Jatinder Singh Khalsa -ਪੰਥ Tv

page is dedicated to sikh panth and its subsidiaries damdami taksaal .

27/03/2024

ਜਿਦਣ ਜਾਲੀ ਅਕਾਉਂਟ ਹਰ ਥਾਂ ਤੋਂ ਬਲਾਕ ਹੋਇਆ ਉਸ ਦਿਨ 80% ਸਿਆਪੇ ਖਤਮ ਹੋ ਜਾਣੇ ਨੇ,
ਬਲਾਕ ਕਰੋ ਚਾਹੇ ਤੁਹਾਡੇ ਹੱਕ ਵਿਚ ਹੀ ਕਿਓਂ ਨਾ ਹੋਵੇ,
ਗਾਲ਼ਾਂ ਵਾਲਿਆਂ ਨੂੰ ਗੱਲ ਰੱਖਣ ਦਾ ਕੋਈ ਹੱਕ ਨਹੀ

10/03/2024
04/03/2024

{1} ਗੁਰਮੁਖੀ >>35
{2} ਟਾਕਰੀ >> 37
{3} ਲੰਢੇ >> 30
{4} ਸ਼ਾਰਦਾ >>37

ਇਹਨਾਂ ਚੌਹਾਂ ਲਿੱਪੀਆਂ ਦੀ ਅੱਖਰ ਗਿਣਤੀ ਵੀ ਜਿੱਥੇ ਰਲਦੀ ਹੈ ਉੱਥੇ ਬਹੁਤ ਸਾਰੀਆਂ ਅੱਖਰ ਸ਼ਕਲਾਂ ਵੀ ਮਿਲਦੀਆਂ ਹਨ। ਵਪਾਰੀ ਲਿੱਪੀ ਲੰਡਿਆਂ ਨੂੰ ਛੱਡ ਕੇ ਜੇ ਅਸੀਂ ਪੁਰਾਣੀਆਂ ਲਿੱਪੀਆਂ ਸ਼ਾਰਦਾ ਅਤੇ ਟਾਕਰੀ ਨਾਲ ਗੁਰਮੁਖੀ ਦਾ ਟਾਕਰਾ ਕਰੀਏ ਤਾਂ ਇਹਨਾਂ ਦਾ ਗੂੜਾ ਸੰਬੰਧ ਜ਼ਾਹਿਰ ਹੋਵੇਗਾ। ਗੁਰਮੁਖੀ ਦੇ ਸੱਤ ਅੱਖਰ ਸ਼ਾਰਦਾ ਨਾਲ ਬਿਲਕੁਲ ਸਾਂਝੇ ਤੇ ਬਾਰ੍ਹਾਂ ਕਾਫ਼ੀ ਮਿਲਦੇ ਹਨ। ਦੂਰ ਦਾ ਸਾਕ ਹੋਣ ਕਰਕੇ ਸਮੇਂ ਨਾਲ ਬਾਕੀ ਰੂਪ ਬਦਲ ਗਏ ਹਨ। ਪਰ ਟਾਕਰੀ ਨਾਲ ਗੁਰਮੁਖੀ ਅੱਖਰ ਵਧੇਰੇ ਰਲਦੇ ਹਨ ।
ਜਿਵੇਂ ,
ੳ, ਹ, ਖ ,ਗ,ਘ,ਟ,ਠ,ਡ,ਤ,ਪ,ਫ,ਭ,ਰ,ਵ,
ਇਹ 15 ਅੱਖਰ ਤਾਂ ਟਾਕਰੀ ਤੇ ਗੁਰਮੁਖੀ ਦੇ ਸਾਂਝੇ ਹੀ ਹਨ ਬਾਕੀ ਪੰਜ

ਚ,ਢ,ਦ,ਧ,ਲ, ਕਾਫੀ ਮਿਲਦੇ

ਅਤੇ 5 ਅੱਖਰ

ਛ ਜ,ਞ,ਮ,ਯ ਕੁਝ ਕੁਝ ਮਿਲਦੇ ਹਨ

ਸਿਰਫ ਅੱਠ ਅੱਖਰ ਨਹੀਂ ਮਿਲਦੇ ਲਗ ਮਾਤਰਾ ਔਂਕੜ ਦੁਲੈਂਕੜ ਦੋਹਾਂ ਦੇ ਇੱਕੋ ਜਿਹੇ ਹੀ ਹਨ। ਤੇ ਹੋੜੇ ਕਨੌੜੇ ਵੀ ਪੁਰਾਣੇ ਰੂਪਾਂ ਵਿੱਚ ਮਿਲਦੇ ਹਨ। ਇਸ ਗੂੜੇ ਮੇਲ ਤੋਂ ਇਹ ਸਿੱਟਾ ਕੱਢਣਾ ਗਲਤ ਨਹੀਂ ਕਿ ਟਾਕਰੀ ਤੇ ਗੁਰਮੁਖੀ ਦੋਵੇਂ ਭੈਣਾਂ ਹਨ ਤੇ ਇਨ੍ਹਾਂ ਦੀ ਆਪਸ ਵਿੱਚ ਡੂੰਗੀ ਸਾਕੇਦਾਰੀ ਹੈ। ਗੁਰਮੁਖੀ ਦੇ ਜੋ ਅੱਠ ਅਖਰ ਟਾਕਰੀ ਨਾਲ ਨਹੀਂ ਰਲਦੇ ਉਨ੍ਹਾਂ ਵਿਚੋਂ ਕਈ ਸ਼ਾਰਦਾ ਮਹਾਜਨੀ ਤੇ ਕਈ ਪੁਰਾਣੇ ਲੇਖਕਾਂ ਵਿੱਚ ਥੋੜੇ ਬਹੁਤ ਫਰਕ ਨਾਲ ਪਾਏ ਜਾਂਦੇ ਹਨ।

ਇਸ ਤੋਂ ਇਹ ਗੱਲ ਭਲੀ ਭਾਂਤ ਸਿੱਧ ਹੋ ਜਾਂਦੀ ਹੈ ਕਿ ਪੰਜਾਬ ਵਿੱਚ ਵੈਦਿਕ ਜ਼ਮਾਨੇ ਤੋਂ ਇਹ ਲਿਪੀ ਮੌਜੂਦ ਸੀ ਤੇ ਇਸ ਨੇ ਸਮੇਂ ਦੇ ਚੱਕਰ ਨਾਲ ਕਈ ਰੂਪ ਬਦਲੇ

, ਜਤਿੰਦਰ ਸਿੰਘ ਫਰਿਜ਼ਨੋ

03/03/2024

ਸਚਾਈ ਤੋਂ ਲੋਕ ਕੋਹਾਂ ਦੂਰ ਚੱਲੇ ਗਏ ਨੇ ਸ਼ੋਸ਼ਲ ਮੀਡੀਆ ਜੋ ਪ੍ਰੋਸਦਾ ਓਹੀ ਸਚਾਈ ਹੈ ਅੱਜ ਦੇ ਵਿਧਵਾਨਾ ਦੀ ਜੇ ਗੱਲ ਦਸਣ ਜਾਂ ਸਮਝਾਉਣ ਦਾ ਜਤਨ ਕਰੋ ਤਾਂ ਸਰਟੀਫਕੇਟ ਬਿਸਤਰੇ ਵਿਚੋਂ ਹੀ ਜਾਰੀ ਕੀਤਾ ਜਾਂਦਾ ਹੈ 😜!ਫਿਰ ਵੀ ਹੋਕਾ ਤਾਂ ਦੇਣਾ ਪੈਣਾ ਹੈ ਜਾਗਦੇ ਰਹੋ .......

27/02/2024

ਅੱਜ ਇਕ ਮਿਸ਼ਨਰੀ ਸੱਜਣ ਭਾਵਕ ਹੋਕੇ ਕਹਿਣ ਲਗਿਆ ਅਸੀਂ ਗੁਰੂ ਗਰੰਥ ਸਾਹਿਬ ਦੇ ਸਾਹਮਣੇ ਦਸਮ ਗਰੰਥ ਦਾ ਪ੍ਰਕਾਸ਼ ਨਹੀ ਕਰਨ ਦੇਵਾਂਗੇ, ਮੈਂ ਕਿਹਾ ਜਿਹੜੀਆਂ ਪਿਓ ਵਾਲੀਆਂ ਕੁਰਸੀਆਂ ਲਾਕੇ ਬਹਿੰਦੇ ਹੋ ?ਬੇਸ਼ਰਮ ਜਿਹਾ ਹੋਕੇ ਕਹਿੰਦਾ ਓਹਦੀ ਕੋਈ ਗੱਲ ਨਹੀ 😜😜

25/02/2024

ਬੁੱਢਾ ਦਲ ਵੀ ਮਾੜਾ , ਤਰਨਾ ਦਲ ਵੀ ਮਾੜਾ , ਟਕਸਾਲਾਂ ਵੀ ਮਾੜੀਆਂ , ਸੰਪਰਦਾਵਾਂ ਵੀ ਮਾੜੀਆਂ , ਜਥੇਦਾਰ ਵੀ ਮਾੜੇ ਫੇਰ ਥੋਡੇ ਨਾਲ ਤੁਰੂ ਕੌਣ ? ਜੇ ਤੇਰੇ ਨਿਜੀ ਵਿਚਾਰ ਸੀ ਆਪਣੇ ਨਿਜੀ ਚੈਨਲ ਤੋਂ ਰੱਖਦਾ ਮੋਰਚੇ ਅੰਦਰ ਫੁੱਟ ਪਾਉਣ ਤੇ ਕਾਹਤੋਂ ਲੱਗਿਆ ਜੜਾਂ ਵੱਡਣਿਆ

13/02/2024

ਸ੍ਰੀ ਦਸਮ ਗ੍ਰੰਥ ਸਾਹਿਬ ਦਾ ਲੇਖਕ ਕੌਣ----੨.
ਸ੍ਰੀ ਦਸਮ ਗ੍ਰੰਥ ਸਾਹਿਬ ਦਾ ਇਕੋ ਕਵੀ ਇੱਕੋ ਕਲਮ
ਹੁਣ ਅਸੀਂ ਪਾਠਕਾਂ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੱਡ-ਅੱਡ ਲੇਖਾਂ ਦੀ ਇੱਕੋ ਆਸ਼ੇ ਅਤੇ ਇਕੋ ਸ਼ਬਦਾਵਲੀ ਵਾਲੀਆਂ ਤੁਕਾਂ ਜਾਂ ਛੰਦਾਂ ਦੇ ਦਰਸ਼ਨ ਕਰਵਾ ਰਹੇ ਹਾਂ ਤਾਂ ਜੋ ਪਾਠਕ ਖੁਦ ਨਿਰਨਾ ਕਰ ਲੈਣ।
(1) (ੳ) ਨਹੀਂ ਜਾਨਿ ਜਾਈ ਕਛੂ ਰੂਪ ਰੇਖੰ॥ ਕਹਾਂ ਬਾਸ ਤਾ ਕੋ ਫਿਰੈ ਕਉਨ ਭੇਖੰ॥
ਕਹਾ ਨਾਮ ਤਾ ਕੋ ਕਹਾ ਕੈ ਕਹਾਵੈ॥ ਕਹਾ ਮੈ ਬਖਾਨੋ ਕਹੇ ਮੋ ਨ ਆਵੈ॥ ੧੪॥
(ਬ. ਨਾ. ਦ. ਗ੍ਰੰ. ਪੰਨਾ ੪੦)
(ਅ) ਨਹੀ ਜਾਨ ਜਾਈ ਕਛੂ ਰੂਪ ਰੇਖੰ। ਕਹਾ ਬਾਸ ਤਾ ਕੋ ਫਿਰੈ ਕਉਨ ਭੇਖੰ॥
ਕਹਾ ਨਾਮ ਤਾ ਕੋ ਕਹਾ ਕੈ ਕਹਾਵੈ॥ ਕਹਾ ਮੈ ਬਖਾਨੋ ਕਹੇ ਮੈ ਨ ਆਵੈ॥ ੬॥
(ਗਿ. ਪ੍ਰ. ਦ. ਗ੍ਰੰ. ਪੰਨਾ ੧੨੮)
(ੲ) ਨਹੀ ਜਾਨ ਜਾਈ ਕਛੂ ਰੂਪ ਰੇਖਾ। ਕਹਾਂ ਬਾਸ ਤਾ ਕੋ ਫਿਰੈ ਕਉਨ ਭੇਖਾ॥
ਕਹਾਂ ਨਾਮ ਤਾ ਕੋ ਕਹਾਂ ਕੈ ਕਹਾਵੈ॥ ਕਹਾਂ ਮੈ ਬਖਾਨੋ ਕਹੇ ਮੋ ਨ ਆਵੈ॥ ੮੭॥
(ਚਰਿਤ੍ਰ ੨੬੬ ਦ. ਗ੍ਰੰ. ਪੰਨਾ ੧੨੦੭)
(2) (ੳ) ਕਾਗਦ ਦੀਪ ਸਭੈ ਕਰਿ ਕੈ ਅਰੁ ਸਾਤ ਸਮੁੰਦ੍ਰਨ ਮਸੁ ਕੈ ਹੋ॥
ਕਾਟ ਬਨਾਸਪਤੀ ਸਗਰੀ ਲਿਖਕੇ ਹੂੰ ਕੇ ਲੇਖਕ ਕਾਜ ਬਨੈ ਹੋ॥
ਸਾਰਸੁਤੀ ਬਕਤਾ ਕਰਿ ਕੈ ਜੁਗ ਕੋਟਿ ਗਨੇਸਿ ਕੈ ਹਾਥ ਲਿਖੈ ਹੋ॥
ਕਾਲ ਕ੍ਰਿਪਾਨ ਬਿਨਾ ਬਿਨਤੀ ਨ ਤਊ ਤੁਮ ਕੌ ਪ੍ਰਭ ਨੈਕ ਰਿਝੈ ਹੋ॥ ੧੦੧
(ਬ. ਨ. ਦ. ਗ੍ਰੰ. ਪੰਨਾ ੪੬)
(ਅ) ਕਾਗਦ ਦੀਪ ਸਭੈ ਕਰਿ ਕੈ ਅਰੁ ਸਾਤ ਸਮੁੰਦ੍ਰਨ ਮਸੁ ਕੈਯੈ॥
ਕਾਟ ਬਨਾਸਪਤੀ ਸਿਗਰੀ ਲਿਖਬੇ ਹੂੰ ਕੇ ਲੇਖਕ ਕਾਜ ਬਨੈਯੈ॥
ਸਾਰਸ੍ਵਤੀ ਬਕਤਾ ਕਰਿ ਕੈ ਸਭ ਜੀਵਨ ਤੇ ਜੁਗ ਸਾਠਿ ਲਿਖੈਯੇ॥
ਜੋ ਪ੍ਰਭੁ ਪਾਯਤ ਹੈ ਨਹਿ ਕੈਸੇ ਹੂ ਸੋ ਜੜ੍ਹ ਪਾਹਨ ਮੈ ਠਹਰੈਯੈ॥ ੧੪॥
(ਚਰਿਤ੍ਰ ੨੬੬ ਦ. ਗ੍ਰੰ. ਪੰਨਾ ੧੨੦੦)
(3) (ੳ) ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾ ਕੀ ਕਲਾ ਹੈ॥
ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ॥
ਕਾਲ ਹੀ ਪਾਇ ਸੁਰਾਸੁਰ ਗ੍ਰੰਧਰਬ ਜੱਛ ਭੁਜੰਗ ਦਿਸਾ ਬਿਦਿਸਾ ਹੈ॥
ਔਰ ਸੁ ਕਾਲ ਸਭੈ ਬਸਿ ਕਾਲ ਕੈ ਏਕ ਹੀ ਕਾਲ ਅਕਾਲ ਸਦਾ ਹੈ॥ ੧੪॥
(ਬ. ਨਾ. ਦ. ਗ੍ਰੰ. ਪੰਨਾ ੪੫)
(ਅ) ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮ ਭ੍ਰਮਾਨ੍ਯੋ॥
ਕਾਲ ਹੀ ਪਾਇ ਸਦਾ ਸਿਵ ਜੂ ਸਭ ਦੇਸ ਬਿਦੇਸ ਭਇਆ ਹਮ ਜਾਨ੍ਯੋ॥
ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾਂਹੀ ਤੇ ਤਾਂਹਿ ਸਬੋ ਪਹਿਚਾਨ੍ਯੋ॥
ਬੇਦ ਕਤੇਬ ਕੇ ਭੇਦ ਸਬੈ ਤਜਿ ਕੇਵਲ ਕਾਲ ਕ੍ਰਿਪਾ ਨਿਧਿ ਮਾਨ੍ਯੋ॥ ੨੪॥
(੩੩ ਸਵ. ਦ. ਗ੍ਰੰ. ਪੰਨਾ ੭੧੫)
(ੲ) ਕਾਲ ਪਾਇ ਬ੍ਰਹਮਾ ਬਪ ਧਰਾ॥ ਕਾਲ ਪਾਇ ਸਿਵ ਜੂ ਅਵਤਾਰਾ॥
ਕਾਲ ਪਾਇ ਕਰਿ ਬਿਸਨ ਪ੍ਰਕਾਸਾ॥ ਸਕਲ ਕਾਲ ਕਾ ਕੀਯਾ ਤਮਾਸਾ॥ ੩੮੩
ਜਵਨ ਕਾਲ ਜੋਗੀ ਸਿਵ ਕੀਯੋ॥ ਬੇਦ ਰਾਜ ਬ੍ਰਹਮਾ ਜੁ ਥੀਯੋ॥
ਜਵਨ ਕਾਲ ਸਭ ਲੋਕ ਸਵਾਰਾ॥ ਨਮਸਕਾਰ ਹੈ ਤਾਹਿ ਹਮਾਰਾ॥ ੩੮੪॥
(ਚਰਿ. ੪੦੫ ਦ. ਗ੍ਰ. ਪੰਨਾ ੧੩੮੭)
(4) (ੳ) ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ॥
ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਣਹਾਰ ਕਹੂੰ ਕੋਊ ਮੋ ਸੋ॥
ਸੇਵ ਕਰੀ ਤੁਮਰੀ ਤਿਨ ਕੇ ਗ੍ਰਿਹ ਦੇਖੀਅਤ ਦ੍ਰਬ ਭਰੋਸੋ॥
ਯਾ ਕਲਿ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ॥ ੯੨॥
(ਬ. ਨ. ਅਧਿ ੧ ਦ. ਗ੍ਰੰ. ਪੰਨਾ ੪੫)
(ਅ) ਮੇਰ ਕਿਯੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ॥
ਭੂਲ ਛਿਮੋ ਹਮਰੀ ਪ੍ਰਭੂ ਆਪਨ ਭੂਲਨਹਾਰ ਕਹੂੰ ਕੋਊ ਮੋ ਸੋ॥
ਸੇਵ ਕਰੈ ਤੁਮਰੀ ਤਿਨ ਕੇ ਛਿਨ ਮੈ ਧਨ ਲਾਗਤ ਧਾਮ ਭਰੋ ਸੋ॥
ਯਾ ਕਲਿ ਮੈ ਸਭ ਕਾਲਿ ਕ੍ਰਿਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸੋ॥ ੪੭॥
(ਦ. ਗ੍ਰੰ. ਪੰਨਾ ੮੧੩) ਚ੍ਰਿਤੋ੍ਰ ਪਖਯਾਨੇ ਅਧਿਆਏ ੧
(5) (ੳ) ਪ੍ਰਿਥਮ ਕਾਲ ਜਬ ਕਰਾ ਪਸਾਰਾ॥
ਓਅੰਕਾਰ ਤੇ ਤੇ ਸ੍ਰਿਸਟਿ ਉਪਾਰਾ॥ ੧੦
(ਬ. ਨਾ. ਅਧਿ. ੨ ਦ. ਗ੍ਰੰ. ਪੰਨਾ ੪੭)
(ਅ) ਆਦਿ ਪੁਰਖ ਜਬ ਆਪ ਸੰਭਾਰਾ॥
ਆਪ ਰੂਪ ਮੈ ਆਪ ਨਿਹਾਰਾ॥
ਓਅੰਕਾਰ ਕਹ ਇਕਦਾ ਕਹਾ॥
ਭੂਮਿ ਅਕਾਸ ਸਕਲ ਬਨ ਰਹਾ॥ ੧੦੮॥ ੩੩੫
(ਪਾ.ਨਾ. ਅਵ. ਦ. ਗ੍ਰੰ. ਪੰਨਾ ੭੦੭)
(6) (ੳ) ਸਯਾਮ ਭਨੈ ਸਭ ਬੇਦ ਕਤੇਬਨ ਸੰਤਨ ਕੇ ਮਤਿ ਯੋ ਠਹਰਾਏ॥
ਭਾਖਤ ਹੈ ਕਬਿ ਸੰਤ ਸੁਨੋ ਜਿਨ ਪ੍ਰੇਮ ਕੀਏ ਤਿਨ ਸ੍ਰੀ ਪਤਿ ਪਾਏ॥ ੨੪੮੮
(ਕਿ. ਅ. ਦ. ਗ੍ਰੰ. ਪੰਨਾ ੫੭੦)
(ਅ) ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ॥
ਨਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ॥
ਬਾਸੁ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੂ ਬੈਸ ਬਿਤਾਇਓ॥
ਸਾਚ ਕਹੋ ਸੁਨ ਲੇਹੁ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥ ੯॥ ੨੯॥
(ਅ. ੳ. ਦ. ਗ੍ਰੰ. ਪੰਨਾ ੧੪)
(7) (ੳ) ਮਾਰਿ ਨਜਾਬਤ ਖਾਨ ਕੋ ਸੰਗੋ ਜੁਝੈ ਜੁਝਾਰ॥
ਹਾ ਹਾ ਇਹ ਲੋਕੈ ਭਇਓ ਸੁਰਗ ਲੋਗ ਜੈ ਕਾਰ॥ ੨੩॥ ਦ. ਗ੍ਰੰ. ਪੰਨਾ ੬੧
(ਅ) ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰਲੋਕ॥ ੧੬॥
(ਦ. ਗ੍ਰੰ. ਪੰਨਾ ੫੪)
(8) (ੳ) ਤਾਹਿ ਪਛਾਨਤ ਹੈ ਨਾ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਂਹੀ॥
ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ॥
ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ॥
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀਂ॥ ੯੯॥
(ਬ.ਨਾ. ਦ. ਗ੍ਰੰ. ਪੰਨਾ ੪੬)
(ਅ) ਤਾਹਿ ਪਛਾਨਤ ਹੈ ਨ ਮਹਾਂ ਜੜ੍ਹ ਜਾ ਕੋ ਪ੍ਰਤਾਪ ਤਿਹੂੰ ਪੁਰ ਮਾਹੀ॥
ਪੂਜਤ ਹੈ ਪ੍ਰਭ ਕੈ ਤਿਹ ਕੋ ਜਿਨ ਕੇ ਪਰਸੇ ਪਰਲੋਕ ਪਰਾਹੀ॥
ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਡਰਾਹੀ॥
ਪਾਇ ਪਰੋ ਪਰਮੇਸ੍ਵਰ ਕੇ ਪਸੁ ਪਾਹਨ ਮੈ ਪਰਮੇਸ੍ਵਰ ਨਾਹੀ॥ ੧੨॥
(ਚਰਿ. ੨੬੬ ਦ. ਗ੍ਰੰ. ਪੰਨਾ ੧੨੦੦)
(9) (ੳ) ਤਾਤ ਮਾਤ ਨ ਜਾਤਿ ਜਾ ਕਰਿ ਜਨਮ ਮਰਨ ਬਿਹੀਨ॥
ਚਕ੍ਰ ਬਕ੍ਰ ਫਿਰੈ ਚਤੁਰ ਚਕ ਮਾਨਹੀ ਪੁਰ ਤੀਨ॥ ੮੨ (ਜਾਪ ਸਾਹਿਬ)
(ਦ. ਗ੍ਰੰ. ਪੰਨਾ ੫)
(ਅ) ਤਾਤ ਮਾਤ ਜਿਹ ਜਾਤ ਨ ਪਾਤਾ॥
ਏਕ ਰੰਗ ਕਾਹੂ ਨਹੀ ਰਾਤਾ॥ ੮॥ (ਅਕਾਲ ਉਸਤਤ)
(ਦ. ਗ੍ਰੰ. ਪੰਨਾ ੧੧)
(ੲ) ਆਦਿ ਅਜੋਨਿ ਕਹਾਇ ਕਹੋ ਕਿਮ ਦੈਵਕਿ ਕੇ ਜਠਰੰਤਰ ਆ੍ਯੋ॥
ਤਾਤ ਨ ਮਾਤ ਨ ਕਹੈ ਜਿਹ ਕੋ ਤਿਹ ਕਿਉ ਬਸੂਦੇਵਹਿ ਬਾਪੁ ਕਹਾ੍ਯੋ॥ ੧੪॥ ੩੩ ਸਵ।
(ਦ. ਗ੍ਰੰ. ਪੰਨਾ ੭੧੪)
(ਸ) ਤਾਤ ਮਾਤ ਨ ਜਾਤ ਜਾਕਰ ਪੁਤ੍ਰ ਪੌਤ੍ਰ ਮੁਕੰਦ॥
ਕਉਨ ਕਾਜ ਕਹਾਹਿਗੈ ਤੇ ਆਨਿ ਦੇਵਕ ਨੰਦ॥ ੭॥
ਸ. ਹਜ਼ (ਦ. ਗ੍ਰੰ. ਪੰਨਾ ੭੧੧)
(10) (ੳ) ਰਾਜ ਕੇ ਸਾਜ ਕੋ ਕਉਨ ਗੁਮਾਨ ਨਿਦਾਨ ਜੋ ਆਪਨ ਸੰਗ ਨ ਜੈ ਹੈ॥
ਭਉਨ ਭੰਡਾਰ ਭਰੇ ਘਰਬਾਰ ਸੁ ਏਕ ਹੀ ਬਾਰ ਬਿਗਾਨ ਕਹੈ ਹੈ॥
ਪੁਤ੍ਰ ਕਲਤ੍ਰ ਸੁ ਮਿੱਤ੍ਰ ਸਖਾ ਕੋਈ ਅੰਤ ਸਮੈ ਤੁਹਿ ਸਾਥਿ ਨ ਦੈ ਹੈ॥
ਚੇਤ ਰੇ ਚੇਤ ਅਚੇਤ ਮਹਾਂ ਪਸ ਸੰਗ ਬੀਯੋ ਸੋ ਭੀ ਸੰਗ ਨ ਜੈ ਹੈ॥ ੧੬੧॥
(ਦ. ਗ੍ਰੰ. ਪੰਨਾ ੬੮੮)
(ਅ) ਤੌ ਤਨ ਤ੍ਯਾਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜਿ ਜੈ ਹੈ॥
ਪੁਤ੍ਰ ਕਲਤ੍ਰ ਸੁੋ ਮਿਤ੍ਰ ਸਖਾ ਇ ਬੇਗ ਨਿਕਾਰਹੁ ਆਇਸੁ ਦੈ ਹੈ॥
ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ॥
ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰ ਅਕੇਲੋ ਈ ਜੈ ਹੈ॥ ੩੩॥
(ਦ. ਗ੍ਰੰ. ਪੰਨਾ ੭੧੬)
(11) (ੳ) ਕਹੂੰ ਰੋਗ ਸੋਗ ਬਿਹੀਨ॥ ਕਹੂੰ ਏਕ ਭਗਤ ਅਧੀਨ॥
ਕਹੂੰ ਰੰਕ ਰਾਜ ਕੁਮਾਰ॥ ਕਹੂੰ ਬੇਦ ਬਿਆਸ ਅਵਤਾਰ॥ ੧੮॥
ਕਈ ਬ੍ਰਹਮ ਬੇਦ ਰਟੰਤ॥ ਕਈ ਸੇਖ ਨਾਮ ਉਚਰੰਤ॥
ਬੈਰਾਗ ਕਹੂੰ ਸੰਨਿਆਸ॥ ਕਹੂੰ ਫਿਰਤ ਰੂਪ ਉਦਾਸ॥ ੧੯॥
ਸਭ ਕਰਮ ਫੋਕਟ ਜਾਨ॥ ਸਭ ਧਰਮ ਨਿਹਫਲ ਮਾਨ॥
ਬਿਨ ਏਕ ਨਾਮ ਅਧਾਰ॥ ਸਭ ਭਰਮ ਕਰਮ ਬਿਦਾਰ॥ ੨੦॥
(ਅ. ਉ. ਦ. ਗ੍ਰੰ. ਪੰਨਾ ੧੬)
(ਅ) ਨਿਵਲੀ ਆਦਿ ਕਰਮਣੰ॥ ਅਨੰਤ ਦਾਨ ਧਰਮਣੰ॥
ਅਨੰਤ ਤੀਰਥ ਬਾਸਨੰ॥ ਨ ਏਕ ਨਾਮ ਕੇ ਸਮੰ॥ ੧੧॥
ਅਨੰਤ ਜਗਯੰ ਕਰਮਣੰ॥ ਰਾਜ ਆਦਿ ਧਰਮਣੰ॥
ਅਨੇਕ ਦੇਸ ਭਰਮਣੰ॥ ਨ ਏਕ ਨਾਮ ਕੇ ਸਮੰ॥ ੧੨॥
(ਗਿ. ਪ੍ਰ. ਦ. ਗ੍ਰੰ. ਪੰਨਾ ੧੩੫)
(ੲ) ਬਿਨ ਭਗਤ ਸਕਤ ਨਹੀਂ ਪਰਤ ਪਾਨ॥ ਬਹੁ ਕਰਤ ਹੋਮ ਅਰ ਜੱਗ ਦਾਨ॥
ਬਿਨ ਏਕ ਨਾਮ ਇਕ ਚਿਤ ਲੀਨ॥ ਫੋਕਟੋ ਸਰਬ ਧਰਮਾ ਬਿਹੀਨ॥ ੧੪੦॥
(ਅ. ਉ. ਪੰਨਾ ੨੪)
(12) (ੳ) ਜਲੇ ਹੈਂ॥ ਥਲੇ ਹੈਂ॥
ਅਭੀਤ ਹੈਂ॥ ਅਭੈ ਹੈਂ॥ ੬੨॥
ਪ੍ਰਭੂ ਹੈਂ॥ ਅਜੂ ਹੈਂ॥
ਅਦੇਸ ਹੈਂ॥ ਅਭੇਸ ਹੈਂ॥ ੬੩॥ ਜਾਪੁ
(ਦ. ਗ੍ਰੰ. ਪੰਨਾ ੪)
(ਅ) ਜਲੇ ਹਰੀ॥ ਥਲੇ ਹਰੀ॥
ਉਰੈ ਹਰੀ॥ ਬਨੇ ਹਰੀ॥ ੫੧॥
ਜਲਸ ਤੂ ਹੀ॥ ਥਲਸ ਤੂਹੀ॥
ਨਦਿਸ ਤੂਹੀ॥ ਨਦਸ ਤੂਹੀ॥ ੬੩
ਭਜਸ ਤੁਅੰ॥ ਭਜਸ ਤੁਅੰ॥
ਰਟਸ ਤੁਅੰ॥ ਨਟਸ ਤੁਅੰ॥ ੬੫॥
(ਅ.ਉ. ਪੰਨਾ ੧੬)
(ੲ) ਜਲਸ ਤੁਯੰ॥ ਥਲਸ ਤੁਯੰ॥
ਪੁਰਖਤੂਯੰ॥ ਬਨਸ ਤੁਯੰ॥ ੬੮॥
(ਗਿ. ਪ੍ਰਬੋ. ਪੰਨਾ ੧੩੪)
(13) (ੳ) ਭਿੰਨ ਭਿੰਨ ਜਿਮ ਦੇਹ ਧਰਾਏ॥ ਤਿਮ ਤਿਮ ਕਰ ਅਵਤਾਰ ਕਹਾਇ॥
ਪਰਮ ਰੂਪ ਜੋ ਏਕ ਕਹਾਯੋ॥ ਅੰਤ ਸਭੋ ਤਿਹ ਮਧਿ ਮਿਲਾਯੋ॥
ਜਿਤਿਕ ਜਗਤ ਕੇ ਜੀਵ ਬਖਾਨੋ॥ ਏਕ ਜੋਤ ਸਭ ਹੀ ਮਹਿ ਜਾਨੋ॥
ਕਾਲ ਰੂਪ ਭਗਵਾਨ ਭਨੈਬੋ॥ ਤਾ ਮੈ ਲੀਨ ਜਗ ਸਭ ਹ੍ਵੈ ਬੋ॥ ੩੪॥
(ਚੋ. ਅ. ਪੰਨਾ ੧੫੮)
(ਅ) ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ
ਨਿਆਰੇ ਨਿਆਰੇ ਹੋਇ ਕੈ ਫੇਰਿ ਆਗ ਮੈ ਮਿਲਾਹਿੰਗੇ॥
ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ
ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹਿੰਗੇ॥
ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ
ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਿਂਗੇ॥
ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ
ਤਾਹੀ ਤੇ ਉਪਜ ਸਬੈ ਤਾਹੀ ਮਹਿ ਸਮਾਹਿਂਗੇ॥ ੧੭॥ ੮੭
(ਅ. ਉ. ਪੰਨਾ ੨੦)
(14) (ੳ) ਸੰਤਨ ਦੁਖ ਪਾਏ ਤੇ ਦੁਖੀ॥
ਸੁਖ ਪਾਏ ਸਾਧਨ ਕੇ ਸੁਖੀ॥
ਏਕ ਏਕ ਕੀ ਪੀਰ ਪਛਾਨੈ॥
ਘਟ ਘਟ ਕੇ ਪਟ ਪਟ ਕੀ ਜਾਨੈ॥ ੩੮੮
(ਚਰਿ. ੪੦੫ ਪੰਨਾ ੧੩੮੭)
(ਅ) ਸੰਤਨ ਦੁਖੀ ਨਿਰਖ ਅਕੁਲਾਵੈ॥
ਦੀਨ ਬੰਧ ਤਾ ਤੇ ਕਹਲਾਵੈ॥ ੮॥
(ਚੋ.ਅ. ਦ. ਗ੍ਰੰ. ਪੰਨਾ ੧੫੬)
(15) (ੳ) ਜਿਹ ਅੰਡਜ ਸੇਤਜ ਜੇਰ ਰਜੰ॥
ਰਚ ਭੂਮ ਅਕਾਸ ਪਤਾਲ ਜਲੰ॥
ਰਚ ਪਾਵਕ ਪੌਣ ਪ੍ਰਚੰਡ ਬਲੀ॥
ਬਨ ਜਾਸੁ ਕੀਓ ਫਲ ਫੂਲ ਕਲੀ॥ ੧੧॥
(ਅ.ਉ. ਦ.ਗ੍ਰੰ. ਪੰਨਾ ੨੫)
(ਅ) ਸ੍ਰਿਜੇ ਸੇਤਜੰ ਜੇਰੰਜ ਉਤਭੁਜੇਵੰ॥
ਰਚੇ ਅੰਡਜੰ ਖੰਡ ਬ੍ਰਹਮੰਡ ਏਵੰ॥
ਦਿਸਾ ਬਿਦਾਸਯੰ ਜਿਮੀ ਅਸਮਾਣੰ॥
ਚਤੁਰ ਬੇਦ ਕਥਿਯੰ ਕੁਰਾਣੰ ਪੁਰਾਣੰ॥ ੨੪॥
(ਬ.ਨਾ. ਦ. ਗ੍ਰੰ. ਪੰਨਾ ੪੦-੪੧)
(16) (ੳ) ਕੈ ਸਿਵ ਸਕਤਿ ਦੁੲ ਸੁ੍ਰਤਿਚਾਰ ਰਜੋ ਤਮੋ ਸੱਤ ਤਿਹੂੰ ਪੁਰ ਬਾਸਾ॥
ਦਿਉਸ ਨਿਸਾ ਸਸਿ ਸੂਰ ਕੈ ਦੀਪ ਸੁ ਸ੍ਰਿਸਟਿ ਰਚੀ ਪੰਚ ਤੱਤ ਪ੍ਰਕਾਸਾ॥
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ॥ ੧॥
(ਚੰ. ਚਰਿ. ਦ. ਗ੍ਰੰ. ਪੰਨਾ ੭੪)
(ਅ) ਖੰਡਾ ਪ੍ਰਿਥਮੈ ਸਾਜਕੈ ਜਿਨ ਸਭ ਸੰਸਾਰ ਉਪਾਇਆ॥
ਬ੍ਰਹਮਾ ਬਿਸਨ ਮਹੇਸ ਸਾਜਿ ਕੁਦਰਤੀ ਦਾ ਖੇਲੁ ਰਚਾਇ ਬਣਾਇਆ॥
ਸਿੰਧ ਪਰਬਤ ਮੇਦਨੀ ਬਿਨੁ ਥੰਮਾ ਗਗਨਿ ਰਹਾਇਆ॥
ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦ ਰਚਾਇਆ॥ ੨॥
(ਚੰਡੀ ਦੀ ਵਾਰ ਦ. ਗ੍ਰੰ. ਪੰਨਾ ੧੧੯)
(17) (ੳ) ਤੁਮੀ ਰਾਮ ਹੈ੍ਵ ਕੈ ਹਠੀ ਦੈਂਤ ਘਾਯੋ॥
ਤੁਮੀ ਕ੍ਰਿਸ਼ਨ ਹ੍ਵੈ ਕੰਸ ਕੇਸੀ ਖਪਾਯੋ॥ ੬॥
(ਚਰਿ. ੧ ਦ. ਗ੍ਰੰ. ਪੰਨਾ ੮੦੯)
(ਅ) ਤੁਮੀ ਬ੍ਰਾਹਣੀ ਹੈ੍ਵ ਹਿਰੰਨਾਛ ਮਾਰ੍ਯੋ॥
ਹਰੰਨਾਕਸੰ ਸਿੰਘਣੀ ਹ੍ਵੈ ਪਛਾਰ੍ਯੋ॥
ਤੁਮੀ ਬਾਵਨੀ ਹ੍ਵੈ ਤਿਨੋ ਲੋਗ ਮਾਪੇ॥
ਤੁਮੀ ਦੇਵ ਦਾਨੋ ਕੀਏ ਜਛ ਥਾਪੇ॥ ੪੩੧॥
ਤੁਮੀ ਰਾਮ ਹੂੰ ਕੈ ਦਸਾਗ੍ਰੀਵ ਖੰਡਯੋ॥
ਤੁਮੀ ਕ੍ਰਿਸ਼ਨ ਜੀ ਹ੍ਵੈ ਕੰਸ ਕੇਸੀ ਬਿਹੰਡਯੋ॥ ੪੩੨॥
(ਕ੍ਰਿ. ਅਵ. ਦ. ਗ੍ਰੰ. ਪੰਨਾ ੩੧੦)
(ੲ) ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਦਹਿ ਸਿਰੁ ਘਾਇਆ॥
ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਰੜਿ ਗਿਰਾਇਆ॥ ੨॥
(ਚੰਡੀ ਦੀ ਵਾਰ ਦ. ਗ੍ਰੰ. ਪੰਨਾ ੧੧੯)
(ਸ) ਤੂਹੀ ਖੜਗਧਾਰਾ ਤੁਹੀ ਬਾਢਵਾਰੀ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ॥
ਹੱਲਥ ਜੁਨੱਬੀ ਮਗਰਬੀ ਤੁਹੀ ਹੈ॥ ਨਿਹਾਰੋ ਜਹਾਂ ਆਪੁ ਠਾਢੀ ਵਹੀ ਹੈ॥ ੧॥
ਤੁਹੀ ਜੋਗਮਾਯਾ ਤੁਹੀ ਬਾਕਬਾਨੀ॥ ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ॥
ਤੁਹੀ ਬਿਸੁਨ ਤੂੰ ਬ੍ਰਹਮ ਤੂੰ ਰੁਦ੍ਰ ਰਾਜੈ॥ ਤੁਹੀ ਬਿਸ੍ਵਮਾਤਾ ਸਦਾ ਜੈ ਬਿਰਾਜੈ॥ ੨॥
ਤੁਹੀ ਦੇਵ ਤੂੰ ਦੈਤ ਤੈ ਜਛੁ ਉਪਾਏ॥ ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ॥
ਤੁਹੀ ਪੰਥ ਹੈ੍ਵ ਅਵਤਰੀ ਸ੍ਰਿਸਟਿ ਮਾਂਹੀ॥ ਤੁਹੀ ਬਕਤ੍ਰ ਤੇ ਬ੍ਰਹਮ ਬਾਦੋ ਬਕਾਹੀ॥ ੩॥
ਦ. ਗ੍ਰੰ. ਪੰਨਾ ੮੦੯
(18) (ੳ) ਸੰਤ ਸਹਾਇ ਸਦਾ ਜਗ ਮਾਇ ਸੁ ਸੁੰਭ ਨਿਸੁੰਭ ਬਡੇ ਅਰਿ ਜੀਤੇ॥ ੨੨੫॥
(ਚੰ. ਚ੍ਰਿ. ਦ. ਗ੍ਰੰ. ਪੰਨਾ ੯੮)
(ਅ) ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰਿ ਸਯਾਮ ਇਹੈ ਬਰੁ ਦੀਜੈ॥ ੧੯੦੦
(ਕ੍ਰਿ. ਵ. ਦ. ਗ੍ਰੰਥ ਪੰਨਾ ੪੯੫)
(ੲ) ਸੰਤ ਸਹਾਇ ਸਦਾ ਜਗ ਮਾਈ॥ ਜਿਹ ਤਿਹ ਸਾਧਨ ਹੋਹਿ ਸਹਾਈ॥ ੨੨੨॥
(ਚੰ. ਚਰਿ. ੨ ਦ. ਗ੍ਰੰ. ਪੰਨਾ ੧੧੫)
(19) (ੳ) ਬਡੇ ਹੀ ਪਰਪੰਚੀ ਪਰਪੰਚਨ ਕੋ ਲੀਏ ਫਿਰੈ
ਦਿਨ ਹੀ ਮੈ ਲੋਗਨ ਕੋ ਲੂਟਤ ਬਜਾਰ ਹੈਂ॥ ੧੧੨੫॥
(ਚ੍ਰਿ. ੨੬੬ ਦ. ਗ੍ਰੰ. ਪੰਨਾ ੧੨੦੯)
(ਅ) ਬਡੇ ਹੈ ਕੁਮੱਤੀ ਅਉ ਕੁਜੱਤੀ ਕੂਰ ਕਾਇਰ ਹੈ
ਬਡੇ ਹੈ ਕਮੂਤ ਅਓ ਕੁਜਾਤ ਬਡੇ ਜਗ ਮੈਂ॥ ੩੦੮॥
(ਕ੍ਰਿ. ਅ. ਦ. ਗ੍ਰੰ. ਪੰਨਾ ੨੯੩)
(20) (ੳ) ਕਿ ਸਾਹਿਬ ਦਿਮਾਗ ਹੈਂ॥ (ਜਾਪੁ)
(ਅ) ਕਿ ਸਾਹਿਬ ਦਿਮਾਗ ਅਸਤ ਜ਼ਾਹਰ ਜ਼ਹੂਰ॥ ੧੦। ੪।੨॥
ਹਕ. ਦ. ਗ੍ਰੰ. ਪੰਨਾ ੧੪੧੭
(21) (ੳ) ਕਿ ਸਾਹਿਬ ਸ਼ਊਰ ਅਸਤ ਆਜਿਜ ਨਿਵਾਜ॥ ੮॥
ਜ਼. ਨਾ. ਦ. ਗ੍ਰੰ. ਪੰਨਾ ੧੩੮੯
(ਅ) ਕਿ ਸਾਹਿਬ ਸ਼ਊਰ ਅਸਤ ਵਾ ਮਾਲਕ ਮਹੀ ॥ ੪੨॥
ਹਕਾ. ਦ. ਗ੍ਰੰ. ਪੰਨਾ ੧੩੯੬
(21) (ੳ) ਡਿਗੇ ਵੀਰ ਜੁਝਾਰੇ ਹੂਗਾਂ ਫੁਟੀਆਂ॥
ਬੱਕੇ ਜਾਣ ਮਤਵਾਲੇ ਭੰਗਾਂ ਖਾਇ ਕੈ॥ ੪੬੮॥
ਓਰੜਦੇ ਹੰਕਾਰੀ ਧੱਗਾਂ ਦਾਇ ਕੈ॥
ਵਾਹਿ ਫਿਰੈ ਤਰਵਾਰੀ ਸੂਰੇ ਸੂਰਿਆਂ॥ ੪੯੯॥
ਚੋਬੀ ਧਉਸ ਵਜਾਈ ਸੰਘਰੁ ਮੱਚਿਆ॥
ਬਾਹਿ ਫਿਰੈ ਵੈਰਾਈ ਤੁਰੇ ਤਤਾਰਚੇ॥
ਹੂੰਰਾਂ ਚਿੱਤ ਵਧਾਈ ਅੰਬਰ ਪੂਰਿਆ॥
ਜੋਧਿਆਂ ਦੇਖਣ ਤਾਈ ਫੂਲੇ ਹੋਈਆਂ॥ ੪੭੦॥
ਕਿ. ਅਵ. ਦ. ਗ੍ਰੰ. ਪੰਨਾ ੨੨੭
(ਅ) ਦੁਹਾ ਕੰਧਾਰਾ ਮੁਹਿ ਜੁੜੇ ਅਣੀਆਰਾਂ ਚੋਈਆਂ॥
ਧੂਹ ਕਿਰਪਾਣਾ ਤਿਖੀਆਂ ਨਾਲ ਲੋਹੂ ਧੋਈਆਂ॥
ਹੂਰਾਂ ਸੂਣਵਤ ਬੀਜ ਨੂੰ ਘਤਿ ਘੇਰਿ ਖਲੋਈਆਂ॥
ਲਾੜਾ ਦੇਖਨ ਲਾੜੀਆਂ ਚਉਗਿਰਦੇ ਹੋਈਆਂ॥ ੪੨
ਚੋਬੀ ਧਉਸਾਂ ਲਾਈਆਂ ਦਲਾਂ ਮੁਕਾਬਲਾ॥
ਦਸਤੀ ਧੂਹ ਨਚਾਈਆਂ ਤੇਗਾਂ ਨੰਗੀਆਂ॥
ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ॥
ਬਿੱਧਣ ਰਾਤੀ ਆਈਆਂ ਮਰਦਾਂ ਘੋੜਿਆਂ॥
ਜੋਗਣੀਆਂ ਮਿਲਿ ਧਾਈਆਂ ਲੋਹੂ ਭੱਖਣਾ॥
ਫਉਜਾਂ ਮਾਰ ਹਟਾਈਆਂ ਦੇਵਾ ਦਾਨਵਾ॥ ੪੨॥
(ਚੰਡੀ ਦੀ. ਵਾਰ. ਦ.ਗ੍ਰੰ. ਪੰਨਾ ੧੨੫)
(22) (ੳ) ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ
ਮਹਾ ਜੋਗ ਹੂੰ ਕੋ ਜੋਗ ਹੈਂ ਧਰੱਯਾ ਦੁ੍ਰਮ ਛਾਲ ਕੇ॥ ੨੬੩॥
(ਅ.ਉ. ਦ. ਗ੍ਰੰ. ਪੰਨਾ ੩੭)
(ਅ) ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ
ਐਸੋ ਰਾਜ ਛੋਡ ਅਉਰ ਦੂਜਾ ਕਉਨ ਧਿਆਈਐ॥ ੪੨॥
(ਗਿ. ਪ੍ਰ. ਦ. ਗ੍ਰੰ. ਪੰਨਾ ੧੩੨)
(23) (ੳ) ਹੇ ਕਰੁਨਾਨਿਧ ਹੇ ਜਗ ਕੇ ਪਤਿ ਅਚੁਤ ਹੇ ਬਿਨਤੀ ਸੁਨ ਲੀਜੈ॥ ੧੮੬-੧
(ਦ. ਗ੍ਰੰ. ਪੰਨਾ ੨੭੬)
(ਅ) ਹੇ ਰਵਿ ਹੇ ਸਸਿ ਹੇ ਕਰੁਣਾ ਨਿਧ ਮੇਰੀ ਅਬੈ ਬਿਨਤੀ ਸੁਨ ਲੀਜੈ॥ ੧੯੦੦-੧
(ਕਿ. ਅ. ਦ. ਗ੍ਰੰ. ਪੰਨਾ ੪੯੫)
ਸਾਹਿਤ ਦੇ ਖੇਤਰ ਵਿਚ ਕਿਸੇ ਲਿਖਤ ਦੇ ਲੇਖਕ ਦੀ ਪੜਚੋਲ ਕਰਨ ਲਈ, ਲਿਖਤ ਵਿਚ ਆਏ ਮੁਹਾਵਰੇ, ਸ਼ਬਦਾਵਲੀ, ਅਲੰਕਾਰ ਅਤੇ ਤਸਵੀਹਾਂ ਆਦਿ ਨੂੰ ਮਾਪ ਦੰਡ ਬਣਾ ਕੇ ਅਸੀਂ ਨਿਰਣਾ ਕਰ ਸਕਦੇ ਹਾਂ ਕਿ ਲਿਖਤ ਕਿਸੇ ਇੱਕ ਜਾ ਇਕ ਤੋਂ ਵੱਧ ਵਿਅਕਤੀਆਂ ਦੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵੱਖ ਵੱਖ ਰਚਨਾਵਾਂ ਵਿਚੋਂ ਉਂਪਰ ਦਿਤੀਆਂ ਤੁਕਾਂ ਦਾ ਮਿਲਾਨ ਕਰਕੇ ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸਾਰੀ ਰਚਨਾ ਇਕੋ ਕਵੀ ਦੀ ਹੈ।
ਕੰਵਰ ਅਜੀਤ ਸਿੰਘ

04/02/2024

ਇਹਨਾਂ ਦੋ ਸੱਜਣਾ ਦੀਆਂ ਅੱਜ ਵਿਚਾਰਾਂ ਸੁਣਕੇ ਹੈਰਾਨੀ ਬਹੁਤ ਹੋਈ ਕੇ ਜੇ ਕੁਝ ਮਹਿਨਤ ਕਰ ਲਹਿੰਦੇ ਤਾਂ ਅਗਾ ਦੌੜ ਤੇ ਪਿੱਛਾ ਚੌੜ ਨਾ ਹੁੰਦਾ ਹੁਣ ਜੋ ਨਾਰਦ ਮੁਨੀ ਦੇ ਗੱਲ ਬਾਰੇ ਟਿਪਣੀ ਕੀਤੀ ਹੈ ਇਹਨਾਂ ਸੱਜਣਾ ਨੇ ਖਤਾ ਕਿਥੇ ਖਾਦੀ ਉਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਨਾਰਦ ਮੁਨੀ ਵਾਲੀ ਉਦਾਹਰਣ ਜੋ ਹੈ ਉਸਨੂੰ ਇਹ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਤੇ ਲਵਾਉਣਾ ਚਾਹੁੰਦੇ ਨੇ ਜੋ ਕਦੇ ਹੋ ਹੀ ਨਹੀ ਸਕਦਾ ਕਿਥੇ ਬਾਬਾ ਬੁੱਢਾ ਜੀ ਜਿਹਨੇ ਦੇ ਜੀਵਨ ਵਿਚ ਕੋਈ ਗਲਤੀ ਨਹੀ ਪੜਨ ਨੂੰ ਮਿਲੀ ਕਿ ਕਦੇ ਓਹਨਾ ਨੂੰ ਹੰਕਾਰ ਹੋਇਆ ਹੋਵੇ ਜਿਸ ਮਨੁੱਖ ਨੂੰ ਹੰਕਾਰ ਹੋਇਆ ਹੋਵੇ ਉਸ ਸਾਖੀ ਨੂੰ ਲੈਕੇ ਹੀ ਗੱਲ ਕਰਨੀ ਬਣਦੀ ਸੀ , ਹੰਕਾਰ ਬਾਰੇ ਗੱਲ ਗੁਰੂ ਗਰੰਥ ਸਾਹਿਬ ਵਿਚ ਵੀ ਕੀਤੀ ਗਈ ਹੈ ਤੇ ਉਦਾਹਰਣਾਂ ਵੀ ਪੁਰਾਤਨ ਲਾਈਆਂ ਗਈਆਂ ਨੇ

ਜਿਵੇਂ ,,

ਅੰਗ ੨੨੪
ਬ੍ਰਹਮੈ ਗਰਭੁ ਕੀਆ ਨਹੀ ਜਾਨਿਆ !!
ਬੇਦ ਕੀ ਬਿਪਤੁ ਪੜੀ ਪਛੁਤਾਨਿਆ !!
ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ !!੧ !!
,
(ਇਥੇ ਮੇਰਾ ਇਹਨਾਂ ਸੱਜਣਾ ਨੂੰ ਇਕ ਸਵਾਲ ਹੋਰ ਹੈ ਕੀ ਬ੍ਰਹਮੇ ਨੇ ਰੱਬ ਮਨਾ ਲਿਆ ਸੀ ਕੀ ਨਹੀ ਹਝੇ ? )

ਪੁਰਾਤਨ ਸਾਖੀਆਂ ਬਹੁਤ ਨੇ ਗੁਰੂ ਗਰੰਥ ਸਾਹਿਬ ਵਿਚ ਜਿਹਨਾਂ ਨਾਲ ਮਨੁੱਖ ਨੂੰ ਸਮਝਾਉਣ ਦਾ ਜਤਨ ਕੀਤਾ ਗਿਆ ਹੈ ਤੇ ਓਸੇ ਤਰੀਕੇ ਨਾਲ ਮਾਰਤੰਡ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਉਦਾਹਰਣ ਦੇਕੇ ਸਮਝਾਉਣ ਦਾ ਜਤਨ ਕੀਤਾ ਹੈ ਤੇ ਜੋ ਦੁਰਬਾਸ਼ਾ ਰਿਸ਼ੀ ਵਾਲੀ ਗੱਲ ਹੈ ਓਸਤੇ ਇਹ ਸੱਜਣ ਕੋਈ ਖਾਸ ਟਿਪਣੀ ਕਰ ਨਹੀ ਸਕਿਆ
ਗੁਰੂਆਂ ਦੀ ਬਾਣੀ ਧਨ ਸਿਰੀ ਗੁਰੂ ਗਰੰਥ ਸਾਹਿਬ ਵਿਚ ਵੀ ਅਧਿਆਤਮ ਵਿਧਿਆ ਬਾਰੇ ਸਮਝਾਇਆ ਗਿਆ ਹੈ ਤੇ ਓਸੇ ਦਾ ਇਸ਼ਾਰਾ ਮਹਾਪੁਰਸ਼ ਕਰ ਰਹੇ ਨੇ ਤੇ ਕਿੱਤੇ ਵੀ ਵੇਦਾਂ ਜਾ ਪੁਰਾਣਾਂ ਨਾਲ ਜੁੜਨ ਬਾਰੇ ਨਹੀ ਕਹਿ ਰਹੇ ,

ਹੁਣ ਇਕ ਗੱਲ ਹੋਰ ਕਹਿੰਦੇ ਨੇ ਕੇ ਬਾਬਾ ਬੁੱਢਾ ਜੀ ਵਰਗਿਆਂ ਨੇ ਕਿੰਨੀਆਂ ਪੁਸਤਕਾਂ ਲਿਖੀਆਂ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਬਾਬਾ ਬੁੱਢਾ ਜੀ ਦੀ ਕਿਸੇ ਲਿਖਤ ਬਾਰੇ ਤਾਂ ਦਾਸ ਨੂੰ ਵੀ ਜਰੂਰ ਜਾਣਕਾਰੀ ਪਾਓ ਨਹੀ ਤਾਂ ਇਸ ਸੱਜਣ ਕੋਲੋਂ ਕੋਈ ਪੁੱਛਕੇ ਦਸ ਦੇਵੇ ?

23/01/2024

ਬਿਗੜ ਪੰਥੀਆਂ ਦਾ ਨਵਾਂ ਪੰਥ
ਰਾਧਾ ਸੁਆਮੀ, ਨਿਰੰਕਾਰੀ, ਨਾਮਧਾਰੀ, ਨੂਰਮਹਿਲੀਏ, ਭਨਿਆਰੇ ਵਾਲੇ,ਸੌਦਾ ਸਾਧ ਤੋਂ ਇਲਾਵਾ ਇਕ ਹੋਰ ਪੰਥ ਪੰਜਾਬ ਵਿੱਚ ਪੈਦਾ ਹੋਇਆ ਹੈ। ਤੁਸੀਂ ਹੈਰਾਨ ਹੋਕੇ ਪੁੱਛੋਗੇ ਕਿਹੜਾ ਹੈ, ਗੌਰ ਨਾਲ ਸੁਣੋ;
ਬਲਾਤਕਾਰੀ ਰਿਸ਼ਵਤਖੋਰ ਪੰਥ ਵਿੱਚੋਂ ਛੇਕੇ ਹੋਏ ਗੁਰਬਖਸ਼ ਸਿੰਘ ਕਾਲਾ ਅਫਗਾਨਾ,ਪੰਥ ਵਿੱਚੋਂ ਛੇਕੇ ਗਿਆਨੀ ਭਾਗ ਸਿੰਘ ਅੰਬਾਲਾ,ਪੰਥ ਵਿੱਚੋ ਛੇਕੇ ਬਿਗੜ ਪੰਥੀ ਮਾਨਸਿਕ ਰੋਗੀ ਦਰਸ਼ਨ ਸਿੰਘ ਆਦਿ ਦਾ ਚਲਾਇਆ ਮਿ ਸ਼ ਨ ਰੀ ਪੰਥ ।
ਇਸ ਦਾ ਸਿਧਾਂਤ ਕੀ ਹੈ----ਲੋਕਾਂ ਨੂੰ ਅਧਿਆਤਮਕ ਵਾਦ ਤੋਂ ਤੋੜ ਕੇ ਵਿਗਿਆਨਕ ਵੀਚਾਰਧਾਰਾ ਨਾਲ ਜੋੜਨਾਂ ।
ਇਸ ਦਾ ਉਦੇਸ਼ ਕੀ ਹੈ----ਅਠਾਰਵੀਂ ਸਦੀ ਅਤੇ ਉਨੀਵੀਂ ਸਦੀ ਦੇ ਸਾਰੇ ਸਿੱਖ ਜਗਤ ਨੂੰ ਅੰਧ-ਵਿਸ਼ਵਾਸੀ,ਮੂਰਖ ਅਤੇ ਜਾਹਲ ਸਿੱਧ ਕਰਨਾ।
ਇਹਨਾਂ ਦੀ ਪਹਿਚਾਣ ਕੀ ਹੈ----ਕਾਲੀ ਚੁੰਝ ਵਾਲੀ ਪੱਗ,ਚਿੱਟੀ ਕਮੀਜ਼,ਤੰਗ ਮੂਹਰੀ ਦਾ ਪਜਾਮਾ,ਗਾਤਰੇ ਕਮੀਜ਼ ਉੱਪਰ ਦੀ ਪਹਨੀ ਕਿਰਪਾਨ।
ਨਿੱਤਨੇਮ ਕੀ ਹੈ-----ਖਾਲਸਾ ਪੰਥ ਦੇ ਪ੍ਰਵਾਣਿਤ ਸੰਤ ਮਹਾਂਪੁਰਸ਼ਾਂ ਨੂੰ ਸਵੇਰੇ ਨਿਰਨੇ ਕਾਲਜੇ ਬੁਰਾ ਭਲਾ ਕਹਿਣਾ।ਦਿਨ ਨੂੰ ਜਿੰਨੀਆਂ ਸਿੱਖ ਪਰੰਪਰਾਵਾਂ ਅਤੇ ਰਹੁ-ਰੀਤਾਂ ਦਾ ਖੰਡਣ ਕਰਨ ਲਈ ਕਿਤਾਬਾਂ ਲਿਖਣੀਆਂ, ਇਤਿਹਾਸ ਨੂੰ ਵਿਗਾੜ ਕੇ ਲਿਖਣਾ,ਸ੍ਰੀ ਦਸਮ ਗ੍ਰੰਥ ਸਾਹਿਬ ਵਾਰੇ ਝੂਠ ਬੋਲ ਕੇ ਭੰਡੀ ਪ੍ਰਚਾਰ ਕਰਨਾ। ਗੁਰਬਾਣੀ ਦੇ ਸਿਧਾਂਤ, ਅਰਥਾਂ ਦੇ ਅਨਰਥ ਕਰਨੇ, ਸਿੱਖ ਧਰਮ ਦੀ ਹਰ ਗੱਲ ਨੂੰ ਵਿਗਿਆਨ ਦੇ ਚਸ਼ਮੇ ਰਾਹੀਂ ਦੇਖ ਕੇ ਅਲੋਚਨਾ ਕਰਨਾ।ਸਭ ਤੋਂ ਵੱਡਾ ਕੰਮ ਕਿ ਸਿੱਖ ਮਨਾ ਵਿਚੋਂ ਸਿੰਘ ਨਾਦ ਦੀ ਗਰਜ ਕੱਢ ਕੇ ਸੀਲ ਗਊ ਬਣਾਉਣਾ। ਗੁਰਬਾਣੀ ਦਾ ਉਪਦੇਸ਼:ਫਰੀਦਾ ਜੋ ਤੈ ਮਾਰਨ ਮੁਕੀਆ ਤਿਨਾ੍ ਨ ਮਾਰੇ ਘੁੰਮਿ।। ਆਪਨੜੇ ਘਰਿ ਜਾਈਐ ਪੈਰ ਤਿਨਾ ਦੇ ਚੁੰਮੁ।।ਦੇ ਧਾਰਨੀ ਬਣਾਉਣਾ।ਸਹੀ ਅਰਥਾਂ ਵਿਚ, ਸਿੱਖ ਪਹਿਲਾਂ ਇੰਦਰਾ, ਰਾਜੀਵ,ਦੀ ਮੜ‌੍ਹੀਆਂ ਤੇ ਜਾ ਕੇ ਮੱਥੇ ਟੇਕਣ ਫਿਰ ਨਿਰੰਕਾਰੀ,ਸੌਦਾ ਸਾਧ, ਨੂਰਮਹਿਲੀਏ, ਭਨਿਆਰੇ ਵਾਲੇ ਦੇ ਡੇਰਿਆਂ ਤੇ ਜਾ ਕੇ ਹਾਜ਼ਰੀ ਭਰ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣ।
ਸ਼ਾਮ ਨੂੰ ਮਿਲ ਕੇ ਗਹਿਰ ਗੰਭੀਰ ਵੀਚਾਰ ਚਰਚਾ ਕਰਨੀ ਕਿ ਸਿੱਖ ਮਨਾਂ ਵਿੱਚੋਂ ਗੁਰੂ ਪ੍ਰਤੀ ਬਣਿਆ ਹੋਈ ਸ਼ਰਧਾ ਅਤੇ ਵਿਸ਼ਵਾਸ ਕਿਵੇਂ ਕੱਢਿਆ ਜਾਵੇ।
ਇਸ ਸਾਰੇ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਦੀ ਵਿਧੀ;
ਅਲੜ੍ਹ ਉਮਰ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਸਿੱਖੀ ਵਾਰੇ ਕੁਝ ਪਤਾ ਨਾ ਹੋਵੇ ਉਨ੍ਹਾਂ ਨੂੰ ਮਿਸ਼ਨਰੀ ਕਾਲਜ ਵਿੱਚ ਭਰਤੀ ਕਰਕੇ, ਮਨਾਂ ਤੇ ਐਸਾ ਲੇਪ ਚਾੜ੍ਹਿਆ ਜਾਏ ਕਿ ਮਾਪੇ ਵੀ ਬੇਬੱਸ ਹੋ ਜਾਣ। ਆਪਣੇ ਆਪ ਨੂੰ ਵਡਾ ਸਿੱਖ ਸਮਝਣਾ ਤੇ ਦੂਸਰੀਆਂ ਨੂੰ .r.s.s ਦੇ ਦਸਣਾ ,ਆਪ ਸਹਿਜ ਪਾਠ ਕਰਨਾ ਨਹੀ ਤੇ ਲੋਕਾਂ ਨੂੰ ਕਹਿਣਾ ਕੇ ਆਪ ਬਾਣੀ ਪੜ੍ਹਿਆ ਕਰੋ , ਜਿਹਨਾਂ ਨੇ ਕੇਸ ਕਤਲ ਕੀਤੇ ਨੇ ਓਹਨਾ ਨੂੰ ਸ਼ਾਬਾਸ਼ੀ ਦੇਣੀ ਤੇ ਅੰਮ੍ਰਿਤਧਾਰੀਆਂ ਨੂੰ ਠੱਗ ਦਸਣਾ ਆਪ 5 ਬਾਣੀਆ ਦਾ ਅੰਮ੍ਰਿਤ ਸ਼ਕਣਾ ਤੇ ਲੋਕਾਂ ਨੂੰ ਕਹਿਣਾ ਜਾਪੁ ਸਾਹਿਬ ਗੁਰੂ ਦੀ ਬਾਣੀ ਨਹੀ ਆਪਣੀ ਮਾਂ ਦੇ ਮਰਨ ਤੇ ਕੱਚੀ ਲਸੀ ਨਾਲ ਫੁੱਲ ਚੁਗਣੇ ਤੇ ਲੋਕਾਂ ਨੂੰ ਕਹਿਣ ਕੇ ਦਰਬਾਰ ਸਾਹਿਬ ਕਚੀ ਲਸੀ ਕਿਓਂ ਵਰਤਦੇ ਨੇ ,ਆਪਣੇ ਘਰੇ ਹੋਈ ਮੌਤ ਤੇ ਅਰਦਾਸ ਕਰਵਾਕੇ ਭਾਈ ਕੋਲੋਂ ਸਵਰਗਾਂ ਦਾ ਵਾਸ ਮੰਗਣਾ ਤੇ ਲੋਕਾਂ ਨੂੰ ਕਹਿਣਾ ਅਰਦਾਸ ਚੰਡੀ ਦੀ ਵਾਰ ਹੈ ਇਸਦਾ ਵਿਰੋਧ ਕਰੋ ਤੇ ਸਵਰਗ ਨਰਕ ਕੁਝ ਨਹੀ ਹੁੰਦਾ ,ਤੇ ਅਰਦਾਸ ਵੀ ਆਪ ਕਰਿਆ ਕਰੋ
ਬੋਲੋ ਸਤਿਨਾਮ ਸਿਰੀ ਵਾਹਿਗੁਰੂ
part 2 coming

29/12/2023

ਇਕ ਸੱਜਣ ਮਿਲਿਆ ਕਹਿੰਦਾ ਅਸੀਂ ਹਿੰਦੂਆਂ ਦਾ ਕਲੈਂਡਰ ਨਹੀ ਵਰਤਣਾ ਮੈਂ ਕਿਹਾ ਤੇ ਜਿਹੜੇ ਹਫਤੇ ਦੇ ਦਿਨ ਨੇ ਐਤਵਾਰ ਸੋਮਵਾਰ ਓਹਨਾ ਦਾ ਕੀ ਕਰਨਾ ? ਉਹ ਤੇ ਵਾਪਸ ਨਹੀ ਆਇਆ ਤੁਹਾਡੇ ਵਿਚੋਂ ਹੈ ਕੋਈ ?

29/11/2023

ਜਦ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੁੜਮਾਈ ਹੁੰਦੀ ਏ ਤਾਂ ਉਸ ਖੁਸ਼ੀ ਦੇ ਸਮੇਂ ਤੇ ਸਾਖੀਕਾਰ ਦੇ ਵਾਕ -
ਸੰਮਤੁ ੧੫੪੪ ਮਿਤੀ ਮੱਘਰੁ ਸੁਦੀ ਪੰਚਮੀ ਨਾਨਕ ਜੀ ਦੀ ਕੁੜਮਾਈ ਮੂਲੇ ਚੋਣੇ ਦੇ ਘਰਿ ਹੋਈ । ਕਾਲੂ ਦੇ ਘਰਿ ਵਧਾਈ ਹੋਈ । ਜੈ ਰਾਮ ਅਤੇ ਨਾਨਕੀ ਕਾਲੂ ਤੇ ਬੀਬੀ ਅੰਮਾ ਨੂੰ ਖਬਰ ਵਧਾਈ ਲਿਖਿ ਭੇਜੀ ਅਤੇ ਸਦਾਇ ਭੇਜੇ । ਤੁਸੀਂ ਆਵਹੁ ਚਉਕੜਿ ਖਰਚੀਏ । ਕਾਲੂ ਸੁਣਿ ਕੇ ਖੁਸੀ ਹੋਇਆ ਅਤੇ ਅੰਮਾ ਬੀਬੀ ਬਹੁਤ ਖੁਸੀ ਹੋਈ ਜੋ ਖਬਰ ਲੈ ਗਇਆ ਸੀ ਤਿਸ ਦਾ ਮੁਹੁ ਖੰਡਿ ਨਾਲ ਆਪਨੇ ਹੱਥੋਂ ਭਰਿਉਸ । ਆਖਣਿ ਲਗੀ ਮੈ ਵਾਰਿ ਵਾਰਿ ਸਟੀ ਤੇਰੇ ਮੁਹੁ ਜਿਨਿ ਮੈਨੂੰ ਨਾਨਕ ਜੀ ਦੀ ਵਧਾਈ ਦਿਤੀ ।

ਇਸਦੇ ਉਪਰੰਤ ਸਾਖੀਕਾਰ ਮੁਤਾਬਿਕ ਪਿਤਾ ਮਹਿਤਾ ਕਾਲੂ ਜੀ ਆਪਣੇ ਕੁਝ ਸਾਕ ਸਬੰਧੀਆਂ ਨੂੰ ਨਾਲ ਲੈ ਕੇ ਸੁਲਤਾਨਪੁਰ ਜਾਣ ਦੀ ਤਿਆਰੀ ਕਰਦੇ ਨੇ ।ਪਿਤਾ ਕਾਲੂ ਜੀ , ਮਾਤਾ ਤ੍ਰਿਪਤਾ ਜੀ, ਚਾਚਾ ਭਾਈ ਲਾਲੂ ਜੀ, ਨਾਨਾ ਭਾਈ ਰਾਮਾ ਝਿੰਗੜ ਜੀ, ਨਾਨੀ ਮਾਤਾ ਭਿਰਾਈ ਜੀ,ਅਤੇ ਮਾਮਾ ਭਾਈ ਕਿਸਨਾ ਜੀ
ਸਮੇਤ ਕੁਲ ਬਾਰਾਂ ਜਾਣੇ ਤਿਆਰ ਹੁੰਦੇ ਨੇ ਜਿਨਾਂ ਚ ਇਕ ਭਾਈ ਮਰਦਾਨਾ ਜੀ ਵੀ ਸਨ । ਏਥੇ ਹੀ ਪਹਿਲੀ ਵਾਰ ਭਾਈ ਮਰਦਾਨਾ ਜੀ ਦੇ ਨਾਮ ਦਾ ਜਿਕਰ ਆਉਂਦਾ ਹੈ । ਸਾਖੀਕਾਰ ਦਾ ਵਾਕ -

ਤ੍ਰੈ ਨਫਰੁ ਅਤੇ ਇਕ ਮਰਦਾਨਾ ਡੂਮਿ ਘਰ ਦਾ ਸੀ ।

ਸਾਰੀ ਤਿਆਰੀ ਕਰਨ ਉਪਰੰਤ ਸਾਖੀਕਾਰ ਦੇ ਵਾਕਾਂ ਅਨੁਸਾਰ ਪਿਤਾ ਮਹਿਤਾ ਕਾਲੂ ਜੀ ਸੁਲਤਾਨਪੁਰ ਨੂੰ ਵਿਦਾ ਹੋਣ ਤੋਂ ਪਹਿਲਾਂ ਰਾਇ ਬੁਲਾਰ ਜੀ ਪਾਸ ਜਾਂਦੇ ਨੇ । ਤੇ ਰਾਇ ਬੁਲਾਰ ਖਾਨ ਜੀ ਨੂੰ ਗੁਰ ਨਾਨਕ ਪਾਤਸ਼ਾਹ ਦੀ ਕੁੜਮਾਈ ਬਾਰੇ ਦੱਸਣ ਤੋਂ ਬਾਅਦ ਜਦ ਵਿਦਾ ਹੋਣ ਲਗਦੇ ਨੇ ਤਾਂ ਰਾਇ ਜੀ ਜੋ ਆਖਦੇ ਨੇ , ਸਾਖੀਕਾਰ ਦੇ ਵਾਕ -

ਰਾਇ ਜੀ ਕਹਿਆ ਜਾਹਿ ਕਾਲੂ ਖੁਦਾਇ ਤੇਰਾ ਕੰਮੁ ਰਾਸਿ ਲਿਆਵੈ । ਪਰ ਕਾਲੂ ਨਾਨਕ ਦਾ ਮਥਾ ਚੁੰਮੇ ਅਤੇ ਪੈਰਾਂ ਤੇ ਹੱਥ ਲਾਵੀਂ । ਅਤੇ ਜੈਰਾਮ ਨੂੰ ਮੇਰੀ ਬੰਦਗੀ ਕਹੀਂ ਜਾਹ ਕਾਲੂ ਸਾਹਿਬ ਦੀ ਪਨਾਹ ।

ਸਾਖੀਕਾਰ ਦੇ ਇਸ ਉਪਰਲੇ ਵਾਕ ਨੂੰ ਯਾਦ ਰੱਖਣਾ । ਤੇ ਅੱਗੇ ਜੋ ਸਾਖੀਕਾਰ ਦਾ ਵਾਕ ਲਿਖਾਂਗਾ ਉਸ ਨਾਲ ਉਪਰੋਕਤ ਵਾਕ ਦੀ ਤੰਦ ਆਪੇ ਜੋੜ ਕੇ ਵੇਖ ਲੈਣਾ , ਕਰਾਮਾਤ ਵਾਪਰਦੀ ਵੇਖੋਂਗੇ । ਰਾਇ ਬੁਲਾਰ ਖਾਨ ਜੀ ਕੋਲੋਂ ਵਿਦਾ ਲੈ ਕੇ ਪਿਤਾ ਮਹਿਤਾ ਕਾਲੂ ਜੀ ਤੇ ਸਾਕ ਸਬੰਧੀਆਂ ਸਮੇਤ ਸੁਲਤਾਨਪੁਰ ਪੁੱਜਦੇ ਨੇ ਤੇ ਉੱਥੋਂ ਅੱਗੇ ਪੱਖੋਕੇ ਰੰਧਾਵੇ ਜਾਂਦੇ ਨੇ । ਉਥੋਂ ਗੁਰੂ ਸਾਹਿਬ ਦੀ ਕੁੜਮਾਈ ਦੇ ਕਾਰ ਵਿਹਾਰ ਮੁਕਾ ਕੇ ਵਾਪਿਸ ਜਦ ਭਾਈ ਪਰਮਾਨੰਦ ਪਲਤਾ ਜੀ ਦੇ ਘਰ ਆਉਂਦੇ ਨੇ ਤਾਂ ਏਥੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਪਿਤਾ ਜੀ ਤੇ ਹੋਰ ਸਾਕ ਸਬੰਧੀਆਂ ਦੇ ਆਉਣ ਦੀ ਖਬਰ ਮਿਲਦੀ ਹੈ । ਸਾਖੀਕਾਰ ਦੇ ਵਾਕ -

ਨਾਨਕ ਜੀ ਨੋ ਖਬਰਿ ਹੋਈ ਸੁਣਦੇ ਹੀ ਉਠਿ ਦਉੜਿਆ । ਜਾਦੋ ਹੀ ਨਾਨਕ ਜੀ ਕਾਲੂ ਦੇ ਪੈਰਾ ਤੇ ਡਿਗਿ ਪਇਆ । ਕਾਲੂ ਮੱਥਾ ਚੁੰਮਿਆ ਨਾਨਕ ਜੀ ਆਖਿਆ ਪਿਤਾ ਜੀ ਰਾਇ ਬੁਲਾਰਿ ਚੰਗੇ ਥੇ ਨਾ । ਕਾਲੂ ਕਹਿਆ ਪੁਤ੍ਰ ਭਲਾ ਯਾਦਿ ਦਿਵਾਇਉ । ਰਾਇ ਤੇਰਾ ਮਥਾ ਚੁੰਮਣ ਆਖਦਾ ਸੀ, ਅਤੇ ਪੈਰਾ ਤੇ ਹਥੁ ਰਖਣਾ ਕਹਿਆ ਸੀ । ਅਸਾਨੂੰ ਤਾ ਵਿਸਰਿ ਗਇਆ ਸੀ । ਫਿਰਿ ਮਾਉ ਦੇ ਪੈਰਾ ਤੇ ਢਹਿ ਪਿਆ । ਮਾਉ ਮੁਹ ਚੁੰਮਿਆ ਗਲਿ ਨਾਲ ਲਾਇਉਸ । ਫੇਰਿ ਲਾਲੂ ਦੇ ਪੈਰੀ ਪਇਆ । ਲਾਲੂ ਗਲਿ ਵਿਚਿ ਲਾਇ ਲੀਤਾ, ਅਤੇ ਆਖਇਉਸ ਪੁਤ੍ਰ ਤੂ ਅਸਾਡੀ ਕੁਲ ਨਿਰਮਲ ਕੀਤੀ । ਅਗੇ ਦੀ ਪਰਮੇਸੁਰ ਜਾਣੇ । ਪਰ ਇਥੇ ਤਾ ਨਿਹਾਲ ਕੀਤੇ । ਫਿਰਿ ਨਾਨਕ ਨਾਨੇ ਦੇ ਪੈਰੀ ਪਇਆ । ਤਾ ਰਾਮਾ ਲੈਦੋ ਗਲਿ ਵਿਚਿ ਕਦੇ ਛਡੇ ਨਾਹੀ । ਤਾ ਨਾਨੀ ਭਿਰਾਈ ਆਖਿਆ ਛਡਿ ਇਸਨੂ ਗਲਿ ਵਿਚੋ ਤਾ ਰਾਮਾ ਭਿਰਾਈ ਨੂੰ ਆਖਿਆ ਜਾ ਮੇਰੀ ਸਿਕ ਪੂਰੀ ਹੋਸੀ ਤਾ ਮੈਂ ਛਡਾਗਾ । ਭਰਾਈ ਆਖਿਆ ਮੇਰੀ ਸਿਕ ਕਦ ਪੂਰੀ ਹੋਸੀ ।

ਵਾਹ ..ਗੁਰੂ ਪਾਤਸ਼ਾਹ ਜੀ ਪਿਤਾ ਜੀ ਦੇ ਸਤਿਕਾਰ ਚ ਉਹਨਾ ਦੇ ਪੈਰਾਂ ਤੇ ਡਿਗਦੇ ਨੇ ਪਰ ਪਹਿਲਾ ਬਚਨ ਜੋ ਬੋਲਦੇ ਨੇ , ਪਿਤਾ ਜੀ ਰਾਇ ਬੁਲਾਰ ਚੰਗੇ ਥੇ ਨਾ । ਹੋਰ ਕਰਾਮਾਤ ਕੀ ਹੁੰਦੀ ਏ । ਅੱਗੇ ਗੁਰੂ ਪਾਤਸ਼ਾਹ ਜੀ ਆਪਣੇ ਸਾਕ ਸਬੰਧੀਆਂ ਦਾ ਜਿਸ ਤਰਾਂ ਆਦਰ ਸਤਿਕਾਰ ਕਰ ਰਹੇ ਨੇ ਅਤੇ ਜਿਸ ਤਰਾਂ ਸਾਖੀਕਾਰ ਨੇ ਇਸਨੂੰ ਬਿਆਨ ਕੀਤਾ , ਇਹ ਆਪਣੇ ਆਪ ਚ ਈ ਕਮਾਲ ਏ ।

#ਧੰਨਗੁਰੂਨਾਨਕ #ਪ੍ਰਗਟਦਿਹਾੜਾ #ਗੁਰਪੁਰਬ #ਜਨਮਸਾਖੀਆਂ #ਸਾਖੀਆਂ #ਪੁਰਾਤਨਜਨਮਸਾਖੀ #ਭਾਈਬਾਲਾਜੀਵਾਲੀਜਨਮਸਾਖੀ

#ਕੁਲਜੀਤ_ਸਿੰਘ_ਖੋਸਾ

28/11/2023

ਜਪਓੁ ਜਿਨ ,ਅਰਜਨੁ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨਾ ਆਯਓੁ !!

ਇਥੇ ਇਕ ਵਿਦਵਾਨ ਰੁਲਦਾ ਫਿਰਦਾ ਸੀ ਤੇ ਕਹਿੰਦਾ ਸੀ ਦੇਵ ਸ਼ਬਦ ਹਿੰਦੂਆਂ ਨੇ ਦਿੱਤਾ ਹੈ ਨਫਰਤ ਵਿਚ ਅੰਨ੍ਹੇ ਹੋਏ ਕੰਧ ਵਿਚ ਨਾ ਵੱਜੋ ਕੀਤੇ ਗੁਰਬਾਣੀ ਵੀ ਪੜ ਲਿਆ ਕਰੋ

28/11/2023

ਕੈਲੰਡਰ ਦੇ ਭੰਭਲਭੂਸੇ ਲਈ ਸ੍ਰੋਮਣੀ ਕਮੇਟੀ ਦੀ ਜੰਤਰੀ ਦਾ ਯੋਗਦਾਨ
——————————————————
ਜੋ ਸ੍ਰੋਮਣੀ ਕਮੇਟੀ ਵੱਲੋਂ ਜੰਤਰੀ ਛਾਪੀ ਜਾਂਦੀ ਹੈ ਉਸ ਵਿੱਚ ਇਹਨਾਂ ਨੇ ਗੁਰੂ ਸਾਹਿਬਾਨਾਂ ਵੱਲੋਂ ਤਰੀਕਾ ਲਿਖਣ ਦੀ ਪਾਈ ਪਿਰਤ ਦੇ ਉਲਟ ਜਾਕੇ ਹਰ ਤਰੀਕ ਨਾਲ ‘ਵਦੀ’ ਤੇ ‘ਸੁਦੀ’ ਨਾ ਲਿਖਣਾ ਅੱਜ ਆਮ ਸੰਗਤ ਵਿੱਚ ਸਭ ਤੋਂ ਵੱਡੇ ਭੰਭਲਭੂਸੇ ਦਾ ਕਾਰਨ ਬਣਿਆਂ ਹੋਇਆਂ ਹੈ। ਸਿੱਖਾਂ ਦੀ ਮੰਨੀਆਂ ਜਾਂਦੀਆਂ ਸਭ ਤੋਂ ਪੁਰਾਣੀਆਂ ਲਿਖਤਾਂ ਜਿਨਾਂ ਵਿੱਚ:

1. ਗੁਰੂ ਹਰਿਸਹਾਏ ਵਾਲੀ ਪੋਥੀ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਅੱਗੋਂ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਪੋਥੀ ਮੰਨਕੇ ਸਿੱਖਾਂ ਦੀ ਸਭ ਤੋਂ ਪੁਰਾਤਨ ਲਿਖਤ ਮੰਨਿਆਂ ਜਾਂਦਾ ਹੈ ਵਿੱਚ ਪਹਿਲੇ ਤਿੰਨ ਪਾਤਸ਼ਾਹੀਆਂ ਦਾ ਜੋਤੀ ਜੋਤਿ ਸਮਾਉਣ ਦੀ ਤਰੀਕ ‘ਵਦੀ’ ਤੇ ‘ਸੁਦੀ’ ਪਾਕੇ ਲਿਖੀ ਗਈ ਹੈ।

ਇਸ ਲਿਖਤ ਬਾਰੇ ਵਿਚਾਰ ਚਾਹੇ ਜੋ ਮਰਜ਼ੀ ਹੋਣ ਇਸਦਾ ਪਹਿਲੀਆਂ ਲਿਖਤਾਂ ਵਿੱਚੋਂ ਹੋਣ ਵਿੱਚ ਕੋਈ ਸ਼ੱਕ ਨਹੀਂ।

2. ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਵਾਲ਼ੀਆਂ ਪੋਥੀਆਂ ਜੋ ਗੋਇੰਦਵਾਲ ਵਾਲ਼ੀਆਂ ਪੋਥੀਆਂ ਦੇ ਨਾਮ ਨਾਲ ਮਸ਼ਹੂਰ ਹਨ ਅਤੇ ਜਿੰਨਾ ਨੂੰ ਸ੍ਰੀ ਆਦਿ ਗ੍ਰੰਥ ਰਚਨ ਸਮੇਂ ਗੁਰੂ ਅਰਜਨ ਦੇਵ ਜੀ ਖ਼ੁਦ ਪਾਲਕੀ ਵਿੱਚ ਅੰਮ੍ਰਿਤਸਰ ਸਾਹਿਬ ਲੈਕੇ ਆਏ ਸਨ ਵਿੱਚ ਵੀ ਸਭ ਤਰੀਕਾਂ ‘ਵਦੀ’ ਤੇ ‘ਸੁਦੀ’ ਨਾਲ ਹੀ ਲਿਖੀਆਂ ਗਈਆਂ ਹਨ।

3. ਹਰ ਇਕ ਪੁਰਾਤਨ ਹੱਥ-ਲਿਖਤ ਚਾਹੇ ਉਹ ਹਜ਼ਾਰਾਂ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਸਰੂਪ ਹੋਣ, ਚਾਹੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਸਰੂਪ ਹੋਣ, ਚਾਹੇ ਜਨਮ-ਸਾਖੀਆਂ ਜਾਂ ਹੋਰ ਗ੍ਰੰਥ-ਪੋਥੀਆਂ, ਹੁਕਮਨਾਮੇ ਹੋਣ ਹਰ ਜਗਹ ਤਰੀਕ ‘ਵਦੀ’ ਤੇ ‘ਸੁਦੀ’ ਨਾਲ ਲਿਖੀ ਗਈ ਹੈ।

ਆਮ ਸੰਗਤਾਂ ਵਿਚ ਇਸਨੂੰ ਸੌਖ ਨਾਲ ਸਮਝਾਉਣ ਲਈ ਇਹ ਵੀ ਪ੍ਰਚਾਰ ਕਰਨ ਦੀ ਲੋੜ ਹੈ ਕਿ ਪੰਥ ਵਿੱਚ ਕੈਲੰਡਰ ਸੂਰਜ-ਚੰਨ ਮਿਸ਼ਰਤ ਚਲਦਾ ਹੈ (LuniSolar Calendar) ਅਤੇ ਸਾਡੀਆਂ ਸਾਰੀਆਂ ਸੰਗਰਾਂਦਾਂ ਅਤੇ ਸ਼ਹੀਦੀ ਦਿਹਾੜੇ ਦੇਸੀ ਸੂਰਜੀ ਕੈਲੰਡਰ ਦੇ ਅਨੁਸਾਰ ਅਤੇ ਸਾਰੇ ਗੁਰਪੁਰਬ ਤੇ ਜਨਮ-ਦਿਹਾੜੇ ਚੰਦਰਮਾ ਵਾਲੇ ਬਿਕਰਮੀ ਕੈਲੰਡਰ ਅਨੁਸਾਰ ਮਨਾਏ ਜਾਂਦੇ ਹਨ।

‘ਵਦੀ’ ਕੀ ਹੈ: ਇਹ ਚੰਦਰਮਾ ਦੇ ਪੁੰਨਿਆ ਜਾਂ ਪੂਰਨਮਾਸੀ ਵਾਲੇ ਦਿਨ ਵਦੀ ਦੀ ਥਿਤ ਸ਼ੁਰੂ ਹੁੰਦੀ ਹੈ ਤੇ ਮੱਸਿਆ ਤੱਕ ਚੱਲਦੀ ਹੈ।

‘ਸੁਦੀ’ ਕੀ ਹੈ: ਮੱਸਿਆ ਵਾਲੇ ਦਿਨ ਤੋਂ ਸ਼ੁਰੂ ਹੋਕੇ ਪੂਰਨਮਾਸ਼ੀ ਵੱਲ ਨੂੰ ਚੱਲਦੀ ਹੈ।

19ਵੀ ਸਦੀ ਦੇ ਅਖੀਰ ਤੱਕ ਸਾਡੇ ਆਮ ਵਪਾਰਕ ਜਾ ਸਮਾਜਿਕ ਵਰਤ ਵਰਤਾਉ ਵਿੱਚ ਇਹੀ ਤਰੀਕਾਂ (ਬਿਕਰਮੀ ਕੈਲੰਡਰ ਵਦੀ/ਸੁਦੀ ਤੇ ਨਾਨਕਸ਼ਾਹੀ ਸੰਮਤ) ਤੇ ਸਾਲ ਚੱਲਦੇ ਸਨ ਜਿਸਨੂੰ ਹੌਲੀ ਹੌਲੀ ਅੰਗਰੇਜ਼ੀ ਕੈਲੰਡਰ ਦਾ ਪ੍ਰਚਲਣ ਜੋ ਅੰਗਰੇਜ਼ ਲੈਕੇ ਆਏ ਵੱਧ ਗਿਆ। ਹੁਣ ਤਾਂ ਪੁਰੇਵਾਲ ਵਰਗਿਆਂ ਦੇ ਭਰਮਾਏ ਹੋਏ ‘ਅਖੌਤੀ ਅਗਾਂਹਵਧੂ’ ਲੋਕ ਅੰਗਰੇਜ਼ੀ (ਗਰਗੌਰੀਅਨ ਕੈਲੰਡਰ) ਮਹੀਨੇ ਹੀ ਅਪਣਾਉਣ ਦੀ ਗੱਲ ਕਰਦੇ ਹਨ।

ਸਿੱਖਾਂ ਵਿੱਚ ‘ਨਾਨਕਸ਼ਾਹੀ’ ਤੇ ‘ਖਾਲਸਾ’ ਸੰਮਤ ਵੀ ਪਹਿਲੇ ਦਿਨ ਤੋਂ ਹੀ ਮੰਨੀ ਜਾਂਦੀ ਹੈ ਜਿਸਦੀ ਪੁਸ਼ਟੀ ਹਜ਼ਾਰਾਂ ਪੁਸਤਕਾਂ ਤੇ ਗ੍ਰੰਥਾਂ ਜੋ 19ਵੀ ਸਦੀ ਦੇ ਹਨ ਵਿੱਚੋਂ ਹੋ ਸਕਦੀ ਹੈ। ਪਰ ਫੇਰ ਵੀ ਵੱਡੇ ਪੱਧਰ ਤੇ ਨਾਨਕਸਾਹੀ ਸੰਮਤ ਨੂੰ 2003 ਵਿੱਚ ਪੁਰੇਵਾਲ ਵੱਲੋਂ ਸ਼ੁਰੂ ਕੀਤੇ ਜਾਣ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਸ੍ਰੋਮਣੀ ਕਮੇਟੀ ਦੀ ਮੌਜੂਦਾ ਜੰਤਰੀ ਵਿੱਚ ਭਾਵੇਂ ਤਕਰੀਬਨ ਸਾਰੇ ਗੁਰਪੁਰਬ ਦਿਹਾੜੇ ਵਦੀ/ਸੁਦੀ ਅਨੁਸਾਰ ਹੀ ਕੱਢੇ ਜਾਂਦੇ ਹਨ ਪਰ ਵਦੀ/ਸੁਦੀ ਨੂੰ ਜੰਤਰੀ ਵਿੱਚ ਨਾ ਛਾਪਣਾ ਆਮ ਸੰਗਤ ਲਈ ਵੱਡੇ ਭੰਭਲਭੂਸੇ ਪੈਦਾ ਕਰ ਰਿਹਾ ਹੈ ਜਿਸਨੂੰ ਅਸੀਂ ਗੁਰੂ ਨਾਨਕ ਪਾਤਸ਼ਾਹ ਤੇ ਹੁਣ ਦਸਮ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆ ਤਰੀਕਾ ਵਿੱਚ ਦੇਖ ਰਹੇ ਹਾਂ।

ਇਸੇ ਲਈ ਸ਼੍ਰੋਮਣੀ ਕਮੇਟੀ ਆਪਣੀ ਜੰਤਰੀਆਂ ਤੇ ਹਰ ਜਗਹ ਵਦੀ ਸੁਦੀ ਲਿਖਣਾ ਮੁੜ ਤੋਂ ਚਾਲੂ ਕਰੇ ਤੇ ਸਿੱਖ ਸੰਗਤਾਂ ਵਿੱਚ ਸਰਲ ਤਰੀਕੇ ਨਾਲ ਕੈਲੰਡਰ ਨੂੰ ਸਮਝਾਉਣ ਦੇ ਲਈ ਉਪਰਾਲੇ ਕਰੇ।

ਸਾਡੇ ਸਾਰੇ ਦਿਹਾੜੇ ਉਸੇ ਤਰੀਕ ਤੇ ਆਉਦੇ ਹਨ ਜਿਵੇ ਕਿ ਪਹਿਲੇ ਦਿਨ ਤੋਂ ਆ ਰਹੇ ਸਨ, ਸਿਰਫ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਆਪਣਾ ਕੈਲੰਡਰ ਗੁਰੂ ਸਾਹਿਬ ਵਾਲਾ ਛੱਡਕੇ ਅੰਗਰੇਜਾ ਵੱਲੋਂ ਲਿਆਦਾਂ ਅੰਗਰੇਜ਼ੀ ਕਰ ਲਿਆ ਹੈ, ਜੋ ਸਾਡਾ ਆਪਣਾ ਨਹੀਂ ਹੈ। ਇਸੇ ਕਰਕੇ ਤਰੀਕਾ ਦੇ ਰੌਲੇ ਪੈ ਰਹੇ ਹਨ ਜੋ ਅਸਲ ਵਿੱਚ ਹੈ ਹੀ ਨਹੀਂ।

ਸਾਰੀ ਦੁਨੀਆ ਅੱਜ ਵੀ ਆਪਣੇ ਧਾਰਮਿਕ ਪੈਗ਼ੰਬਰਾਂ ਦੇ ਦਿਹਾੜੇ ਜਿਵੇ ਕਿ ਇਸਾਈਅਤ ਵੱਲੋਂ ਗੁੱਡ ਫਰਾਈਡੇ(Good Friday), ਯਹੂਦੀਆਂ ਵੱਲੋਂ ਹਾਨੂਕਾਹ(Hanukkah), ਬੋਧੀਆਂ ਵੱਲੋਂ ਬੁੱਧ ਪੂਰਨਿਮਾਂ, ਮੁਸਲਮਾਨਾ ਵੱਲੋਂ ਈਦ ਤੇ ਹੋਰ ਤਿਉਹਾਰ ਚੰਦਰਮਾ ਦੇ ਕੈਲੰਡਰ ਅਨੁਸਾਰ ਹੀ ਮਨਾਏ ਜਾਂਦੇ ਹਨ ਜਿਸ ਕਰਕੇ ਇਹਨਾਂ ਦੀ ਤਰੀਕ ਹਰ ਸਾਲ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਬਦਲ ਜਾਂਦੀ ਹੈ।

ਹੁਣ ਜਦੋਂ ਸਾਰੀ ਦੁਨੀਆ ਦੇ ਮੁੱਖ ਧਰਮਾਂ ਨੂੰ ਚੰਦਰਮਾਂ ਦੇ ਹਿਸਾਬ ਨਾਲ ਆਪਣੇ ਦਿਨ ਦਿਹਾੜੇ ਮਨਾਉਣ ਤੇ ਕੋਈ ਮੁਸ਼ਕਲ ਜਾ ਇਤਰਾਜ਼ ਨਹੀਂ ਤਾਂ ਸਾਡੀ ਸਿੱਖਾਂ ਦੀ ਬਾਂਹ ਕਿਹੜੇ ਕੋਹਲੂ ਵਿੱਚ ਆਈ ਹੋਈ ਹੈ ਜੋ ਅਸੀਂ ਪੁਰੇਵਾਲ ਵਰਗਿਆਂ ਮਗਰ ਲੱਗਕੇ ਗੁਰੂ ਸਾਹਿਬਾਨਾਂ ਵੱਲੋਂ ਵਰਤਿਆਂ ਕੈਲੰਡਰ ਛੱਡ ਦੋਸ਼ਪੂਰਨ ਕੈਲੰਡਰ ਵਰਤੀਏ ਜਿਸ ਵਿੱਚ ਗੁਰਪੁਰਬਾਂ ਦੀਆ ਤਰੀਕਾ ਵੀ ਬਦਲ ਰਹੀਆਂ ਹੋਣ( ਜੀ ਹਾਂ ਪੁਰੇਵਾਲ ਦੇ ਜੁਗਾੜੂ ਤੇ ਅਵਿਗਆਨਿਕ ਅਖੌਤੀ ਨਾਨਕਸ਼ਾਹੀ ਕੈਲੰਡਰ ਵਿੱਚ ਦਿਹਾੜਿਆਂ ਦੀਆ ਤਰੀਕਾ ਬਦਲ ਰਹੀਆਂ ਹਨ!)

ਉਮੀਦ ਹੈ ਕਿ ਗੁਰੂ ਸਾਹਿਬ ਜੀ ਦੀ ਰਹਿਮਤ ਸਦਕਾ ਇਹ ਮਸਲਾ ਜਲਦੀ ਹੀ ਹੱਲ ਹੋ ਜਾਵੇਗਾ ਤੇ ਗੁੰਮਰਾਹਕੁਨ ਲੋਕਾਂ ਨੂੰ ਸੰਗਤ ਖ਼ੁਦ ਜਾਣਕਾਰੂ ਹੋਕੇ ਭਾਂਜ ਦੇਵੇਗੀ। - ਸਤਿੰਦਰ ਸਿੰਘ

02/11/2023

ਇੱਕ ਤਾਂ ਉਹ ਜਿਹਨਾ ਨੂੰ ਪਤਾ ਨਈ,ਪਰ ਦੂਜੇ ਕਿੰਨੇ ਕਮੀਨੇ ਤੇ ਹਰਾਮੀ ਹੋਣਗੇ ਜਿਹਨਾ ਨੂੰ ਪਤਾ ਇਹ ਬਾਬਾ ਦੀਪ ਸਿੰਘ ਜੀ ਦਾ ਪੁਰਾਤਨ ਸਥਾਨ ਨਹੀਂ ਫਿਰ ਵੀ ਵਿਰੋਧੀ

25/09/2023

ਇਹਨੇ ਮੇਰੀ ਪੋਸਟ ਦੇਖੀ ਜਦੋਂ ਇਸਦੇ ਕੋਲ ਜਿੰਦਰਾ ਨਹੀ ਸੀ 😜ਪਰ ਫਿਰ ਵੀ ਰਿਸ੍ਕ ਨਹੀ ਲਿਆ ਕਿਸੇ ਕਿਸਮ ਦਾ

23/09/2023

ਕਰੋ ਦਰਸ਼ਨ ਜੀ

22/09/2023

ਕਿੰਨੇ ਸ ਹੁੰਦੇ ਨੇ ਹਰਮੋਨੀਅਮ ਵਿੱਚ ?

20/09/2023

{1} ਗੁਰਮੁਖੀ >>35
{2} ਟਾਕਰੀ >> 37
{3} ਲੰਢੇ >> 30
{4} ਸ਼ਾਰਦਾ >>37

ਇਹਨਾਂ ਚੌਹਾਂ ਲਿੱਪੀਆਂ ਦੀ ਅੱਖਰ ਗਿਣਤੀ ਵੀ ਜਿੱਥੇ ਰਲਦੀ ਹੈ ਉੱਥੇ ਬਹੁਤ ਸਾਰੀਆਂ ਅੱਖਰ ਸ਼ਕਲਾਂ ਵੀ ਮਿਲਦੀਆਂ ਹਨ। ਵਪਾਰੀ ਲਿੱਪੀ ਲੰਡਿਆਂ ਨੂੰ ਛੱਡ ਕੇ ਜੇ ਅਸੀਂ ਪੁਰਾਣੀਆਂ ਲਿੱਪੀਆਂ ਸ਼ਾਰਦਾ ਅਤੇ ਟਾਕਰੀ ਨਾਲ ਗੁਰਮੁਖੀ ਦਾ ਟਾਕਰਾ ਕਰੀਏ ਤਾਂ ਇਹਨਾਂ ਦਾ ਗੂੜਾ ਸੰਬੰਧ ਜ਼ਾਹਿਰ ਹੋਵੇਗਾ। ਗੁਰਮੁਖੀ ਦੇ ਸੱਤ ਅੱਖਰ ਸ਼ਾਰਦਾ ਨਾਲ ਬਿਲਕੁਲ ਸਾਂਝੇ ਤੇ ਬਾਰ੍ਹਾਂ ਕਾਫ਼ੀ ਮਿਲਦੇ ਹਨ। ਦੂਰ ਦਾ ਸਾਕ ਹੋਣ ਕਰਕੇ ਸਮੇਂ ਨਾਲ ਬਾਕੀ ਰੂਪ ਬਦਲ ਗਏ ਹਨ। ਪਰ ਟਾਕਰੀ ਨਾਲ ਗੁਰਮੁਖੀ ਅੱਖਰ ਵਧੇਰੇ ਰਲਦੇ ਹਨ ।
ਜਿਵੇਂ ,
ੳ, ਹ, ਖ ,ਗ,ਘ,ਟ,ਠ,ਡ,ਤ,ਪ,ਫ,ਭ,ਰ,ਵ,
ਇਹ 15 ਅੱਖਰ ਤਾਂ ਟਾਕਰੀ ਤੇ ਗੁਰਮੁਖੀ ਦੇ ਸਾਂਝੇ ਹੀ ਹਨ ਬਾਕੀ ਪੰਜ

ਚ,ਢ,ਦ,ਧ,ਲ, ਕਾਫੀ ਮਿਲਦੇ

ਅਤੇ 5 ਅੱਖਰ

ਛ ਜ,ਞ,ਮ,ਯ ਕੁਝ ਕੁਝ ਮਿਲਦੇ ਹਨ

ਸਿਰਫ ਅੱਠ ਅੱਖਰ ਨਹੀਂ ਮਿਲਦੇ ਲਗ ਮਾਤਰਾ ਔਂਕੜ ਦੁਲੈਂਕੜ ਦੋਹਾਂ ਦੇ ਇੱਕੋ ਜਿਹੇ ਹੀ ਹਨ। ਤੇ ਹੋੜੇ ਕਨੌੜੇ ਵੀ ਪੁਰਾਣੇ ਰੂਪਾਂ ਵਿੱਚ ਮਿਲਦੇ ਹਨ। ਇਸ ਗੂੜੇ ਮੇਲ ਤੋਂ ਇਹ ਸਿੱਟਾ ਕੱਢਣਾ ਗਲਤ ਨਹੀਂ ਕਿ ਟਾਕਰੀ ਤੇ ਗੁਰਮੁਖੀ ਦੋਵੇਂ ਭੈਣਾਂ ਹਨ ਤੇ ਇਨ੍ਹਾਂ ਦੀ ਆਪਸ ਵਿੱਚ ਡੂੰਗੀ ਸਾਕੇਦਾਰੀ ਹੈ। ਗੁਰਮੁਖੀ ਦੇ ਜੋ ਅੱਠ ਅਖਰ ਟਾਕਰੀ ਨਾਲ ਨਹੀਂ ਰਲਦੇ ਉਨ੍ਹਾਂ ਵਿਚੋਂ ਕਈ ਸ਼ਾਰਦਾ ਮਹਾਜਨੀ ਤੇ ਕਈ ਪੁਰਾਣੇ ਲੇਖਕਾਂ ਵਿੱਚ ਥੋੜੇ ਬਹੁਤ ਫਰਕ ਨਾਲ ਪਾਏ ਜਾਂਦੇ ਹਨ।

ਇਸ ਤੋਂ ਇਹ ਗੱਲ ਭਲੀ ਭਾਂਤ ਸਿੱਧ ਹੋ ਜਾਂਦੀ ਹੈ ਕਿ ਪੰਜਾਬ ਵਿੱਚ ਵੈਦਿਕ ਜ਼ਮਾਨੇ ਤੋਂ ਇਹ ਲਿਪੀ ਮੌਜੂਦ ਸੀ ਤੇ ਇਸ ਨੇ ਸਮੇਂ ਦੇ ਚੱਕਰ ਨਾਲ ਕਈ ਰੂਪ ਬਦਲੇ

ਜਤਿੰਦਰ ਸਿੰਘ ਫਰਿਜ਼ਨੋ

17/09/2023

ਬਾਠ ਜੱਟ ਸਿੱਖ ਪਰਿਵਾਰ ਜਨਮ ਬਾਅਦ ਵਿੱਚ ਨਹਿੰਗ ਬਣੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਅਕਾਲੀ ਬੁੱਢਾ ਦਲ ਹਨੂਮਾਨ ਸਿੰਘ ਜਾਂ "ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ", ਵੀ ਕਿਹਾ ਜਾਂਦਾ ਹੈ ਇੱਕ ਨਿਹੰਗ ਸਿੰਘ ਸਨ ਜੋ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਸਤਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਉਹ ਅਕਾਲੀ ਫੂਲਾ ਸਿੰਘ ਦੇ ਉੱਤਰਾਧਿਕਾਰੀ ਸਨ।ਉਹਨਾ ਨੇ 1845 ਵਿੱਚ ਬ੍ਰਿਟਿਸ਼ ਰਾਜ ਅਤੇ ਪਟਿਆਲਾ ਰਿਆਸਤ ਦੇ ਸ਼ਾਸ਼ਕਾਂ ਵਿਰੁੱਧ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ। ਗੁਰਦੁਆਰਾ ਸ਼ਹੀਦ ਸਿੰਘਾਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹੈ।

ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਗੁਰਦਵਾਰਾ ਬਾਬਾ ਅਟਲ ਸਾਹਿਬ ਵਿਖੇ
ਜਥੇਦਾਰ ਬਾਬਾ ਹਨੂਮਾਨ ਸਿੰਘ
ਜਨਮ
1755
ਪਿੰਡ ਨੌਰੰਗ ਸਿੰਘ ਵਾਲਾ ਜ਼ੀਰਾ ਬਾਠ ਜੱਟ ਸਿੱਖ ਪਰਿਵਾਰ ਵਿੱਚ ਹੋਇਆ
ਸ਼ਹੀਦੀ
1845
ਰਾਸ਼ਟਰੀਅਤਾ
ਖਾਲਸਾ ਰਾਜ
ਲਈ ਪ੍ਰਸਿੱਧ
ਨਿਹੰਗ ਜਥੇਬੰਦੀ ਬੁੱਢਾ ਦਲl ਦਾ ਸਤਵਾਂ ਮੁਖੀ ਅਤੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ
ਪੂਰਵਜ
ਅਕਾਲੀ ਫੂਲਾ ਸਿੰਘ
ਵਾਰਿਸ ਪ੍ਰਹਿਲਾਦ ਸਿੰਘ ਮਹਾਨ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਹੈ
ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਜੀਵਨ ਕਾਲ ਤੇ ਜੀ।
ਜਥੇਦਾਰ ਬਾਬਾ ਹਨੂੰਮਾਨ ਸਿੰਘ, 3 ਦਸੰਬਰ 18 ਮੱਘਰ 1755 ਵਿੱਚ ਜ਼ਿਲਾ ਫਿਰੋਜਪੁਰ ਦੇ ਜ਼ੀਰਾ ਦੇ ਪਿੰਡ ਨੌਰੰਗ ਸਿੰਘ ਵਾਲਾ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਗਰਜਾ ਸਿੰਘ ਦੇ ਘਰ ਹੋਇਆ ।
ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ 29 ਮਾਰਚ,1734 ਨੂੰ ਈ: ਨੂੰ ਖ਼ਾਲਸੇ ਦਾ ਇਕ ਭਾਰੀ ਇਕੱਠ ਹੋਇਆ, ਜਿਸ ਵਿਚ 65 ਜਥੇ ਹਾਜ਼ਰ ਹੋਏ । ਇਹਨਾਂ ਸਾਰੇ ਜਥਿਆਂ ਨੂੰ ਇਕ ਦਲ ਵਿਚ ਇਕੱਠਾ ਕੀਤਾ ਗਿਆ । ਫਿਰ ਖ਼ਾਲਸਾ ਦਲ ਨੂੰ ਦੋ ਹਿੱਸਿਆਂ ‘ਬੁੱਢਾ ਦਲ’ ਤੇ ‘ਤਰੁਨਾ ਦਲ’ ਵਿਚ ਵੰਡਿਆ ਗਿਆ । ਵੱਡੀ ਉਮਰ ਦੇ ਸਿੰਘਾਂ ਦੇ ਦਲ ਨੂੰ ‘ਬੁੱਢਾ ਦਲ’ ਦਾ ਨਾਂ ਅਤੇ 40 ਸਾਲ ਤੋਂ ਘੱਟ ਉਮਰ ਦੇ ਸਿੰਘਾਂ ਦੇ ਦਲ ਨੂੰ ‘ਤਰੁਨਾ ਦਲ’ ਦਾ ਨਾਂ ਦਿੱਤਾ ਗਿਆ । ਬੁੱਢਾ ਦਲ ਦੀ ਕਮਾਨ ਪਹਿਲਾਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ ਨੇ ਸੰਭਾਲੀ ਤੇ ਉਹਨਾਂ ਤੋਂ ਉਪਰੰਤ ਜਥੇਦਾਰ ਹਨੂੰਮਾਨ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਵੇਂ ਜਥੇਦਾਰ ਨੇ ਜਿਹਨਾਂ ਦਾ ਜਨਮ ਪਿੰਡ ਨੌਰੰਗ ਵਾਲ, ਤਹਿਸੀਲ ਫਿਰੋਜ਼ਪੁਰ ਵਿਖੇ ਸੰਨ 1755 ਈ: ਵਿਚ ਬਾਠ ਜੱਟ ਸਿੱਖ ਪਰਿਵਾਰ ਵਿੱਚ ਹੋਇਆ
ਪਿੰਡ ਮੁੱਦਕੀ ਦੇ ਮੈਦਾਨ ਵਿਚ ਜੋ ਫਿਰੋਜ਼ਪੁਰ ਤੋਂ 15-16 ਮੀਲ ਦੀ ਦੂਰੀ ‘ਤੇ ਸਥਿਤ ਹੈ,ਅੰਗਰੇਜ਼ ਫ਼ੌਜ ਨੇ 12000 ਸੈਨਿਕ,48 ਤੋਪਾਂ ਤੇ 4 ਘੌੜਸਵਾਰ,ਤੋਪਖਾਨੇ ਤੇ ਦਸਤਿਆਂ ਸਮੇਤ ਚੜਾਈ ਕਰ ਦਿਤੀ । ਦੂਸਰੇ ਪਾਸੇ ਜਥੇਦਾਰ ਲਾਲ ਸਿੰਘ ਛੋਟੀ ਜਿਹੀ ਸਿੱਖ ਫ਼ੌਜ,2000 ਪੈਦਲ ਸੈਨਿਕ,3500ਘੋੜ ਸਵਾਰ ਅਤੇ 20 ਤੋਪਾਂ ਸਮੇਤ ਮੁੱਦਕੀ ਪਹੁੰਚ ਗਏ ਪਰ ਲੜਾਈ ਦੀ ਸ਼ੁਰੂਆਤ ਵਿਚ ਹੀ ਲਾਲ ਸਿੰਘ ਧੋਖਾ ਦੇ ਕੇ ਫਰਾਰ ਹੋ ਗਿਆ,ਜਿਸ ਕਾਰਨ ਸਿੱਖ ਫ਼ੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ । ਜਦੋਂ ਇਹ ਖ਼ਬਰ ਜਥੇਦਾਰ ਹਨੂੰਮਾਨ ਸਿੰਘ ਜੀ ਨੂੰ ਮਿਲੀ ਤਾਂ ਫਿਰ ਉਹ ਤੁਰੰਤ ਆਪਣੀ ਖ਼ਾਲਸਾ ਫ਼ੌਜ ਸਮੇਤ ਮੁੱਦਕੀ ਪਹੁੰਚੇ ਤੇ ਘਮਸਾਨ ਦਾ ਯੁੱਧ ਹੋਇਆ ਤੇ ਬਾਬਾ ਹਨੂੰਮਾਨ ਸਿੰਘ ਜੀ ਨੇ ਆਪਣੀ ਫ਼ੌਜ ਦੀ ਮਦਦ ਨਾਲ ਅੰਗਰੇਜ਼ ਫ਼ੌਜ ਦੇ ਮੁਖੀ ਟੁੰਡੇਲਾਟ ਨੂੰ ਵੀ ਉੱਥੋਂ ਭਜਾਇਆ ।
ਟੁੰਡੇਲਾਟ ਨੂੰ ਭਾਜ ਦੇ ਕੇ ਜਥੇਦਾਰ ਹਨੂੰਮਾਨ ਸਿੰਘ ਜੀ ਨੇ ਪਟਿਆਲੇ ਵੱਲ ਨੂੰ ਚਾਲੇ ਪਾ ਲਏ । ਉਹਨਾਂ ਨੇ ਪੈਦਲ ਸੈਨਿਕ ਤੇ ਘੋੜ ਸਵਾਰ ਲੈ ਕੇ ਟੋਬਾ ਨਿਹੰਗ ਸਿੰਘਾਂ ਬਗ਼ੀਚੀ ਬਾਬਾ ਰਾਜੂ ਸਿੰਘ ਜੀ ਸ਼ਹੀਦ ਨੇੜੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਉਤਾਰਾ ਕਰ ਲਿਆ । ਅਜੇ ਨਿਹੰਗ ਸਿੰਘ ਲੰਗਰ ਛਕਣ ਉਪਰੰਤ ਅਰਾਮ ਕਰਨ ਹੀ ਲੱਗੇ ਸਨ ਕਿ ਪਟਿਆਲੇ ਦੇ ਰਾਜੇ ਨੇ ਉਨ੍ਹਾਂ ਉੱਤੇ ਹੀ ਫ਼ੌਜ ਚਾੜ ਦਿੱਤੀ|ਤੋਪਾਂ ਨੇ ਅੱਗ ਵਰਾਉਣੀ ਸ਼ੁਰੂ ਕਰ ਦਿੱਤੀ । ਨਿਹੰਗ ਸਿੰਘਾਂ ਨੇ ਵਿਰੋਧੀ ਧਿਰ ਦਾ ਡਟ ਕੇ ਮੁਕਾਬਲਾ ਕੀਤਾ ਤੇ ਬਾਬਾ ਹਨੂੰਮਾਨ ਸਿੰਘ ਜੀ ਨੇ ਆਪ ਹੱਲਾ ਬੋਲ ਕੇ ਤੋਪ ਦੇ ਮੂੰਹ ਵਿਚ ਆਪਣਾ ਭੂਰਾ(ਕੰਬਲ)ਫਸਾ ਦਿੱਤਾ ਤੇ ਤੋਪਚੀ ਨੂੰ ਮਾਰ ਮੁਕਾਇਆ ਇੱਥੇ ਉਹਨਾਂ ਦੇ 1500 ਸਿੰਘ ਸ਼ਹੀਦ ਹੋਏ ਤੇ ਸ਼ਹੀਦ ਹੋਏ ਸਿੰਘਾਂ ਦਾ ਉਹਨਾਂ ਨੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਸਾਹਮਣੇ ਅੰਗੀਠਾ ਚਿਣ ਕੇ ਸਸਕਾਰ ਕਰ ਦਿੱਤਾ ਜਿੱਥੇ ਅਜਕਲ ਜੋਤ ਜਗਦੀ ਹੈ ।
ਇਸ ਉਪਰੰਤ ਬਾਬਾ ਹਨੂੰਮਾਨ ਸਿੰਘ ਜੀ ਆਪਣਾ ਜਥਾ ਲੈ ਕੇ ਘੁੜਾਮ ਵੱਲ ਚਲੇ ਗਏ, ਇੱਥੇ ਵੀ ਉਹਨਾਂ ਦਾ ਫ਼ੌਜ ਨਾਲ ਟਾਕਰਾ ਹੋਇਆ ਤੇ ਤੋਪ ਦੇ ਗੋਲੇ ਨਾਲ ਬਾਬਾ ਹਨੂੰਮਾਨ ਸਿੰਘ ਜੀ ਜ਼ਖਮੀ ਵੀ ਹੋੋੋਏ । ਇਸ ਤਰਾਂ ਫੌ਼ਜਾਂ ਦਾ ਟਾਕਰਾ ਕਰਦੇ ਹੋਏ ਉਹ ਰਾਜਪੁਰੇ ਵੱਲ ਆ ਗਏ ਤੇ ਇੱਥੇ ਵੀ ਉਹਨਾਂ ਦਾ ਇਕ ਫ਼ੌਜ ਨਾਲ ਟਾਕਰਾ ਹੋਇਆ ਜਿੱਥੇ ਹੁਣ ਗਗਨ ਚੌਂਕ ਬਾਈ ਪਾਸ ਬਾਬਾ ਮੌੜ ਸਥਿਤ ਹੈ ਇਹ ਦੋਵੇਂ ਜੰਗਾਂ ਉਨ੍ਹਾਂ ਦੀਆਂ ਕਿਸ ਨਾਲ ਤੇ ਕਿਉਂ ਹੋਈਆਂ ਇਹ ਅਜੇ ਖੋਜ ਦਾ ਵਿਸ਼ਾ ਹੈ । ਫਿਰ ਬਾਬਾ ਹਨੂੰਮਾਨ ਸਿੰਘ ਜੀ ਨੇ ਪਹਾੜਾਂ(ਉੱਤਰ ਦਿਸ਼ਾ) ਵੱਲ ਨੂੰ ਚਾਲੇ ਪਾ ਲਏ । ਦੁਸਮਣਾਂ ਨਾਲ ਲੜਦਿਆਂ-ਲੜਦਿਆਂ ਕੁਝ ਸਿੰਘ ਸ਼ਹੀਦ ਹੋ ਗਏ,ਕੁਝ ਜ਼ਖਮੀ ਤੇ ਕੁਝ ਵਿਛੜ ਗਏ । ਬਾਬਾ ਹਨੂੰਮਾਨ ਸਿੰਘ ਜੀ ਨੇ ਰਾਜਪੁਰੇ ਤੋਂ ਪਿੰਡ ਸੁਹਾਣਾ ਵੱਲ ਟਿਕਾਣਾ ਕੀਤਾ ਤੇ ਉੱਥੇ ਹੀ ਸ਼ਹੀਦ ਹੋ ਗਏ ਅੱਜਕਲ ਜ਼ਿਲ੍ਹਾ ਮੋਹਾਲੀ ਸਿੰਘਾਂ ਦੇ ਸਰੀਰਾਂ ਨੂੰ ਲੋਕਾਂ ਦੁਆਰਾ ਸਾਂਭ ਲਿਆ ਗਿਆ, ਉਹਨਾਂ ਦੇ ਅੰਗੀਠੇ ਬਣਾ ਦਿੱਤੇ ਗਏ । ਉਹਨਾਂ ਜ਼ਖਮੀ ਹੋ ਕੇ ਵਿਛੜੇ ਹੋਏ ਸਿੰਘਾਂ ਵਿਚੋਂ ਦੋ ਸਿੰਘ ‘ਬਾਬਾ ਅਮਰਜੀਤ ਸਿੰਘ ਜੀ'(ਜ਼ਿਲ੍ਹਾ ਅੰਮ੍ਰਿਤਸਰ)ਅਤੇ ‘ਬਾਬਾ ਜੰਗ ਸਿੰਘ ਜੀ'(ਗਾਂਵ ਰਾਜਪੁਰੇ ਕੇ ਨਜਦੀਕ ਪਰ ਪਿੰਡ ਦਾ ਨਾਮ ਨਹੀਂ ਲਿਖਿਆ) ਜ਼ਖਮੀ ਹਾਲਤ ਵਿਚ ਪਿੰਡ ਛੋਟੀ ਮੋਹੀ(ਮੋਹੀ ਖੁਰਦ)ਦੇ ਬਾਹਰਵਾਰ ਛੋਟੀ ਨਹਿਰ ਦੇ ਝਾਲ ਵਾਲੀ ਥਾਂ ‘ਤੇ ਪਿੰਡ ਵਾਸੀਆਂ ਨੂੰ ਮਿਲੇ । ਪਿੰਡ ਵਾਸੀਆਂ ਨੇ ਪਿੰਡ ਦੇ ਬਾਹਰਵਾਰ ਟਿਕਾਣਾ ਕਰ ਕੇ ਉਹਨਾਂ ਦੀ ਸਾਂਭ-ਸੰਭਾਲ ਕੀਤੀ ਤੇ ਉੱਥੇ ਹੀ ਦੋਵਾਂ ਸਿੰਘਾਂ ਨੇ 31ਦਸੰਬਰ,1846 ਈ: ਨੂੰ ਆਪਣੇ ਸਰੀਰ ਤਿਆਗ ਦਿੱਤੇ ਤੇ ਉਸੇ ਅਸਥਾਨ ‘ਤੇ ਉਹਨਾਂ ਦਾ ਸਸਕਾਰ ਕੀਤਾ ਗਿਆ । ਜਿੱਥੇ ਕਿ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਬੇਰੀ ਸਥਿਤ ਹੈ ।

Want your place of worship to be the top-listed Place Of Worship in Amritsar?
Click here to claim your Sponsored Listing.

Videos (show all)

ਇਹਨਾਂ ਦੋ ਸੱਜਣਾ ਦੀਆਂ ਅੱਜ ਵਿਚਾਰਾਂ ਸੁਣਕੇ ਹੈਰਾਨੀ ਬਹੁਤ ਹੋਈ ਕੇ ਜੇ ਕੁਝ ਮਹਿਨਤ ਕਰ ਲਹਿੰਦੇ ਤਾਂ ਅਗਾ ਦੌੜ ਤੇ ਪਿੱਛਾ ਚੌੜ ਨਾ ਹੁੰਦਾ ਹੁਣ ਜੋ...
jang hind punjab da
jang hind punjab da hon lagia 1984
sr. emaan singh mann talking about sangrur election
ਇਸ ਵੀਡੀਓ ਨੂੰ ਦੇਖ ਕੇ ਸੁਝਾਅ ਦਿਓੁ ਅਗਲਾ ਪੈਂਤੜਾ ਕੀ ਹੋਣਾ ਚਾਹੀਦਾ ਹੈ ?#jathedarharpreetsingh #HarjinderSinghDhami
ਗੁਰਦੇਵ ਕੁਹਾੜਕੇ ਤੇ ਧੂੰਦੇ ਹੁਣਾ ਦੀ ਗੰਦੀ ਨੀਤੀ ਜੱਗ ਜ਼ਾਹਰ
ਗੁਰੂ ਗ੍ਰੰਥ ਸਾਹਿਬ ਵਿੱਚ ਮਿਲਾਵਟ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ
ਆਪਦਾ ਭਗਵੰਤਾ ਸ਼ਰਾਬੀ ਕਰਤੂਤਾ ਸ਼ੁਰੂ
ਕਬੂਤਰ ਕਮਾਲ ਦਾ ਬਣਾਇਆ ਵੈਸੇ  😝😝
ਬਹੁਤ ਗਲਤ ਗੱਲ ਹੈ ਸ਼ਰੇਆਮ ਧੱਕਾ ਹੋ ਰਿਹਾ ਘਰਾਂ  ਵਿਚ
ਬੈਂਕ ਆਫ ਬੜੌਦਾ Jalalabad ਚ ਬਿਨਾਂ ਮਾਸਕ ਦੇ ਪ੍ਰਵੇਸ਼ ਕਰਨ ਤੇ ਕਸਟਮਰ ਦੇ ਮਾਰੀ ਗੋਲੀ। ਕਮਾਲ ਕਰਤੇ ਹੈਂ ਲਾਲਾ ਜੀ ਬੰਦਾ ਮਾਰ ਡਾਲਾ 🙃
ਕਿਲ੍ਹਾ ਨਰਮੋਹ ਗੜ੍ਹ

Telephone

Website

Address


Amritsar

Other Religious Organizations in Amritsar (show all)
Guru Nanak Dev Ji Guru Nanak Dev Ji
Amritsar, 11801

Mitti Dhund Jag Chaanan Hova Dhan Guru Nanak Pargateya.

Shri tahla sahib ji Shri tahla sahib ji
Tarn Taran Road
Amritsar, 143022

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।

Living Grace Church , Amritsar Living Grace Church , Amritsar
Amritsar, 143001

Healing & Deliverance ministry

Jesus and sikh Jesus and sikh
Amritsar

Jesus is truth

Yeshua Grace of people's Chanel Yeshua Grace of people's Chanel
Amritsa
Amritsar

message for heaven

Ravidasiya Samaj Mustafabad Ravidasiya Samaj Mustafabad
Shri Guru Ravidas Chowk
Amritsar

Jai Guru Dev

Gurudwara Shaheeda SAHIB JI Gurudwara Shaheeda SAHIB JI
Chatiwind Chowk Amritsar
Amritsar, 143001

DHAN DHAN BABA DEEP SINGH JI

ਗੁਰਦੁਆਰਾ ਮੀਰੀ ਪੀਰੀ  ਸਾਹਿਬ ਗੁਰਦੁਆਰਾ ਮੀਰੀ ਪੀਰੀ ਸਾਹਿਬ
Amritsar

ਗੁਰਦੁਆਰਾ ਮੀਰੀ ਪੀਰੀ ਸਾਹਿਬ

GodisOne774 GodisOne774
Amritsar

Bhakti me shakti hai

YHWH RAPHA Ministry YHWH RAPHA Ministry
Amritsar, 143001

YHWH RAPHA MINISTRY MELCHIZEDEK CHURCH The Living Church Of God We pray for you and take you to The God JESUS CHRIST

Sikhism Sikhism
Amritsar, 143001

Over twenty million Sikhs follow a revealed, distinct, and unique religion born five centuries ago in the Punjab region of northern India. Between 1469 and 1708, ten Gurus preached...