ਼ੁਰੂ ਕੀਤਾ ਉਦੋਂ ਤੋਂ ਲਗਾਤਾਰ ਆ ਰਹੇ ਨੇ।ਕੋਈ ਭਾਰ ਵਧਾਉਣਾ ਚਾਹੁੰਦਾ ਤੇ ਕੋਈ ਘਟਾਉਣਾ ਚਾਹੁੰਦਾ।ਇਸ ਲਈ ਉਹ ਵੀਰ ਪੁੱਛ ਰਹੇ ਨੇ ਪਰ ਇਸ ਤਰਾਂ ਬਿਨਾਂ ਕੁਝ ਜਾਣੇ ਮੈਂ ਨਹੀਂ ਦੱਸ ਸਕਦਾ ਕਿਉਂਕਿ ਹਰ ਬੰਦੇ ਨੂੰ ਹਰ ਖੁਰਾਕ ਨਹੀਂ ਦਿੱਤੀ ਜਾ ਸਕਦੀ।ਇਸ ਲਈ ਮੈਂ ਆਪਣੇ ਦੋਸਤ ਗੈਵੀ ਧੂਰੀ [9780709734]ਦਾ ਨੰਬਰ ਦੇ ਰਿਹਾਂ।ਮੈਂ ਮਹੀਨੇ ਵਿੱਚ ਦੋ ਵਾਰ ਦੋਸਤਾਂ ਨੂੰ ਮਿਲੂੰਗਾ ਤੇ ਦੇਖ ਕੇ ਹੀ ਖੁਰਾਕ ਤੇ ਕਸਰਤ ਸੰਬੰਧੀ ਦੱਸ ਸਕਦਾਂ।ਜਿਹੜੇ ਦੋਸਤ ਕੋਈ ਵੀ ਜਾਣਕਾਰੀ ਚਾਹੁੰਦੇ ਨੇ ਉਹ 9780709734 ਤੇ ਕਰ ਸਕਦੇ ਨੇ।ਨੋਟ- ਇਹ ਮੇਰੇ ਵਲੋਂ ਆਪਣੇ ਪੰਜਾਬੀਆਂ ਲਈ ਇੱਕ ਸੇਵਾ ਹੈ।
ਗੇੜਾ ਮਾਰਦੇ ਰਿਹਾ ਕਰੋ ਮੇਰੇ ਚੈਨਲ ਤੇ ਕੁਝ ਵਧੀਆ ਹੀ ਮਿਲੂਗਾ।
ਨਦੀਆਂ ਨਾਲੇ ਪਹਾੜ ਜੰਗਲ ਬੇਲਿਆਂ ਨੂੰ ਪਾਰ ਕਰ 26000 ਮੀਲ ਤੁਰਨ ਤੋਂ ਬਾਅਦ
ਬਾਬੇ ਨਾਨਕ ਨੇ ਉਦਾਸੀਆਂ ਤੋਂ ਵਾਪਸ ਕਰਤਾਰਪੁਰ ਆਕੇ ਕੋਈ ਗੱਦੀ ਲਾਕੇ ਮੱਥੇ ਨਹੀਂ ਟਿਕਵਾਏ
ਗਿਆਨ ਦਾ ਸਮੁੰਦਰ ਜਿਸਦੇ ਤਰਕ ਸਵਾਲਾਂ ਤੇ ਸਬਦਾਂ ਅੱਗੇ ਦੁਨੀਆਂ ਦੇ ਵੱਡੇ ਵੱਡੇ ਪੰਡਿਤ ਮੌਲਵੀ ਸਾਧੂ ਨਿਸ਼ਬਦ ਹੋ ਜਾਂਦੇ ਹੋਣ 52 ਸਾਲ ਦੀ ਉਮਰ ਚ ਉਹ ਆਪਣੇ ਖੇਤਾਂ ਚ ਹਲ ਜੋਤ ਰਿਹਾ ਸੀ
ਆਪਣੀ ਜ਼ਿੰਦਗੀ ਦੇ 17 ਸਾਲ 5 ਮਹੀਨੇ ਬਾਬੇ ਨਾਨਕ ਨੇ ਖੇਤੀ ਕੀਤੀ
ਤੇ ਮਿੱਟੀ ਦਾ ਪੁੱਤ ਨਾਨਕ ਹਲ ਜੋਤਦਾ, ਨੱਕੇ ਮੋੜਦਾ ਕਿਰਤ ਕਰਦਾ ਹੀ ਅਕਾਲ ਪੁਰਖ ਦੀ ਗੋਦ ਚ ਜਾ ਵਿਰਾਜਿਆ
ਬਾਬੇ ਨਾਨਕ ਦੀ ਕ੍ਰਾਂਤੀਕਾਰੀ ਤੇ ਵਿਗਿਆਨਕ ਸੋਚ ਨੂੰ ਸਮਝਣ ਲਈ ਬਾਬੇ ਨਾਨਕ ਦੀ ਰਚੀ ਇਲਾਹੀ ਬਾਣੀ ਹੀ ਇੱਕ ਮਾਤਰ ਜ਼ਰੀਆ ਹੈ
ਖੇਤਾਂ ਚ ਕੰਮ ਕਰਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ, ਸੜਕਾਂ ਤੇ ਸਬਜੀ ਵੇਚਦਿਆਂ ਨੂੰ, ਕਿਸੇ ਵੱਡੀ ਕੰਪਨੀ ਚ ਨੌਕਰੀ ਕਰਦਿਆਂ ਨੂੰ ਤੇ ਇਸ ਦੁਨੀਆਂ ਦੇ ਕੋਨੇ ਕੋਨੇ ਚ ਬੈਠੇ ਹੱਕ ਹਲਾਲ ਦੀ ਕਮਾਈ ਕਰਨ ਵਾਲੇ ਬਾਬੇ ਨਾਨਕ ਦੇ ਕਿਰਤੀ ਬੱਚਿਆਂ ਨੂੰ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ
ਤੁਹਾਡਾ ਨਾਨਕ ਕੋਈ ਚਮਤਕਾਰੀ ਸਾਧ ਜਾਂ ਸ਼ਰਾਪ ਦੇਣ ਵਾਲਾ ਬਾਬਾ ਨਹੀਂ ਸੀ
ਕੰਧਾਂ ਤੇ ਟੰਗੀਆਂ ਫੋਟੋਆਂ ਵਰਗਾ ਕੋਈ Soft ਜੇ ਹੱਥਾਂ ਪੈਰਾਂ ਵਾਲਾ ਜਾਂ ਕੋਈ ਮਖ਼ਮਲੀ ਬਾਣੇ ਵਾਲਾ ਵੀ ਨਹੀਂ ਹੋਣਾ
4 ਉਦਾਸੀਆਂ ਕਰਕੇ ਦੇਸ਼ ਦੁਨੀਆਂ ਘੁੰਮਣ ਵਾਲੇ ਨਾਨਕ ਦੇ ਹੱਥਾਂ ਚ ਅੱਟਣ ਪਏ ਹੋਣੇ ਪੈਰਾਂ ਦੀਆਂ ਅੱਡੀਆਂ ਫਟੀਆਂ ਹੋਣੀਆਂ
ਝਾੜੀਆਂ ਚੋਂ ਲੰਗਦਿਆਂ ਸਾਦਾ ਬਾਣਾ ਕਿਤੋ ਫਟਿਆ ਵੀ ਹੋਣਾ
ਤੇ ਬਾਬੇ ਨੇ ਉਹ ਚੋਲਾ ਕਿਸੇ ਚੇਲੇ ਨੂੰ ਨਹੀਂ ਦਿੱਤਾ ਹੋਣਾ
ਖੁਦ ਹੀ ਸਿਓਂ ਕਿ ਦੋਬਾਰਾ ਪਹਿਨ ਲਿਆ ਹੋਣਾ
ਤੁਹਾਡਾ ਬਾਬਾ ਤੁਹਾਨੂੰ ਕੋਈ ਗੁੰਝਲਦਾਰ ਫ਼ਲਸਫ਼ਾ ਨਹੀਂ ਦੇਕੇ ਗਿਆ
ਕਿਰਤ ਕਰੋ, ਨਾਮ ਜਪੋ, ਵੰਡ ਛਕੋ
ਜਿਸ ਵੀਰ ਭੈਣ ਨੂੰ ਇਹ ਲੱਗਿਆ ਹੋਵੇ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਨਾਨਕ ਕਹਿ ਕਹਿ ਕੇ ਸੰਬੋਧਿਤ ਕਰ ਰਿਹਾ ਤੇ ਇੱਜ਼ਤ ਨਹੀਂ ਕਰ ਰਿਹਾ ਉਹਨਾਂ ਤੋਂ ਮੁਆਫ਼ੀ ਮੰਗਦਾ
ਪਰ ਜਦ ਮੈ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਦਾ, ਕੋਈ ਕਿਤਾਬ ਪੜਕੇ ਉਹਨਾਂ ਦੇ ਸਫ਼ਰ ਦਾ ਸਾਥੀ ਬਣਦਾ ਤਾਂ ਮੇਰਾ ਦਿਲ ਮੇਰੇ ਬਾਬੇ ਨੂੰ ਬੱਸ ਨਾਨਕ ਕਹਿਣ ਦਾ ਕਰਦਾ ਮੇਰਾ ਦਿਲ ਕਰਦਾ ਸਾਡੇ ਦਾਦੇ ਬਾਬਿਆਂ ਵਾਂਗ ਮੈਂ ਬਾਬੇ ਨਾਨਕ ਨੂੰ ਜੱਫੀ ਪਾ ਲਵਾਂ ਤੇ ਬਾਬਾ ਮੇਰਾ ਸਿਰ ਪਲੋਸ ਦੇਵੇ
ਬਾਬੇ ਨਾਨਕ ਨੂੰ ਨਾਂ ਮੰਨੋ, ਬਾਣੀ ਪੜਕੇ ਬਾਬੇ ਨਾਨਕ ਦੀ ਮੰਨੋ
ਐਤਕੀਂ ਦਲੀਪ ਸਿੰਆਂ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ. .ਕਬੱਡੀ ਖਿਡਾਰੀ ਦੀ ਛਾਤੀ ਤੇ ਉੱਕਰਿਆ ਸਿੱਖ ਰਾਜ ਦਾ ਚਿੱਤਰ ਜੋਂ ਕੱਲ ਵਾਲੇ ਕਬੱਡੀ ਕੱਪ ਤੇ ਖਿੱਚ ਦਾ ਕੇਂਦਰ ਵੀ ਰਿਹਾ ।ਸੇਅਰ ਕਰੋ ਨੌਜਵਾਨ ਦੇ ਹੌਸਲੇ ਲਈ
100 ਰੁਪਏ ਰੋਜ਼ਾਨਾ…ਘੈਂਟ body
ਤੁਹਾਨੂੰ ਖ਼ਤਮ ਕਰਨ ਲਈ ਪਠਾਣ ਮੁਗ਼ਲ ਅੰਗਰੇਜ਼ ਸਰਕਾਰਾਂ ਸੱਭ ਨੇ ਜ਼ੋਰ ਲਾ ਲਿਆ ਪਰ ਤੁਸੀਂ ਖੜੇ ਰਹੇ।ਤੁਹਾਨੂੰ ਖ਼ਤਮ ਕਰਨਾ ਨਾਮੁਮਕਿਨ ਹੋ ਗਿਆ।ਪਰ ਹੁਣ ਤੁਸੀਂ ਆਪਸ ਵਿੱਚ ਲੜ ਕੇ ਖ਼ਤਮ ਹੋਣ ਕੋਸ਼ਿਸ਼ ਵਿੱਚ ਲੱਗੇ ਹੋ।ਹੁਣ ਤੁਹਾਨੂੰ ਦੁਸ਼ਮਣਾਂ ਦੀ ਲੋੜ ਨੀ। ਪਰ ਇਹ ਗੱਲ ਸਿੱਖ ਕਦੇ ਨੀ ਸਮਝਣਗੇ।
ਗੁਰੂਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਕੀ ਹੋਇਆ?ਪਤਾ ਕਿਸੇ ਨੂੰ?
ਇਸ ਐਤਵਾਰ ਮੈਂ ਜੋ ਕੀਤਾ ਤੁਸੀਂ ਵੀ ਕਰੋ।ਮੇਰੇ ਯੂ ਟਿਊਬ ਚੈਨਲ (rabbi kandola)ਤੇ ਦੇਖ ਸਕਦੇ ਹੋ(ਲਿੰਕ ਵੀ ਦਿੱਤਾ ਕਮੈਂਟਾਂ ਵਿੱਚ)❤️🙏
ਮੇਰੇ ਨਾਲ ਐਤਵਾਰ….https://youtu.be/Wq5Ex1T5Dhk?si=pxroEV2bloIoBCQx
ਐਂਤਵਾਰ ਦਾ ਦਿਨ ਖਾਸ ਦੋਸਤ ਨਾਲ ਘੁਮਿਆ ਮੋਹਾਲੀ ਆਜੋ ਚੱਲਦੇ ਆ | Rabbi Kandola Rabbi Kandola YT Channel
Click here to claim your Sponsored Listing.
Videos (show all)
Category
Contact the public figure
Telephone
Website
Address
Mohali
Mohali, 160055
I am here to Entertain you my Lovely World 🌍 if you love my video like my page and subscribe
Mohali
This is my official account, contact for live shows, playback singing, vedio album, photoshoots.
Mohali, 140308
ੴ ਨਿਰਭਉ ਨਿਰਵੈਰ ੴ #villan 😈( Actor ) 🎥 Contact 📞 For Shoot - +919518643657 @sidhu_moosewala💔
Mohali
National awardee actress Doing theatre � and films � Love to do different roles with challenges