Desi Romeo

If you tell the truth you don’t have to remember anything.”

21/12/2023

ਨਿੱਕੀਆਂ ਜਿੰਦਾ ਵੱਡੇ ਸਾਕੇ
🙏🏻

17/12/2023

ਬੇਕਦਰੇ ਬੇਅਦਬਾਂ ਨੇ ਕਦ ਕਦਰ ਕਿਸੇ ਦੀ ਪਾਈ

16/12/2023

ਅੱਸੂ ਸਿਆਲਾ ਜੰਮਿਆ ਤੇ ਕੱਤੇ ਵੱਡਾ ਹੋ,
ਮੱਘਰ ਫੌਜਾਂ ਚੱੜੀਆਂ ਤੇ ਪੋਹ ਲੜਾਈ ਹੋ ॥

14/12/2023

🤔
ਅਰਬ UAE ਨੇ 2022ਵਿਚ 400 ਹੈਕਟੇਅਰ ਕਣਕ ਦੀ ਖੇਤੀ ਕੀਤੀ ਹੈ ਜਿਸ ਥਾਂ ਘਾਹ ਵੀ ਨਹੀ ਸੀ ਹੁੰਦਾ ਉਸ ਰੇਗਿਸਤਾਨ ਵਿਚ 2025 ਤਕ 1400 ਹੇਕਟੇਅਰ ਕਣਕ ਦੀ ਬਿਜਾਈ
ਦਾ ਟਾਰਗੇਟ ਹੈ
ਦੂਜੇ ਪਾਸੇ ਖੇਤੀ ਵਿਚ ਦੁਨੀਆਂ ਦਾ ਸਭ ਤੋਂ ਸਿਰਮੋਰ ਸੂਬੇ ਨੂੰ ਲੋਕ ਛੱਡ ਰਹੇ ਹਨ ਕਹਿੰਦੇ ਪੰਜਾਬ ਵਿਚ ਕੁਝ ਨਹੀ
UAE ਨੇ ਸਾਰਾ ਕੁਝ ਕਰਨ ਤੋਂ ਬਾਅਦ ਅਨਾਜ ਰੋਟੀ ਦੁੱਧ ਤੇ ਧਿਆਨ ਦੇਣਾ ਸ਼ੁਰੂ ਕੀਤਾ ਹੈ ਪੈਸਾ ਕੁਝ ਨਹੀ ਸਾਧਨ ਹੀ ਪੈਸਾ
ਪੰਜਾਬ ਕੋਲ ਬਹੁਤ ਵਧੀਆ ਘਰੇਲੂ ਸਿਸਟਮ ਹੈ ਜੋ ਨੌਜਵਾਨਾਂ ਨੂੰ ਖੇਤੀ ਪਰਤੀ ਹੀਨ ਭਾਵਨਾ ਪੈਦਾ ਕਰ ਬਰਬਾਦ ਕੀਤਾ ਜਾ ਰਿਹਾ ਹੈ
ਲੇਬਰ ਕਰਕੇ ਦਹੀ ਦੁੱਧ ਸਬਜੀ ਖਰੀਦਣੀ ਹੈ ਓ ਤਾਂ ਸਾਡੇ ਕੋਲ ਮੁਫਤ ਵਿਚ
ਪੰਜਾਬ ਦੁਨੀਆਂ ਦਾ ਅਮੀਰ ਸੂਬਾ
ਜਿਸ ਕੋਲ ਧੁੱਪ 'ਪਾਣੀ ' ਚਾਰ ਮੌਸਮ ' ਜਰਖੇਜ ਧਰਤੀ ਹੈ
ਕੁਲਦੀਪ ਸਿੰਘ ਗੁਰਾਇਆ ਮੁਹੱਬਤਪੁਰ ਦੀ ਕੰਧ ਤੋੰ

07/12/2023

ਦੁੱਕੀ- ਜਿਸ ਦੀ ਗਾਇਕੀ ਅੱਗੇ ਰਾਜੇ ਸਿਰ ਝੁਕਾਉਂਦੇ ਸਨ : ਬਚਪਨ ਦਾ ਨਾਮ ਉਮਦਾ ਸੀ ਉਸਦਾ । ਪਿਤਾ ਖੁਸ਼ੀ ਮੁਹੰਮਦ ਤੇ ਮਾਂ ਸੀ ਬੀਬੀ ਫਾਤਿਮਾ, ਜੋ ਉਮਦਾ ਦੇ ਬਚਪਨ ਸਮੇਂ ਹੀ ਮਰ ਗਏ । ਗਰੀਬ ਮਾਛੀਆਂ ਦੇ ਘਰ ਪਿੰਡ ਸਵਾਜ ਕੇ ( ਵਰਤਮਾਨ ਪਿੰਡ ਪ੍ਰਭਾਤ ਸਿੰਘ ਵਾਲਾ) ਜਿਲ੍ਹਾ ਫਿਰੋਜ਼ਪੁਰ ( ਹੁਣ ਜਿਲ੍ਹਾ ਫਾਜਿਲਕਾ) ਚ ਜਨਮੀ ਉਮਦਾ ਬਚਪਨ ਤੋਂ ਹੀ ਪੇਟ ਦੀ ਭੁੱਖ ਮਿਟਾਉਣ ਲਈ ਲੋਕਾਂ ਦੇ ਘਰੀਂ ਭਾਂਡੇ ਮਾਂਜਦੀ। ਤਾਸ਼ ਦੇ ਪੱਤਿਆਂ ਵਿੱਚ ਦੁੱਕੀ ਦੀ ਤਾਕਤ ਸਭ ਤੋਂ ਘੱਟ ਹੁੰਦੀ ਹੈ । ਸ਼ਾਇਦ ਇਸੇ ਕਾਰਨ ਉਸਦੀ ਗਰੀਬੀ ਤੇ ਕੰਮ ਕਰਕੇ ਹੀ ਕੁੱਝ ਲੋਕਾਂ ਉਸਦਾ ਨਾਂ ਦੁੱਕੀ ਪਕਾਅ ਦਿੱਤਾ ਹੋਵੇਗਾ। ਪਰ ਬਹੁਤੇ ਪਿੰਡ ਵਾਲੇ ਉਸਦੇ ਭੋਲੇ ਬਚਪਨ, ਇਮਾਨਦਾਰੀ ਕਾਰਨ ਤੇ ਪਿੰਡ ਦੀ ਭਾਈਚਾਰਕ ਸਾਂਝ ਕਰਨ ਉਸਦੇ ਦੁੱਖ-ਸੁੱਖ ਵਿੱਚ ਸਹਾਈ ਹੁੰਦੇ ਸਨ। ਬੇ-ਵਾਹਰੇ ਮਾਪਿਆਂ ਕਾਰਨ ਪਿੰਡ ਵਾਲਿਆਂ ਉਸਦੇ ਮਾਂ-ਬਾਪ ਦਾ ਫਰਜ ਨਿਭਾਉਂਦੇ ਉਸਦਾ ਵਿਆਹ ਨੇੜਲੇ ਪਿੰਡ ਬੱਗੇ ਕੇ ਜਿਲਾ ਫਿਰੋਜ਼ਪੁਰ ਕਰ ਦਿੱਤਾ । ਪਰ ਮਹਿੰਦੀ ਦਾ ਰੰਗ ਵੀ ਨਹੀਂ ਸੀ ਲੱਥਾ ਕਿ ਉਸਦੇ ਪਤੀ ਦੀ ਵੀ ਮੌਤ ਹੋ ਗਈ। ਪਹਾੜ ਟੁੱਟ ਪਿਆ ਆਫਤਾਂ ਦਾ ਦੁੱਕੀ ਤੇ। ਪੇਕੇ ਪਿੰਡ ਪੀਰ ਮਹਿਮੂਦ ਸ਼ਾਹ ਦੀ ਮਜ਼ਾਰ ਤੇ ਖੁਸ਼ੀ ਰਾਮ ਨੇ ਦੁੱਕੀ ਨੂੰ ਗਾਉਣ ਦੀ ਤਾਲੀਮ ਦਿੱਤੀ। ਜਦੋਂ ਗਾਉਣ ਲੱਗੀ ਤਾਂ ਉਸ ਅੰਦਰ ਦਬੇ ਦੁੱਖ ਦਾ ਤੂਫਾਨ ਉਸਦੀ ਗਾਇਕੀ ਵਿੱਚ ਨਜ਼ਰ ਆਉਂਦਾ ਸੀ। ਅਸਮਾਨ ਤੱਕ ਪੁਜਦੀ ਲੰਬੀ ਹੇਕ ਤੇ ਅੰਦਰਲਾ ਵਿਰਲਾਪ ਉਸਦੇ ਆਲਾਪ ਵਿੱਚ ਝਲਕਦਾ ਸੀ ਤੇ ਉਸਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰਦੇ । ਸਰੋਤੇ ਵੀ ਉਸਦੀ ਦਰਦ ਭਰੀ ਆਵਾਜ ਨੂੰ ਅੰਦਰੋਂ ਮਹਿਸੂਸ ਕਰਦੇ। ਪੂਰਬੀ ਪੰਜਾਬ ਵਿੱਚ ਉਸ ਵੇਲੇ ਦੋ ਹੀ ਗਾਇਕਾਵਾਂ ਸਨ : ਇੱਕ ਦੁੱਕੀ-ਮਾਛਣ ਤੇ ਦੂਜੀ ਮਿੱਸ-ਨਵਾਬ ਦੋਨਾਂ ਦਾ ਜਿਲ੍ਹਾ ਫਿਰੋਜ਼ਪੁਰ। ਫਰਕ ਇਹ ਸੀ ਕਿ ਮਿੱਸ ਨਵਾਬ ਦੀ ਗਾਇਕੀ ਚ ਉਰਦੂ ਦੀ ਚਾਸ਼ਨੀ ਸੀ ਪਰ ਦੁੱਕੀ ਨਿਰੋਲ ਪੰਜਾਬੀ ਗਾਇਕਾ। ਇਸਤੋਂ ਇਲਾਵਾ ਮਿੱਸ ਨਵਾਬ ਤਵਾਇਫ ਬਣ ਗਈ ਸੀ ਪਰ ਦੁੱਕੀ ਮਾਛਣ ਪਿੰਡ ਦੀ ਧੀ ਬਣ ਕੇ ਰਹੀ। ਦੁੱਕੀ ਦੀ ਗਾਇਕੀ ਦੀ ਕਹਾਣੀ ਸੁਣ ਕੇ ਲਾਹੌਰ ਦੇ ਇਕ ਨਵਾਬ ਨੇ ਉਸਨੂੰ ਗਾਉਣ ਲਈ ਸੱਦਿਆ ਤੇ ਆਵਾਜ ਤੇ ਕਾਇਲ ਹੋਕੇ ਜਬਰਦਸਤੀ ਉੱਥੇ ਹੀ ਰੱਖ ਲਿਆ। ਉਸਨੇ ਕਿਸੇ ਦੇ ਰਾਹੀਂ ਇਹ ਸੁਨੇਹਾ ਆਪਣੇ ਪਿੰਡ ਸਵਾਜ ਕੇ ਭੇਜ ਦਿੱਤਾ। ਇੱਥੋਂ ਦੋ ਸਰਦਾਰ ਈਸਟ ਸਿੰਘ ਤੇ ਗੁਰੀਆ ਸਿੰਘ ਜੋਗੀਆਂ ਦੇ ਭੇਸ ਚ ਲਾਹੌਰ ਉਸ ਨਵਾਬ ਪਾਸ ਪੁੱਜ ਗਏ ਤੇ ਫਿਰ ਬਹਾਨੇ ਨਾਲ ਹੀਰਾ ਮੰਡੀ ਦੀ ਉਸ ਹਵੇਲੀ ਚ ਜਿੱਥੇ ਦੁੱਕੀ ਨੂੰ ਰੱਖਿਆ ਸੀ। ਦੁੱਕੀ ਨੇ ਉਹਨਾ ਨੂੰ ਪਛਾਣ ਲਿਆ ਤੇ ਉਹਨਾਂ ਰਲ ਕੇ ਸਕੀਮ ਬਣਾਈ। ਸਕੀਮ ਅਨੁਸਾਰ ਦੁੱਕੀ ਦੇ ਹਵੇਲੀ ਚੋਂ ਬਾਹਰ ਆਉਂਦਿਆਂ ਹੀ ਉਸਨੂੰ ਘੋੜੀ ਤੇ ਬਿਠਾ ਕੇ ਸਤਲੁਜ ਪਾਰ ਕਰਾਇਆ ਤੇ ਆਪਣੇ ਪਿੰਡ ਸਵਾਜ ਕੇ ਲੈ ਆਏ। ਇਸ ਪਿੱਛੋਂ ਮਮਦੋਟ ਦੇ ਨਵਾਬ ਜਲਾਲੁਦੀਨ ਨੇ ਦੁੱਕੀ ਮਾਛਣ ਨੂੰ ਗਾਉਣ ਲਈ ਬੁਲਾਇਆ। ਉਸਦੀ ਗਾਇਕੀ ਤੋਂ ਪ੍ਰਭਾਵਿਤ ਹੋਕੇ ਉਸਨੂੰ ਆਪਣੇ ਮੂੰਹੋਂ ਇਨਾਮ ਮੰਗਣ ਦੀ ਪੇਸ਼ਕਸ਼ ਕੀਤੀ । ਜੋ ਦੁੱਕੀ ਮਾਛਣ ਨੇ ਮੰਗਿਆ, ਨਵਾਬ ਵੀ ਹੈਰਾਨ ਰਹਿ ਗਿਆ। ਆਪਣੇ ਲਈ ਦੁੱਕੀ ਨੇ ਕੁੱਝ ਨਹੀਂ ਮੰਗਿਆ, ਪਰ ਆਪਣੇ ਪਿੰਡ ਬੱਗੇ ਕੇ ਲਈ ਸੜਕ ਬਨਾਉਣ ਦੀ ਮੰਗ ਕਰ ਦਿੱਤੀ। ਨਵਾਬ ਦੇ ਮਨ ਚ ਦੁੱਕੀ ਪ੍ਰਤੀ ਹੋਰ ਆਦਰ ਵਧ ਗਿਆ। ਨਵਾਬ ਨੇ ਸੜਕ ਦੀ ਮੰਗ ਵੀ ਮੰਨ ਲਈ ਤੇ ਬੱਗੇ ਕੇ ਪਿੰਡ ਵੀ ਇਨਾਮ ਵਜੋਂ ਦੇ ਦਿੱਤਾ।ਦੁੱਕੀ-ਮਾਛਣ ਦੀ ਗਾਇਕੀ ਕਾਰਨ ਹੀ ਵੱਟੂ ਦੇ ਜਾਗੀਰਦਾਰ ਵੱਲੋਂ ਉਸਨੂੰ ਰਾਣਾ ਪਿੰਡ ( ਉਸ ਵੇਲੇ ਫਿਰੋਜ਼ਪੁਰ ਚ) ਵੀ ਇਨਾਮ ਚ ਦੇ ਦਿੱਤਾ। ਇਹਨਾਂ ਪਿੰਡਾਂ ਦੀ ਜਾਇਦਾਦ 1947 ਤੱਕ ਦੁੱਕੀ-ਮਾਛਣ ਦੇ ਨਾਮ ਬੋਲਦੀ ਸੀ। ਆਜਾਦੀ ਪਿੱਛੋਂ ਇਹ ਲੋਕਾਂ ਨੂੰ ਅਲਾਟ ਕੀਤੀ ਗਈ। 1938 ਵਿੱਚ ਗਰਾਮੋਫੋਨ ਕੰਪਨੀ ਵੱਲੋਂ ਦੁੱਕੀ-ਮਾਛਣ ਦੇ ਗਾਣੇ ਰਿਕਾਰਡ ਕੀਤੇ। ਉਦੋਂ ਇਸਨੂੰ ਤਵਾ ਕਿਹਾ ਜਾਂਦਾ ਸੀ । ਤਵਾ ਨੰਬਰ 12706 ਸਾਲ 1939 ਵਿੱਚ ਮਾਰਕੀਟ ਵਿੱਚ ਆਇਆ। ਜਿਸ ਵੇਲੇ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਦੁੱਕੀ-ਮਾਛਣ ਮਾਛਣ ਨੂੰ ਆਪਣੀ ਜਨਮ ਭੂਮੀ ਤੇ ਦੋਨੇ ਇਨਾਮ ਚ ਮਿਲੇ ਪਿੰਡ ਛੱਡਣੇ ਪਏ। ਇਸ ਵਾਰ ਫਿਰ ਈਸਰ ਸਿੰਘ ਤੇ ਰੁਲੀਆ ਸਿੰਘ ਨੇ ਦੁੱਕੀ-ਮਾਛਣ ਨੂੰ ਸਤਲੁਜ ਲੰਘਾ ਕੇ ਸੁਰੱਖਿਅਤ ਪਾਕਿਸਤਾਨ ਦੀ ਹੱਦ ਤੱਕ ਛੱਡ ਕੇ ਆਏ। ਇਹ ਹੀ ਅਸਲ ਨਾਇਕਾਂ ਦੀ ਪਛਾਣ ਹੁੰਦੀ ਹੈ, ਜੋ ਅੱਜ ਦੇ ਫਿਲਮੀ ਨਾਇਕ ਵਾਂਗ ਪੈਸੇ ਲੈਕੇ ਸ਼ੁਹਰਤ ਹਾਸਿਲ ਕਰਨ ਦੀ ਥਾਂ ਜਾਨ ਤਲੀ ਤੇ ਰੱਖ ਕੇ ਅਸਲ ਕਿਰਦਾਰ ਨਿਭਾਉਂਦੇ ਹਨ। ਦੁੱਕੀ-ਮਾਛਣ ਨੇ ਆਪਣੀ ਗਾਇਕੀ ਤੇ ਜੀਵਨ ਸ਼ੈਲੀ ਕਰਕੇ ਦੱਸ ਦਿੱਤਾ ਕਿ ਉਹ ਮਾਪਿਆਂ ਦੇ ਰੱਖੇ ਗਏ ਨਾਮ ਅਨੁਸਾਰ ਉਮਦਾ ਹੈ ਦੁੱਕੀ ਨਹੀਂ ।ਕੁੱਝ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਉਸਦੀ ਗਾਇਕੀ ਵਿੱਚ ਆਮ ਤੌਰ ਤੇ ਦੋ-ਲਾਈਨਾ ਦੇ ਦੋਹਾ-ਨੁਮਾ ਗਾਇਕੀ ਕਰਕੇ ਉਸਦਾ ਨਾਮ ਦੁੱਕੀ ਪਿਆ । ਪਰ ਇੱਕ ਗੱਲ ਸਾਫ ਹੈ , ਗਾਇਕੀ ਅਤੇ ਕਿਰਦਾਰ ਕਰਕੇ ਇਸ ਦੁੱਕੀ ਨੂੰ ਬਾਦਸ਼ਾਹ ਤੇ ਲੋਕ ਸਿਰ ਝੁਕਾਉਂਦੇ ਸਨ । ਉਹ ਮੁਸਲਮਾਨ ਪਰਿਵਾਰ ਵਿੱਚ ਜਨਮੀ , ਹਿੰਦੂ ਗੁਰੂ ਤੋਂ ਗਾਇਕੀ ਸਿੱਖੀ, ਸਿੱਖਾਂ ਵਲੋਂ ਉਸਨੂੰ ਜਾਨ ਖਤਰਿਆਂ ਵਿੱਚ ਪਾਕੇ ਸੁਰੱਖਿਆ ਦਿੱਤੀ, ਸਵਾਜ ਕੇ ਵਾਲਿਆਂ ਅੰਤ ਤੱਕ ਪਰਿਵਾਰ ਵਾਂਗ ਉਸ ਨਾਲ ਰਿਸ਼ਤਾ ਨਿਭਾਇਆ। ਪੰਜਾਬੀ ਮਾਂ ਬੋਲੀ ਦੀ ਉਹ ਪਹਿਲੀਆਂ ਗਾਇਕਾਵਾਂ ਵਿੱਚ ਸ਼ੁਮਾਰ ਸੀ , ਜਿਸਦੀ ਲੰਬੀ ਵਿਰਲਾਪ ਵਾਲੀ ਹੇਕ ਦਾ ਕੋਈ ਰਿਕਾਰਡ ਨਹੀਂ ਤੋੜ ਸਕਿਆ ।
ਉਸਦੀ ਹੇਕ ਵਿੱਚਲੀ ਠੇਠ ਪੰਜਾਬੀ ਲੋਕ ਬੋਲੀ ਵਿੱਚੋਂ ਹੋਣ ਕਾਰਨ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲੈਂਦੀ ਸੀ ਜਿਵੇਂ :
" ਰੋੜਾ ਠੀਕਰੀਆਂ ਤੇ ਆਸਣ ਜੰਮ ਗਿਆ ਸਾਧਾਂ ਦਾ,
ਓ ਔਖੀ ਘੜੀ ਰਾਂਝਿਆ ਮਿਲੇਗੀ ਫਕੀਰੀ ।"
ਉਹ ਆਪਣੀ ਕਿਸਮ ਦੀ ਅਜਿਹੀ ਵੀ ਪਹਿਲੀ ਗਾਇਕਾ ਸੀ ਜਿਸ ਨੇ ਆਪਣੇ ਇਨਾਮ ਦੀ ਥਾਂ ਪਿੰਡ ਲਈ ਸੜਕ ਮੰਗੀ । ਫਕੀਰਾਂ ਵਾਂਗ ਜਨਮੀ ਤੇ ਮਜ੍ਹਬੀ ਜਨੂੰਨੀਆਂ ਦੇ ਡਰੋਂ ਦੋ ਪਿੰਡਾਂ ਦੀ ਜਮੀਨ ਛੱਡ ਕੇ ਨਾ ਚਾਹੁੰਦੇ ਹੋਏ ਵੀ ਫਕੀਰ ਵਾਂਗ ਪਾਕਿਸਤਾਨ ਚਲੀ ਗਈ। ਰੰਗਲਾ-ਬੰਗਲਾ ਫਾਜਿਲਕਾ ਚੈਨਲ ਦੇ ਡਾ. ਰਮੇਸ਼ ਰੰਗੀਲਾ ਵੱਲੋਂ ਦੁੱਕੀ-ਮਾਛਣ ਦੀ ਗਾਇਕੀ ਵਾਰੇ ਸ਼ਲਾਘਾਯੋਗ ਕੰਮ ਕੀਤਾ ਹੈ।
ਹੇਠਾਂ : ਰੰਗਲਾ ਬੰਗਲਾ ਫਾਜਿਲਕਾ ਤੋਂ ਧੰਨਵਾਦ ਸਹਿਤ : ਉਮਦਾ ਉਰਫ ਦੁੱਕੀ-ਮਾਛਣ ਦਾ ਚਿੱਤਰ।
Namdev Singh Sidhu copy

06/12/2023
04/12/2023

ਬਾਪ ਬੇਟੇ ਦੀ ਕਹਾਣੀ ਨਹੀ ਐਨੀਮਲ ਪਰਿਵਾਰ ਨਾਲ ਦੇਖਣ ਵਾਲੇ ਸ਼ਰਮਿੰਦਾ ਹੋ ਰਹੇ ਨੇ
🤭😳🫣

02/12/2023

ਜਿਹੜੇ ਯਾਰ ਦੀ ਰਜਾ ਵਿਚ ਰਹਿੰਦੇ ਨੇ
ਉਹ ਨਫ਼ਾ ਨੁਕਸਾਨ ਸਭ ਸਹਿੰਦੇ ਨੇ

18/11/2023

ਵਧੀਆ ਗੱਲ ਏ ਜੇ ਕੋਈ ਆਪਣੇ ਘਰ ਮੁੜਦਾ ਏ
ਵਿਦੇਸ਼ਾਂ ਵਿੱਚ ਪੱਕੇ ਤੌਰ ਤੇ ਸੈਟਲ ਹੋਣ ਦੀ ਰੋਹ-ਰੀਤ ਨੂੰ ਤਿਆਗਦੇ ਹੋਏ ਮੇਰੀ ਨਹੁੰ-ਧੀ,ਪੋਤਰੀ ਤੇ ਮੇਰਾ ਪੁੱਤਰ ਆਪਣੇ ਘਰ ਪੱਕੇ ਤੌਰ ਤੇ ਕਨੇਡਾ ਤੋਂ ਅੰਮ੍ਰਿਤਸਰ ਸਾਹਿਬ ਵਾਪਸ ਆਏ । ਮੈਨੂੰ ਬੇਹੱਦ ਖੁਸ਼ੀ ਹੈ ਮੇਰੀ ਸੋਚ ਮੁਤਾਬਕ ਖਾਣੇ ਦੋ ਫੁਲਕੇ ਆਪਾਂ ਸਾਰਿਆਂ , ਪੈਸੇ ਦੀ ਭੁੱਖ(ਹਵੱਸ )ਸਾਰੀ ਉਮਰ ਪੂਰੀ ਨਹੀਂ ਹੁੰਦੀ ਜਿਹੜਾ ਦੱਸ ਹਜ਼ਾਰ ਕਮਾਉਂਦਾ ਉਹ ਵੀਹ ਕਮਾਉਣਾ ਚਾਹੁੰਦਾ ਜਿਹੜਾ ਪੰਜ ਲੱਖ ਕਮਾਉਂਦਾ ਉਹ ਦੱਸ ਲੱਖ ਕਮਾਉਣਾ ਚਾਹੁੰਦਾ ਆਪਣੇ ਇੰਡੀਆ ਵਿੱਚ ਕਿਸੇ ਕੰਮ ਦੀ ਕਮੀਂ ਨਹੀਂ ਸੋ ਮਿਲ ਕੇ ਪਰਿਵਾਰ ਦੇ ਨਾਲ ਰਹੋ। ਆਪਣਾ ਅਤੀਤ ਕਦੇ ਨਾ ਭੁੱਲੋ। ਉਹਨਾਂ ਹਜ਼ਾਰਾਂ ਦੇਸ਼-ਭਗਤਾ ਜਿੰਨਾ ਦੇਸ਼ ਦੀ ਆਜ਼ਾਦੀ ਲਈ ਬਲੀਦਾਨ ਦਿੱਤਾ ਉਨ੍ਹਾਂ ਇਸ ਤਰ੍ਹਾਂ ਦੇ ਆਜ਼ਾਦ ਭਾਰਤ ਦੀ ਕਲਪਨਾ ਨਹੀਂ ਸੀ ਕੀਤੀ ਕਿ ਅਸੀਂ ਫਿਰ ਗੋਰਿਆਂ ਦੀ ਧਰਤੀ ਤੇ ਜਾ ਕੇ ਲੇਬਰ ਕਰੀਏ। ਮੇਰੀ ਇਹ ਸੋਚ ਹੈ ਬਾਕੀ ਸੋ ਸਭ ਦਾ ਰੱਬ ਰਾਖਾ।
ਹਮੇਸ਼ਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ। Harmit singh Matharu

16/11/2023

ਨਸ਼ਿਆਂ ਦਾ ਤਿਆਗ ਕਰੋ ਨਵੀਂ ਜ਼ਿੰਦਗੀ ਦਾ ਆਗਾਜ਼ ਕਰੋ 🙏🏻

16/11/2023

ਜਦੋਂ ਪਤਾ ਹੋਵੇ ਸੀਨਿਆ ਚ ਛੇਕ ਹੋਣਗੇ ਜੀ
ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂਓ ਹੁੰਦੇ।
ਜੰਗੇ ਆਜ਼ਾਦੀ ਦੇ ਮਹਾਨ ਸਿਰਲੱਥ ਸੂਰਬੀਰ ਯੋਧੇ ਅਮਰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਸ਼ਹੀਦੀ ਦਿਵਸ ਤੇ ਕੋਟਨ ਕੋਟ ਪ੍ਰਣਾਮ ਹੈ ਜੀ ।🙏🏻🙏🏻

13/11/2023

ਬਜ਼ਾਰਾਂ ਵਿੱਚ ਕਹਿੰਦੇ ਐਤਕੀ ਰੋਣਕਾਂ ਤੇ ਗਾਹਕ ਨਹੀ ਸੀ ਕਾਰਣ ਮਹਿੰਗਾਈ ਜਾਂ ਮਿਲਾਵਟਾਂ ਜਾਂ ਲੋਕ ਬਦਲ ਗਏ ਜਾਂ ਸ਼ੋਕ ਮਰ ਗਏ ਜਾਂ ਬਾਹਰ ਚਲੇ ਗਏ ਕਾਰਣ ?

13/11/2023

ਦਾਤੀਆਂ ਕਹੀਆਂ ਰੰਭੇ ਤੰਗਲੀਆਂ ਪੰਜਾਲੀਆਂ ਦੇ ਗਿਆਤਾਂ ਨੂੰ ਵਿਸ਼ਵਕਰਮਾ ਦਿਨ ਦੀਆਂ ਮੁਬਾਰਕਾਂ 🙏🏻

12/11/2023

ਆਪ ਜੀ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ। ਅਕਾਲ ਪੁਰਖ ਸਭ ਨੂੰ ਸਿਹਤਮੰਦ ਅਤੇ ਖਸ਼ਹਾਲ ਰੱਖਣ, ਮੋਹ ਦੀਆਂ ਤੰਦਾਂ ਸਦਾ ਬਣਾਈ ਰੱਖਣ ॥
#ਬੰਦੀਛੋੜਦਿਵਸ #ਦੀਵਾਲੀ

11/11/2023

ਇੱਕ ਦੀਵਾ 🪔 ਮੇਰੀ ਰੂਹ ਚ ਜਗਜੇ !
ਰੌਸ਼ਨ ਹੋ ਜੇ ਅਗਿਆਨ ਅੰਦਰਲਾ @ ਰੋਮੀਓ

11/11/2023

ਪਿੰਡ ਝੰਡੂਕੇ ਜਿਲ੍ਹਾ ਮਾਨਸਾ ਵਿੱਚ ਇੱਕ ਮੱਝਾਂ ਦਾ ਵਪਾਰੀ ਮਹਿੰਗੀਆਂ ਮੱਝਾਂ ਖਰੀਦਕੇ ਹਫ਼ਤੇ ਦਾ ਕਰਾਰ ਕਰਕੇ ਲੋਕਾਂ ਨਾਲ 45 ਲੱਖ ਦੀ ਠੱਗੀ ਮਾਰ ਗਿਆ 🤭

11/11/2023

ਠੰਡ ਲੱਗਣ ਨਾਲ ਨਿੱਛਾਂ ਆਈਆਂ ਨੇ ਫਿਰ ਵੀ ਆਖਾਂ ਸੱਜਣ ਚੇਤੇ ਕਰਦਾ ਏ 😜

08/11/2023

ਇਕ ਬੈਂਕ ਚ ਡਕੈਤੀ ਦੌਰਾਨ ਲੁਟੇਰਿਆਂ ਨੇ ਚੀਖ਼ ਕੇ ਕਿਹਾ,
"ਬਿਲਕੁਲ ਵੀ ਨਾ ਹਿੱਲਿਓ। ਸਰਕਾਰ ਦੇ ਪੈਸੇ ਪਿੱਛੇ ਐਵੇ ਆਪਣੀ ਜਾਨ ਨਾ ਗਵਾ ਬੈਠਿਓ"।
ਹਰ ਕੋਈ ਚੁੱਪ ਚਾਪ ਥੱਲੇ ਲੇਟ ਗਿਆ।ਇਸਨੂੰ ਕਹਿੰਦੇ ਸੋਚਣ ਦੇ ਢੰਗ ਵਿੱਚ ਤਬਦੀਲੀ ਕਰਨੀ।

ਇਕ ਸੁੰਦਰ ਔਰਤ ਲੁਟੇਰਿਆਂ ਤੋਂ ਡਰ ਕੇ ਘਬਰਾ ਰਹੀ ਸੀ। ਉਸਨੂੰ ਇਕ ਲੁਟੇਰੇ ਨੇ ਕਿਹਾ, "ਅਰਾਮ ਨਾਲ ਬੈਠੋ ਕੋਈ ਨਹੀਂ ਤੁਹਾਨੂੰ ਛੇੜਦਾ"। ਇਸਨੂੰ ਕਹਿੰਦੇ ਪੇਸ਼ੇਵਰ ਬਣਨਾ।ਸਿਰਫ ਉਹੀ ਕੰਮ ਤੇ ਫੋਕਸ ਕਰੋ ਜਿਸ ਦੀ ਤੁਸੀਂ ਤਿਆਰੀ ਕੀਤੀ ਹੈ।

ਲੁੱਟ ਤੋਂ ਬਾਅਦ ਜਦੋਂ ਲੁਟੇਰੇ ਘਰ ਵਾਪਿਸ ਪਹੁੰਚੇ । ਨਵੇਂ ਆਏ ਲੁਟੇਰੇ ਨੇ ਇਕ ਪੁਰਾਣੇ ਲੁਟੇਰੇ (ਜਿਹੜਾ ਸਿਰਫ਼ ਪੰਜਵੀਂ ਤਕ ਸਕੂਲ ਗਿਆ ਸੀ) ਨੂੰ ਕਿਹਾ, "ਭਰਾਵਾ ਚਲੋ ਪੈਸੇ ਗਿਣ ਲਈਏ। ਤਾਂ ਪੁਰਾਣੇ ਨੇ ਜਵਾਬ ਦਿੱਤਾ "ਇੰਨੇ ਪੈਸੇ ਨੂੰ ਗਿਣਦਿਆਂ ਬਹੁਤ ਟਾਈਮ ਲੱਗ ਜਾਣਾ ਸ਼ਾਮ ਦੀਆਂ ਖ਼ਬਰਾਂ 'ਚ ਸੁਣ ਲਵਾਂਗੇ ਕਿ ਕਿੰਨੇ ਦੀ ਲੁੱਟ ਹੋਈ। ਇਸਨੂੰ ਕਹਿੰਦੇ ਤਜ਼ਰਬਾ। ਕਾਗਜ਼ੀ ਪੜ੍ਹਾਈ ਨਾਲ਼ੋਂ ਤਜ਼ਰਬਾ ਜਿਆਦਾ ਮਹੱਤਵਪੂਰਨ ਅੱਜਕਲ।

ਲੁਟੇਰਿਆਂ ਦੇ ਜਾਣ ਤੋਂ ਬਾਅਦ ਕਲਰਕ ਨੇ ਮੈਨੇਜਰ ਨੂੰ ਕਿਹਾ ਪੁਲਿਸ ਬੁਲਾਓ ਜਲਦੀ । ਪਰ ਮੈਨੇਜਰ ਕਹਿੰਦਾ ਰੁੱਕਜਾ ਓਏ ਪਹਿਲਾ 20 ਲੱਖ ਆਪਣੇ ਲਈ ਰੱਖ ਲਈਏ ਤੇ 50 ਲੱਖ ਦਾ ਜੋ ਪਿਛਲਾ ਗਬਨ ਵੀ ਇਸੇ ਵਿੱਚ ਪਾ ਲਈਏ। ਇਸਨੂੰ ਕਹਿੰਦੇ ਲਹਿਰਾਂ ਨਾਲ ਤੈਰਨਾ (ਖ਼ਰਾਬ ਸਤਿਥੀ ਨੂੰ ਵੀ ਫਾਇਦੇ 'ਚ ਬਦਲ ਲੈਣਾ)।

ਕਲਰਕ ਕਹਿੰਦਾ ਇਹ ਤਾਂ ਬਹੁਤ ਮਜੇ ਦੀ ਗੱਲ ਹੈ ਇਸੇ ਤਰ੍ਹਾਂ ਦਾ ਡਾਕਾ ਹਰ ਮਹੀਨੇ ਪੈਣਾ ਚਾਹੀਦਾ। ਇਸਨੂੰ ਕਹਿੰਦੇ ਕੰਮ ਦਾ ਅਕੇਵਾਂ ਖਤਮ ਕਰਨਾ । ਆਪਣੀ ਮਾਨਸਿਕ ਖੁਸ਼ੀ ਨੌਕਰੀ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ।

ਅਗਲੇ ਦਿਨ ਟੀਵੀ 'ਚ ਆਇਆ ਕਿ ਬੈਂਕ 'ਚ ਡਾਕਾ ਪੈ ਗਿਆ । ਲੁਟੇਰੇ ਬੈਂਕ ਵਿਚੋਂ 1 ਕਰੋੜ ਲੈ ਗਏ। ਲੁਟੇਰਿਆਂ ਨੇ ਪੈਸੇ ਗਿਣੇ ਤੇ ਬਾਰ ਬਾਰ ਗਿਣੇ ਇਹ ਤਾਂ ਬਸ 30 ਲੱਖ ਸੀ। ਬੜਾ ਗੁੱਸਾ ਚੜ੍ਹਿਆਂ, ਲੁਟੇਰੇ ਕਹਿੰਦੇ ਦਸ ਯਾਰ ਜਾਨ ਆਪਾਂ ਖ਼ਤਰੇ 'ਚ ਪਾਈ ਤੇ ਮਿਲਿਆ ਬਸ 30 ਲੱਖ ਤੇ ਉਹ ਮੈਨੇਜਰ 2 ਮਿੰਟ 'ਚ 70 ਲੱਖ ਲੈਕੇ ਨਿਕਲ ਗਿਆ। ਲੁਟੇਰਾ ਕਹਿੰਦਾ ਲੱਗਦਾ ਚੋਰ ਹੋਣ ਨਾਲ਼ੋਂ ਪੜ੍ਹੇ ਲਿਖੇ ਹੋਣਾ ਜਿਆਦਾ ਵਧੀਆ ਹੈ। ਇਸਨੂੰ ਕਹਿੰਦੇ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ।।। ⚫ਸਿਖਿਆ :- ਇਹੀ ਕੰਮ ਲੀਡਰਾਂ ਦਾ ਹਰ ਮੁੱਦੇ, ਹਰ ਸੰਘਰਸ਼, ਹਰ ਸਰਕਾਰੀ ਨੀਤੀ ਵਿਚੋਂ ਪਹਿਲਾ ਆਪਣਾ ਉਲੂ ਸਿੱਧਾ ਕਰਦੇ ਹਨ

08/11/2023

ਅੱਜ ਇੱਕ ਪਰਿਵਾਰ ਸਾਰੇ ਜੀਅ ਮਾਰਕੇ ਲੁੱਟ ਦੀ ਵਾਰਦਾਤ ਕੀਤੀ ਗਈ ਘਰ ਵਿੱਚ 25 ਸਾਲ ਤੋਂ ਪ੍ਰਦੇਸੀ ਨੌਕਰ ਕੰਮ ਕਰ ਰਿਹਾ ਸੀ ਉਹ ਫਰਾਰ ਏ 😭

08/11/2023

ਕੁਝ ਸਾਲ ਪਹਿਲਾਂ ਮੇਰੀ ਇੱਕ ਦੋਸਤ ਦੀ ਅਚਾਨਕ ਮੌਤ ਹੋ ਗਈ। ਦੋ ਮਹੀਨਿਆਂ ਮਗਰੋਂ ਮੈਂ ਉਹਦੇ ਘਰਵਾਲੇ ਨੂੰ ਕਾਲ ਕਰਨ ਦੀ ਸੋਚੀ। ਮੇਰੇ ਮਨ ਚ ਸੀ ਕਿ ਉਹ ਜਰੂਰ ਆਪਣੀ ਘਰਵਾਲੀ ਕਰਕੇ ਜ਼ਿੰਦਗੀ ਬਦਤਰ ਹੋ ਗਈ ਹੋਵੇਗੀ। ਹੋ ਸਕਦਾ ਮੈਂ ਉਸਦੀ ਕੁਝ ਮਦਦ ਕਰ ਸਕਾਂ। ਕਿਉਂਕਿ ਮੇਰੀ ਦੋਸਤ ਆਪਣੀ ਮੌਤ ਤੋਂ ਪਹਿਲਾਂ ਸਭ ਕੁਝ ਸੰਭਾਲਦੀ ਸੀ ਘਰ , ਬੱਚਿਆਂ ਦੀ ਪੜ੍ਹਾਈ , ਸੱਸ ਸਹੁਰੇ ਦੀ ਦੇਖਭਾਲ , ਬਿਮਾਰੀ , ਰਿਸ਼ਤੇਦਾਰ , ਘਰ , ਬਾਹਰ ਸਭ ਕੁਝ।
ਅਕਸਰ ਉਹ ਕਿਹਾ ਕਰਦੀ ਸੀ , ਮੇਰੇ ਘਰ ਨੂੰ ਮੇਰੀ ਜਰੂਰਤ ਸੀ ,ਮੇਰਾ ਘਰਵਾਲਾ ਖੁਦ ਚਾਹ ਵੀ ਨਹੀਂ ਬਣਾ ਸਕਦਾ। ਮੇਰੇ ਘਰ ਨੂੰ ਮੇਰੀ ਬਹੁਤ ਜਰੂਰਤ ਰਹਿੰਦੀ ਹੈ। ਪਰ ਕੋਈ ਮੈਨੂੰ ਸਮਝਦਾ ਨਹੀਂ।
ਮੈਂ ਉਹਦੇ ਘਰਵਾਲੇ ਨੂੰ ਕਾਲ ਕੀਤੀ , ਕਾਲ ਚੁੱਕੀ ਨਹੀਂ ਗਈ। ਕਰੀਬ ਘੰਟੇ ਬਾਅਦ ਦੁਬਾਰਾ ਕਾਲ ਆਈ। ਉਹਨੇ ਫੋਨ ਨਾ ਚੁੱਕਣ ਲਈ ਮਾਫੀ ਮੰਗਦੇ ਹੋਏ ਕਿਹਾ ਦੱਸਿਆ ਕਿ ਟੈਨਿਸ ਖੇਡ ਰਿਹਾ ਸੀ। ਇੱਕ ਵਧੀਆ ਸਿਹਤ ਲਈ ਉਸਨੇ ਹੁਣੇ ਹੁਣੇ ਸ਼ੁਰੂ ਕੀਤਾ ਸੀ
ਹੋਰ ਉਸਨੇ ਦੱਸਿਆ ਕਿ ਉਹਨੇ ਪੂਨੇ ਟਰਾਂਸਫਰ ਲੈ ਰਿਹਾ ਸੀ। ਹੁਣ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਸੀ।
"ਘਰੇ ਸਭ ਠੀਕ ?"
ਉਹਨੇ ਕਿਹਾ ਉਹਨੇ ਇੱਕ ਰਸੋਈਆ ਰੱਖ ਲਿਆ ਹੈ। ਥੋੜ੍ਹੀ ਵੱਧ ਤਨਖਾਹ ਦਿੰਦਾ ਹੈ। ਤਾਂ ਜੋ ਉਹ ਗਰੌਸਰੀ ਵੀ ਕਰ ਸਕੇ। ਉਹਨੇ ਮਾਤਾ ਪਿਤਾ ਲਈ ਪੂਰੇ ਟਾਈਮ ਲਈ ਇੱਕ ਕੇਅਰ ਟੇਕਰ ਵੀ ਰੱਖ ਲਈ ਹੈ।
"ਸਭ ਵਧੀਆ ਚੱਲ ਰਿਹਾ ਹੈ , ਬੱਚੇ ਵੀ ਠੀਕ ਹਨ , ਲੋੜ ਪਈ ਤੇ ਇੱਕ ਟਿਊਟਰ ਰੱਖ ਦੇਵਾਗਾਂ। "

ਮੈਂ ਕੁਝ ਨਾ ਬੋਲ ਸਕੀ। ਤੇ ਮੈਂ ਫੋਨ ਰੱਖ ਦਿੱਤਾ। ਅੱਖਾਂ ਵਿਚੋਂ ਹੰਝੂ ਆਉਣ ਲੱਗੇ। ਮੇਰੀ ਦੋਸਤ ਮੇਰੇ ਦਿਮਾਗ ਚ ਘੁੰਮ ਗਈ। ਉਹਨੇ ਆਪਣੇ ਸਕੂਲ ਦੀ ਰੀ-ਯੂਨੀਅਨ ਛੱਡੀ ਕਿਉਕਿ ਉਸਦੀ ਸੱਸ ਬਿਮਾਰ ਸੀ.ਉਹਨੇ ਆਪਣੇ ਭਤੀਜੀ ਦੇ ਵਿਆਹ ਤੇ ਨਾ ਜਾ ਸਕੀ ਕਿਉਕਿ ਘਰੇ ਮਿਸਤਰੀ ਲੱਗੇ ਹੋਏ ਸੀ.ਉਹਨੇ ਬੱਚਿਆਂ ਦੀ ਪੜ੍ਹਾਈ ਲਈ ਜਾਂ ਪੇਪਰਾਂ ਲਈ ਕਿੰਨੀਆਂ ਹੀ ਪਾਰਟੀਆਂ ਫ਼ਿਲਮਾਂ ਛੱਡੀਆਂ ਸੀ। ਹਮੇਸ਼ਾ ਤਾਰੀਫ ਹਾਸਿਲ ਕਰਨ ਲਈ ਜੋ ਉਹਨੂੰ ਨਹੀਂ ਮਿਲੀ।

ਹੁਣ ਮੈਨੂੰ ਲਗਦਾ ਕਿ ਹਰ ਇੱਕ ਦਾ ਇੱਕ ਬਦਲ ਹੁੰਦਾ ਹੈ। ਕੋਈ ਕਿਸੇ ਨੂੰ ਬਹੁਤਾ ਯਾਦ ਨਹੀਂ ਕਰਦਾ , ਇੱਕ ਸਮੇਂ ਮਗਰੋਂ ਹਰੇਕ ਥਾਂ ਭਰ ਜਾਂਦੀ ਹੈ। ਇਹ ਸਭ ਸਿਰਫ ਸਾਡੇ ਦਿਮਾਗ ਵਿੱਚ ਹੁੰਦਾ ਹੈ।

ਉਸਦੀ ਮੌਤ ਮਗਰੋਂ ਦੋ ਨੌਕਰ ਰੱਖ ਲਿੱਤੇ ਗਏ। ਤੇ ਘਰ ਸਭ ਸਹੀ ਹੋ ਗਿਆ।

ਸਾਨੂੰ ਆਪਣੀ ਕੀਮਤ ਤੇ ਇੱਜਤ ਬਾਰੇ ਕੀ ਪਤਾ ਨਹੀਂ ਹੋਣਾ ਚਾਹੀਦਾ ?
ਫਿਰ ਆਪਣੇ ਮਨ ਵਿਚੋਂ ਕੱਢ ਦੇਵੋ ਕਿ ਤੁਹਾਡਾ ਕੋਈ ਬਦਲ ਨਹੀਂ ਹੈ। ਇਸ ਕਰਕੇ ਤੁਹਾਡਾ ਘਰ ਤੁਹਾਡੀ ਦੁਕਾਨ , ਤੁਹਾਡੀ ਨੌਕਰੀ ,ਨੂੰ ਸਮੱਸਿਆ ਆਏਗੀ।
ਇਹਨਾਂ ਨੂੰ ਜੰਜਾਲ ਮੰਨਕੇ ਉਮਰ ਭਰ ਅਸੀਂ ਇਸੇ ਚ ਫਸੇ ਰਹਿੰਦੇ ਹਾਂ। ਜਿੰਦਗੀ ਚ ਕਰਨ ਵਾਲੇ ਬਹੁਤ ਸਾਰੇ ਚਾਅ , ਰੀਝਾਂ ਸ਼ੌਂਕ ਅਸੀਂ ਮਹਿਜ ਇਸ ਲਈ ਛੱਡ ਦਿੰਦੇ ਹਾਂ ਕਿਉਕਿ ਅਸੀਂ ਦਿਮਾਗ ਚ ਬਿਠਾ ਰਖਿਆ ਕਿ ਮੇਰੇ ਬਿਨਾਂ ਕੀ ਬਣੇਗਾ ?

ਇਹ ਦੁਨੀਆਂ ਇਹ ਲੋਕ ਤੁਹਾਡੇ ਤੋਂ ਪਹਿਲਾਂ ਵੀ ਸੀ ਤੁਹਾਡੇ ਮਗਰੋਂ ਵੀ ਰਹਿਣਗੇ।

ਆਪਣੇ ਲਈ ਸਮਾਂ ਕੱਢੋ,ਦੋਸਤਾਂ ਨਾਲ ਮਿਲੋ ਘੁੰਮੋ ਫਿਰੋ, ਆਪਣੇ ਸ਼ੌਂਕ ਨੂੰ ਲਭੋ। ਕਦੇ ਜਿੰਦਗੀ ਚ ਉਹ ਜਰੂਰ ਕਰਕੇ ਵੇਖੋ ਜੋ ਤੁਹਾਨੂੰ ਪਸੰਦ ਹੈ। ਦੂਜਿਆਂ ਵਿਚੋਂ ਆਪਣੀ ਖੁਸ਼ੀ ਨਾ ਲਭੋ , ਕਿਸੇ ਨੂੰ ਖੁਸ਼ ਰੱਖਕੇ ਜਾਂ ਖੁਸ਼ ਰੱਖਣ ਦੀ ਕੋਸ਼ਿਸ਼ ਚ ਤੁਸੀਂ ਖੁਸ਼ ਨਹੀਂ ਹੋ ਸਕਦੇ। ਕਿਉਕਿ ਜੇਕਰ ਤੁਸੀਂ ਆਪ ਖੁਸ਼ ਨਹੀਂ ਤਾਂ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦੇ।

ਤੁਹਾਡੀ ਬਹੁਤ ਨੂੰ ਜਰੂਰਤ ਹੋ ਸਕਦੀ ਪਰ ਤੁਹਾਨੂੰ ਖੁਦ ਨੂੰ ਵੀ ਆਪਣੀ ਜਰੂਰਤ ਹੈ।

ਯਾਦ ਰੱਖੋ ਤੁਹਾਡਾ ਬਦਲ ਇਸ ਕਹਾਣੀ ਦੀ ਔਰਤ ਵਾਂਗ ਬਹੁਤ ਸੌਖਾ ਹੈ , ਉਸ ਬਦਲ ਦੇ ਆਉਣ ਤੋਂ ਪਹਿਲਾਂ ਆਪਣੀ ਜਿੰਦਗੀ ਜੀਅ ਲਵੋ

07/11/2023

ਭਾਰਤ ਆਟਾ ਦੇਸ਼ ਭਰ ਵਿਚ 27.50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ 800 ਮੋਬਾਇਲ ਵੈਨਾਂ ਤੇ 2000 ਸਰਕਾਰੀ ਦੁਕਾਨਾਂ ਤੇ ਮਿਲੇਗਾ 🫣😜

07/11/2023

ਧੂੰਆਂ ਇੱਕ ਜਾਂ ਦੋ ਹਫ਼ਤੇ ਰਹੇਗਾ ਪਰ ਧੁੰਦਾਂ ਮਾਰਚ ਤੱਕ ਪੈਣਗੀਆਂ ਡਰਾਇਵਰ ਵੀਰਾਂ ਨੂੰ ਬੇਨਤੀ ਹੈ ਗੱਡੀ ਹੌਲੀ ਚਲਾਇਓ ਡੌਲੀ ਵਾਲੀ ਕਾਰ ਡ੍ਰਰਾਇਵਰ ਦੀ ਹੋ ਸਕਦੀ ਏ 🙏🏻

07/11/2023

ਹਰਿਆਣਾ ਦੇ ਫਤਿਆਬਾਦ ਜਿਲੇ ਵਿੱਚ Air Quality Index ਹੱਦਾਂ ਟੱਪ ਗਿਆ ਬਾਹਰ ਜਾਕੇ ਸਾਹ ਲੈਣਾ ਹੋਇਆ ਖ਼ਤਰਨਾਕ

06/11/2023

ਪੰਜਾਬ ਦੇ DSP ਦੇ ਘਰ ਚੋਰੀ ਹੋ ਗਈ ਗਲੀਆ ਚ ਫਿਰਦੇ ਤਾਲੇ ਚਾਬੀ ਠੀਕ ਕਹਨ ਵਾਲੇ ਤਾਲੇ ਤਾ ਠੀਕ ਕਰ ਗਏ ਪਰ ਅਲਮਾਰੀ ਸਾਫ਼ ਕਰ ਗਏ 🥱

05/11/2023

80 ਕਰੋੜ ਲੋਕਾਂ ਲਈ 5 ਸਾਲ ਦਾ ਰਾਸ਼ਨ ਫ੍ਰੀ ਕਰਤਾ ਕੇਂਦਰ ਨੇ ਗਰੀਬ ਕਲਿਆਣ ਯੋਜਨਾ ਵਾਲਾ ਕਾਰਡ ਕਿੱਥੋਂ ਬਣੂਗਾ ਯਾਰ 🤣🤣

05/11/2023

ਗੁਲਾਮੀ ਫਿਰ ਆਵੇਗੀ

05/11/2023

ੴ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ੴ

04/11/2023

ਆਪਣੇ ਕਿਸੇ ਭਰੇਸੋਮੰਦ ਲੋਕਲ ਵੀਰਾਂ ਤੋਂ ਮਠਿਆਈ ਤੇ ਖਾਣ ਪੀਣ ਦਾ ਸਮਾਨ ਖ਼ਰੀਦਿਓ ॥ ਕੱਲ ਕੁਝ ਬਾਹਰੀ ਲੋਕ ਨਾਲੇ ਦੇ ਪਾਣੀ ਨਾ ਪੇਠਾ ਬਣਾ ਰਹੇ ਸੀ 🫣

01/11/2023

ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ

01/11/2023
01/11/2023

ਮੰਨਿਆ ਕਿ ਹਾਈਵੇ ਬਣਾਉਣੇ ਜ਼ਰੂਰੀ ਨੇ ਤੇ ਪੁਰਾਣੇ ਦਰੱਖਤ ਵੱਢਕੇ ਰੋਡ ਖੁੱਲੇ ਕਰ ਰਹੇ ਨੇ ਪਰ ਨਾਲ ਦੀ ਨਾਲ ਨਵੇਂ ਰੁੱਖ ਸਰਕਾਰਾਂ ਕਿਉ ਨਹੀ ਲਾ ਰਹੀਆਂ

31/10/2023
31/10/2023

ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ
ਦਿਲੋਂ Respect 🫡

30/10/2023

ਇੱਕ ਫਰਾਟਾ ਪੱਖਾ ਤੇ ਸੱਤ ਅੱਠ ਮੰਜੀਆਂ ਵਿਹੜੇ ਵਿੱਚ ਡੱਠੀਆਂ ਹੁੰਦੀਆਂ ਸੀ ਲੋਕ ਓਦੋਂ ਖੁਸ ਸੀ ਤੇ ਹੁਣ ਕੋਠੀਆਂ ਵਿੱਚ ਅੱਡ ਅੱਡ ਏਸੀ ਫਿਰਵੀ ਲੋਕ ਔਖੇ ਨੇ @ਰੋਮੀਓ

30/10/2023

ਅੰਮ੍ਰਿਤਸਰ ਵਿੱਚ ਇੱਕ ਕਿਸਾਨ ਨੇ ਆਪਣੀ ਜ਼ਮੀਨ ਦਾ ਕਰੋੜਾਂ ਮਿਲਣ ਤੇ ਵੀ ਵੇਚਣੋ ਮਨ੍ਹਾਂ ਕਰ ਦਿੱਤਾ ਏ ਤੇ ਕੈਨੇਡਾ ਬੈਠੇ ਪੁੱਤ ਨੂੰ ਘਰ ਨਾ ਖਰੀਦਕੇ ਦੇਣਦਾ ਫ਼ੈਸਲਾ ਕੀਤਾ ਏ 👍👌

30/10/2023

ਸਾਕਾ ਪੰਜਾ ਸਾਹਿਬ ਸਿੱਖਾਂ ਦੀ ਸਹਿਨਸ਼ੀਲਤਾ, ਸੂਰਬੀਰਤਾ ਅਤੇ ਪੂਰਨ ਕੁਰਬਾਨੀ ਦੀ ਇਕ ਉਦਾਹਰਨ ਹੈ ਜੋ ਮਿਤੀ 30 ਅਕਤੂਬਰ 1922 ਦੀ ਸਵੇਰ 10 ਵਜੇ ਨੂੰ ਪੰਜਾ ਸਾਹਿਬ ਦੇ ਨੇੜੇ ਹਸਨ ਅਬਦਾਲ (ਪਾਕਿਸਤਾਨ) ਰੇਲਵੇ ਸਟੇਸ਼ਨ 'ਤੇ ਸਿੱਖਾਂ ਵੱਲੋਂ ਦੁਨੀਆਂ ਅੱਗੇ ਪੇਸ਼ ਕੀਤੀ ਗਈ ਸੀ। ਸਿੱਖਾਂ ਦੀ ਸੂਰਬੀਰਤਾ ਅਤੇ ਸੰਕਲਪ ਦ੍ਰਿੜਤਾ ਦੀ ਇਹ ਮਿਸਾਲ ਸੁਤੇ-ਸਿੱਧ ਹੀ ਇਕ ਲੋਕ ਗਾਥਾ ਦਾ ਰੂਪ ਧਾਰਨ ਕਰ ਗਈ। ਜ਼ਿਲ੍ਹਾ ਅੰਮ੍ਰਿਤਸਰ ਵਿਚ ਗੁਰਦੁਆਰਾ ਗੁਰੂ ਕਾ ਬਾਗ, ਆਪਸੀ ਸਮਝੌਤੇ ਮਗਰੋਂ , ਪੁਜਾਰੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿਚ ਆ ਗਿਆ ਸੀ।

ਇਸ ਗੁਰਦੁਆਰੇ ਦੇ ਨਾਂ ਲੱਗੀ ਜ਼ਮੀਨ ਤੋਂ ‘ਗੁਰੂ ਕਾ ਲੰਗਰ` ਲਈ ਲੱਕੜ ਲਿਆਉਣ ਵਾਸਤੇ ਦਰਖ਼ਤ ਕੱਟਣ ਦੇ ਅਧਿਕਾਰ ਨੂੰ ਦ੍ਰਿੜ੍ਹ ਕਰਾਉਣ ਹਿਤ 8 ਅਗਸਤ 1922 ਨੂੰ ਇਕ ਅਹਿੰਸਕ ਸੰਘਰਸ਼ ਸ਼ੁਰੂ ਹੋ ਚੁੱਕਾ ਸੀ। ਪਹਿਲਾਂ ਤਾਂ ਇਸ ਅੰਦੋਲਨ ਦੇ ਜਥੇ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਉੱਤੇ ਨਾਜਾਇਜ਼ ਦਖ਼ਲ ਦਾ ਮੁਕੱਦਮਾ ਚਲਾਇਆ ਗਿਆ ਪਰ 25 ਅਗਸਤ ਤੋਂ ਮਗਰੋਂ ਹਰ ਰੋਜ਼ ਆਉਣ ਵਾਲੇ ਸਿੱਖ ਜੱਥਿਆਂ ਦੀ ਪੁਲਿਸ ਨੇ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਇਹ ਸਭ ਕੁਝ 13 ਸਤੰਬਰ ਤਕ ਵਾਪਰਦਾ ਰਿਹਾ ।

ਫਿਰ ਗਵਰਨਰ ਪੰਜਾਬ ਦੇ ਦਖ਼ਲ ਦੇਣ 'ਤੇ ਕੁਟਾਈ ਬੰਦ ਹੋ ਗਈ ਅਤੇ ਮੁੜ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ। ਬੰਦੀਆਂ ਵਿਰੁੱਧ ਅੰਮ੍ਰਿਤਸਰ ਵਿਚ ਸਰਸਰੀ ਸੁਣਵਾਈ ਵਾਲੇ ਮੁਕੱਦਮੇ ਚਲਾਉਣ ਉਪਰੰਤ ਰੇਲ ਗੱਡੀਆਂ ਰਾਹੀਂ ਉਹਨਾਂ ਨੂੰ ਦੂਰ-ਦੂਰ ਦੀਆਂ ਜੇਲ੍ਹਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ। 29 ਅਕਤੂਬਰ 1922 ਨੂੰ ਇਕ ਜਥਾ ਰੇਲ ਗੱਡੀ ਰਾਹੀਂ ਅਟਕ ਦੇ ਕਿਲ੍ਹੇ ਵੱਲ ਤੋਰਿਆ ਗਿਆ ਜਿਸ ਨੇ ਹਸਨ ਅਬਦਾਲ ਸਟੇਸ਼ਨ 'ਤੇ ਪੁੱਜਣਾ ਸੀ।

ਪੰਜਾ ਸਾਹਿਬ ਦੇ ਸਿੱਖਾਂ ਨੇ ਇਹਨਾਂ ਬੰਦੀਆਂ ਨੂੰ ਭੋਜਨ ਛਕਾਉਣ ਦਾ ਫ਼ੈਸਲਾ ਕੀਤਾ ਅਤੇ ਜਦੋਂ ਲਗਪਗ 200 ਸਿੱਖ ਲੰਗਰ ਲੈ ਕੇ ਰੇਲਵੇ ਸਟੇਸ਼ਨ ਪੁੱਜੇ ਤਾਂ ਸਟੇਸ਼ਨ ਮਾਸਟਰ ਨੇ ਦਸਿਆ ਕਿ ਇਸ ਗੱਡੀ ਨੂੰ ਇਸ ਸਟੇਸ਼ਨ 'ਤੇ ਰੋਕਣਾ ਅੱਜ ਦੀ ਸਮਾਂ ਸੂਚੀ ਵਿਚ ਸ਼ਾਮਲ ਨਹੀਂ ਹੈ। ਪੰਜਾ ਸਾਹਿਬ ਦੀ ਸੰਗਤ ਦੀਆਂ ਮਿੰਨਤਾਂ ਅਤੇ ਬੇਨਤੀਆਂ ਦਾ ਕਿ ਅਜਿਹੀਆਂ ਗੱਡੀਆਂ ਨੂੰ ਕੈਦੀਆਂ ਦੇ ਭੋਜਨ ਵਾਸਤੇ ਹੋਰਨਾਂ ਥਾਵਾਂ 'ਤੇ ਰੋਕਿਆ ਜਾਂਦਾ ਹੈ, ਕੋਈ ਅਸਰ ਨਹੀਂ ਹੋਇਆ।

ਇਹ ਦਲੀਲ ਵੀ ਕਾਰਗਰ ਸਿੱਧ ਨਾ ਹੋਈ ਕਿ ਅਜਿਹੀਆਂ ਗੱਡੀਆਂ ਹੋਰ ਕਈ ਥਾਵਾਂ 'ਤੇ ਲੰਗਰ ਛਕਾਉਣ ਲਈ ਰੋਕੀਆਂ ਸਨ। ਸੰਗਤ ਦੇ ਦੋ ਆਗੂਆਂ , ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਨੇ ਜਦੋਂ ਦੂਰੋਂ ਆਉਂਦੀ ਗੱਡੀ ਦੀ ਗੜ ਗੜ ਤੇ ਸੀਟੀਆਂ ਸੁਣੀਆਂ ਤਾਂ ਉਹ ਅੱਗੇ ਵਧ ਕੇ ਰੇਲ ਦੀ ਪਟੜੀ ਦੇ ਵਿਚਕਾਰ ਚੌਕੜੀ ਮਾਰ ਕੇ ਬੈਠ ਗਏ।

ਗੱਡੀ ਅਪਣੀ ਰਫ਼ਤਾਰ ਤੋਂ ਹੌਲੀ ਹੋ ਗਈ। ਉਹ ਹਾਰਨ ਮਾਰਦੀ ਆ ਰਹੀ ਸੀ। ਰੇਲ ਰੁਕਦੀ-ਰੁਕਦੀ ਪੱਟੜੀ ਤੇ ਬੈਠੇ ਸਿੰਘਾਂ ਨੂੰ ਲਿਤਾੜ ਕੇ ਅੱਗੇ ਜਾ ਕੇ ਰੁਕੀ। ਇਸ ਖ਼ੂਨੀ ਸਾਕੇ ਵਿਚ 11 ਸਿੰਘ ਮੌਕੇ ਉਤੇ ਸ਼ਹੀਦ ਹੋ ਗਏ। ਸਰਦਾਰ ਪ੍ਰਤਾਪ ਸਿੰਘ ਤੇ ਸਰਦਾਰ ਕਰਮ ਸਿੰਘ ਦੋ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੇ ਹਸਪਤਾਲ ਜਾ ਕੇ ਦੂਜੇ ਦਿਨ ਦਮ ਤੋੜ ਦਿਤਾ।

ਸਿੱਖਾਂ ਨੇ ਕੈਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ, ਫਿਰ ਗੱਡੀ ਨੂੰ ਅੱਗੇ ਜਾਣ ਦਿਤਾ ਗਿਆ। ਸਿੱਖਾਂ ਦੀਆਂ ਅਜਿਹੀਆਂ ਸ਼ਹੀਦੀਆਂ ਦੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ। ਸਿੱਖ ਧਰਮ ਸ਼ਹਾਦਤਾਂ ਦਾ ਭਰਿਆ ਹੋਇਆ ਧਰਮ ਹੈ। ਸਿੱਖ ਧਰਮ ਦੇ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀਆਂ ਦਾ ਅਜਿਹਾ ਮੁੱਢ ਬੰਨ੍ਹਿਆਂ ਕਿ ਅੱਜ ਵੀ ਗੁਰੂ ਜੀ ਦੇ ਸਿੰਘ ਸ਼ਹੀਦੀਆਂ ਪ੍ਰਾਪਤ ਕਰਨ ਲਈ ਤਿਆਰ ਰਹਿੰਦੇ ਹਨ।

30/10/2023

ਗੁਰੂ ਰਾਮਦਾਸ ਰਚਿਤ ਬਾਣੀ ਵਿੱਚ ਗੁਰੂ ਤੇ ਪ੍ਰਭੂ ਲਈ ਅਥਾਹ ਸ਼ਰਧਾ ਅਤੇ ਪਰੇਮ ਹੈ। ਆਪ ਨੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 30 ਰਾਗਾਂ ਵਿੱਚ ਬਾਣੀ ਰਚੀ ਹੈ। ਉਨ੍ਹਾਂ ਨੇ ਕੁਲ 56 ਦੁਪਦੇ, 2 ਪੰਚਪਦੇ, 2 ਛਿਪਦੇ, 12 ਪੜਤਾਲ ਦੁਪਦੇ, 38 ਛੰਦ। ਛੰਦਾਂ ਨਾਲ ਸੰਬੰਧਿਤ ਸਲੋਕ, ਇੱਕ ਪਹਿਰਾ, ਇੱਕ ਵਣਜਾਰਾ, 2 ਕਰਹਲੇ, 2 ਘੋੜੀਆਂ, 2 ਸੋਲਹੇ, 30 ਸਲੋਕ, ਵਾਰਾਂ ਤੇ ਵਧੀਕ, 105 ਵਾਰਾਂ ਨਾਲ ਸੰਬੰਧਿਤ ਸਲੋਕ ਅਤੇ 183 ਵਾਰਾਂ ਦੀਆਂ ਪਉੜੀਆਂ। ਗੁਰੂ ਰਾਮਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਵਿਚੋਂ ਵਾਰਾਂ, ਘੋੜੀਆਂ, ਲਾਵਾਂ, ਕਰਹਲੇ, ਮਾਰੂ ਸੌਲਹੇ, ਵਣਜਾਰਾ ਅਤੇ ਛਕੇ ਛੰਦ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ। ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਜੀ 🙏🏻🙏🏻
#ਗੁਰੂਰਾਮਦਾਸ

Want your public figure to be the top-listed Public Figure in Central & Western District?
Click here to claim your Sponsored Listing.

Videos (show all)

😳😳😜
ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਇਸ ਅਸਥਾਨ ਤੇ 14 ਸਾਲ 9 ਮਹੀਨੇ 13 ਦਿਨ ਬਤਾਏ ॥ #gurunanakdevji #SultanpurLodhi #Gurpurab #r...
ਸਤਿਯੁੱਗ ਵਿੱਚ ਸੀ ਆਖਦੇ ਕਲਯੁੱਗ ਵੀ ਆਏਗਾ ਇਹ ਬਾਬਾ ਤੁਰਦਾ ਫਿਰਦਾ ਆ ਜਾਂਦਾ ਏ ਕਦੇ ਕਦੇ ਕੁਝ ਗਿਆਨ ਵਾਲੀਆਂ ਗੱਲਾਂ ਕਰ ਜਾਂਦਾ ਏ ॥ #reelsfb #w...
ਧੱਕਾ ਕਰ ਗਏ ਲੋਕ ਪੱਤਰਕਾਰ ਨਾਲ 🤣🤣🤣🤣🤣🤣🤣🤣🤣🤣
ਤੇਰੀ ਕਿੱਦਾਂ ਹਿੰਮਤ ਪਾ ਗਈ 😜🤣🤣🤣🤣🤣 #haha #reelsfb #reel #comedy #laughs
ਅਕਾਲ ਤਖ਼ਤ ਅੰਮ੍ਰਿਤਸਰ #goldentemple #goldentempleamritsar #amritsar #reelsfb #reels #reel #happydiwali2023 #ਦੀਵਾਲੀ #ਬੰਦੀਛੋ...
ਪਤੰਦਰਾਂ ਕੰਵਰ ਗਰੇਵਾਲ਼ ਨੂੰ ਘਰੇ ਨਾ ਬਿਠਾਦੀ 😜😜😜 #reels #reel #faceboo
ਅਸਟ੍ਰੇਲੀਆ ਫਿਲਪਾਇਨ ਅਮਰੀਕਾ ਖੇਡ ਕੇ ਆਈ ਆਰਤੀ ਨੂੰ ਪੈ ਗਈਆ ਤਿੰਨ ਕੁੜੀਆਂ ਤੇ ਚੌਥੀ ਨੇ ਹੱਥ ਨਹੀ ਲਾਇਆ 🤣🤣🤣🤣🤣 #reels2023 #punjabi #reelsf...
ਹੁਣ ਸੱਚੀ ਨਈ ਬਹਿੰਦਾ 85000 ਹਜ਼ਾਰ ਕੱਢਣੇ ਵੀ ਨੇ ਇਸ ਵਾਸਤੇ ਦਿਮਾਗ ਤੇ ਸਰੀਰ ਦੋਵੇ ਲੱਗਣਗੇ #reelsfypシ #reels2023 #punjabi #punjabi #k...
ਪੈਟਰੌਲ ਪੰਪਾਂ ਤੇ ਹੁਣ ਵਿਕਦਾ ਪਾਣੀ 😳😳😳😳😳😳

Category

Telephone

Website

Address


Central & Western District

Other Artists in Central & Western District (show all)
baerjewels baerjewels
Central & Western District

www.baerjewels.com art-you-wear since 1988 worldwide by appointment

Faalaalaa Faalaalaa
50 Bonham Strand
Central & Western District, 00000

Believe everyone has an alluring story to tell. We aim to listen intently and capture those memorable moments expressed through our uniquely artistic and bold approaches to creatin...

Art Rhapsody HK Art Rhapsody HK
Sheung Wan
Central & Western District

for those who seek and hunt remarkable and outstanding works of art

Justin Y Justin Y
Unit 67, Level 19, International Finance Centre 2, 8 Finance Street
Central & Western District

"With my fingers, I paint the colors of this World in all its Glory!" My work is abstract Contempor

Rootless Mind Rootless Mind
S414, Staunton, PMQ, 35 Aberedeen Street
Central & Western District

A Local Artist - Deep's Art Exhibition

Gellan Maala Gellan Maala
Hongkong
Central & Western District

Uhmm…inhale, exhale, are you okay? I hope you like it and somehow relieves some pain but guys you have to move on, maybe that person is not your destiny..

Handmade by Debbie Leung Handmade by Debbie Leung
Apleichau
Central & Western District

fibreartist/ designer/maker/felt/natural dye/wool/fashion/handmade/custom made/ sustainable/upcycle

MAYURA MAYURA
Central & Western District

Visual artist

Leticia Bishop - Makeup Artist Leticia Bishop - Makeup Artist
Elgin Street
Central & Western District

Makeup Artist in Hong Kong for bookings email me at [email protected] http://www.leticiabishop.com