Sanyukat Smaj Morcha-SSM
Nearby government services
143001
143001
143001
143001
143001
Amritsar
143001
Amritsar
143001
143001
Calle Retama, Puerto de la Cruz
ਪੰਜਾਬ ਦੀ ਗੰਦਲੀ ਹੋ ਚੁੱਕੀ ਸਿਆਸਤ ਨੂੰ ਸਾਫ਼
bapu satnam singh chak aul
#ਕਿਸਾਨ_ਮਜ਼ਦੂਰ_ਏਕਤਾ_ਜਿੰਦਾਬਾਦ
1 ਮਈ ਮਜ਼ਦੂਰ ਦਿਵਸ ਅਜਨਾਲਾ
ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਕੇਂਦਰੀ ਖੇਤੀ ਮੰਤਰੀ ਸ੍ਰੀ ਤੋਮਰ ਦੁਆਰਾ ਰਸਾਇਣਕ ਖੇਤੀ ਬਾਰੇ ਕਿਸਾਨਾਂ ਵਿਰੁੱਧ ਗੁੰਮਰਾਹਕੁੰਨ ਝੂਠੇ ਪ੍ਰਚਾਰ ਦੀ ਸਖ਼ਤ ਨਿੰਦਾ
ਚੰਡੀਗੜ੍ਹ 26 ਅਪ੍ਰੈਲ ( ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਕੇਂਦਰੀ ਖੇਤੀ ਮੰਤਰੀ ਸ੍ਰੀ ਨਰੇਂਦਰ ਤੋਮਰ ਦੁਆਰਾ ਦੇਸ਼ ਦੇ ਕਿਸਾਨਾਂ ਉੱਤੇ ਰਸਾਇਣਕ ਖੇਤੀ ਰਾਹੀਂ ਦੇਸ਼ਵਾਸੀਆਂ ਨੂੰ ਜ਼ਹਿਰੀਲੇ ਖਾਧ ਪਦਾਰਥ ਖੁਆਉਣ ਵਾਲੇ ਬਿਆਨ ਨੂੰ ਸਰਾਸਰ ਗੁੰਮਰਾਹਕੁੰਨ ਤੇ ਝੂਠਾ ਪ੍ਰਚਾਰ ਗਰਦਾਨਦੇ ਹੋਏ ਇਸ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਸ ਸੰਬੰਧੀ ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਅਸਲ ਵਿੱਚ ਫੋਰਡ ਫਾਊਂਡੇਸ਼ਨ ਦੁਆਰਾ ਪ੍ਰਸਤਾਵਿਤ ਸੰਸਾਰ ਬੈਂਕ ਦਾ ਰਸਾਇਣਕ ਜ਼ਹਿਰਾਂ ਵਾਲ਼ਾ ਖੇਤੀ ਮਾਡਲ 'ਹਰਾ ਇਨਕਲਾਬ' ਤਾਂ ਬਦਲ ਬਦਲ ਕੇ ਆਈਆਂ ਸਰਕਾਰਾਂ ਵੱਲੋਂ ਹਰ ਕਿਸਮ ਦੀ ਵਿਭਿੰਨਤਾ ਵਾਲੀ ਕੁਦਰਤੀ ਖੇਤੀ ਕਰ ਰਹੇ ਦੇਸ਼ ਦੇ ਕਿਸਾਨਾਂ ਸਿਰ ਗਿਣੀ-ਮਿਥੀ ਸਕੀਮ ਰਾਹੀਂ ਮੜ੍ਹਿਆ ਗਿਆ ਸੀ। ਕਿਉਂਕਿ ਸਾਮਰਾਜੀ ਕਾਰਪੋਰੇਟਾਂ ਦੁਆਰਾ ਪੈਦਾ ਕੀਤੀਆਂ ਰਸਾਇਣਕ ਖਾਦਾਂ ਅਤੇ ਨਵੇਂ ਬੀਜਾਂ ਦੇ ਨਾਲ਼ ਭੇਜੇ ਗਏ ਗੁੱਲੀਡੰਡਾ/ਮੱਢਲ ਵਰਗੇ ਨਦੀਨਾਂ ਦੇ ਨਾਸ਼ ਲਈ ਜ਼ਹਿਰੀਲੇ ਨਦੀਨਨਾਸ਼ਕਾਂ ਖ਼ਾਤਰ ਸਾਡਾ ਵਿਸ਼ਾਲ ਖੇਤੀ ਰਕਬਾ ਬਹੁਤ ਵੱਡੀ ਮੰਡੀ ਸੀ। ਇਸ ਤਰ੍ਹਾਂ ਕੁਦਰਤੀ ਖੇਤੀ ਦੇ ਜ਼ਹਿਰ-ਮੁਕਤ ਮਾਡਲ ਦੀ ਥਾਂ ਮਿੱਟੀ ਪਾਣੀ ਪਲੀਤ ਕਰਨ ਵਾਲਾ ਇਹ ਜ਼ਹਿਰੀਲਾ ਖੇਤੀ ਮਾਡਲ ਲਾਗੂ ਕਰਨ ਲਈ ਕਿਸਾਨ ਨਹੀਂ ਸਗੋਂ ਸਾਮਰਾਜੀਆਂ ਦੇ ਅਨਿਨ ਸੇਵਕ ਖੁਦ ਇਨ੍ਹਾਂ ਸਰਕਾਰਾਂ ਦੇ ਮੁਖੀਏ ਰਾਜਨੀਤਕ ਆਗੂ ਹੀ ਜ਼ਿੰਮੇਵਾਰ ਹਨ।
ਸ੍ਰੀ ਤੋਮਰ ਦਾ ਇਹ ਕਹਿਣਾ ਵੀ ਕੋਰਾ ਝੂਠ ਹੈ ਕਿ ਕਿਸਾਨ ਜ਼ਹਿਰ ਯੁਕਤ ਫ਼ਸਲ ਵੇਚਦੇ ਹਨ ਪਰ ਆਪ ਨਹੀਂ ਖਾਂਦੇ। ਕਿਉਂਕਿ ਦਹਾਕਿਆਂ ਬੱਧੀ ਜ਼ਹਿਰੀਲੇ ਰਸਾਇਣਾਂ ਨਾਲ ਭਰੀ ਗਈ ਮਿੱਟੀ ਅਤੇ ਪ੍ਰਦੂਸ਼ਿਤ ਪਾਣੀ ਨਾਲ ਜ਼ਹਿਰ-ਮੁਕਤ ਫ਼ਸਲ ਉਗਾਈ ਜਾਣੀ ਸੰਭਵ ਹੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਝੂਠੇ ਬਿਆਨਾਂ ਰਾਹੀਂ ਕੇਂਦਰੀ ਭਾਜਪਾ ਸਰਕਾਰ ਆਪਣੇ ਕਿਸਾਨ ਵਿਰੋਧੀ ਫੈਸਲਿਆਂ ਨੂੰ ਜਾਇਜ਼ ਠਹਿਰਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹਰੇ ਇਨਕਲਾਬ ਦੇ ਇਸ ਜ਼ਹਿਰੀਲੇ ਖੇਤੀ ਮਾਡਲ ਨੇ ਕਾਰਪੋਰੇਟਾਂ ਦੇ ਅੰਨ੍ਹੇ ਮੁਨਾਫਿਆਂ ਰਾਹੀਂ ਖੇਤੀ ਲਾਗਤਾਂ ਵਿੱਚ ਬੇਹਿਸਾਬ ਵਾਧਾ ਕਰਕੇ ਕਿਸਾਨਾਂ ਨੂੰ ਬੇਹੱਦ ਭਾਰੀ ਕਰਜ਼ਿਆਂ ਥੱਲੇ ਦੱਬ ਕੇ ਲੱਖਾਂ ਦੀ ਤਾਦਾਦ ਵਿੱਚ ਖੁਦਕੁਸ਼ੀਆਂ ਦੇ ਮੂੰਹ ਧੱਕਿਆ ਹੈ ਅਤੇ ਇਹ ਕੁਲਹਿਣਾ ਸਿਲਸਿਲਾ ਲਗਾਤਾਰ ਜਾਰੀ ਹੈ। ਨਿੱਤ ਨਵੇਂ ਕਿਸਾਨ ਮਾਰੂ ਫੈਸਲੇ ਕੀਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਮੌਸਮ ਦੀ ਅਚਾਨਕ ਤਬਦੀਲੀ ਕਾਰਨ ਕਣਕ ਦੇ ਝਾੜ ਵਿੱਚ ਪਏ ਭਾਰੀ ਘਾਟੇ ਦਾ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਮੰਨਣ ਦੀ ਥਾਂ ਪਿਚਕੇ ਦਾਣਿਆਂ ਦੇ ਬਹਾਨੇ ਹੇਠ ਐਫ ਸੀ ਆਈ ਦੁਆਰਾ ਕਣਕ ਦੀ ਖਰੀਦ ਠੱਪ ਕਰ ਕੇ ਉਲਟੀ ਕਿਸਾਨਾਂ ਨੂੰ ਸਜ਼ਾ ਦੇ ਦਿੱਤੀ ਗਈ ਹੈ। ਡੀਏਪੀ ਖਾਦ ਦੇ ਰੇਟ 300 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਪੰਜਾਬ ਦੇ ਕਿਸਾਨਾਂ ਉੱਤੇ ਸਾਲਾਨਾ 240 ਕ੍ਰੋੜ ਰੁਪਏ ਦਾ ਭਾਰੀ ਬੋਝ ਹੋਰ ਲੱਦ ਦਿੱਤਾ ਗਿਆ ਹੈ। ਪਹਿਲਾਂ ਹੀ ਕਰਜ਼ਿਆਂ ਦੇ ਭਾਰੀ ਬੋਝ ਥੱਲੇ ਪਿਸ ਰਹੇ ਕਿਸਾਨਾਂ ਮਜ਼ਦੂਰਾਂ ਉੱਤੇ ਅਜਿਹਾ ਬੋਝ ਹੋਰ ਵਧੇਰੇ ਜਾਨਲੇਵਾ ਸਾਬਿਤ ਹੋਵੇਗਾ।
ਸਾਰੀਆਂ ਫਸਲਾਂ ਦੀ ਐਮ ਐੱਸ ਪੀ 'ਤੇ ਖਰੀਦ ਦੀ ਕਾਨੂੰਨੀ ਗਰੰਟੀ ਵਾਲੀ ਮੰਗ ਬਾਰੇ ਲਿਖਤੀ ਫੈਸਲੇ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੀ ਸਹਿਮਤੀ ਵਾਲੀਆਂ ਸ਼ਰਤਾਂ ਅਤੇ ਕਿਸਾਨਾਂ ਦੀ ਢੁੱਕਵੀਂ ਨੁਮਾਇੰਦਗੀ ਵਾਲੀ ਉੱਚ ਪੱਧਰੀ ਕਮੇਟੀ ਦੇ ਗਠਨ ਬਾਰੇ ਵੀ ਕੇਂਦਰ ਸਰਕਾਰ ਲਗਾਤਾਰ ਟਾਲਮਟੋਲ ਕਰ ਰਹੀ ਹੈ। ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਸਿਰ ਮੜ੍ਹੇ ਪੁਲਿਸ ਕੇਸ ਰੱਦ ਕਰਨ, ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਸਮੂਹ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਤੁਰੰਤ ਦੇਣ ਵਰਗੀਆਂ ਪ੍ਰਵਾਨਤ ਹੱਕੀ ਮੰਗਾਂ ਲਾਗੂ ਕਰਨ ਬਾਰੇ ਵੀ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਜਾਨਹੂਲਵੇਂ ਘੋਲ਼ ਰਾਹੀਂ ਰੱਦ ਕਰਵਾਏ ਕਾਲੇ ਖੇਤੀ ਕਾਨੂੰਨ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੁੜ ਲਿਆਉਣ ਦੇ ਇਰਾਦੇ ਵੀ ਗੁੱਝੇ ਨਹੀਂ ਰਹੇ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਵਿਰੁੱਧ ਅਜਿਹੀ ਇਖਲਾਕ-ਹੀਣ ਬਿਆਨਬਾਜ਼ੀ ਬੰਦ ਨਾ ਕੀਤੀ ਗਈ, ਕਿਸਾਨਾਂ ਦੇ ਉਕਤ ਭਖਦੇ ਮਸਲੇ ਤੁਰੰਤ ਹੱਲ ਨਾ ਕੀਤੇ ਗਏ ਅਤੇ ਕਾਲ਼ੇ ਖੇਤੀ ਕਾਨੂੰਨ ਮੁੜ ਲਿਆਉਣ ਦੇ ਯਤਨ ਕੀਤੇ ਗਏ ਤਾਂ ਕੇਂਦਰ ਸਰਕਾਰ ਵਿਰੁੱਧ ਮੁੜ ਤਿੱਖਾ ਅੰਦੋਲਨ ਵਿੱਢਿਆ ਜਾਵੇਗਾ। ਬਿਆਨ ਦੇ ਅਖੀਰ ਵਿੱਚ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਕਿਰਤੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਇਸ ਅੰਦੋਲਨ ਦੀ ਤਿਆਰੀ ਲਈ ਕਮਰਕੱਸੇ ਕੱਸ ਲਏ ਜਾਣ। ਫੰਡਾਂ ਦੇ ਪਿਛਲੇ ਹਿਸਾਬ ਕਿਤਾਬ ਜਨਤਕ ਕਰਕੇ ਛਿਮਾਹੀ ਫੰਡ ਮੁਹਿੰਮ ਤੁਰੰਤ ਸ਼ੁਰੂ ਕੀਤੀ ਜਾਵੇ।
ਸੰਪਰਕ: ਜੋਗਿੰਦਰ ਸਿੰਘ ਉਗਰਾਹਾਂ 9417557433
ਸੁਖਦੇਵ ਸਿੰਘ ਕੋਕਰੀ ਕਲਾਂ: 9417466038
ਜੇ ਤੁਸੀਂ ਵਾਕਿਆ ਹੀ ਤਬਦੀਲੀ ਚਾਹੁੰਦੇ ਹੋ ਤਾਂ ਖੁਦ ਨੂੰ ਤਬਦੀਲ ਕਰੋ
ਬਦਲੋ ਆਪਣਾ ਉਹ ਸੁਭਾਅ ਜਿਸ ਦਾ ਫ਼ਾਇਦਾ ਲੀਡਰ ਚੁੱਕ ਰਹੇ ਨੇ !!
ਸਵਾਲ ਪੁੱਛੋ ! ਸੱਚ ਨੂੰ ਫ਼ੈਲਾਓ !! ਝੂਠ ਨੂੰ ਬੇਨਕਾਬ ਕਰੋ!!
ਅੱਜ ਜੇਕਰ ਤੁਸੀਂ ਲੋਟੂ ਲੀਡਰਾਂ ਨਾਲ ਮੱਥਾ ਲਾਉਣ ਵਾਲਿਆਂ ਦਾ ਸਾਥ ਨਹੀਂ ਦੇਓਗੇ ਤਾਂ ਕੱਲ੍ਹ ਨੂੰ ਤੁਹਾਨੂੰ ਜਾਂ ਤੁਹਾਡੀ ਅੌਲਾਦ ਬਚਾਉਣ ਲਈ ਕੋਈ ਖੜੇ ਹੋਣ ਦੀ ਹਿੰਮਤ ਨਹੀਂ ਕਰੇਗਾ!
ਕੌਣ ਜਿੱਤੇਗਾ ਜਾਂ ਕੌਣ ਹਾਰੇਗਾ ਵਾਲਾ ਨਾਪ-ਤੋਲ ਕਰਨਾ ਛੱਡ ਦਿਓ ਬਸ ਆਪਣਾ ਬਣਦਾ ਫਰਜ਼ ਨਿਭਾਓ!! ਜੋ ਤੁਸੀਂ ਕਰ ਸਕਦੇ ਹੋ ਉਹ ਸਿਰਫ਼ ਤੁਸੀਂ ਹੀ ਕਰ ਸਕਦੇ ਹੋ , ਤੁਹਾਡੇ ਸਹਿਯੋਗ ਤੋਂ ਬਿਨ੍ਹਾਂ ਚੰਗੇ ਆਗੂ ਵੀ ਕੁਝ ਨਹੀਂ ਕਰ ਸਕਣਗੇ
ਤੁਹਾਡੀਆਂ ਨਸਲਾਂ ਤੁਹਾਨੂੰ ਜਰੂਰ ਸਵਾਲ ਕਰਨਗੀਆਂ ਕਿ ਜਦ ਸੰਘਰਸ਼ੀਲ ਲੋਕ ਆਪਣਾ ਸਾਰਾ ਕੁਝ ਦਾਅ ਤੇ ਲਗਾ ਕੇ ਤੁਹਾਡੇ ਖਾਤਰ ਲੜ੍ ਰਹੇ ਸਨ ਤਾਂ ਤੁਸੀਂ ਓਦੋੰ ਕੀ ਯੋਗਦਾਨ ਪਾਇਆ ਸੀ
ਸੰਯੁਕਤ ਸਮਾਜ ਮੋਰਚੇ ਦੀ ਲੜ੍ਾਈ ਨੂੰ ਆਪਣੀ ਖੁਦ ਦੀ ਲੜਾਈ ਸਮਝੋ ਜੋ ਕਿ ਪੂੰਜੀਪਤੀਆਂ,ਸਮਰਾਜਵਾਦੀਆਂ,ਅਖੌਤੀ ਰਾਸ਼ਟਰਵਾਦੀਆਂ,ਫਿਰਕਾਪ੍ਰਸਤਾਂ ਅਤੇ ਨਸ਼ੇ ਦੇ ਤਸਕਰਾਂ ਖਿਲਾਫ਼ ਲੜੀ ਜਾ ਰਹੀ ਹੈ ਜੇਕਰ ਇਹਨਾਂ ਬੁਰਾਈਆਂ ਨੂੰ ਅੱਜ ਬੰਨ੍ਹ ਨਾ ਮਾਰਿਆ ਗਿਆ ਤਾਂ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਇੱਕ ਸਰਾਪ ਬਣ ਜਾਣਗੀਆਂ
ਸੋ ਅਜੇ ਵੀ ਸੋਚੋ!ਵੀਚਾਰੋ!ਅਤੇ ਹੰਭਲਾ ਮਾਰੋ !!
ਦੇਰੀ ਕਰਨਾ ਸਿਆਣਪ ਨਹੀਂ ਖੁਦ ਚੰਗੇ ਬੰਦਿਆਂ ਨਾਲ ਸੰਪਰਕ ਕਰੋ ਅਤੇ ਸਹਿਯੋਗ ਦੀ ਭਾਵਨਾ ਰਾਹੀਂ ਇੱਕ ਅਤੇ ਇੱਕ ਗਿਆਰਾਂ ਵਾਲਾ ਮਾਹੌਲ ਬਣਾਓ !!
ਮਨਪ੍ਰੀਤ ਸਿੰਘ ਜੌਂਸ
ਜੇਕਰ ਤੁਸੀਂ ਵਾਕਿਆ ਹੀ ਚਾਹੁੰਦੇ ਹੋ ਕਿ ਪੰਜਾਬ ਅੰਦਰੋਂ ਨਸ਼ਾ,ਰਿਸ਼ਵਤਖੋਰੀ,ਬੇਰੁਜ਼ਗਾਰੀ ਅਤੇ ਮਾਫ਼ੀਏ ਵਰਗੀਆਂ ਬੁਰਾਈਆਂ ਖਤਮ ਹੋਣ ਤਾਂ
ਹੁਣ ਤੋਂ ਹੀ ਇਹ ਕੰਮ ਜਰੂਰ ਕਰੋ!?
ਆਪਣੇ ਅੰਦਰੋਂ ਦੋਗਲਾਪਣ,ਡਰ ਅਤੇ ਬੇਗੈਰਤ ਖਤਮ ਕਰ ਕੇ ਨੰਗੇਧੜ੍ ਸਹੀ ਪਾਰਟੀ ਜਾਂ ਸਹੀ ਲੋਕਾਂ ਦਾ ਸਾਥ ਦੇਓ!!
ਸੰਯੁਕਤ ਸਮਾਜ ਮੋਰਚਾ ਜਿੰਦਾਬਾਦ
ਕੁਝ ਸਵਾਲ
1) ਦੁਨੀਆਂ ਦਾ ਸਭ ਤੋਂ ਵੱਡਾ ਕਿਸਾਨ ਅੰਦੋਲਨ ਲੀਡ ਕਰ ਕੇ ਜਿੱਤਾਉਣ ਵਾਲੇ ਕਿਸਾਨ ਆਗੂਆਂ ਹੁਣ ਚੋਣਾਂ ਵੇਲੇ ਮਾੜੇ ਕਿਉਂ ਲੱਗਣ ਲਗ ਗਏ?
2) "ਇੱਕ ਮੌਕਾ" ਦਿੱਲੀ ਤੋਂ ਆਏ ਕੇਜਰੀਵਾਲ ਦੀ ਥਾਂ ਕਿਸਾਨ ਆਗੂਆਂ ਨੂੰ ਕਿਉਂ ਨਹੀਂ ?
3)380 ਦਿਨ ਸੜਕਾਂ ਤੇ ਰੁਲਣ ਵਾਲੇ ਅੱਜ ਇਕਦਮ ਸਾਨੂੰ ਮਾੜੇ ਕਿਉਂ ਲੱਗਣ ਲਗ ਗਏ?
4) 700 ਕਿਸਾਨਾਂ ਦੀਆਂ ਕਾਤਲ ਪਾਰਟੀਆਂ ਨੂੰ ਅਸੀ ਵੋਟ ਕਿਉਂ ਪਾਈਏ?
5) ਕੇਜਰੀਵਾਲ ਨੇ ਦਿੱਲੀ 'ਚ ਇੱਕ ਸਾਲ ਬੈਠੇ ਰਹੇ ਕਿਸਾਨਾਂ ਨੂੰ ਕਿਹੜੀ-ਕਿਹੜੀ ਸਹੂਲਤ ਦਿੱਤੀ ਸੀ?
ਕੇਜਰੀਵਾਲ ਪਾਰਟੀ ਮੈਂਬਰਾਂ ਨੂੰ ਵਲੰਟੀਅਰ ਕਹਿੰਦੇ ਹਨ, ਪਾਰਟੀ ਵਰਕਰ ਕਿਉਂ ਨਹੀਂ ?
1 ਮੋਰਚੇ ਚੋਂ ਪਾਰਟੀ ਕੱਢੇ ਕੇਜਰੀਵਾਲ
2 ਜੁਆਕਾਂ ਦੀ ਸਹੁੰ ਖਾ ਕੇ ਮੁੱਕਰੇ ਕੇਜਰੀਵਾਲ
3 ਜਿਹੜੇ ਝਾੜੂ ਵਾਲੇ ਹੁਣ ਕਾਂਗਰਸ ਨੂੰ ਭੰਡਦੇ ਫਿਰਦੇ ਉਹਨਾਂ ਨਾਲ ਗੱਠਜੋੜ ਕਰਕੇ ਸਰਕਾਰ ਬਣਾਵੇ ਕੇਜਰੀਵਾਲ
4 ਲੋਕਪਾਲ ਹਮਾਰੀ ਮਾਂਗ ਨਹੀਂ ਜਿੱਦ ਹੈ ਕਹਿ ਕੇ ਮੁੱਕਰੇ ਕੇਜਰੀਵਾਲ
5 ਆਪਣੇ ਆਪ ਨੂੰ ਕਨਵੀਨਰ ਬਣਾਉਣ ਤਿੰਨ ਵਾਰ ਸੰਵਿਧਾਨ ਬਦਲੇ ਕੇਜਰੀਵਾਲ
6 ਆਪਣੀ ਵੈਬਸਾਈਟ ਤੋਂ ਸਤਾਰਾਂ ਵੇਲੇ ਇਕੱਠੇ ਹੋਏ ਫੰਡ ਦਾ ਹਿਸਾਬ ਹਟਾਵੇ ਕੇਜਰੀਵਾਲ
7 ਸੰਵਿਧਾਨ ਮੁਤਾਬਿਕ ਪਾਰਟੀ ਦੀ ਟਿਕਟ ਲਈ ਘੱਟ ਘੱਟ ਇੱਕ ਸਾਲ ਪਾਰਟੀ ਮੈਂਬਰ ਹੋਣਾ ਜ਼ਰੂਰੀ ਤੇ ਇਸ ਨਿਯਮ ਨੂੰ ਛਿੱਕੇ ਟੰਗ ਕੇ ਕਾਲੀਆਂ ਕਾਂਗਰਸੀਆ ਨੂੰ ਸ਼ਾਮਿਲ ਕਰਕੇ ਸਵੇਰੇ ਟਿਕਟਾਂ ਦੇਵੇ ਕੇਜਰੀਵਾਲ
8 ਵੱਡੀਆਂ ਰੈਲੀਆਂ ਨਹੀਂ ਕਰਾਂਗੇ ਕਹਿ ਕੇ ਵੱਡੀਆਂ ਰੈਲੀਆਂ ਕਰੇ ਕੇਜਰੀਵਾਲ
9 ਪੰਜਾਬ ਦੀ ਲੀਡਰ ਨੂੰ ਅੱਖੋਂ ਪਰੋਖੇ ਕਰ ਸਤਾਰਾਂ ਚ ਪੰਜਾਬ ਚ ਸੰਜੇ ਤੇ ਦੁਰਗੇਸ਼ ਨੂੰ ਭੇਜੇ ਕੇਜਰੀਵਾਲ
10 ਬਾਈ ਚ ਫਿਰ ਲੀਡਰਸ਼ਿਪ ਨੂੰ ਅੱਖੋਂ ਪਰੋਖੇ ਕਰ ਰਾਘਵ ਚੱਢੇ ਨੂੰ ਕਰਤਾ ਧਰਤਾ ਬਣਾਵੇ ਕੇਜਰੀਵਾਲ
11 ਦੀਪ ਮਲਹੋਤਰੇ ਨੂੰ ਦਿੱਲੀ ਚ ਠੇਕੇ ਦੇਵੇ ਕੇਜਰੀਵਾਲ
12 ਪਾਸ ਕੀਤੇ ਕਨੁੰਨਾਂ ਚੋਂ ਇੱਕ ਨੂੰ ਨੋਟੀਫਾਈ ਕਰੇ ਕੇਜਰੀਵਾਲ
13 ਸ਼ਾਂਤ ਸੂਬੇ ਪੰਜਾਬ ਚ ਸ਼ਾਂਤੀ ਮਾਰਚ ਕੱਢੇ ਕੇਜਰੀਵਾਲ
14 ਪੰਜਾਬ ਚ ਪਾਕਿਸਤਾਨ ਦੀ ਜਾਂਚ ਟੀਮ ਦਾ ਪੰਜਾਬ ਦੀ ਲੀਡਰਸ਼ਿਪ ਤੋਂ ਵਿਰੋਧ ਕਰਾਵੇ ਤੇ ਆਪ ਉਸੇ ਦਿਨ ਇਮਰਾਨ ਖਾਨ ਨਾਲ ਡਿਨਰ ਕਰੇ ਕੇਜਰੀਵਾਲ
15 ਭਗਤ ਸਿੰਘ ਦਾ ਨਾਮ ਵਰਤ ਇਨਕਲਾਬ ਦੀ ਗੱਲ ਕਰਨ ਵਾਲਾ ਸਟੇਜਾਂ ਤੋਂ ਭਗਤ ਸਿੰਘ ਦੀ ਫੋਟੋ ਗਾਇਬ ਕਰੇ ਕੇਜਰੀਵਾਲ
16 ਪੰਜਾਬ ਯੂਨਿਟ ਨੂੰ ਫੰਡ ਲੈਣ ਲਈ ਖਾਤਾ ਵੀ ਨਾ ਖੋਲ੍ਹਣ ਦੇਵੇ ਕੇਜਰੀਵਾਲ
17 ਮੁਸਲਮਾਨਾਂ ਉੱਪਰ ਹੋ ਰਹੇ ਅੱਤਿਆਚਾਰਾਂ ਦੇ ਖ਼ਿਲਾਫ਼ ਮੂੰਹ ਨਾ ਖੋਲੇ ਕੇਜਰੀਵਾਲ
18 ਦਿੱਲੀ ਲਈ ਪੂਰਣ ਰਾਜ ਲਈ ਮੰਗ ਕਰਨ ਵਾਲਾ ਜੰਮੂ ਕਸ਼ਮੀਰ ਤੋਂ ਪੂਰਨ ਰਾਜ ਦਾ ਦਰਜਾ ਖੋਹੇ ਜਾਣ ਤੇ ਵਧਾਈਆਂ ਦੇਵੇ ਕੇਜਰੀਵਾਲ
ਤੇ ਮਾੜੇ ਕਿਸਾਨ
ਬੱਲੇ ਥੋਡੇ ਇਨਕਲਾਬੀਆਂ ਦੇ
🤓🤓🤓
~ਲਿਖਤ Dilbag Sibia ।
ਸੜਕਾਂ ਤੇ ਧਰਨੇ ਲਗਾਉਂਦੇ,ਡਾਂਗਾਂ ਖਾਂਦੇ ਅਸੀਂ ਚੰਗੇ ਲਗਦੇ ਆ
ਪਰ
ਚੋਣਾਂ ਲੜ੍ਨ ਦਾ ਫ਼ੈਸਲਾ ਕਰ ਲਿਆ ਤਾਂ ਮਾੜੇ,ਯਾਰ ਥੋੜ੍ਹੀ ਤਾਂ ਅਕਲ ਵਰਤੋ !!
"ਚੰਗੇ ਲੋਕ ਰਾਜਨੀਤੀ 'ਚ ਆਉਣੇ ਚਾਹੀਦੇ ਨੇ" ਦਾ ਰਾਗ ਅਲਾਪਣ ਵਾਲਿਆਂ ਦੇ ਆਪ ਪਾਰਟੀ 'ਚ ਜਾਂਦਿਆਂ ਹੀ ਸੁਰ ਬਦਲ ਕਿਉਂ ਗਏ ਨੇ!!
ਆਪ ਪਾਰਟੀ ਦੀ ਪੂਰੀ ਜਨਮ-ਕੁੰਡਲੀ ਪੜ੍ ਕੇ ਹੀ ਸੰਯੁਕਤ ਸਮਾਜ ਮੋਰਚੇ ਦਾ ਵਿਰੋਧ ਕਰਿਓ!!
ਅੰਨਾ ਹਜ਼ਾਰੇ ਅੰਦੋਲਨ ਤੋਂ ਪੈਦਾ ਹੋਈ ਆਪ ਦੇ 'ਗੋਦ ਲਏ ਬੱਚੇ' ਕਿਸਾਨ ਅੰਦੋਲਨ 'ਚੋ ਨਿਕਲੇ Ssm 'ਤੇ ਇੱਕ ਉੰਗਲ ਕਰਕੇ ਆਪਣੇ ਵੱਲ ਤਿੰਨ ਉੱਗਲਾਂ ਕਰਵਾਉਣਗੇ!
#ਸਿਹਤ_ਸਿੱਖਿਆ_ਅਤੇ_ਰੁਜ਼ਗਾਰ
ਾਡਾ_ਮੁੱਢਲਾ_ਇਕਰਾਰ
ਹਲਕਾ ਰਾਜਾਸਾਂਸੀ ਤੋਂ SSM ਦੇ ਉਮੀਦਵਾਰ
Click here to claim your Sponsored Listing.
Videos (show all)
Category
Contact the organization
Telephone
Website
Address
Amritsar
Amritsar
143001
Amritsar, 143001
We are the intellectual wing of AAP and we are responsible for making policies which will be implemented by the party. If you have the passion of problem solving for governance iss...
Amritsar, 143001
Social Media East Incharge. EX GENERAL.SEC OBC Morcha ,Shivala Mandal. work -Real Estate
Amritsar, 143101
A new political alternative in India to give voice to common wo/man who is being cheated, terrorized and looted by all of the current political parties. The new alternative is abou...
Baba Bohri Shah
Amritsar, 143105
Aam Aadmi party zindabad ���