Sulaikh bookmakers

03245428951
whatsapp and jazzcash

29/10/2024
20/09/2024

ਐਵਾਰਡ ਤੇ ਸੁਲੇਖ ਵੱਲੋਂ ਨਵਾਂ ਫ਼ਿਕਸ਼ਨ ''ਛਨਾਲ''
ਸਾਡੇ ਦੋਸਤ ਪੰਜਾਬੀ ਦੇ ਪ੍ਰਚਾਰਕ ਸ਼ੱਬੀਰ ਜੀ ''ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ''ਦੇ ਨਾਂ ਤੇ ਤੋਂ ਹਰ ਪ੍ਰੋਗਰਾਮ ਕਰਦੇ ਨੇਂ। ਮੇਰੇ ਦੋਸਤ ਇਹ ਤੇ ਜਾਣਦੇ ਹੀ ਨੀਂ ਮੈਂ ਕੋਈ ਸ਼ਾਇਰ ਤੇ ਹੈ ਨਹੀਂ ਪਰ ਨਸਰ ਵਿਚ ਕੁੱਝ ਅੱਖਰਾਂ ਦੀ ਕੁੱਝ ਜੋੜਾ ਜੋੜੀ ਦਾ ਕੰਮ ਕਰ ਲਈਦਾ ਏ। ਪਿਛਲੇ ਦੋ ਮਹੀਨੇ ਮੇਰੀ ਹਯਾਤੀ ਦੇ ਬੜੇ ਈ ਔਖੇ ਲੰਘੇ ਨੇਂ ਇਹ ਪ੍ਰਾਸੈਸ ਹਾਲੇ ਵੀ ਚੱਲ ਰਿਹਾ ਏ। ਕੁੱਝ ਲਿਖਣ ਯਾਂ ਪੜ੍ਹਨ ਸਮਝੋ ਕੁੱਝ ਵੀ ਨਹੀਂ ਹੋ ਰਿਹਾ ਸੀ। ਪੱਤੇ ਦੇ ਆਪ੍ਰੇਸ਼ਨ ਦੀ ਪੇੜ ਆਪਣੀਆਂ ਖ਼ਾਮੀਆਂ ਤੇ ਫ਼ਿਰ ਖੱਬੀ ਅੱਖ ਦਾ ਮਸਲਾ ਵੀ ਚੱਲ ਰਿਹਾ ਏ ਪਰ ਵੇਲ਼ਾ ਨਹੀਂ ਰੁਕਦਾ।
ਕੁੱਝ ਐਵਾਰਡਾਂ ਦੀਆਂ ਖ਼ਬਰਾਂ ਦੀ ਦੱਸ ਪਈ ਕੋਈ ਦਿਲਚਸਪੀ ਪੈਦਾ ਹੋਈ ਕਈ ਦੋਸਤ ਆਏ ਗੱਲਾਂ ਬਾਤਾਂ ਹੋਈਆਂ, ਕਈ ਸਿਆਸਤਾਂ ਤੇ ਗ਼ੈਰ ਸਿਆਸੀ ਪੋਸਟਾਂ ਵੀ ਤੱਕਿਆਂ। ਹੌਲੀ ਹੌਲੀ ਦਫ਼ਤਰ ਆਨਾ ਜਾਣਾ ਸ਼ੁਰੂ ਕੀਤਾ ਜਿਹੜਾ ਹੱਲੇ ਵੀ ਰੈਗੂਲਰ ਨਾ ਹੋ ਸਕਿਆ ਪਰ ਚੱਕਰ ਲੱਗ ਜਾਂਦਾ ਏ ਕੰਮ ਵੀ ਕਰਨਾ ਏ। ਗੱਲਾਂ ਬਾਤਾਂ ਵੀ। ਪੰਜਾਬੀ ਫ਼ਿਕਸ਼ਨ ਵਿਚ ਢਾਹਾਂ ਐਵਾਰਡ ਬੜਾ ਵੱਡਾ ਐਵਾਰਡ ਏ ਤੇ ਹਰ ਲਿਖਾਰੀ ਦੀ ਆਸ ਵੀ ਹੁੰਦੀ ਏ ਕਿ ਉਹਨੂੰ ਇਹ ਮਿਲ ਜਾਵੇ, ਮਿਲਨਾਵੀ ਚਾਹੀਦਾ ਏ ਲਿਖਾਰੀ ਅਪਣਾ ਆਪ ਲਿਖਦਾ ਏ ਤੇ ਉਹਦਾ ਕੋਈ ਨਾ ਕੋਈ ਨਾਂ ਤੇ ਹੋਣਾ ਚਾਹੀਦਾ ਏ। ਪਰ ਕਈ ਲਿਖਾਰੀ ਸਿਰਫ਼ ਏਸ ਲਾਲਚ ਨੂੰ ਹੀ ਲਿਖਦੇ ਨੇਂ। ਮੈਂ ਇਹ ਗੱਲ ਏਸ ਲਈ ਕਰ ਰਿਹਾ ਕਿ ਮੈਂ ਏਸ ਕੰਮ ਨੂੰ ਕੋਈ ਵ25 ਵਰ੍ਹਿਆਂ ਪਹਿਲੇ ਮੇਰੇ ਕੋਲ਼ ਇੱਕ ਕਿਤਾਬ ਆਈ ਉਦੋਂ ਪੰਜਾਬ ਵਿਚ ਕੋਈ ਉੱਕਾ ਦੁੱਕਾ ਹੀ ਛੋਟੇ ਮੋਟੇ ਐਵਾਰਡ ਮਿਲਦੇ ਹੁੰਦੇ ਸਨ, ਮੈਨੂੰ ਕਿਹਾ ਗਿਆ ਕਿ ਯਾਰ ਜਲਦੀ ਕੰਪੋਜ਼ ਕਰ ਦੋ ਏਸ ਕਿਤਾਬ ਨੂੰ ਐਵਾਰਡ ਮਿਲਣਾ ਏ ਤੇ ਤਾਰੀਖ਼ ਨੇੜੇ ਆ ਗਈ ਏ। ਪਰ ਇਹ ਅੱਜ ਦੇ ਦੌਰ ਵਿਚ ਵੀ ਹੁੰਦਾ ਏ ਲਿਖਾਰੀ ਬਖ਼ੂਬੀ ਵਾਕਫ਼ ਹੀ ਹੋਵਣਗੇ
ਮੇਰੇ ਇੱਕ ਨਾਰਵੇ ਵਸਦੇ ਦੋਸਤ ਦਾ ਕੋਈ ਦੋ ਮਹੀਨੇ ਪਹਿਲੇ ਫ਼ੋਨ ਆਇਆ ਤੇ ਉਨ੍ਹਾਂ ਮੈਨੂੰ ਤਿੰਨ ਲੋਕਾਂ ਦੇ ਨਾਂ ਪੁੱਛੇ ਕਿ ''ਤੁਸੀਂ ਇਨ੍ਹਾਂ ਨੂੰ ਜਾਂਦੇ ਓ?'' ਮੈਂ ਕਿਹਾ ''ਦੋ ਨਾਵਾਂ ਨੂੰ ਤੇ ਮੈਂ ਬਹੁਤ ਨੇੜਿਓਂ ਜਾਣਨਾਂ ਪਰ ਤੀਜੇ ਦਾ ਮੈਂ ਨਾਂ ਜ਼ਰੂਰ ਸੁਣਿਆ ਏ ਪਰ ਮਿਲਿਆ ਨਹੀਂ ਆਂ, ਖ਼ੈਰ ਏ?'' ਕਹਿਣ ਲੱਗੇ! ’’ਯਾਰ ਇੱਕ ਫ਼ੀਸ ਬੁੱਕ ਫ਼ਰੈਂਡ ਨੇ ਰਾਬਤਾ ਕੀਤਾ ਏ ਕਿ ਇਹ ਤੀਜਾ ਬੰਦਾ ਤੁਹਾਡੇ ਕੋਲ਼ ਨਾਰਵੇ ਵਸਦਾ ਏ ਇਹਨੂੰ ਜਾਣਦੇ ਜੇ, ਮੇਰੇ ਖ਼ੈਰ ਪੁੱਛਣ ਤੇ ਦੱਸਿਆ ਕਿ ਇੱਕ ਪੰਜਾਬੀ ਫ਼ਿਕਸ਼ਨ ਐਵਾਰਡ ਏ ਇਹ ਉਹਦੇ ਮੈਂਬਰ ਨੇਂ ਤੇ ਜ਼ਰਾ ਸਿਫ਼ਾਰਸ਼ ਕਰਦੂ।'' ਮੈਂ ਹੱਸ ਪਿਆ ਕਿਉਂ ਜੇ ਉਹ ਕਿਤਾਬ ਮੇਰੀ ਅੱਖੋਂ ਨਕਲੀ ਸੀ ਮੈਨੂੰ ਚੰਗੀ ਨਹੀਂ ਸੀ ਲੱਗੀ, ਰੱਬ ਵੱਲੋਂ ਉਹਨੂੰ ਇਨਾਮ ਵੀ ਨਹੀਂ ਮਿਲਿਆ।
ਈਦ ਕੈਂ ਜਿਹੜੀਆਂ ਦੋ ਕਿਤਾਬਾਂ ''ਪੇਰੂ'' ਤੇ ''ਜੰਗਲ਼ ਰਾਖੇ ਜੱਗ ਦੇ'' ਬੜੀ ਖ਼ੁਸ਼ੀ ਹੋਈ ਕਿ ਪਾਕਿਸਤਾਨ ਵਿਚੋਂ ਕਿਸੇ ਜ਼ਨਾਨੀ ਨੇ ਵੀ ਕਿਤਾਬ ਘੱਲੀ ਤੇ ਪਹਿਲੀ ਲਿਖਤ ਈ ਸ਼ਾਰਟ ਲਿਸਟ ਹੋ ਗਈ। ਹਾਲਾਂਕਿ ਕਈ ਲਿਖਾਰੀ ਯਾਰਾਂ ਨੂੰ ਇਹ ਗੱਲ ਪਹਿਲੇ ਈ ਹਜ਼ਮ ਨਹੀਂ ਸੀ ਹੋਈ। ਇਕ ਲਿਖਾਰੀ ਨੇ ਤੇ ਇਕ ਸਫ਼ਰ ਤੇ ਨਾਲ਼ ਲਿਜਾਂਦੇ ਦੋਸਤ ਕੋਲੋਂ ਇਹਦੀ ਤਾਰੀਫ਼ ਵੀ ਬੜੀ ਸੁਣੀ ਕਿ ਉਹਦੇ ਕਣ ਪੱਕ ਗਏ ਤੇ ਉਨ੍ਹਾਂ ਇਸੇ ਕਾਰਨ ਈ ਉਹਦੀ ਦੋਸਤੀ ਤੇ ਇੱਕ ''ਵਾਕਫ਼ਕਾਰ ਨੂੰ ਤਰਕ ਕਰ ਦਿੱਤਾ। ਬਾਅਦ ਵਿਚ ਪਤਾ ਚਲਿਆ ਕੀ ਇਹ ਲਿਖਾਰੀ ਤੇ ਆਪਣੇ ਕਈ ਦੋਸਤਾਂ ਨੂੰ ਪਿੱਛੇ ਛੱਡ ਆਇਆ ਏ। ਦੂਜੀ ਕਿਤਾਬ ''ਜੰਗਲ਼ ਰਾਖੇ ਜੱਗ ਦੇ'' ਜਿਹੜੀ ਕਿ ਫ਼ਾਇਨਲਸਟ ਵਿਚ ਆਈ ਏ ਬੜੀ ਵੱਡੀ ਖ਼ਬਰ ਸੀ ਕਿਉਂ ਜੇ ਇਨ੍ਹਾਂ ਦੇ ਪਹਿਲੇ ਵੀ ਕਿਤਾਬ ਇਨਾਮ ਵਿਚ ਰਲਤ ਕਰ ਚੁੱਕੀ ਸੀ ਤੇ ਉਦੋਂ ਇਹ ਢਾਹਾਂ ਤੇ ਨਾ ਜਿੱਤ ਸਕੀ ਪਰ ਰੌਲਾ ਬੜਾ ਪਿਆ ਕਿ ਉਦੋਂ ''ਚੌਲਾਂ ਦੀ ਬੁਰਕੀ'' ਨੂੰ ਇਨਾਮ ਮਿਲਿਆ ਤੇ ਫ਼ੀਸ ਬੁੱਕ ਭਰ ਗਈ ਕਿ ਕਿਸੇ ਉਮਰ ਵਿਚ ਸੀਨੀਅਰ ਲਿਖਾਰੀ ਨੂੰ ਹੀ ਦੇਣਾ ਹੀ ਤੈਅ ਹੈ ਤੇ ਫ਼ਿਰ ਲਿਖਾਰੀ ਬਡ਼ਾ ਹੋਣਾ ਜ਼ਰੂਰੀ ਹੋਵੇ। ਰੱਬ ਆਪਣੀ ਰਹਿਮਤ ਕਰੇ ''ਚੌਲਾਂ ਦੀ ਬੁਰਕੀ'' ਦੇ ਲਿਖਾਰੀ ਜਨਤੀ ਹੋ ਚੁੱਕੇ ਨੇਂ। ਇਨ੍ਹਾਂ ਦੀ ਕਿਤਾਬ ਨੇ ''ਢਾਹਾਂ'' ਦਾ ਇਨਾਮ ਤੇ ''ਸੁਲੇਖ ਚਿੱਤਰ ਐਵਾਰਡ'' ਦਾ ਦੂਜਾ ਇਨਾਮ ਜਿੱਤਿਆ। ਸਾਡੇ ਅਦਾਰੇ ਨੇ ਇੱਕ ਛੋਟੀ ਜਿਹੀ ਕੋਸ਼ਿਸ਼ ''ਸੁਲੇਖ ਚਿੱਤਰ ਐਵਾਰਡ'' ਸ਼ੁਰੂ ਕੀਤਾ ਸੀ। ਪਰ ਹੱਲਾਸ਼ੇਰੀ ਦੇਵਨ ਵਾਲੇ ਸਾਥੀ ''ਮਹਿਬੂਬ ਮਿਨਹਾਸ'' ਹੀ ਸਾਡੇ ਵਿਚ ਨਾ ਰਹੇ ਤੇ ਹੀ ਅਸੀਂ ਬਾਕੀ ਤਿੰਨ ਦੋਸਤ ਵੀ ਕੋਈ ਆਹਰ ਨਾ ਕਰ ਸਕੇ, ਦਿਲ ਹੀ ਟੁੱਟ ਗਿਆ। ਖ਼ੈਰ ''ਜੰਗਲ਼ ਰਾਖੇ ਜੱਗ ਦੇ'' ਦੇ ਲਿਖਾਰੀ ਦੀ ਪਹਿਲੀ ਕਿਤਾਬ ''ਵਾਵਰੋਲੇ ਨੇ ਵੀ ''ਸੁਲੇਖ ਚਿੱਤਰ ਐਵਾਰਡ'' ਦਾ ਤੀਜਾ ਇਨਾਮ ਜਿੱਤਿਆ।
ਉਦੋਂ ''ਸੁਲੇਖ'' ਨੇ ਪਹਿਲਾ ਇਨਾਮ ''ਮੂਰਤਾਂ'' ਨੂੰ ਦਿੱਤਾ ਤੇ ਕਾਫ਼ੀ ਤਨਕੀਦ ਦਾ ਸਾਹਮਣਾ ਕਰਨਾ ਪਿਆ। ਇਥੋਂ ਤੀਕ ਕਿ ਇੱਕ ਸੁਪਰ ਸੀਨੀਅਰ ਪੰਜਾਬੀ ਲਿਖਾਰੀ ਨੇ ਇਥੋਂ ਤੀਕ ਕਹਿ ਦਿੱਤਾ ਕਿ ''ਤੁਸੀਂ ਆਪਣੇ ਜੱਜਾਂ ਦਾ ਨਾਂ ਦੱਸੋ ਕਿਉਂ ਜੇ ਫ਼ੈਸਲੇ ਚੰਗੇ ਨਾ ਹੋਵਣ ਤੇ ਲੋਕੀਂ ਚਪੇੜਾਂ ਮਾਰਦੇ ਨੇਂ।''
’’ਸੁਲੇਖ'' ਨੇ ਅੱਜ ਤੱਕ ਆਪਣੇ ਜੱਜਾਂ ਦਾ ਨਾਂ ਨਹੀਂ ਲਿਆ। ਉਹ ਸਿਰਫ਼ ਸਾਡੀ ਇੰਤਜ਼ਾਮੀਆ ਤੇ ਇੰਤਜ਼ਾਮੀ ਕਾਗ਼ਜ਼ਾਂ ਵਿਚ ਹੀ ਦਰਜ ਨੇਂ ਤੇ ਨਾ ਹੀ ਕਿਸੇ ਦੀ ਹਿੰਮਤ ਸੀ ਕਿ ਪੁੱਛ ਸਕੇ। ਜੱਜ, ਜੱਜ ਹੁੰਦੇ ਕੋਈ ਵਕੀਲ ਥੋੜੀ ਹੁੰਦੇ ਜਿਹੜੇ ਹਰ ਕਿਸੇ ਦੇ ਸਾਹਮਣੇ ਪੇਸ਼ ਹੋ ਜਾਵਣ। ਜੱਜਾਂ ਦੀ ਵੀ ਕੋਈ ਡਿਗਰੀ ਹੁੰਦੀ ਏ ਤੇ ਵਕੀਲਾਂ ਦੀ ਡਿਗਰੀ ਹੀ ਉਹਨੂੰ ਵਕੀਲ ਜ਼ਾਹਰ ਕਰਦੇ ਨੇਂ ਤੇ ਜੱਜਾਂ ਦੇ ਨੂੰ ਚੁਣਨਾ ਸਿਰਫ਼ ਵਾਕਫ਼ੀਅਤ ਤੇ ਹੋਣਾ ਲਾਜ਼ਮੀ ਏ ਤੇ ਕਰ ਲੌ ਗਿੱਲ। ਮੇਰੇ ਕੋਲ਼ ਤਿੰਨ ਚਾਰ ਦਿਨ ਪਹਿਲੇ ਪ੍ਰੋਫ਼ੈਸਰ &&ਅਲੀ ਆਏ ਤੇ ਕਹਿਣ ਲੱਗੇ ਕਿ ''ਯਾਰ ਮੈਂ ਤਜ਼ਵੀਜ਼ ਦਿਨਾਂ ਕਿ ਤੁਹਾਨੂੰ ਜੱਜ ਬਣਾਇਆ ਜਾਵੇ ਕਿਉਂ ਜੇ ਅੱਜ ਤੱਕ ਕਈ ਚੋਖੀਆਂ ਕਿਤਾਬਾਂ ਤੁਹਾਡੇ ਹੱਥੋਂ ਨਿਕਲੀਆਂ ਨੇਂ ਤੇ ਤੁਹਾਨੂੰ ਵੀ ਜੱਜ ਹੋਣਾ ਚਾਹੀਦਾ ਏ।'' ਮੇਰਾ ਹਾਸਾ ਨਿਕਲ ਗਿਆ ਕਿ ਯਾਰ ਸਾਨੂੰ ਤੇ ਲਿਖਾਰੀ ਕੰਪੋਜ਼ਰ ਹੀ ਸਮਝ ਲੇਨ ਤੇ ਬੜੀ ਗੱਲ ਏ ਤੁਸੀਂ ਕਿਹੜਾ ਅਹੁਦਾ ਦਵਾ ਰਹੇ ਔਰ। ਮੈਂ ਏਸ ਕਾਬਲੀਅਤ ਤੋਂ ਇਨਕਾਰੀ ਆਂ ਤੇ ਨਾਲੇ ਸਾਡੇ ਇੱਕ ਯਾਰ ਨੇ ਕਿਹਾ ਸੀ ਕਿ ''ਤੂੰ ਕੰਪੋਜ਼ਰ ਨਹੀਂ ਕੰਪੋਜ਼ੀਟਰ ਐਂ।'' ਇਸ ਦਿਨ ਪਤਾ ਲੱਗਾ ਕਿ ਇਹ ਕੰਪੋਜ਼ਰ ਤੋਂ ਵੀ ਥੱਲੇ ਦਾ ਕੋਈ ਅਹੁਦਾ ਹੁੰਦਾ ਏ। ਹਾਲਾਂਕਿ ਕੋਈ ਪੰਜ ਸਾਲਾਂ ਪਹਿਲੇ ਉਸਤਾਦ ਨਸੀਰ ਦਾ ਫ਼ੋਨ ਆਇਆ ਕਿ ''ਇਹ ਵਾਲੀ ਕਿਤਾਬ ਤੋਂ ਕੰਪੋਜ਼ ਕੀਤੀ ਏ।'' ਮੈਂ ਕਿਹਾ, ''ਨਹੀਂ''। ਕਹਿੰਦਾ, ''ਮੈਂ ਇਹਨੂੰ ਕਹਿੰਦਾ ਪਿਆ ਕਿ ਹਫ਼ੀਜ਼ ਨੇ ਕੰਪੋਜ਼ਿੰਗ ਨਹੀਂ ਕੀਤੀ ਪਰ ਇਹ ਮੰਦੀ ਨਹੀਂ।'' ਫ਼ਿਰ ਇਸ ਤੋਂ ਬਾਅਦ ਇੱਕ ਹੋਰ ਸੱਜਣ ਸੀਨੀਅਰ ਲਿਖਾਰੀ ਨੇ ਵੀ ਇਹੋ ਸਵਾਲ ਕੀਤਾ ਕਿਸੇ ਹੋਰ ਕਿਤਾਬ ਬਾਰੇ ਕਿ ''ਇਹ ਕਹਾਣੀਆਂ ਦੀ ਕਿਤਾਬ ਤੁਹਾਡੇ ਹੱਥੋਂ ਹੋਈ ਏ?'' ਮੈਂ ਨਾ ਕੀਤੀ ਤੇ ਕਹਿੰਦੇ ਉਨ੍ਹਾਂ ਜਿਥੋਂ ਛਪਵਾਈ ਏ ਉਨ੍ਹਾਂ ਕਿਹਾ ਏ ਕਿ ''ਸਾਡੇ ਕੰਮ ਵੀ ਉਹੀ ਕਰਦੇ ਨੇਂ।''
ਇਹ ਗੱਲ ਠੀਕ ਏ ਅਸੀਂ ''ਸੁਲੇਖ ਬੁੱਕ ਮੇਕਰਜ਼'' ਆਪਣੀ ਪਬਲੀਕੇਸ਼ਨਜ਼ ਦੇ ਨਾਲ਼ ਨਾਲ਼ ਦੋਸਤਾਂ ਦੇ ਅਦਾਰਿਆਂ ਦੀ ਵੀ ਬੁੱਕ ਮੇਕਿੰਗ ਕਰਨੇ ਆਂ। ਪਰ ਇਹ ਵਾਲੀ ਕਿਤਾਬ ਤੇ ਅਸੀਂ ਕੰਮ ਨਹੀਂ ਕੀਤਾ ਸੀ। ਇਹੋਂ ਜਿਹਾਂ ਕਈ ਹੋਰ ਮਿਸਾਲਾਂ ਵੀ ਨੇਂ।
ਸੁਲੇਖ ਚਿੱਤਰ ਈਵਆਰ ਉੱਡ ਵੱਲੋਂ ''ਮੂਰਤਾਂ'' ਨੂੰ ਪਹਿਲਾ ਇਨਾਮ ਦੇਵਨ ਤੇ ਮੇਰੇ ਇੱਕ ਯਾਰ ਦਾ ਫ਼ੋਨ ਆਇਆ ਕਿ ਯਾਰ ਏਸ ਕਿਤਾਬ ਵਿਚੋਂ ਤੇ ''ਅਸਲੂਬ'' ਤੇ ਕਿਸੇ ਹੋਰ ਦਾ ਦੱਸ ਰਿਹਾ ਏ, ਪੁੱਛਣ ਤੇ ਕਿਹਾ ਕਿ ''ਮੁਲਕ ਮਿਹਰ ਅਲੀ'' ਦਾ। ਅਸਲੂਬ ਮਿਲ ਵੀ ਜਾਂਦੇ ਨੇਂ ਤੇ ਰਲਾਏ ਵੀ ਜਾ ਸਕਦੇ ਨੇਂ।
ਇਸਰਾਂ ਈ ''ਜੰਗਲ਼ ਰਾਖੇ ਜੱਗ ਦੇ'' ਵਿਚੋਂ ''ਖ਼ਾਲਿਦ ਧਾਰੀਵਾਲ'' ਯਾਰ ਦੀ ਮਹਿਕ ਆਂਦੀ ਏ।
’’ਮੁਲਕ ਜੀ ਤੇ ਧਾਰੀਵਾਲ'' ਮੇਰੇ ਸੋਹਣੇ ਡਾਢੇ ਪਿਆਰ ਵਾਲੇ ਯਾਰ ਨੇਂ ਤੇ ਕਹਾਣੀਆਂ ਤੇ ਨਾਵਲਾਂ ਤੇ ਇਨ੍ਹਾਂ ਨਾਲ਼ ਗੱਲਾਂ ਵੀ ਬੜੀਆਂ ਹੁੰਦੀਆਂ ਤੇ ਸੁਣਨੇ ਸਨਨਾਨੇ ਵੀ ਆਂ, ਹਯਾਤੀ ਮਾਨਣ।
ਇੰਡੀਅਨ ਕਿਤਾਬ ''ਸੇਫ਼ਟੀ ਕੱਟ'' ਨੂੰ ''ਸੁਲੇਖ'' ਨੇ 2022ਈ. ਵਿਚ ਛਾਪਿਆ ਜਿਹਦਾ ਲਿਪੀ ਉਤਾਰਾ ਵੀ ਖ਼ਾਲਿਦ ਧਾਰੀਵਾਲ ਹੋਰਾਂ ਕੀਤਾ ਸੀ ਗੁਰਮੁੱਖੀ ਕਿਤਾਬਾਂ ਵਿਚੋਂ ਈਦ ਕੈਂ ਉਹ ਵੀ ਫ਼ਾਇਨਲਸਟ ਦੀ ਲਿਸਟ ਵੀ ਸ਼ਾਮਿਲ ਏ।
ਇਹ ਗੱਲ ਵੀ ਠੀਕ ਏ ਸੁਲੇਖ ਨੇ ਪੰਜਾਬੀ ਦੇ ਬਹੁਤ ਤੇ ਬਹੁਤ ਕੰਮ ਕੀਤੇ ਨੇਂ ਤੇ ਇਥੋਂ ਤੀਕ ਕਿ ਢਾਹਾਂ ਦੇ ਵਿਚ ਜਿੰਨੀਆਂ ਕਿਤਾਬਾਂ ਨੇ ਇਨਾਮ ਜਿੱਤਿਆ ਏ ਉਹਦੇ ਵਿਚੋਂ ਅੱਧੀਆਂ ਯਾਂ ਕੁੱਝ ਘੱਟ ਵੱਧ ਸਾਡੇ ਹੀ ਹੱਥੋਂ ਨਿਕਲੀਆਂ ਨੇਂ।
ਹਨ ਕੁੱਝ ''ਛਨਾਲ'' ਵਿਚੋਂ:
٭ਸਜ਼ਾ ਸਿਰਫ਼ ਉਸ ਨੂੰ ਮਿਲ ਰਹੀ ਏ ਜੋ ਅਜੋਕੇ ਸਮੇ ਲੋਕਾਈ ਦੇ ਸਾਹਮਣੇ ਮੁਜਰਿਮ ਏ।
٭ਮੁਜਰਿਮ ਜੋ ਸਭ ਦੀ ਨਜ਼ਰ ਵਿਚ ਮੁਜਰਿਮ ਸੀ ਪਰ ਇਸ ਦੀ ਨਜ਼ਰ ਵਿਚ ਜੋ ਜੋ ਮੁਜਰਿਮ ਸਨ ਅੱਜ ਉਹ ਮੁਨਸਿਫ਼ਾਂ ਵਾਂਗ ਫ਼ੈਸਲੇ ਦਾਗ਼ ਰਹੇ ਸਨ।
٭ਇਹ ਕਿਰਦਾਰ ਸਦੀਆਂ ਤੋਂ ਉਂਜੇ ਈ ਨੀਂ ਬੱਸ ਨਾਂ ਬਦਲਦੇ ਨੇਂ,ਥਾਵਾਂ ਬਦਲਦੀਆਂ ਨੇਂ ਤੇ ਯੁਗ ਬਦਲੇ ਜਾਂਦੇ ਨੇਂ ਹੋਰ ਕੁੱਝ ਵੀ ਨਹੀਂਹੋਣਾ ਨਾ ਹੋ ਈ ਸਕਦਾ।
٭ਸਾਂਝੀ ਪੀੜ ਨੇ ਉਨ੍ਹਾਂ ਦੋਵਾਂ ਦੇ ਦਰਮਿਆਨ ਇੱਕ ਰਿਸ਼ਤਾ ਕਾਇਮ ਕਰ ਦਿੱਤਾ ਸੀ ਜਿਸ ਪੀੜ ਨੂੰ ਉਹ ਦੋਵੇਂ ਸਮਝਦੇ ਤੇ ਸਨ ਪਰ ਸਮਾਜ ਦੇ ਸਾਹਵੇਂ ਕੁਝ ਬੋਲ ਈ ਨਹੀਂ ਸਨ ਸਕਦੇ।
٭ਉਹ ਬੇਚਾਰਗੀ ਤੇ ਇਬਰਤ ਦੀ ਤਸਵੀਰ ਬਣੀ ਹੋਈ ਸੀ। ਅੱਜ ਗਲੀਆਂ ਦੇ ਕੱਖ ਭਾਰੇ ਸਨ ਤੇ ਉਹ ਹੌਲੀ ਹੋ ਗਈ ਹੋਈ ਸੀ।ਕਦੀ ਕਦੀ ਜੀਣਾ ਵੀ ਹਿੰਮਤ ਦਾ ਕੰਮ ਹੁੰਦਾ ਏ ਤੇ ਉਸ ਨੂੰ ਅੱਜ ਜੀਣ ਲਈ ਢੇਰ ਹਿੰਮਤ ਚਾਹੀਦੀ ਏ।
٭ਪੰਚਾਇਤ ਹੋਈ ਤੇ ਇਸ ਘਰ ਨੂੰ ''ਪਿੰਡ ਨਿਕਾਲਾ'' ਦੇ ਦਿੱਤਾ ਗਿਆ। ਉਨ੍ਹਾਂ ਦੀ ਹਵੇਲੀ ਉਤੇ ਕਬਜ਼ਾ ਹੋ ਗਿਆ। ਉਹ ਜਿਧਰੋਂ ਆਏ ਸਨ ਪੱਤਰ ਦੇ ਗ਼ਲਤ ਕਾਰੇ ਪਾਰੋਂ ਉਧਰ ਈ ਭਕਾਨਦੇ ਗਏ। ਫ਼ਿਰ ਵੀ ਚੰਗੇਰਾ ਗਏ। ਪੱਤਰ ਦਾ ਸਿਰ ਬਚਾ ਕੇ ਲੈ ਗਏ ਜਿਥੋਂ ਤੱਕ ਇੱਜ਼ਤ ਬਚਾਣ ਦਾ ਤਾਅਲੁੱਕ ਏ, ਕੁਝ ਲੁਕਾਂਦਾ ਏ&ਏ
٭'' ਤੂੰ ਭੇਣਾ ਗ਼ੁੱਸਾ ਨਾ ਕਰੀਂ ਮੇਰਾ ਪਿਓ ਆਖਦਾ ਹੁੰਦਾ ਸੀ ਜ਼ਨਾਨੀ ਦੀ ਮੱਤ ਖੁੱਤੀ ਵਿਚ ਹੁੰਦੀ ਏ। ਬਾਰ੍ਹਾਂ ਵਜੇ ਉਹ ਵੀ ਨਿਕਲ ਜਾਂਦੀ ਏ। ਸਿਆਣੇ ਗ਼ਲਤ ਤਾਂ ਨਹੀਂ ਆਖ ਗਏ।!! ‘‘ ਇਸ ਗੱਲ ਸੁਣ ਕੇ ਆਲ ਦਿਵਾਲਿਓਂ ਸਭ ਦੀ ਤਸਦੀਕ ਚਾਹੁਣ ਲਈ ਆਪਣੀ ਵਾਜ ਨੂੰ ਉੱਚਾ ਕੀਤਾ ਸੀ ਜਿਵੇਂ ਇਹ ਵਾਜ ਫ਼ਰਜ਼ਾਨਾ ਦੇ ਕੰਨਾਂ ਤੀਕਰ ਵੀ ਗਈ ਏ।ਇਸ ਕੋਲ਼ ਬੈਠੀ ਬਾਲਾਂ ਨੂੰ ਨੂਰਾਨੀ ਕਾਇਦਾ ਪੜਾਉਣ ਵਾਲੀ ਆਪਾ ਜੀ ਸਿਰ ਉਤਾਨਹਾ ਚੁਕਣਾ ਚਾਹਿਆ ਕਿ ਕੁੱਝ ਆਖੇ ਪਰ ਮੋਢਿਆਂ ਤੇ ਏਨਾ ਭਾਰ ਜਾਪਿਆ ਕਿ ਉਸ ਨੇ ਸਿਰ ਨਿਓਂ ਈ ਰੱਖਿਆ ਤੇ ਚੁੱਪ ਵੱਟੀ ਉਹ ਵੀ ਸੋਚਣ ਲੱਗੀ, ਜਿਸ ਮਖ਼ਲੂਕ ਦੀ ਉਹ ਖੁੱਤੀ ਵਿਚ ਮੱਤ ਦਿਸਦਾ ਪਿਆ ਏ ਉਸੇ ਨੇ ਈ ਉਹਨੂੰ ਪੂਰਾ ਜਨਮਿਆ ਏ ਤੇ ਜੇ ਉਹ ਆਪਣੀ ਮੱਤ ਨਾਲ਼ ਏਸ ਨੂੰ ਨਾ ਦੱਸਦੀ ਕਿ ਉਹਦਾ ਪਿਓ ਕਿਹੜਾ ਏ, ਉਹਨੂੰ ਲੋਕੀ ਆਖਦੇ&ਹਿ
٭ਪੈਰ ਜੀ ਲਈ ਮੋਟਾ ਤਾਜ਼ਾ ਦੇਸੀ ਕੁੱਕੜ ਕੋਹਿਆ ,ਦੇਸੀ ਘਿਓ ਵਿਚ ਭੁੰਨਿਆ ਗਿਆ। ਬੂਰੀ ਮੁਝ ਦਾ ਖ਼ਾਲਸ ਦੁੱਧ ਕਾੜ੍ਹਿਆ ਗਿਆ। ਮਿੱਠੇ ਵੱਜੋਂ ਘਰ ਦਾ ਗੁੜ ਪਾ ਕੇ ਕੜਾਹ ਤਿਆਰ ਹੋਇਆ।ਰੱਜ ਪੁੱਜ ਕੇ ਪੀਰ ਜੀ ਦਾੜ੍ਹੀ ਉੱਤੇ ਹੱਥ ਫੇਰਿਆ , ਮੁੱਛਾਂ ਨੂੰ ਵੱਟਦੇ ਕੇ ਆਪਣੇ ਲਈ ਨੱਸ ਨੱਸ ਕੇ ਸ਼ਈਆਂ ਲਿਆਂਦੀ ਜਵਾਨੀ ਚੜ੍ਹਦੀ ਕੁੜੀ ਨੂੰ ਗੌਹ ਨਾਲ਼ ਤੱਕਿਆ ਫ਼ਿਰ ਕੁੱਝ ਚਿਰ ਬੇਬਾਕ ਨਿਗਾਹਵਾਂ ਨਾਲ਼ ਉਸ ਨੂੰ ਵੇਖਦੇ ਰਹੇ।ਕੁੜੀ ਦੀ ਮਾਂ ਇਹ ਸਭ ਵੇਖਿਆ,ਕਿਸੇ ਸੋਚ ਨੂੰ ਸੋਚਦਿਆਂ ਕਿਸੇ ਖ਼ਿਆਲ ਨੂੰ ਖੇਹ ਲੱਦੀਆਂ ਉਹਦਾ ਦਿਲ ਅੰਦਰੋਂ ਕੰਬ ਜਹਿਆ ਗਿਆ।ਉਹ ਆਪਣੀਆਂ ਸੋਚਾਂ ਨੂੰ ਸੀਨੇ ਵਿਚ ਦਫ਼ਨਾ ਬੈਠੀ, ਕੋਈ ਲਫ਼ਜ਼ ਵੀ ਮੂੰਹੋਂ ਨਹੀਂ ਕਿਹਾ।
ਲਿਖਾਰੀ ਦੀਆਂ ਹੋਰ ਕਈ ਕਿਤਾਬਾਂ ਛੁਪ ਚੁੱਕੀਆਂ ਨੇਂ। ਕਰਾਮਤ ਮੁਗ਼ਲ ਹੋਰਾਂ ਸੁਲੇਖ ਤੋਂ ''ਛਨਾਲ'' ਪਬਲਿਸ਼ ਕਰਾ ਕੇ ਸਾਨੂੰ ਮਾਣ ਦਿੱਤਾ ਏ। ''ਛਨਾਲ'' ਛਾਪੇ ਚੜ੍ਹ ਚੁੱਕਿਆ ਏ ਤੇ ਸੁਲੇਖ ਵੱਲੋਂ ਇਸੇ ਸਤੰਬਰ ਵਿਚ ਛੁਪ ਕੇ ਸਾਹਮਣੇ ਆ ਰਿਹਾ ਏ।

ਇਹ ਨਾਵਲ ,ਬੜੀ ਮੁਨਾਫ਼ਕਤ ਨਾਲ਼ ਮਜ਼ਬੂਤ ਕੁਲੀਆਂ ਵਿਚ ਲੁਕੇ ਲੋਕਾਂ ਦੀ ਕਹਾਣੀ ਏ.(ਸੁਲੇਖ)

02/09/2024

@ Sulaikh

02/08/2024

سُلیکھ کی نئی کتاب
ناول
سیاہ اور سفید میں لکیر
ناول نگار: احمد افتخار
ٹائٹل : عثمان ضیا
قیمت: 600 روپے
سُلیکھ، 67 دوجی منزل، مدینہ ٹاور، 224 فیروز پور روڈ، لاہور۔

06/06/2024

خزانے دا بھیت…بال ناول…سُریندر سوہل
اُلتھا : عبدالحفیظ
پروف ریڈنگ: محمد زبیر
ٹائٹل : سُلیکھ
مُل : 400 روپے
ملن دا پتا: سُلیکھ، 67 دوجی منزل، مدینہ ٹاور، 224 فیروز پور روڈ، لاہور۔

Want your business to be the top-listed Computer & Electronics Service in Lahore?
Click here to claim your Sponsored Listing.

Telephone

Website

Address


67, 2nd Floor, Madina Tower, Muslim Town More, Main Ferozpur Road Lahore, Punjab
Lahore
5400

Other Printing Services in Lahore (show all)
Track & Tie Printers Track & Tie Printers
16 Km Off Multan Road
Lahore, 53700

Designer-Printer-Publisher OUR BUSINESS IS TO BUILD YOUR BUSINESS

Al Rauf Printers Lahore Official Al Rauf Printers Lahore Official
Near Animal University Tape Road Building Nizam Din Tent Bilal Gung Lahore
Lahore

Hey! Looking for printing services? I’ve got you covered with my printing business.

Favour Boxes By Rimsha Favour Boxes By Rimsha
Lahore, 54400

we deal in all kind of nikkah bid boxes favor boxes sweet boxes gift boxes.

Nabeel Mobile And Accessories Nabeel Mobile And Accessories
Kareem Nagar Rajbah Road Main Bazar
Lahore

CORPORATE GIFT ITEMS CORPORATE GIFT ITEMS
Sports & Spine, 87-CCA, Sector DD, Phase/4, DHA
Lahore, 54000

Corporate Gifts deas for Business. Inc Promotional Merchandise, Promotional Gifts, Promotional Items

Photo_factoryo Photo_factoryo
Lahore

we provide services of different type of printing and designing

Casio Printers Casio Printers
Lahore

Serving the market for more than 20 years, Casio Printers is providing services of printing, packagi

Gs poly pack Gs poly pack
Momin Pura Road
Lahore

Deen Packages Deen Packages
Lahore, 54000

We Prepare All Kind Of Plastic Polethine Bags and Many Types Of Packaging Material On heavy Machinery

Info Corner by Hafiz Noman Info Corner by Hafiz Noman
نزد جامعہ ام المدارس پرانی سبزی منڈی شرقپور شریف
Lahore

اس پیج ہر قسم کی نیو اپڈیٹس ، اناونسمینٹس اور انفارمیشن آپکو ملے گی سب سے پہلے

Gharyal and Customized Watches Gharyal and Customized Watches
Lahore

Here you can order customized products and Watches of Beautiful Designs

PakistanPrinting PakistanPrinting
Valencia Town
Lahore, 54000

Pakistanprinting T shirts using machine printing. T shirts are washable after printing and printing.