HargobindSidhu
Author
... ਮਾਂ-ਬੋਲੀ ਪੰਜਾਬੀ ...
ਬਹਿ ਗਈ ਪੰਜਾਬੀ ਕੋਲੇ
ਨਾਲੇ ਹਾਲ ਆਪਣਾ ਰੋਵੇ
ਕਹਿੰਦੀ ਪੁੱਤਰ ਬੇਗਾਨੇ ਹੋਏ
ਪੜ੍ਹਦੇ ਪਏ ਅੰਗਰੇਜ਼ੀ ਨੇ,
ਮੇਰੀ ਕੱਚੀ ਪਹਿਲੀ ਖਾ ਲਈ
ਚੰਦਰੀ KG ਨੇ
ਨੂੰਹ ਨੇ ਕੋਨਵੈੰਟ ਵਿੱਚ ਪਾ ਤਾ
ਪੁੱਤਰ ਸ਼ਹਿਰ ਚ ਪੜ੍ਹਨੇ ਲਾ ਤਾ
ਦੂਰ ਹਾਂ ਕਰਤੇ ਦਾਦਾ ਦਾਦੀ
ਵਾਤਾਵਰਣ ਕਹੇ ਬਦਲਾਅ ਤਾ
ਇਥੇ ਸਾਰੇ lazzy ਨੇ,
ਮੇਰੀ ਕੱਚੀ ਪਹਿਲੀ ਖਾ ਲਈ
ਚੰਦਰੀ KG ਨੇ
ਨਾਂ ਹੀ ਫੱਟੀ ਨਾਂ ਦਵਾਤਾਂ
ਸਾਰੀਆਂ ਬਦਲ ਗਈਆਂ ਨੇ ਬਾਤਾਂ
ਵੇ ਮੈਂ ਜਿਹੜੇ ਪਾਸੇ ਝਾਕਾਂ
ਹੈਰੀ ਗੈਰੀ ਮਿਲਦੇ ਨੇ
ਮੇਰੇ ਪਾਤਰ ਸ਼ਿਵ ਅਤੇ
ਵੀਰ ਸਿੰਘ ਜਿਹੇ ਪੁੱਤ ਨਾਂ
ਦਿਸਦੇ ਨੇੰ।
ਓ ਫੇਰ ਦਹਤੜਾ ਪਾਇਆ
ਅ ਵੀ ਵਿਲਖਦਾ ਆਇਆ
ਬਾਹਰੀ ਬੋਲੀ ਕੀਤਾ ਪਰਾਇਆ
ਆਪਣੇ ਘਰ ਸਰਦਾਰਾਂ ਨੂੰ
ਸਾਡੀ ਘਰ ਹੀ ਹੋੰਦ ਬਚਾ ਦੇ
ਕਹਿ ਦੇਣਾ ਸਰਕਾਰਾਂ ਨੂੰ
ਨਾਂ ਹੀ ਬਸਤੇ ਨਾਂ ਦਵਾਤਾਂ
ਫੱਟੀਆਂ ਫੁੱਟੀਆਂ ਕੱਲ ਦੀਆਂ ਵਾਤਾਂ
ਵੇ ਮੈਂ ਜਿਹੜੇ ਪਾਸੇ ਝਾਕਾਂ ਟੋਪ ਤੇ
ਟਾਈਆਂ ਦਿਸਦੇ ਨੇ,
ਪੁਤਰੋ ਮਾਂ ਆਪਣੀ ਨੂੰ ਸਾਂਭੋ
ਥੋਨੂੰ ਫੱਟ ਨਾ ਦਿਸਦੇ ਨੇਂ।
ਮੈਨੂੰ ਗੁਰੁਆਂ ਪੀਰਾਂ ਜਾਇਆ
ਵਾਰਿਸ ਬੁੱਲੇ ਮਾਣ ਵਧਾਇਆ।
ਮਾਸੀਆਂ ਚਾਚੀਆਂ ਗਲ ਨਾਲ ਲਾਕੇ
ਮੇਰੀ ਹੋਂਦ ਨੂੰ ਹਾਂ ਦਫਨਾਇਆ
ਮੇਰੇ ਪੁੱਤ ਸਰਦਾਰਾਂ ਨੇ
ਨੁੱਕਰੇ ਲਾ ਛੱਡੀ ਮਾਂ ਬੋਲੀ
ਇਸਤੋਂ ਵੱਧ ਕੀ ਮਾਰਾਂ ਨੇਂ ।
ਨੁੱਕਰੇ ਲਾ ਛੱਡੀ ਮਾਂ ਬੋਲੀ
ਇਸਤੋਂ ਵੱਧ ਕੀ ਮਾਰਾਂ ਨੇਂ ।
©®ਹਰਗੋਬਿੰਦ ਸਿੰਘ (ਦੇਸੂ ਮਲਕਾਣਾ)
(9466685923)
ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਉਂਦਿਆਂ
GSSS Desu Malkana
..... ਪੰਜਾਬੀ.....
ਇਹ ਹੈ ਗੁਰਬਾਣੀ ਦੀ ਬੋਲੀ
ਇਹ ਹੈ ਪੰਜ ਪਾਣੀ ਦੀ ਬੋਲੀ
ਇਹ ਬੋਲੀ ਮੜਕਾਂ ਦੀ ਬੋਲੀ
ਇਰ ਬੋਲੀ ਰੜਕਾਂ ਦੀ ਬੋਲੀ
ਇਹ ਬੋਲੀ ਉਪਦੇਸ਼ ਦੀ ਬੋਲੀ
ਬੁੱਲ੍ਹੇ ਜਿਹੇ ਦਰਵੇਸ਼ ਦੀ ਬੋਲੀ
ਇਹ ਬੋਲੀ ਮਾਣਕ ਦੀ ਬੋਲੀ
ਇਹ ਬੋਲੀ ਨਾਨਕ ਦੀ ਬੋਲੀ
ਇਹ ਬੋਲੀ ਹੈ ਖੇਤਾਂ ਦੀ ਬੋਲੀ
ਰਾਹ ਦੀ ਬੋਲੀ ਰੇਤਾਂ ਦੀ ਬੋਲੀ
ਸਾਡੀਆਂ ਸੱਥਾਂ ਪਿੰਡ ਦੀ ਬੋਲੀ
ਖੂਹ ਦੀ ਬੋਲੀ ਟਿੰਡ ਦੀ ਬੋਲੀ
ਹਾਂ ਦੀ ਬੋਲੀ ਨਾਂਹ ਦੀ ਬੋਲੀ
ਕਸਬੇ ਸ਼ਹਿਰ ਗਰਾਂ ਦੀ ਬੋਲੀ
ਦੁੱਖ ਦੀ ਬੋਲੀ ਸੁੱਖ ਦੀ ਬੋਲੀ
ਰੋਣ ਦੀ ਬੋਲੀ ਚੁੱਪ ਦੀ ਬੋਲੀ
ਇਹ ਬੋਲੀ ਮੇਰੀ ਮਾਂ ਦੀ ਬੋਲੀ
ਧੁੱਪ ਦੀ ਬੋਲੀ, ਛਾਂ ਦੀ ਬੋਲੀ
ਆਓ ਇਸ ਤੋਂ ਵਾਰੇ ਜਾਈਏ
ਬੱਚਿਆਂ ਨੂੰ ਪੈਂਤੀ ਸਿਖਾਈਏ.. ✍️ਹਰਗੋਬਿੰਦ ਸਿੰਘ
9466685923
------------------------
Life Skill Development Camp GSSS DESU MALKANA(2854) JAN 9 to13,2023
Follow this page-
ਜਿਹਨੂੰ ਗੂੜੀਆਂ ਮੁਹੱਬਤਾਂ ਦਾ ਇਲਮ ਨਾ ਕੋਈ
ਉਨ੍ਹਾਂ ਅੱਗੇ ਐਵੇਂ ਦਿਲਾਂ ਵਾਲੀ ਤਾਰ ਛੇੜ ਲਈ
ਐਵੇਂ ਆਪਾ ਹੀ ਰੁਲਾਇਆ ਨਾਲੇ ਪਿਛੋਂ ਪਛਤਾਇਆ
ਹੁਣ ਦਿਲ ਨੂੰ ਉਲਾਂਭਾ ਐਵੇਂ ਹੀ ਯਾਰ ਛੇੜ ਲਈ
ਸ਼ਹਿਰ ਪੱਥਰਾਂ ਦੇ ਫੁੱਲਾਂ ਦੇ ਸੋਦਾਗਰਾਂ ਨਾਲ ਹੋਈ
ਇੱਕ ਸਦਰ ਕੁਆਰੀ ਅਤੇ ਦੂਜੀ ਰਹੀ ਅੱਧਮੋਈ
ਦਿਲ ਕਰਦਾ ਮਸ਼ੀਨਾਂ ਨਾਲ ਰਿਹੈ ਦਿਲਜੋਈ
ਉਨਾਂ ਲਾਈ ਜਿਹੜੀ ਫੇਰ ਉਹਿਓ ਮਾਰ ਛੇੜ ਲਈ
ਜਿਹਨੂੰ ਗੂੜੀਆਂ ਮੁਹੱਬਤਾਂ ਦਾ ਇਲਮ ਨਾ ਕੋਈ
ਉਨ੍ਹਾਂ ਅੱਗੇ ਐਵੇਂ ਦਿਲਾਂ ਵਾਲੀ ਤਾਰ ਛੇੜ ਲਈ
ਉਹ ਤਾਂ ਫੁੱਲਾਂ ਉੱਤੇ ਤਿਤਲੀ ਦੇ ਰੰਗ ਵੇਖ ਹੱਸੇ
ਅਸੀਂ ਉਸ ਬਲਿਹਾਰੀ ਦੇ ਹਾਂ ਢੰਗ ਵੇਖ ਹੱਸੇ
ਕਿਥੋਂ ਲੱਭਕੇ ਲਿਆਂਉਦੈ ਉਹ ਮਲੰਗ ਵੇਖ ਹੱਸੇ
ਨੈਣ ਬੰਦ ਸਾਡੇ , ਉਨਾਂ ਨੇ ਗਿਟਾਰ ਛੇਡ ਲਈ
ਜਿਹਨੂੰ ਗੂੜੀਆਂ ਮੁਹੱਬਤਾਂ ਦਾ ਇਲਮ ਨਾ ਕੋਈ
ਉਨ੍ਹਾਂ ਅੱਗੇ ਐਵੇਂ ਦਿਲਾਂ ਵਾਲੀ ਤਾਰ ਛੇੜ ਲਈ
.. ਕਲਮ-ਹਰਗੋਬਿੰਦ ਸਿੰਘ
ਦੇਸੂ ਮਲਕਾਣਾ
(9466685923)
ਇਹ ਅਸਤਰ ਸ਼ਸਤਰ
ਇਹ ਤੇਗਾਂ ਖੜਤਾਲਾਂ
ਪਿੱਛੇ ਜਾ ਕਰੋ ਪੜਤਾਲਾਂ
ਇਹ ਇੰਝ ਨਾ ਸੱਜੀਆਂ
ਬਣ ਬਣ ਕੇ ਮਿਸਾਲਾਂ
ਬਣ ਬਣ ਕੇ ਮਿਸਾਲਾਂ
ਇੱਕ ਆਈ ਹੈ ਜਾਂਦਾ
ਇੱਕ ਜਾਈ ਹੈ ਜਾਂਦਾ
ਨਾ ਘੱਟਦਾ ਨਾ ਥੁੱੜਦਾ
ਇੱਕਠ ਵੀ ਹੈ ਜੁੜਦਾ
ਉਹ ਵਰਤਾਈ ਜਾਂਦਾ
ਉਹ ਵਰਤਾਈ ਜਾਂਦਾ
ਇਹ ਅਮਿ੍ਤ ਸਰੋਵਰ
ਇਹ ਬਾਣੀ ਸਰੋਵਰ
ਇਲਾਹੀ ਇਲਾਹੀ
ਨਸ਼ਿਆਈ ਲੁਕਾਈ
ਇਹ ਪਾਣੀ ਸਰੋਵਰ
ਇਹ ਪਾਣੀ ਸਰੋਵਰ
ਇਹ ਹਰੀ-ਮੰਦਰ
ਇਹ ਹਰੀ-ਮੰਦਰ
ਦਹਲੀਜ਼ ਇਸ ਦੀ
ਧੋ ਦਿੰਦੀ ਹੈ ਅੰਦਰ
ਧੰਨ ਧੰਨ ਹਰਿਮੰਦਰ
ਧੰਨ ਧੰਨ ਹਰਿਮੰਦਰ
✍️ ਹਰਗੋਬਿੰਦ ਸਿੰਘ
(9466685923)
ਦੇਸੂ ਮਲਕਾਣਾ
ਜੱਦ ਕਦੇ ਵੀ ਜ਼ੁਲਮ ਦੇ ਧੌਲਰ ਉਸਾਰੇ ਜਾਣਗੇ
ਤਲੀਆਂ ਉੱਤੇ ਰੱਖ ਰੱਖ ਕੇ ਸੀਸ਼ ਵਾਰੇ ਜਾਣਗੇ
ਚਾਂਦਨੀ ਚੌਕ ਵਿਚ ਆਸਣ ਲਗਾ ਬੈਠੂ ਗੁਰੂ
ਜਦ ਕਦੇ ਵੀ ਜਬਰ ਨਾਲ ਜੰਜੂ ਉਤਾਰੇ ਜਾਣਗੇ
ਗੜ੍ਹੀ ਚਮਕੌਰ ਜਾਂ ਸਰਹੰਦ ਪਾਊ ਵੰਗਾਰ ਜੱਦ
ਫਿਰ ਮੌਤ ਲਾੜੀ ਹੋਵੇਗੀ ਲੱਗਦੇ ਜੈਕਾਰੇ ਜਾਣਗੇ
ਮੁਕਤਿਆਂ ਲਈ ਮੁਕਤੀ ਦਾ ਰਾਹ ਰਿਹਾ ਇਹੋ ਸਦਾ
ਸੋਚਿਓ ਨਾ ਸੋਖੇ ਹੀ ਇਹ ਬੇਦਾਵੇ ਫਾੜੇ ਜਾਣਗੇ
ਜੁਲਮਾਂ ਦੇ ਭਾਂਬੜ ਇਹ ਹਾਂ ਜਦ ਕਦੇ ਵੀ ਬਲਣਗੇ
ਵਾਰ ਕੇ ਆਪਾ ਹੀ 'ਸਿੱਧੂਆ' ਇਹੇ ਠਾਰੇ ਜਾਣਗੇ
.. ✍️ਹਰਗੋਬਿੰਦ ਸਿੰਘ(9466685923)
ਅੱਖ ਦੇ ਅੰਦਰ ਮੰਜ਼ਿਲ ਦਾ ਜੋ ਥਾਂ ਟਿਕਾਣਾ ਰੱਖਦੇ
ਉਹ ਲੋਕੀਂ ਅਕਸਰ ਹੁੰਦੇ ਨੇਂ ਦੁੱਖਾਂ ਵਿੱਚ ਵੀ ਹੱਸਦੇ
ਜੱਜਬੇ ਅੰਦਰ ਜੀਹਦੇ ਹਿਮਾਲਾ ਉਹੋ ਕੱਦ ਨੇਂ ਵਹਿੰਦੇ
ਅੱਖਾਂ ਦੇ ਵਿੱਚ ਸੁਪਨੇ ਰੜਕਣ ਨਾਂ ਨੀਂਦਾਂ ਵਿੱਚ ਪੈਂਦੇ
ਵਕਤ ਨੂੰ ਹੀ ਨੇਂ ਉੱਦਮੀ ਹੁੰਦੇ,ਵਕਤ ਦੀ ਕੀਮਤ ਦੱਸਦੇ
ਐਸੇ ਲੋਕੀਂ ਨੇ ਅਕਸਰ ਹੁੰਦੇ ਦੁੱਖਾਂ ਵਿੱਚ ਵੀ ਹੱਸਦੇ
ਅੰਦਰ ਕਿੰਨੇਂ ਸਮੰਦਰ ਦੱਬ ਕੇ ਕਿੰਨੇਂ ਦੱਬ ਕੇ ਤਾਨ੍ਹੇਂ
ਹੌਲੀ ਹੌਲੀ ਚੱਲਦੇ ਰਹਿੰਦੇ ਆਪਣੇ ਵੱਲ ਟਿਕਾਣੇ
ਰਾਹਾਂ ਦੇ ਵਿੱਚ ਹੋਵਣ ਕੰਡੇ ਤੇ ਭਾਵੇਂ ਫੱਟ ਵੀ ਰੱਸਦੇ
ਉੱਦਮੀ ਲੋਕੀਂ ਅਕਸਰ ਹੁੰਦੇ ਦੁੱਖਾਂ ਵਿੱਚ ਵੀ ਹੱਸਦੇ
ਜਿਨ੍ਹਾਂ ਨੇ ਇਤਿਹਾਸ ਸਿਰਜਨੇਂ ਨਾ ਸੂਲੀਆਂ ਤੋਂ ਡੱਰਦੇ
ਹੱਥੀਂ ਘੰਢਾਂ ਵਿੱਚ ਪਾ ਰੱਸੇ ਜਾ ਤਖਤਿਆਂ ਤੇ ਖੱੜਦੇ
ਉੱਧਮ-ਭਗਤ-ਸਰਾਭੇ ਜਿਹੜੇ ਦਿਲੀਂ ਵਸਾਕੇ ਰੱਖਦੇ
ਉੱਹ ਲੋਕੀਂ ਅਕਸਰ ਹੁੰਦੇ ਨੇ ਦੁੱਖਾਂ ਵਿੱਚ ਵੀ ਹੱਸਦੇ
.....✍️ਹਰਗੋਬਿੰਦ ਸਿੰਘ(9466685923)
Click here to claim your Sponsored Listing.
Videos (show all)
Category
Contact the public figure
Telephone
Address
DESU MALKANA
Sirsa
125201
Bharolian Wali
Sirsa
Time is a very powerful thing if it good then it goes own and if it is bad then it goes for everyone