Karanveer_Singh_Beniwal

Karanveer_Singh_Beniwal

ਬਾਹਰੀ ਹਨੇਰਾ ਵੇਖਣ ਲਈ ਵੀ ,ਅੰਦਰੂਨੀ ਰੌਸ਼ਨੀ

15/08/2023

ਕਤਲੇਆਮ ਤੇ ਬਹੁਤ ਹੋਇਆ ਇਧਰ ਵੀ ਤੇ ਉਧਰ ਵੀ। ਇਹ ਕਤਲੇਆਮ ਕਰਨ ਵਾਲੇ ਆਖਰ ਕੌਣ ਸਨ? ਆਪਣੇ ਹੀ ਆਪਣਿਆਂ ਦੇ ਵੈਰੀ ਕਿਉ ਬਣ ਗਏ ?1947 ਪੰਜਾਬ ਦੀ ਵੰਡ ਦੇ ਕੀ ਕੀ ਰਹੇ ਕਾਰਨ?
ਲੇਖਕ ਗੁਲਜ਼ਾਰ ਸਿੰਘ ਸੰਧੂ ਉਹਨਾਂ ਦੀ ਜ਼ੁਬਾਨੀ.
ਕਿੰਨੇ ਹੀ ਸਵਾਲ ਨੇ ਜੋ ਅੱਜ ਵੀ ਮੁੜ ਮੁੜ ਵਿਚਾਰੇ ਜਾਂਦੇ ਹਨ। ਇਹ ਦਰਦ ਕਦੇ ਵੀ ਘੱਟ ਨਹੀਂ ਹੋਣਾ. ਇਕ ਪਾਸੇ ਤੇ ਆਜ਼ਾਦੀ ਦੀ ਖੁਸ਼ੀ ਮਨਾਈ ਜਾਂਦੀ ਹੈ ਜਦ ਕਿ ਦੂਜੇ ਪਾਸੇ ਉਹਨਾਂ ਲੱਖਾਂ ਜਾਨਾਂ ਨੂੰ ਯਾਦ ਵੀ ਨਹੀਂ ਕੀਤਾ ਜਾਂਦਾ, ਇਹ ਵੀ ਆਪਣੇ ਆਪ ਵਿਚ ਵੱਡੀ ਤ੍ਰਾਸਦੀ ਹੈ
ਲੇਖਕ ਗੁਲਜ਼ਾਰ ਸਿੰਘ ਸੰਧੂ ਜੀ ਉਹਨਾਂ ਦੇ ਨਾਲ ਪੰਜਾਬ ਦੇ ਵੰਡ ਨਾਲ ਜੁੜੇ ਕੁਝ ਤੱਥ ਆਪ ਨਾਲ ਸਾਝੇ ਕਰ ਰਹੇ ਹਾਂ।
GURLZAR SINGH SANDHU IS FAMOUS PUNJABI WRITER
HE WROTE LOT OF STORY ABOUT PUNJAB PARTITION WHICH EXPLAIN THE PAIN OF PUNJAB .

Photos from Karanveer_Singh_Beniwal's post 26/07/2023

ਚੰਡੀਗੜ੍ਹ ਦੀ ਸਰਕਾਰ ਵਲੋਂ ਪੰਜਾਬ ਦੇ ਵਹੀਕਲਾਂ ਤੋਂ ਦੁੱਗਣੀ ਪਾਰਕਿੰਗ ਫ਼ੀਸ ਦਾ ਫ਼ੈਸਲਾ ਆ ਅਹਿਸਾਸ ਕਰਵਾਉਣ ਹੀ ਤਾਂ ਹੈ ਕੇ ਲੋਕੋ ਆ ਸ਼ਹਿਰ ਥੋਡਾ ਨਹੀਂ , ਰਾਜਧਾਨੀ ਤਾਂ ਬੱਸ ਕਹਿਣ ਦੀ ਹੀ ਗੱਲ ਹੈ ! ਇਕ ਨਾ ਇਕ ਦਿਨ ਥੋਡਾ ਹੱਕ ਜਮਾ ਹੀ ਖ਼ਤਮ ਕਰ ਦੇਣਾ ਹੈ
ਇਸ ਦਾ ਅਜੇ ਤੱਕ ਕਿਸੇ ਨੇ ਵੀ ਕੋਈ ਖਾਸ ਵਿਰੋਧ ਨਹੀਂ ਕੀਤਾ, ਪਰ ਗੱਲ ਕੋਈ ਛੋਟੀ ਨਹੀਂ
ਚੰਡੀਗੜ੍ਹ ਮੋਹਾਲੀ ਵਿਚ ਜ਼ਿਆਦਾ ਲੋਕ ਪੰਜਾਬ ਦੇ ਹੋਰ ਸੂਬਿਆਂ ਦੇ ਹੀ ਹਨ , ਸਟੂਡੈਂਟ ਵੀ ਪੰਜਾਬ ਦੇ. ਅਤੇ ਓਨੇ ਕੋਲ ਜੋ ਗੱਡੀਆਂ ਹਨ ਨੰਬਰ ਨਾ ਤਾ pb65 ਹੈ ਨਾ ch1 ਸੋ ਏਹ ਧੱਕਾ ਨਹੀਂ ਤਾਂ ਹੋਰ ਕਿ ਹੈ
ਥੋੜੀ ਰਾਜਧਾਨੀ ਚ ਥੋਡੋ ਤੋਂ ਹੀ ਨਾਜਾਇਜ਼ ਵਸੂਲੀ
ਗੱਲ 30ਰੁਪਏ ਦੀ ਨਹੀਂ ਗੱਲ ਤੇ ਪੰਜਾਬ ਦਾ ਹੱਕ ਹਟਾਉਣ ਦੀ ਹੈ

ਮੈਂ ਇਸ ਫੈਸਲੇ ਦਾ ਵਿਰੋਧ ਕਰਦਾ ਹੈ
ਚੰਡੀਗੜ੍ਹ ਸਰਕਾਰ ਨੂੰ ਇਸ ਨੂੰ ਵਾਪਿਸ ਲੈਣਾ ਚਾਹੀਦਾ ਹੈ
ਕਰਨਵੀਰ ਸਿੰਘ ਬੈਣੀਵਾਲ

21/07/2023

ਇਹ ਚੋਰੀ ਦੀ ਵੀਡਿਓ ਖਰੜ ਦੀ ਗਿਲਕੋ ਵੈਲੀ ਮੇਰੇ ਘਰ ਦੇ ਬਾਹਰ ਦੀ ਹੈ ਜਿੱਥੇ ਲੰਘੇ 1 ਹਫਤੇ ਵਿਚ ਤਿੰਨ ਵਾਰ ਚੋਰੀ ਕੀਤੀ ਗਈ ਹੈ ਤੇ ਇਹ ਚੋਰੀ ਵੀ ਹੈ ਗਟਰ ਦੇ ਢੱਕਣਾ ਦੀ। ਵੀਡਿਓ ਵਿਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਬੇਫਿਕਰ ਹੋਕੇ 3 ਮੰੁਡੇ ਗੇਟ ਦੇ ਅੰਦਰ ਦਾਖਲ ਹੰੁਦੇ ਹਨ ਤੇ ਮਿੰਟਾਂ ਵਿਚ ਹੀ ਢੱਕਣ ਲੈ ਰਫੂਚੱਕਰ ਹੋ ਜਾਂਦੇ ਹਨ। ਪੰਜਾਬ ਵਿਚ ਹੁਣ ਇਹ ਵਰਤਾਰਾ ਆਮ ਹੀ ਹੋ ਗਿਆ ਹੈ. ਜਿੱਥੇ ਗਲਾਂ ਵਿਚੋ ਚੇਨੀਆਂ ਝਪਟ ਕੇ ਜਾਣ ਵਾਲਿਆਂ ਦੀ ਕੋਈ ਪਰਵਾਹ ਨਹੀ ਉੱਥੇ ਗਟਰ ਦੇ ਢੱਕਣ ਚੱਕਣ ਵਾਲਿਆਂ ਦੀ ਸ਼ਿਕਾਇਤ ਲਈ ਕੋਣ ਗੰਭੀਰ ਹੋਵੇਗਾ। ਬਸ ਐਨਾਂ ਹੀ ਆਖ ਕਿ ਭੁੱਲ ਜਾਈ ਦਾ ਕਿ ਨਸ਼ੇ ਕਰਕੇ ਇਹ ਕੁਝ ਹੋ ਰਿਹਾ ਹੈ।
ਬਾਕੀ ਬਚਾਅ ਵਿਚ ਹੀ ਬਚਾਅ ਹੈ, ਧਿਆਨ ਦਿਓ। ਇਹ ਗਟਰ ਚੁੱਕਣ ਵਾਲੇ ਹੱਥ ਘਰਾਂ ਦੇ ਬਾਹਰੋ ਘਰਾਂ ਦੇ ਅੰਦਰ ਆਉਂਦੇ ਹਨ ਤੇ ਫਿਰ ਗਲਾਂ ਨੂੰ ਪੈਂਦੇ ਹਨ।
ਕਰਨਵੀਰ ਸਿੰਘ ਬੈਣੀਵਾਲ

19/06/2023

ਪਾਸਪੋਰਟ ਦਫ਼ਤਰ ਜਾਣ ਲੱਗੇ ਜਰੂਰ ਰੱਖਿਓ ਕੁਝ ਗੱਲਾਂ ਯਾਦ
ਨਵੇਂ ਰੂਲ ਕਰਕੇ ਕੁਝ ਬਦਲਾਅ ਕੀਤੇ ਹਨ ਜਿਸ ਕਰਕੇ ਖੱਜਲ ਖ਼ੁਆਰ ਹੋਣ ਤੋਂ ਬੱਚਣ ਲਈ ਵੈਰੀਫਾਈ ਕੀਤਾ ਅਧਾਰ ਕਾਰਡ ਲੈਕੇ ਜਾਓ
ਤਤਕਾਲ ਵਾਲਿਆਂ ਦੇ ਵੀ ਹੋ ਰਹੇ ਨੇ ਪੈਸੇ ਖ਼ਰਾਬ

20/08/2022

1947 ਪੰਜਾਬ ਦੀ ਵੰਡ ਦੇ ਕੀ ਕੀ ਰਹੇ ਕਾਰਨ?
ਲੇਖਕ ਗੁਲਜ਼ਾਰ ਸਿੰਘ ਸੰਧੂ ਉਹਨਾਂ ਦੀ ਜ਼ੁਬਾਨੀ.
ਕਤਲੇਆਮ ਤੇ ਬਹੁਤ ਹੋਇਆ ਇਧਰ ਵੀ ਤੇ ਉਧਰ ਵੀ। ਇਹ ਕਤਲੇਆਮ ਕਰਨ ਵਾਲੇ ਆਖਰ ਕੌਣ ਸਨ? ਆਪਣੇ ਹੀ ਆਪਣਿਆਂ ਦੇ ਵੈਰੀ ਕਿਉ ਬਣ ਗਏ ?
ਕਿੰਨੇ ਹੀ ਸਵਾਲ ਨੇ ਜੋ ਅੱਜ ਵੀ ਮੁੜ ਮੁੜ ਵਿਚਾਰੇ ਜਾਂਦੇ ਹਨ। ਇਹ ਦਰਦ ਕਦੇ ਵੀ ਘੱਟ ਨਹੀਂ ਹੋਣਾ. ਇਕ ਪਾਸੇ ਤੇ ਆਜ਼ਾਦੀ ਦੀ ਖੁਸ਼ੀ ਮਨਾਈ ਜਾਂਦੀ ਹੈ ਜਦ ਕਿ ਦੂਜੇ ਪਾਸੇ ਉਹਨਾਂ ਲੱਖਾਂ ਜਾਨਾਂ ਨੂੰ ਯਾਦ ਵੀ ਨਹੀਂ ਕੀਤਾ ਜਾਂਦਾ, ਇਹ ਵੀ ਆਪਣੇ ਆਪ ਵਿਚ ਵੱਡੀ ਤ੍ਰਾਸਦੀ ਹੈ
ਲੇਖਕ ਗੁਲਜ਼ਾਰ ਸਿੰਘ ਸੰਧੂ ਜੀ ਉਹਨਾਂ ਦੇ ਨਾਲ ਪੰਜਾਬ ਦੇ ਵੰਡ ਨਾਲ ਜੁੜੇ ਕੁਝ ਤੱਥ ਆਪ ਨਾਲ ਸਾਝੇ ਕਰ ਰਹੇ ਹਾਂ।

19/08/2022

brush cutter ਮਸ਼ੀਨ ਨਾਲ ਮਿੰਟਾਂ ਵਿਚ ਕੱਖ ਦਾ ਸਫਾਇਆ
ਹੋਰ ਕੀ ਕੀ ਨੇ ਫਾਇਦੇ ਦੇ ਕੀ ਹੈ ਕੀਮਤ?

28/03/2022

ਸਰਕਾਰ-ਏ-ਖ਼ਾਲਸਾ ਦਾ ਆਖ਼ਰੀ ਦਰਬਾਰ
29 ਮਾਰਚ, 1849 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚ ਵਿਸ਼ੇਸ਼ ਦਰਬਾਰ ਲਗਾਇਆ ਗਿਆ। ਇਸ ਦਰਬਾਰ ਵਿਚ 10 ਸਾਲਾਂ ਦੇ ਮਹਾਰਾਜੇ ਦਲੀਪ ਸਿੰਘ ਕੋਲੋਂ ਇਕ ਦਸਤਾਵੇਜ਼ 'ਤੇ ਦਸਤਖ਼ਤ ਕਰਵਾਏ ਗਏ। ਦਲੀਪ ਸਿੰਘ ਨੇ ਰੋਮਨ ਅੱਖਰਾਂ ਵਿਚ ਆਪਣੇ ਦਸਤਖ਼ਤ ਕੀਤੇ। ਲਾਰਡ ਡਲਹੌਜ਼ੀ ਦੇ ਸਕੱਤਰ ਸਰ ਹੈਨਰੀ ਇਲੀਅਟ ਨੇ ਦਰਬਾਰ ਵਿਚ ਇਹ ਦਸਤਵੇਜ਼ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਇਆ ਕਿ ਮਹਾਰਾਜਾ ਦਲੀਪ ਸਿੰਘ ਨੇ ਆਪਣੇ- ਆਪਣੇ ਵਾਰਸਾਂ ਦੇ ਪੰਜਾਬ ਉੱਪਰੋਂ ਸਾਰੇ ਹੱਕ, ਰੁਤਬੇ ਛੱਡੇ। ਕੋਹਿਨੂਰ ਸਮੇਤ ਸਾਰੇ ਖਜ਼ਾਨੇ ਅਤੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ ਜੋ ਹੁਣ ਬਰਤਾਨੀਆ ਦੀ ਹੈ। ਸਿੱਖ ਹਕੂਮਤ ਖ਼ਤਮ ਹੋਈ। ਇਹ ਹੁਣ ਬ੍ਰਿਟਿਸ਼ ਰਾਜ ਵਿਚ ਹੋਵੇਗੀ। ਐਲਾਨ ਦੌਰਾਨ ਸਾਰੇ ਦਰਬਾਰ ਵਿਚ ਖ਼ਾਮੋਸ਼ੀ ਪਸਰ ਗਈ। ਜਦੋਂ ਇਹ ਐਲਾਨ ਖ਼ਤਮ ਹੋਇਆ ਤਾਂ ਮਹਾਰਾਜਾ ਦਲੀਪ ਸਿੰਘ ਨੇ ਕੋਹਿਨੂਰ ਹੀਰਾ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਤੇ ਫਿਰ ਕਦੇ ਤਖ਼ਤ 'ਤੇ ਨਾ ਬੈਠਣ ਲਈ ਆਪਣੇ ਮਹਾਨ ਪਿਤਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤਖ਼ਤ ਤੋਂ ਥੱਲੇ ਉਤਰ ਗਿਆ। ਜਿਉਂ ਹੀ ਮਹਾਰਾਜਾ ਦਲੀਪ ਸਿੰਘ ਤਖ਼ਤ ਤੋਂ ਥੱਲੇ ਉੱਤਰਿਆ ਤਾਂ ਸਰਕਾਰ-ਏ-ਖ਼ਾਲਸਾ ਦਾ ਸੂਰਜ ਵੀ ਨਾਲ ਹੀ ਡੁੱਬ ਗਿਆ। ਦਰਬਾਰ ਵਿਚ ਬੈਠੇ ਸਿੱਖ ਸਰਦਾਰਾਂ ਵਿਚ ਮਾਯੂਸੀ ਪਸਰ ਗਈ।
ਇਸ ਤੋਂ ਪਹਿਲਾਂ ਜਦੋਂ ਖ਼ਾਲਸਾ ਫ਼ੌਜ ਦੀ ਆਪਣਿਆਂ ਦੀ ਗ਼ਦਾਰੀ ਕਾਰਨ ਹਾਰ ਹੋਈ ਸੀ ਤਾਂ ਅੰਗਰੇਜ਼ਾਂ ਨੇ ਉਸ ਸਮੇਂ ਦੀ ਉਦਾਸ ਤਸਵੀਰ ਇਸ ਤਰ੍ਹਾਂ ਬਿਆਨ ਕੀਤੀ ਹੈ: 'ਜਦੋਂ ਹਾਰੇ ਹੋਏ ਖ਼ਾਲਸਾ ਸਿਪਾਹੀ ਹਥਿਆਰਾਂ ਦੇ ਢੇਰ ਉੱਪਰ ਆਪਣੀਆਂ ਬੰਦੂਕਾਂ, ਤਲਵਾਰਾਂ, ਢਾਲਾਂ ਤੇ ਨੇਜ਼ੇ ਸੁੱਟ ਕੇ ਆਤਮ-ਸਮਰਪਣ ਕਰ ਰਹੇ ਸਨ ਤਾਂ ਸਭ ਤੋਂ ਦਿਲ ਵਿੰਨ੍ਹਵਾਂ ਦ੍ਰਿਸ਼ ਉਦੋਂ ਹੁੰਦਾ ਜਦੋਂ ਸਿੱਖ ਸਿਪਾਹੀ ਦਾ ਘੋੜਾ ਉਸ ਕੋਲੋਂ ਸਦਾ ਲਈ ਵਿਛੜਦਾ ਤੇ ਜਾਂਦੇ ਘੋੜੇ ਵੱਲ ਆਖ਼ਰੀ ਨਜ਼ਰ ਮਾਰਦਾ।'
ਇਕ ਹੋਰ ਅੰਗਰੇਜ਼ ਜਨਰਲ ਠੈਕਵੈਲ ਨੇ ਵੀ ਇਸ ਦ੍ਰਿਸ਼ ਨੂੰ ਇਸ ਤਰ੍ਹਾਂ ਵਰਨਣ ਕੀਤਾ ਹੈ ਕਿ 'ਬਜ਼ੁਰਗ ਖ਼ਾਲਸਾ ਮਹਾਂਰਥੀਆਂ ਦੀ ਹਥਿਆਰ ਸੁੱਟਣ ਦੀ ਝਿਜਕ ਸਾਫ਼ ਦਿਖਾਈ ਦਿੰਦੀ ਸੀ। ਕਈ ਤਾਂ ਆਪਣੇ ਅੱਥਰੂ ਵੀ ਨਾ ਰੋਕ ਸਕੇ। ਦੂਸਰਿਆਂ ਦੇ ਚਿਹਰਿਆਂ 'ਤੇ ਗੁੱਸਾ ਤੇ ਨਫ਼ਰਤ ਸਾਫ਼ ਦਿਖਾਈ ਦਿੰਦੀ ਸੀ। ਇਕ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਦੀ ਟਿੱਪਣੀ ਨੇ ਪੰਜਾਬ ਦੇ ਇਤਿਹਾਸ ਦਾ ਸਾਰ ਪ੍ਰਗਟ ਕਰਦਿਆਂ ਕਿਹਾ : 'ਅੱਜ ਰਣਜੀਤ ਸਿੰਘ ਮਰ ਗਿਆ ਹੈ।'
ਇਸ ਸਭ ਤੋਂ ਬਾਅਦ ਜਦੋਂ 29 ਮਾਰਚ, 1849 ਨੂੰ ਜਦੋਂ ਖ਼ਾਲਸਾ ਰਾਜ ਦਾ ਆਖ਼ਰੀ ਦਰਬਾਰ ਲਗਾਇਆ ਗਿਆ ਤਾਂ ਵੱਡੇ ਸਿੱਖ ਜਰਨੈਲ ਨੀਵੀਆਂ ਪਾਈ ਆਪਣੀ ਹੋਣੀ 'ਤੇ ਝੂਰ ਰਹੇ ਸਨ। ਇਕ ਨਾਬਾਲਗ ਮਹਾਰਾਜੇ ਕੋਲੋਂ ਮਕਾਰੀ ਨਾਲ ਉਸ ਦੀ ਸਲਤਨਤ ਖੋਹੀ ਗਈ ਸੀ। ਜਿਉਂ ਹੀ ਮਹਾਰਾਜਾ ਦਲੀਪ ਸਿੰਘ ਆਪਣੇ ਸ਼ਾਹੀ ਤਖ਼ਤ ਤੋਂ ਥੱਲੇ ਉਤਰਿਆ ਤਾਂ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਪਰੋਂ ਖ਼ਾਲਸਾਈ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਝੁਲਾ ਦਿੱਤਾ ਗਿਆ।
ਕੁਝ ਅਰਸੇ ਤੋਂ ਬਾਅਦ ਇਕ ਅੰਗਰੇਜ਼ ਅਧਿਕਾਰੀ ਜਾਨ ਲਾਰੰਸ ਨੇ ਲਿਖਿਆ ਸੀ ਕਿ : ਅਸੀਂ ਦੁਸ਼ਮਣੀ ਵਾਲੀ ਨਫ਼ਰਤ ਨਾਲ ਸਿੱਖਾਂ ਵਿਰੁੱਧ ਫ਼ੌਜਾਂ ਚਾੜ੍ਹੀਆਂ ਸਨ ਪਰ ਛੇਤੀ ਹੀ ਸਾਨੂੰ ਪਤਾ ਲੱਗ ਗਿਆ ਸੀ ਕਿ ਇਹ ਸਤਿਕਾਰ ਦੇ ਹੱਕਦਾਰ ਹਨ। ਸਾਰੇ ਭਾਰਤ ਵਿਚੋਂ ਇਨ੍ਹਾਂ ਵਰਗਾ ਬਹਾਦਰ, ਪੱਕੇ ਇਰਾਦੇ ਵਾਲਾ, ਯੁੱਧ ਵਿਚ ਖੌਫ਼ਜ਼ਦਾ ਕਰਨ ਵਾਲਾ ਹੋਰ ਕੋਈ ਗਰੁੱਪ ਨਹੀਂ।
29 ਮਾਰਚ 1849 ਤੋਂ ਬਾਅਦ ਅੰਗਰੇਜ਼ ਹਕੂਮਤ ਦਾ ਪੰਜਾਬ ਉੱਪਰ ਕਬਜ਼ਾ ਹੋ ਗਿਆ ਅਤੇ ਤਖ਼ਤਾਂ ਦੇ ਵਾਰਿਸ ਤਖ਼ਤਿਆਂ ਉੱਪਰ ਆ ਗਏ। ਮਹਾਰਾਜਾ ਰਣਜੀਤ ਸਿੰਘ ਦਾ ਖ਼ਾਲਸਾ ਰਾਜ ਇਸ ਕਦਰ ਹਰਮਨ-ਪਿਆਰਾ ਅਤੇ ਧਰਮ-ਨਿਰਪੱਖ ਸੀ ਕਿ ਅੱਜ ਵੀ ਪੂਰੀ ਦੁਨੀਆ ਵਿਚ ਉਸ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖ਼ਤਮ ਹੋਇਆਂ ਭਾਵੇਂ ਅੱਜ 173 ਸਾਲ ਹੋ ਗਏ ਹਨ ਪਰ ਖ਼ਾਲਸਾ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਬਹਾਦਰ ਯੋਧਿਆਂ ਦੇ ਬਹਾਦਰੀ ਭਰੇ ਕਾਰਨਾਮੇ ਹਮੇਸ਼ਾ ਪੰਜਾਬੀਆਂ ਦੇ ਮਨਾਂ ਉੱਪਰ ਰਾਜ ਕਰਦੇ ਰਹਿਣਗੇ।

Inderjit singh Harpura-ਬਟਾਲਾ (ਗੁਰਦਾਸਪੁਰ)।

12/03/2022
01/03/2022

ਇਸ ਨੌਜਵਾਨ ਨੇ ਸਿੱਖ ਇਤਿਹਾਸ ਮਿਟਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਤੇ ਕਸੇ ਤੰਜ
'ਸਾਨੂੰ ਇਤਿਹਾਸ ਬਣਾਉਣਾ ਵੀ ਆਉਂਦਾ ਤੇ ਬਚਾਉਣਾ ਵੀ'

01/03/2022

'ਜਦੋ ਕ੍ਰਿਸ਼ਨ ਕੁਮਾਰ ਵਰਗੇ ਅਧਿਕਾਰੀ ਸਿੱਖਿਆ ਬੋਰਡ 'ਚ ਹੋਣਗੇ ਤਾਂ ਆਹੀ ਕੁਝ ਹੋਊ'
'ਜਦੋ ਕ੍ਰਿਸ਼ਨ ਕੁਮਾਰ ਵਰਗੇ ਅਧਿਕਾਰੀ ਸਿੱਖਿਆ ਬੋਰਡ 'ਚ ਹੋਣਗੇ ਤਾਂ ਆਹੀ ਕੁਝ ਹੋਊ'
ਸਿੱਖਿਆ ਬੋਰਡ ਦੀਆ ਕਰਤੂਤਾਂ ਦੀ ਇਸ ਵਿਅਕਤੀ ਨੇ ਖੋਲ੍ਹੀ ਪੋਲ

15/02/2022
12/02/2022

BJP modal

06/02/2022

ਰਾਜਾ ਗਿੱਲ ਨੂੰ ਕਿਵੇਂ ਮਿਲੀ ਸਮਰਾਲੇ ਤੋਂ ਟਿਕਟ? ਦੱਸੀ ਵਜ੍ਹਾ
‘ਜੇ ਇਕ ਉਮੀਦਵਾਰ ਹੋ ਵੱਧ ਗਿਆ ਤਾਂ ਵੀ ਕੋਈ ਫ਼ਰਕ ਨਹੀਂ’
ਲੋਕ ਪਾਰਟੀ ਦੇ ਨਾਲ ਖੜ੍ਹੇ ਨੇ ਕਿਸੇ ਵਿਅਕਤੀ ਨਾਲ ਨਹੀਂ: ਗਿੱਲ

03/02/2022
31/01/2022

ਚੋਣਾਂ ਦੀ ਤਿਆਰੀ ਨੂੰ ਲੈਕੇ ਕੀ ਕਹਿੰਦੇ ਨੇ ਰਾਜੇਵਾਲ? ਕਿੰਨੀਆ ਸੀਟਾਂ 'ਤੇ ਮਿਲੇਗੀ ਜਿੱਤ?
ਬਾਕੀ ਕਿਸਾਨ ਆਗੂਆਂ ਨੇ ਚੋਣਾਂ ਤੋਂ ਕਿਉਂ ਕੀਤਾ ਕਿਨਾਰਾ?
ਕਿਸੇ ਪਾਰਟੀ ਨਾਲ ਗਠਜੋੜ ਦੇ ਸਵਾਲ 'ਤੇ ਕੀ ਸੀ ਰਾਜੇਵਾਲ ਉਨ੍ਹਾਂ ਦਾ ਜਵਾਬ ?

29/01/2022
29/01/2022
29/01/2022
29/01/2022
15/01/2022

Chona da dangal || ‘ਰਾਜੇਵਾਲ’ ਸਤਿਕਾਰਯੋਗ ਪਰ ਨਹੀ ਲੜਨੀ ਚਾਹੀਦੀ ਚੋਣ: ਢਿੱਲੋਂ
ਸਮਰਾਲੇ ਹਲਕੇ ‘ਚ ਕਾਂਗਰਸ ਨੇ ਹੀ ਕੀਤੇ ਕੰਮ ਤਾਂ 4 ਵਾਰ ਬਣੇ MLA

ਹਲਕਾ ਸਮਰਾਲਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਕਰਨਵੀਰ ਸਿੰਘ ਢਿੱਲੋਂ ਨਾਲ ਹਲਕੇ ਦੇ ਵਿਕਾਸ ਕੰਮਾਂ ਤੇ ਚੋਣ ਦਾਵਿਆਂ ਬਾਰੇ ਖ਼ਾਸ ਗੱਲਬਾਤ

14/01/2022
14/01/2022
13/12/2021

ਕੁਦਰਤ ਦੇ ਨੇੜੇ, ਕੁਦਰਤੀ ਤਰੀਕੇ ਨਾਲ ਕੁਦਰਤੀ ਖੇਤੀ ਤੇ ਖੂਬਸੂਰਤੀ, ਵਾਹ….
ਜੇ ਕਿਸੇ ਨੇ ਨਹੀਂ ਦੇਖਿਆ ਕੋਈ ਦਰਖ਼ਤ ਤਾਂ ਇਸ ਫਾਰਮ ‘ਤੇ ਮਾਰ ਲਿਓ ਗੇੜਾ

12/12/2021

ਗਮਲੇ ਵਿਚਲਾ ਪਵਿੱਤਰ ਪਿੱਪਲ

ਮੇਰੇ ਘਰ ਦੀ ਬਾਲਕੋਨੀ ਦੇ ਗਮਲੇ ‘ਚ
ਇਕ ਉੱਗ ਆਇਆ ਪਿੱਪਲ ਆਪਣੇ ਆਪ
ਨਿੱਤ ਮੈਂ ਦਿੰਦਾ ਪਾਣੀ ਉਸ ਨੂੰ
ਦੂਜੇ ਕੂ ਦਿਨ ਪੁੰਗਰ ਪੈਂਦਾ ਨਵਾਂ ਪੱਤਾ
ਪਰ ਪਤਾ ਨਹੀਂ ਕਿਉਂ
ਲੰਘਦਾ ਜਦ ਕੋਈ ਪਛਾਣ ਤੇ ਘੱਟ ਪਛਾਣ ਵਾਲਾ
ਪੁੱਛਦਾ ਮੈਂਥੋ , ਕਿਉਂ ਲਗਾਇਆ ਦਰ ‘ਤੇ ਪਿੱਪਲ
ਪਿੱਪਲ ਤੇ ਮਾੜਾ ਹੁੰਦਾ ਹੈ ਦਰ ‘ਤੇ ਲਾਉਂਣਾ
ਆਖੇ ਉਜਾੜਦਾ ਹੈ ਘਰ
ਮੈ ਸੁਣਦਾ ਤੇ ਫਿਰ ਤਰਕ ਦਿੰਦਾ
ਕਿ ਨਹੀਂ ਮਾੜਾ ਹੁੰਦਾ, ਗਮਲੇ ਵਿਚਲਾ ਪਿੱਪਲ
ਦੱਸਦਾ ਸੁਣੀਆਂ ਤੇ ਸਮਝੀਆਂ ਗੱਲਾਂ
ਤੇ ਸਮਝਾਉਂਦਾ ਹਰ ਇਕ ਨੂੰ
ਕਿ ਕਿਉਂ ਨਹੀ ਮਾੜਾ ਹੁੰਦਾ ਪਿੱਪਲ
ਪਵਿਤਰ ਹੈ, ਹਰ ਬੂਟਾ ਬਨਸਪਤੀ ਪਵਿੱਤਰ ਹੈ
ਉਹ ਸੁਣਦੇ ਤੇ ‘ਹੂੰ’ ਆਖ ਤੁਰ ਜਾਂਦੇ
ਮੈ ਤੇ ਪਿੱਪਲ ਇਕ ਦੂਜੇ ਨੂੰ ਵੇਖਦੇ
ਹੁਣ ਉਹ ਵੀ ਜਿਵੇਂ ਸੁਣਨ ਤੇ ਸਮਝਣ ਲਗ ਪਿਆ ਸੀ
ਜਦੋਂ ਕੋਈ ਫਿਰ ਆਖਦਾ ਉਸ ਦੇ ਸਾਹਮਣੇ
ਕਿ ਮਾੜਾ ਹੈ ਪਿੱਪਲ
ਉਹ ਮੇਰੇ ਵੱਲ ਸਹਿਮ ਨਾਲ ਵੇਖਦਾ
ਜਿਵੇ ਹੁਣ ਕੋਈ ਡਰ ਹੋਵੇ
ਕਿ ਕਿਸੇ ਦਿਨ ਪੁੱਟ ਕਿ ਉਸ ਨੂੰ
ਮੈਂ ਨਾ ਲਾ ਦੇਵਾਂ ਕੋਈ ਫੁੱਲਦਾਰ ਬੂਟਾ

ਮੇਰੀ ਘਰਵਾਲੀ ਦੀ ਗੁਆਂਢਣ ਸਹੇਲੀ ਵੀ
ਅਕਸਰ ਆਖਦੀ ਕਿ ਮਾੜਾ ਹੁੰਦਾ ਹੈ ਪਿੱਪਲ
ਜੋ ਸ਼ਨੀਵਾਰ ਨੂੰ ਸੀ
ਕਲੋਂਨੀ ਦੇ ਵੱਡੇ ਪਿੱਪਲ ਕੋਲ ਦੀਵਾ ਬਾਲਦੀ
ਮੇਰੀ ਘਰਵਾਲੀ ਫਿਰ ਪੁੱਛਦੀ
ਕਿ ਕੀ ਵਾਕਿਆ ਹੀ ਮਾੜਾ ਹੁੰਦਾ ਪਿੱਪਲ
ਜਿਵੇਂ ਉਸ ਦੇ ਜਿ਼ਹਨ ਵਿਚ ਪੁੰਗਰ ਰਿਹਾ ਹੋਵੇ ਕੁਝ
ਕਦੇ ਮੈ ਪਿੱਪਲ ਵੱਲ ਵੇਖਦਾ
ਤੇ ਕਦੇ ਪਿੱਪਲ ਮੇਰੇ ਵੱਲ
ਹੁਣ ਖ਼ਬਰੇ ਕਿਉਂ ਨਹੀ ਪੱਤੇ ਕੱਢਦਾ
ਡਰਿਆ ਜਿਹਾ ਰਹਿੰਦਾ
ਸਹਿਮਿਆਂ ਜਿਹਾ
ਗਮਲੇ ਵਿਚਲਾ ਪਿੱਪਲ


ਅੱਜ ਉਦਾਸ ਸੀ ਮੈ
ਕੰਮ ਦੀ ਕਮੀ, ਖਰਚੇ ਬਾਰੇ ਸੋਚਦਾ
ਬਾਲਕੋਨੀ ‘ਚ ਖੜ੍ਹਾ ਪਿੱਪਲ ਵੱਲ ਵੇਖਦਾ
ਅਚਾਨਕ ਜਿਵੇ ਸੁੱਕ ਰਿਹਾ ਸੀ ਉਹ
ਜਿਵੇਂ ਕੁਝ ਸਮਝ ਰਿਹਾ ਸੀ ਉਹ
ਉਦਾਸ ਜਾਪਦਾ ਸੀ ਮੇਰੇ ਵਾਂਗ
ਪਾਣੀ ਦਾ ਜੱਗ ਜਲਦੀ ਉਲੱਥ ਦਿੱਤਾ
ਗਮਲੇ ਵਿਚ
ਗੋਡੀ ਕਰਦਾ
ਪਰ ਉਹ ਤੇ ਫਿਰ ਵੀ ਸੁੱਕ ਰਿਹਾ ਸੀ
ਮੈ ਗੱਲਾਂ ਕਰਦਾ ਹਾਂ ਉਸ ਨਾਲ
ਆਖਦਾ ਹਾਂ ਨਹੀਂ ਮਾੜਾ ਹੁੰਦਾ ਪਿੱਪਲ
ਗਮਲੇ ਵਾਲਾ ਪਿੱਪਲ
ਇਹ ਤਾਂ ਪਵਿੱਤਰ ਹੁੰਦਾ ਹੈ
ਦੇਵਤੇ ਬਚਾਏ ਸੀ ਇਸ ਨੇ
ਜਿਵੇਂ ਮੈ ਦਿਲਾਸਾ ਦੇ ਰਿਹਾ ਸੀ ਉਸ ਨੂੰ

ਸ਼ਇਦ ਗਮਲਾ ਛੋਟਾ ਘਰ ਸੀ ਉਸ ਲਈ
ਫਿਰ ਸੋਚਦਾ ਹਾਂ ਗਮਲੇ ‘ਚੋ ਪੁੱਟ
ਖੇਤ ਵਿਚ ਲਾ ਦਿੰਦਾ ਹਾਂ
ਮੈ ਤੇ ਪਿੱਪਲ ਫਿਰ
ਇਕ ਦੂਜੇ ਵੱਲ ਵੇਖਦੇ ਹਾਂ...

ਕਰਨਵੀਰ ਸਿੰਘ ਬੈਣੀਵਾਲ

07/12/2021

Ramgadiea Bunga and takhat-a-taus ਤਖਤੇ-ਤਾਉਸ ,ਸਿੱਖ ਇਤਿਹਾਸ ਦਾ ਗੁੰਮਨਾਮ ਪੰਨਾ : ਬੁੰਗਾ ਰਾਮਗੜ੍ਹੀਆ
ਸੰਨ 1546 ਨੂੰ ਦਰਿਆ ਜਮਨਾ ਦੇ ਕਿਨਾਰੇ (ਹੁਣ ਵਾਲੀ ਦਿੱਲੀ), ਇਸਲਾਮ ਸ਼ਾਹ ਸੂਰੀ ਨੇ ਇਕ 'ਸਲੀਮਗੜ੍ਹ' ਨਾਮ ਦਾ ਕਿਲਾ੍ਹ ਬਣਾਇਆ ਸੀ । ਸੰਨ 1638 ਨੂੰ ਸ਼ਾਹ ਜਹਾਨ ਨੇ ਇਸ ਕਿਲ੍ਹੇ ਦੇ ਨਾਲ ਹੀ ਇਕ ਹੋਰ ਕਿਲਾ੍ਹ ਉਸਾਰਨਾ ਸ਼ੁਰੂ ਕਰ ਦਿੱਤਾ ਅਤੇ ਸਲੀਮਗੜ੍ਹ ਕਿਲ੍ਹੇ ਨੂੰ ਵੀ ਨਾਲ ਹੀ ਰਲਾ ਲਿਆ। ਇਸ ਵਿਸ਼ਾਲ ਕਿਲ੍ਹੇ ਦੀ ਉਸਾਰੀ 1648 ਵਿਚ ਪੂਰੀ ਹੋਈ ਤੇ ਇਸ ਕਿਲ੍ਹੇ ਦਾ ਨਾਮ 'ਕਿਲਾ੍ਹ-ਏ-ਮੁਬਾਰਕ' ਰੱਖਿਆ ਗਿਆ।ਉਸ ਵੇਲੇ 'ਪੁਰਾਣੀ ਦਿੱਲੀ' ਦਾ ਨਾਮ ਵੀ ਸ਼ਾਹਜਹਾਨਾ ਬਾਦ ਸੀ । ਕਿਉਂਕਿ ਇਸ ਕਿਲ੍ਹੇ ਨੂੰ ਬਨਾਉਣ ਤੇ ਸਜਾਵਟ ਲਈ ਲਾਲ ਪੱਥਰ ਦੀ ਬਹੁਤ ਜਿਆਦਾ ਵਰਤੋਂ ਕੀਤੀ ਗਈ ਸੀ ਇਸ ਲਈ ਇਸ ਦਾ ਨਾਮ 'ਲਾਲ ਕਿਲਾ੍ਹ' ਕਰਕੇ ਜਿਆਦਾ ਮਸ਼ਹੂਰ ਹੋ ਗਿਆ। ਇਸ ਵਿਚ ਸ਼ਾਹੀ ਰਿਹਾਇਸ਼ ਲਈ ਹਰ ਤਰਾਂ ਦੀਆਂ ਸਹੂਲਤਾਂ ਤੇ ਇਮਾਰਤਾਂ ਜਿਵੇਂ 'ਦੀਵਾਨੇ-ਖਾਸ, ਦੀਵਾਨੇ-ਆਮ, ਰੰਗ ਮਹਿਲ ਤੇ ਮੀਨਾ ਬਜਾਰ' ਆਦਿ ਬਣਵਾਈਆਂ ਗਈਆਂ। ਸ਼ਾਹਜਹਾਨ ਨੇ ਆਪਣੀ ਰਾਜਧਾਨੀ ਆਗਰੇ ਦੇ ਕਿਲ੍ਹੇ ਤੋਂ ਦਿੱਲੀ, ਲਾਲ ਕਿਲ੍ਹੇ ਤਬਦੀਲ ਕਰ ਲਈ। ਇਸਤੋਂ ਬਾਅਦ ਅੋਰੰਗਜੇਬ ਨੇ ਇਸ ਕਿਲ੍ਹੇ ਵਿਚ 'ਮੋਤੀ ਮਸਜਿਦ' ਬਣਵਾਈ ਤੇ ਹੋਰ ਇਮਾਰਤਾਂ ਵੀ ਬਣਵਾਈਆਂ।ਸੰਨ 1739 ਨੂੰ ਨਾਦਿਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤੇ ਦਿੱਲੀ ਤੇ ਲਾਲ ਕਿਲ੍ਹੇ ਤੇ ਕਬਜਾ ਕਰਕੇ ਖੂਬ ਲੁੱਟ ਖੱਸੁਟ ਕੀਤੀ । ਸਾਰੇ ਮਾਲ ਅਸਬਾਬ ਨਾਲ ਮੁਗਲਾਂ ਦਾ ਮੋਰ-ਨੁਮਾਂ ਕੀਮਤੀ ਤਖਤੇ-ਤਾਉਸ ਵੀ ਨਾਲ ਲੈ ਗਿਆ। ਸੰਨ 1771 ਨੂੰ ਸ਼ਾਹ ਆਲਮ ਦਿੱਲੀ ਦੇ ਤਖਤ ਤੇ ਬੈਠਾ, ਇਹ ਵੀ ਇਕ ਕੰਮਜੋਰ ਹਕੁਮਤ ਸੀ, ਇਸਨੇ ਲਾਲ ਕਿਲ੍ਹੇ ਦਾ ਰਹਿੰਦਾ ਖੂੰਹਦਾ ਕੀਮਤੀ ਸਮਾਨ ਵੀ ਵੇਚ ਕੇ ਹਕੁਮਤ ਦਾ ਕੰਮ ਚਲਾਇਆ। ਇਸ ਕੰਮਜੋਰ ਹਕੂਮਤ ਦੇ ਸਮੇਂ 11 ਮਾਰਚ, 1783 ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਹੋਰ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਦਿੱਲੀ ਤੇ ਹਮਲਾ ਕਰਕੇ ਲਾਲ ਕਿਲ੍ਹੇ ਤੇ ਕਬਜਾ ਕਰ ਲਿਆ ਅਤੇ ਇਸਤੇ ਖਾਲਸੇ ਦਾ ਝੰਡਾ ਝੁਲਾ ਦਿੱਤਾ। ਇਸਤਰਾਂ ਸਿੱਖਾਂ ਤੇ ਮੁਗਲ ਹਕੂਮਤਾਂ ਵੱਲੋਂ ਕੀਤੇ ਜੁਲਮਾਂ ਦਾ ਗਿਣ ਗਿਣਕੇ ਬਦਲਾ ਲਿਆ। ਫਿਰ ਕਿਸੇ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਨੂੰ ਇਹ ਦਸਿਆ ਕਿ ਮੁਗਲ ਬਾਦਸ਼ਾਹਾਂ ਦਾ ਤਖਤੇ ਤਾਉਸ ਇਕ ਖਾਸ ਪੱਥਰ ਦੀ ਸਿਲ ਜੋ ਕਿ ਕੁਰਾਨ ਦੀਆਂ ਕਲਾਮਾਂ ਪੜ੍ਹ ਕੇ ਪਵਿਤੱਰ ਕੀਤੀ ਹੋਈ ਸੀ, ਉਪਰ ਰੱਖ ਕੇ ਨਵੇਂ ਹੁਕਮਰਾਨ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ । ਇਹ ਸਿਲ ਜੋ ਕਿ ਤਕਰੀਬਨ 5'-3" ਲੰਬੀ, 3'-6" ਚੌੜੀ ਤੇ 9" ਮੋਟੀ ਹੈ, ਬਹੁਤ ਸਾਰੇ ਕੀਮਤੀ ਤੇ ਰੰਗ ਬਰੰਗੇ ਪੱਥਰਾਂ ਨਾਲ ਜੜੀ ਹੋਈ ਸੀ, ਇਸਤੋਂ ਬਿਨਾ ਮੁਗਲ ਬਾਦਸ਼ਾਹ ਦੀ ਤਾਜਪੋਸ਼ੀ ਨਹੀਂ ਹੁੰਦੀ ਸੀ। ਦੂਸਰਾ ਇਸੇ ਸਿਲ ਤੇ ਰੱਖੇ ਤਖਤੇ ਤਾਉਸ ਤੋਂ ਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਦਸਮ ਪਿਤਾ ਦੇ ਲਖਤੇ ਜਿਗਰ ਛੋਟੇ ਸਾਹਿਬਜਾਦਿਆਂ ਅਤੇ ਹੋਰ ਅਨੇਕਾਂ ਸਿੰਘਾਂ ਦੀਆਂ ਸ਼ਹੀਦੀਆਂ ਦੇ ਹੁਕਮ ਜਾਰੀ ਹੁੰਦੇ ਰਹੇ ਸਨ। ਇਹ ਸਾਰੀ ਹਕੀਕਤ ਜਾਣ ਕੇ ਮੁਗਲ ਹਕੁਮਤ ਨੂੰ ਖਤਮ ਕਰਨ ਲਈ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਸਿਲ ਨੂੰ ਹੀ ਲਾਲ ਕਿਲ੍ਹੇ ਚੋਂ ਪੁਟੱਕੇ, ਲਾਲ ਪੱਥਰ, ਕੀਮਤੀ ਸਮਾਨ, ਤੋਪਾਂ ਤੇ ਜੰਗੀ ਸਮਾਨ ਗੱਡਿਆਂ ਉਤੇ ਲੱਦ ਕੇ ਲਿਆ ਕੇ ਅੰਮ੍ਰਿਤਸਰ ਬੁੰਗਾ ਰਾਮਗੜ੍ਹੀਆ ਵਿਚ ਰੱਖਿਆ। ਇਹ ਸਿਲ ਅੱਜ ਵੀ ਯਾਦਗਾਰ ਵਜੋਂ ਬੁੰਗੇ ਵਿਚ ਦੇਖੀ ਜਾ ਸਕਦੀ ਹੈ, ਜੋ ਸਿੰਘਾਂ ਹੱਥੌਂ ਮੁਗਲ ਹਕੁਮਤ ਦੀ ਹੋਈ ਦੁਰਦਸ਼ਾ ਦੀ ਹਕੀਕਤ ਬਿਆਨ ਕਰਦੀ ਹੈ। ਆਉ ਸਾਰੇ ਰਲਕੇ ਅਪਣੀ ਇਸ ਮਾਣਮੱਤੀ ਤੇ ਕੀਮਤੀ ਵਿਰਾਸਤ ਨੂੰ ਅੱਖੀਂ ਦੇਖੀਏ, ਇਸਦੇ ਇਤਹਾਸ ਬਾਰੇ ਜਾਣਕਾਰੀ ਹਾਸਲ ਕਰੀਏ ਅਤੇ ਆaੁਣ ਵਾਲੀਆਂ ਪੀੜੀਆਂ ਲਈ ਇਸਦੀ ਸੰਭਾਲ ਕਰੀਏ।

Ramgadiea Bunga and takhat-a-taus

06/12/2021

nimbu di sambal kiwi kriea: Dr. Nikhal Ambish Maheta

05/12/2021

ਬਿੰਨ੍ਹਾ ਮਿੱਟੀ ਤੋ ਖੇਤੀ, ਪਾਣੀ ਨਾਲ ਪਾਇਪਾ ‘ਚ ਉਗਦੀਆਂ ਸ਼ਬਜੀਆਂ
ਕੈਨੇਡਾ ਦੀ ਪੀ.ਆਰ ਦੇ ਬਾਵਜੂਦ ਪਿੰਡ ਕਰਦਾ ਹੈ ਮੰੁਡਾ ਖੇਤੀ
Pritpal singh, village abiana nangal roper

04/12/2021

ਲੱਖਾਂ ਦਰਖ਼ਤ ਝਿੜੀ ਰਾਹੀ ਪੰਜਾਬ ਵਿਚ ਲਗਾ ਚੁੱਕੀ ਹੈ ਇਹ ਸੰਸਥਾ TREE plantation IN PUNJAB, round glass foundation
ਲੱਖਾਂ ਦਰਖ਼ਤ ਝਿੜੀ ਰਾਹੀ ਪੰਜਾਬ ਵਿਚ ਲਗਾ ਚੁੱਕੀ ਹੈ ਇਹ ਸੰਸਥਾ
ਧੂਰੀ ਦੇ ਨੇੜੇ ਪਿੰਡ ਕੌਲਸੇੜੀ ਵਿਚ ਗੁਰਦੀਪ ਸਿੰਘ ਸੋਹੀ ਕਲਕੱਤੇ ਵਾਲਿਆ ਵਲੋੰ ਆਪਣੇ ਪਿੰਡ ਵਿਚ ਝਿੜੀ ਬਣਾਉਣ ਦਾ ਉਪਰਾਲਾ ਕੀਤਾ ਗਿਆ। ਸੋਹੀ ਪਰਿਵਾਰ ਦੇ ਵਲੋਂ 4ਏਕੜ ਜ਼ਮੀਨ ਇਕ ਰੂਪ ਵਿਚ ਪਿੰਡ ਦੇ ਨਾਮ ਹੀ ਕਰ ਦਿੱਤੀ ਹੈ। 4 ਏਕੜ ਵਿਚ 135 ਵੱਖ ਵੱਖ ਤਰਾਂ ਦੇ 7000 ਦੇ ਕਰੀਭ ਦਰਖ਼ਤ ਲਗਾਏ ਗਏ. ਬਹੁਤ ਹੀ ਸਿਫ਼ਤ ਕਰਨ ਯੋਗ ਹੈ
Round glass foundation de valo punjab vich forest lagae ja rahe han.
RAJNEESH VEER CONTACT 9888078599

03/12/2021

ਆ ਮੇਲਿਆਂ ਦੀਆਂ ਰੌਣਕਾਂ ਵੀ ਕਮਾਲ ਹੀ ਹੁੰਦੀਆਂ। Youth and heritage festival chandigarh zone.

Photos from Karanveer_Singh_Beniwal's post 03/12/2021

ਆ ਮੇਲਿਆਂ ਦੀਆਂ ਰੌਣਕਾਂ ਵੀ ਕਮਾਲ ਹੀ ਹੁੰਦੀਆਂ।
ਜੋ ਇਨ੍ਹਾਂ ਦਾ ਹਿੱਸਾ ਬਣਦੇ ਨੇ ਓਹੀ ਜਾਣ ਸਕਦੇ ਨੇ।

Videos (show all)

ਕਤਲੇਆਮ ਤੇ ਬਹੁਤ ਹੋਇਆ ਇਧਰ ਵੀ ਤੇ ਉਧਰ ਵੀ। ਇਹ ਕਤਲੇਆਮ ਕਰਨ ਵਾਲੇ ਆਖਰ ਕੌਣ ਸਨ? ਆਪਣੇ ਹੀ ਆਪਣਿਆਂ ਦੇ ਵੈਰੀ ਕਿਉ ਬਣ ਗਏ ?1947 ਪੰਜਾਬ ਦੀ ਵੰਡ...
ਇਹ ਚੋਰੀ ਦੀ ਵੀਡਿਓ ਖਰੜ ਦੀ ਗਿਲਕੋ ਵੈਲੀ ਮੇਰੇ ਘਰ ਦੇ ਬਾਹਰ ਦੀ ਹੈ ਜਿੱਥੇ ਲੰਘੇ 1 ਹਫਤੇ ਵਿਚ ਤਿੰਨ ਵਾਰ ਚੋਰੀ ਕੀਤੀ ਗਈ ਹੈ ਤੇ ਇਹ ਚੋਰੀ ਵੀ ਹੈ...
ਪਾਸਪੋਰਟ ਦਫ਼ਤਰ  ਜਾਣ  ਲੱਗੇ  ਜਰੂਰ  ਰੱਖਿਓ  ਕੁਝ  ਗੱਲਾਂ  ਯਾਦ ਨਵੇਂ  ਰੂਲ ਕਰਕੇ  ਕੁਝ  ਬਦਲਾਅ ਕੀਤੇ  ਹਨ  ਜਿਸ  ਕਰਕੇ  ਖੱਜਲ ਖ਼ੁਆਰ ਹੋਣ  ਤੋਂ...
1947 ਪੰਜਾਬ ਦੀ ਵੰਡ ਦੇ ਕੀ ਕੀ ਰਹੇ ਕਾਰਨ?ਲੇਖਕ ਗੁਲਜ਼ਾਰ ਸਿੰਘ ਸੰਧੂ ਉਹਨਾਂ ਦੀ ਜ਼ੁਬਾਨੀ.ਕਤਲੇਆਮ ਤੇ ਬਹੁਤ ਹੋਇਆ ਇਧਰ ਵੀ ਤੇ ਉਧਰ ਵੀ। ਇਹ ਕਤਲੇਆ...
brush cutter ਮਸ਼ੀਨ ਨਾਲ ਮਿੰਟਾਂ ਵਿਚ ਕੱਖ ਦਾ ਸਫਾਇਆਹੋਰ ਕੀ ਕੀ ਨੇ ਫਾਇਦੇ ਦੇ ਕੀ ਹੈ ਕੀਮਤ?
ਰਿਸ਼ਤਿਆਂ ਦੀ ਗੱਲਕਝ ਰਿਸ਼ਤੇ ਨਿਭਾਉਣ ਲਈ ਹੁੰਦੇਕੁਝ ਤਾਂ ਬੱਸ  ਦਖਾਉਣ ਲਈ ਹੁੰਦੇਓ ਰਿਸ਼ਤੇ ਮੈਨੂੰ ਚੰਗੇ ਲਗਦੇ........ GURDAESHAN SINGH MAVI
What a health systems 😢  woman died in front of hospital and no one can help..just watching .. shame

Telephone