Bhai Baljeet Singh Guru Kashi Wale

Bhai Baljeet Singh Guru Kashi Wale

Learn Gurmat Sangeet, Paath Santhya, Gatka, Dastar, etc...

22/10/2023
14/02/2023

ਅੱਜ 14 ਫਰਵਰੀ ਕੀਰਤਨ ਹਾਜ਼ਰੀ ਰਾਣੀਆਂ(ਸਿਰਸਾ ), ਲਾਗੇ
ਢਾਣੀ ਸਰੂਪ ਸਿੰਘ ਵਿਖੇ ।
ਸੰਪਰਕ -8901127126
9255127126(

23/12/2022

ਸਫਰ ਏ ਸ਼ਹਾਦਤ ਨੂੰ ਸਮਰਪਿਤ ਅੱਜ ਰਾਤ ਦਾ ਦੀਵਾਨ ਪ੍ਰੋਫੈਸਰ ਕਲੋਨੀ ਵਿਖੇ ਸਰਦਾਰ ਬਲਵਿੰਦਰ ਸਿੰਘ ਜੀ ਦੇ ਘਰ ।
9255127126
8901127126

22/12/2022

ਅੱਜ 22 ਦਿਸੰਬਰ ਦਾ ਕਥਾ ਕੀਰਤਨ ਸਮਾਗਮ
ਗੁਰਦੁਆਰਾ ਝਾੜ ਸਾਹਿਬ ਫਤਿਹਾਬਾਦ
ਸੰਪਰਕ ,9255127126
8901127126

21/12/2022

ਅਸੀਸ ਬਖਸ਼ਣ ਲਈ ਆਉਣ ਦੀ ਕਿਰਪਾਲਤਾ ਕਰਨੀ ਜੀ ।

20/12/2022

ਅੱਜ 20 ਦਿਸੰਬਰ ਕਥਾ ਕੀਰਤਨ ਹਾਜ਼ਰੀ ਸੇਖੂਪੁਰ ਸੋਤਰ ਵਿਖੇ
ਸੰਪਰਕ 9255127126
8901127126

16/12/2022

ਅੱਜ 16 ਦਿਸੰਬਰ ਕਥਾ ਕੀਰਤਨ ਹਾਜ਼ਰੀ ਬਰਵਾਲਾ ਵਿਖੇ
ਸਰਦਾਰ ਮਨਜੀਤ ਸਿੰਘ ਜੀ ਹੁੰਦਲ ਦੀ ਅੰਤਿਮ ਅਰਦਾਸ ।
ਸੰਪਰਕ -9255127126,8901127126

09/12/2022

ਅੱਜ 9 ਦਿਸੰਬਰ ਕਥਾ ਕੀਰਤਨ ਹਾਜ਼ਰੀ ਰੈਹਣ ਖੇੜੀ ਵਿਖੇ
ਸਰਦਾਰ ਸੁਖਪਾਲ ਸਿੰਘ ਸੰਧੂ ਦੀ ਅੰਤਿਮ ਅਰਦਾਸ ।
ਸੰਪਰਕ -9255127126
8901127126

05/12/2022

ਗੁਰੂਦੁਆਰਾ ਸਿੰਘ ਸਭਾ ਫਤਿਹਾਬਾਦ ਵਿਖੇ ਡਿਊਟੀ ਦੌਰਾਨ ਜਦੋਂ ਗੁਰੂ ਸਾਹਿਬ ਜੀ ਦਾਸ ਨੂੰ ਹੁਕਮਨਾਮਾ ਲਿਖਣ ਦੀ ਸੇਵਾ ਬਖਸ਼ਦੇ ਸਨ, ਉਸ ਵਕਤ ਦੀ ਯਾਦ ।

05/12/2022

ਅੱਜ ਕੀਰਤਨ ਹਾਜ਼ਰੀ ਪਿੰਡ ਚਿੰਮੋ ਵਿਖੇ
ਸਰਪੰਚ ਸਰਦਾਰ ਜਸਵਿੰਦਰ ਸਿੰਘ ਜੀ ਦੇ ਘਰ
ਕਾਕਾ ਦਿਲਰਾਜ ਸਿੰਘ ਦਾ ਸ਼ਗਨ ।
ਸੰਪਰਕ =9255127126
8901127126

26/11/2022

ਦੁਨੀਆਂ ਨੇ ਸਾਡੇ ਮਹਾਰਾਜੇ ਬਾਰੇ ਕੀ ਕਿਹਾ -
ਔਸਬੋਰਨ ਲਿਖਦਾ ਹੈ ”ਪਹਿਲੀ ਨਜ਼ਰੇ ਦੇਖਿਆਂ ਦਿਲ ਤੇ ਸੱਟ ਵਜਦੀ ਹੈ ਕਿ ਸਿਖਾਂ ਦਾ ਰਾਜਾ ਇਹੋ ਜਿਹਾ ਹੈ?
ਪੱਕਾ ਰੰਗ, ਮਾਤਾ ਦੇ ਦਾਗ, ਦਰਮਿਆਨਾ ਕੱਦ, ਇਹੋ ਕਾਣਾ ਜਦੋਂ ਪਿਠ ਪਿਛੇ ਢਾਲ ਬੰਨ੍ਹ ਕੇ ਘੋੜੇ ਦੀ ਕਾਠੀ ਤੇ ਸਵਾਰ ਹੋ ਅੱਡੀ ਲਾਉਂਦਾ ਹੈ ਤਦ ਉਹ ਇਕ ਕ੍ਰਿਸ਼ਮਾ ਬਣ ਜਾਂਦਾ ਹੈ। ਉਸ ਦਾ ਸਰੀਰ ਨਹੀਂ ਦਿਸਦਾ, ਉਸ ਦੀ ਬਲਵਾਨ ਰੂਹ ਦੇ ਦੀਦਾਰ ਹੁੰਦੇ ਹਨ। ਯਕੀਨ ਨਹੀਂ ਆਉਂਦਾ ਕਿ ਇਹ ਉਹੀ ਸ਼ਖਸ ਹੈ ਜਿਹੜਾ ਹੁਣੇ ਦੇਖਿਆ ਸੀ ।"

ਮੈਕਗਰੈਗਰ ਲਿਖਦਾ ਹੈ, ”ਉਸ ਦੀ ਮੁਸਕਾਨ ਮਨਮੋਂਹਦੀ ਹੈ। ਉਸ ਦੀ ਸਾਦਗੀ ਕਰਕੇ ਮਾਹੌਲ ਸੁਖਾਵਾਂ ਰਹਿੰਦਾ ਹੈ ਤੇ ਬੰਦਾ ਬੇਝਿਜਕ ਗੱਲ ਕਰ ਸਕਦਾ ਹੈ। ਜਿਸ ਵਿਸ਼ੇ ਤੇ ਮਰਜ਼ੀ ਗੱਲ ਕਰੋ, ਉਹ ਤੁਰੰਤ ਤਹਿ ਤੱਕ ਪੁੱਜ ਜਾਂਦਾ ਹੈ ਤੇ ਉਸ ਪਾਸ ਸ਼ਬਦਾਂ ਦੀ ਕਦੀ ਘਾਟ ਨਹੀਂ ਆਈ, ਨਾ ਵਿਚਾਰਾਂ ਦੀ ਕਮੀ ਦਿਸੀ।
ਯੁੱਧ ਵਿਚ ਚੜ੍ਹਾਈ ਵੇਲੇ ਉਹ ਸਾਰਿਆਂ ਤੋਂ ਅੱਗੇ ਹੁੰਦਾ ਤੇ ਵਾਪਸੀ ਵੇਲੇ ਸਭ ਤੋਂ ਪਿਛੇ। ਸਾਰੀ ਜਿੰਦਗੀ ਉਸ ਨੇ ਯੁੱਧਾਂ ਵਿਚ ਲੰਘਾਈ। ਅੱਜ ਵੀ ਸ਼ਾਨਦਾਰ ਮਹਿਲਾਂ ਵਿਚ ਰਹਿਣ ਦੀ ਥਾਂ ਉਸ ਨੂੰ ਤੰਬੂ ਵਿਚ ਬੈਠਣਾ ਵਧੀਕ ਪਸੰਦ ਹੈ”।

ਬਾਰਕ ਨੇ ਲਿਖਿਆ, ”ਖਾਹਮਖਾਹ ਆਪਣੇ ਹੱਥਾਂ ਤੇ ਉਸਨੇ ਖੂਨ ਦੇ ਦਾਗ਼ ਨਹੀਂ ਲੱਗਣ ਦਿਤੇ। ਬਗੈਰ ਜ਼ੁਲਮ ਕੀਤਿਆਂ ਏਨੀ ਵੱਡੀ ਹਕੂਮਤ ਕਾਇਮ ਕਰਨ ਵਿਚ ਉਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ”।

ਫਰਾਂਸੀਸੀ ਯਾਤਰੂ ਜੈਕਮੋਂਟ ਲਿਖਦਾ ਹੈ, ”ਜੇ ਰਣਜੀਤ ਸਿੰਘ ਫ਼ੈਸਲਾ ਕਰ ਲਏ ਕਿ ਕੁਝ ਦਿਨ ਪੰਜਾਬ ਤੋਂ ਬਾਹਰ ਗੁਜਾਰਨੇ ਹਨ ਤਦ ਅਫਗਾਨਿਸਤਾਨ ਜਿੱਤ ਲੈਣਾ ਉਸ ਲਈ ਕੋਈ ਮੁਸ਼ਕਿਲ ਨਹੀਂ।”

ਐਚ ਈ ਫੇਨ 1837 ਵਿਚ ਲਾਹੌਰ ਆਇਆ ਤੇ ਟਿੱਪਣੀ ਦਿਤੀ, ”ਮਿਹਰਬਾਨੀਆਂ ਨਾਲ ਉਹ ਨੱਕੋ ਨੱਕ ਭਰਿਆ ਹੋਇਆ ਹੈ। ਹੈਰਾਨੀ ਹੁੰਦੀ ਹੈ ਕਿ ਮੌਤ ਦੀ ਸਜ਼ਾ ਖਤਮ ਕਰਨ ਉਪਰੰਤ ਵੀ ਉਹ ਆਪਹੁਦਰੇ ਜਾਂਗਲੀ ਲੋਕਾਂ ਨੂੰ ਸਿਧਾਣ ਵਿਚ ਕਾਮਯਾਬ ਹੋਇਆ”।
ਜਰਨੈਲ ਅਵਿਤਬਿਲੇ ਨੇ ਪੇਸ਼ਾਵਰ ਵਿਚ ਮਹਾਰਾਜੇ ਦੀ ਆਗਿਆ ਬਗੈਰ ਕੁੱਝ ਡਾਕੂਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਤਾਂ ਮਹਾਰਾਜ ਨੇ ਉਸ ਦੀ ਜਵਾਬਤਲਬੀ ਕਰਕੇ ਆਪਣੀ ਨਾਰਾਜ਼ਗੀ ਪ੍ਰਗਟਾਈ। ਮਹਾਰਾਜੇ ਨੇ ਕਿਹਾ, ”ਤੂੰ ਉਨ੍ਹਾਂ ਨੂੰ ਬੰਦੀ ਬਣਾ ਲੈਂਦਾ। ਡਰਾ ਡਰੂ ਕੇ ਫਿਰ ਭਜਾ ਦਿੰਦਾ, ਇਹੀ ਕਾਫੀ ਸੀ”।ਇਥੋਂ ਤੱਕ ਕੇ ਪਸ਼ੂ ਪੰਛੀ ਦੇ ਕਰਾਹੁਣ ਦੀ ਆਵਾਜ਼ ਉਸ ਨੂੰ ਬੇਚੈਨ ਕਰ ਦਿੰਦੀ।

ਚਾਰਲਸ ਗ਼ਫ ਲਿਖਦਾ ਹੈ ਕਿ ਏਸ਼ੀਅਨ ਰਾਜਿਆਂ ਵਿਚੋਂ ਉਹ ਇਸ ਗੱਲੋਂ ਉੱਤਮ ਸੀ ਕਿ ਉਸ ਨੂੰ ਆਪਣੀ ਸੀਮਾ ਅਤੇ ਆਪਣੀ ਸਮਰੱਥਾ ਦੋਹਾਂ ਦਾ ਸਹੀ ਗਿਆਨ ਸੀ। ਦੁਸ਼ਮਣ ਨਾਲ ਉਹ ਉਦੋਂ ਤੱਕ ਪੰਗਾ ਨਹੀਂ ਲੈਂਦਾ ਸੀ ਜਦੋਂ ਤੱਕ ਉਸ ਨੂੰ ਇਹ ਵਿਸ਼ਵਾਸ਼ ਨਹੀਂ ਹੋ ਜਾਂਦਾ ਸੀ ਕਿ ਜਿੱਤ ਯਕੀਨਨ ਮੇਰੀ ਹੋਵੇਗੀ। ਉਹ ਦੂਜਾ ਕਦਮ ਉਠਾਉਂਦਾ ਹੀ ਨਹੀਂ ਸੀ ਜਦੋਂ ਤੱਕ ਜਾਣ ਨਹੀਂ ਲੈਂਦਾ ਸੀ ਕਿ ਪਹਿਲਾ ਕਦਮ ਪੱਕਾ ਟਿਕ ਗਿਆ ਹੈ।
ਏਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਉਹ ਹੰਕਾਰਿਆ ਨਹੀਂ । ਉਹ ਲਗਾਤਾਰ ਚੇਤੰਨ ਰਹਿੰਦਾ ਸੀ ਕਿ ਵਿਸ਼ੇਸ਼ ਕਰਕੇ ਸਿੱਖ ਪਰੰਪਰਾਵਾਂ ਵੱਲ ਅਵੱਗਿਆ ਨਾ ਹੋ ਜਾਵੇ ਕਿਉਂਕਿ ਉਸ ਨੂੰ ਸਿੱਖਾਂ ਦੇ ਸਿਦਕ ਅਤੇ ਸੁਭਾਅ ਦੀ ਜਾਣਕਾਰੀ ਸੀ।
ਉਹ ਆਪਣੀ ਮਰਜ਼ੀ ਨਹੀਂ ਠੋਸਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਖਾਲਸਾ ਕੇਵਲ ਗੁਰੂ ਦੀ ਤਾਬਿਆਦਾਰੀ ਕਬੂਲਦਾ ਹੈ ਹੋਰ ਕਿਸੇ ਦੀ ਨਹੀਂ। ਕਦੀ ਕਦਾਈਂ ਸਿੱਖ ਉਸ ਨੂੰ ਜ਼ਰੂਰ ਬੁਰਾ ਭਲਾ ਬੋਲ ਲੈਂਦੇ ਸਨ ਪਰ ਉਹ ਬਰਦਾਸ਼ਤ ਕਰਦਾ ਸੀ। ਆਪਣੇ ਉਪਰ ਹੋਏ ਹਥਿਆਰਬੰਦ ਹੱਲੇ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਸੀ ।
ਪੰਜਾਬ

20/11/2022

ਮੈਨੂੰ ਇਕ ਸਿੰਘ ਬਿਲਕੁਲ ਨਹੀਂ ਭੁੱਲਦਾ,ਉਸ ਨੇ ਬੜੀ ਸੋਹਣੀ ਕੋਠੀ ਬਣਵਾਈ ਸੀ।ਬੜਾ ਵਧੀਆ ਸੰਗਮਰਮਰ ਲਾਇਆ ਤੇ ਸਾਡਾ ਸਾਰਿਆਂ ਦਾ ਪ੍ਰਸ਼ਾਦਾ ਆਖਿਆ।ਜਦੋਂ ਪ੍ਰਸ਼ਾਦਾ ਛਕਣ ਵਾਸਤੇ ਉਹਦੇ ਘਰ ਗਏ ਤਾਂ ਕੋਠੀ ਦੇ ਵਿਹੜੇ ਵਿਚ ਇਕ ਟੱਪਰੀ ਜਿਹੀ ਬਣਾਈ ਹੋਈ ਸੀ।ਉਸ ਉੱਪਰ ਟਾਇਲਾਂ ਮਿੱਟੀ ਦੀਆਂ ਪਈਆਂ ਹੋਈਆਂ ਸਨ।ਉਸ ਛੱਪਰੀ ਜਿਹੀ ਵਿਚ ਉਹ ਰਹਿੰਦਾ ਸੀ ਤੇ ਅਸੀਂ ਸਾਰਿਆਂ ਉੱਥੇ ਬੈਠ ਕੇ ਭੋਜਨ ਛਕਿਆ।
ਸੁੱਤੇ-ਸਿੱਧ ਮੈਂ ਪੁੱਛ ਲਿਆ,"ਸਰਦਾਰ ਜੀ!ਇਹ ਕੋਠੀ ਤੁਹਾਡੀ ਹੈ?"
ਕਹਿਣ ਲੱਗਾ,"ਹਾਂ,ਸਾਡੀ ਹੈ,ਕੋਠੀ ਤਾਂ ਆਪਣੀ ਹੈ।"
ਮੈਂ ਆਖਿਆ,"ਇਥੇ ਕੋਈ ਕਿਰਾਏਦਾਰ ਰਹਿੰਦੇ ਹਨ?"
ਕਹਿਣ ਲੱਗਾ,"ਨਹੀਂ,ਸਾਡੇ ਕੋਲ ਹੈ।ਸਾਡਾ ਸਭ ਕੁਝ ਇਥੇ ਪਿਆ ਹੈ।"
ਮੈਂ ਕਿਹਾ,"ਰਹਿੰਦੇ ਬਾਹਰ ਟੱਪਰੀ ਵਿਚ ਹੋ।"
ਕਹਿਣ ਲੱਗਾ,"ਹਾਂ,ਰਹਿੰਦੇ ਅਸੀਂ ਇਥੇ ਹਾਂ,ਕਿਉਂਕਿ ਅੰਦਰ ਜਾਂਦੇ ਆਂ ਤਾਂ ਚਿੱਟਾ ਸੰਗਮਰਮਰ ਖ਼ਰਾਬ ਹੋ ਜਾਂਦਾ ਹੈ,ਮੈਲਾ ਹੋ ਜਾਂਦਾ ਹੈ।ਦੀਵਾਰਾਂ ਮੈਲੀਆਂ ਹੁੰਦੀਆਂ ਨੇ ਤੇ ਮੈਲਾ ਕਰਨ ਨੂੰ ਜੀਅ ਨਹੀ ਕਰਦਾ।ਫਿਰ ਬਾਰ-ਬਾਰ ਕੌਣ ਸਾਫ਼ ਕਰੇ।"
ਮੈਂ ਕਿਹਾ,"ਫਿਰ ਬਣਾਉਣ ਦੀ ਕੀ ਲੋੜ ਪੈ ਗਈ ਸੀ?ਨਹੀਂ ਬਣਾਉਣੀ ਸੀ।ਇਸੇ ਟੱਪਰੀ ਵਿਚ ਰਹਿਣਾ ਸੀ।"
ਖੜਾ ਮਹਿਲ ਕੀਤਾ ਹੈ ਪਰ ਟੱਪਰੀ ਵਿਚ ਰਹਿੰਦੇ ਪਏ ਹਨ।ਵਸਤੂਆਂ ਵਰਤਣ ਲਈ ਹੁੰਦੀਆਂ ਨੇ,ਪਰ ਮਨੁੱਖ ਇਹਨਾਂ ਦਾ ਮੋਹ ਪਾਲਦਾ ਹੀ ਖ਼ਤਮ ਹੋ ਜਾਂਦਾ ਹੈ।ਵਸਤੂਆਂ ਮਨੁੱਖ ਲਈ ਹਨ,ਮਨੁੱਖ ਤਾਂ ਪ੍ਰਭੂ ਲਈ ਹੈ,ਸੇਵਾ ਸਿਮਰਨ ਲਈ ਹੈ।

ਗਿਆਮੀ ਸੰਤ ਸਿੰਘ ਜੀ ਮਸਕੀਨ।

15/11/2022

ਬਾਈਬਲ ਮੁਤਾਬਕ ਕੇਸ(ਸਿਰ ਦੇ ਵਲ) ਕਿਉਂ ਨਹੀ ਕਟਣੇ ਚਾਹਿਦੇ

ਦੁਨੀਆਂ ਭਰ ਫੈਲੇ ਹੋਏ ਈਸਾਈ ਧਰਮ ਦੀ ਪਵਿੱਤਰ ਬਾਈਬਲ ਵਿੱਚ ਕਲੋਜ਼ 12 ਤੋਂ 16 ਤੱਕ ਸੈਮਸਨ ਦੀ ਵਿਥਿਆ ਦਰਜ ਹੈ । ਸੈਮਸਨ ਬਾਰੇ ਬਾਈਬਲ ਵਿੱਚ ਲਿਖਿਆ ਹੋਇਆ ਹੈ ਕਿ ਉਹ ਨੈਜ਼ਰਾਈਟ ਸੀ ।ਭਾਵ ਕਿ ਉਸ ਨੂੰ ਮਾਤਾ ਦੇ ਗਰਭ ਵਿੱਚ ਖੁਦਾ ਨੇ ਅੰਮ੍ਰਿਤ ਪਿਆਇਆ ਸੀ ਅਤੇ ਉਸ ਨੂੰ ਅਥਾਹ ਸ਼ਕਤੀਆਂ ਦਿੱਤੀਆਂ ਸਨ ਪਰ ਇਹਨਾਂ ਦੇ ਬਦਲੇ ਉਸ ਪਾਸੋਂ ਖੁਦਾ ਨੇ ਦੋ ਵਾਅਦੇ ਲਏ ਸਨ ਕਿ ਇੱਕ ਤੂੰ ਆਪਣੇ ਕੇਸ ਕਤਲ ਨਹੀਂ ਕਰਵਾਏਂਗਾ ਦੂਜਾ ਸ਼ਰਾਬ ਦਾ ਸੇਵਨ ਨਹੀਂ ਕਰੇਂਗਾ । ਅੱਗੇ ਚੱਲ ਕੇ ਲਿਖਿਆ ਹੋਇਆ ਹੈ ਕਿ ਉਸ ਦੀ ਫਿਲਪਾਈਨੀਆਂ ਨਾਲ ਲੜਾਈ ਹੋਈ ।ਜਿਸ ਵਿੱਚ ਸੈਮਸਨ ਇਕੱਲਾ ਸੀ ਅਤੇ ਫਿਲਪੀਨੀ ਇੱਕ ਹਜ਼ਾਰ ਸਨ ਅਖੀਰ ਲੜਦਾ ਲੜਦਾ ਉਹ ਥੱਕ ਟੁੱਟ ਗਿਆ ਅਤੇ ਨਿਹੱਥਾ ਹੋ ਕੇ ਹੋ ਕੇ ਡਿੱਗ ਪਿਆ । ਐਨ ਉਸ ਵਕਤ ਉਸ ਨੂੰ ਖੋਤੇ ਦਾ ਪਿੰਜਰ ਦਿਸ ਪਿਆ ਤਾਂ ਉਸ ਨੇ ਖੋਤੇ ਦਾ ਜੁਬਾੜਾ ਹੱਥ ਵਿੱਚ ਫੜ ਲਿਆ ,ਉਸ ਜੁਬਾੜੇ ਨਾਲ ਇੱਕ ਹਜ਼ਾਰ ਫਿਲਪਾਇਨੀਆਂ ਨੂੰ ਮਾਰ ਦਿੱਤਾ । ਸੈਮਸਨ ਦੀ ਇੱਕ ਦਲਾਇਲਾ ਨਾਮ ਦੀ ਦੋਸਤ ( ਪ੍ਰੇਮਿਕਾ )ਸੀ ਜਿਸ ਨੂੰ ਫਿਲਪਾਈਨੀਆਂ ਨੇ ਰਿਸ਼ਵਤ ਦੇ ਕੇ ਖਰੀਦ ਲਿਆ ਅਤੇ ਉਸ ਨੂੰ ਆਖਿਆ ਕਿ ਉਹ ਸੈਸਮਨ ਤੋਂ ਉਸ ਦੀ ਬਹਾਦਰੀ ਦਾ ਰਾਜ਼ ਪਤਾ ਕਰੇ । ਉਸ ਨੇ ਕਈ ਵਾਰ ਕੋਸ਼ਿਸ਼ ਕੀਤੀ ਅਖੀਰ ਉਹ ਪਿਆਰ ਵੱਸ ਉਸ ਨੂੰ ਦੱਸ ਬੈਠਾ ਕਿ ਮੈਂ ਨੈਜ਼ਰਾਈਟ ਹਾਂ ਅਤੇ ਜਿੰਨਾ ਚਿਰ ਮੈਂ ਆਪਣੇ ਕੇਸ ਕਤਲ ਨਹੀਂ ਕਰਾਂਗਾ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਾਂਗਾ ਮੈਂ ਹਾਰ ਨਹੀਂ ਸਕਦਾ ।ਜਦੋਂ ਇਹ ਰਾਜ ਉਸਦੀ ਦੋਸਤ ( ਪ੍ਰੇਮਿਕਾ) ਨੇ ਫਿਲਪਾਈਨੀਆਂ ਨੂੰ ਦੱਸਿਆ ਤਾਂ ਉਹਨਾਂ ਤਿੰਨ ਗੁਣਾਂ ਹੋਰ ਰਿਸ਼ਵਤ ਆਫਰ ਕਰਕੇ ਆਖਿਆ ਉਹ ਸੈਮਸਨ ਦੇ ਕੇਸ ਕਤਲ ਕਰ ਦੇਵੇ ਅਤੇ ਉਸ ਨੂੰ ਸ਼ਰਾਬ ਪਿਲਾ ਦੇਵੇ ।ਦਲਾਇਲਾ ਨੇ ਸੈਮਸਨ ਆਪਣੇ ਜਾਲ ਵਿੱਚ ਫਸਾ ਕੇ ਧੋਖੇ ਨਾਲ ਸ਼ਰਾਬ ਪਿਲਾ ਦਿੱਤੀ ਅਤੇ ਉਸਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਉਸ ਦੇ ਕੇਸ ਕਤਲ ਕਰ ਦਿੱਤਾ ਇਸਦੇ ਨਾਲ ਹੀ ਸੈਮਸਨ ਸ਼ਕਤੀਹੀਣ ਹੋ ਗਿਆ ਅਤੇ ਮਾਰਿਆ ਗਿਆ ਪਰ ਕਿਸੇ ਈਸਾਈ ਪ੍ਰਚਾਰਕ ਨੇ ਕਦੇ ਇਸ ਦਾ ਖੰਡਨ ਨਹੀਂ ਕੀਤਾ ਨਾਹੀ ਕੋਈ ਵਿਵਾਦ ਪੈਦਾ ਕੀਤਾ । ਇਹ ਜਿਹੀਆਂ ਹੋਰ ਕਈ ਕਹਾਣੀਆਂ ਹਨ ।ਅਗਰ ਕਿਸੇ ਸ਼ੱਕ ਹੋਵੇ ਤਾਂ ਉਹ ਬਾਈਬਲ ਪੜ ਸਕਦਾ ਹੈ । ਪਰ ਸਿੱਖ ਪ੍ਰਚਾਰਕਾਂ ਅਤੇ ਸਿੱਖ ਲੇਖਕਾਂ ਦੀ ਆਖਰ ਕਿਹੜੀ ਮਜਬੂਰੀ ਹੈ ਕਿ ਉੁਹ ਆਪਣੇ ਮਾਣਮੱਤੇ ਗੁਰਇਹਾਸ ,ਸਿੱਖ ਇਤਿਹਾਸ ਬਾਰੇ ਨਿੱਤ ਨਵੇਂ ਵਿਵਾਦ ਪੈਦਾ ਕਰ ਰਹੇ ਹਨ । ਕੋਈ ਆਖਦਾ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਰੱਖ ਲੜੇ ਨਹੀਂ । ਕੋਈ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੇ ਕਿੰਤੂ ਕਰਦਾ ਕੋਈ ਪੰਚਮ ਪਾਤਿਸ਼ਾਹ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਬਾਰ ਕਹਿ ਰਿਹਾ ਹੈ ਕਿ ਉਹ ਤੱਤੀ ਤਵੀ ਤੇ ਬੈਠੇ ਹੀ ਨਹੀਂ । ਦੂਜਾ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੁ ਅਰਜਨ ਦੇਵ ਜੀ ਮਹਾਰਾਜ ਬਾਰੇ ਲਿਖਦਾ ਕਿ ਉਹ ਤੱਤੀ ਤਵੀ ਦੇਖ ਕੇ ਬੇਹੋਸ਼ ਹੋ ਗਏ ਸਨ । ਇਹੋ ਜਿਹੇ ਕੱਚ ਘਰੜ ਲੇਖਕ ਅਤੇ ਵਿਵਾਦ ਪੈਦਾ ਕਰਨ ਵਾਲੇ ਪ੍ਰਚਾਰਕਾਂ ਨੂੰ ਨਕਾਰਨ ਦੀ ਜਰੂਰਤ ਹੈ 🙏

10/11/2022

ਹਰਿ ਗੁਣ ਹਿਰਦੈ ਟਿਕਹਿ ਤਿਸੁ ਕੈ
ਜਿਸੁ ਅੰਤਰਿ ਭਉ ਭਾਵਨੀ ਹੋਈ ।।

ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ
1116, ਰਾਗ ਤੁਖਾਰੀ

ਅਕਾਲ ਪੁਰਖ ਵਾਹਿਗੁਰੂ ਦੇ ਪਰਮ ਗੁਣ ਉਹਨਾਂ ਦੇ ਮਨ ਅੰਦਰ ਹੀ ਟਿਕਦੇ ਹਨ ਜਿੰਨ੍ਹਾਂ ਦੇ ਅੰਦਰ ਉਸ ਦੇ ਡਰ-ਅਦਬ ਦੀ ਭਾਵਨਾ ਹੁੰਦੀ ਹੈ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ।।

09/11/2022

ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ॥

ਗੁਰੂ ਅਮਰਦਾਸ ਸਾਹਿਬ ਜੀ
653, ਸਲੋਕ , ਰਾਗ ਸੋਰਠ ਕੀ ਵਾਰ

ਅਕਾਲ ਪੁਰਖ ਵਾਹਿਗੁਰੂ ਪ੍ਰਭੂ ਆਪ ਹੀ ਸਭਨਾਂ ਦਾ ਮਾਂ ਪਿਉ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ॥

08/11/2022

ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥

ਗੁਰੂ ਅਰਜਨ ਸਾਹਿਬ ਜੀ
1386, ਸਵਯੇ ਸ੍ਰੀ ਮੁਖਬਾਕ੍ਹ

ਗੁਰ ਨਾਨਕ ਸਾਹਿਬ ਦਾ ਪ੍ਰਕਾਸ਼ ਹਨੇਰੇ ਵਿਚ ਦੀਵੇ ਦੇ ਜਗਣ ਵਾਂਗ ਹੈ ਜਿਸ ਦੇ ਦੱਸੇ ਹੋਏ ਨਾਮ ਦੀ ਪ੍ਰਕਾਸ਼ ਰੂਪੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ। ਹੇ ਪਾਰਬ੍ਰਹਮ ਰੂਪ ਅਕਾਲ ਪੁਰਖ ਜੀ ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ।

ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ
ਨ ਧੀਰਿ ਧਰੋਆ ॥

ਭਾਈ ਗੁਰਦਾਸ ਸਾਹਿਬ ਜੀਓ
ਵਾਰ ਪਹਿਲੀ, ਪਉੜੀ 27ਵੀਂ

ਗੁਰੂ ਨਾਨਕ ਸਾਹਿਬ ਜੀ ਦੇ ਸਿੰਘ ਗਰਜ਼ ਰੂਪੀ ਆਗਮਨ ਨੇ ਸਮਾਜ ਰੂਪੀ ਜੰਗਲ ਵਿੱਚ ਪੈਦਾ ਹੋਏ ਵਹਿਮ ਭਰਮ, ਕੂੜ੍ਹ ਕਬਾੜ ਰੂਪੀ ਮਿਰਗ ਡਾਰਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ।

ਐਸੇ ਦੀਨ ਦਇਆਲ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਗੁਰੂ ਪਾਤਸ਼ਾਹ ਕਿਰਪਾ ਕਰੇ ਨਾਮ ਦੀ ਦਾਤ ਬਖਸ਼ਿਸ਼ ਕਰੇ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ॥

03/01/2020

ਕਲਜੁਗ ਮਹਿ ਕੀਰਤਨ ਪਰਧਾਨਾ।।
ਗੁਰਮੁਖਿ ਜਪਿਐ ਲਾਇ ਧਿਆਨਾ।।

Want your school to be the top-listed School/college in Fatehabad?
Click here to claim your Sponsored Listing.

Videos (show all)

Category

Telephone

Website

Address


SHASTRI NAGAR
Fatehabad
125050
Other Education in Fatehabad (show all)
Naveen Grover commerce Naveen Grover commerce
Fatehabad

I AM NAVEEN GROVER QUALIFIED NET IN COMMERCE 3 TIMES AND 1 TIME JRF IN COMMERCE. IF U WANT TO KNOW THE SECRET OF MY SUCCESS THEN U MAY MESSAGE IN PERSONALLY WITHOUT ANY HESITATION...

Government College Bhuna Government College Bhuna
Fatehabad

This is the official page of Govt College Bhuna

STUDYGlobalAbroad STUDYGlobalAbroad
Sco-02 Pwd Office
Fatehabad, 125050

pawan_imc pawan_imc
Bhodia Khera
Fatehabad, 121250

imc

Vidya Bharti High School Fatehabad Vidya Bharti High School Fatehabad
Arorwansh Dharmashala Road
Fatehabad, 125050

excellent Result

Darvesh Classes Fatehabad Darvesh Classes Fatehabad
Sunder Nagar
Fatehabad, 125050

Best Academy for JEE | NEET | NDA | CUET | BSc Agri | 5th-12th | Schooling + Coaching | Top Results.

Upsc, hpsc, ssc study meterial-dccbhuna Upsc, hpsc, ssc study meterial-dccbhuna
Near Civil Hospital, Bhuna
Fatehabad, 125111

Learn with us How to crack Hssc and SCC

GHS Bharolanwali District Fatehabad GHS Bharolanwali District Fatehabad
Fatehabad, 125050

Education

Ignou study point Ignou study point
Fatehabad, 125050

All ignou related Knowledge solved assignment available hand written hard copy available

Gurmat Vidyala Hanspur Gurmat Vidyala Hanspur
Hanspur
Fatehabad

Sri Guru Teg Bahadur International Gurmat Vidyala Hanspur(Fatehabad) Haryana.

Schooling by Mandeep Sir Schooling by Mandeep Sir
Fatehabad, 125050

Education is the key of success https://youtube.com/@MC.institute

WSC Fatehabad No.1 IELTS, PTE, Spoken English and Visa Consultancy Centre WSC Fatehabad No.1 IELTS, PTE, Spoken English and Visa Consultancy Centre
Fatehabad, 125050

Best course of IELTS, PTE & Spoken English Visa Consultancy Service. •Call us- 9409713000 •Whats