RMPI Phillaur
Revolutionary Marxist Party of India, Tehsil Phillaur (Jalandhar)
ਅੱਜ ਸਾਥੀ ਪਰਮਜੀਤ ਬੋਪਾਰਾਏ ਦੇ ਮਾਤਾ ਜੀ ਬੀਬੀ ਬਲਵੀਰ ਕੌਰ ਦੇ ਅੰਤਿਮ ਸਸਕਾਰ ਮੌਕੇ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਨੇ ਪਾਰਟੀ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਟੀਐਸਯੂ ਦੇ ਆਗੂ ਸ਼ਿਵ ਕੁਮਾਰ ਤਿਵਾੜੀ, ਮੇਜਰ ਫਿਲੌਰ, ਬਲਵਿੰਦਰ ਸਰਗੁੰਦੀ, ਗੁਰਦੀਪ ਗੋਗੀ, ਮਨਜੀਤ ਸੂਰਜਾ ਸਮੇਤ ਹੋਰ ਆਗੂਆਂ ਨੇ ਮਾਤਾ ਜੀ ਨੂੰ ਸੂਹਾ ਸਲਾਮ ਪੇਸ਼ ਕਰਦਿਆਂ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਦੇ ਮੈਂਬਰ ਅਤੇ ਰਿਸ਼ਤੇਦਾਰ ਲਹਿੰਬਰ ਸਿੰਘ ਤੱਗੜ, ਜ਼ਿਲ੍ਹਾ ਸਕੱਤਰੇਤ ਦੇ ਮੈਂਬਰ ਗੁਰਮੇਲ ਸਿੰਘ ਨਾਹਲ, ਇੰਦਰਜੀਤ ਜੰਗੀ, ਕਿਰਤੀ ਕਿਸਾਨ ਯੂਨੀਅਨ ਦੇ ਨਿਰਮਲ ਸਿੰਘ ਤੱਗੜ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਰਿਸ਼ਤੇਦਾਰ ਹਰਜਿੰਦਰ ਸਿੰਘ ਲੱਲੀਆਂ ਨੇ ਵੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਟੌਲ ਦੇ ਰੇਟਾਂ ’ਚ ਤੀਹ ਫ਼ੀਸਦੀ ਵਾਧਾ, ਪਹਿਲੀ ਵਾਰ ਲੋਕਲ ਪਾਸਾਂ ਦੇ ਰੇਟ ਕੀਤੇ ਦੁੱਗਣੇ
ਫਿਲੌਰ: ਲਾਡੂਵਾਲ ਟੌਲ ਪਾਲਜ਼ੇ ਦੇ ਰੇਟ ਵੱਧਣ ਨਾਲ ਲੋਕਾਂ ’ਤੇ ਕਾਫੀ ਭਾਰ ਪੈ ਗਿਆ ਹੈ। ਬਹੁਤੇ ਲੋਕਾਂ ਨੂੰ ਫਾਸਟੈਗ ਲੱਗਾ ਹੋਣ ਕਾਰਨ ਇਸ ਦੇ ਵਾਧੇ ਦਾ ਪਤਾ ਹੀ ਨਹੀਂ ਲੱਗਾ। ਇਸ ਤੋਂ ਪਹਿਲਾ ਹਰ ਸਾਲ ਇੱਕ ਸਤੰਬਰ ਨੂੰ ਕਰੀਬ ਦਸ ਪ੍ਰਤੀਸ਼ਤ ਰੇਟਾਂ ਦਾ ਵਾਧਾ ਕੀਤਾ ਜਾਂਦਾ ਹੈ। ਅੱਜ ਕਰੀਬ ਤਿੰਨ ਮਹੀਨੇ ਬਾਅਦ ਦੁਬਾਰਾ ਵਾਧਾ ਕਰ ਦਿੱਤਾ ਗਿਆ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਲੋਕਲ ਪਾਸਾਂ ਦੇ ਰੇਟ ’ਚ ਵੀ ਵਾਧਾ ਕੀਤਾ ਗਿਆ ਹੈ। ਦਸ ਕਿਲੋਮੀਟਰ ਦੇ ਦਾਇਰੇ ’ਚ ਬਣਦੇ ਪਾਸਾਂ ਦਾ ਰੇਟ ਦੁਗਣੇ ਤੋਂ ਵੀ ਵਧਾ ਦਿੱਤਾ ਗਿਆ ਹੈ। ਵੀਂਹ ਕਿਲੋਮੀਟਰ ਦਾ ਦਸ ਕਿਲੋਮੀਟਰ ਦੇ ਬਰਾਬਰ ਵਾਲਾ ਰੇਟ ਕਰਦਿਆਂ ਇਸ ਦਾ ਵਾਧਾ ਦਸ ਪ੍ਰਤੀਸ਼ਤ ਦੇ ਕਰੀਬ ਹੋਇਆ ਹੈ।
ਆਮ ਕਾਰ, ਜੀਪ ਦੇ ਪਹਿਲਾ 165 ਰੁਪਏ ਲਏ ਜਾਂਦੇ ਸਨ ਪਰ ਹੁਣ ਕੀਤੇ ਵਾਧੇ ਮੁਤਾਬਿਕ ਰੇਟ 215 ਰੁਪਏ ਕਰ ਦਿੱਤਾ ਗਿਆ ਹੈ। ਪਹਿਲੀ ਵਾਰ ਹੋਇਆ ਹੈ ਕਿ ਰੇਟਾਂ ’ਚ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੋਵੇ। ਇਹ ਟੌਲ ਪਲਾਜ਼ਾ ਬਣਨ ਵੇਲੇ ਕੀਤੇ ਗਜ਼ਟ ਮੁਤਾਬਿਕ ਪ੍ਰਤੀ ਕਿਲੋਮੀਟਰ ਪੈਸੇ ਚਾਰਜ਼ ਕਰਨ ਲਈ ਲਿਖਿਆ ਹੈ। ਪੂਰੇ ਪੰਜਾਬ ’ਚੋਂ ਸਭ ਤੋਂ ਮਹਿੰਗੇ ਇਸ ਟੌਲ ਪਲਾਜ਼ੇ ਲਈ ਲੋਕਾਂ ਨੂੰ ਜਲੰਧਰ ਤੋਂ ਰਾਜੁਪਰੇ ਤੱਕ ਦਾ ਟੈਕਸ ਦੇਣਾ ਪੈ ਰਿਹਾ ਹੈ। ਇਸ ਵਾਰ ਲੋਕਲ ਵਾਸੀਆਂ ਦੇ ਪਾਸਾਂ ਦੇ ਰੇਟ ਵਧਾ ਕੇ ਵੀ ਲੋਕਾਂ ’ਤੇ ਭਾਰ ਪਾਇਆ ਗਿਆ ਹੈ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਤਹਿਸੀਲ ਪ੍ਰਧਾਨ ਸਰਬਜੀਤ ਸੰਗੋਵਾਲ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਨੇ ਇਸ ਵਾਧੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਚਾਰ ਪਹੀਆ ਵਾਹਨਾਂ ’ਤੇ ਸਫਰ ਕਰਨ ਵਾਲਿਆ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਸਜ਼ਾ ਦਿੱਤੀ ਹੈ, ਜਦੋਂ ਕਿ ਸੜਕਾਂ ਦੀ ਹਾਲਤ ਮੰਦੀ ਹੋਣ ਕਾਰਨ ਸੜਕ ਹਾਦਸੇ ਨਿੱਤ ਦਿਨ ਵੱਧਦੇ ਜਾ ਰਹੇ ਹਨ।
ਅੱਜ ਸਾਥੀ ਸੰਤੋਸ਼ ਪਾਸਲਾ ਦੀ ਅੰਤਿਮ ਅਰਦਾਸ ਮੌਕੇ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ। ਸਾਥੀ ਸੰਤੋਸ਼ ਪਾਸਲਾ ਜਵਾਨੀ ਪਹਿਰੇ ਨੌਜਵਾਨ ਸਭਾ ‘ਚ ਸਰਗਰਮ ਹੋਇਆ। ਉਹ ਸ਼ੌਕੀਆਂ ਤੌਰ ‘ਤੇ ਗੀਤ ਵੀ ਗਾ ਲੈਂਦਾ ਸੀ। ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਆਪਣੇ ਪਿਆਰੇ ਸਾਥੀ ਨੂੰ ਯਾਦ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਾਰਟੀ ਦੇ ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਵੀ ਹਾਜ਼ਰ ਸਨ।
ਸਾਥੀ ਸੰਤੋਸ਼ ਪਾਸਲਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 8 ਨਵੰਬਰ ਨੂੰ ਹੋਵੇਗਾ।
ਸਾਥੀ ਸੰਤੋਸ਼ ਪਾਸਲਾ ਦਾ ਦੇਹਾਂਤ!
ਪਿਆਰਾ ਸਾਥੀ ਨੌਜਵਾਨ ਸਭਾ ਤੋਂ ਹੀ ਲਹਿਰ ਨਾਲ ਜੁੜਿਆ ਹੋਇਆ ਸੀ। ਹਾਲ ‘ਚ ਹੀ ਬਿਮਾਰ ਹੋਣ ਕਾਰਨ ਹਸਪਤਾਲ ਦਾਖਲ ਕਰਵਾਉਣਾ ਪਿਆ, ਜਿਥੇ ਉਨ੍ਹਾ ਦਾ ਦੇਹਾਂਤ ਹੋ ਗਿਆ!
ਦੈਨਿਕ ਸਵੇਰਾ ਦੇ ਸਹਾਫ਼ੀ ਦਾ ਸ਼ੁਕਰੀਆ!
ਜਗ ਬਾਣੀ ਦੇ ਸਹਾਫ਼ੀ ਦਾ ਸ਼ੁਕਰੀਆ!
ਨਵਾਂ ਜ਼ਮਾਨਾ ਦੇ ਸਹਾਫ਼ੀ ਦਾ ਸ਼ੁਕਰੀਆ!
ਗੁਰਾਇਆ/ਜੰਡਿਆਲਾ ਮੰਜਕੀ: ਸ਼ਹੀਦ ਸੋਹਣ ਸਿੰਘ ਢੇਸੀ ਦੀ 34ਵੀਂ ਸ਼ਹੀਦੀ ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵਲੋਂ ਰਾਜਨੀਤਕ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਅੱਜ ਅਹਿਮ ਮੋੜ ‘ਤੇ ਖੜੀ ਹੈ, ਜਿਥੋਂ ਦੇਸ਼ ਲਈ ਹੀ ਖ਼ਤਰਾ ਖੜਾ ਹੋ ਗਿਆ। ਇੱਕ ਪਾਸੇ ਕਾਰਪੋਰੇਟਾਂ ਵਲੋਂ ਹੱਲੇ ਬੋਲੇ ਜਾ ਰਹੇ ਹਨ ਅਤੇ ਦੂਜੇ ਪਾਸੇ ਬੀਜੇਪੀ ਨੇ ਮੋਦੀ ਦੀ ਅਗਵਾਈ ਹੇਠ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਲਈ ਖਤਰੇ ਖੜੇ ਕਰ ਦਿੱਤੇ ਹਨ। ਜਾਮਾਰਾਏ ਨੇ ਅੱਗੇ ਕਿਹਾ ਮੋਦੀ ਨੇ ਇੱਕ ਦੇਸ਼ ਅਤੇ ਇੱਕ ਚੋਣ ਦੇ ਨਾਂ ਹੇਠ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਰੋਲ ਕੇ ਰੱਖ ਦਿੱਤਾ ਹੈ। ਮੋਦੀ ਵਲੋਂ ਦੇਸ਼ ਨੂੰ ਫਾਸ਼ੀਵਾਦ ਵੱਲ ਨੂੰ ਧੱਕ ਕੇ ਦੇਸ਼ ਦੇ ਢਾਂਚੇ ਨੂੰ ਅੰਦਰੋਂ ਖੋਖਲਾ ਕੀਤਾ ਜਾ ਰਿਹਾ ਹੈ, ਸੰਵਿਧਾਨ ਦੀਆਂ ਬੁਨਿਆਦੀ ਸੰਥਾਪਨਾਵਾਂ ਨੂੰ ਤੋੜਿਆ ਜਾ ਰਿਹਾ ਹੈ। ਜਾਮਾਰਾਏ ਨੇ ਕਿਹਾ ਕਿ ਆਰਐਮਪੀਆਈ ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਨੂੰ ਇਕੱਠਾ ਕਰਕੇ ਹਰ ਹਾਲਤ ਭਾਜਪਾ ਨੂੰ ਹਰਾਏਗੀ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਚੰਡੀਗੜ੍ਹ ਦੇ ਮੁੱਦੇ ਅਤੇ ਡੈਮ ਦੇ ਸਵਾਲ ‘ਤੇ ਫੇਲ੍ਹ ਸਾਬਤ ਹੋਈ ਹੈ। ਪੰਜਾਬ ‘ਚ ਨਸ਼ੇ ਰੁਕਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਸਰਕਾਰ ਨੇ ਹਾਲੇ ਤੱਕ ਇਸ ਨੂੰ ਰੋਕਣ ਲਈ ਬੱਝਵਾ ਪ੍ਰੋਗਰਾਮ ਨਹੀਂ ਬਣਾਇਆ। ਇਸ ਤਰ੍ਹਾਂ ਹੀ ਰੇਤਾ ਬਜ਼ਰੀ ਨੂੰ ਵੀ ਹਾਲੇ ਤੱਕ ਨੱਥ ਨਹੀਂ ਪਾਈ ਜਾ ਸਕੀ।
ਇਸ ਕਾਨਫਰੰਸ ‘ਚ ਸ਼ਹੀਦ ਸਰਵਣ ਸਿੰਘ ਚੀਮਾ ਸਮੇਤ ਹੋਰ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ। ਕਾਨਫ਼ਰੰਸ ਦੌਰਾਨ ਵਿਛੜੇ ਸਾਥੀਆਂ ਨੂੰ ਵੀ ਯਾਦ ਕੀਤਾ ਗਿਆ।
ਕਾਨਫਰੰਸ ਦੀ ਪ੍ਰਧਾਨਗੀ ਸਰਪੰਚ ਮਨੋਜ ਕੁਮਾਰ, ਨੰਬਰਦਾਰ ਰਾਮ ਲੁਭਾਇਆ, ਬਲਵਿੰਦਰ ਸਿੰਘ, ਪੰਚ ਹਰਨੇਕ ਸਿੰਘ ਨੇ ਕੀਤੀ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਸ਼ਹੀਦੀ ਮਿਨਾਰ ‘ਤੇ ਉਚੇਚੇ ਤੌਰ ‘ਤੇ ਹਾਜ਼ਰੀ ਲਵਾਈ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ ਕਿਉਂਕਿ ਦੇਸ਼ ਦੇ ਅੰਦਰ ਰੁਜ਼ਗਾਰ ਨਹੀਂ ਮਿਲ ਰਿਹਾ, ਜਦੋਂ ਕਿ ਦੇਸ਼ ਦੇ ਹਾਕਮ ਨੌਜਵਾਨਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਥਾਂ ਹਿੰਦੂ ਮੁਸਲਿਮ ਦੇ ਨਾਂ ‘ਤੇ ਉਲਝਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ‘ਚੋਂ ਨਿਕਲੇਗਾ। ਉਨ੍ਹਾਂ 28 ਸਤੰਬਰ ਨੂੰ ਖਟਕੜ ਕਲਾਂ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ।
ਕਾਨਫ਼ਰੰਸ ਨੂੰ ਪੀਐਸਐਫ ਦੇ ਸੂਬਾ ਆਗੂ ਰਵਿੰਦਰ ਰਵੀ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਲਈ ਪੜ੍ਹਾਈ ਨਹੀਂ ਹੈ। ਪੰਜਾਬ ਦੇ ਨੌਜਵਾਨ ਕਾਲਜ ਖਾਲੀ ਕਰਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ।
ਕਾਨਫਰੰਸ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਮੁਲਾਜ਼ਮਾਂ ਦੇ ਆਗੂ ਸ਼ਿਵ ਕੁਮਾਰ ਤਿਵਾੜੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਨੇ ਸੰਬੋਧਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਅੰਤ ‘ਚ ਸ਼ਹੀਦ ਸੋਹਣ ਸਿੰਘ ਢੇਸੀ ਦੇ ਛੋਟੇ ਭਰਾ ਅਤੇ ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਲੋਕਾਂ ਦੇ ਮਸਲਿਆਂ ਦੇ ਹੱਲ੍ਹ ਲਈ ਲੋਕਾਂ ਨੂੰ ਇਕੱਠੇ ਕਰਕੇ ਘੋਲ ਹੋਰ ਤੇਜ਼ ਕੀਤਾ ਜਾਵੇਗਾ।
ਕਾਨਫਰੰਸ ‘ਚ ਸ਼ਹੀਦ ਸੋਹਣ ਸਿੰਘ ਢੇਸੀ ਦੀ ਜੀਵਨ ਸਾਥਣ ਅਜਮੇਰ ਕੌਰ, ਆਰਐਮਪੀਆਈ ਦੇ ਤਹਿਸੀਲ ਪ੍ਰਧਾਨ ਸਰਬਜੀਤ ਸੰਗੋਵਾਲ, ਤਹਿਸੀਲ ਖ਼ਜ਼ਾਨਚੀ ਜਰਨੈਲ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਕੁਲਦੀਪ ਫਿਲੌਰ, ਮੇਜਰ ਫਿਲੌਰ, ਕੁਲਜਿੰਦਰ ਤਲਵਣ, ਬਲਬੀਰ ਬੀਰੀ, ਮੱਖਣ ਸੰਗਰਾਮੀ, ਪ੍ਰਸ਼ੋਤਮ ਫਿਲੌਰ, ਕੁਲਜਿੰਦਰ ਤਲਵਣ, ਸੁਨੀਤਾ ਫਿਲੌਰ, ਅਮਰੀਕ ਰੁੜਕਾ, ਗੁਰਜੀਤ ਜੀਤਾ, ਕੁਲਦੀਪ ਕੌੜਾ, ਰਾਮ ਨਾਥ, ਮਾ. ਮਲਕੀਤ ਸਿੰਘ, ਬਲਵਿੰਦਰ ਸਿੰਘ ਦੁਸਾਂਝ, ਸਰਪੰਚ ਰਜਿੰਦਰ ਕੁਮਾਰ, ਸਰਪੰਚ ਰਾਮ ਲੁਭਾਇਆ, ਬਨਾਰਸੀ ਘੁੜਕਾ, ਮਨਜੀਤ ਸੂਰਜਾ, ਬਲਜਿੰਦਰ ਬਿਲਗਾ, ਗਿਆਨ ਸਿੰਘ ਰੁੜਕਾ, ਮੱਖਣ ਸਿੰਘ ਰੁੜਕਾ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਜਸਰਾਜ ਸਿੰਘ ਢੇਸੀ ਅਤੇ ਬੇਅੰਤ ਸਿੰਘ ਔਜਲਾ ਨੇ ਗੀਤ ਪੇਸ਼ ਕੀਤੇ। ਆਰੰਭ ‘ਚ ਸ਼ਹੀਦੀ ਯਾਦਗਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
25 ਸਤੰਬਰ ਢੇਸੀਆ ਕਾਹਨਾ ਪੁੱਜੋ!
ਸ਼ਹੀਦ ਸੋਹਣ ਸਿੰਘ ਢੇਸੀ ਦੀ ਬਰਸੀ 25 ਨੂੰ ਮਨਾਈ ਜਾਏਗੀ
ਫਿਲੌਰ: ਸ਼ਹੀਦ ਸੋਹਣ ਸਿੰਘ ਢੇਸੀ ਦੀ ਸ਼ਹੀਦੀ ਬਰਸੀ ਮੌਕੇ ਹੋਣ ਵਾਲੀ ‘ਕਾਰਪੋਰੇਟ ਭਜਾਓ-ਭਾਜਪਾ ਹਰਾਓ’ ਕਾਨਫ਼ਰੰਸ 25 ਸਤੰਬਰ ਨੂੰ ਪਿੰਡ ਢੇਸੀਆ ਕਾਹਨਾ ਵਿਖੇ ਹੋਵੇਗੀ। ਇਸ ਸਬੰਧੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਤਹਿਸੀਲ ਪ੍ਰਧਾਨ ਸਰਬਜੀਤ ਸੰਗੋਵਾਲ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਅਤੇ ਖ਼ਜ਼ਾਨਚੀ ਜਰਨੈਲ ਫਿਲੌਰ ਨੇ ਦੱਸਿਆ ਕਿ ਇਸ ਰਾਜਨੀਤਕ ਕਾਨਫਰੰਸ ਨੂੰ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਸੰਬੋਧਨ ਕਰਨਗੇ। ਆਗੂਆਂ ਨੇ ਦੱਸਿਆ ਕਿ ਪਾਰਟੀ ਵਲੋਂ ਦੋ ਹਫ਼ਤੇ ਲਈ ਪੰਜਾਬ ਭਰ ‘ਚ ਰਾਜਨੀਤਕ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ, ਜਿਸ ‘ਚ ਲੋਕਾਂ ਨੂੰ ਦੇਸ਼ ਦੀ ਰਾਜਨੀਤੀ ਬਾਰੇ ਦੱਸਿਆ ਜਾ ਰਿਹਾ ਹੈ। ਇਸ ਕੜੀ ਤਹਿਤ ਕੀਤੀ ਜਾ ਰਹੀ ਇਸ ਕਾਨਫਰੰਸ ਦੌਰਾਨ ਸ਼ਹੀਦ ਸਰਵਣ ਸਿੰਘ ਚੀਮਾ ਸਮੇਤ ਸਾਰੇ ਸ਼ਹੀਦਾਂ ਅਤੇ ਵਿਛੜੇ ਸਾਥੀਆਂ ਨੂੰ ਵੀ ਯਾਦ ਕੀਤਾ ਜਾਵੇਗਾ।
ਸ਼ਹੀਦ ਸੋਹਣ ਸਿੰਘ ਢੇਸੀ ਦੀ ਸ਼ਹੀਦੀ ਬਰਸੀ ਮੌਕੇ ਹੋਣ ਵਾਲੀ ‘ਕਾਰਪੋਰੇਟ ਭਜਾਓ-ਭਾਜਪਾ ਹਰਾਓ’ ਕਾਨਫ਼ਰੰਸ ਹੁਣ 25 ਸਤੰਬਰ ਨੂੰ ਹੋਵੇਗੀ!
https://youtu.be/7560IxLQG-A?si=rQhT4hyvSkej_08v
ਕਾਰਪੋਰੇਟ ਭਜਾਓ, ਭਾਜਪਾ ਹਰਾਓ ਦੇ ਨਾਅਰੇ ਹੇਠ RMPI ਵੱਲੋ ਪਿੰਡਾਂ ਚ ਕੀਤਾ ਮਾਰਚ।BilgaNews RajinderSinghBilga ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲਗਾ ਤਾਂ ਇਸ ਨੂੰ ਅਗੇ ਸ਼ੇਅਰ ਜਰੂਰ ਕਰ ਦਿਓ ਸਾਡੇ ਨਾਲ ਲਗਾਤਾਰ ਜੁੜੇ ਰਹਿਣ ਲਈ ਸਾਡ.....
ਨਵਾਂ ਜ਼ਮਾਨਾ ਦੇ ਪੱਤਰਕਾਰਾਂ ਦਾ ਸ਼ੁਕਰੀਆ!
ਅਜੀਤ ਦੇ ਪੱਤਰਕਾਰਾਂ ਦਾ ਸ਼ੁਕਰੀਆ!
ਜਥਾ ਮਾਰਚ ਦੌਰਾਨ ਸਵੇਰੇ ਚਾਹ ਬਿਸਕੁਟ ਦਾ ਪ੍ਰਬੰਧ ਫਿਲੌਰ ਵਾਲੇ ਸਾਥੀਆਂ ਨੇ ਕੀਤਾ। ਦੁਪਹਿਰ ਰੋਟੀ ਦਾ ਪ੍ਰਬੰਧ ਤਲਵਣ ਵਾਲੇ ਸਾਥੀਆਂ ਨੇ ਕੀਤਾ ਅਤੇ ਚਾਹ ਸਮੋਸੇ ਦਾ ਪ੍ਰਬੰਧ ਭਾਰਦਵਾਜੀਆਂ ਵਾਲਿਆ ਨੇ ਕੀਤਾ। ਸਾਰੇ ਸਾਥੀਆਂ ਦਾ ਧੰਨਵਾਦ
ਕਾਰਪੋਰੇਟ ਭਜਾਓ- ਭਾਜਪਾ ਹਰਾਓ
ਮੁਹੱਲਾ ਕਲੀਨਿਕਾਂ ਦੀ ਸਿਆਸੀ ਜਿਦ ਪੰਜਾਬ ਦੇ ਬਚੇ ਖੁਚੇ ਸਿਹਤ ਢਾਂਚੇ ਨੂੰ ਬਰਬਾਦ ਕਰ ਦੇਵੇਗੀ:- ਡਾ. ਦਲੇਰ ਸਿੰਘ ਮੁਲਤਾਨੀ
ਕਾਮਰੇਡ ਦੇਵ ਦੇ ਵਿਚਾਰਾਂ ਦਾ ਸਮਾਜ ਸਿਰਜਣ ਲਈ ਜਾਗਰੂਕਤਾ ਦੀ ਲੋੜ ਹੈ ਜਨਤਕ ਸਹੂਲਤਾਂ ਬਚਾਉਣ ਦੀ ਲੜਾਈ ਤਿੱਖੇ ਰੂਪ ਵਿੱਚ ਲੜਨੀ ਪਵੇਗੀ
ਫਿਲੌਰ:- ਕਾਮਰੇਡ ਦੇਵ ਫਿਲੌਰ ਦੀ ਪਹਿਲੀ ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਫਿਲੌਰ ਵਲੋਂ "ਸਿਹਤ ਸਹੂਲਤਾਂ ਵਿੱਚ ਅਮੀਰ ਤੇ ਗਰੀਬ ਲਈ ਵੱਡਾ ਪਾੜਾ" ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਉਘੇ ਚਿੰਤਕ ਅਤੇ ਸੇਵਾ ਮੁਕਤ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਗਰੀਬ ਵਿਅਕਤੀ ਬੁਖਾਰ ਦਾ ਇਲਾਜ ਨਹੀਂ ਕਰਵਾ ਸਕਦਾ ਅਤੇ ਅਮੀਰ ਕੈਂਸਰ ਦਾ ਇਲਾਜ ਨਹੀਂ ਕਰਵਾ ਸਕਦਾ। ਇਹ ਪਾੜਾ ਦੇਸ਼ ਨੂੰ ਚਲਾਉਣ ਵਾਲਿਆ ਦੀ ਨੀਤੀ ਕਾਰਨ ਹੋਇਆ ਹੈ ਕਿਉਂਕਿ ਉਹ ਇਮਾਨਦਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸਿਹਤ ਸਿਸਟਿਮ ਦੇ ਦੋ ਪੱਖ ਬਚਾਓ ਅਤੇ ਇਲਾਜ ਹਨ ਅਤੇ ਇਹ ਦੋਨੋਂ ਹੀ ਵੱਡੀਆਂ ਕਮੀਆਂ ਦੇ ਸ਼ਿਕਾਰ ਹਨ, ਜਿਸ ‘ਚੋਂ ਹੈਲਥ ਐਂਡ ਵੈਲਨੈਸ ਸੈਂਟਰ ਗਾਇਬ ਹੋ ਗਏ ਹਨ। ਆਮ ਆਦਮੀ ਕਲਿਨਕ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ‘ਚ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ ਅਤੇ ਇਹ ਬਚਾਉ ਅਤੇ ਇਲਾਜ ਦੇ ਦੋਨੋਂ ਪੱਖਾਂ ‘ਤੇ ਵੀ ਪੂਰਾ ਨਹੀਂ ਉਤਰਦੇ। ਇਹ ਗੋਲੀਆਂ ਵੰਡ ਕੇਂਦਰ ਤੋਂ ਵੱਧ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਮਨੁੱਖੀ ਸਰੀਰ ਨੂੰ ਤੀਹ ਹਜ਼ਾਰ ਕਿਸਮ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ, ਜਿਨ੍ਹਾਂ ਦਾ ਇਲਾਜ ਇੱਕ ਅਲਮਾਰੀ ‘ਚ ਰੱਖੀਆਂ ਦਵਾਈਆਂ ਨਹੀਂ ਕਰ ਸਕਦੀਆਂ। ਉਨ੍ਹਾਂ ਬਿਮਾਰੀਆਂ ਤੋਂ ਬਚਾਅ ਕਰਨ ਦੇ ਕੁੱਝ ਬੁਨਿਆਦੀ ਨੁਕਤੇ ਸਾਂਝੇ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਵੀ ਥੋੜ੍ਹਾ ਜਾਗਰੂਕ ਹੋਣ ਦੀ ਲੋੜ ਹੈ। ਨਸ਼ਿਆਂ ਨੂੰ ਛੁਡਾਉਣ ਦੇ ਸਬੰਧ ‘ਚ ਉਨ੍ਹਾਂ ਕਿਹਾ ਕਿ ਇਸ ਬਾਰੇ ਸਰਕਾਰ ਦੀ ਕੋਈ ਠੋਸ ਨੀਤੀ ਨਹੀਂ ਹੈ, ਜਿਸ ਕਾਰਨ ਨਸ਼ੇ ਨਹੀਂ ਘੱਟ ਰਹੇ। ਉਨ੍ਹਾਂ ਕਿਹਾ ਕਿ ਨਸ਼ੇ ਘਟਾਏ ਜਾ ਸਕਦੇ ਹਨ ਪਰ ਬੰਦ ਨਹੀਂ ਹੋ ਸਕਦੇ। ਨਸ਼ੇ ‘ਚ ਲੱਗੇ ਨੌਜਵਾਨਾਂ ਨੂੰ ਉਨ੍ਹਾ ਸਲਾਹ ਦਿੱਤੀ ਕਿ ਹਰ ਮਹੀਨੇ ਦਸ ਫੀਸਦੀ ਨਸ਼ੇ ਘਟਾ ਕੇ ਇਸ ਤੋਂ ਬਚਾਓ ਕੀਤਾ ਜਾ ਸਕਦਾ ਹੈ। ਅਖੀਰ ਤੇ ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਖੋਲਣ ਦੀ ਸਿਆਸੀ ਜਿਦ ਪੰਜਾਬ ਦੇ ਰਹਿੰਦੇ ਖੂੰਹਦੇ ਸਿਹਤ ਢਾਂਚੇ ਨੂੰ ਬਰਬਾਦ ਕਰ ਦੇਵੇਗੀ।
ਆਰਐਮਪੀਆਈ ਦੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਬਰਾਬਰਤਾ ਵਾਲਾ ਸਮਾਜ ਸਿਰਜ ਕੇ ਵਧੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਸਮੇਂ ਸੂਬਾਈ ਆਗੂ ਸੰਤੋਖ ਸਿੰਘ ਬਿਲਗਾ, ਡਾ ਸਰਬਜੀਤ ਮੁਠੱਡਾ, ਸਰਬਜੀਤ ਸੰਗੋਵਾਲ, ਤੇ ਜਰਨੈਲ ਫਿਲੌਰ ਨੇ ਕਿਹਾ ਕਿ ਸਾਨੂੰ ਵਧੀਆ ਸਮਾਜ ਸਿਰਜਣ ਲਈ ਜਾਗਰੂਕ ਚਾਹੀਦਾ ਹੈ ਤੇ ਜਨਤਕ ਸੇਵਾਵਾਂ ਬਚਾਉਣ ਦੀ ਲੜਾਈ ਨੂੰ ਪ੍ਰਚੰਡ ਕਰਨਾ ਚਾਹੀਦਾ ਹੈ। ਇਸ ਸਮੇਂ ਮਾਰਕਸਵਾਦੀ ਪਾਰਟੀ ਦੇ ਵਰਕਰਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਮੁਲਾਜਮਾ, ਨੌਜਵਾਨ ਤੇ ਇਸਤਰੀਆਂ ਸ਼ਾਮਲ ਸਨ ਜਿਹਨਾਂ ਕੁਲਦੀਪ ਫਿਲੌਰ, ਕੁਲਜੀਤ ਫਿਲੌਰ,ਤਜਿੰਦਰ ਧਾਲੀਵਾਲ, ਜਸਵੀਰ ਚਾਚਾ, ਤੀਰਥ ਸਿੰਘ ਬਾਸੀ, ਕੁਲਦੀਪ ਕੌੜਾ, ਕੁਲਦੀਪ ਵਾਲੀਆਂ, ਨਗਰ ਕੌਂਸਲ ਪ੍ਰਧਾਨ ਮਹਿੰਦਰ ਰਾਮ, ਕਾਮਰੇਡ ਹਰਿਬਲਾਸ, ਪਰਸ਼ੋਤਮ ਫਿਲੌਰ, ਗੁਰਦੀਪ ਗੋਗੀ, ਮੱਖਣ ਫਿਲੌਰ, ਬੇਅੰਤ ਔਜਲਾ, ਬਲਵੀਰ ਬੀਰੀ, ਡਾ ਬਲਵਿੰਦਰ ਕੁਮਾਰ, ਡਾ ਸੰਦੀਪ, ਡਾ ਅਸੋਕ ਕੁਮਾਰ, ਜਸਪਾਲ ਗਿੰਡਾ, ਸਤਨਾਮ ਸੁਮਨ, ਵਿਸ਼ਾਲ ਖਹਿਰਾ, ਜਸਵੰਤ ਬੋਧ, ਨਿਰਮੋਲਕ ਹੀਰਾ, ਸਰਬਜੀਤ ਢੇਸੀ, ਬੂਟਾ ਰਾਮ, ਤਾਰਾ ਸਿੰਘ, ਬਲਵੀਰ ਕੁਮਾਰ, ਮੰਗਤ ਰਾਮ, ਲੇਖ ਰਾਜ, ਕੁਲਵੰਤ ਰਾਮ, ਦੀਪਕ ਰੇਰੂ, ਸੁਨੀਲ ਗੰਨਾ ਪਿੰਡ, ਅੰਗਰੇਜ਼ ਸਿੰਘ, ਸਤਵਿੰਦਰ ਸਿੰਘ, ਸੁਖਵਿੰਦਰ ਕੁਮਾਰ, ਕਮਲ ਸ਼ਰਮਾ, ਜਗਦੀਪ, ਜਗਸੀਰ, ਰਕੇਸ਼ ਕੁਮਾਰ, ਤਿਲਕ ਰਾਜ, ਸਰਪੰਚ ਰਾਮ ਲੁਭਾਇਆ, ਤਿਲਕ ਰਾਜ, ਮਾ ਹੰਸ ਰਾਜ, ਮਾ ਰਮੇਸ਼ ਹੁਸ਼ਿਆਰਪੁਰੀ, ਸੁਰਿੰਦਰ ਉੱਪਲ਼, ਵਿਜੇ ਪਚਰੰਗਾ, ਸਰਵਜੀਤ ਭੱਟੀਆਂ, ਪਰਿਵਾਰ ਵਲੋਂ ਬੀਬੀ ਮਹਿੰਦਰ ਕੌਰ, ਸੁਨੀਤਾ ਫਿਲੌਰ, ਕਮਲਾ ਦੇਵੀ, ਅੰਜੂ ਵਿਰਦੀ, ਕਮਲਜੀਤ, ਹੰਸ ਕੌਰ, ਬੇਬੀ ਵਿਰਦੀ, ਗੇਜੋ, ਰਤਨ ਵਿਰਦੀ, ਜਸਵੀਰ ਸਿੰਘ, ਬਲਦੇਵ ਵਿਰਦੀ, ਅਰਸ਼ਪਰੀਤ, ਦਮਨ ਪਾਲ, ਰਕੇਸ਼ ਕੁਮਾਰ, ਵਿਜੇ ਸਾਬਰੀ, ਆਦਿ ਹਾਜ਼ਰ ਸਨ।
https://bilganewsonline.com/34-anniversary/
ਸ਼ਹੀਦ ਜਰਨੈਲ ਸਿੰਘ ਅਤੇ ਮਹਿੰਦਰ ਸਿੰਘ ਪੱਪੀ ਦੀ 34ਵੀਂ ਬਰਸੀ ਪਿੰਡ ਕੰਗ ਅਰਾਈਆਂ ਵਿਖੇ ਮਨਾਈ ਗਈ ਸ਼ਹੀਦ ਜਰਨੈਲ ਸਿੰਘ ਅਤੇ ਮਹਿੰਦਰ ਸਿੰਘ ਪੱਪੀ ਦੀ 34ਵੀਂ ਬਰਸੀ ਪਿੰਡ ਕੰਗ ਅਰਾਈਆਂ ਵਿਖੇ ਮਨਾਈ ਗਈ। ਇਸ ਮੌਕੇ ਸੰਬੋਧਨ ਕਰਦਿਆ ਜਮਹੂਰੀ ਕਿਸਾਨ ...
ਅਜੀਤ ਦੇ ਪੱਤਰਕਾਰ ਦਾ ਸ਼ੁਕਰੀਆ!
ਪੰਜਾਬ ਟਾਈਮਜ਼ ਦੇ ਪੱਤਰਕਾਰ ਦਾ ਸ਼ੁਕਰੀਆ!
ਨਵਾਂ ਜ਼ਮਾਨਾ ਦੇ ਪੱਤਰਕਾਰ ਦਾ ਸ਼ੁਕਰੀਆ!
ਬਿਲਗਾ ਨਿਊਜ਼ਆਨਲਾਈਨ ਦਾ ਸ਼ੁਕਰੀਆ!
ਆਰਐਮਪੀਆਈ ਵਲੋਂ ਨੌਜਵਾਨਾਂ ਦੀਆਂ ਸਮੱਸਿਆਵਾਂ ‘ਤੇ ਕੀਤੀ ਵਿਚਾਰ-ਚਰਚਾ ਅੱਜ ਇੱਥੋ ਨੇੜਲੇ ਪਿੰਡ ਔਜਲਾ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵਲੋਂ ਕਰਵਾਏ ਸੈਮੀਨਾਰ ਨੂੰ ਡਾ. ਤੇਜਿੰਦਰ ਵਿਰਲੀ ਨੇ...
ਨਾਇਕ ਹੈਡਲਾਈਨਜ਼ ਦਾ ਸ਼ੁਕਰੀਆ
ਸਾਥੀ ਦਵਿੰਦਰ ਨਗਰ ਦੇ ਪਿਤਾ ਜੀ ਸੁੱਚਾ ਸਿੰਘ ਦਾ ਕੱਲ੍ਹ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਅੱਜ ਉਨ੍ਹਾ ਨੂੰ ਸਪੁਰਦ ਏ ਆਤਿਸ਼ ਕਰ ਦਿੱਤਾ ਗਿਆ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
RMPI Phillaur on Twitter “ਦੇਸ਼ ਨੂੰ 30-31 ਰਾਜਪਾਲ ਅਤੇ ਇੱਕ ਪੑਧਾਨ ਮੰਤਰੀ ਚਲਾ ਲੈਣ ..ਵੋਟਾਂ ਪਵਾਉਣ ਉੱਤੇ ਕਰੋੜਾਂ ਅਰਬਾਂ ਖ਼ਰਚਣ ਦਾ ਕੀ ਫ਼ਾਇਦਾ ??? ਸੂਬਿਆਂ ਦਾ ਫਰਜ਼ ਹ...
ਯੁਗਮਾਰਗ ਦੇ ਪੱਤਰਕਾਰ ਦਾ ਸ਼ੁਕਰੀਆ!
Click here to claim your Sponsored Listing.
Videos (show all)
Category
Telephone
Website
Address
Phillaur
144410
Aam Aadmi Party Halka Phillaur
Phillaur, 144410
Aam Aadmi Party Halka Phillaur Punjab
Phillaur
Phillaur
Official page of Shiromani Akali Dal Phillaur Constituency. Stay connected with us for more updates