Punjabi Gurmukhi School Adelaide
Contact information, map and directions, contact form, opening hours, services, ratings, photos, videos and announcements from Punjabi Gurmukhi School Adelaide, Language school, 27-31 Queensborough Avenue, Hillcrest, Adelaide.
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ II
ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥
ਸਲਾਨਾ ਸਮਾਪਤੀ ਸਮਾਰੋਹ 2023 ਵਿੱਚ ਬੱਚਿਆਂ ਦੀਆਂ ਸਰਟੀਫਿਕੇਟ ਪ੍ਰਾਪਤ ਕਰਦੀਆਂ ਦੀਆਂ ਯਾਦਗਾਰੀ ਤਸਵੀਰਾਂ ਪ੍ਰਾਪਤ ਕਰਨ ਲਈ ਬੱਚਿਆ ਦੇ ਅਧਿਆਪਕਾਂ ਨਾਲ ਸੰਪਰਕ ਕਰਨ ਦੀ ਕਿਰਪਾਲਤਾ ਕਰਨੀ ਜੀ I
ਸਤਿ ਸ੍ਰੀ ਅਕਾਲ II
🙏🏻 ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ 🙏🏻
“ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮਪਦੁ ਪਾਇਯਉ।।੧।।”
“ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।”
“ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ।।
ਗੁਰੁ ਡਿਠਾ ਤਾਂ ਮਨ ਸਾਧਾਰਿਆ।।੭।।”
“ਬੈਠਾ ਸੋਢੀ ਪਾਤਿਸਾਹੁ ਰਾਮਦਾਸ ਸਤਿਗੁਰੂ ਕਹਾਵੈ।।
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚਿ ਜੋਤ ਜਗਾਵੈ।।”
ਸੋਢੀ ਸੁਲਤਾਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ।
💐🌹🌻🌺🙏🙏🌺🌻🌹💐
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ II
ਸਤਿਗੁਰੂ ਸੱਚੇ ਪਾਤਿਸ਼ਾਹ ਜੀ ਦੀ ਕਿਰਪਾ ਦਾ ਸਦਕਾ ਪੰਜਾਬੀ ਗੁਰਮੁਖੀ ਸਕੂਲ ਐਡਿਲੇਡ Punjabi Gurmukhi School Adelaide ਦਾ ਸਾਲ 2023 ਦਾ ਦਾਖਲਾ ਅੱਜ ਸ਼ੁਕਰਵਾਰ ਨੂੰ Hillcrest Community Centre ਵਿੱਚ ਲਗਾਈ ਪਹਿਲੀ ਜਮਾਤ (5pm ਤੋਂ 6:30pm) ਨਾਲ ਸ਼ੁਰੂ ਹੋ ਗਿਆ ਹੈ I
ਕੱਲ ਸ਼ਨੀਵਾਰ ਨੂੰ Lockleys Primary School ਵਿੱਚ ਜਮਾਤ 5pm ਤੋਂ 7pm ਤੱਕ ਹੋਏਗੀ I
ਸਾਰੇ ਮਾਪਿਆਂ ਨੇ ਸਕੂਲ ਵਿੱਚ ਪਹੁੰਚਕੇ ਆਪਣੇ ਬੱਚਿਆਂ ਦਾ ਦਾਖਲਾ ਕਰਾਉਣ ਦੀ ਕਿਰਪਾਲਤਾ ਕਰਨੀ ਜੀ I
ਵਧੇਰੇ ਜਾਣਕਾਰੀ ਲਈ ਹੇਠਾਂ ਦਿਤੇ ਪੋਸਟਰ ਨੂੰ ਪੜ੍ਹੋ ਜੀ :-
ਸਲਾਨਾ ਸਮਾਪਤੀ ਸਮਾਰੋਹ 2022 ਵਿੱਚ ਬੱਚਿਆਂ ਦੀਆਂ ਸਰਟੀਫਿਕੇਟ ਪ੍ਰਾਪਤ ਕਰਦੀਆਂ ਦੀਆਂ ਯਾਦਗਾਰੀ ਤਸਵੀਰਾਂ ਪ੍ਰਾਪਤ ਕਰਨ ਲਈ ਬੱਚਿਆ ਦੇ ਆਪੋ ਆਪਨੇ ਗਰੁੱਪ ਦੇ ਅਧਿਆਪਕਾਂ ਨਾਲ ਸੰਪਰਕ ਕਰਨ ਦੀ ਕਿਰਪਾਲਤਾ ਕਰਨੀ ਜੀ I
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ II
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ II
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ, ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ,
ਪੰਜਾਬੀ ਗੁਰਮੁਖੀ ਸਕੂਲ ਐਡਿਲੇਡ ਦਾ ਸਲਾਨਾ ਸਮਾਪਤੀ ਸਮਾਰੋਹ, ਸਤਿਗੁਰ ਸੱਚੇ ਪਾਤਿਸ਼ਾਹ ਜੀ ਦੀ ਕਿਰਪਾ ਦਾ ਸਦਕਾ ਬਹੁਤ ਯਾਦਗਾਰੀ ਹੋ ਨਿਬੜਿਆ l
ਬਚਿਆਂ, ਮਾਪਿਆਂ, ਸੇਵਾਦਾਰਾਂ ਅਤੇ ਸਕੂਲ ਦੇ ਅਧਿਆਪਕਾਂ ਦਾ ਆਪਸੀ ਪ੍ਰੇਮ ਇਤਫ਼ਾਕ ਇਸ ਸਮਾਗਮ ਵਿੱਚ ਵਰਤ ਰਹੀ ਗੁਰੂ ਮਹਾਰਾਜ ਜੀ ਦੀ ਅਲੌਕਿਕ ਕਲਾ ਦਾ ਜ਼ਾਹਰ ਪ੍ਰਤੀਕ ਸੀ I
ਬਹੁਤ ਸਾਰੇ ਸੇਵਾਦਾਰ, ਜੋ ਕੁਝ ਕਾਰਨਾਂ ਕਰਕੇ ਇਸ ਸਮਾਗਮ ਵਿੱਚ ਨਹੀਂ ਆ ਸਕੇ, ਪਰ ਉਹਨਾਂ ਵਲੋਂ ਹੁਣ ਤਕ ਨਿਭਾਈਆਂ ਪ੍ਰੇਮ, ਦ੍ਰਿੜਤਾ ਸਹਿਤ ਸੇਵਾਵਾਂ ਅਤੇ ਕੀਤੀਆਂ ਅਰਦਾਸਾਂ ਸਦਕਾ, ਉਹ ਆਪਣੀਆਂ ਹਾਜ਼ਰੀਆਂ ਲਵਾ ਗਏ I
ਸਮਾਗਮ ਵਿੱਚ ਕੀਤੇ ਅਨੇਕ ਪ੍ਰਕਾਰ ਦੇ ਯੋਗਦਾਨ ਲਈ, ਸਕੂਲ ਦੀ ਸਮੂਹ ਟੀਮ ਵਲੋਂ ਸਭਨਾ ਮਾਪਿਆਂ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ I
🙏🏻
ਨਾਨਕ ਨਾਮ ਚੜ੍ਹਦੀਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ I
🙏🏻
Annual Closing Ceremony 2022
ਪੰਜਾਬੀ ਗੁਰਮੁਖੀ ਸਕੂਲ ਦੇ ਵਿਦਿਆਰਥੀ ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋਏ
ਬੰਦੀ ਛੋੜ ਦਾਤਾ ਜੀ ਨੂੰ ਯਾਦ ਕਰਦੀਆਂ ਹੋਈਆਂ ਗੁਰੂ ਕੀਆਂ ਸੰਗਤਾਂ
ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ
ਹਰਿ ਹਰਿ ਨਾਮੁ ਸੁਨਾਵੈ ॥
ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਦਿਹਾੜੇ ਬੰਦੀ ਛੋੜ ਦਿਵਸ (ਦਿਵਾਲ਼ੀ) ਨੂੰ ਪੰਜਾਬੀ ਗੁਰਮੁਖੀ ਸਕੂਲ ਐਡਿਲੇਡ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੇ ਰਲ ਮਿਲ ਕੇ ਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ ਪਿੱਛਲੇ ਹਫਤੇ Lockleys Primary School ਅਤੇ ਅੱਜ Hillcrest Community Centre ਵਿੱਚ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ I ਸਮੂਹ ਸੇਵਾਦਾਰਾਂ ਅਤੇ ਪਰਿਵਾਰਾਂ ਦਾ ਉੱਦਮ, ਪ੍ਰੇਮ ਅਤੇ ਸਿਹਜੋਗ ਆਪਨੇ ਆਪ ਚ ਗੁਰੂ ਮਹਾਰਾਜ ਜੀ ਦੀ ਜ਼ਾਹਰ ਕਲਾ ਦਾ ਪ੍ਰਤੀਕ ਹਨ I ਸਤਿਗੁਰੂ ਗਰੀਬ ਨਿਵਾਜ ਸਭਨਾ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਚੜ੍ਹਦੀਕਲਾ ਬਖਸ਼ਣ I
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ I
ਪੰਜਾਬੀ ਗੁਰਮੁਖੀ ਸਕੂਲ ਐਡਿਲੇਡ ਵੱਲੋਂ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਖਾਲਸਾ ਸਾਜਨਾ ਦਿਵਸ ਦੇ ਸ਼ੁੱਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ I ਪਿੱਛਲੇ ਹਫਤੇ ਸਕੂਲ ਦੀ ਸ਼ੁਕਰਵਾਰ ਅਤੇ ਸ਼ਨੀਵਾਰ ਵਾਲੀ ਪੰਜਾਬੀ ਕਲਾਸ ਵਿੱਚ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਹਾਜ਼ਰੀ ਭਰਨ ਵਾਲੇ ਸਮੂਹ ਮਾਪਿਆਂ, ਬੱਚਿਆਂ ਅਤੇ ਸੇਵਾਦਾਰਾਂ ਦਾ ਤਹਿ ਦਿੱਲੋਂ ਧੰਨਵਾਦ I
ਖਾਲਸਾ ਸਾਜਨਾ ਦਿਵਸ ਨੂੰ ਹੀ ਸਮਰਪਿਤ 17 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਅਤੇ ਸਰਬੱਤ ਖਾਲਸਾ ਗੁਰਦੁਆਰਾ ਸਾਹਿਬ ਤੇ ਸਮੂਹ ਸੇਵਾਦਾਰ ਗੁਰਸਿੱਖਾਂ ਦੇ ਉੱਦਮ ਦਾ ਸਦਕਾ ਅੰਮ੍ਰਿਤ ਸੰਚਾਰ ਹੋ ਰਿਹਾ ਹੈ I ਅਭਿਲਾਖੀਆਂ ਨੇ ਕੇਸੀ ਇਸ਼ਨਾਨ ਕਰਕੇ ਅਤੇ ਸੁੱਚੇ ਬਸਤਰ ਪਹਿਨਕੇ ਸਮੇਂ ਸਿਰ (10am) ਪਹੁੰਚਣ ਦੀ ਕਿਰਪਾਲਤਾ ਕਰਨੀ I ਕਕਾਰ (ਭੇਟਾ ਰਹਿਤ) ਸੇਵਾਦਾਰਾਂ ਵਲੋਂ ਮੌਕੇ ਤੇ ਉਪਲਬਧ ਕਰਵਾਏ ਜਾਣਗੇ I
ਇਹਨਾਂ ਸਾਰੀਆਂ ਖੁਸ਼ੀਆਂ ਦੇ ਨਾਲ ਹੀ Sikh Services Australia ਵਲੋਂ ਪ੍ਰਾਰੰਭੀ ਗੁਰਬਾਣੀ ਸੰਥਿਆ ਦੀ ਸੇਵਾ ਨੂੰ ਅੱਜ 10 ਸਾਲ ਪੂਰੇ ਹੋ ਗਏ ਹਨ I ਗੁਰੂ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਤਿਆਰ ਹੋਏ ਪਾਠੀ ਸਿੰਘਾਂ ਅਤੇ ਸੰਥਿਆ ਲੈ ਰਹੇ ਵਿਦਿਆਰਥੀਆਂ ਨੂੰ ਸੱਚੇ ਪਾਤਸ਼ਾਹ ਆਪਣੀ ਪਾਵਨ ਪਵਿੱਤਰ ਧੁਰ ਕੀ ਬਾਣੀ ਦਾ ਹੋਰ ਵਧੇਰੇ ਬੋਧ ਬਖਸ਼ਣ I ਸਾਰੀ ਸੰਗਤ ਨੇ ਅਸੀਸ ਬਖਸ਼ਣੀ ਜੀ I
ਵਾਹਿਗੁਰੂ ਜੀ ਕਾ ਖਾਲਾਸਾ
ਵਾਹਿਗੁਰੂ ਜੀ ਕਿ ਫਤਿਹ II
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਪੰਜਾਬੀ ਗੁਰਮੁਖੀ ਸਕੂਲ ਆਡਿਲੇਡ ਦੀਆਂ ਸਾਲ 2022 ਦੀਆਂ ਕਲਾਸਾਂ ਪਿਛਲੇ ਹਫਤੇ ਸ਼ੁਕਰਵਾਰ ਤੋਂ ਸ਼ੁਰੂ ਹੋ ਗਈਆਂ ਹਨ I ਪਹਿਲੇ ਹਫਤੇ ਵਿਚ ਹੀ ਮਾਪਿਆਂ ਵਲੋਂ ਵੱਧ ਚੜ੍ਹ ਕੇ ਬੱਚਿਆਂ ਦੀ ਏਡਮਿਸ਼ਨ ਕਰਵਾਉਣਾ ਬਹੁਤ ਹੀ ਸ਼ਲਾਗਾਯੋਗ ਸੀ I ਬੱਚਿਆਂ, ਮਾਪਿਆਂ ਅਤੇ ਅਧਿਆਕਾਂ ਦੇ ਚਿਹਰੇ ਦੀ ਖੁਸ਼ੀ ਇਸ ਗੱਲ ਦੀ ਸਾਫ ਗਵਾਈ ਦੇ ਰਹੀ ਸੀ ਕਿ ਸਾਰੇ ਹੀ ਕਿੰਨੀ ਉਤਸੁਕਤਾ ਨਾਲ ਛੁੱਟੀਆਂ ਤੋਂ ਬਾਅਦ ਸਕੂਲ ਦੁਬਾਰਾ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਨ I
And
We are really glad to share that in the first week of resuming school in 2022, a total of around 100 students had enrolled in both classes of Punjabi Gurmukhi School Adelaide at Hillcrest Community Centre (Friday) and Lockleys Primary School (Saturday). There are many parents who had not been able to enroll their kids in the first week, but has responsibly informed us that they will be continuing from the coming week. So, Great many thanks and Hats off to everyone to show such great love and passion towards the responsibility of teaching our coming generations not just the Mother tongue but our ethnic and cultural values and traditons as well.
Last but not the least, great appreciation and a big salute to our Dedicated Volunteers and Teachers who has been working hard on the ground level to establish such a great environment of harmony, learning and charaters building for our coming generations.
Pls email us at [email protected] for any enquiries regarding enrollment of your children.
ਨਾਨਕ ਨਾਮ ਚੜ੍ਹਦੀਕਲਾ
ਤੇਰੇ ਭਾਣੇ ਸਰਬੱਤ ਦਾ ਭਲਾ II
ਛੋਟੇ ਸਾਹਿਬਜ਼ਾਦਿਆਂ ਦੀ ਲੋਰੀ
-----------
ਸਾਰੇ ਜੱਗ ਦੀਆਂ ਅੱਖਾਂ ਦਿਓ ਤਾਰਿਓ
ਸੌਂ 'ਜੋ ਸੌਂ 'ਜੋ ਵੇ ਦਾਦੀ ਦੇ ਦੁਲਾਰਿਓ
ਲਾ ਕੇ ਸੀਨੇ ਨਾਲ ਲਾਲਾਂ ਦੀਆਂ ਜੋੜੀਆਂ
ਮਾਤਾ ਗੁਜਰੀ ਸੁਣਾਉਂਦੀ ਬੈਠੀ ਲੋਰੀਆਂ
ਜਾਂਦੀ ਵਾਰੀ ਮੇਰੀ ਹਿੱਕੜੀ ਨੂੰ ਠਾਰਿਓ...
ਕਾਲ਼ੀ ਰਾਤ ਵੇ ਸਿਰਾਂ ਦੇ ਉੱਤੇ ਸ਼ੂਕਦੀ
ਹੋਣੀ ਫਿਰਦੀ ਹਵਾਵਾਂ ਵਿਚ ਕੂਕਦੀ
ਸੀਸ ਵਾਰ ਦਿਉ ਸਿਦਕ ਨਾ ਹਾਰਿਓ...
ਅੱਜ ਦੱਸਦਾ ਸੀ ਸੂਬੇ ਦਾ ਜਲਾਦ ਵੇ
ਉਹਨਾਂ ਤੋੜ ਲੈਣੇ ਡਾਲੀ ਤੋਂ ਗੁਲਾਬ ਵੇ
ਤੁਸੀਂ ਟੁੱਟ ਕੇ ਵੀ ਮਹਿਕਾਂ ਨਾ ਵਿਸਾਰਿਓ...
ਔਖੇ ਹੁੰਦੇ ਨੇ ਜੁਝਾਰੂਆਂ ਦੇ ਪੰਧ ਵੇ
ਆਉਂਦੀ ਪੈਰ ਪੈਰ ਉੱਤੇ ਕੋਈ ਕੰਧ ਵੇ
ਤੁਸੀਂ ਜਗਦੇ ਰਿਹੋ ਵੇ ਚੰਨ ਤਾਰਿਓ...
ਹੁਣ ਸੌਂ 'ਜੋ ਵੇ ਦਾਦੀ ਦੇ ਦੁਲਾਰਿਓ...
ਸੁਖਵਿੰਦਰ ਅੰਮ੍ਰਿਤ
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ ,
ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ II
💪 ਜੰਗ ਜੂ ਫੌਜਾਂ 💪
🙏
ਸਾਲਾਨਾ ਇਨਾਮ ਵੰਡ ਸਮਾਗਮ 2021 ਵਿਚ ਖਿੱਚ ਦਾ ਕੇਂਦਰ ਰਹੇ ਬੱਚਿਆਂ ਅਤੇ ਵਡਿਆਂ ਦੇ ਵਾਲੀਬਾਲ, ਚਿੜੀ ਛਿੱਕਾ ਅਤੇ ਰੱਸਾ ਕੱਸੀ ਆਦਿ ਦੇ ਮੁਕਾਬਲਿਆਂ ਦੀਆਂ ਕੁਝ ਯਾਦਗਾਰੀ ਝਲਕੀਆਂ I
🙏
🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਾਲ 2021 ਦਾ ਇਨਾਮ ਵੰਡ ਸਮਾਗਮ, ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਆਨੰਦ ਮਈ ਤੇ ਸਫਲਾ ਰਿਹਾ I ਸਾਰੇ ਮਾਪਿਆਂ, ਨਵੇ ਤੇ ਪੁਰਾਣੇ ਵਿਦਿਆਰਥੀਆਂ ਅਤੇ ਸਹਿਯੋਗੀ ਗੁਰੂ ਪਿਆਰਿਆਂ ਦਾ ਤਹਿ ਦਿਲੋਂ ਧੰਨਵਾਦ I
ਉਹ ਮਾਪੇ ਅਤੇ ਪੰਜਾਬੀ ਗੁਰਮੁਖੀ ਸਕੂਲ ਆਡਿਲੇਡ ਦੇ ਕੁਝ ਪੁਰਾਣੇ ਵਿਦਿਆਰਥੀ ਜੋ ਇੰਟ੍ਰਸਟੇਟ ਹੋਣ, ਕਿਸੇ ਰੁਜੇਵੇਂ ਕਾਰਨ ਯਾਂ ਦੇਰੀ ਨਾਲ ਮਿਲੇ ਸੁਨੇਹਾ ਕਰਨ ਸ਼ਿਰਕਤ ਨਹੀਂ ਕਰ ਸਕੇ, ਉਹਨਾਂ ਸਾਰਿਆਂ ਦੀ ਹਾਜਰੀ ਸੰਗਤ ਅਤੇ ਗੁਰੂ ਚਰਨਾਂ ਵਿਚ ਪ੍ਰਵਾਣ ਹੋਵੇ I ਆਉਣ ਵਾਲੇ ਪ੍ਰੋਗਰਾਮਾਂ ਵਿਚ ਛੇਤੀ ਹੀ ਮੇਲੇ ਹੋਣਗੇ I ਸਭ ਨੇ ਅਸੀਸ ਬਸਖਣੀ ਜੀ I
ਵਾਹਿਗੁਰੂ ਜੀ ਕਾ ਖਲਾਸਾ
ਵਾਹਿਗੁਰੂ ਜੀ ਕੀ ਫਤਿਹ
🙏
ਸਾਲਾਨਾ ਇਨਾਮ ਵੰਡ ਸਮਾਰੋਹ 2021
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
🙏"ਸਮਾਂ ਬੋਲਣ ਦਾ ਹੈ "🙏
🙏☬ ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਿਹ ☬
ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ॥
ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ॥੪॥
ਆਪ ਸਭ ਸੰਗਤਾਂ ਨੂੰ ਨਿਰੰਕਾਰ ਸਤਿਗੁਰ, ਜਗਤ ਗੁਰੂ, ਵਾਲੀਏ ਦੋ ਜਹਾਨ ਸਾਹਿਬ, ਦੀਨ ਦੁਨੀਆ ਦੇ ਮਾਲਕ, ਲੋਕ ਅਤੇ ਪਰਲੋਕ ਦੇ ਰੱਖਿਅਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਆਗਮਨ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ।
🙏☬ ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਿਹ ☬
ਜੀਵਨ ਤੱਥ
ਅਸੀਂ ਹੁਣ ਮੁੜ ਨਹੀਂ ਸਕਦੇ
ਅਸੀਂ ਇਕ ਬਣ ਰਹੀ ਸੋਹਣੀ ਜਿਹੀ ਕਵਿਤਾ ਚ ਸ਼ਾਮਲ ਹੋਣ ਵਾਲੇ ਲਫ਼ਜ਼ ਹਾਂ ਯਾਰੋ
ਅਸੀਂ ਹੁਣ ...
ਅਸੀਂ ਹੁਣ ਥੁੜ ਨਹੀਂ ਸਕਦੇ
ਅਸੀਂ ਹੁਣ ਮੁੜ ਨਹੀਂ ਸਕਦੇ
ਅਸੀਂ ਵੀ ਮੁੜ ਗਏ ਤਾਂ ਫੇਰ ਏਧਰ ਕੌਣ ਆਵੇਗਾ
ਮਿਸਾਲ ਉਹ ਦੇਵੇਗਾ ਸਾਡੀ ਤੇ ਪਿੱਛੇ ਪਰਤ ਜਾਵੇਗਾ
ਪਰਿੰਦੇ ਹਾਂ , ਪਰਿੰਦੇ ਹਾਂ ਅਸੀਂ ਪੈਗਾਮ ਲੈ ਕੇ ਜਾ ਰਹੇ ਹਾਂ
ਸੁਨੇਹਾ ਪੁਰਖਿਆਂ ਦਾ ਵਾਰਸਾਂ ਤੀਕਰ ਪੁਚਾਣਾ ਹੈ
ਅਸਾਂ ਤਾਂ ਦੂਰ ਜਾਣਾ ਹੈ
ਅਸਾਂ ਤਾਂ ਦੂਰ ਜਾਣਾ ਹੈ
ਸੁਨੇਹਾ ਰਾਹ ਚ ਸੁੱਟ ਕੇ ਹੁਣ ਪਿੱਛਾਂ ਵੱਲ ਮੁੜ ਨਹੀਂ ਸਕਦੇ
ਅਸੀਂ ਹੁਣ ਮੁੜ ਨਹੀਂ ਸਕਦੇ
ਅਸੀਂ ਹੁਣ ਮੁੜ ਨਹੀਂ ਸਕਦੇ
ਇਹ ਕਵਿਤਾ ਰੌਸ਼ਨੀ ਦੀ ਇਸ ਦੇ ਅੱਖਰ ਹੁਣ ਜੇ ਨਿੱਖੜ ਗਏ ਦੁਬਾਰਾ ਜੁੜ ਨਹੀਂ ਸਕਦੇ
ਅਸੀਂ ਹੁਣ ਮੁੜ ਨਹੀਂ ਸਕਦੇ
ਅਸੀਂ ਹੁਣ ਮੁੜ ਨਹੀਂ ਸਕਦੇ
ਅਸੀਂ ਉਹ ਪਲ ਹਾਂ ਜਿਨ੍ਹਾਂ ਯੁਗ ਸਿਰਜਣੇ ਨੇ
ਅਸੀਂ ਉਹ ਪੈਰ ਹਾਂ ਜਿਨ੍ਹਾਂ ਭਵਿੱਖ ਦੀ ਪੈੜ ਪਾਉਣੀ ਹੈ
ਅਸੀਂ ਕਿੰਝ ਆਖ ਦੇਈਏ ਤੁਰ ਨਹੀਂ ਸਕਦੇ
ਅਸੀਂ ਹੁਣ ਮੁੜ ਨਹੀਂ ਸਕਦੇ
ਅਸੀਂ ਹੁਣ ਮੁੜ ਨਹੀਂ ਸਕਦੇ
ਤੂੰ ਸਾਨੂੰ ਤੋੜਨਾ ਚਾਹੁੰਦਾ ਅਸੀਂ ਪਰ ਟੁੱਟ ਨਹੀਂ ਸਕਦੇ
ਇਹ ਕੱਟ ਸਕਦੇ ਨੇ ਸਿਰ ਪਰ ਕੁਫ਼ਰ ਅੱਗੇ ਝੁਕ ਨਹੀਂ ਸਕਦੇ
ਪਤਾ ਹੈ ਇਹਨਾਂ ਦਰਿਆਵਾਂ ਨੂੰ ਇਹਨਾਂ ਕਿੱਧਰ ਜਾਣਾ ਹੈ
ਤੇਰੇ ਆਖੇ ਇਹ ਐਵੇਂ ਬੇ-ਦਿਸ਼ਾ ਹੀ ਰੁੜ ਨਹੀਂ ਸਕਦੇ
ਅਸੀਂ ਹੁਣ ਮੁੜ ਨਹੀਂ ਸਕਦੇ
ਅਸੀਂ ਹੁਣ ਮੁੜ ਨਹੀਂ ਸਕਦੇ
ਅਸੀਂ ਹਾਂ ਹਰਫ਼ ਹੁਣ ਇਕ ਰੌਸ਼ਨੀ ਦੀ ਮਹਾ ਕਵਿਤਾ ਦੇ
ਜੇ ਹੁਣ ਨਿੱਖੜੇ ਅਸੀਂ ਤਾਂ ਫੇਰ ਮੁੜਕੇ ਜੁੜ ਨਹੀਂ ਸਕਦੇ
ਅਸੀਂ ਹੁਣ ਮੁੜ ਨਹੀਂ ਸਕਦੇ
ਅਸੀਂ ਹੁਣ ਮੁੜ ਨਹੀਂ ਸਕਦੇ
ਪੰਜਾਬ ਦਾ ਦਰਵੇਸ਼ ਕਵੀ ਜਨਾਬ ਸੁਰਜੀਤ ਪਾਤਰ
ਸਤਿਗੁਰੂ ਬੰਦੀ ਛੋੜ ਹੈ
ਜੀਵਨ ਮੁਕਤਿ ਕਰੈ ਉਡੀਣਾ ।।
ਪੰਜਾਬੀ ਗੁਰਮੁਖੀ ਸਕੂਲ ਐਡੀਲੇਡ ਵਲੋਂ ਸਾਰੇ ਅਧਿਆਪਕਾਂ, ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਲੱਖ - ਲੱਖ ਵਧਾਈਆਂ ਜੀ।
ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਚ ਰੱਖੇ ।
ਪੰਜਾਬੀ ਗੁਰਮੁਖੀ ਸਕੂਲ ਅਡੀਲੇਡ ਦੀ ਹੋਣਹਾਰ ਵਿਦਿਆਰਥਣ ਸ਼ਰਨ ਕੌਰ ਵੱਲੋਂ ਬਣਾਈ ਤਸਵੀਰ ਵਿਚ ਸਕੂਲ ਦੀ ਇਕ ਜਮਾਤ ਦਾ ਦ੍ਰਿਸ਼ I
Depiction of one of the class in Punjabi Gurmukhi School Adelaide by Sharan Kaur - one of our talented and Brilliant Student.
Click here to claim your Sponsored Listing.
Videos (show all)
Category
Contact the school
Website
Address
27-31 Queensborough Avenue, Hillcrest
Adelaide, SA
5106
Opening Hours
Friday | 5pm - 6:30pm |
Saturday | 5pm - 7pm |
Level-5, 90 King William Street
Adelaide, 5000
Good news for Indian students. Now you can join online training courses for PTE training. Australia?
Level 4, 68 Grenfell Street
Adelaide, 5000
Native English College (CRICOS: 04164C) is a registered English Language Center teaching General English Elementary to Upper Intermediate in Adelaide, Australia.
Adelaide, 5090
English Language, Research Skills, and Drawings are the main focus of this group. You can watch videos online and be part of learning community. The page will also offers services ...
West Terrace
Adelaide, 5000
The School for the German Language Inc offers Saturday morning classes teaching German language and culture from Preschool to Year 12 (including SACE I & II) as well as the Deutsch...
Level 9, 68 Grenfell Street
Adelaide, 5000
Kaplan International Languages is a leading provider of language courses & other study abroad progra
Level 2, 80 Currie Street
Adelaide, 5000
Learn from the best PTE trainers in Australia. Addresses: Australia: Level 2, 80 Currie Street, Ade
Level 5/118 King William Street
Adelaide, 5000
The Japanese College of Adelaide is a Japanese language school located in the Adelaide CBD. Established in 1989, JCA has continued to provided high quality Japanese language classe...
Level 11, 115 Grenfell Street
Adelaide, 5000
The University of Adelaide's English Language Centre (ELC) offers a range of General and Academic English language programs, cultural programs and English teacher training services...
Level 7, 115 Grenfell Street
Adelaide, 5000
Enjoy ILSC’s newest campus, in a modern and fresh atmosphere! ILSC (Brisbane) PTY LTD is trading as ILSC-Brisbane, ILSC-Sydney, ILSC-Melbourne, ILSC-Adelaide, Greystone College, an...
Adelaide, 5034
Registered ethnic school teaching Hindi, Sanskrit and several other languages.
131 Arthur Street
Adelaide
Professional French and Spanish lessons taught by highly qualified teachers online or one-on-one. Vi
Level 5, 118 King William Street
Adelaide, 5000
The Japanese College of Adelaide was established in 1989. Since this time we have provided Japanese