Fazilka News Tv
News,All textiles Video & Other Videos
ਅਬੋਹਰ ਦੇ ਵਿੱਚ ਬੀ ਐਸ ਐਫ ਦੇ ਜਵਾਨਾਂ ਨੇ ਕੀਤਾ ਸਫ਼ਾਈ ਅਭਿਆਨ ਸ਼ੁਰੂ
ਥਾਣਾ ਸਦਰ ਪੁਲਿਸ ਜਲਾਲਾਬਾਦ ਵੱਲੋਂ 100 ਗ੍ਰਾਮ ਹੈਰਇਨ ਮਸੇਤ ਇੱਕ ਸ਼ਖਸ ਨੂੰ ਕੀਤਾ ਕਾਬੂ
ਜਲਾਲਾਬਾਦ ‘ਚ ਬਿਜਲੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਕੱਚੇ ਬਿਜਲੀ ਮੁਲਾਜ਼ਮ ਹੋਈ ਦਰਦਨਾਕ ਮੌਤ
ਟੂਲੁ ਪੰਪ ਰਾਂਹੀ ਪਾਣੀ ਭਰਨ ਕਰਕੇ ਗੁਆਂਢੀਆਂ ਨੇ ਇੱਕ ਮਹਿਲਾ ਨਾਲ ਕੀਤੀ ਕੁੱਟ - ਮਾਰ
ਸ਼ਿਵਮ ਛਾਬੜਾ ਜੀ ਨੂੰ ਜਨਦਿਨ ਦੀਆਂ ਲੱਖ ਲੱਖ ਵਧਾਈਆਂ
ਨਗਰ ਕੌਂਸਲ ਵੱਲੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ
ਸਰਕਾਰ ਵੱਲੋਂ ਟੇਢੇ ਢੰਗ ਨਾਲ ਛੋਟੀ ਕਿਸਾਨੀ ਦਾ ਕੀਤੇ ਜਾਣ ਵਾਲੇ ਉਜਾੜੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ :- ਆਗੂ
*ਪਿੰਡ ਕਾਲੂ ਵਾਲਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਤੋਂ ਪੱਕਾ ਮੋਰਚਾ ਸ਼ੁਰੂ
ਜਲਾਲਾਬਾਦ ( ) ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ ਕੁਝ ਜਥੇਬੰਦੀਆਂ ਵੱਲੋਂ ਹਲਕਾ ਜਲਾਲਾਬਾਦ ਅਧੀਨ ਆਉਂਦੇ ਪਿੰਡ ਬੱਘੇਕੇ ਉਤਾੜ (ਕਾਲੂ ਵਾਲਾ) ਵਿਖੇ ਸਰਕਾਰ ਦੀ ਗਿਣੀ ਮਿਥੀ ਚਾਲ ਦੇ ਕੁਝ ਕਿਸਾਨਾਂ ਦੀ ਜ਼ਮੀਨ ਦੇ ਉਜਾੜੇ ਦੇ ਵਿਰੋਧ ਵਿੱਚ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ ਭੋਡੀਪੁਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਰੇਸ਼ਮ ਮਿੱਢਾ ਨੇ ਦੱਸਿਆ ਕਿ ਪਿੰਡ ਕਾਲੂ ਵਾਲਾ ਦਾ ਲਗਭਗ ਵੀਹ ਏਕੜ ਰਕਬਾ ਜੋ ਕਿ ਰਿਕਾਰਡ ਮੁਤਾਬਿਕ ਕਿਸਾਨਾਂ ਦੀ ਮਾਲਕੀ ਹੈ ਪਿਛਲੇ ਲੰਮੇ ਤੋਂ ਉਹਨਾਂ ਵੱਲੋਂ ਉਸ ਜ਼ਮੀਨ ਤੇ ਖੇਤੀ ਕੀਤੀ ਜਾ ਰਹੀ ਹੈ। ਇਸ ਜ਼ਮੀਨ ਨਾਲ ਰਿਕਾਰਡ ਵਿੱਚ ਪੰਚਾਇਤ ਦਾ ਕੋਈ ਲੈਣ ਦੇਣ ਨਹੀਂ ਅਤੇ ਮੌਜੂਦਾ ਵਿਧਾਇਕ ਵੱਲੋਂ ਪੰਚਾਇਤ ਨਾਲ ਗੰਢਤੁਪ ਕਰਕੇ ਇਹ ਸਾਰਾ ਕੁੱਝ ਕੀਤਾ ਜਾ ਰਿਹਾ ਹੈ ਤੇ ਇਸ ਜ਼ਮੀਨ ਵਿੱਚ ਲੋਕਾਂ ਦੇ ਰਿਹਾਇਸ਼ੀ ਮਕਾਨ ਵੀ ਹਨ ਅਤੇ ਮੋਟਰਾਂ ਦੇ ਕੁਨੈਕਸ਼ਨ ਵੀ ਲੰਮੇ ਸਮੇਂ ਤੋਂ ਉਹਨਾਂ ਦੇ ਨਾਮ ਤੇ ਹਨ ਅਤੇ ਇੱਥੋਂ ਤੱਕ ਕਿ ਕਈ ਅਦਾਲਤ ਵੀਂ ਉਹਨਾਂ ਦੀ ਮਾਲਕੀ ਮੰਨ ਚੁੱਕੀਆਂ ਹਨ ਪਰ ਇਸ ਸਭ ਕੁਝ ਦੇ ਬਾਵਜੂਦ ਸਰਕਾਰ ਅਤੇ ਉਸਦਾ ਮੌਜੂਦਾ ਐੱਮ.ਐੱਲ.ਏ. ਮਾੜੀ ਨੀਅਤ ਨਾਲ ਇਹਨਾਂ ਕਿਸਾਨਾਂ ਨੂੰ ਉਜਾੜ ਕੇ ਆਪ ਜ਼ਮੀਨ ਹੜੱਪਣਾ ਚਹੁੰਦੇ ਹਨ ਜਿਸ ਦੀ ਤਾਜਾ ਮਿਸਾਲ ਇਹ ਹੈ ਕਿ ਕਿਸਾਨਾਂ ਨੂੰ ਕੋਈ ਨੋਟਿਸ ਕੱਢੇ ਬਗੈਰ ਅੱਜ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜਿਸ ਜ਼ਮੀਨ ਦਾ ਕਬਜ਼ਾ ਲੈਣ ਲਈ ਆਉਣਾ ਸੀ ਜਦਕਿ ਉਸ ਜ਼ਮੀਨ ਵਿੱਚ ਉਕਤ ਕਿਸਾਨਾਂ ਵੱਲੋਂ ਝੋਨੇ ਦੀ ਫ਼ਸਲ ਬੀਜੀ ਹੋਈ ਜੋ ਕਿ ਪੱਕਣ ਦੇ ਕਿਨਾਰੇ ਖੜੀ ਹੈ ਅਤੇ ਜਦੋਂ ਇਸ ਗੱਲ ਦਾ ਪਤਾ ਉਕਤ ਜ਼ਮੀਨ ਦੇ ਮਾਲਕਾਂ ਨੂੰ ਲੱਗਿਆ ਤਾਂ ਉਹਨਾਂ ਨੇ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕੀਤਾ। ਆਗੂਆਂ ਨੇ ਅੱਗੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਸੰਬੰਧਿਤ ਪ੍ਰਸ਼ਾਸਨ ਅਧਿਕਾਰੀਆਂ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿ ਸਾਡੇ ਕੋਲ ਕਮਿਸ਼ਨਰ ਦੇ ਆਡਰ ਹਨ ਅਤੇ ਇਸ ਸੰਬੰਧ ਵਿੱਚ ਤੁਸੀਂ ਮੌਜੂਦਾ ਐੱਮ.ਐੱਲ.ਏ. ਨਾਲ ਤਾਲਮੇਲ ਕਰੋ। ਆਗੂਆਂ ਨੇ ਕਿਹਾ ਜਿਸ ਕਰਕੇ ਸਾਨੂੰ ਮਜਬੂਰਨ ਇਹ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਿਆ ਅਤੇ ਜਿਹੜੀ ਨੀਅਤ ਨਾਲ ਸਰਕਾਰ ਅਤੇ ਉਸਦਾ ਮੌਜੂਦਾ ਵਿਧਾਇਕ ਇਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਇਸ ਮੌਕੇ ਕੁੱਲ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਹੰਸ ਰਾਜ ਗੋਲਡਨ, ਬਲਾਕ ਜਲਾਲਾਬਾਦ ਦੇ ਪ੍ਰਧਾਨ ਕਿ੍ਸ਼ਨ ਧਰਮੂ ਵਾਲਾ, ਬਲਵੰਤ ਚੌਹਾਣਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਬਿਸ਼ਨ ਚੌਹਾਣਾ, ਮੀਤ ਪ੍ਰਧਾਨ ਗੁਰਵਿੰਦਰ ਮੰਨੇ ਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਹਿੰਦਰ ਸਿੰਘ ਸੁਬਾਜਕੇ, ਬਲਾਕ ਪ੍ਰਧਾਨ ਰਮੇਸ਼ ਸਿੰਘ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀ ਵਾਲਾ, ਜ਼ਿਲ੍ਹਾ ਆਗੂ ਨਰਿੰਦਰ ਢਾਬਾਂ ਸਰਪੰਚ, ਸਤੀਸ਼ ਛੱਪੜੀ ਵਾਲਾ, ਨਰੇਗਾ ਵਰਕਰਾਂ ਦੇ ਜ਼ਿਲ੍ਹਾ ਆਗੂ ਜਰਨੈਲ ਢਾਬਾਂ ਅਤੇ ਤੇਜਾ ਸਿੰਘ ਅਮੀਰ ਖਾਸ ਨੇ ਵੀ ਸੰਬੋਧਨ ਕੀਤਾ ਅਤੇ ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਧੜੱਲੇ ਨਾਲ ਨਸ਼ਾਂ ਤਸਕਰਾਂ ਦੀਆਂ ਜਾਇਦਾਦਾਂ ਸੀਜ਼ ਕਰ ਰਿਹੈ,ਆਹ DSP!
ਪੁਲਿਸ ਦੀਆਂ ਕਾਲੀਆਂ ਭੇਡਾਂ ਨੂੰ ਇਸ ਅਫਸਰ ਤੋਂ ਸਬਕ ਲੈਣ ਦੀ ਲੋੜ!
ਪੰਜਾਬ ਸੂਬੇ ਅੰਦਰ ਪਿਛਲੇ ਦੋ ਦਹਾਕਿਆਂ ਤੋਂ ਨਸ਼ੇ ਦਾ ਬੋਲਬਾਲਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹਰ ਸਰਕਾਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਸੱਤਾਂ ਵਿੱਚ ਆਉਂਦੀ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ। ਪਰ ਅਸਲੀਅਤ ਹੈ ਕਿ ਨਸ਼ਾ ਤਸਕਰੀ ਵਿੱਚ ਵੱਡੇ ਮੱਗਰਮੱਛ ਨੂੰ ਹੱਥ ਨਹੀਂ ਪਾਇਆ ਜਾਂਦਾ। ਸਗੋਂ ਛੋਟੀਆਂ ਮੱਛੀਆਂ ਨੂੰ ਦਬੋਚ ਕੇ ਵਾਹ-ਵਾਹ ਖੱਟੀ ਜਾਂਦੀ ਹੈ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਸ਼ਿਆਂ ਨੂੰ ਠੱਲ ਪਾਉਣ ਲਈ ਆਪਣੇ ਵੱਲੋਂ ਹਰ ਤਰ੍ਹਾਂ ਦਾ ਐਕਸ਼ਨ ਕਰਨ ਦੇ ਦਾਅਵੇ ਕਰ ਰਹੀ ਹੈ। ਪ੍ਰੰਤੂ ਅਜੇ ਉਨ੍ਹਾਂ ਨੂੰ ਬੂਰ ਪੈਦਾ ਨਜ਼ਰ ਨਹੀਂ ਆਉਂਦਾ। ਫਿਰ ਵੀ ਜੋ ਵੀ ਹੋਵੇ, ਪੰਜਾਬ ਸਰਕਾਰ ਅਤੇ ਇਸ ਦੇ ਕੁਝ ਇਮਾਨਦਾਰ ਪੁਲਿਸ ਅਫਸਰਾਂ ਨਸ਼ਿਆਂ ਨੂੰ ਠੱਲ ਪਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਸ ਦੀ ਚਰਚਾ ਹੋਣੀ ਲਾਜ਼ਮੀ ਹੈ। ਇਸੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਅੰਦਰ ਨਾਰਕੋਟਿਕਸ ਸੈੱਲ ਫਾਜ਼ਿਲਕਾ ਦੇ ਡੀ ਐੱਸ ਪੀ ਸ੍ਰੀ ਅਤੁਲ ਸੋਨੀ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੀਆਂ ਨਸ਼ੇ ਤਸਕਰੀ ਤੋਂ ਬਣਾਈਆਂ ਜਾਇਦਾਦਾਂ ਨੂੰ ਸੀਜ਼ ਕੀਤਾ ਜਾ ਰਿਹਾ ਹੈ। ਜਿਸ ਦੀ ਜਿਲ੍ਹੇ ਹੀ ਨਹੀਂ ਪੰਜਾਬ ਭਰ ਵਿੱਚ ਚਰਚਾ ਹੁੰਦੀ ਹੈ। ਇਸ ਅਫਸਰ ਵਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਕੀਤੀ ਜਾ ਰਹੀ ਕਾਰਵਾਈ ਦਾ ਨਸ਼ਾ ਤਸਕਰਾਂ ਨਾਲ ਭਿਆਲੀ ਪਾਉਣ ਵਾਲ਼ੀਆਂ ਪੰਜਾਬ ਪੁਲਿਸ ਦੀਆਂ ਕਾਲੀਆਂ ਭੇਡਾਂ ਨੂੰ ਜਰੂਰ ਸਬਕ ਲੈਣਾ ਚਾਹੀਦਾ ਹੈ।
ਜਲਾਲਾਬਾਦ ਹਲਕੇ ਦੇ ਪਿੰਡ ਟਿਵਾਣਾ ਵਿਖੇ ਨਾਰੌਕਟਿਕ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਨਾਮੀ ਨਸ਼ਾ ਤਸਕਰ ਦੀ ਪ੍ਰਾਪਰਟੀ ਸੀਜ਼ ਕਰਨ ਦਾ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਹੈ। ਘਰ ਅਤੇ ਟੂ ਵੀਲਰ ਕੁੱਲ 17 ਲੱਖ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਹੁਣ ਤਕ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਇੱਕ ਕਰੋੜ 70 ਲੱਖ ਦੀ ਪ੍ਰੋਪਰਟੀ ਪੁਲਿਸ ਵੱਲੋਂ ਸੀਜ਼
ਕੀਤੀ ਜਾ ਚੁੱਕੀ ਹੈ।
Byte:- ਡੀ ਐੱਸ ਪੀ ਅਤੁਲ ਸੋਨੀ ਨਾਰਕੋਟਿਕਸ ਸੈੱਲ ਫਾਜ਼ਿਲਕਾ!
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜੱਥੇਬੰਦੀ ਵੱਲੋਂ ਜਲਾਲਾਬਾਦ ਸਿਵਲ ਹਸਪਤਾਲ ਵਿੱਚ ਦੂਜੀ ਮੰਜਿਲ ਦੇ ਬੰਦ ਪਏ ਬਾਥਰੂਮ ਖੋਲ੍ਹਣ ਦੀ ਕੀਤੀ ਮੰਗ
ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਵਿੱਚ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਸਹੂਲਤ
ਮੁਲਾਜ਼ਮਾਂ ਨੇ ਹੀ ਕੀਤੀ ਮੁਲਾਜ਼ਮ ਦੀ ਕੁੱਟਮਾਰ
ਰਮਿਤ ਚੁੱਘ ਜੀ ਨੇ ਆਪਣੇ ਜਨਦਿਨ ਤੇ ਹਸਪਤਾਲ ਵਿੱਚ ਦਾਖ਼ਲ ਮਰੀਜਾਂ ਲਈ ਕੀਤਾ ਵਿਸ਼ੇਸ਼ ਉਪਰਾਲਾ
ਐਂਟੀ ਕੁਰੱਪਸ਼ਨ ਬਿਊਰੋ ਟੀਮ ਵੱਲੋਂ ਜੌ ਮਹਿਮ ਸ਼ੁਰੂ ਕੀਤੀ ਗਈ ਓਸ ਦੇ ਤਹਿਤ ਰਮਿਤ ਚੁੱਘ ਨੇ ਆਪਣਾ ਜਨਮ ਦਿਨ ਮਰੀਜਾ ਨੂੰ ਖਾਣਾ ਖਵਾ ਕੇ ਮਨਾਇਆ, ਜਿਸ ਦੀ ਸ਼ੁਰੂਆਤ ਜਲਾਲਾਬਾਦ ਦੇ ਤਹਿਸੀਲਦਾਰ ਸ੍ਰੀ ਵਿਜੇ ਬਹਿਲ, ਐੱਮ ਜੇ ਇੰਡਸਟਰੀ ਦੇ ਸੰਚਾਲਕ ਰਾਕੇਸ਼ ਮਿੱਢਾ ਤੇ ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ, ਅਨੂਪ ਖੇੜਾ ਵੱਲੋਂ ਕੀਤੀ ਗਈ,,,,ਰਾਜੂ ਖੇੜਾ
ਇਸ ਮੋਕੇ ਪੰਜਾਬ ਪ੍ਰਧਾਨ ਰਾਜੂ ਖੇੜਾ, ਗੁਰਦੀਪ ਚੱਘ, ਰਮਨ ਡੂਮੜਾ, ਗੁਰਦੇਵ ਪੰਨੂ, ਡਾਕਟਰ ਤਨਵੀਰ ਮਲਿਕ, ਰਮਿਤ ਚੱਘ, ਕਰਨ ਮਦਾਨ, ਸਾਹਿਲ ਚੁੱਘ, ਭਜਨ ਕੰਬੋਜ, ਪਰਿੰਸ ਧਵਨ, ਸੁਰਿੰਦਰ ਪਰੂਥੀ, ਆਯੂਸ਼ ਚੁੱਘ, ਆਰਵ ਚੁੱਘ ਆਦਿ ਮੋਜੂਦ ਰਹੇ, ਪ੍ਰਧਾਨ ਰਾਜੂ ਖੇੜਾ ਨੇ ਕਿਹਾ ਕਿ ਇਹ ਮੁਹਿਮ ਲਗਾਤਾਰ ਜਾਰੀ ਰਹੇਗੀ, ਜੋ ਕਿ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦਾ ਹੈ, ਉਹਨਾ ਦੀ ਟੀਮ ਨਾਲ ਸੰਪਰਕ ਕਰ ਸਕਦਾ ਹੈ ਇਸ ਮੌਕੇ ਤਹਿਸੀਲਦਾਰ ਸਾਬ ਨੇ ਪ੍ਰੈੱਸ ਰਾਹੀਂ ਐਂਟੀ ਕੁਰੱਪਸ਼ਨ ਬਿਊਰੋ ਟੀਮ ਦੀ ਪ੍ਰਸੰਸਾ ਕੀਤੀ ਕੇ ਐਂਟੀ ਕੁਰੱਪਸ਼ਨ ਬਿਊਰੋ ਟੀਮ ਬਹੁਤ ਵਧੀਆ ਕਰਾਇਆ ਕਰ ਰਹੀ ਹੈ ਐਂਟੀ ਕੁਰੱਪਸ਼ਨ ਬਿਊਰੋ ਟੀਮ ਸਮੇਂ ਸਮੇਂ ਅਨੁਸਾਰ ਜਰੂਰਤ ਮੰਦ ਲੋਕਾ ਦੀ ਸੇਵਾ ਕਰਦੀ ਰਹਿੰਦੀ ਹੈ ਨਾਲ ਹੀ ਤਹਿਸੀਲਦਾਰ ਬਹਿਲ ਸਾਬ ਨੇ ਕਿਹਾ ਕਿ ਐਂਟੀ ਕੁਰੱਪਸ਼ਨ ਬਿਊਰੋ ਟੀਮ ਨੇ ਜੋ ਮਹਿਮ ਇਹ ਸ਼ੁਰੂ ਕੀਤੀ ਹੈ ਬਹੁਤ ਹੀ ਸਲੰਘਾ ਯੋਗ ਕਦਮ ਹੈ ਸਾਡੇ ਵਲੋ ਵੀ ਜਿੰਨੀ ਮਦਦ ਹੋਵੇਗੀ ਅਸੀ ਵੀ ਆਪਣਾ ਯੋਗਦਾਨ ਪਾਵਾਗੇ
ਪਤੀ ਪਤਨੀ ਦੇ ਮਾਮੂਲੀ ਜਿਹੇ ਝਗੜੇ ਦੇ ਕਾਰਣ ਦੋ ਪਰਿਵਾਰਾਂ ਦੇ ਵਿੱਚ ਹੋਈ ਖ਼ੂਨੀ ਜੰਗ
ਮੈਡੀਕਲ ਤੇ ਛਾਪੇ ਮਾਰੀ ਦੇ ਦੌਰਾਨ 8 ਤਰ੍ਹਾਂ ਦੀਆਂ ਨਾ ਵਰਤੀਆਂ ਜਾਣ ਵਾਲੀਆਂ ਦੁਵਾਈਆਂ ਹੋਈਆਂ ਬਰਾਮਦ, ਮੈਡੀਕਲ ਨੂੰ ਕੀਤਾ ਸੀਲ।
ਬ੍ਰਾਹਮਣ ਸਮਾਜ ਮੈਂਬਰਾਂ ਦੇ ਵੱਲੋਂ ਭਗਵਾਨ ਪਰਸ਼ੂਰਾਮ ਮੰਦਰ ਵਿੱਚ ਕੀਤੀ ਗਈ ਮੀਟਿੰਗ।
ਥਾਣਾ ਅਮੀਰ ਖ਼ਾਸ 'ਚ ਕਾਮਰੇਡਾਂ ਵੱਲੋਂ ਲਾਇਆ ਗਿਆ ਧਰਨਾ,ਜਾਣੋ ਕੀ ਹੈ ਪੂਰਾ ਮਾਮਲਾ
ਸ਼੍ਰੀ ਰਾਧਾ ਮਾਧਵ ਪਰਿਵਾਰ ਵੱਲੋਂ ਗਊਸ਼ਾਲਾ ਸੇਵਾ ਸਮਿਤੀ ਦੇ ਸਹਿਯੋਗ ਨਾਲ 23 ਸਿਤੰਬਰ ਦਿਨ ਸ਼ਨੀਵਾਰ ਸ਼ਾਮ 7:30 ਤੋਂ ਪ੍ਰਭੂ ਇੱਛਾ ਤੱਕ ਹੋਵੇਗਾ।ਅਤੇ ਲੰਗਰ ਅਤੁੱਟ ਵਰਤਾਇਆ ਜਾਏਗਾ।
ਦਵਾਈਆਂ ਵਾਲੀ ਦੁਕਾਨ ਤੇ ਪੁਲਿਸ ਨੇ ਮਾਰਿਆ ਛਾਪਾ ਛਾਪੇ ਦੌਰਾਨ ਦੇਖੋ ਕੀ ਮਿਲਿਆ
ਹਨੀ ਟ੍ਰੈਪ ਦੇ ਨਾਮ ’ਤੇ ਬਲੈਕਮੇਲ ਕਰਕੇ ਮੋਟੀ ਰਕਮ ਵਸੂਲ ਕਰਨ ਵਾਲੇ ਗਿਰੋਹ ਦਾ ਮਾਸਟਰ ਮਾਇੰਡ ਜਲਾਲਾਬਾਦ ਵੱਲੋਂ ਪੁਲਸ ਅੜਿੱਕੇ
-- ਗਿਰੋਹ ’ਚ ਸ਼ਾਮਲ 2 ਔਰਤਾਂ ਸਣੇ ਅੱਧੀ ਦਰਜਨ ਲੋਕਾਂ ਵਿਰੁੱਧ ਮਾਮਲਾ ਦਰਜ
ਜਲਾਲਾਬਾਦ-ਅੱਜ ਸਮਾਜ ’ਚ ਲੋਕ ਚੰਦ ਪੈਸਿਆਂ ਦੀ ਖਾਤਰ ਅਜਿਹੇ ਕਾਰਨਾਮੇ ਕਰ ਬੈਠੇ ਹਨ ਕਿ ਬਾਅਦ ’ਚ ਉਨ੍ਹਾਂ ਨੂੰ ਸਮਾਜ ’ਚ ਸਰਮਸਾਰ ਹੋਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਸ਼ਹਿਰ ’ਚ ਚੰਗਾ ਰਸੂਕ ਰਹਿਣ ਵਾਲੇ ਸਖਸ਼ ਵੱਲੋਂ ਪੈਸਿਆਂ ਦੇ ਲਾਲਚ ’ਚ ਆ ਕੇ ਗਿਰੋਹ ਇੱਕ ਗਿਰੋਹ ਬਣਾਇਆ ਤੇ ਜਿਸ ਦੇ ’ਚ ਔਰਤਾਂ ਨੂੰ ਸ਼ਾਮਲ ਕਰਕੇ ਇਸ ਗਿਰੋਹ ਦੇ ਵੱਲੋਂ ਇੱਕ ਇੱਕ ਕਰਕੇ ਚੰਗੇ ਘਰਾਣੇ ਦੇ ਲੋਕਾਂ ਦੀ ਤਲਾਸ਼ ਸ਼ੁਰੂ ਕੀਤੀ ਗਈ ਤਾਂ ਗਿਰੋਹ ’ਚ ਸ਼ਾਮਲ ਮਾਸਟਰ ਮਾਇੰਡ ਵਿਕਰਮ ਸਿੰਘ ਸੋਢੀ ਪੁੱਤਰ ਨਰਿੰਦਰ ਸਿੰਘ ਵਾਸੀ ਵਿਜੈ ਨਗਰ ਜਲਾਲਾਬਾਦ ਤੇ ਸਮੂਹ ਮੈਂਬਰਾਂ ਵੱਲੋਂ ਕਹਾਣੀ ਬਣਾ ਕੇ ਆਪਣੇ ਗ੍ਰਾਹਕਾਂ ਦਾ ਇੰਤਜ਼ਾਰ ਕਰਨ ਲੱਗੇ ਤਾਂ ਇਨ੍ਹਾਂ ਦੇ ਚੁਗੰਲ ਦਾ ਭਗਵਾਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਵਾਰਡ ਨੰਬਰ 11 ਜਲਾਲਾਬਾਦ ਨਿਸ਼ਾਨਾ ਬਣਿਆ ਤਾਂ ਉਸ ਤੋਂ ਬਾਅਦ ਗਿਰੋਹ ਦੇ ਮੈਂਬਰਾਂ ਵੱਲੋਂ ਬੁਣੇ ਗਏ ਤਾਨੇ ’ਚ ਖੁਦ ਆਪ ਹੀ ਫਸ ਚੁੱਕੇ ਹਨ। ਜਿਸ ਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਐਸ.ਐਸ.ਪੀ ਮਨਜੀਤ ਸਿੰਘ ਢੇਸੀ ਅਤੇ ਐਸ.ਪੀ ਡੀ ਫਾਜ਼ਿਲਕਾ ਦਿਸ਼ਾ ਨਿਰਦੇਸ਼ਾਂ ’ਤੇ ਡੀ.ਐਸ.ਪੀ ਜਲਾਲਾਬਾਦ ਏ.ਆਰ ਸ਼ਰਮਾ ਦੀ ਅਗੁਵਾਈ ਹੇਠ ਥਾਣਾ ਸਿਟੀ ਜਲਾਲਾਬਾਦ ਦੇ ਐਸ.ਐਚ.ੳ ਜਤਿੰਦਰ ਸਿੰਘ ਗਿੱਲ ਦੇ ਵੱਲੋਂ ਅਗੁਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਹਨੀ ਟ੍ਰੈਪ ਦੇ ਨਾਮ ’ਤੇ ਬਲੈਕਮੇਲ ਕਰਕੇ ਮੋਟੀ ਰਕਮ ਵਸੂਲ ਕਰਨ ਵਾਲੇ ਗਿਰੋਹ ਦਾ ਮਾਸਟਰ ਮਾਇੰਡ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਅੱਜ ਡੀ.ਐਸ.ਪੀ ਜਲਾਲਾਬਾਦ ਏ.ਆਰ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀਤੇ ਗਏ ਅਹਿਮ ਖੁਲਾਸੇ।
ਵਾਤਾਵਰਨ ਦੀ ਸ਼ੁੱਧਤਾ ਲਈ ਵਣ ਵਿਭਾਗ ਵੱਲੋਂ ਫਿਰੋਜ਼ਪੁਰ ਫ਼ਾਜ਼ਿਲਕਾ ਰੋਡ ਤੇ ਲਗਾਏ ਗਏ ਹਜ਼ਾਰਾਂ ਬੂਟੇ
ਬੱਸ ਕੰਡਕਟਰ ਅਤੇ ਸਵਾਰੀਆਂ 'ਚ ਹੋਈ ਤੂੰ+ਤੂੰ, ਮੈਂ ਮੈਂਅ
ਮੋਹਾਲੀ ਚੰਡੀਗੜ੍ਹ ਤੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰ ਜਲਾਲਾਬਾਦ ਪੁਲਸ ਵੱਲੋਂ ਗ੍ਰਿਫ਼ਤਾਰ
-- 4 ਮੋਟਰ ਸਾਇਕਲ ਮਾਰਕਾ ਸਪੈਲਡਰ ਹੀਰੋ ਹਾਂਡਾ ਤੋਂ ਇਲਾਵਾ 7 ਹੋਰ ਵੱਖ-ਵੱਖ ਮਾਰਕਾ 11 ਮੋਟਰਸਾਇਕਲ ਥਾਣਾ ਸਦਰ ਪੁਲਸ ਵੱਲੋਂ ਬਰਾਮਦ
ਜਲਾਲਾਬਾਦ -ਉਪ ਕਪਤਾਨ ਪੁਲਿਸ ਸਬ ਡਵੀਜਨ ਜਲਾਲਾਬਾਦ ਏ.ਆਰ ਸ਼ਰਮਾ ਦੀ ਅਗਵਾਈ ’ਚ ਐਸ.ਆਈ. ਗੁਰਵਿੰਦਰ ਕੁਮਾਰ ਮੁੱਖ ਅਫਸਰ ਥਾਨਾ ਸਦਰ ਜਲਾਲਾਬਾਦ ਦੇ ਸਬ ਦਲੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਵੱਲੋਂ ਮੁਖਬਰ ਦੀ ਠੋਸ ਇਤਲਾਹ ’ਤੇ ਮੋਟਰਸਾਈਕਲ ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਚੋਰੀ ਦੇ 11 ਮੋਟਰਸਾਈਕਲਾਂ ਸਣੇ ਕਾਬੂ ਕਰਨ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਡੀ.ਐਸ.ਪੀ ਏ.ਆਰ ਸ਼ਰਮਾ ਨੇ ਦੱਸਿਆ ਕਿ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਪਾਰਟੀ ਬੀਤੇ ਦਿਨੀਂ ਮਾੜੇ ਅਨਸਰਾਂ ਦੇ ਸਬੰਧ ’ਚ ਕਾਲੂ ਵਾਲਾ ਨਹਿਰ ਪੁਲ ਦੇ ਕੋਲ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਖਾਸ ਨੇ ਠੋਸ ਇਤਲਾਹ ਦਿੱਤੀ ਕਿ ਵਿਅਕਤੀ ਕੁਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਲਮੋਚੜ ਕਲਾ, ਸਾਹਿਲ ਖਾਨ ਪੁੱਤਰ ਇਸਮਾਇਲ ਖਾਨ ਵਾਸੀ ਗਲੀ ਨੰਬਰ 4 ਛੋਟੀ ਇਦਗਾਹ ਮਲੇਰਕੋਟਲਾ , ਅਰਮਾਨ ਰਾਏ ਪੁੱਤਰ ਜੀਤ ਸਿੰਘ ਵਾਸੀ ਲਮਦੜ ਖੁਰਦ, ਪਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਲਮੋਚੜ੍ਹ ਖੁਰਦ, ਰਛਪਾਲ ਸਿੰਘ ਉਰਫ ਰਛਪਾਲ ਰਾਮ ਪੁੱਤਰ ਨੀਲਮ ਰਾਮ ਵਾਸੀ 1-ਏ.ਕੇ ਗੰਗਾਨਗਰ ਮੋਹਾਲੀ ਚੰਡੀਗੜ੍ਹ ਏਰੀਏ ਤੋ ਮੋਟਰਸਾਈਕਲ ਚੋਰੀ ਕਰਕੇ ਵੱਖ-ਵੱਖ ਥਾਵਾਂ ’ਤੇ ਵੇਚਦੇ ਹਨ ਅਤੇ ਅੱਜ ਵੀ ਮੌਜੇ ਵਾਲਾ ਨਹਿਰ ਕੋਲ ਵੇਚਣ ਲਈ ਆ ਰਹੇ ਹਨ ਤਾਂ ਪੁਲਸ ਪਾਰਟੀ ਨੇ ਨਾਕਬੰਬੀ ਕਰਕੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ । ਉਨ੍ਹਾਂ ਕਿਹਾ ਕਿ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਸਾਰੇ ਦੋਸੀਆਨ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ (4 ਮੋਟਰ ਸਾਇਕਲ ਮਾਰਕਾ ਸਪੈਲਡਰ ਹੀਰੋ ਹਾਂਡਾ ਤੋਂ ਇਲਾਵਾ 7 ਹੋਰ ਵੱਖ-ਵੱਖ ਮਾਰਕਾ ਮੋਟਰਸਾਇਕਲ ਹੋਰ ਲੁਕਾ ਛਿਪਾ ਕਰੇ ਰੱਖੇ ਹੋਏ ਬਰਾਮਦ ਕੀਤੇ ਹਨ। ਡੀ.ਐਸ.ਪੀ ਸ਼ਰਮਾ ਨੇ ਕਿਹਾ ਕਿ ਜ਼ਿਨ੍ਹਾਂ ਨੇ ਪੁੱਛਗਿੱਛ ’ਚ ਦੋਸ਼ੀਆਨ ਨੇ ਮੰਨਿਆ ਕਿ ਅਸੀਂ ਇਹ ਮੋਟਰ ਸਾਇਕਲ ਮੋਹਾਲੀ ਚੰਡੀਗੜ ਦੇ ਏਰੀਏ ’ਚੋਂ ਚੋਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆ ਨੂੰ ਮਾਨਯੋਗ ਆਦਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇਗੀ।
ਬਾਈਟ ਨੰਬਰ -01 ਜਲਾਲਾਬਾਦ ਡੀ.ਐਸ.ਪੀ ਏ.ਆਰ ਸ਼ਰਮਾ
ਬਾਈਟ ਨੰਬਰ -02 ਪੁਲਸ ਵੱਲੋਂ ਕਾਬੂ ਕੀਤੇ ਕਥਿਤ ਆਰੋਪੀ
ਪਿੰਡ ਵਾਸੀਆਂ ਨੇ ਸਕੂਲ ਦੇ ਮੁੱਖ ਅਧਿਆਪਕ ਤੇ ਕਣਕ ਚੋਰੀ ਕਰਨ ਦੇ ਲਾਏ ਦੋਸ਼
ਫ਼ਾਜ਼ਿਲਕਾ ਡੀ ਐਸ ਪੀ ਅਤੁਲ ਸੋਨੀ ਜੀ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ
ਜਲਾਲਾਬਾਦ ਤਹਿਸੀਲ ਕੰਪਲੈਕਸ ਵਿੱਚ ਬਾਰ ਐਸੋਸੀਏਸ਼ਨ 'ਚ 5ਵਾਂ ਖ਼ੂਨ ਦਾਨ ਕੈਂਪ ਲਗਾਇਆ ਗਿਆ
ਕਿਰਤੀ ਕਿਸਾਨ ਯੂਨੀਅਨ ਵੱਲੋ ਸਨਮਾਨ ਰਾਈਸ ਮਿੱਲ ਖਿਲਾਫ਼ ਕੀਤੀ ਪ੍ਰੈੱਸ ਕਾਨਫਰੰਸ
ਕਾਮਰੇਡ ਜਲਾਲਾਬਾਦ ਥਾਣਾ ਸਿਟੀ ਦੇ ਐਸ ਐਚ ਓ ਦਾ ਪੁਤਲਾ ਫੂਕਣਗੇ- ਕਾਮਰੇਡ ਹੰਸ ਗੋਲਡਨ
ਐਸ ਐਚ ਓ ਥਾਣਾ ਸਿਟੀ ਤੋਂ ਲੋਕ ਨਾ ਖੁਸ਼
ਜਲਾਲਾਬਾਦ()-04-ਸਤੰਬਰ-
ਜਲਾਲਾਬਾਦ ਦੇ ਸੁਤੰਤਰਤਾ ਭਵਣ ਵਿਖੇ ਕਾਮਰੇਡ ਹੰਸ ਰਾਜ ਗੋਲਡਨ ਅਤੇ ਸੁਰਿੰਦਰ ਸਿੰਘ ਢੰਡੀਆਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਥਾਣਾ ਸਿਟੀ ਜਲਾਲਾਬਾਦ ਦੇ ਐੱਸ,ਐੱਚ,ਓ ਜਤਿੰਦਰ ਸਿੰਘ ਤੇ ਇਲਜ਼ਾਮ ਲਗਾਉਂਦਿਆਂ ਆਖਿਆ ਕੇ ਜਲਾਲਾਬਾਦ ਵਿਖੇ ਦੜਾ ,ਸੱਟਾ , ਜੂਆ ਅਤੇ ਚੋਰੀਆਂ ਦਿਨ ਦਿਹਾੜੇ ਹੋ ਰਹੀਆਂ ਹਨ। ਜਦੋਂ ਦੇ ਐਸ,ਐਚ,ਓ ਥਾਣਾ ਸਿਟੀ ਜਲਾਲਾਬਾਦ ਆਏ ਹਨ ਉਦੋਂ ਤੋਂ ਹੀ ਜਲਾਲਾਬਾਦ ਵਿਖੇ ਅਪਰਾਧਕ ਮਾਮਲਿਆਂ ਵਿੱਚ ਦਾ ਵਿਚ ਵਾਧਾ ਹੋਇਆ, ਜੇਕਰ ਇਸ ਐੱਸ ,ਐਚ, ਓ ਦਾ ਪਿਛਲਾ ਰਕਾਡ ਚੈੱਕ ਕੀਤਾ ਜਾਵੇ ਤਾਂ ਉਹ ਵੀ ਕੋਈ ਬਹੁਤ ਵਧੀਆ ਨਹੀਂ ਹੈ। ਇਸ ਦਾ ਲੋਕਾਂ ਨਾਲ ਵਿਹਾਰ ਵੀ ਕੋਈ ਬਹੁਤ ਵਧੀਆ ਨਹੀਂ ਹੈ। ਜਦੋ ਕੇ ਇਸ ਦੇ ਸਬੰਧ ਵਿਚ ਅਸੀਂ ਐਸ, ਐਸ,ਪੀ ਸਾਹਿਬ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਪਰ ਫਿਰ ਵੀ ਇਸ ਉੱਪਰ ਕੋਈ ਵੀ ਵਿਭਾਗੀ ਕਾਰਵਾਈ ਨਹੀਂ ਕੀਤੀ ਗਈ, ਪਤਾ ਨਹੀਂ ਇਸ ਪਿੱਛੇ ਕੋਈ ਰਾਜਸੀ ਤਾਕਤ ਹੈ। ਜਿਸ ਕਾਰਨ ਇਹ ਮਾੜੇ ਅਨਸਰਾਂ ਨੂੰ ਬੜ੍ਹਾਵਾ ਦੇ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਲਾਲਾਬਾਦ ਵਿਖੇ ਨਸ਼ੇ ਦਾ ਏਨਾ ਬੋਲਬਾਲਾ ਹੈ ਕਿ ਨਸ਼ੇੜੀ ਦਿਨ ਵੇਲੇ ਹੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਗਏ ਹਨ। ਇਸ ਐਸ ,ਐਸ, ਐਚ ਓ ਵੱਲੋਂ ਅਜੇ ਤੱਕ ਕਿਸੇ ਵੀ ਮੁਜਰਮ ਨੂੰ ਫੜ ਕੇ ਉਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜੇਕਰ ਇਹ ਲੰਬੇ ਸਮੇਂ ਤਕ ਇੱਥੇ ਰਹਿੰਦਾ ਹੈ ਤਾਂ ਜਲਾਲਾਬਾਦ ਦਾ ਆਉਣ ਵਾਲਾ ਸਮਾਂ ਬਹੁਤ ਹੀ ਮਾੜਾ ਹੋਵੇਗਾ, ਜਿਸ ਕਾਰਨ ਇਸ ਨੂੰ ਹਟਾਉਣ ਲਈ ਦਿਨ ਸ਼ੁਕਰਵਾਰ ਨੂੰ ਥਾਣਾ ਸਿਟੀ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਐਸ ,ਐਚ ,ਓ ਜਤਿੰਦਰ ਸਿੰਘ ਦਾ ਪੁਤਲਾ ਫੂਕਿਆ ਜਾਵੇਗਾ, ਇਸ ਦਾ ਵਿਰੋਧ ਉਨੀਂ ਦੇਰ ਤਕ ਜਾਰੀ ਰਹੇਗਾ ਜਿੰਨੀ ਦੇਰ ਇਸ ਉੱਪਰ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ। ਜਦੋਂ ਇਸ ਦੇ ਸਬੰਧ ਵਿਚ ਐਸ ,ਐਸ, ਪੀ ਮਨਜੀਤ ਸਿੰਘ ਢੇਸੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਚੱਕਣਾ ਮੁਨਾਸਿਬ ਨਹੀਂ ਸਮਝਿਆ,
ਕੈਪਸ਼ਨ -04--01-ਪ੍ਰੈਸ ਕਾਨਫਰੰਸ ਕਰਦੇ ਹੋਏ ਹੰਸ ਰਾਜ ਗੋਲਡਨ ਅਤੇ ਸੁਰਿੰਦਰ ਢੰਡੀਆਂ-
ਪਿੰਡ ਬੱਗੇ ਕੇ ਉਤਾੜ 'ਚ ਨਸ਼ਿਆਂ ਦੇ ਖਿਲਾਫ਼ ਲਗਾਇਆ ਗਿਆ ਸੈਮੀਨਰ।
||ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ||
||ਫਿਰੋਜ਼ਪੁਰ - ਫ਼ਾਜ਼ਿਲਕਾ ਰੋਡ ਤੇ ਟਰਾਲੇ 'ਤੇ ਕਾਰ ਦੀ ਹੋਈ ਟੱਕਰ ਬਾਲ - ਬਾਲ ਬਚੀ ਜਾਨ||
https://youtu.be/XBjDaEL_DpA?si=AYuMnH4dxco4dcfk
||ਨਗਰ ਕੌਂਸਲ ਵਿਖੇ ਰੇਹੜੀ ਫੜ੍ਹੀ ਦਾ ਕੰਮ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਸਕੀਮ ਤਹਿਤ ਲੋਨ ਦਿੱਤੇ ਜਾ ਰਹੇ ਹਨ।|| ਨਗਰ ਕੌਂਸਲ ਵਿਖੇ ਰੇਹੜੀ ਫੜ੍ਹੀ ਦਾ ਕੰਮ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਸਕੀਮ ਤਹਿਤ ਲੋਨ ਦਿੱਤੇ ਜਾ ਰਹੇ ਹਨ।
ਜ਼ਮੀਨੀ ਵਿਵਾਦ ਨੂੰ ਲੈ ਕੇ ਤਾਏ ਨੇ ਆਪਣੀ ਭਤੀਜੀ ਦੇ ਸਿਰ ਤੇ ਕੀਤਾ ਕਾਪੇ ਨਾਲ ਵਾਰ
ਜਲਾਲਾਬਾਦ ਵਿੱਚ ਲਾਈਟਾਂ ਵਾਲਾ ਚੌਂਕ 'ਚ ਸੀਵਰੇਜ਼ ਦੀ ਸਮੱਸਿਆ ਨੂੰ ਹੱਲ ਨਾ ਕਰਨ ਕਰਕੇ ਨਗਰਕੋਂਸਲ ਦੇ ਵਿਰੁੱਧ ਲਾਇਆ ਧਰਨਾ।
ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ 40 ਛੋਟੇ ਹਾਥੀ ਰਾਹਤ ਸਮੱਗਰੀ ਮੁੱਹਈਆ ਕਰਵਾਈ ਗਈ
ਜੋਤੀ ਫਾਉਂਡੇਸ਼ਨ ਸਮਾਜਸੇਵੀ ਸੰਸਥਾ ਵੱਲੋਂ ਹੜ੍ਹ ਪੀੜਤ ਲੋਕਾਂ ਨੂੰ 10 ਦਿਨ ਦੀ ਰਾਹਤ ਸਮੱਗਰੀ ਵੰਡੀ
ਸੁਖਬੀਰ ਸਿੰਘ ਬਾਦਲ ਨੇ ਕੀਤੀ ਪ੍ਰੈੱਸ ਕਾਨਫਰੰਸ
ਪਿੰਡ ਲਮੋਚੜ ਕਲਾਂ ਵਿੱਚ ਪਿੰਡ ਦੇ ਵਿਕਾਸ ਲਈ ਸਰਕਾਰ ਨੇ ਨਹੀਂ ਦਿੱਤੀ ਕੋਈ ਗ੍ਰਾਂਟ,ਪਿੰਡ ਵਾਸੀਆਂ ਨੇ ਜਤਾਇਆ ਰੋਸ।
ਪੱਤਰਕਾਰ ਭਾਈਚਾਰੇ ਵੱਲੋਂ ਸਿਵਲ , ਪੁਲਿਸ ਪ੍ਰਸ਼ਾਸਨ ਅਤੇ ਸੱਤਾਧਾਰੀ ਪਾਰਟੀ ਦੇ ਵਿਰੋਧ ਖਿਲਾਫ ਕੱਢਿਆ ਗਿਆ ਰੋਸ ਮਾਰਚ
--ਪੱਤਰਕਾਰਾਂ ਨੇ ਫਾਜ਼ਿਲਕਾ-ਫਿਰੋਜ਼ਪੁਰ ਸੜਕ ਮਾਰਗ ਤੇ ਲਗਾਇਆ ਜਾਮ
-ਥਾਣਾ ਸਿਟੀ ਜਲਾਲਾਬਾਦ ਦੇ ਐਸ ਐਚ ਉ ਵਲੋਂ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ
ਜਲਾਲਾਬਾਦ 25 ਅਗਸਤ- ਅਜ਼ਾਦੀ ਦਿਹਾੜੇ ਦੇ ਮੌਕੇ ਤੇ ਜਲਾਲਾਬਾਦ ਮਲਟੀਪਰਪਜ਼ ਖੇਡ ਸਟੇਡੀਅਮ ਦਾ ਤਹਿਸੀਲ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ,ਜਿਸ ਵਿੱਚ ਪੱਤਰਕਾਰ ਭਾਈਚਾਰੇ ਨੂੰ ਕਵਰੇਜ ਕਰਨ ਲਈ ਸੱਦਾ ਪੱਤਰ ਭੇਜਿਆ ਗਿਆ ਸੀ। ਇਸ ਸਰਕਾਰੀ ਸਮਾਗਮ ਦੇ ਵਿਚ ਪਹੁੰਚੇ ਪੱਤਰਕਾਰ ਭਾਈਚਾਰੇ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਦੇ ਬੈਠਣ ਲਈ ਬਣਾਈ ਗਈ ਪ੍ਰੈੱਸ ਗੈਲਰੀ ਵਿੱਚ ਸੱਤਾਧਾਰੀ ਅਤੇ ਸਿਵਲ ਪ੍ਰਸ਼ਾਸਨ ਵਲੋਂ ਆਪਣੇ ਚਹੇਤਿਆਂ ਨੂੰ ਬਿਠਾਇਆ ਗਿਆ ਸੀ। ਜਦੋਂ ਇਸ ਸਬੰਧੀ ਪੱਤਰਕਾਰ ਭਾਈਚਾਰੇ ਨੇ ਮੌਜੂਦਾ ਐਮ,ਐਲ,ਏ ਅਤੇ ਐਸ,ਡੀ,ਐੱਮ ਸਾਹਿਬ ਨੂੰ ਬੇਨਤੀ ਕੀਤੀ ਤਾਂ ਮੌਜੂਦਾ ਸਿਵਲ ਪ੍ਰਸ਼ਾਸਨ ਦੇ ਕੁੱਝ ਅਧਿਕਾਰੀਆਂ ਵੱਲੋਂ ਪ੍ਰੈਸ ਨੂੰ ਭੁੰਜੇ ਬੈਠਣ ਲਈ ਆਖਿਆ ਗਿਆ, ਜਿਸ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਵੱਲੋਂ ਆਜ਼ਾਦੀ ਦਿਹਾੜੇ ਦਾ ਬਾਈਕਾਟ ਕੀਤਾ ਗਿਆ, ਆਜ਼ਾਦੀ ਦਿਹਾੜੇ ਦੇ ਕਈ ਦਿਨ ਬੀਤ ਜਾਣ ਮਗਰੋਂ ਵੀ ਜਦੋਂ ਸੱਤਾਧਾਰੀ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪੱਤਰਕਾਰ ਭਾਈਚਾਰੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋ ਅੱਜ ਜਲਾਲਾਬਾਦ ਦੇ ਪੱਤਰਕਾਰਾਂ ਵਲੋਂ ਸ਼ਹਿਰ ਅੰਦਰ ਕਾਲੀਆਂ ਪੱਟੀਆ ਬੰਨ ਕੇ ਰੋਸ ਮਾਰਚ ਕੱਢਿਆ ਗਿਆ । ਪੱਤਰਕਾਰਾਂ ਵਲੋਂ ਕੱਢੇ ਗਏ ਇਸ ਰੋਸ ਮਾਰਚ ਦੀ ਅਗਵਾਈ ਪੱਤਰਕਾਰ ਆਗੂ ਕੁਲਦੀਪ ਬਰਾੜ,ਹੈਪੀ ਕਾਠਪਾਲ,ਅਰਵਿੰਦਰ ਤਨੇਜਾ,ਹਰਪ੍ਰੀਤ ਮਹਿਮੀ,ਪਰਮਜੀਤ ਢਾਬਾ,ਰਾਜਾ ਵਾਟਸ ਅਤੇ ਬਿੱਟੂ ਡੂਮੜਾ ਵਲੋ ਕੀਤੀ ਗਈ।
ਇਸ ਰੋਸ ਮਾਰਚ ਵਿਚ ਜਲਾਲਾਬਾਦ ਤੋ ਇਲਾਵਾ ਫਾਜ਼ਿਲਕਾ,ਗੁਰੂਹਰਸਹਾਏ, ਮੱਖੂ,ਮੰਡੀ ਰੋੜਾਂਵਾਲੀ,ਮੰਡੀ ਲਾਧੂਕਾ,ਘੁਬਾਇਆ,ਮੰਡੀ ਅਰਨੀ ਵਾਲਾ ਦੇ ਪੱਤਰਕਾਰਾਂ ਵਲੋਂ ਭਾਗ ਲਿਆ ਗਿਆ। ਇਸ ਰੋਸ ਮਾਰਚ ਵਿਚ ਪੱਤਰਕਾਰਾਂ ਵਲੋਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ,ਸਿਵਲ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਗਈ। ਪੱਤਰਕਾਰਾਂ ਦੀ ਹਮਾਇਤ ਤੇ ਕਿਰਤੀ ਕਿਸਾਨ ਯੂਨੀਅਨ, ਦੇ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਸੈਦੋਕਾ,ਸ੍ਰੋਮਣੀ ਅਕਾਲੀ ਦਲ ਦੇ ਆਗੂ ਜੰਗੀਰ ਸਿੰਘ ਕੱਟੀਆ ਵਾਲਾ, ਬੇਰੁਜਗਾਰ ਪੀ ਟੀ ਅਧਿਆਪਕ ਯੂਨੀਅਨ ਵਲੋ ਅਸ਼ੋਕ ਲਾਧੂਕਾ,ਕੁੱਲ ਹਿੰਦ ਕਿਸਾਨ ਸਭਾ ਵਲੋ ਕਾਮਰੇਡ ਸੁਰਿੰਦਰ ਢੰਡੀਆ,ਸੀ ਪੀ ਆਈ ਵਲੋ ਕਾਮਰੇਡ ਹੰਸ ਰਾਜ ਗੋਲਡਨ,ਕਿਸਾਨ ਸਭਾ ਪੰਜਾਬ ਦੇ ਅਸ਼ੋਕ ਕੰਬੋਜ,ਮੋਟਰਸਾਈਕਲ ਟਰਾਲੀ ਯੂਨੀਅਨ ਦੇ ਬੰਤਾ ਸਿੰਘ ਢੰਡੀਆ,ਕਿਸਾਨ ਆਗੂ ਨਰਿੰਦਰਪਾਲ ਵੈਰੜ ,ਭੱਠਾ ਮਜ਼ਦੂਰ ਯੂਨੀਅਨ ਤੇਜਾ ਸਿੰਘ ਅਮੀਰ ਖਾਸ ਨੇ ਪਹੁੰਚ ਕੇ ਸਾਥ ਦਿੱਤਾ। ਪੱਤਰਕਾਰਾਂ ਵਲੋ ਕੀਤਾ ਜਾ ਰਹੇ ਰੋਡ ਜਾਮ ਮੌਕੇ ਮਾਹੋਲ ਉਸ ਮੌਕੇ ਤਨਾਅਪੂਰਨ ਬਣ ਗਿਆ ਜਦੋ ਥਾਣਾ ਸਿਟੀ ਦੇ ਐਸ ਐਚ ਉ ਜਤਿੰਦਰ ਸਿੰਘ ਨੇ ਪੱਤਰਕਾਰਾਂ ਵਲੋ ਦਿੱਤੇ ਜਾ ਰਹੇ ਸ਼ਾਤਮਈ ਧਰਨੇ ਨੂੰ ਖਿਦੇੜਨ ਦੀ ਨਾਕਾਮ ਕੋਸ਼ਿਸ਼ ਕਰਦਿਆ ਆਰਮੀ ਦੇ ਦੂਸਰੇ ਰਸਤੇ ਤੋ ਲੰਘ ਰਹੀਆ ਗੱਡੀਆ ਨੂੰ ਧਰਨੇ ਵਾਲੀ ਤੋ ਜਾਣ ਬੁੱਝ ਕੇ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ।
ਪੱਤਰਕਾਰਾਂ ਵਲੋ ਇਸ ਦਾ ਵਿਰੋਧ ਕਰਨ ਤੇ ਸਿਟੀ ਐਸ ਐਚ ਉ ਨੇ ਪੱਤਰਕਾਰਾਂ ਨੂੰ ਧਮਕਾਉਣਾ ਸੁਰੂ ਕਰ ਦਿੱਤਾ। ਜਿਸ ਤੇ ਸਮੂਹ ਪੱਤਰਕਾਰ ਗੁੱਸੇ ਵਿਚ ਆ ਗਏ ਅਤੇ ਐਸ ਐਚ ਉ ਖਿਲਾਫ ਨਆਰੇਬਾਜੀ ਸੁਰੂ ਕਰ ਦਿੱਤੀ । ਉਧਰ ਹਾਲਾਤ ਵਿਗੜਦੇ ਦੇਖ ਕੇ ਮੌਕੇ ਤੇ ਪਹੁੰਚੇ ਡੀ ਐਸ ਪੀ ਏ ਆਰ ਸ਼ਰਮਾ ਨੇ ਸਥਿਤੀ ਨੂੰ ਕਾਬੂ ਕਰਦਿਆ ਪੱਤਰਕਾਰਾਂ ਨਾਲ ਠਰੰਮੇ ਨਾਲ ਗੱਲਬਾਤ ਕੀਤੀ ਅਤੇ ਪੱਤਰਕਾਰਾਂ ਨੂੰ ਸ਼ਾਂਤ ਕੀਤਾ । ਪੱਤਰਕਾਰਾਂ ਨੇ ਮੰਗ ਕਰਦਿਆ ਕਿਹਾ ਕਿ ਪੱਤਰਕਾਰਾਂ ਨੂੰ ਸ਼ਰੇਆਮ ਧਮਕੀਆਂ ਦੇਣ ਵਾਲੇ ਹੈਕੜਬਾਜ ਸਿਟੀ ਐਸ ਐਚ ਉ ਖਿਲਾਫ ਵਿਭਾਗੀ ਕਰਵਾਈ ਕੀਤੀ । ਇਸ ਮੌਕੇ ਡੀ ਐਸ ਪੀ ਏ ਆਰ ਸ਼ਰਮਾ ਵਲੋਂ ਪੱਤਰਕਾਰਾਂ ਨੂੰ ਮਸਲੇ ਦਾ ਜਲਦ ਕਰਵਾਉਣ ਦਾ ਵਿਸ਼ਵਾਸ਼ ਦਿਵਾਇਆ ਗਿਆ, ਜਿਸ ਤੋ ਬਾਅਦ ਪੱਤਰਕਾਰਾਂ ਵਲੋ ਧਰਨੇ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਫਾਜ਼ਿਲਕਾ ਤੋ ਪੱਤਰਕਾਰ ਵਨੀਤ ਅਰੋੜਾ,ਮੱਖੂ ਤੋ ਪਰਗਟ ਸਿੰਘ ਭੁੱਲਰ,ਗੁਰੂਹਰਸਾਏ ਤੋ ਦੀਪਕ ਵਧਾਵਨ ਨੇ ਰੋਸ ਪ੍ਰਦਰਸ਼ਨ ਵਿਚ ਪਹੁੰਚ ਕੇ ਪੱਤਰਕਾਰ ਭਾਈਚਾਰੇ ਦੀ ਹਮਾਇਤ ਕੀਤੀ ।
ਫੋਟੋ ਕੈਪਸ਼ਨ - ਜਲਾਲਾਬਾਦ
Click here to claim your Sponsored Listing.
Category
Telephone
Website
Address
Vill-Ghubaya
Fazilka
CHIMNE WALA
Fazilka, 152123
Chairman of Block smiti arniwala, General Sectory cm spokesman youth congress fazilka
Fazilka, 152123
Is Page Pr Fazilka Ki hr khabar post ki jayegi. #fazilka diawaaz #fazilka #fazilkanews #media #live
Fazilka, 152123
About channel: If you like to see and hear everyday new news and latest updates first and with complete information, then join with Today Live Samachar. Apart from this, you can s...