Sukhdev singh

Sukhdev singh

writer

23/05/2023

"ਜਪਿਓ ਜਿਨੀ ਅਰਜਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨਾ ਆਇਯੋ"
ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।। 🙏🙏

13/05/2023

ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਸਥਾਪਕ ਅਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਦੇਸ਼ ਵਿਦੇਸ਼ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ - ਲੱਖ ਵਧਾਈਆਂ। ਗੁਰੂ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਸਮੂਹ ਸੰਗਤ ਨੂੰ ਆਪਣੀ ਅਸੀਸ ਸੰਗ ਨਿਵਾਜਣ।

01/05/2023

ਦੁਨੀਆ ਭਰ ਦੇ ਸਮੂਹ ਕਿਰਤੀ ਵੀਰਾਂ, ਭੈਣਾਂ ਨੂੰ ਮਈ ਦਿਵਸ ਦੀਆਂ ਮੁਬਾਰਕਾਂ। ਗੁਰੂ ਨਾਨਕ ਸਾਹਿਬ ਦੇ ਪਾਕ ਸੁਨੇਹੇ ਮੁਤਾਬਕ ਭਾਈ ਲਾਲੋ ਜੀ ਦੀ ਕਿਰਤ ਵਾਂਗ ਸਮੂਹ ਕਿਰਤੀਆਂ ਦੀ ਕਿਰਤ ਹਮੇਸ਼ਾ ਸਨਮਾਨ ਹਾਸਲ ਕਰਦੀ ਰਹੇ।

21/04/2023

ਸਿੱਖ ਕੌਮ ਦੀ ਸਤਿਕਾਰਤ ਸ਼ਖਸ਼ੀਅਤ, ਭਗਤੀ ਲਹਿਰ ਦੇ ਰਤਨ ਭਗਤ ਧੰਨਾ ਜੀ ਦੇ ਜਨਮ ਦਿਵਸ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਭਗਤ ਜੀ ਨੇ ਸੱਚੀ ਕਿਰਤ ਕਮਾਈ ਕਰਦਿਆਂ, ਪ੍ਰਮਾਤਮਾ ਦੀ ਭਗਤੀ ਕਰਨ ਦੀ ਸਿੱਖਿਆ ਦਿੱਤੀ।

21/04/2023

ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਿਤ ਪਵਿੱਤਰ ਬਾਣੀ ਨੂੰ ਗੁਰਮੁਖੀ ਲਿਪੀ ‘ਚ ਲਿਖਣ ਦਾ ਸ਼ੁਭ ਕਾਰਜ ਕਰਨ ਵਾਲੇ ਗੁਰੂ ਸਾਹਿਬ ਸਭ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ।

11/04/2023

ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਵਧਾਈਆਂ। ਧਾਰਮਿਕ ਆਜ਼ਾਦੀ ਅਤੇ ਸਾਂਝੀਵਾਲਤਾ ਦੀ ਜਿਹੜੀ ਸੇਧ 'ਹਿੰਦ ਦੀ ਚਾਦਰ' ਨੌਵੇਂ ਪਾਤਸ਼ਾਹ ਜੀ ਨੇ ਆਪਣੇ ਜੀਵਨ ਰਾਹੀਂ ਦਿੱਤੀ, ਉਹ ਸਮੁੱਚੀ ਮਨੁੱਖਤਾ ਦੀ ਮਾਰਗ ਦਰਸ਼ਕ ਹੈ।

26/03/2023

ਜੋਤੀ-ਜੋਤਿ ਦਿਵਸ - ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
Dhan Dhan Sri Guru Hargobind Sahib Ji

26/03/2023

ਸਿੱਖ ਧਰਮ ਦੀ ਦੂਜੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਉਨ੍ਹਾਂ ਨੂੰ ਕੋਟਾਨ-ਕੋਟਿ ਪ੍ਰਣਾਮ

25/03/2023

23 ਮਾਰਚ 1931
ਸ਼ਹੀਦੀ ਸਰਦਾਰ ਭਗਤ ਸਿੰਘ ਤੇ ਸਾਥੀ ਰਾਜਗੁਰੂ ਤੇ ਸੁਖਦੇਵ 🙏
ਪ੍ਰਣਾਮ ਸ਼ਹੀਦਾਂ ਨੂੰ

22/03/2023

ਨਾਨਕ ਸੋ ਅੰਗਦ ਗੁਰ ਦੇਵਨਾ ਸੋ ਅਮਰ ਦਾਸ ਹਰਿ ਸੇਵਨਾ II੨੭II

ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਿਆਈ ਦਿਵਸ ਦੀਆਂ ਸਮੂਹ ਸੰਗਤ ਨੂੰ ਵਧਾਈਆਂ। ਲੰਗਰ ਪਰੰਪਰਾ ਦੇ ਵਿਸਥਾਰ ਦੇ ਨਾਲ ਨਾਲ, ਨਾਰੀ ਸਨਮਾਨ ਦੀ ਵਕਾਲਤ ਕਰਦੇ ਹੋਏ ਸਤਿਗੁਰਾਂ ਨੇ ਸਮਾਜ ਨੂੰ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਵਰਗੀਆਂ ਕੁਰੀਤੀਆਂ ਦੇ ਖ਼ਾਤਮੇ ਦੀ ਸਿੱਖਿਆ ਦਿੱਤੀ।

21/03/2023

ਦਿਆਲਤਾ ਦੇ ਸਾਗਰ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਗੁਰ ਸਾਹਿਬ ਜੀ ਦਾ ਸਮੁੱਚਾ ਜੀਵਨ ਸਾਨੂੰ ਸਮਾਜ ਪੱਖੀ ਕਾਰਜਾਂ ਦੇ ਨਾਲ- ਨਾਲ ਕੁਦਰਤੀ ਸਾਧਨਾਂ ਦੀ ਸੰਭਾਲ ਪ੍ਰਤੀ ਵੀ ਜ਼ਿੰਮੇਵਾਰ ਰਹਿਣ ਦੀ ਪ੍ਰੇਰਨਾ ਦਿੰਦਾ ਹੈ।

05/02/2023

ਭਗਤ ਰਵਿਦਾਸ ਜੀ ਨੇ ਸਾਨੂੰ ਸਾਰਿਆਂ ਨੂੰ ਬਰਾਬਰੀ ਦਾ ਸਬਕ ਸਿਖਾਇਆ ਤੇ ਜਾਤ-ਪਾਤ, ਨਸਲੀ ਭੇਦਭਾਵ ਤੋਂ ਦੂਰ ਰਹਿਣਾ ਤੇ ਹਮੇਸ਼ਾ ਸਾਰਿਆਂ ਨੂੰ ਇੱਕੋ ਜਿਹਾ ਸਮਝਣ ਦਾ ਸੰਦੇਸ਼ ਦਿੱਤਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾ ਦੇ 40 ਸ਼ਬਦ ਅਤੇ ਇੱਕ ਸਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੇ ਜਿਸਨੂੰ ਸਾਰੇ ਗੁਰੂ ਸਹਿਬਾਨ ਨੇ ਵੀ ਸਤਿਕਾਰਿਆ ਹੈ। ਉਨ੍ਹਾਂ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ।
Bhagat Ravidas Ji gave us an important lesson of equality. Lets end the discrimination on the basis of caste, creed or colour and live a life of equanimity. Greetings on his birth anniversary.

Photos from Sukhdev singh's post 29/12/2022

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ
Parkash Gurpurab Sahib Sri Guru Gobind Singh Ji

12/12/2022

ਪ੍ਰਕਾਸ਼ ਪੁਰਬ ਸਾਹਿਬਜ਼ਾਦਾ ਫਤਿਹ ਸਿੰਘ ਜੀ
ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ....🙏🙏

Sahibzada Fateh Singh Ji (12 December 1699 - 26 December 1705), the youngest of Guru Gobind Singh's four sons, was born to Mata Jito ji (also known as Mata Sundari ji) at Anandpur on 12 December 1699. During the fight from Anandpur, when the Sikhs, having been promised safe passage to Punjab, Sahibzada Fateh Singh Ji was, along with his elder brother Zorawar Singh Ji, put under the care of his grandmother, Mata Gujari Kaur ji, Unfortunately in the confusion of the rain swollen Sarsa (normally little more than a creek) and an attack by Muslim pursuers, the Guru's two youngest sons and their Grandmother were separated from the main body of Sikhs. However, managing to get across they were befriended by one of the Guru's former cooks. Later betrayed and handed off by the authorities of the small village where they had been given sanctuary, they were handed over to agents of Wazir Khan and carted off to Sirhind and placed under arrest in the Khan's Thanda Burj (cold tower). While the Thanda Burj was built to capture the cool night breezes of air drawn over water channels in the areas hot summers, during the dead of winter the unheated burj offered no comfort for the Guru's mother and sons.
On 26 December 1705, Fateh Singh Ji and his elder brother, Zorawar Singh Ji were martyred at Sirhind. Fateh Singh Ji is probably the youngest recorded martyr in history who knowingly laid down his life at the very tender age of 6 years. Sahibzada Fateh Singh Ji and his older brother, Sahibzada Zorawar Singh Ji are among the most hallowed martyrs in Sikhism.
The mind boggles to understand how children of such young age had the guts, courage, bravery and focus to refuse the promise of many lavish gifts and a future of cosy comforts of royalty that were being offered by the Mughals. All they had to do to get all these luxuries was to abandon their religion. This young child was asked to weigh an easy out against the stark option of a brutal, painful and tragic death entombed within a wall of bricks and cement.
The world salutes the supreme sacrifice of these kids of steel who never once - even for a moment considered the easy option and always remained focused on their mission to uphold the principles of God's kingdom and allowed their bodies to be tortured, violated and endured the intense pain of a slow, pain-ridden and certain death.
On the one hand the world witnessed, the supreme sacrifice of the youngest members of the Guru's household for the highest ideals of humanity and on the other hand you have the lowly, cruel, cold-blooded and barbaric acts of the heartless and immoral Wazir Khan who had broke an oath sworn on his own Holy book—the Qur'an. May the world reflect on this supreme sacrifice made by this 6 year old, following in the footsteps of his grandfather, Guru Tegh Bahadar Ji to fight for justice and for the right of his people and people of other faiths to practise their own faiths without interference or imposition. May we all, the different peoples of our planet learn from this episode in our global history, the values of life and the way to uphold these values. Also, may we all realise the dangers posed by uncontrolled and immoral minds on the development of humanity on this fragile earth.

01/12/2022

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਸਰੇ ਸਪੁੱਤਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਪਾਵਨ ਜਨਮ ਦਿਵਸ ਮੌਕੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਲੱਖ ਲੱਖ ਵਧਾਈ। ਗੁਰੂ ਸਹਿਬਾਨ ਵੱਲੋਂ ਜ਼ਬਰ ਜ਼ੁਲਮ ਖ਼ਿਲਾਫ਼ ਲੜੀ ਜਾ ਰਹੀ ਜੰਗ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਯੋਗਦਾਨ ਹਮੇਸ਼ਾ ਹੀ ਸਿੱਖ ਪੰਥ ਲਈ ਇੱਕ ਚਾਨਣ ਮੁਨਾਰਾ ਹੈ। ਸਮੁੱਚੀ ਸਿੱਖ ਸੰਗਤ ਵਲੋਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਕੋਟਿ ਪ੍ਰਣਾਮ।

28/11/2022

ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ ।

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਸੰਗਤ ਦਾ ਸਭ ਤੋਂ ਵੱਧ ਆਨੰਦ ਮਾਨਣ ਦਾ ਸੁਭਾਗ ਭਾਈ ਮਰਦਾਨਾ ਜੀ ਦੀ ਝੋਲੀ ਪਿਆ। ਸਿੱਖ ਇਤਿਹਾਸ ਦੀ ਸਤਿਕਾਰਤ ਸ਼ਖ਼ਸੀਅਤ, ਰਬਾਬੀ ਪਰੰਪਰਾ ਦੇ ਮੋਢੀ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦੇ ਦਿਨ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਅਟੁੱਟ ਸਾਥੀ ਭਾਈ ਮਰਦਾਨਾ ਨੂੰ ਦਿਲੋਂ ਸਿਜਦਾ।

28/11/2022

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ, ਸਮੁੱਚੇ ਭਾਰਤੀਆਂ ਦੀ ਧਾਰਮਿਕ ਆਜ਼ਾਦੀ ਨੂੰ ਬਚਾਉਣ ਲਈ ਸੀ। ਧਰਮ, ਭਾਸ਼ਾ,ਵਰਗ, ਵਰਣ ਤੇ ਜ਼ਾਤ-ਪਾਤ ਦੇ ਨਾਂਅ 'ਤੇ ਵੰਡੇ ਜਾ ਰਹੇ ਸਮਾਜ ਨੂੰ ਉਹਨਾਂ ਦੀ ਸ਼ਹਾਦਤ ਦੇ ਸੰਕਲਪ ਨੂੰ ਅਪਨਾਉਣ ਦੀ ਲੋੜ ਹੈ। ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੇਰਾ ਪ੍ਰਣਾਮ। #ਮਰਤੀਰਦੋਮਡੇ 🙏

26/11/2022

ਅੰਮ੍ਰਿਤ ਦੇ ਦਾਤੇ, ਰੂਹਾਨੀ ਰਹਿਬਰ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਗਤੀ ਅਤੇ ਸ਼ਕਤੀ ਦਾ ਸੁਮੇਲ ਹਨ। ਰਚਨਾਤਮਿਕ ਪ੍ਰਤਿਭਾ ਦੇ ਮਾਲਕ ਇਲਾਹੀ ਨੂਰ ਦਸਵੇਂ ਗੁਰੂ ਸਾਹਿਬ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ !

15/11/2022

ਸੱਚ-ਖੰਡ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਖ਼ਾਤਰ ਅੱਜ ਦੇ ਦਿਨ ਸ਼ਹੀਦ ਹੋਏ ਦਮਦਮੀ ਟਕਸਾਲ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਜੰਗ ਵਿੱਚ ਨਾਲ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਸੇਵਾ, ਬੰਦਗੀ, ਪ੍ਰੇਮ ਅਤੇ ਕੁਰਬਾਨੀ ਨੂੰ ਕੋਟਾਨ ਕੋਟ ਪ੍ਰਣਾਮ 🙏

08/11/2022

"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।"
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ।
ਸਮੂਹ ਸੰਸਾਰ ਵਿੱਚ ਮਾਨਵਤਾ ਦਾ ਰਿਸ਼ਤਾ, ਪਿਆਰ, ਭਾਈਚਾਰਕ ਸਾਂਝ ਬਣੀ ਰਹੇ।
ਬਾਬਾ ਨਾਨਕ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ.

25/10/2022

ਆਪ ਸਭ ਨੂੰ ਵਿਸ਼ਵਕਰਮਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ!ਦੈਵੀ ਸ਼ਿਲਪਕਾਰ, ਮੂਰਤੀਕਾਰ, ਭਵਨ ਨਿਰਮਾਤਾ ਅਤੇ ਇੰਜੀਨੀਅਰ ਭਗਵਾਨ ਵਿਸ਼ਵਕਰਮਾ ਸਭ ਨੂੰ ਹੁਨਰ ਅਤੇ ਸਿਰਜਣਾਤਕਤਾ ਬਖਸ਼ਣ।

Photos from Sukhdev singh's post 25/10/2022

ਦੀਵਾਲੀ ਦੇ ਸ਼ੁੱਭ ਅਵਸਰ 'ਤੇ ਸਾਰਿਆਂ ਨੂੰ ਦਿਲੀ ਸ਼ੁੱਭਕਾਮਨਾਵਾਂ ਤੇ ਮੁਬਾਰਕਾਂ। ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਆਪ ਸਭ ਦੀ ਜ਼ਿੰਦਗੀ ਨੂੰ ਤੰਦਰੁਸਤੀ, ਸਮਰਿਧੀ , ਖੁਸ਼ੀਆਂ ਅਤੇ ਸਫਲਤਾ ਨਾਲ ਪ੍ਰਫੁੱਲਿਤ ਕਰੇ। ਆਪ ਸਭ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ।

Warm greetings to everyone on the auspicious occasion of . May the festival of lights fill your lives with heath, wealth, happiness and success. Wishing you all a very

23/10/2022

ਵਿਦਵਤਾ ਅਤੇ ਰੂਹਾਨੀਅਤ ਦੇ ਪੁੰਜ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਇਸ ਪਾਵਨ ਦਿਵਸ 'ਤੇ ਵਾਹਿਗੁਰੂ ਸਮੂਹ ਸੰਗਤ ਨੂੰ ਗੁਰੂ ਘਰ ਤੇ ਬਾਣੀ ਨਾਲ ਪਿਆਰ ਦੀ ਬਖਸਿਸ਼ ਕਰਨ। 🙏🙏🙏

19/10/2022

ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ ਸਨ। ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਬਹੁਤ ਸਤਿਕਾਰ ਕਰਦੇ ਅਤੇ ਸਦਾ ਉਹਨਾਂ ਦੀ ਹਜੂਰੀ ਵਿਚ ਰਹਿੰਦੇ ਸਨ। ਗੁਰੂ ਜੀ ਬਹੁਤ ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ।
ਆਪ ਜੀ ਨੇ ਦਵਾਈ ਖਾਨੇ ਵਿਚ ਅਮੀਰ ਗਰੀਬ ਇਲਾਜ ਕਰਵਾਇਆ ਕਰਦੇ ਸਨ। ਜਦੋਂ ਜਹਾਂਗੀਰ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ ਅਤੇ ਕਿਧਰੇ ਵੀ ਇਲਾਜ ਨਾ ਹੋਇਆ ਤਾਂ ਗੁਰੂ ਸਾਹਿਬ ਜੀ ਦੇ ਦਵਾਈ ਖਾਨੇ ਤੋਂ ਦਵਾਈ ਮੰਗਵਾਈ ਗਈ. ਜਿਸ ਨਾਲ ਉਹ ਤੰਦਰੁਸਤ ਹੋ ਗਿਆ। ਆਪ ਜੀ ਕੋਲ ਤਿਆਰ-ਬਰ-ਤਿਆਰ 2200 ਸਵਾਰ ਰਹਿੰਦੇ ਪਰ ਆਪ ਨੂੰ ਕੋਈ ਜੰਗ ਨਹੀਂ ਕਰਨੀ ਪਈ। ਜਦੋਂ ਦਾਰਾ ਸ਼ਿਕੋਹ ਆਪਣੇ ਭਰਾ ਔਰੰਗਜੇਬ ਤੋਂ ਬਚਣ ਲਈ ਗੁਰੂ ਜੀ ਦੀ ਸ਼ਰਨ ਵਿਚ ਗੋਇੰਦਵਾਲ ਵਿਖੇ ਪਹੁੰਚਿਆ ਅਤੇ ਉਸ ਨੇ ਸਹਾਇਤਾ ਦੀ ਪੁਕਾਰ ਕੀਤੀ ਤਾਂ ਗੁਰੂ ਸਾਹਿਬ ਨੇ ਮਗਰ ਆ ਰਹੀ ਔਰੰਗਜੇਬ ਦੀ ਫੌਜ ਨੂੰ ਦਰਿਆ ਤੋਂ ਪਾਰ ਡੱਕ ਦਿੱਤਾ। ਸੰਨ 1661 ਈ: ਵਿਚ ਆਪਣੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰੂ ਨਾਨਕ ਦੀ ਗੱਦੀ 'ਤੇ ਬਿਠਾ ਕੇ ਪੰਜ ਪੈਸੇ ਤੇ ਨਾਰੀਅਲ ਰੱਖ, ਪੰਜ ਪਰਕਰਮਾਂ ਕਰਕੇ ਮੱਥਾ ਟੇਕਿਆ. ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ ਅਤੇ ਅੱਠਵੇਂ ਗੁਰੂ ਨਾਨਕ ਪ੍ਰਗਟ ਕੀਤੇ। ਇਸ ਤੋਂ ਬਾਅਦ ਆਪ ਜੀ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਅਖ਼ਰੀਲਾ ਸਮਾਂ ਕੀਰਤਪੁਰ ਸਾਹਿਬ 'ਚ ਹੀ ਬੀਤਿਆ। 1661 ਵਿਚ ਉਹ ਜੋਤੀ ਜੋਤ ਸਮਾ ਗਏ।

19/10/2022

ਦੀਨ ਦੁਖੀ ਦੇ ਦੁੱਖਾਂ, ਰੋਗਾਂ ਤੇ ਕਸ਼ਟਾਂ ਦੀ ਨਵਿਰਤੀ ਕਰ ਤੰਦਰੁਸਤੀ ਦੀ ਬਖਸਿਸ਼ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਗੁਰਗੱਦੀ ਦਿਵਸ ਦੀਆਂ ਦੇਸ ਪ੍ਰਦੇਸ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਆਪਣੀਆਂ ਵੱਡਮੁੱਲੀਆਂ ਦਾਤਾਂ ਨਾਲ ਨਿਵਾਜ਼ਦੇ ਹੋਏ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਅਤੇ ਗੁਰੂ ਘਰ ਨਾਲ ਜੋੜੀ ਰੱਖਣ।

16/10/2022

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 7ਵੀਂ ਵਾਰ ਏਸ਼ੀਆ ਕੱਪ ਟਰਾਫੀ ਜਿੱਤਣ ਲਈ ਹਾਰਦਿਕ ਮੁਬਾਰਕਬਾਦ। ਤੁਹਾਡੀ ਜਿੱਤ 'ਤੇ ਪੂਰੇ ਦੇਸ਼ ਨੂੰ ਬਹੁਤ ਮਾਣ ਹੈ। ਤੁਹਾਡੇ ਭਵਿੱਖੀ ਯਤਨਾਂ ਲਈ ਆਪ ਸਭ ਨੂੰ ਮੇਰੀਆਂ ਸ਼ੁਭਕਾਮਨਾਵਾਂ!

Congratulations to the Indian Women's Cricket Team for winning the Asia Cup trophy for the 7th time. Entire nation 🇮🇳 is overwhelmed & proud of your victory. My best wishes to all of you for your future endeavours!

Photos from Sukhdev singh's post 16/10/2022

ਜ਼ਾਲਮ ਮੁਗ਼ਲ ਸਾਮਰਾਜ ਦੀ ਜੜ੍ਹ ਪੁੱਟ ਕੇ ਸੁਤੰਤਰ ਸਿੱਖ ਰਾਜ ਸਥਾਪਿਤ ਕਰਨ ਵਾਲੇ, ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ।
ਸੂਰਬੀਰਤਾ ਨਾਲ ਜ਼ਾਲਮ ਮੁਗ਼ਲਾਂ ਦੀ ਜੜ੍ਹ ਪੁੱਟਣੀ ਅਤੇ ਉੱਚ ਕਦਰਾਂ-ਕੀਮਤਾਂ ਵਾਲੇ ਸਿੱਖ ਰਾਜ ਦੀ ਸਥਾਪਨਾ ਉਨ੍ਹਾਂ ਦੀ ਸ਼ਖ਼ਸੀਅਤ ਦੇ ਪ੍ਰਤੀਬਿੰਬ ਹਨ
🙏🏻
Greetings to all on the birth anniversary of Baba Banda Singh Bahadur Ji. Baba Banda Singh Bahadar was one of the greatest military Jarnails who defeated the mighty Mughal imperial armies and establishing Khalsa Raj of the people in North India. We bow our heads to his dedication and values of Sikhi.

11/10/2022

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।

Heartiest wishes to all on the occasion of Parkash Purab of Sri Guru Ram Das Ji..

20/09/2022

ਸਮੂਹ ਲੋਕਾਈ ਦੇ ਰਹਿਬਰ, ਧੰਨ -ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਨਿਮਰਤਾ ਸਹਿਤ ਪ੍ਰਣਾਮ। ਗੁਰੂ ਸਾਹਿਬ ਜੀ ਨੇ ਸਮੁੱਚੇ ਸੰਸਾਰ ਦੇ ਕੋਨੇ ਕੋਨੇ ਤੇ ਸੰਗਤ ਨੂੰ ਆਪਣੀ ਮਾਨਵਤਾਵਾਦੀ ਵਿਚਾਰਧਾਰਾ ਨਾਲ ਜੋੜਿਆ।🙏

15/09/2022

'ਗੁਰਮੁਖੀ' ਦੀ ਦਾਤ ਬਖ਼ਸ਼ਿਸ਼ ਕਰਨ ਵਾਲੇ ਦੂਸਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਆਓ ਗੁਰੂ ਸਾਹਿਬ ਜੀ ਦੀਆਂ ਅਨਮੋਲ ਸਿੱਖਿਆਵਾਂ ਅਨੁਸਾਰ ਜੀਵਨ ਬਿਤਾਈਏ ਤੇ ਸਤਿਗੁਰੂ ਦੀ ਅਸੀਸ ਤੇ ਬਖ਼ਸ਼ਿਸ਼ ਦੇ ਪਾਤਰ ਬਣੀਏ। 🙏🏻

12/09/2022

10000 ਅਫਗਾਨੀਆਂ ਦਾ ਮੁਕਾਬਲਾ ਕਰਕੇ ਬਹਾਦਰੀ ਦੀ ਅਨੋਖੀ ਮਿਸਾਲ ਪੇਸ਼ ਕਰਨ ਵਾਲੇ ਸਾਰਾਗੜ੍ਹੀ ਦੀ ਲੜਾਈ ਦੇ 21 ਬਹਾਦਰ ਸਿੱਖ ਯੋਧਿਆਂ ਦੀ ਯਾਦ ਨੂੰ ਸਮਰਪਿਤ ਸਾਰਾਗੜ੍ਹੀ ਦਿਵਸ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ।

31/08/2022

ਤੁਰਪੇ ਨਿਸ਼ਾਨੇ ਵੱਲ ਜਿਹੜੇ ਕਾਫ਼ਲੇ, ਰੋਕਿਆਂ ਨਾ ਰੁਕਦੇ
ਮੌਤ ਵਾਲੇ ਗਾਨੇ ਯੋਧੇ ਬੰਨ੍ਹਕੇ ਰਕਾਨੇ ਫਿਰਦੇ ਨੇ ਬੁੱਕਦੇ!

ਬਾਜ ਅੱਖ ਯੋਧਿਆਂ ਦੀ ਟਿਕੀ ਰਹਿੰਦੀ ਏ ਸਦਾ ਹੀ ਸ਼ਿਕਾਰ ਤੇ
ਮੁੱਠੀ ਭਰ ਸੂਰਮੇ ਹੀ ਭਾਰੀ ਪੈਣਗੇ ਦਿੱਲੀ ਸਰਕਾਰ ਤੇ
ਲੱਗਦੇ ਟਿਕਾਣੇ ਉੱਤੇ ਜਾਕੇ ਦੇਖਿਓ, ਨਾ ਨਿਸ਼ਾਨੇ ਉੱਕਦੇ
ਮੌਤ ਵਾਲੇ ਗਾਨੇ ਯੋਧੇ ਬੰਨ੍ਹਕੇ ਰਕਾਨੇ ਫਿਰਦੇ ਨੇ ਬੁੱਕਦੇ!

ਕਰਕੇ ਸਵਾਹ ਰੱਖ ਦੇਣੇ ਮਹਿਲ ਨੇ ਸੀਨਿਆਂ ਦੀ ਅੱਗ ਨੇ
ਸ਼ੇਰਾਂ ਦਾ ਸ਼ਿਕਾਰ ਕਦ ਕੀਤਾ ਬੱਲਿਆ ਗਿੱਦੜਾਂ ਦੇ ਵੱਗ ਨੇ
ਸਾਡੇ 'ਨਾ ਯਾਰਾਨੇ ਕਦੇ ਨਹੀਂਓ ਪੁੱਗਣੇ ਕਿਸੇ ਝੋਲੀ ਚੁੱਕ ਦੇ
ਮੌਤ ਵਾਲੇ ਗਾਨੇ ਯੋਧੇ ਬੰਨ੍ਹਕੇ ਰਕਾਨੇ ਫਿਰਦੇ ਨੇ ਬੁੱਕਦੇ!

ਕੱਲ ਤੱਕ ਬੈਠੇ ਸ਼ਾਂਤਮਈ ਸੀ ਜਿਹੜੇ, ਬਣ ਗਏ ਤੂਫਾਨ ਨੇ
ਇਹਨਾਂ ਹੀ ਤੂਫਾਨਾਂ ਹੁਣ ਜਾਲਮਾਂ ਦੇ ਘਰ ਕਰਨੇ ਵੀਰਾਨ ਨੇ
ਭੁੱਲਕੇ ਔਕਾਤ ਜਿਹੜੇ ਮੋਢਿਆਂ ਦੇ ੳੱਤੋਂ ਸਦਾ ਰਹੇ ਥੁੱਕਦੇ
ਮੌਤ ਵਾਲੇ ਗਾਨੇ ਯੋਧੇ ਬੰਨ੍ਹਕੇ ਰਕਾਨੇ ਫਿਰਦੇ ਨੇ ਬੁੱਕਦੇ!

ਸਾਡੇ ਜਜ਼ਬਾਤਾਂ ਨਾਲ ਜਾਣ ਜਾਣ ਕੇ ਜਿਹੜੇ ਰਹੇ ਖੇਲਦੇ
ਬਣਕੇ ਦਮੂੰਹੇ ਸੱਪ ਸਾਡੀ ਹਿੱਕ ਉੱਤੇ ਫਿਰਦੇ ਸੀ ਮੇਲ੍ਹਦੇ
ਰਿਸਦੇ ਹੋਏ ਜਖਮਾਂ ਤੇ ਭਰ ਭਰ ਬੁੱਕਾਂ ਰਹੇ ਲੂਣ ਭੁੱਕਦੇ
ਮੌਤ ਵਾਲੇ ਗਾਨੇ ਯੋਧੇ ਬੰਨ੍ਹਕੇ ਰਕਾਨੇ ਫਿਰਦੇ ਨੇ ਬੁੱਕਦੇ!

ਰਾਹਾਂ ਸਾਡਿਆਂ ਚ ਜਿਹੜੇ ਕੰਢੇ ਬਣਦੇ, ਸਭ ਪੈਣੇ ਝਾੜਨੇ
ਦੋਜਖ ਦੀ ਅੱਗ ਬਲਵਾਨ ਬੜੀ ਹੁੰਦੀ, ਜਿੰਨੇ ਪਾਪੀ ਰਾੜਨੇ
ਉਹ ਦਰ ਉੱਤੇ ਆਈ ਹੁਣ ਮੌਤ ਦੇਖਕੇ ਫਿਰਦੇ ਨੇ ਲੁਕਦੇ
ਮੌਤ ਵਾਲੇ ਗਾਨੇ ਯੋਧੇ ਬੰਨ੍ਹਕੇ ਰਕਾਨੇ ਫਿਰਦੇ ਨੇ ਬੁੱਕਦੇ!
ਸੁਖਦੇਵ ਸਿੰਘ✍️✍️

31/08/2022

ਗਣੇਸ਼ ਚਤੁਰਥੀ ਦਾ ਪਾਵਨ ਦਿਹਾੜਾ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਸਫਲਤਾਵਾਂ ਦੀ ਬਖਸਿਸ਼ ਕਰੇ। ਆਪ ਸਭ ਨੂੰ ਪਾਵਨ ਗਣੇਸ਼ ਚਤੁਰਥੀ ਦੀਆਂ ਲੱਖ-ਲੱਖ ਵਧਾਈਆਂ।

30/08/2022

ਗੁਰੂ ਰਾਮਦਾਸ ਰਾਖਹੁ ਸਰਣਾਈ।।
ਗੁਰੂ ਰਾਮ ਦਾਸ ਜੀ ਦੇ ਜੋਤੀ - ਜੋਤਿ ਦਿਵਸ ਉੱਤੇ ਉਨ੍ਹਾਂ ਦੇ ਚਰਨ ਕਮਲਾਂ ਵਿੱਚ ਕੋਟਾਨ- ਕੋਟਿ ਪ੍ਰਣਾਮ। ਗੁਰੂ ਸਾਹਿਬ ਸਮੁੱਚੀ ਮਾਨਵਤਾ ਦੇ ਮਨਾਂ ਨੂੰ ਗੁਰਬਾਣੀ ਦੇ ਰੂਹਾਨੀ ਪ੍ਰਕਾਸ਼ ਨਾਲ ਰੁਸ਼ਨਾਉਣ ਦੀ ਮਿਹਰ ਕਰਨ।

🙏

Want your public figure to be the top-listed Public Figure in Mohali?
Click here to claim your Sponsored Listing.

Videos (show all)

👌🏻👌🏻🔥🔥
Waheguruji
Shooting time
Shooting time

Category

Telephone

Website

Address


Mohali